ਇਕ ਘੰਟਾ ਅਗੇਤ (ਕਹਾਣੀ)

ਜਗਦੀਸ਼ ਨੀਲੋਂ   

Address: ਨੀਲੋਂ, ਸਮਰਾਲਾ
ਲੁਧਿਆਣਾ India
ਜਗਦੀਸ਼ ਨੀਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lyrica 75 online

generic lyrica availability go lyrica prescription assistance program
ਉਸਨੇ ਸਿਰਹਾਣੇ ਰੱਖੀ ਟਾਰਚ ਚੁੱਕੀ ਤੇ ਉਸਦਾ ਮੂੰਹ ਕੰਧ ਵਲ ਕਰਕੇ ਬਟਣ ਦੱਬਿਆ, ਰੌਸ਼ਨੀ ਸਿੱਧੀ ਟਾਈਮ ਪੀਸ ਉੱਤੇ ਪਈ। ਉਸਨੇ ਘੜੀ ਦੀਆਂ ਸੂਈਆਂ ਉੱਤੇ ਨਜ਼ਰ ਮਾਰੀ, ਜਿਵੇਂ ਟਾਈਮ ਪੀਸ ਨੇ ਸਾਢੇ ਪੰਜ ਬਜਾਏ ਹੋਣ। ਦੂਰੋਂ, ਪਿੰਡ ਦੇ ਗੁਰਦੁਆਰੇ ਵਿੱਚੋਂ ਸਪੀਕਰ ਰਾਹੀਂ, ਭਾਈ ਜੀ ਵੱਲੋਂ ਪੜ੍ਹੇ ਜਾਂਦੇ ਸ਼ਬਦ ਵੀ ਉਸਦੇ ਕੰਨਾਂ ਵਿਚ ਪਏ, ਪਰ ਸੜਕ ਉੱਤੋਂ ਲੰਘਦੀਆਂ ਗੱਡੀਆਂ ਦੇ ਸ਼ੋਰ ਵਿਚ ਗੁਆਚ ਜਾਂਦੇ। ਫੇਰ ਜਦ ਗੱਡੀ ਦਾ ਖੜਕਾ ਘੱਟ ਹੋ ਜਾਂਦਾ ਤਾਂ ਅਗਲੇ ਸ਼ਬਦ ਫੇਰ ਉਸਦੇ ਕੰਨਾਂ ਵਿਚ ਪੈਣ ਲਗਦੇ। ਘਰ ਦੇ ਪਿਛਵਾੜੇ ਕੰਧ ਵਿਚ ਰੱਖੀ ਖਿੜਕੀ ਵਿਚੋਂ ਟਟੀਹਰੀ ਦੀ ਆਵਾਜ਼ ਆਈ। ਨਾਜਰ ਜਾਣਦਾ ਸੀ ਕਿ ਟਟੀਹਰੀ ਆਂਡੇ ਕਿਸੇ ਹੋਰ ਥਾਂ ਦਿੰਦੀ ਹੈ ਤੇ ਖ਼ਤਰੇ ਦੀ ਆਵਾਜ਼ ਕਿਸੇ ਹੋਰ ਥਾਂ ਤੋਂ ਕੱਢਦੀ ਹੈ ਪਰ ਆਪਣੀ ਨਜ਼ਰ ਆਂਡਿਆਂ 'ਤੇ ਰੱਖਦੀ ਹੈ। 
'ਕਿੰਨੇ ਵੱਜ ਗੇ? ਤਾਰੋ ਨੇ ਮੂੰਹ ਉੱਤੋਂ ਕੰਬਲ ਉਤਾਰੇ ਬਿਨਾਂ ਹੀ ਨਾਜਰ ਤੋਂ ਪੁੱਛਿਆ।
'ਸਾਢੇ ਪੰਜ ''ਨਾਜਰ ਨੇ ਸੰਖੇਪ ਜਿਹਾ ਉੱਤਰ ਦਿੱਤਾ ਤੇ ਬਿਸਤਰੇ ਵਿਚ ਉਠਕੇ ਬੈਠ ਗਿਆ। ਆਪਣੇ ਪੈਰਾਂ ਨੂੰ ਉਸਨੇ ਦੋ, ਤਿੰਨ ਵਾਰੀ ਘੁੱਟਿਆ। ਉਸਨੂੰ ਜਾਪਿਆ ਕਿਵੇਂ ਪੈਰਾਂ ਦੀਆਂ ਤਲੀਆਂ ਦੁਖ ਰਹੀਆਂ ਹੋਣ। ਮਨ ਕਰੜਾ ਜਿਹਾ ਕਰਕੇ ਉਸਨੇ ਪੈਰ ਬੈਡ ਤੋਂ ਹੇਠਾਂ ਲਟਕਾਏ, ਠਿੱਭੇ ਕੀਤੇ ਹੋਏ ਕੱਪੜੇ ਦੇ ਬੂਟ ਪੈਰਾਂ ਵਿਚ ਪਾ ਲਏ। ਸਿੱਧਾ ਖੜ੍ਹਾ ਹੋ ਕੇ ਉਸਨੇ ਕਮਰੇ ਦੀ ਬੱਤੀ ਜਗਾਈ, ਕਮਰਾ ਦੂਧੀਆ ਰੌਸ਼ਨੀ ਨਾਲ ਭਰ ਗਿਆ, ਕਮਰਾ ਜਿਵੇਂ ਜਾਗ ਪਿਆ। ਉਸਨੇ ਸਿਰਹਾਣੇ ਹੇਠ ਪਿਆ ਪਰਨਾ ਚੁੱਕ ਕੇ ਸਿਰ ਉੱਤੇ ਲਪੇਟ ਲਿਆ। ਦਰ ਦਾ ਕੁੰਡਾ ਖੋਲ੍ਹਕੇ ਉਹ ਬਾਹਰ ਵਿਹੜੇ ਵਿਚ ਆ ਗਿਆ। ਨਲਕੇ ਕੋਲ ਪਈ ਪਲਾਸਟਕ ਦੀ ਕੇਨੀ ਵਿਚ ਨਲਕਾ ਗੇੜ ਕੇ ਪਾਣੀ ਪਾਇਆ, ਵਿਹੜੇ ਦਾ ਲੋਹੇ ਦਾ ਦਰਵਾਜਾ ਖੋਲ੍ਹਕੇ ਉਹ ਬਾਹਰ ਨਿਕਲ ਗਿਆ। ਸਾਹਮਣੇ ਸੜਕ ਸੀ, ਜਿਸ ਉੱਤੇ ਗੱਡੀਆਂ ਦੌੜੀਆਂ ਜਾਂਦੀਆਂ ਸਨ। ਏਨੇ ਸਵੇਰੇ, ਏਨੀ ਆਵਾਜਾਈ? ਉਸਦਾ ਨੱਕ ਧੂਏ ਨਾਲ ਭਰ ਗਿਆ, ਗੱਡੀਆਂ ਦਾ ਖੜਕਾ ਕੰਨ ਬੋਲੇ ਕਰਨ ਲੱਗਾ। 'ਜੇ ਏਵੇਂ ਗੱਡੀਆਂ ਵਧਦੀਆਂ ਗਈਆਂ ਤਾਂ ਇਕ ਦਿਨ ਇਨ੍ਹਾਂ ਨੂੰ ਖੜ੍ਹੀਆਂ ਕਰਨ ਵਾਸਤੇ ਵੀ ਥਾਂ ਨਹੀਂ ਰਹਿਣਾ ''ਨਾਜਰ ਨੇ ਦੂਰ ਦੀ ਗੱਲ ਸੋਚੀ। 'ਹੁਣ ਤਾਂ ਗੱਡੀਆਂ ਬਨਾਉਣ ਵਾਲੇ ਕਾਰਖਾਨੇ ਬੰਦ ਹੋ ਜਾਣੇ ਚਾਹੀਦੇ ਨੇ।'' ਫੇਰ ਆਪਣੇ ਆਪ ਨੂੰ ਕਿਹਾ 'ਆਪੇ ਬੰਦ ਹੋ ਜਾਣੇ ਨੇ, ਜਦ ਧਰਤੀ ਵਿਚੋਂ ਤੇਲ ਈ ਮੁੱਕ ਗਿਆ। ''ਪਰ ਫਿਰ ਉਸਨੇ ਅੱਗੇ ਦੀ ਗੱਲ ਸੋਚੀ, ਫੇਰ ਵਿਗਿਆਨੀ ਕਿਸੇ ਹੋਰ ਬਾਲਣ ਦੀ ਖੋਜ ਕਰ ਲੈਣਗੇ।'' ਨਾਜਰ ਸਵੇਰੇ ਸਾਝ੍ਹਰੇ ਹੀ 'ਜੰਗਲ ਪਾਣੀ' ਜਾ ਆਉਂਦਾ ਹੈ।
ਵਾਪਸ ਆ ਕੇ ਉਸਨੇ ਚੀਨ ਦੀ ਬਣੀ ਬੈਟਰੀ ਬੰਦ ਕੀਤੀ। ਨਲਕੇ ਵਿਚੋਂ ਪਾਣੀ ਕੱਢਕੇ ਹੱਥ ਧੋਤੇ। ਉਸਨੂੰ ਪਾਣੀ ਠੰਢਾ ਠੰਢਾ ਲਗਿਆ। ਉਸਨੂੰ ਯਾਦ ਆਇਆ ਕਿ ਮੱਘਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਘਰ ਦੇ ਪਿਛਲੇ ਪਾਸੇ ਖੇਤ ਦੇ ਮਾਲਕ ਕਣਕ ਬੀਜ ਗਏ ਹਨ ਪਰ ਬੱਟਾਂ ਪਾਉਣੀਆਂ ਅਜੇ ਰਹਿੰਦੀਆਂ ਹਨ।
ਪਾਣੀ ਦਾ ਬੁੱਕ ਭਰ ਕੇ ਉਸਨੇ ਦੋ, ਤਿੰਨ ਘੁੱਟ ਪਾਣੀ ਦੇ ਪੀਤੇ, ਅੱਖਾਂ ਤੇ ਮੱਥੇ ਨੂੰ ਚੰਗੀ ਤਰ੍ਹਾਂ ਧੋਤਾ, ਬਾਕੀ ਦਾ ਮੂੰਹ ਧੋਣ ਦੀ ਲੋੜ ਹੀ ਨਹੀਂ ਸੀ, ਸੰਘਣੀ ਦਾੜ੍ਹੀ ਤੇ ਮੁੱਛਾਂ ਹੀ ਸਨ ਸਾਰੇ ਮੂੰਹ ਉੱਤੇ। ਕਮਰੇ ਵਿਚ ਪਏ ਮੇਜ਼ ਉੱਤੋਂ ਤੌਲੀਆ ਚੁੱਕਕੇ ਉਸਨੇ ਮੱਥਾ ਪੂੰਝਿਆ, ਦਾੜ੍ਹੀ ਉੱਤੇ ਫੇਰਿਆ ਤੇ ਮੇਜ਼ ਉੱਤੇ ਰੱਖ ਦਿੱਤਾ। ਕਮਰੇ ਵਿਚੋਂ ਰਸੋਈ ਵਿਚ ਖੁੱਲ੍ਹਦੇ ਦਰ ਦੀ ਕੁੰਡੀ ਖੋਲ੍ਹਕੇ ਉਸਨੇ ਬਿਜਲੀ ਦਾ ਬਟਣ ਦੱਬਿਆ ਤਾਂ ਰਸੋਈ ਵਿਚ ਵੀ ਚਾਨਣ ਹੋ ਗਿਆ। ਭਾਂਡਿਆ ਵਾਲੇ ਸਟੈਂਡ ਤੋਂ ਚਾਹ ਬਨਾਉਣ ਵਾਲਾ ਬਰਤਨ ਚੁੱਕਿਆ, ਉਸ ਵਿਚ ਚਾਹ ਜੋਗਾ ਪਾਣੀ ਪਾ ਕੇ ਗੈਸ ਦੇ ਚੁੱਲ੍ਹੇ 'ਤੇ ਰੱਖ ਦਿੱਤਾ ਤੇ ਲਾਈਟਰ ਨਾਲ ਅੱਗ ਜਾਲ ਦਿੱਤੀ। ਉਸ ਵਿਚ ਚਾਹ ਪੱਤੀ ਪਾਈ, ਚੀਨੀ ਵਾਲਾ ਪਲਾਸਟਕ ਦਾ ਡੱਬਾ ਚੁੱਲ੍ਹੇ ਦੇ ਨੇੜੇ ਰੱਖ ਲਿਆ, ਆਪਣੇ ਲਈ ਫਿੱਕੀ ਚਾਹ ਕੱਢਕੇ ਤਾਰੋ ਦੀ ਚਾਹ ਵਿਚ ਚੀਨੀ ਘੋਲ ਦੇਣੀ ਸੀ। ਫਰਿੱਜ ਵਿੱਚੋਂ ਦੁੱਧ ਵਾਲਾ ਭਾਂਡਾ ਕੱਢਣ ਸਮੇਂ ਫਰਿੱਜ ਕੁਝ ਵਧੇਰੇ ਹੀ ਠੰਢਾ ਜਾਪਿਆ। ਉਸਨੂੰ ਲੱਗਿਆ ਕਿ ਹੁਣ ਫਰਿੱਜ  ਏਨਾ ਠੰਢਾ ਰੱਖਣ ਦੀ ਲੋੜ ਨਹੀਂ, ਏਨੀ ਕੁ ਠੰਢ ਹੋ ਗਈ ਹੈ ਕਿ ਦੁੱਧ ਤੇ ਸਬਜ਼ੀਆਂ ਹੁਣ ਬਾਹਰ ਪਈਆਂ ਵੀ ਖ਼ਰਾਬ ਨਹੀਂ ਹੋ ਸਕਦੀਆਂ। ਪਰ ਤਾਰੋ ਨੂੰ ਸਲਾਹ ਦੇਣੀ ਬੇਕਾਰ ਹੈ। ਫਰਿੱਜ ਵਿਚ ਚਾਹੇ ਬਰਫ ਜੰਮੀ ਹੋਵੇ, ਪਰ ਉਹ ਸਬਜ਼ੀਆਂ ਤੇ ਦੁੱਧ ਫਰਿੱਜ ਵਿਚ ਹੀ ਰੱਖਦੀ ਹੈ।
ਨਾਜਰ ਨੇ ਚਾਹ ਦੋ ਗਿਲਾਸਾਂ ਵਿਚ ਪਾਈ, ਦੋਵੇਂ ਗਿਲਾਸ ਚੁੱਕਕੇ, ਰਸੋਈ ਵਿਚੋਂ ਨਿਕਲਕੇ ਕਮਰੇ ਵਿਚ ਆ ਗਿਆ। ਇਕ ਚਾਹ ਵਾਲਾ ਗਿਲਾਸ ਉਸਨੇ ਬੈਡ ਦੀ ਢੋਅ ਉਤੇ ਰੱਖ ਦਿੱਤਾ ਤੇ ਦੂਸਰੇ ਵਿਚੋਂ ਚਾਹ ਦਾ ਘੁੱਟ ਭਰ ਲਿਆ। ਆਪਣੇ ਪੈਰਾਂ ਉਤੇ ਖਿੱਚ ਕੇ ਕੰਬਲ ਲੈ ਲਿਆ।
'ਤੂੰ ਵੀ ਹੁਣ ਉੱਠਕੇ ਹੱਥ ਮੂੰਹ ਧੋ ਲੈ' ਨਾਜਰ ਨੇ ਹੱਥ ਨਾਲ ਤਾਰੋ ਨੂੰ ਹਲੂਣਿਆ। 'ਨਾਲੇ ਮੈਂ ਤੇਰੀ ਚਾਹ ਵਿਚ ਚੀਨੀ ਘੋਲਣੀ ਭੁੱਲ ਗਿਆ, ਰਸੋਈ 'ਚੋਂ ਚਮਚਾ ਚੁੱਕ ਲਿਆਈ।'
ਬਾਥਰੂਮ ਵਿਚੋਂ ਨਿਕਲ ਤਾਰੋ ਨੇ ਤੌਲੀਏ ਨਾਲ ਹੱਥ ਪੂੰਝੇ, ਬੈਡ 'ਤੇ ਬੈਠ ਬਾਂਹ ਵਧਾਕੇ ਚਾਹ ਵਾਲਾ ਗਿਲਾਸ ਚੁੱਕ ਲਿਆ।
''ਤੂੰ ਭੋਰਾ ਪਰੇ ਨੂੰ ਹੋ ਕੇ ਬੈਠ, ਸਾਰਾ ਬੈਡ ਖਾਲੀ ਪਿਐ''। ਤਾਰੋ ਨੇ ਉਸਨੂੰ ਕੁਝ ਦੂਰ ਹੋ ਕੇ ਬੈਠਣ ਲਈ ਕਿਹਾ।
'ਕਿਓਂ, ਮੇਰੇ ਖਾਜ ਪਈ ਹੋਈਐ? ਜੀਹਦੀ ਤੈਨੂੰ ਲਾਗ ਲੱਗ ਜੂ! ਠੰਢ ਦੇ ਦਿਨ ਨੇ, ਨੇੜੇ ਨੇੜੇ ਬੈਠਾਂਗੇ, ਨਿੱਘੇ ਰਹਾਂਗੇ।' ਨਾਜਰ ਸ਼ਰਾਰਤ 'ਤੇ ਉਤਰ ਆਇਆ। 
''ਇਹ ਕੁੜੀ ਵੀ ਮੇਰੀ ਜਾਨ ਨੂੰ ਸਿਆਪਾ ਪਾ ਗੀ। ਚੰਗੇ ਭਲੇ ਬਾਣ ਦੇ ਮੰਜੇ ਹੁੰਦੇ ਸੀ, ਅਖੇ, ਬਾਣ ਦੇ ਮੰਜਿਆਂ ਦਾ ਹੁਣ ਰਿਵਾਜ ਨੀਂ ਰਿਹਾ, ਹੁਣ ਤਾਂ ਪਲਾਈ ਵਾਲੇ ਡਬਲ ਬੈਡਾਂ ਦਾ ਰਿਵਾਜ ਹੋ ਗਿਆ, ਉੱਤੇ ਲੈਣ ਵਾਸਤੇ ਵੀ ਕੰਬਲ, ਅਖੇ ਰਜਾਈ ਭਾਰੀ ਲਗਦੀਐ, ਮੈਨੂੰ ਤਾਂ ਕੰਬਲ ਵਿਚ ਠੰਢ ਲਗਦੀ ਰਹਿੰਦੀਐ, ਪਾਲਾ ਈ ਨੀਂ ਉਤਰਦਾ। ਅਸੀਂ ਵੀ ਤਾਂ ਭਾਰੀਆਂ ਰਜਾਈਆਂ ਨਾਲ ਈ ਦਿਨ ਕਟੀ ਕੀਤੀਐ।'' ਤਾਰੋ ਬੋਲਦੀ ਗਈ, ਉਹ ਤਾਂ ਬੇਰੋਕ ਟੋਕ ਬੋਲਦੀ ਰਹਿੰਦੀ ਹੈ।
ਚਾਹ ਵਾਲਾ ਖਾਲੀ ਗਿਲਾਸ ਮੇਜ਼ ਉੱਤੇ ਰੱਖ ਕੇ ਤਾਰੋ ਫੇਰ ਬੋਲੀ ''ਜੱਸੀ ਦਾ ਫੋਨ ਆਵੇ ਤਾਂ ਉਹਨੂੰ ਕਹਾਂ, ਬਈ ਮੈਂ ਅੱਖਾਂ ਦਿਖਾਉਣੀਆਂ ਨੇ।''
'ਅੱਖਾਂ ਤੂੰ ਮੈਨੂੰ ਈ ਦਿਖਾ ਲਿਆ ਕਰ, ਡਾਕਟਰ ਵਿਚਾਰੇ ਨੇ ਤੇਰਾ ਕੀ ਵਿਗਾੜ 'ਤਾ? ਨਾਜਰ ਨੇ ਪੂਰੀ ਸੰਜੀਦਗੀ ਨਾਲ ਕਿਹਾ, ਪਰ ਤਾਰੋ ਉਸਦੀ ਰਮਜ਼ ਪਛਾਣ ਕੇ ਮੁਸਕੁਰਾ ਪਈ।
''ਮੈਂ ਤੈਨੂੰ ਕਿੰਨੇ ਦਿਨਾਂ ਦੀ ਕਹਿਨੀਆਂ ਬਈ, ਮੈਨੂੰ ਖੱਬੀ ਅੱਖ ਤੋਂ ਝੌਲਾ ਝੌਲਾ ਜਿਹਾ ਦਿਸਦੈ, ਤੂੰ ਗੱਲ ਨੂੰ ਗੌਲਦਾ ਈ ਨੀਂ। ਤੈਂ ਕਦੇ ਮੇਰੀ ਪਰਵਾਹ ਈ ਨੀਂ ਕੀਤੀ, ਤੂੰ ਸਮਝਦੈਂ ਬਈ, ਆਪੇ ਭੌਂਕਕੇ ਚੁੱਪ ਕਰ ਜੂਗੀ। ਅਖੇ ਭੌਂਕ ਨੀਂ ਰੰਨੇ, ਝੌਂਕ ਨੀਂ ਰੰਨੇ, ਮੇਰੇ ਚਿੱਤੜ ਕੰਨ੍ਹੇ।'' ਤਾਰੋ ਦੇ ਬੋਲਾਂ ਵਿਚ ਤਲਖ਼ੀ ਜਿਹੀ ਆ ਗਈ।
''ਝੌਲਾ, ਝੌਲਾ ਜਿਹਾ ਤਾਂ ਮੈਨੂੰ ਵੀ ਦਿਸਦੈ, ਜੇ ਮੈਂ ਤੈਨੂੰ ਸਕੂਟਰ 'ਤੇ ਬਿਠਾਕੇ ਡਾਕਟਰ ਕੋਲ ਲੈ ਕੇ ਗਿਆ, ਰੱਬ ਨਾ ਕਰੇ, ਕੋਈ ਔਹਰ ਸੌਹਰ ਹੋ ਜਾਵੇ, ਕੋਈ ਸੱਟ ਫੇਟ ਲੱਗ ਜਾਵੇ, ਤੈਂ ਤਾਂ ਮੈਨੂੰ ਕਦੇ ਨੀਂ ਬਖਸ਼ਣਾ। ਮੇਰੇ ਇਕ ਗੱਲ ਸਮਝ ਵਿਚ ਨਹੀਂ ਆਉਂਦੀ ਬਈ, ਜੇ ਤੇਰੇ ਗੋਡੇ ਦੁਖਣ ਲੱਗ ਪੈਣ ਤਾਂ ਮੇਰੇ ਵੀ ਦੁਖਣ ਲੱਗ ਪੈਂਦੇ ਨੇ, ਜਿਸ ਦਿਨ ਤੇਰਾ ਸਿਰ ਦੁਖੇ ਮੇਰੀਆਂ ਪੁੜਪੁੜੀਆਂ ਵਿਚ ਵੀ ਚੀਸਾਂ ਪੈਣ ਲੱਗ ਪੈਂਦੀਆਂ ਨੇ, ਜਿਸ ਦਿਨ ਤੇਰਾ ਲੱਕ ਦੁਖੇ, ਬੈਡ ਤੋਂ ਉੱਠਿਆ ਮੇਰੇ ਕੋਲੋਂ ਵੀ ਨੀਂ ਜਾਂਦਾ। ਹਾਂ, ਇਕ ਗੱਲ ਹੋਰ ਆਪਣੀ ਸਾਂਝੀਐ, ਤੈਨੂੰ ਕਦੇ ਤਾਪ ਨੀਂ ਚੜ੍ਹਿਆ, ਤਾਪ ਮੈਨੂੰ ਵੀ ਕਦੇ ਨੀਂ ਚੜ੍ਹਿਆ।'' ਨਾਜਰ ਟਕੋਰਾਂ ਜਿਹੀਆਂ ਲਾਉਣ ਲੱਗ ਪਿਆ।
''ਤਾਂ ਤੂੰ ਚਾਹੁੰਨੈਂ, ਮੈਨੂੰ ਤਾਪ ਚੜ੍ਹੇ, ਤੂੰ ਹੂੰਗੇਂ, ਅਰ ਗਾਉਂਦਾ ਫਿਰੇਂ, ਤੇਰੀ ਮੇਰੀ ਇਕ ਜਿੰਦੜੀ। ਜੇ ਮੈਨੂੰ ਤਾਪ ਚੜ੍ਹ ਗਿਆ ਤਾਂ ਤੈਨੂੰ ਰੋਟੀ ਕੌਣ ਪਕਾ ਕੇ ਦਊ, ਕੱਪੜੇ ਕੌਣ ਧੋਊ, ਹੋਰ ਵੀ ਵੀਹ ਅੱਗੇ ਤੱਗੇ ਕਰਨੇ ਪੈਂਦੇ ਨੇ।'' ਤਾਰੋ ਉਸਨੂੰ ਟੋਕਦਿਆਂ ਬੋਲੀ।
''ਉਹ ਤੂੰ ਫਿਕਰ ਨਾ ਕਰ, ਕੱਪੜੇ ਧੋਣ ਨੂੰ ਮਸ਼ੀਨ ਘਰ ਹੈਗੀ, ਚਾਰ ਡਿੰਘਾਂ 'ਤੇ ਢਾਬਾ ਖੁੱਲ੍ਹ ਗਿਆ, ਮੌਜਾਂ ਈ ਮੌਜਾਂ ਹੋਗੀਆਂ। ਜੇ ਢਾਬੇ ਦੀ ਰੋਟੀ ਚੀੜ੍ਹੀ ਲੱਗੂ ਤਾਂ ਦਾਲ ਢਾਬੇ ਦੀ ਤੇ ਰੋਟੀ ਦੇ ਥਾਂ ਬ੍ਰੈਡ। ਇਹ ਤਾਂ ਮੈਨੂੰ ਪਤੈ ਬਈ, ਤੈਨੂੰ ਤਾਂ ਬੜੀ ਕੁੜੀ ਸਾਂਭ ਲੂ, ਆਪਣੇ ਕੋਲ ਲੈ ਜੂ, ਬਾਪ ਨੂੰ ਤਾਂ ਆਪੇ ਹੱਥ ਸਾੜਨੇ ਪੈਣੇ ਨੇ। ਮੇਰੀ ਇਕ ਗੱਲ ਕੰਨ ਖੋਲਕੇ ਸੁਣ ਲੈ, ਮੈਂ ਕਿਸੇ ਧੀ ਦੇ ਦੁਆਰੇ ਜਾ ਕੇ ਨੀਂ ਬੈਠਣਾ, ਜਾਨ ਏਸੇ ਘਰ 'ਚ ਜਾਊ।''
''ਤੂੰ ਅੱਜ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ, ਜੇ ਉਹ ਚੰਦਰੀ ਘੜੀ ਨਾ ਆਉਂਦੀ, ਅੱਜ ਪੋਤੇ ਪੋਤੀਆਂ ਵਿਚ ਬੈਠੇ ਨਾ ਦਿਸਦੇ। ਚੰਦਰਾ ਆਪ ਤਾਂ ਜਵਾਨੀ ਵੀ ਨਾ ਹੰਢਾਕੇ ਗਿਆ, ਸਾਡਾ ਵੀ ਬੁਢਾਪਾ ਰੋਲ ਗਿਆ। ਤਾਰੋ ਅੱਖਾਂ ਵਿਚ ਹੰਝੂ ਭਰਨ ਹੀ ਲੱਗੀ ਸੀ ਕਿ ਨਾਜਰ ਬੋਲ ਪਿਆ 'ਆਪਾਂ ਕੋਈ ਕੰਮ ਧੰਦਾ ਨਾ ਸ਼ੁਰੂ ਕਰ ਲਈਏ?''
''ਅਠਾਹਟਵਾਂ ਜਨਮ ਦਿਨ ਤਾਂ ਅਜੇ ਤੇਰਾ ਨੌਂ ਤਰੀਕ ਨੂੰ ਲੰਘਿਐ'' ਤਾਰੋ ਨੇ ਉਸਦੀ ਵਧਦੀ ਉਮਰ ਵਲ ਇਸ਼ਾਰਾ ਕੀਤਾ।
''ਫੇਰ ਕੀ ਹੋਇਆ, ਹੁਣ ਜਿਸ ਵੇਲੇ ਜੱਸੀ ਨੇ ਪੈਸੇ ਭੇਜੇ, ਮੈਂ ਲੁਧਿਆਣੇ ਤੋਂ ਕੰਮ ਵਾਲੇ ਔਜਾਰ ਲੈ ਆਉਣੇ ਨੇ, ਨਾਲੇ ਟੈਮ ਪਾਸ ਹੋ ਜਿਆ ਕਰੂ, ਨਾਲੇ ਚਾਰ ਪੈਸੇ ਆਉਣਗੇ, ਊਂ ਅੱਜ ਕੱਲ੍ਹ ਅਲੋਪ ਹੋ ਰਹੇ ਖੇਤੀ ਸੰਦਾਂ ਤੇ ਚਰਖੇ, ਮਧਾਣੀਆਂ ਦੇ ਮਾਡਲਾਂ ਦੀ ਬਹੁਤ ਮੰਗ ਸੁਣੀਐ।'' ਨਾਜਰ ਨੇ ਤਾਰੋ ਨੂੰ ਸਮਝਾਇਆ।
''ਕਿਓਂ ਸੁਪਨੇ ਲੈਣ ਲੱਗ ਪਿਆ, ਆਪਣੀ ਸਿਹਤ ਵਲ ਵੀ ਦੇਖ, ਦੇਖ ਤਾਂ ਛੇ ਵਜ ਗਏ ਹੋਣੇ ਨੇ।'' ਤਾਰੋ ਨੇ ਗੱਲ ਖ਼ਤਮ ਕਰਨੀ ਚਾਹੀ।
ਨਾਜਰ ਨੇ ਫੇਰ ਟਾਈਮ ਪੀਸ ਵਲ ਨਜ਼ਰ ਮਾਰੀ। ਇਹ ਕੀ ਅਜੇ ਤਾਂ ਪੰਜ ਵੱਜੇ ਨੇ, ਛੇ ਵਜੇ ਤਾਂ ਚਾਨਣਾ ਹੋਣ ਲੱਗ ਪੈਂਦੈ। ਇਸਦਾ ਮਤਲਬ ਹੋਇਆ ਕਿ ਭੁਲੇਖਾ ਲੱਗ ਗਿਆ, ਸਾਢੇ ਚਾਰ ਨੂੰ ਸਾਢੇ ਪੰਜ ਸਮਝ ਬੈਠਾ।
'ਟੈਮ ਤਾਂ ਅਜੇ ਪੰਜ ਵੱਜੇ ਨੇ।' ਨਾਜਰ ਨੇ ਹੈਰਾਨ ਤੇ ਸ਼ਰਮਿੰਦਾ ਹੁੰਦਿਆਂ ਕਿਹਾ।
'ਤੈਂ ਟੈਮ ਪੀਸ ਸਮਾਰਕੇ ਨੀਂ ਸੀ ਦੇਖਿਐ? ਤਾਰੋ ਨੇ ਪ੍ਰਸ਼ਨ ਕੀਤਾ।
'ਨਹੀਂ, ਟੈਮ ਪੀਸ ਤਾਂ ਮੈਂ ਸਮਾਰਕੇ ਈ ਦੇਖਿਆ ਸੀ, ਪਰ ਲਗਦੈ ਭੁਲੇਖਾ ਲੱਗ ਗਿਆ, ਚੱਲ ਫੇਰ ਕੀ ਹੋਇਆ, ਆਪਾਂ ਨੇ ਉੱਠ ਕੇ ਕਿਹੜਾ ਧਾਰਾਂ ਚੋਣੀਆਂ ਨੇ, ਨਾ ਦੁੱਧ ਰਿੜਕਣੈਂ ਨਾ ਮੱਝ ਨੂੰ ਪੱਠੇ ਪਾਉਣੇ ਨੇ। ਕੁੜੀਆਂ ਨੇ ਵਿਹਲੇ ਕਰ ਦਿੱਤੇ, ਮੱਝ ਵੇਚਕੇ ਈ ਦਮ ਲਿਆ, ਨਹੀਂ ਤਾਂ ਰੁੱਝੇ ਰਹੀਦਾ ਸੀ। ਮੂੰਹ ਹਨੇਰੇ ਉੱਠਕੇ ਮੱਝ ਨੂੰ ਪੱਠੇ ਪਾਉਣੇ, ਧਾਰ ਚੋਣੀ, ਆਪਣੇ ਜੋਗਾ ਦੁੱਧ ਰੱਖਕੇ ਬਚਦਾ ਡੈਰੀ ਵਿਚ ਪਾ ਦੇਣਾ, ਨਾਲੇ ਪੈਸੇ ਆਉਣੇ, ਨਾਲੇ ਘਰ ਦਾ ਦੁੱਧ, ਲੱਸੀ ਪੀਣੇ। ਹੁਣ ਤਾਂ ਟੈਮ ਲੰਘਾਉਣਾ ਈ ਔਖਾ ਜਾਂਦੈ। ਘਰ ਹੋਵਾਂ ਤਾਂ ਤੂੰ ਮਗਰ ਪਈ ਰਹਿੰਨੀਐਂ, ਆਹ ਕਰ ਲੈ, ਉਹ ਕਰ ਲੈ, ਤੇਰੇ ਤਾਂ ਹੁਕਮਾਂ ਦਾ ਈ ਅੰਤ ਨੀਂ ਕੋਈ।'' ਨਾਜਰ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦਾ ਸੀ ਜੇ ਤਾਰੋ ਵਿਚੋਂ ਨਾ ਟੋਕ ਦਿੰਦੀ।
ਬੱਸ ਕਰ, ਇਕ ਤਾਂ ਕੁੜੀਆਂ ਨੇ ਤੈਨੂੰ ਸੁਖ ਦੀ ਰੋਟੀ ਪਾ ਦਿੱਤਾ, ਉੱਤੋਂ ਤੂੰ ਉਹਨਾਂ ਨੂੰ ਈ ਬੁਰਾ ਭਲਾ ਕਹਿਣ ਲੱਗ ਪੈਨੈਂ। ਅੱਜ ਆਉਣ ਦੇਹ ਜੱਸੀ ਦਾ ਫੋਨ, ਤੇਰੀਆਂ ਸਾਰੀਆਂ ਗੱਲਾਂ ਉਹਨੂੰ ਦੱਸ ਦੇਣੀਆਂ ਨੇ 'ਤਾਰੋ' ਨੇ ਧਮਕੀ ਦੇ ਦਿੱਤੀ।
''ਮੈਂ ਤਾਂ ਇਹ ਕਹਿਨਾਂ ਬਈ, ਅਠਾਹਟ, ਸੱਤਰ ਸਾਲ ਕੋਈ ਵਿਹਲੇ ਬੈਠਣ ਦੀ ਉਮਰ ਹੁੰਦੀਐ? ਵਿਹਲੇ ਬੈਠਿਆਂ ਦੇ ਹੱਡ ਪੈਰ ਚੱਲਣੋਂ ਰਹਿ ਜਾਂਦੇ ਨੇ, ਜੇ ਚਾਹੇ ਮੱਝ ਦਾ ਹੀ ਦੇਖਣ ਪਾਖਣ ਕਰਦੇ, ਕਸਰਤ ਹੁੰਦੀ ਰਹਿੰਦੀ, ਸ਼ੂਗਰ ਵੀ ਕਾਬੂ ਵਿਚ ਰਹਿੰਦੀ।'' ਨਾਜਰ ਦਾ ਮਨ ਰੋਸ ਜਿਹੇ ਨਾਲ ਭਰ ਗਿਆ।
ਤਾਰੋ ਉੱਠੀ, ਚਾਹ ਵਾਲੇ ਗਿਲਾਸ ਚੁੱਕੇ, ਵਿਹੜੇ ਵਿਚ ਨਲਕੇ ਦੇ ਫਰਸ਼ 'ਤੇ ਰੱਖ ਦਿੱਤੇ। ਕਮਰੇ ਵਿਚ ਆਉਣ ਤੋਂ ਪਹਿਲਾਂ ਉਸਨੇ ਅਸਮਾਨ ਵਲ ਦੇਖਿਆ, ਅਜੇ ਤਾਰੇ ਟਹਿ ਟਹਿ ਕਰਦੇ ਦਿਖਾਈ ਦਿੱਤੇ। ਟਾਵੀਆਂ, ਟਾਵੀਆਂ ਪੰਛੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਅਰਦਾਸ ਸਮਾਪਤ ਕੀਤੀ, ਪਰ ਚਾਨਣਾ ਅਜੇ ਹੋਇਆ ਨਹੀਂ ਸੀ। ਉਹ ਬੈਡ 'ਤੇ ਬੈਠਣ ਹੀ ਲੱਗੀ ਸੀ ਕਿ ਉਸਦੀ ਚੀਕ ਨਿਕਲ ਗਈ। ਨਾਜਰ ਨੇ ਘਬਰਾ ਕੇ ਉਸ ਵਲ ਦੇਖਿਆ, ਪੁਛਿਆ ਨੀਂ ਕੀ ਹੋਇਆ?
''ਜੈ ਖਾਣੀ ਪਿੰਜਣੀ ਦੀ ਨਾੜ ਚੜ੍ਹ ਗੀ,।'' ਤਾਰੋ ਕਰਾਹੁਣ ਵਾਂਗ ਬੋਲੀ।