ਕੌਰਵ ਸਭਾ (ਕਿਸ਼ਤ-2) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy sertraline 100mg

buy sertraline 25mg teampaula.azurewebsites.net buy sertraline 100mg

2
ਨੀਲਮ ਦੀ ਕੋਠੀ ਦੀਪ ਨਗਰ ਦੀ ਗਲੀ ਨੰਬਰ ਚਾਰ ਵਿਚ ਪੈਂਦੀ ਸੀ ।
ਜਿਉਂ ਹੀ ਰਾਮ ਨਾਥ ਦੀ ਕਾਰ ਗਲੀ ਦੇ ਮੋੜ ਕੋਲ ਪੁੱਜੀ ਲਾਲ ਬੱਤੀ ਵਾਲੀ ਪੁਲਿਸ ਦੀ ਇਕ ਜਿਪਸੀ ਹੂਟਰ ਮਾਰਦੀ ਉਨ੍ਹਾਂ ਦੇ ਕੋਲ ਦੀ ਲੰਘੀ ।ਇਹ ਜਿਪਸੀ ਕਿਸੇ ਸੀਨੀਅਰ ਪੁਲਿਸ ਅਫ਼ਸਰ ਦੀ ਸੀ । ਇਹ ਪੁਲਿਸ ਕਪਤਾਨ ਦੀ ਵੀ ਹੋ ਸਕਦੀ ਸੀ ਅਤੇ ਡੀ.ਆਈ.ਜੀ. ਦੀ ਵੀ । ਏਡਾ ਸੀਨੀਅਰ ਅਫ਼ਸਰ ਕੇਵਲ ਹੋਏ ਕਤਲ ਦਾ ਮੌਕਾ ਦੇਖਣ ਆਉਂਦਾ ਹੈ ।
ਰਾਮ ਨਾਥ ਦਾ ਮੱਥਾ ਠਣਕਿਆ । ਕੋਈ ਭਾਣਾ ਵਰਤ ਗਿਆ ਲਗਦਾ ਸੀ । ਉਸਨੇ ਨਿਕਲਣ ਵਾਲੀ ਭੁੱਬ ਨੂੰ ਤਾਂ ਕਾਬੂ ਕਰ ਲਿਆ ਪਰ ਹਉਕੇ ਨੂੰ ਨਾ ਠੱਲ੍ਹ ਸਕਿਆ ।
'ਰੱਬਾ ਸੁੱਖ ਰੱਖੀਂ !' ਮਨ ਵਿਚ ਦੁਆਵਾਂ ਕਰਦਾ ਰਾਮ ਨਾਥ ਵਾਰਦਾਤ ਵਾਲੀ ਥਾਂ 'ਤੇ ਪੁੱਜਣ ਲਈ ਕਾਹਲਾ ਪੈਣ ਲੱਗਾ ।
ਨੀਲਮ ਦੀ ਕੋਠੀ ਗਲੀ ਦੇ ਅੱਧ ਵਿਚਕਾਰ ਸੀ । ਸਾਰੀ ਗਲੀ ਲੋਕਾਂ ਨਾਲ ਭਰੀ ਪਈ ਸੀ । ਕੁਝ ਲੋਕ ਇਧਰ-ਉਧਰ ਭੱਜ ਨੱਠ ਰਹੇ ਸਨ । ਕੁਝ ਛੋਟੀਆਂ-ਛੋਟੀਆਂ ਟੋਲੀਆਂ ਬਣਾਈ ਗੱਲੀਂ ਰੁਝੇ ਹੋਏ ਸਨ ।
ਪੁਲਿਸ ਦੀਆਂ ਦੋ ਤਿੰਨ ਗੱਡੀਆਂ ਨੇ ਕੋਠੀ ਦੇ ਗੇਟ ਅਤੇ ਉਸਦੇ ਅੱਗੇ ਪਿੱਛੇ ਵਾਲੀ ਜਗ੍ਹਾ ਘੇਰੀ ਹੋਈ ਸੀ ।
ਰਾਮ ਨਾਥ ਨੇ ਆਪਣੀ ਗੱਡੀ ਪਿੱਛੇ ਹੀ ਰੁਕਵਾ ਲਈ । ਉਹ ਅਤੇ ਸੰਗੀਤਾ ਭੈੜੀ ਤੋਂ ਭੈੜੀ ਖ਼ਬਰ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰਦੇ, ਤੇਜ਼ੀ ਨਾਲ ਕੋਠੀ ਵੱਲ ਵਧਣ ਲੱਗੇ ।
ਕੁਝ ਗੁਆਂਢੀ ਰਾਮ ਨਾਥ ਨੂੰ ਜਾਣਦੇ ਸਨ । ਰਾਮ ਨਾਥ ਨੂੰ ਆਇਆ ਦੇਖ ਕੇ ਉਹ ਉਸ ਵੱਲ ਹੋ ਲਏ ।
"ਵਕੀਲ ਸਾਹਿਬ ਬਹੁਤ ਮਾੜਾ ਹੋਇਆ ।" ਜਿਸ ਗੁਆਂਢੀ ਨੇ ਰਾਮ ਨਾਥ ਦੇ ਘਰ ਫ਼ੋਨ ਕੀਤਾ ਸੀ ਸਭ ਤੋਂ ਪਹਿਲਾਂ ਉਸ ਨੇ ਹਾਅ-ਦਾ-ਨਾਅਰਾ ਮਾਰਿਆ ।
"ਸੁੱਖ ਤਾਂ ਹੈ ?" ਰਾਮ ਨਾਥ ਨੂੰ ਲੁੱਧਟੇ ਗਏ ਸਮਾਨ ਨਾਲੋਂ ਰਿਸ਼ਤੇਦਾਰਾਂ ਦਾ ਵੱਧ ਫਿਕਰ ਸੀ । ਉਹ ਉਨ੍ਹਾਂ ਦੀ ਤੰਦਰੁਸਤੀ ਦੀ ਖ਼ਬਰ ਝੱਟਪੱਟ ਸੁਨਣਾ ਚਾਹੁੰਦਾ ਸੀ ।
"ਬਾਕੀ ਸਭ ਠੀਕ ਹਨ, ਪਰ ਕਮਲ... ।" ਰਾਮ ਨਾਥ ਦੇ ਗਲ ਲੱਗ ਕੇ ਗੁਆਂਢੀ ਇਉਂ ਭੁੱਬਾਂ ਮਾਰਨ ਲੱਗਾ ਜਿਵੇਂ ਕਮਲ ਆਪਣਾ ਪੁੱਤਰ ਹੋਵੇ ।
"ਬਾਕੀ ਤਾਂ ਜ਼ਿੰਦਾ ਹਨ ?" ਬੜੇ ਨਰਦਈਆਂ ਵਾਂਗ ਰਾਮ ਨਾਥ ਨੇ ਗੁਆਂਢੀਆਂ ਕੋਲੋਂ ਪਛਿਆ।
"ਹਾਂ। ਉਂਝ ਠੀਕ ਨੇ । ਪਰ ਹਸਪਤਾਲ ਵਿਚ ਨੇ ।" ਇਕ ਹੋਰ ਗੁਆਂਢੀ ਨੇ ਰਾਮ ਨਾਥ ਦਾ ਹੱਥ ਫੜ ਕੇ ਢਾਰਸ ਬੰਨ੍ਹਾਉਂਦਿਆਂ ਆਖਿਆ ।
ਪੁਲਿਸ ਮੌਕੇ ਦਾ ਮੁਆਇਨਾ ਕਰ ਰਹੀ ਸੀ। ਕੋਈ ਸਬੂਤ ਨਾ ਮਿਟ ਜਾਏ ਇਸ ਲਈ ਬਾਹਰਲੇ ਬੰਦੇ ਨੂੰ ਕੋਠੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ।
ਰਾਮ ਨਾਥ ਆਮ ਲੋਕਾਂ ਵਾਂਗ ਕੋਠੀ ਦੇ ਗੇਟ ਕੋਲ ਜਾ ਕੇ ਰੁਕ ਗਿਆ ।
ਗੇਟ ਤੇ ਪਹਿਰਾ ਦੇ ਰਹੇ ਇਕ ਸਿਪਾਹੀ ਨੂੰ ਇਕ ਗੁਆਂਢੀ ਨੇ ਸੂਚਿਤ ਕੀਤਾ । "ਇਹ ਵਕੀਲ ਸਾਹਿਬ ਹਨ ਅਤੇ ਵੇਦ ਦੇ ਸਾਲਾ ਸਾਹਿਬ ਹਨ ।" ਥਾਣੇਦਾਰ ਨੂੰ ਇਨ੍ਹਾਂ ਦੀ ਉਡੀਕ ਸੀ ।
ਥਾਣੇਦਾਰ ਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਸੀ । ਸਿਪਾਹੀ ਰਾਮ ਨਾਥ ਨੂੰ ਕੋਠੀ ਅੰਦਰ ਲੈ ਗਿਆ ।
ਸੰਗੀਤਾ ਨੂੰ ਬਾਹਰ ਰੋਕ ਦਿੱਤਾ ਗਿਆ । ਅੰਦਰਲਾ ਦ੍ਰਿਸ਼ ਭਿਆਨਕ ਸੀ । ਔਰਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ।
ਖ਼ੂਨ ਦੇ ਧੱਧਬੇ ਕੋਠੀ ਦੇ ਗੇਟ ਤਕ ਪਹੁੰਚੇ ਹੋਏ ਸਨ । ਜਿਉਂ-ਜਿਉਂ ਰਾਮ ਨਾਥ ਅੱਗੇ ਵੱਧ ਰਿਹਾ ਸੀ ਤਿਉਂ-ਤਿਉਂ ਧੱਧਬਿਆਂ ਦੇ ਅਕਾਰ ਅਤੇ ਗਿਣਤੀ ਵਧਦੀ ਜਾ ਰਹੀ ਸੀ ।
ਲਾਬੀ ਵਾਲੇ ਦਰਵਾਜ਼ੇ ਕੋਲ ਖ਼ੂਨ ਇੰਝ ਡੁਲ੍ਹਿਆ ਪਿਆ ਸੀ, ਜਿਵੇਂ ਕੋਈ ਖ਼ੂਨ ਦੀ ਹੋਲੀ ਖੇਡ ਕੇ ਹਟਿਆ ਹੋਵੇ ।
ਲਾਬੀ ਅੰਦਰਲਾ ਦ੍ਰਿਸ਼ ਹੋਰ ਵੀ ਭਿਆਨਕ ਸੀ ।
ਲਾਬੀ ਵਿਚਲਾ ਸਾਰਾ ਫਰਨੀਚਰ ਬਿਖਰਿਆ ਪਿਆ ਸੀ । ਟੁਕੜੇ-ਟੁਕੜੇ ਹੋਏ ਸ਼ੋਅਪੀਸ ਆਪਣੀ ਹੱਡ-ਬੀਤੀ ਸੁਣਾ ਰਹੇ ਸਨ । ਸੈਂਟਰਲ ਟੇਬਲ ਦੇ ਸ਼ੀਸ਼ੇ ਦੇ ਹਜ਼ਾਰ ਟੁਕੜੇ ਹੋਏ ਪਏ ਸਨ । ਅਲਮਾਰੀਆਂ ਅਤੇ ਪੇਟੀਆਂ ਦਾ ਸਮਾਨ ਇਧਰ-ਉਧਰ ਖਿਲਰਿਆ ਪਿਆ ਸੀ । ਸਮਾਨ ਦੀ ਲੁੱਟ-ਖਸੁੱਟ ਹੀ ਨਹੀਂ, ਤੋੜ-ਭੰਨ ਵੀ ਰੱਜ ਕੇ ਹੋਈ ਸੀ ।
ਸਭ ਤੋਂ ਭਿਆਨਕ ਦ੍ਰਿਸ਼ ਸੀ ਨੇਹਾ ਦੇ ਬੈਡਰੂਮ ਦੇ ਦਰਵਾਜ਼ੇ ਕੋਲ ਦਾ, ਜਿਥੇ ਕਮਲ ਦੀ ਖ਼ੂਨ ਵਿਚ ਲੱਥ-ਪੱਥ ਲਾਸ਼ ਪਈ ਸੀ ।
ਕਮਲ ਦਾ ਚਿਹਰਾ ਕੱਦੂ ਵਾਂਗ ਫਿਸਿਆ ਪਿਆ ਸੀ । ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ । ਮੂੰਹ ਅੱਧਡਿਆ ਹੋਇਆ ਸੀ । ਵਾਲਾਂ ਦਾ ਰੰਗ ਕਾਲੇ ਦੀ ਥਾਂ ਲਾਲ ਹੋਇਆ ਹੋਇਆ ਸੀ । ਉਸਦੇ ਢਿੱਡ 'ਚ ਵੱਜੇ ਚਾਕੂਆਂ ਨੇ ਉਸ ਦੀਆਂ ਆਂਦਰਾਂ ਬਾਹਰ ਕੱਢ
ਦਿੱਤੀਆਂ ਸਨ । ਉਹ ਹਾਲੇ ਤਕ ਉਸੇ ਤਰ੍ਹਾਂ ਧਰਤੀ 'ਤੇ ਵਿਛੀਆਂ ਪਈਆਂ ਸਨ । ਉਸਦੀ ਬਨੈਣ ਫਟੀ ਹੋਈ ਸੀ । ਕੁੜਤੇ ਪਜਾਮੇ ਦਾ ਰੰਗ ਸੂਹਾ ਹੋਇਆ ਹੋਇਆ ਸੀ ।
ਪੁਲਿਸ ਹੁਣੇ ਪੁੱਜੀ ਸੀ । ਸਭ ਤੋਂ ਪਹਿਲਾਂ ਮੌਕਾ ਪੁਲਿਸ ਕਪਤਾਨ ਨੇ ਦੇਖਿਆ ਸੀ ।
ਉਸਦਾ ਹੁਕਮ ਸੀ ਵਾਰਦਾਤ ਵਾਲੇ ਦ੍ਰਿਸ਼ ਵਿਚ ਇੰਚ ਭਰ ਵੀ ਤਬਦੀਲੀ ਨਾ ਕੀਤੀ
ਜਾਵੇ । ਕਪਤਾਨ ਨੇ ਆਪਣੀ ਹਾਜ਼ਰੀ ਵਿਚ ਫੋਟੋਆਂ ਖਿਚਵਾਈਆਂ ਸਨ ਅਤੇ ਵੀਡੀਓ ਫ਼ਿਲਮ ਤਿਆਰ ਕਰਵਾਈ ਸੀ । ਹਾਲੇ ਹੋਰ ਮਾਹਿਰਾਂ ਨੇ ਆਉਣਾ ਸੀ । ਸਬੂਤ ਇਕੱਠੇ ਕਰਨੇ ਸਨ । ਕਪਤਾਨ ਹੁਣੇ-ਹੁਣੇ ਗਿਆ ਸੀ । ਬਾਕੀ ਦੀ ਕਾਰਵਾਈ ਮੁੱਖ ਅਫ਼ਸਰ ਨੇ
ਕਰਨੀ ਸੀ ।
ਕਮਲ ਦੀ ਲਾਸ਼ ਢੱਕਣ ਲਈ ਉਸਨੇ ਗੁਆਂਢੀਆਂ ਕੋਲੋਂ ਕੱਪੜਾ ਮੰਗਿਆ ਸੀ ।
ਪਰ ਕਿਸੇ ਗੁਆਂਢੀ ਨੇ ਪਹਿਲ ਨਹੀਂ ਸੀ ਕੀਤੀ । ਇਸ ਲਈ ਲਾਸ਼ ਮਜਬੂਰਨ ਨੰਗੀ ਰੱਖਣੀ ਪਈ ਸੀ ।
ਰਾਮ ਨਾਥ ਦੇ ਆ ਜਾਣ 'ਤੇ ਥਾਣੇਦਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ।
ਉਸਨੇ ਕਮਲ ਦੇ ਬੈਡਰੂਮ ਵਿਚ ਪਈ ਇਕ ਚਾਦਰ ਚੁੱਕੀ ਅਤੇ ਖ਼ੁਦ ਹੀ ਕਮਲ ਉਪਰ ਓੜ ਦਿੱਤੀ ।
ਰਾਮ ਨਾਥ ਸਭ ਕੁਝ ਚੁੱਪਚਾਪ ਦੇਖ ਰਿਹਾ ਸੀ । ਉਸ ਦੀਆਂ ਗਿਆਨ-ਇੰਦਰੀਆਂ ਜਿਵੇਂ ਸੁੰਨ ਹੋ ਗਈਆਂ ਸਨ । ਜਿਵੇਂ ਉਨ੍ਹਾਂ ਦਾ ਦਿਮਾਗ਼ ਨਾਲੋਂ ਸੰਪਰਕ ਟੁੱਟ ਗਿਆ ਸੀ।
ਇਸੇ ਲਈ ਇੰਨੇ ਭਿਆਨਕ ਦ੍ਰਿਸ਼ ਨੂੰ ਉਹ ਆਸਾਨੀ ਨਾਲ ਦੇਖ ਰਿਹਾ ਸੀ । ਕੋਈ ਪ੍ਰਤੀਕਰਮ ਨਹੀਂ ਸੀ ਹੋ ਰਿਹਾ । ਰਾਮ ਨਾਥ ਨੂੰ ਆਪਣੇ ਇਸ ਵਰਤਾਰੇ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਪਤਾ ਨਹੀਂ ਫੇਰ ਵੀ ਕਿਉਂ ਉਹ ਪੱਥਰ ਦਾ ਬੁੱਤ ਬਣਿਆ ਖੜ੍ਹਾ ਸੀ ।
ਪੁਲਿਸ ਮੁਲਾਜ਼ਮ ਦੋਸ਼ੀਆਂ ਵੱਲੋਂ ਛੱਡੇ ਸਬੂਤ ਇਕੱਠੇ ਕਰਨ ਦਾ ਯਤਨ ਕਰ ਰਹੇ ਸਨ । ਕੋਈ ਉਂਗਲਾਂ ਦੇ ਨਿਸ਼ਾਨ ਲੱਭ ਰਿਹਾ ਸੀ । ਕੋਈ ਹਥਿਆਰਾਂ ਦੀ ਖੋਜ ਕਰ ਰਿਹਾ ਸੀ । ਇਕ ਟੀਮ ਕੁੱਧਤਿਆਂ ਦੀ ਮਦਦ ਨਾਲ ਦੋਸ਼ੀਆਂ ਦਾ ਪਿੱਛਾ ਕਰਨ ਦਾ ਯਤਨ ਕਰ
ਰਹੀ ਸੀ ।
"ਬਵਾ ਮਾੜਾ ਹੋਇਆ ਵਕੀਲ ਸਾਹਿਬ !" ਹੱਥਲੇ ਕੰਮ ਨੂੰ ਸਹਾਇਕ ਦੇ ਹਵਾਲੇ ਕਰਕੇ ਮੁੱਖ ਅਫ਼ਸਰ ਨੇ ਰਾਮ ਨਾਥ ਕੋਲ ਆ ਕੇ ਹਮਦਰਦੀ ਜਿਤਾਈ ।
"ਇਹ ਕਿਸ ਤਰ੍ਹਾਂ ਹੋਇਆ ਹੈ?" ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਦੇ ਗਲੇ ਵਿਚੋਂ ਕੁਝ ਸ਼ਬਦ ਅਤੇ ਅੱਖਾਂ ਵਿਚੋਂ ਕੁਝ ਅੱਥਰੂ ਨਿਕਲੇ ਸਨ ।
"ਸਾਨੂੰ ਇਹ ਕਾਲੇ ਕੱਧਛਿਆਂ ਵਾਲੇ ਗਰੋਹ ਦੀ ਕੀਤੀ ਵਾਰਦਾਤ ਲਗਦੀ ਹੈ । ਇਨ੍ਹੀਂ ਦਿਨੀਂ ਉਹ ਇਸ ਇਲਾਕੇ ਵਿਚ ਸਰਗਰਮ ਹਨ । ਤਰੀਕਾ ਵਾਰਦਾਤ ਉਹੋ ਹੈ । ਤੁਹਾਨੂੰ ਕਿਸੇ 'ਤੇ ਸ਼ੱਕ ਹੈ ਤਾਂ ਦੱਧਸੋ?"
ਹਮਦਰਦੀ ਜਿਤਾਉਣ ਦਾ ਫਰਜ਼ ਨਿਭਾਅ ਕੇ ਮੁੱਖ ਅਫ਼ਸਰ ਅਸਲ ਮੁੱਦੇ 'ਤੇ ਆਇਆ ।
ਵਾਰਦਾਤ ਭਿਆਨਕ ਸੀ । ਇਕ ਕਤਲ ਹੋਇਆ ਸੀ । ਦੋ ਬੰਦਿਆਂ ਦੇ ਗੰਭੀਰ ਚੋਟਾਂ ਲੱਗੀਆਂ ਸਨ । ਲੜਕੀ ਦੀ ਇੱਜ਼ਤ ਲੁੱਟੀ ਗਈ ਸੀ । ਲੁੱਧਟੇ ਸਮਾਨ ਦੀ ਲਿਸਟ ਬਹੁਤ ਲੰਬੀ ਸੀ । ਮੁਲਜ਼ਮਾਂ ਬਾਰੇ ਕੋਈ ਸੁਰਾਗ਼ ਨਹੀਂ ਸੀ ਲੱਭ ਰਿਹਾ । ਬਲਾਈਂਡ ਕੇਸ ਸੀ ।
ਮੁਕੱਦਮਾ ਦਰਜ ਕਰਨ ਵਿਚ ਮੁੱਖ ਅਫ਼ਸਰ ਨੂੰ ਦਿੱਕਤ ਪੇਸ਼ ਆਉਣੀ ਸੀ । ਪੱਤਰਕਾਰ ਇੱਲਾਂ ਵਾਂਗ ਮੰਡਰਾ ਰਹੇ ਸਨ । ਅਫ਼ਸਰ ਅਲੱਗ ਕੰਨ ਖਾ ਰਹੇ ਸਨ । ਮੁੱਖ ਮੰਤਰੀ ਤਕ ਨੂੰ ਸੂਚਨਾ ਜਾਣੀ ਸੀ ।
ਲਾਸ਼ ਦਾ ਪੋਸਟ-ਮਾਰਟਮ ਕਰਾਉਣਾ ਸੀ । ਮਜ਼ਰੂਬਾਂ ਦੀਆਂ ਸੱਟਾਂ ਬਾਰੇ ਡਾਕਟਰਾਂ ਤੋਂ ਰਿਪੋਰਟਾਂ ਹਾਸਲ ਕਰਨੀਆਂ ਸਨ । ਕੁੜੀ ਜੇ ਹੋਸ਼ ਵਿਚ ਹੋਈ ਉਸਦਾ ਬਿਆਨ ਕਲਮਬੰਦ ਕਰਨਾ ਸੀ । ਅੱਗੇ ਕੰਮ ਹੀ ਕੰਮ ਸਨ । ਥਾਣੇਦਾਰ ਕੋਲ ਬਹੁਤੀਆਂ ਹਮਦਰਦੀਆਂ ਜਿਤਾਉਣ ਦਾ ਵਕਤ ਨਹੀਂ ਸੀ ।
"ਮੇਰੇ ਭੈਣ-ਭਣੋਈਏ ਤੋਂ ਪੁੱਛਣਾ ਸੀ, ਉਹੋ ਕੁਝ ਦੱਸ ਸਕਦੇ ਹਨ ।"
ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਪੱਕਾ ਸ਼ੱਕ ਸੀ । ਪਰ ਭੈਣ-ਭਣੋਈਏ ਦੀ ਰਾਏ ਬਿਨਾਂ ਉਹ ਕਿਸੇ ਦਾ ਨਾਂ ਨਹੀਂ ਸੀ ਲੈ ਸਕਦਾ ।
"ਉਹ ਹਸਪਤਾਲ ਵਿਚ ਪਏ ਹਨ । ਸੱਟਾਂ ਕਾਫ਼ੀ ਹਨ । ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਹੋਏਗਾ । ਸਾਨੂੰ ਹਾਲੇ ਕੁਝ ਸਮਾਂ ਮੁਆਇਨਾ ਕਰਨ 'ਤੇ ਲੱਗੇਗਾ । ਤੁਸੀਂ ਹਸਪਤਾਲ ਜਾ ਕੇ ਉਨ੍ਹਾਂ ਨਾਲ ਰਾਏ ਕਰ ਲਓ । ਜਿਸ ਤਰ੍ਹਾਂ ਕਹੋਗੇ ਪਰਚਾ ਦਰਜ ਕਰ ਲਵਾਂਗੇ ।"
ਵੈਸੇ ਥਾਣੇਦਾਰ ਦੀ ਮੁੱਢਲੀ ਤਫ਼ਤੀਸ਼ ਤੋਂ ਵਾਰਦਾਤ ਕਾਲੇ ਕੱਧਛਿਆਂ ਵਾਲੇ ਗਰੋਹ ਵੱਲੋਂ ਕੀਤੀ ਪਾਈ ਗਈ ਸੀ । ਦੋਸ਼ੀਆਂ ਉਪਰ ਡਕੈਤੀ ਅਤੇ ਡਕੈਤੀ ਦੌਰਾਨ ਹੋਏ ਕਤਲ ਦੀ ਦਫ਼ਾ ਲੱਗਣੀ ਸੀ ।
ਰਾਮ ਨਾਥ ਕਾਨੂੰਨ ਜਾਣਦਾ ਸੀ । ਇਸ ਲਈ ਥਾਣੇਦਾਰ ਨੇ ਦਰਜ ਹੋਣ ਵਾਲੇ ਪਰਚੇ ਦਾ ਮਜ਼ਮੂਨ ਅਤੇ ਲਗਦੀਆਂ ਧਾਰਾਵਾਂ ਵੱਲ ਇਸ਼ਾਰਾ ਕਰ ਦਿੱਤਾ ਸੀ । ਅੱਗੇ ਉਹ ਖ਼ੁਦ ਸਿਆਣਾ ਸੀ ।
ਪਰਿਵਾਰ ਦੇ ਜੀਆਂ ਨੂੰ ਮਿਲੇ ਬਿਨਾਂ ਰਾਮ ਨਾਥ ਕੁਝ ਨਹੀਂ ਸੀ ਆਖ ਸਕਦਾ ।
ਵੈਸੇ ਵੀ ਮੁਕੱਦਮੇ ਨਾਲੋਂ ਵੱਧ ਜ਼ਰੂਰੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਸੀ । ਇਥੇ ਸੰਗੀਤਾ ਦੇ ਕਰਨ ਵਾਲਾ ਕੁਝ ਨਹੀਂ ਸੀ ।
ਸੰਗੀਤਾ ਅਤੇ ਇਕ ਗੁਆਂਢੀ ਨੂੰ ਨਾਲ ਲੈ ਕੇ ਰਾਮ ਨਾਥ ਹਸਪਤਾਲ ਲਈ ਰਵਾਨਾ ਹੋ ਗਿਆ ।
ਰਸਤੇ ਵਿਚ ਗੁਆਂਢੀ ਰਾਮ ਨਾਥ ਨੂੰ ਹੋਈ ਵਾਰਦਾਤ ਦਾ ਵੇਰਵਾ ਦੇਣ ਲੱਗਾ ।
ਉਹ ਅਤੇ ਵੇਦ ਸਵੇਰੇ ਚਾਰ ਵਜੇ ਸੈਰ ਕਰਨ ਜਾਇਆ ਕਰਦੇ ਸਨ । ਜੇ ਵੇਦ ਪਹਿਲਾਂ ਜਾਗ ਪਏ ਉਹ ਜੈ ਨਰਾਇਣ ਦੀ ਬੈੱਲ ਖੜਕਾ ਦਿੰਦਾ ਸੀ । ਨਹੀਂ ਤਾਂ ਜੈ ਨਰਾਇਣ ਵੇਦ ਨੂੰ ਉਠਾ ਲੈਂਦਾ ਸੀ ।
ਅੱਜ ਸਵੇਰੇ ਜਦੋਂ ਸਾਢੇ ਚਾਰ ਵਜੇ ਤਕ ਵੇਦ ਦੀ ਉੱਘ-ਸੁੱਘ ਨਾ ਨਿਕਲੀ ਤਾਂ ਨਿਯਮ ਅਨੁਸਾਰ ਉਸ ਨੇ ਵੇਦ ਦੀ ਬੈੱਲ ਖੜਕਾਈ । ਜਦੋਂ ਬੈੱਲ ਨਾ ਖੜਕੀ, ਉਸਨੂੰ ਹੈਰਾਨੀ ਹੋਈ। ਬਿਜਲੀ ਹੈ ਸੀ । ਫੇਰ ਬੈੱਲ ਕਿਉਂ ਨਹੀਂ ਖੜਕੀ ? ਸੋਚਿਆ ਖ਼ਰਾਬ ਹੋ ਗਈ
ਹੋਵੇਗੀ ।
ਰਾਤ ਦਸ ਵਜੇ ਤਕ ਉਹ ਇਕੱਠੇ ਸਨ । ਵੇਦ ਦੇ ਬਾਹਰ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ । ਗੇਟ ਦੇ ਹੋੜੇ ਵੱਲ ਨਜ਼ਰ ਮਾਰੀ ਤਾਂ ਲੱਗਾ, ਜਿਵੇਂ ਗੇਟ ਖੁੱਲ੍ਹਾ ਪਿਆ ਸੀ ।
ਗੇਟ ਖੋਲ੍ਹ ਕੇ ਉਹ ਅੰਦਰ ਚਲਾ ਗਿਆ । ਹੋ ਸਕਦਾ ਹੈ ਵੇਦ ਬਾਥਰੂਮ ਵਿਚ ਹੋਵੇ । ਇਸੇ ਲਈ ਜਵਾਬ ਨਾ ਦੇ ਰਿਹਾ ਹੋਵੇ । ਚਾਰ ਕਦਮ ਅੱਗੇ ਜਾ ਕੇ ਜੈ ਨਰਾਇਣ ਨੂੰ ਖ਼ੂਨ ਦੇ ਧੱਧਬੇ ਨਜ਼ਰ ਆਏ । ਇੱਡਾ ਵਾਕਿਆ ਹੋ ਗਿਆ ਸੀ, ਇਹ ਫੇਰ ਵੀ ਜੈ ਨਰਾਇਣ ਦੇ ਜ਼ਿਹਨ ਵਿਚ ਨਹੀਂ ਸੀ ਆਇਆ । ਜਦੋਂ ਅਗਾਂਹ ਪੋਰਚ ਵਿਚ ਖ਼ੂਨ ਹੀ ਖ਼ੂਨ ਨਜ਼ਰ ਆਇਆ ਤਾਂ ਉਸਨੂੰ ਕਾਂਬਾ ਛਿੜ ਗਿਆ । ਉਹ ਓਹਨੀਂ ਪੈਰੀਂ ਵਾਪਸ ਮੁੜ ਆਇਆ । ਗਲੀ ਵਿਚ ਖੜ੍ਹ ਕੇ ਸ਼ੋਰ ਮਚਾਇਆ ।
ਗੁਆਂਢ ਵਿਚ ਭਗਦੜ ਪੈ ਗਈ ।
ਸੌ ਨੰਬਰ 'ਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ ।
ਅੱਧਾ ਘੰਟਾ ਬੀਤ ਜਾਣ 'ਤੇ ਵੀ ਜਦੋਂ ਪੁਲਿਸ ਦਾ ਸਿਪਾਹੀ ਤਕ ਮੌਕੇ 'ਤੇ ਨਾ ਪੁੱਜਾ ਤਾਂ ਕੁਝ ਗੁਆਂਢੀ ਭੱਜ ਕੇ ਥਾਣੇ ਗਏ ।
ਸਵੇਰ ਦਾ ਸਮਾਂ ਸੀ । ਸੰਤਰੀ ਅਤੇ ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ । ਕੋਈ ਜੰਗਲ ਪਾਣੀ ਗਿਆ ਸੀ, ਕੋਈ ਦਾਤਣ ਕੁਰਲਾ ਕਰ ਰਿਹਾ ਸੀ । ਭਾਜੜ ਗੁਆਂਢੀਆਂ ਨੂੰ ਪਈ ਸੀ ਪੁਲਿਸ ਨੂੰ ਨਹੀਂ । ਕੁਆਟਰਾਂ ਵਿਚ ਜਾ-ਜਾ ਮਸਾਂ ਸਿਪਾਹੀ ਖੜ੍ਹੇ ਕੀਤੇ। ਫ਼ੋਨ ਕਰ-ਕਰ ਥਾਣੇਦਾਰ ਬੁਲਾਏ । ਚਾਰ ਪੁਲਿਸ ਵਾਲਿਆਂ ਨੂੰ ਇਕੱਠੇ ਹੁੰਦਿਆਂ ਨੂੰ ਘੰਟਾ ਲਗ ਗਿਆ ।
ਦੋ ਘੰਟਿਆਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ । ਡਰਦਾ ਗੁਆਂਢੀ ਕੋਈ ਅੰਦਰ ਨਹੀਂ ਸੀ ਵੜਿਆ । ਪੁਲਿਸ ਦੇ ਨਾਲ ਉਹ ਕੋਠੀ ਅੰਦਰ ਗਏ । ਕਮਲ ਦਾ ਸਰੀਰ ਠੰਢਾ ਹੋਇਆ ਪਿਆ ਸੀ । ਬਾਕੀ ਤਿੰਨੇ ਬੇਹੋਸ਼ ਸਨ । ਕਮਲ ਦੇ ਸਰੀਰ ਵਿਚੋਂ ਬਹੁਤ ਖ਼ੂਨ ਵਹਿ ਚੁੱਕਾ ਸੀ । ਵਾਰਦਾਤ ਪਤਾ ਨਹੀਂ ਕਿਸ ਵਕਤ ਹੋਈ ਸੀ । ਜੇ ਪੁਲਿਸ ਸਮੇਂ ਸਿਰ ਪੁੱਜ ਜਾਂਦੀ, ਸ਼ਾਇਦ ਉਹ ਬਚ ਜਾਂਦਾ ।
ਪੁਲਿਸ ਨੇ ਆਪਣੀ ਐਂਬੂਲੈਂਸ ਬੁਲਾਈ । ਮਜ਼ਰੂਬਾਂ ਨੂੰ ਹਸਪਤਾਲ ਪਹੁੰਚਾਇਆ ।ਚਾਰ ਗੁਆਂਢੀ ਦੇਖਭਾਲ ਲਈ ਨਾਲ ਗਏ ।
ਜੈ ਨਰਾਇਣ ਨੇ ਮੋਹਨ ਲਾਲ ਦੇ ਘਰ ਫ਼ੋਨ ਕੀਤਾ । ਪਤਾ ਲੱਗਾ ਮੁੰਡੇ ਬਾਹਰ ਗਏ ਹੋਏ ਸਨ ।
ਪਰਿਵਾਰ ਦੇ ਸਾਰੇ ਜੀਅ ਫੱਟੜ ਹੋ ਗਏ ਸਨ । ਬਹੁਤ ਸਾਰੇ ਅਹਿਮ ਫੈਸਲੇ ਕਰਨੇ ਸਨ । ਪਰਚਾ ਕਟਵਾਉਣਾ ਸੀ । ਜ਼ਖ਼ਮੀਆਂ ਨੂੰ ਕਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਏ ? ਇਹ ਸੋਚਣਾ ਸੀ । ਇਹ ਫੈਸਲੇ ਘਰ ਦੇ ਕਿਸੇ ਮੈਂਬਰ ਦੁਆਰਾ ਕੀਤੇ ਜਾਣੇ ਸਨ ।ਕੁਦਰਤੀ ਜੈ ਨਰਾਇਣ ਨੂੰ ਰਾਮ ਨਾਥ ਦੇ ਨਾਂ ਪਤੇ ਵਾਲਾ ਕਾਰਡ ਲੱਭ ਗਿਆ । ਉਸਨੇ ਝੱਟ ਰਾਮ ਨਾਥ ਨੂੰ ਫ਼ੋਨ ਖੜਕਾ ਦਿੱਤਾ ।
ਵੈਸੇ ਮੋਹਨ ਲਾਲ ਦਾ ਮੈਨੇਜਰ ਆਇਆ ਸੀ । ਮਾਇਆ ਦੇਵੀ ਨਾਲ ਆਈ ਸੀ। ਉਹ ਥਾਣੇਦਾਰ ਨੂੰ ਮਿਲ ਗਿਆ ਸੀ । ਸ਼ਾਇਦ ਚਾਹ ਪਾਣੀ ਦੇ ਗਿਆ ਸੀ ।ਮਾਇਆ ਦੇਵੀ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਸੀ ਗਿਆ । ਉਸ ਨੂੰ ਖੋਹ ਪੈਣ ਲੱਗੀ ਸੀ । ਗੁਆਂਢੀਆਂ ਨੇ ਤੁਰੰਤ ਉਸਨੂੰ ਘਰ ਮੋੜ ਦਿੱਤਾ । ਚੰਗਾ ਸੀ ਰਾਮ ਨਾਥ ਆ ਗਿਆ ਸੀ। ਉਹ ਵਕੀਲ ਸੀ । ਉਸਨੇ ਸਭ ਸੰਭਾਲ ਲੈਣਾ ਸੀ ।


3

ਮਾਇਆ ਨਗਰ ਦੇ ਕੁਝ ਹਸਪਤਾਲ ਆਧੁਨਿਕ ਡਾਕਟਰੀ ਸਹੂਲਤਾਂ ਕਾਰਨ ਉੱਤਰੀ ਭਾਰਤ ਦੇ ਚੁਣੇ ਹਸਪਤਾਲਾਂ ਵਿਚੋਂ ਗਿਣੇ ਜਾਂਦੇ ਸਨ । ਇਨ੍ਹਾਂ ਹਸਪਤਾਲਾਂ ਵਿਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ਰਾਮ ਨਾਥ ਕਈ ਵਾਰ ਮਾਇਆ ਨਗਰ ਆਇਆ ਸੀ ।
ਇਥੋਂ ਦੇ ਸਿਵਲ ਹਸਪਤਾਲ ਆਉਣ ਦਾ ਇਹ ਉਸਦਾ ਪਹਿਲਾ ਮੌਕਾ ਸੀ ।
ਕਾਨੂੰਨ, ਸਰਕਾਰੀ ਡਾਕਟਰਾਂ ਦੀ ਰਾਏ ਨੂੰ, ਪ੍ਰਾਈਵੇਟ ਡਾਕਟਰਾਂ ਨਾਲੋਂ ਵੱਧ ਤਰਜੀਹ ਦਿੰਦਾ ਸੀ । ਤਰਕ ਇਹ ਸੀ ਕਿ ਸਰਕਾਰੀ ਮੁਲਾਜ਼ਮ ਝੂਠ ਨਹੀਂ ਬੋਲਦੇ । ਇਸੇ ਮਜਬੂਰੀਵੱਸ ਲੜਾਈ ਝਗੜਿਆਂ ਜਾਂ ਹਾਦਸਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਹੋਣਾ ਪੈਂਦਾ ਸੀ । ਸਰਕਾਰੀ ਡਾਕਟਰ, ਫੱਟੜ ਦੀਆਂ ਸੱਟਾਂ ਦਾ ਮੁਆਇਨਾ ਕਰਦੇ ਸਨ । ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕਰਕੇ ਪੁਲਿਸ ਨੂੰ ਦਿਦੇ ਸਨ । ਪੁਲਿਸ ਉਸ ਰਿਪੋਰਟ ਦੇ ਆਧਾਰ 'ਤੇ ਮੁਕੱਦਮੇ ਦਾ ਮੂੰਹ-ਮੱਥਾ ਘੜਦੀ ਸੀ ।
ਕਾਨੂੰਨ ਦੀ ਇਸੇ ਲੋੜ ਦਾ ਢਿੱਡ ਭਰਨ ਲਈ ਵੇਦ ਹੋਰਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ ।
ਰਾਮ ਨਾਥ ਨੂੰ ਜਿੰਨੀ ਉਤਸੁਕਤਾ ਆਪਣੇ ਸਾਕ-ਸੰਬੰਧੀਆਂ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਸੀ ਓਨੀ ਕਾਹਲ ਉਸਨੂੰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚੋਂ ਕੱਢ ਲਿਜਾਣ ਦੀ ਸੀ ।
ਹਸਪਤਾਲ ਦੇ ਆਮ ਵਾਰਡਾਂ ਦੇ ਖੁਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਦਾ ਸੀ । ਐਮਰਜੈਂਸੀ ਵਾਰਡ ਚੌਵੀ ਘੰਟੇ ਖੁਲ੍ਹਾ ਰਹਿੰਦਾ ਸੀ । ਵੇਦ ਹੋਰਾਂ ਨੂੰ ਸੱਤ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ ਸੀ । ਸਮਾਂ ਜੇ ਅੱਠ ਵਜੇ ਦੇ ਬਾਅਦ ਦਾ ਵੀ ਹੁੰਦਾ ਤਾਂ ਵੀ ਅਜਿਹੇ ਮਰੀਜ਼ਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿਚ ਹੀ ਦਾਖ਼ਲ ਕਰਵਾਇਆ ਜਾਣਾ ਸੀ । ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕਰਨਾ ਸੀ । ਰਿਪੋਰਟ ਤਿਆਰ ਕਰਨੀ ਸੀ । ਫੇਰ ਸੰਬੰਧਿਤ ਵਾਰਡਾਂ ਵਿਚ ਇਲਾਜ ਲਈ
ਭੇਜਣਾ ਸੀ ।
ਸਿਵਲ ਹਸਪਤਾਲ ਦੇ ਕੰਮ-ਕਾਜ ਦਾ ਤਜਰਬਾ ਹੋਣ ਕਾਰਨ ਰਾਮ ਨਾਥ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ । ਉਹ ਗੱਡੀ ਸਿੱਧੀ ਐਮਰਜੈਂਸੀ ਵਾਰਡ ਅੱਗੇ ਲਾ ਦੇਵੇ ।ਵੇਦ ਹੋਰਾਂ ਦੇ ਕੁਝ ਪੜੋਸੀ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਸਨ । ਉਨ੍ਹਾਂ ਵਿਚੋਂ ਇਕ ਰਾਮ ਨਾਥ ਨੂੰ ਜਾਣਦਾ ਸੀ । ਦੂਜੇ ਗੁਆਂਢੀਆਂ ਨੂੰ ਨਾਲ ਲੈ ਕੇ ਉਹ ਰਾਮ ਨਾਥ ਵੱਲ ਦੌੜਿਆ ।
ਅੱਖ ਝਪਕਦੇ ਹੀ ਰਾਮ ਨਾਥ ਅਤੇ ਸੰਗੀਤਾ ਨੂੰ ਪੜੋਸੀਆਂ ਨੇ ਘੇਰ ਲਿਆ ।
"ਕੀ ਹਾਲ ਹੈ ਮੇਰੇ ਭੈਣ-ਭਣੋਈਏ ਦਾ ? ਨੇਹਾ ਦਾ ?" ਇਥੇ ਵੀ ਕੋਈ ਭਾਣਾ ਨਾ ਵਰਤ ਗਿਆ ਹੋਵੇ ? ਤੌਖਲਾ ਦੂਰ ਕਰਨ ਲਈ ਰਾਮ ਨਾਥ ਨੇ ਸਭ ਤੋਂ ਪਹਿਲਾਂ ਇਹੋ ਪ੍ਰਸ਼ਨ ਪੁਛਿਆ ।
"ਸਭ ਠੀਕ ਹਨ । ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈ ।" ਇਕ ਪੜੋਸੀ ਨੇ ਢਾਰਸ ਬੰਨ੍ਹਾਈ।
"ਭੈਣ ਜੀ ਨੂੰ ਕਿਸੇ ਹੋਰ ਹਸਪਤਾਲ ਵਿਚ ਲਿਜਾਣਾ ਚਾਹੀਦਾ ਹੈ । ਉਸ ਦੇ ਸਿਰ ਵਿਚ ਸੱਟ ਹੈ । ਦਿਮਾਗ਼ ਦੀਆਂ ਬਿਮਾਰੀਆਂ ਦਾ ਮਾਹਿਰ ਡਾਕਟਰ ਇਸ ਹਸਪਤਾਲ ਵਿਚ ਹੈ ਨਹੀਂ ।" ਇਕ ਪੜੋਸਣ ਨੇ, ਜਿਹੜੀ ਹੁਣ ਤਕ ਨੀਲਮ ਕੋਲ ਬੈਠੀ ਰਹੀ ਸੀ ਸਥਿਤੀ
ਸਪੱਸ਼ਟ ਕੀਤੀ ।
"ਕਿਧਰ ਨੇ ਸਾਰੇ ?"
"ਨੇਹਾ ਠੀਕ ਹੈ । ਉਸਨੂੰ ਜਨਾਨਾ ਵਾਰਡ ਵਿਚ ਭੇਜ ਦਿੱਤਾ ਹੈ । ਵੇਦ ਦੀਆਂ ਲੱਤਾਂ ਬਾਹਾਂ 'ਤੇ ਸੱਟਾਂ ਹਨ । ਉਸ ਨੂੰ ਹੱਡੀਆਂ ਵਾਲੇ ਵਾਰਡ ਵਿਚ ਭੇਜ ਦਿੱਤਾ ਗਿਆ ਹੈ ।ਭੈਣ ਜੀ ਇਧਰ ਹਨ ।" ਪੜੋਸਣ ਨੇ ਐਮਰਜੈਂਸੀ ਵਾਰਡ ਦੇ ਬੰਦ ਦਰਵਾਜ਼ੇ ਵੱਲ ਇਸ਼ਾਰਾ ਕਰਕੇ, ਉਸ ਅੰਦਰ ਨੀਲਮ ਦੇ ਪਏ ਹੋਣ ਬਾਰੇ ਦਸਿਆ ।
"ਠਹਿਰੋ ਬਾਬੂ ਜੀ । ਤੁਸੀਂ ਕੌਣ ਹੋ ?" ਦਰਵਾਜ਼ਾ ਖੋਲ੍ਹ ਕੇ ਅੰਦਰ ਵੜਦੇ ਰਾਮ ਨਾਥ ਨੂੰ, ਕਿਧਰੋਂ ਅਚਾਨਕ ਆ ਟਪਕੇ ਹਸਪਤਾਲ ਦੇ ਸੇਵਾਦਾਰ ਨੇ ਰੋਕਿਆ ।
"ਮੈਂ ਮਰੀਜ਼ ਦਾ ਭਰਾ ਹਾਂ । ਰਾਮ ਨਾਥ ਐਡਵੋਕੇਟ ।"
'ਐਡਵੋਕੇਟ' ਸ਼ਬਦ ਸੁਣ ਕੇ ਸੇਵਾਦਾਰ ਦੇ ਤੇਵਰ ਕੁਝ ਢਿੱਲੇ ਤਾਂ ਪਏ ਪਰ ਸੜੀ ਰੱਸੀ ਵਾਂਗ ਉਹ ਵਲ ਛੱਡਣ ਨੂੰ ਤਿਆਰ ਨਹੀਂ ਸੀ ।
"ਬਿਨਾਂ ਇਜਾਜ਼ਤ ਅੰਦਰ ਜਾਣਾ ਮਨ੍ਹਾਂ ਹੈ । ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲੋ ।" ਸੇਵਾਦਾਰ ਨੇ 'ਮਿਲੋ' ਸ਼ਬਦ 'ਤੇ ਜ਼ਿਆਦਾ ਜ਼ੋਰ ਦਿੰਦਿਆਂ ਰਾਮ ਨਾਥ ਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ।
ਰਾਮ ਨਾਥ ਸੇਵਾਦਾਰ ਦਾ ਇਸ਼ਾਰਾ ਸਮਝ ਗਿਆ । ਉਹ ਫੌਜਦਾਰੀ ਵਕੀਲ ਸੀ । ਆਪਣੇ ਸਾਇਲਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਸਨੂੰ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਜਾਣਾ ਪੈਂਦਾ ਸੀ । ਡਾਕਟਰਾਂ ਨੂੰ 'ਮਿਲ' ਕੇ ਮਰਜ਼ੀ ਦੀ ਇੰਜਰੀ ਰਿਪੋਰਟ ਤਿਆਰ ਕਰਵਾਈ ਜਾ ਸਕਦੀ ਸੀ । ਰਾਮ ਨਾਥ ਉਹੋ ਕਰਨ ਜਾਂਦਾ ਸੀ । ਜੇ ਉਹ ਦੋਸ਼ੀਆਂ ਦਾ ਵਕੀਲ ਹੁੰਦਾ ਤਾਂ ਸੱਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਗੰਭੀਰਤਾ ਘਟਵਾ ਲੈਂਦਾ । ਜੇ ਮੁਦਈ ਦਾ ਵਕੀਲ ਹੁੰਦਾ ਤਾਂ ਸਬੂਤੀਆਂ ਹੱਡੀਆਂ ਨੂੰ ਟੁੱਟੀਆਂ ਬਣਵਾ ਲੈਂਦਾ । ਸੋਟੀਆਂ ਨਾਲ ਵੱਜੀਆਂ ਸੱਟਾਂ ਨੂੰ ਗੰਡਾਸਿਆਂ ਨਾਲ ਮਾਰੀਆਂ ਲਿਖਾ ਲੈਂਦਾ । ਇਸੇ ਮਕਸਦ ਦਾ ਇਸ਼ਾਰਾ ਸੇਵਾਦਾਰ ਰਾਮ ਨਾਥ ਨੂੰ ਕਰ ਰਿਹਾ ਸੀ ।
"ਮਿਲਦਾਂ ਡਾਕਟਰ ਨੂੰ ਵੀ । ਪਹਿਲਾਂ ਮਰੀਜ਼ ਨੂੰ ਮਿਲ ਲਵਾਂ ।" ਪਿੱਛੇ ਖੜ੍ਹੀ ਸੰਗੀਤਾ ਦੀ ਬਾਂਹ ਫੜ ਕੇ ਰਾਮ ਨਾਥ ਨੇ ਉਸਨੂੰ ਨਾਲ ਰਲਾ ਲਿਆ ।ਬਿਨਾਂ ਸੇਵਾਦਾਰ ਦੀ ਪਰਵਾਹ ਕਰੇ, ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਕਮਰੇ ਅੰਦਰ ਵੜ ਗਏ ।
ਕਮਰੇ ਵਿਚ ਕਰੀਬ ਚਾਰ ਫੁੱਟ ਉੱਚਾ, ਆਦਮੀ ਦੇ ਕੱਦ ਜਿੰਨਾ ਲੰਬਾ ਤਖ਼ਤਪੋਸ਼ਨੁਮਾ ਇਕ ਮੇਜ ਪਿਆ ਸੀ । ਮੇਜ਼ ਉਪਰ ਘਸੀ-ਪਿਟੀ ਇਕ ਪਲਾਸਟਕ ਦੀ ਚਾਦਰ ਵਿਛੀ ਹੋਈ ਸੀ । ਉਸ ਉਪਰ ਖ਼ੂਨ ਦੇ ਨਵੇਂ ਪੁਰਾਣੇ ਸੈਂਕੜੇ ਧੱਧਬੇ ਸਨ । ਉਸ ਮੇਜ਼ ਉੱਪਰ ਪਈ ਨੀਲਮ ਤੜਪ ਰਹੀ ਸੀ ।
ਨੀਲਮ ਦੇ ਸਿਰ ਉਪਰ ਪੱਟੀ ਬੱਝੀ ਹੋਈ ਸੀ । ਪੱਟੀ ਹੇਠ ਰੱਖੀ ਰੂੰ ਵਿਚੋਂ ਖ਼ੂਨ ਸਿਮਸਿਮ ਪੱਟੀ ਤਕ ਆ ਚੁੱਕਾ ਸੀ । ਉਸਦੀ ਠੋਡੀ, ਗਰਦਨ ਅਤੇ ਕੰਨਾਂ ਕੋਲ ਖ਼ੂਨ ਜੰਮਿਆ ਹੋਇਆ ਸੀ । ਉਸਦੇ ਸਾਰੇ ਕੱਪੜੇ ਖ਼ੂਨ ਨਾਲ ਲੱਥ-ਪੱਥ ਸਨ । ਸਿਰ ਦੀ ਸੱਟ ਕਾਰਨ ਉਸਦਾ ਸਾਰਾ ਸਰੀਰ ਕੰਬ ਰਿਹਾ ਸੀ । ਇਕ ਅੱਧ ਮਿੰਟ ਦੇ ਵਕਫ਼ੇ ਬਾਅਦ ਉਸ ਨੂੰ ਮਿਰਗੀ ਦੇ ਦੌਰੇ ਵਰਗਾ ਦੌਰਾ ਪੈਂਦਾ ਸੀ । ਉਸਦੇ ਮੂੰਹ ਵਿਚੋਂ ਝੱਗ ਨਿਕਲਣ ਲਗਦੀ ਸੀ, ਉਸਦੇ ਹੱਥ ਪੈਰ ਮੁੜ ਜਾਂਦੇ ਸਨ ਅਤੇ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਸਨ । ਇਕ ਵੱਡੇ ਜਿਗਰੇ ਵਾਲੀ ਪੜੋਸਣ ਉਸਦੇ ਤੜਪਦੇ ਸਰੀਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਸੀ ।
"ਮੈਂ ਨੀਲਮ ਦਾ ਭਰਾ ਹਾਂ । ਕੀ ਕਹਿੰਦੇ ਨੇ ਡਾਕਟਰ ?" ਆਪਣੀ ਜਾਣ-ਪਹਿਚਾਣ ਕਰਾ ਕੇ ਰਾਮ ਨਾਥ ਨੇ ਪੜੋਸਣ ਤੋਂ ਨੀਲਮ ਦਾ ਹਾਲ ਪੁੱਧਛਿਆ ।ਸੰਗੀਤਾ ਨੀਲਮ ਨੂੰ ਸੰਭਾਲਣ ਲੱਗੀ ।ਸੰਗੀਤਾ ਦੀ ਹਾਜ਼ਰੀ 'ਤੇ ਕੁਝ ਰਾਹਤ ਮਹਿਸੂਸ ਕਰਦੀ ਪੜੋਸਣ ਰਾਮ ਨਾਥ ਦੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੀ :
"ਕਿਸੇ ਨੇ ਕੁਝ ਨਹੀਂ ਕੀਤਾ । ਇਕ ਜਮਾਂਦਾਰ ਜਿਹਾ ਆਇਆ ਸੀ । ਵਾਲ ਕੱਟ ਕੇ, ਖ਼ੂਨ ਪੂੰਝ ਕੇ ਪੱਟੀ ਕਰ ਗਿਆ । ਕਹਿੰਦਾ ਪਹਿਲਾਂ ਡਾਕਟਰ ਸੱਟਾਂ ਦੀ ਗਿਣਤੀ ਅਤੇ ਮਿਣਤੀ ਕਰੇਗਾ । ਫੇਰ ਇਲਾਜ ਸ਼ੁਰੂ ਹੋਊ । ਭਾਈ ਕੁਝ ਕਰੋ । ਇਥੇ ਇਹ ਮਰਜੂ ਵਿਚਾਰੀ ।"
ਸ਼ਾਇਦ ਬਾਹਰ ਡਾਕਟਰ ਨੂੰ ਸੇਵਾਦਾਰ ਨੇ ਵਕੀਲ ਦੇ ਆਉਣ ਦੀ ਸੂਚਨਾ ਦੇ ਦਿੱਤੀ ਸੀ । ਆਪਣਾ 'ਫਸਟ ਏਡ' ਵਾਲਾ ਬਕਸਾ ਲੈ ਕੇ ਡਾਕਟਰ ਉਥੇ ਆ ਧਮਕਿਆ । ਸਿਰ 'ਤੇ ਲਪੇਟੀ ਪੱਟੀ ਖੋਲ੍ਹਦਾ ਉਹ ਰਾਮ ਨਾਥ ਨੂੰ ਮਰੀਜ਼ ਦੀ ਹਾਲਤ ਬਾਰੇ ਦੱਸਣ ਲੱਗਾ :
"ਇਨ੍ਹਾਂ ਦੇ ਸਿਰ ਵਿਚ ਸੱਟ ਹੈ । ਜ਼ਖ਼ਮ ਗਹਿਰਾ ਹੈ । ਮੈਂ ਕੇਸ ਰੈਫ਼ਰ ਕਰ ਦਿੰਦਾ ਹਾਂ । ਤੁਸੀਂ ਕਿਸੇ ਚੰਗੇ ਹਸਪਤਾਲ ਵਿਚ ਲੈ ਜਾਓ ।"
"ਹੁਣ ਤਕ ਤੁਸੀਂ ਇਸਨੂੰ ਇਥੇ ਕੀ ਦਵਾਈ ਬੂਟੀ ਦਿੱਤੀ ਹੈ ?" ਰਾਮ ਨਾਥ ਨੇ ਘੜੀ ਵੱਲ ਵੇਖਦਿਆਂ ਡਾਕਟਰ ਕੋਲੋਂ ਪੁੱਧਛਿਆ ।
ਘੜੀ ਤੇ ਨੌ ਵੱਜ ਚੁੱਕੇ ਸਨ । ਘੜੀ ਵੱਲ ਦੇਖ ਕੇ ਉਹ ਡਾਕਟਰ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਦੋ ਘੰਟੇ ਦਾ ਕੀਮਤੀ ਸਮਾਂ ਲੰਘ ਜਾਣ ਉਪਰ ਵੀ ਉਨ੍ਹਾਂ ਕੁਝ ਨਹੀਂ ਕੀਤਾ ।
"ਮੁੱਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ । ਰੇਲ ਹੇਠ ਆ ਕੇ ਇਕ ਕੁਲੀ ਦੀ ਬਾਂਹ ਕੱਟੀ ਗਈ । ਉਸਨੂੰ ਸੰਭਾਲਦੇ ਕੁਝ ਦੇਰ ਲਗ ਗਈ । ਕੋਈ ਗੱਲ ਨਹੀਂ । ਤੁਸੀਂ ਮਰੀਜ਼ ਨੂੰ ਲਿਜਾਣਾ ਚਾਹੁੰਦੇ ਹੋ ਲੈ ਜਾਓ । ਲਿਖਾ-ਪੜ੍ਹੀ ਕਰ ਲਵਾਂਗੇ। ਤੁਸੀਂ ਵਕੀਲ ਹੋ । ਮੈਨੂੰ
ਤੁਹਾਡੇ ਨਾਲ ਹਮਦਰਦੀ ਹੈ ।"
ਰਾਮ ਨਾਥ ਸਮਝ ਰਿਹਾ ਸੀ । ਹਮਦਰਦੀ ਨਾ ਉਸਨੂੰ ਵਕੀਲ ਨਾਲ ਸੀ ਨਾ ਮਰੀਜ਼ ਨਾਲ। ਹਮਦਰਦੀ ਉਸ ਨੂੰ ਆਪਣੀ ਨੌਕਰੀ ਨਾਲ ਸੀ । ਉਸ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ ਨੂੰ ਪੂਰੇ ਦੋ ਘੰਟੇ ਤੋਂ ਰੱਬ ਦੇ ਰਹਿਮੋ-ਕਰਮ 'ਤੇ ਛੱਡ ਰੱਧਖਿਆ ਸੀ । ਰਾਮ ਨਾਥ ਦੇ ਆਉਣ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ । ਉਹ ਇਕ ਵਕੀਲ ਨਾਲ ਉਲਝਣ ਤੋਂ ਡਰਦਾ ਮਿੱਠੀਆਂ ਗੱਲਾਂ ਨਾਲ ਉਸਨੂੰ ਭਰਮਾ ਰਿਹਾ ਸੀ ।ਰਾਮ ਨਾਥ ਸਬਰ ਦਾ ਘੁੱਟ ਪੀਣ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ ।
"ਕਿਰਪਾ ਕਰਕੇ ਇਨ੍ਹਾਂ ਨੂੰ ਦਯਾਨੰਦ ਹਸਪਤਾਲ ਪੁੱਜਣ ਤਕ ਦੀ ਡਾਕਟਰੀ ਸਹਾਇਤਾ ਦੇ ਦਿਓ । ਬਾਕੀ ਦੇਖੀ ਜਾਏਗੀ ।"
ਭਰੇ ਗਲੇ ਨਾਲ ਰਾਮ ਨਾਥ ਨੇ ਡਾਕਟਰ ਅੱਗੇ ਤਰਲਾ ਲਿਆ ।
ਰਾਮ ਨਾਥ ਦੇ ਗੁੱਧਸੇ ਨੂੰ ਠੰਢਾ ਕਰਨ ਲਈ ਡਾਕਟਰ ਸਰਿੰਜਾਂ ਵਿਚ ਦਵਾਈ ਭਰਨ ਲੱਗਾ ।ਸੰਗੀਤਾ ਨੂੰ ਨੀਲਮ ਕੋਲ ਛੱਡ ਕੇ ਰਾਮ ਨਾਥ ਦੂਜੇ ਮਰੀਜ਼ਾਂ ਵੱਲ ਦੌੜਿਆ ।ਹੱਡੀਆਂ ਦੇ ਵਾਰਡ ਤੋਂ ਪਹਿਲਾਂ ਜਨਾਨਾ ਵਾਰਡ ਪੈਂਦਾ ਸੀ । ਉਹ ਉਧਰ ਨੂੰ ਹੋ ਗਿਆ ।ਜਨਾਨਾ ਵਾਰਡ ਭਾਂ-ਭਾਂ ਕਰ ਰਿਹਾ ਸੀ । ਵਾਰਡ ਦੇ ਵੀਹ ਬਿਸਤਰਿਆਂ ਵਿਚੋਂ ਅਠਾਰਾਂ ਖਾਲੀ ਪਏ ਸਨ । ਇਕ ਬਿਸਤਰੇ ਉਪਰ ਨੇਹਾ ਪਈ ਸੀ ਅਤੇ ਦੂਸਰੇ ਉਪਰ ਕੋਈ ਬਿਹਾਰਨ । ਬਿਹਾਰਨ ਦੀ ਦੇਖਭਾਲ ਲਈ ਇਕ ਭਈਆ ਬੈਠਾ ਸੀ ਜਿਸਨੇ ਬੀੜੀ ਸੁਲਘਾਈ
ਹੋਈ ਸੀ । ਧੂੰਏਂ ਦੀ ਕੁੜੱਤਣ ਨੇ ਉਨ੍ਹਾਂ ਦਾ ਸਵਾਗਤ ਕੀਤਾ ।
ਨੇਹਾ ਦੇ ਬਿਸਤਰੇ ਕੋਲ ਪਏ ਸਟੂਲ ਉਪਰ ਨੇਹਾ ਦੀ ਸਹੇਲੀ ਪਲਵੀ ਬੈਠੀ ਸੀ । ਦੋ ਤਿੰਨ ਬੰਦਿਆਂ ਨੂੰ ਨੇਹਾ ਵੱਲ ਵੱਧਦੇ ਦੇਖਕੇ ਉਹ ਸਮਝ ਗਈ ਉਹ ਨੇਹਾ ਦੇ ਵਾਕਿਫ ਸਨ । ਉਹ ਉੱਠ ਕੇ ਖੜੋ ਗਈ ।
"ਕੀ ਹਾਲ ਏ ਨੇਹਾ ਬੇਟੀ ਦਾ ?"
ਘੱਧਟੋ-ਘੱਟ ਸਮੇਂ ਵਿਚ ਵੱਧਧੋ-ਵੱਧ ਜਾਣਕਾਰੀ ਲੈਣ ਦੀ ਨੀਅਤ ਨਾਲ ਇਕ ਪਾਸੇ ਰਾਮ ਨਾਥ ਨੇ ਨੇਹਾ ਦੀ ਸਹੇਲੀ ਤੋਂ ਪੁੱਧਛਿਆ ਅਤੇ ਦੂਜੇ ਪਾਸੇ ਨੇਹਾ ਦੇ ਨੰਗੇ ਚਿਹਰੇ ਤੋਂ ਹਾਲਾਤ ਭਾਂਪਣ ਲੱਗਾ ।
ਚਿਹਰੇ ਤੋਂ ਇਲਾਵਾ ਨੇਹਾ ਦਾ ਸਾਰਾ ਸਰੀਰ ਇਕ ਹਰੇ ਰੰਗ ਦੀ ਚਾਦਰ ਨਾਲ ਢੱਧਕਿਆ ਹੋਇਆ ਸੀ । ਬੇਹੋਸ਼ੀ ਦੇ ਟੀਕੇ ਕਾਰਨ ਸਰੀਰ ਭਾਵੇਂ ਸਿਥਲ ਸੀ, ਪਰ ਚਿਹਰੇ ਦੇ ਹਾਵ-ਭਾਵ ਤੋਂ ਉਸਦੀ ਪੀੜ ਦਾ ਅੰਦਾਜ਼ਾ ਲੱਗ ਰਿਹਾ ਸੀ । ਉਸਦੇ ਮੱਧਥੇ 'ਤੇ ਗੁੱਸੇ ਅਤੇ ਨਫ਼ਰਤ ਦੀ ਝਲਕ ਸੀ । ਦੋਹਾਂ ਗੱਲ੍ਹਾਂ ਉਪਰ ਦੰਦੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਵਿਚੋਂ ਖ਼ੂਨ ਸਿੰਮ ਰਿਹਾ ਸੀ । ਗਰਦਨ ਅਤੇ ਠੋਡੀ ਉਪਰਲੇ ਨਹੁੰਦਰਾਂ ਦੇ ਨਿਸ਼ਾਨਾਂ ਵਿਚੋਂ ਵੀ ਲਾਲ ਭਾਹ ਮਾਰ ਰਹੀ ਸੀ । ਅੱਖਾਂ ਬਹਿ ਚੁੱਕੇ ਹੰਝੂਆਂ ਕਾਰਨ ਸੁੱਜੀਆਂ ਹੋਈਆਂ ਸਨ ।
ਨੱਕ ਵਗੇ ਪਾਣੀ ਕਾਰਨ ਡੱਬਖੜੱਬਾ ਹੋਇਆ ਪਿਆ ਸੀ । ਕੰਨਾਂ ਵਿਚੋਂ ਵਾਲੀਆਂ ਧੁਹ ਕੇ ਖਿੱਚੀਆਂ ਗਈਆਂ ਸਨ । ਇਸੇ ਕਾਰਨ ਕੰਨਾਂ ਦੀਆਂ ਗਲੀਆਂ ਉਚੜੀਆਂ ਹੋਈਆਂ ਸਨ ।
"ਅੰਕਲ ਖ਼ਤਰੇ ਵਾਲੀ ਕੋਈ ਗੱਲ ਨਹੀਂ । ਬੇਹੋਸ਼ੀ ਦਾ ਟੀਕਾ ਲੱਗਆ ਹੋਇਆ ਹੈ । ਪਰ ਡਾਕਟਰ ਕੋਈ ਨਹੀਂ ਆਈ । ਨੇਹਾ ਦੇ ਪੇਟ ਅਤੇ ... ਵਿੱਚ ਦਰਦ ਹੈ । ਖ਼ੂਨ ਸਿਮ ਰਿਹਾ ਹੈ । ਸਾਰੇ ਕੱਪੜੇ ਖਰਾਬ ਹੋਏ ਪਏ ਹਨ । ਮੈਂ ਘਰੋਂ ਆਪਣਾ ਸੂਟ ਮੰਗਵਾਇਆ ਸੀ ।ਨਰਸ ਕਪੜੇ ਬਦਲਣ ਨਹੀਂ ਦਿੰਦੀ । ਕਹਿੰਦੀ ਹੈ ਡਾਕਟਰ ਨੇ ਇਹ ਕੱਪੜੇ ਕਬਜ਼ੇ ਵਿਚ ਲੈਣੇ ਹਨ । ਜ਼ਖ਼ਮਾਂ ਉੱਪਰ ਪੱਟੀ ਨਹੀਂ ਕੀਤੀ, ਕਹਿੰਦੀ ਪਹਿਲਾਂ ਡਾਕਟਰ ਦੇਖ ਲਏ ।"
ਪਲਵੀ ਨੂੰ ਜਿੰਨਾ ਕੁ ਪਤਾ ਸੀ ਓਨਾ ਕੁ ਉਸਨੇ ਸਪੱਸ਼ਟ ਅਤੇ ਇਸ਼ਾਰੇ ਨਾਲ ਸਮਝਾ ਦਿੱਤਾ ।ਰਾਮ ਨਾਥ ਸਭ ਕੁਝ ਸਮਝ ਗਿਆ। ਨੇਹਾ ਨਾਲ ਬਲਾਤਕਾਰ ਹੋਇਆ ਸੀ। ਉਸਨੇ ਖਿਝ ਕੇ ਮੱਥੇ 'ਤੇ ਹੱਥ ਮਾਰਿਆ ।
"ਬੋਲਦੀ ਚਾਲਦੀ ਤਾਂ ਹੈ ?"
"ਹਾਂ ਠੀਕ ਹੈ । ਮੈਂ ਘੰਟੇ ਤੋਂ ਇਥੇ ਬੈਠੀ ਹਾਂ । ਪਹਿਲਾਂ ਉਹ ਕਦੇ-ਕਦੇ ਬੜਾਉਣ ਲਗਦੀ ਸੀ । ਕਹਿੰਦੀ ਸੀ ਉਨ੍ਹਾਂ ਨੇ ਕਮਲ ਨੂੰ ਮਾਰ ਦਿੱਤਾ । ਮੇਰੀ ਇੱਜ਼ਤ ਬਚਾਉਂਦਾ ਉਹ ਸ਼ਹੀਦ ਹੋ ਗਿਆ । ਮੇਰੀ ਇੱਜ਼ਤ ਲੁੱਟੀ ਗਈ । ਮੈਨੂੰ ਜ਼ਹਿਰ ਦੇ ਕੇ ਮਾਰ ਦਿਓ !"
"ਕਿਸ ਨੇ ਕੀਤਾ ਇਹ ਸਭ ਕੁਝ ? ਕੁਝ ਦੱਸਦੀ ਸੀ ?"
"ਨਹੀਂ ! ਮੈਂ ਪੁੱਧਛਿਆ ਸੀ । ਕੁਝ ਨਹੀਂ ਦੱਧਸਿਆ । ਸ਼ਾਇਦ ਉਸ ਨੂੰ ਉਨ੍ਹਾਂ ਬਾਰੇ ਪਤਾ ਨਹੀਂ ।"
"ਲੇਡੀ ਡਾਕਟਰ ਕਿਉਂ ਨਹੀਂ ਆਈ ?"
"ਇਥੇ ਇਕ ਬਾਬੂ ਜਿਹਾ ਫਿਰਦਾ ਸੀ । ਕਹਿੰਦਾ ਸੀ ਉਹ ਸਾਈਕਲ ਸਟੈਂਡ ਦਾ ਠੇਕੇਦਾਰ ਹੈ । ਕਹਿੰਦਾ ਸੀ ਡਾਕਟਰ ਦਸ ਵਜੇ ਰਾਊਂਡ 'ਤੇ ਆਏਗੀ । ਕਹਿੰਦਾ ਸੀ ਪਹਿਲਾਂ ਬੁਲਾਉਣੀ ਹੈ ਤਾਂ ਦੱਸੋ ? ਪੁੱਛਦਾ ਸੀ ਕੋਈ ਨੇਹਾ ਦਾ ਵਾਰਿਸ ਨਹੀਂ ? ਆਇਆ ਹੈ ਤਾਂ ਮਿਲਾਓ। ਇਸ ਲੜਕੀ ਦੀ ਕਹਿੰਦਾ ਰਿਪੋਰਟ ਬਨਣੀ ਹੈ । ਕਿਸ ਤਰ੍ਹਾਂ ਬਨਾਉਣੀ ਹੈ? ਮੈਂ ਆਖ ਦਿੱਤਾ ਸੀ, ਜਦੋਂ ਕੋਈ ਆਇਆ ਭੇਜ ਦਿਆਂਗੀ । ਭਰਾ ਜੀ ਉਸ ਬੰਦੇ ਨੂੰ ਮਿਲ ਕੇ ਡਾਕਟਰ ਨੂੰ ਬੁਲਾਓ । ਮੱਥਾ ਡਮ੍ਹੋ ਭੈੜੀ ਡਾਕਟਰਨੀ ਦਾ । ਫੁੱਲ ਵਰਗੀ ਕੁੜੀ ਮੁਰਝਾਈ ਪਈ ਹੈ ।"
ਇਕ ਪੜੋਸਣ ਨੇ ਜਿਹੜੀ ਕੁਝ ਦੇਰ ਪਹਿਲਾਂ ਨੇਹਾ ਕੋਲੋਂ ਉਠ ਕੇ ਗਈ ਸੀ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਦੱਧਸਿਆ ।
"ਅੰਕਲ ਮੈਂ ਨਰਸ ਨੂੰ ਪੁੱਧਛਿਆ ਸੀ ਕਿ ਡਾਕਟਰ ਕਿਉਂ ਨਹੀਂ ਆਉਂਦੀ । ਉਹ ਕਹਿੰਦੀ ਡਾਕਟਰ ਕਿਸੇ ਮੰਤਰੀ ਦੀ ਨੂੰਹ ਹੈ । ਉਸਨੂੰ ਕਿਸੇ ਦਾ ਡਰ ਨਹੀਂ । ਜਦੋਂ ਦਿਲ ਕੀਤਾ ਆਏਗੀ । ਪਲੀਜ਼ ਕੁਝ ਕਰੋ । ਮੇਰੀ ਸਹੇਲੀ ਮਰ ਜਾਏਗੀ ।"
ਅੱਖਾਂ ਵਿਚ ਹੰਝੂ ਭਰ ਕੇ ਪਲਵੀ ਨੇ ਆਪਣਾ ਤਜਰਬਾ ਰਾਮ ਨਾਥ ਨਾਲ ਸਾਂਝਾ ਕੀਤਾ ।
"ਇਸੇ ਲਈ ਵਾਰਡ ਖਾਲੀ ਪਿਆ ਹੈ," ਮਨ ਹੀ ਮਨ ਸੋਚਦੇ ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ ਉਹ ਡਾਕਟਰ ਨੂੰ ਕਿਸ ਤਰ੍ਹਾਂ ਡਿਊਟੀ 'ਤੇ ਹਾਜ਼ਰ ਕਰਾਏ ? ਹਾਲਾਤ ਅਜਿਹੇ ਸਨ ਕਿ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਜਾ ਸਕਦੀ, ਕਿਸੇ ਨਾਲ ਲੜਿਆ ਨਹੀਂ ਸੀ ਜਾ ਸਕਦਾ । ਕਾਨੂੰਨ ਦੇ ਅਸਲ ਮਕਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ । ਕਾਨੂੰਨ ਦੇ ਨਾਂ ਤੇ ਮਰੀਜ਼ ਨੂੰ ਡਾਕਟਰੀ ਸਹਾਇਤਾ ਤੋਂ ਵਾਂਝਾ ਰੱਧਖਿਆ ਜਾ ਰਿਹਾ ਸੀ ।
ਮਰੀਜ਼ ਦੇ ਜ਼ਖਮ ਸੜਦੇ ਜਾ ਰਹੇ ਸਨ, ਖ਼ੂਨ ਵਹਿ ਰਿਹਾ ਸੀ, ਕੱਪੜੇ ਗੰਦੇ ਸਨ, ਜ਼ਖਮਾਂ ਵਿਚ ਮਿੱਟੀ-ਘੱਟਾ ਪੈ ਜਾਣ ਕਾਰਨ 'ਇਨਫੈਕਸ਼ਨ' ਦਾ ਡਰ ਸੀ । ਇੰਜਰੀ ਰਿਪੋਰਟ ਦੇ ਬਹਾਨੇ ਮਰੀਜ਼ ਨੂੰ ਮੌਤ ਦੇ ਮੂੰਹ ਵੱਲ ਧੱਧਕਿਆ ਜਾ ਰਿਹਾ ਸੀ ।
ਰਾਮ ਨਾਥ ਨੇ ਆਲੇ-ਦੁਆਲੇ ਦਾ ਜਾਇਜ਼ਾ ਲਿਆ । ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਕੋਈ ਉਸ ਨੂੰ ਨਜ਼ਰ ਨਹੀਂ ਸੀ ਆ ਰਿਹਾ । ਫ਼ੋਨ ਉਹ ਬਹੁਤ ਥਾਈਂ ਕਰਵਾ ਚੁੱਕਾ ਸੀ ।ਕੋਈ ਆਏ ਅਤੇ ਰਾਮ ਨਾਥ ਦੀ ਜ਼ਿੰਮੇਵਾਰੀ ਵੰਡਾਏ । ਉਹ ਆਪਣੇ ਆਪ ਨੂੰ ਇਕੱਲਾ
ਮਹਿਸੂਸ ਕਰ ਰਿਹਾ ਸੀ ।ਰਾਮ ਨਾਥ ਦੇ ਆ ਜਾਣ ਨਾਲ ਪੜੋਸੀ ਆਪਣੇ ਆਪ ਨੂੰ ਭਾਰ ਮੁਕਤ ਸਮਝਣ ਲਗ ਪਏ । ਇਕ-ਇਕ ਕਰ ਕੇ ਉਹ ਘਰ ਨੂੰ ਮੁੜਨ ਲੱਗੇ । ਕਿਸੇ ਨੇ ਦਫ਼ਤਰ ਜਾਣਾ ਸੀ, ਕਿਸੇ ਦੇ ਬੱਚੇ ਸਕੂਲੋਂ ਲੇਟ ਹੋ ਰਹੇ ਸਨ । ਕਿਸੇ ਨੇ ਦੁਕਾਨ ਖੋਲ੍ਹਣੀ ਸੀ, ਕਿਸੇ ਨੇ ਬੱਸ ਚੜ੍ਹਨਾ ਸੀ ।
ਰਾਮ ਨਾਮ ਨੂੰ ਨੇਹਾ ਦੀ ਅਸਲੀ ਹਾਲਤ ਦਾ ਪੂਰਾ ਜਾਇਜ਼ਾ ਨਹੀਂ ਸੀ ਹੋ ਰਿਹਾ । ਮਾਮੇ ਭਾਣਜੀ ਵਾਲੀ ਅੱਖਾਂ ਦੀ ਸ਼ਰਮ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ । ਸਾਰੇ ਸਮਾਜਕ ਰਿਸ਼ਤੇ ਛਿੱਕੇ ਟੰਗ ਕੇ ਰਾਮ ਨਾਥ ਨੇ ਨੇਹਾ ਦੇ ਸਰੀਰ 'ਤੇ ਪਈ ਚਾਦਰ ਉਪਰ
ਚੁੱਕਣੀ ਸ਼ੁਰੂ ਕੀਤੀ । ਉਹ ਕੁੜੀ ਦੇ ਸਰੀਰ ਦੀ ਹਾਲਤ ਅੱਖੀਂ ਦੇਖਣਾ ਚਾਹੁੰਦਾ ਸੀ ।
ਨੇਹਾ ਦੇ ਸਾਰੇ ਕੱਪੜੇ ਲੀਰੋ-ਲੀਰ ਅਤੇ ਖ਼ੂਨ ਨਾਲ ਲੱਥ-ਪੱਥ ਸਨ । ਬਾਹਾਂ, ਹਿੱਕ ਅਤੇ ਢਿੱਡ ਉਪਰ ਨੇਹਾ ਅਤੇ ਬਲਾਤਕਾਰੀ ਵਿਚਕਾਰ ਹੋਈ ਜੱਦੋਜਹਿਦ ਦੇ ਨਿਸ਼ਾਨ ਸਨ ।ਇਹੋ ਹਾਲ ਪੱਟਾਂ ਅਤੇ ਲੱਤਾਂ ਦਾ ਸੀ । ਰਾਮ ਨਾਥ ਨੇ ਇਕ-ਇਕ ਅੰਗ ਹਿਲਾ ਕੇ, ਟੋਹ ਕੇ ਦੇਖਿਆ । ਸ਼ੁਕਰ ਸੀ ਸਭ ਅੰਗ ਸਬੂਤੇ ਸਨ ।
ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਨੁਕਸਾਨ ਵੱਧ ਹੋਇਆ ਸੀ । ਕੁਝ ਕੁ ਰਾਹਤ ਮਹਿਸੂਸ ਕਰਕੇ ਰਾਮ ਨਾਥ ਨੂੰ ਵੇਦ ਦੀ ਚਿੰਤਾ ਖਾਣ ਲੱਗੀ ।
"ਮੈਂ ਕਰਦਾਂ ਕੋਈ ਇੰਤਜ਼ਾਮ, ਬੱਸ ਪੰਜਾਂ ਮਿੰਟਾਂ ਵਿਚ ਮੈਂ ਆਇਆ" ਪਲਵੀ ਦੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਵਿਸ਼ਵਾਸ ਦਿਵਾਉਂਦਾ ਰਾਮ ਨਾਥ ਹੱਡੀਆਂ ਦੇ ਵਾਰਡ ਵੱਲ ਹੋ ਲਿਆ।
ਸੱਟਾਂ ਵੱਜੀਆਂ ਨੂੰ ਪੰਜ ਛੇ ਘੰਟੇ ਹੋ ਗਏ ਸਨ। ਮਰੀਜ਼ਾਂ ਨੂੰ ਹਾਲੇ ਤਕ ਡਾਕਟਰਾਂ ਨੇ ਛੂਹਿਆ ਤਕ ਨਹੀਂ ਸੀ । ਡਾਕਟਰਾਂ ਦੀ ਇਹ ਅਣਗਹਿਲੀ ਮਰੀਜ਼ਾਂ ਲਈ ਮੁਲਜ਼ਮਾਂ ਨਾਲੋਂ ਵੱਧ ਘਾਤਕ ਸਿੱਧ ਹੋ ਰਹੀ ਸੀ ।ਪਰ ਰਾਮ ਨਾਥ ਕਿਸ ਨਾਲ ਟੱਕਰ ਮਾਰੇ ? ਇਕ ਮਿੰਟ ਲਈ ਉਸਦੇ ਜ਼ਿਹਨ ਵਿਚ ਸਾਈਕਲ ਸਟੈਂਡ ਦੇ ਠੇਕੇਦਾਰ ਦਾ ਨਾਂ ਘੁੰਮਿਆ । ਰਾਮ ਨਾਥ ਉਸਦੇ ਮੁਹਾਂਦਰੇ ਦੀ ਕਲਪਨਾ ਕਰਨ ਲੱਗਾ । ਕੋਈ ਮੋਟੇ ਢਿੱਡ ਵਾਲਾ, ਖਰਬੜੀ ਦਾੜ੍ਹੀ ਵਾਲਾ, ਕਾਲਾ ਕਲੋਟਾ ਜਿਹਾ । ਕੁੜਤੇ ਪਜਾਮੇ ਅਤੇ ਮੋਢੇ ਤੇ ਰੱਧਖੇ ਪਰਨੇ ਵਾਲਾ । ਸਿਵਲ ਹਸਪਤਾਲਾਂ ਵਿਚ ਮਿਲਦੇ ਆਮ ਟਾਊਟਾਂ ਵਰਗਾ ਉਹ ਟਾਊਟ ਹੋਏਗਾ ।
ਨੇਹਾ ਵਾਲਾ ਕੇਸ ਉਸਨੂੰ ਆਮ ਬਲਾਤਕਾਰ ਵਰਗਾ ਕੇਸ ਲੱਗਾ ਹੋਏਗਾ । ਦਲਾਲ ਡਾਕਟਰ ਦੀ ਫ਼ੀਸ ਦਾ ਜੁਗਾੜ ਕਰਨ ਵਿਚ ਰੁੱਝਾ ਹੋਏਗਾ ।
ਪਰ ਇਹ ਮੁਕੱਦਮਾ ਆਪਣੀ ਕਿਸਮ ਦਾ ਸੀ। ਅਸਲ ਮਾਮਲਾ ਚੋਰੀ ਡਕੈਤੀ ਦਾ ਸੀ । ਅਜਿਹੇ ਕੇਸਾਂ ਵਿਚ ਅਕਸਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਉਂਦੇ । ਆਉਣ ਤਾਂ ਸਾਲ ਛੇ ਮਹੀਨੇ ਪਿਛੋਂ ਆਉਂਦੇ ਹਨ । ਉਦੋਂ ਤਕ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ ਕਿ ਸਾਰੇ ਸਬੂਤ ਮਿਟ ਚੁੱਕੇ ਹੁੰਦੇ ਹਨ । ਕਾਨੂੰਨ ਦੋਸ਼ੀਆਂ ਦੀ ਪਿੱਠ ਪਲੋਸਦਾ ਹੈ । ਸ਼ੱਕ ਦਾ ਫ਼ਾਇਦਾ ਦੇ ਕੇ ਬਰੀ ਕਰ ਦਿੰਦਾ ਹੈ ।
ਇਸ ਕੇਸ ਦਾ ਇਹੋ ਹਸ਼ਰ ਹੋਣ ਵਾਲਾ ਸੀ । ਰਾਮ ਨਾਥ ਨੂੰ ਹੁਣੇ ਸੈਂਕੜੇ ਕਮਜ਼ੋਰੀਆਂ ਨਜ਼ਰ ਆ ਰਹੀਆਂ ਸਨ । ਥੋੜ੍ਹੀ ਦੇਰ ਬਾਅਦ ਪੁਲਿਸ ਨੇ ਭਾ ਦੀ ਮਚਾ ਦੇਣੀ ਸੀ । ਪਰਚਾ ਕਟਵਾਓ । ਕਾਨੂੰਨ ਕਹਿੰਦਾ ਸੀ, ਪਰਚੇ ਵਿਚ ਹੋਈ ਵਾਰਦਾਤ ਦੀ ਹਰ ਬਰੀਕੀ ਦਰਜ ਕਰਾਓ । ਦੋਸ਼ੀਆਂ ਦੇ ਨਾਂ, ਪਤੇ, ਹੁਲੀਏ । ਕਿਸ ਦੋਸ਼ੀ ਕੋਲ ਕਿਹੜਾ ਹਥਿਆਰ ਸੀ, ਉਸ ਹਥਿਆਰ ਨਾਲ ਉਸ ਨੇ ਕਿਸ-ਕਿਸ ਬੰਦੇ ਦੇ ਕਿੱਧਥੇ-ਕਿੱਧਥੇ ਸੱਟ ਮਾਰੀ । ਇਹ ਸਭ ਸਪੱਸ਼ਟ ਦੱਧਸਿਆ ਜਾਵੇ । ਕਿਧਰੇ ਕੋਤਾਹੀ ਰਹਿ ਗਈ ਤਾਂ ਕਹਾਣੀ ਨੂੰ ਸ਼ੱਕੀ ਗਿਣਿਆ ਜਾਣਾ ਸੀ । ਸ਼ੱਕ ਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਣਾ ਸੀ ।
ਘਟਨਾ ਵਾਲੀ ਥਾਂ 'ਤੇ ਮੌਜੂਦ ਚਾਰ ਬੰਦਿਆਂ ਵਿਚੋਂ ਇਕ ਸਦਾ ਦੀ ਨੀਂਦ ਸੌਂ ਚੁੱਕਾ ਸੀ । ਬਾਕੀ ਦੇ ਤਿੰਨਾਂ ਨੂੰ ਆਪਣੀ ਹੋਸ਼ ਨਹੀਂ ਸੀ । ਦੋਸ਼ੀਆਂ ਦੀ ਗਿਣਤੀ, ਹੁਲੀਆ ਅਤੇ ਘਟਨਾਕ੍ਰਮ ਦਾ ਵੇਰਵਾ ਕੌਣ ਦੇਵੇਗਾ ?
ਇਹ ਵਾਰਦਾਤ ਸਾਧਾਰਨ ਬੰਦਿਆਂ ਵੱਲੋਂ ਨਹੀਂ ਸੀ ਕੀਤੀ ਗਈ । ਦੋਸ਼ੀ ਆਦੀ ਮੁਜਰਮ ਜਾਪਦੇ ਸਨ । ਉਹ ਕਾਨੂੰਨੀ ਨੁਕਤਿਆਂ ਤੋਂ ਜਾਣੂ ਹੋਣਗੇ । ਉਹ ਹੱਥਾਂ ਉਪਰ ਦਸਤਾਨੇ ਚੜ੍ਹਾ ਕੇ, ਮੂੰਹ ਸਿਰ ਢੱਕ ਕੇ ਅਤੇ ਪਿੰਡੇ ਉਪਰ ਇਤਰ ਛਿੜਕ ਕੇ ਆਏ ਹੋਣਗੇ । ਉਨ੍ਹਾਂ ਨੇ ਵੇਦ ਹੋਰਾਂ ਨੂੰ ਸੁੱਧਤਿਆਂ ਨੂੰ ਨੱਪ ਲਿਆ ਹੋਵੇਗਾ । ਕੀ ਹੋ ਰਿਹਾ ਹੈ ? ਇਹ ਸਮਝਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ । ਘਰ ਦੇ ਕਿਸੇ ਮੈਂਬਰ ਤੋਂ ਦੋਸ਼ੀਆਂ ਦੀ ਪਹਿਚਾਣ ਨਹੀਂ ਹੋਣੀ । ਸ਼ੱਕ ਦਾ ਲਾਭ ਫੇਰ ਦੋਸ਼ੀਆਂ ਨੂੰ ਮਿਲੇਗਾ ।
ਫੇਰ ਡਾਕਟਰਾਂ ਦਾ ਘਰ ਕਿਉਂ ਭਰਿਆ ਜਾਵੇ ? ਇਸ ਮਸਲੇ ਤੇ ਵਿਚਾਰ ਕਰਦੇ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ ਕਦੋਂ ਉਹ
ਹੱਡੀਆਂ ਦੇ ਵਾਰਡ ਪੁੱਜ ਗਿਆ ।
ਹੱਡੀਆਂ ਵਾਲਾ ਵਾਰਡ ਖਾਲੀ ਪਿਆ ਸੀ, ਇਥੇ ਇਕ ਵੀ ਮਰੀਜ਼ ਨਹੀਂ ਸੀ ।
ਵੇਦ ਨੂੰ ਵਾਰਡ ਵਿਚ ਨਾ ਦੇਖ ਕੇ ਰਾਮ ਨਾਥ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ।
ਸ਼ਾਇਦ ਵੇਦ ਚੱਲ ਵੱਸਿਆ ਸੀ ।
"ਵੇਦ ਜੀ ਨੂੰ ਮਿਲਣਾ ਹੈ ? ਆਓ ਮੇਰੇ ਨਾਲ । ਉਹ ਐਕਸਰੇ ਵਿਭਾਗ ਵਿਚ ਹਨ ।"
ਇਹ ਬਾਬੂ ਜੈ ਨਰਾਇਣ ਅਤੇ ਰਾਮ ਨਾਥ ਦੋਹਾਂ ਲਈ ਓਪਰਾ ਸੀ । ਨਾ ਉਹ ਵੇਦ ਦਾ ਪੜੋਸੀ ਸੀ ਨਾ ਰਿਸ਼ਤੇਦਾਰ ।
"ਕੀ ਹਾਲ ਹੈ ਵੇਦ ਜੀ ਦਾ ?" ਰਾਮ ਨਾਥ ਦਾ ਉਹੋ ਉਤਸੁਕਤਾ ਭਰਿਆ ਸਵਾਲ ਇਸ ਵਾਰ ਇਸ ਅਜਨਬੀ ਬਾਬੂ ਨੂੰ ਸੀ ।
"ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਨੇ । ਲੱਤਾਂ ਬਾਹਾਂ ਟੁੱਟੀਆਂ ਨੇ । ਐਕਸਰੇ ਹੋਣੇ ਨੇ," ਬਾਬੂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰਾਮ ਨਾਥ ਦੇ ਸਾਹ ਵਿਚ ਸਾਹ ਆਇਆ ।
"ਤੁਸੀਂ?" ਜੈ ਨਰਾਇਣ ਨੇ ਬਾਬੂ ਤੋਂ ਉਸਦੀ ਪਹਿਚਾਣ ਪੁੱਛੀ ।
"ਮੈਂ ਠੇਕੇਦਾਰ ਹਾਂ । ਸੋਹਣ ਲਾਲ ਮੇਰਾ ਨਾਂ ਹੈ ।" ਸੋਨੇ ਦੀਆਂ ਤਿੰਨ ਮੁੰਦਰੀਆਂ ਵਾਲੇ ਸੱਜੇ ਹੱਥ ਨੂੰ ਹਿੱਕ 'ਤੇ ਰੱਖ ਕੇ ਬਾਬੂ ਨੇ ਆਪਣਾ ਨਾਂ ਅਤੇ ਕਿੱਤਾ ਦੱਸਿਆ ।
ਜੈ ਨਰਾਇਣ ਅਤੇ ਰਾਮ ਨਾਥ ਬਾਕੀ ਦਾ ਕਿੱਸਾ ਆਪੇ ਸਮਝ ਗਏ ।
"ਇਹ ਵਾਰਡ ਖਾਲੀ ਕਿਉਂ ਪਿਆ ਹੈ?" ਟਾਇਮ ਪਾਸ ਕਰਨ ਲਈ ਰਸਤੇ ਵਿਚ ਜੈ ਨਰਾਇਣ ਨੇ ਠੇਕੇਦਾਰ ਤੋਂ ਪੁੱਧਛਿਆ ।
"ਇਸ ਵਾਰਡ ਦੇ ਡਾਕਟਰ ਦੀ ਤਰੱਕੀ ਹੋ ਗਈ ਹੈ । ਇਸ ਹਸਪਤਾਲ ਦਾ ਇਹ ਸਭ ਤੋਂ ਅਹਿਮ ਵਾਰਡ ਹੈ । ਲੜਾਈ ਝਗੜੇ ਵਿਚ ਹੱਡ ਤੁੜਾ ਕੇ ਲੋਕ ਇਸੇ ਵਾਰਡ ਵਿਚ ਆਉਂਦੇ ਹਨ । ਡਾਕਟਰ ਦੋਹਾਂ ਪਾਸਿਆਂ ਤੋਂ ਪੈਸੇ ਝਾੜਦੇ ਹਨ । ਕਈ ਡਾਕਟਰ ਇਥੇ
ਆਉਣ ਲਈ ਭੱਜ-ਨੱਠ ਕਰ ਰਹੇ ਹਨ । ਇਕ ਜਾਂਦਾ ਹੈ ਆਪਣੇ ਆਰਡਰ ਕਰਵਾ ਲੈਂਦਾ ਹੈ । ਦੂਜਾ ਉਸ ਤੋਂ ਵੱਡਾ ਬਰੀਫ਼-ਕੇਸ ਲੈ ਜਾਂਦਾ ਹੈ । ਉਹ ਪਹਿਲੇ ਆਰਡਰ ਕੈਂਸਲ ਕਰਵਾ ਕੇ ਆਪਣੇ ਆਰਡਰ ਕਰਵਾ ਲੈਂਦਾ ਹੈ । ਦੋ ਮਹੀਨੇ ਵਿਚ ਪੰਜ ਬਦਲੀਆਂ ਹੋ ਗਈਆਂ ।ਇਸੇ ਚੱਕਰ ਕਾਰਨ ਥਾਂ ਖਾਲੀ ਪਈ ਹੈ । ਬਿਨਾਂ ਡਾਕਟਰ ਤੋਂ ਮਰੀਜ਼ਾਂ ਨੇ ਇਥੇ ਆ ਕੇ ਕੀ ਕਰਨਾ ਹੈ?"
"ਫੇਰ ਸਾਡੇ ਮਰੀਜ਼ ਦਾ ਇਲਾਜ ਕੌਣ ਕਰੇਗਾ ?"
"ਕਿਸੇ ਨੇ ਨਹੀਂ । ਐਕਸਰੇ ਕਰਾਓ । ਮਨਮਰਜ਼ੀ ਦੀ ਰਿਪੋਰਟ ਲਓ । ਫੇਰ ਜਿਹੜੇ ਮਰਜ਼ੀ ਚੰਗੇ ਹਸਪਤਾਲ ਵਿਚ ਚਲੇ ਜਾਓ ।"
ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਠੇਕੇਦਾਰ ਉਨ੍ਹਾਂ ਨੂੰ ਐਕਸਰੇ ਵਿਭਾਗ ਕੋਲ ਲੈ ਆਇਆ ।
ਐਕਸਰੇ-ਵਿਭਾਗ ਅੱਗੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ ।
ਇਕ ਅੱਠ ਸਾਲ ਦੀ ਕੁੜੀ ਦੀ ਸਾਈਕਲ ਸਿੱਖਦਿਆਂ ਲੱਤ ਟੁੱਟ ਗਈ । ਉਹ ਦਰਦ ਨਾਲ ਕਰਾਹ ਰਹੀ ਸੀ । ਉਸਦੇ ਮਾਂ-ਬਾਪ ਉਸਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੇ ਸਨ ।
ਫੈਕਟਰੀ ਦੀ ਉਸਾਰੀ ਚਲਦੇ ਸਮੇਂ ਪੈੜ ਹਿੱਲ ਜਾਣ ਕਾਰਨ ਇਕ ਮਜ਼ਦੂਰ ਜ਼ਮੀਨ ਤੇ ਡਿੱਗ ਪਿਆ ਸੀ । ਉਸਦਾ ਮੋਢਾ ਟੁੱਟ ਗਿਆ ਸੀ । ਕੁਝ ਮਜ਼ਦੂਰ ਨੇਤਾ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਰਿਪੋਰਟ ਲੈ ਕੇ ਉਨ੍ਹਾਂ ਨੇ ਮਾਲਕ ਤੇ ਕਲੇਮ ਦਾ ਮੁਕੱਦਮਾ ਠੋਕਣਾ ਸੀ ।
ਸਭ ਤੋਂ ਪਹਿਲਾਂ ਨੰਬਰ ਵੇਦ ਦਾ ਸੀ । ਉਹ ਆਇਆ ਵੀ ਸਭ ਤੋਂ ਪਹਿਲਾਂ ਸੀ ਅਤੇ ਉਸ ਦੀਆਂ ਸੱਟਾਂ ਵੀ ਗੰਭੀਰ ਸਨ । ਉਸਦੇ ਨਾਲ ਇਕ ਹੌਲਦਾਰ ਖੜਾ ਸੀ, ਜਿਸ ਨੂੰ ਹੁਣੇ-ਹੁਣੇ ਮਰੀਜ਼ਾਂ ਦਾ ਮੁਆਇਨਾ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ ।
ਵੇਦ ਸਟਰੈਚਰ ਉਪਰ ਬੇਹੋਸ਼ ਪਿਆ ਸੀ । ਕੁਝ ਬੰਦੇ ਉਸਨੂੰ ਘੇਰਾ ਪਾਈ ਖੜੇ ਸਨ ।
ਇਹ ਕੌਣ ਸਨ ਅਤੇ ਕੀ ਕਰ ਰਹੇ ਸਨ ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜਾਨਣ ਲਈ ਰਾਮ ਨਾਥ ਤੇਜ਼ੀ ਨਾਲ ਵੇਦ ਵੱਲ ਵਧਿਆ ।
ਆਪਣੇ ਜੀਜੇ ਸਰਦਾਰੀ ਲਾਲ ਨੂੰ ਵੇਦ ਕੋਲ ਖੜ੍ਹਾ ਦੇਖ ਕੇ ਰਾਮ ਨਾਥ ਨੇ ਸੁੱਖ ਦਾ ਸਾਹ ਲਿਆ । ਹੁਣ ਉਹ ਇਕ ਅਤੇ ਇਕ ਗਿਆਰਾਂ ਹੋ ਗਏ ਸਨ ।
ਸਰਦਾਰੀ ਲਾਲ ਨਾਲ ਉਸ ਦਾ ਦੋਸਤ ਡਾਕਟਰ ਦੇਵ ਵੀ ਸੀ । ਡਾਕਟਰ ਦੇਵ ਵੇਦ ਦਾ ਮੁਆਇਨਾ ਕਰ ਰਿਹਾ ਸੀ ।
ਮੁਆਇਨਾ ਮੁਕੰਮਲ ਕਰਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇਕ ਪਾਸੇ ਲੈ ਗਿਆ ।
ਵੇਦ ਦੀਆਂ ਦੋਹੇਂ ਬਾਹਾਂ ਅਤੇ ਦੋਹੇਂ ਲੱਤਾਂ ਕਈ-ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਸਨ । ਇਕੱਲੇ ਪਲੱਸਤਰ ਨਾਲ ਕੰਮ ਨਹੀਂ ਸੀ ਚੱਲਣਾ । ਰਾਡ ਪਾਉਣੇ ਪੈਣੇ ਸਨ । ਜੁਬਾੜੇ ਦੀ ਇਕ ਹੱਡੀ ਵੀ ਟੁੱਟੀ ਲਗਦੀ ਸੀ । ਉਹ ਹੱਡੀ ਦੀ ਸਹੀ ਹਾਲਤ ਸਕੈਨ ਬਾਅਦ ਪਤਾ ਚੱਲਣੀ ਸੀ । ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਫੌਰੀ ਸੰਭਾਲ ਜ਼ਰੂਰੀ ਸੀ ।
ਸਰਦਾਰੀ ਲਾਲ ਨੂੰ ਐਕਸਰੇ ਵਾਲੇ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਪਤਾ ਲਗ ਚੁੱਕਾ ਸੀ । ਇਸ ਡਾਕਟਰ ਦੀ ਦਯਾਨੰਦ ਹਸਪਤਾਲ ਦੇ ਬਾਹਰ ਆਪਣੀ ਐਕਸਰੇ ਕਰਨ ਦੀ ਕਲੀਨਿਕ ਸੀ, ਜਿਹੜੀ ਉਸਨੇ ਆਪਣੀ ਪਤਨੀ ਦੇ ਨਾਂ ਖੋਲ੍ਹੀ ਹੋਈ ਸੀ ।
ਹਸਪਤਾਲ ਉਹ ਘੰਟੇ ਦੋ ਘੰਟੇ ਲਈ ਆਉਂਦਾ ਸੀ । ਬਾਰਾਂ ਇਕ ਵਜੇ ਦੇ ਕਰੀਬ ਜਦੋਂ ਸਾਰੇ ਮਰੀਜ਼ ਇਕੱਠੇ ਹੋ ਜਾਂਦੇ ਸਨ ਉਹ ਇਕ ਦੋ ਐਕਸਰੇ ਕਰਦਾ ਸੀ ਜਿਸ ਵਿੱਚ ਫ਼ੀਸ ਮਿਲਦੀ ਸੀ । ਬਾਕੀਆਂ ਲਈ ਇਕੋ ਬਹਾਨਾ ਸੀ, ਫਿਲਮਾਂ ਖ਼ਤਮ ਹਨ। ਰੋਂਦੇ ਕੁਰਲਾਂਦੇ ਮਰੀਜ਼ ਵਾਪਸ ਚਲੇ ਜਾਂਦੇ ਸਨ ।
ਅੱਜ ਉਹ ਅਦਾਲਤ ਵਿਚ ਸ਼ਹਾਦਤ ਦੇਣ ਗਿਆ ਹੋਇਆ ਸੀ । ਪਤਾ ਨਹੀਂ ਕਦੋਂ ਸ਼ਹਾਦਤ ਹੋਵੇ ਅਤੇ ਕਦੋਂ ਉਹ ਮੁੜੇ। ਕਦੇ-ਕਦੇ ਸ਼ਹਾਦਤ ਸ਼ਾਮ ਦੇ ਚਾਰ ਵਜੇ ਤਕ ਨਹੀਂ ਸੀ ਹੁੰਦੀ । ਅਜਿਹੀ ਸੂਰਤ ਵਿਚ ਫਰਮਾਸਿਸਟਾਂ ਨੂੰ ਮਰੀਜ਼ਾਂ ਕੋਲੋਂ ਮੁਆਫ਼ੀ ਮੰਗਣੀ ਪੈਂਦੀ
ਸੀ ।
ਰਾਮ ਨਾਥ ਨੂੰ ਡਾਕਟਰ ਦੇ ਇਸ ਬਹਾਨੇ ਤੇ ਗੁੱਸਾ ਆਇਆ । ਉਹ ਕੋਰਾ ਝੂਠ ਬੋਲ ਰਿਹਾ ਸੀ । ਡਾਕਟਰ ਗਿਆਰਾਂ ਸਾਢੇ ਗਿਆਰਾਂ ਵਜੇ ਅਦਾਲਤ ਆਉਂਦੇ ਹਨ । ਜੱਜ ਉਨ੍ਹਾਂ ਨੂੰ ਪਹਿਲ ਦਿੰਦੇ ਸਨ । ਸਾਰੇ ਕੰਮ ਰੋਕ ਕੇ ਉਨ੍ਹਾਂ ਦੀ ਗਵਾਹੀ ਹੁੰਦੀ ਹੈ । ਮਕਸਦ ਇਹੋ ਹੈ । ਮਰੀਜ਼ ਰੁਲਦੇ ਨਾ ਰਹਿਣ । ਇਹ ਸ਼ਹਾਦਤ ਦੇ ਬਹਾਨੇ ਆਪਣੀ ਕਲੀਨਿਕ ਚਲਾ ਰਿਹਾ ਸੀ ।
"ਹੁਣ ਕੀ ਕਰੀਏ? ਡਾਕਟਰ ਨੂੰ ਉਡੀਕੀਏ ਜਾਂ ਕਿਧਰੇ ਹੋਰ ਚੱਲੀਏ ? ਕਾਨੂੰਨੀ ਨਜ਼ਰੀਏ ਤੋਂ ਕੀ ਕਰਨਾ ਚਾਹੀਦਾ ਹੈ ?"
ਸਰਦਾਰੀ ਲਾਲ ਨੇ ਸਾਰੀ ਜ਼ਿੰਮੇਵਾਰੀ ਰਾਮ ਨਾਥ ਦੇ ਮੋਢਿਆਂ ਉੱਪਰ ਸੁੱਟ ਦਿੱਤੀ ।
"ਤੁਸੀਂ ਮੈਨੂੰ ਦੱਧਸੋ ਕੀ ਸਮੱਧਸਿਆ ਹੈ ? ਆਖੋ ਤਾਂ ਡਾਕਟਰ ਨੂੰ ਹੁਣੇ ਬੁਲਾ ਦਿਆਂ ?
ਮੇਰੇ ਕੋਲ ਉਸਦੇ ਮੋਬਾਇਲ ਫ਼ੋਨ ਦਾ ਨੰਬਰ ਹੈ ।"
ਮਰੀਜ਼ ਦੇ ਵਾਰਿਸਾਂ ਨੂੰ ਸ਼ਸ਼ੋਪੰਜ ਵਿਚ ਪਿਆ ਦੇਖਕੇ ਠੇਕੇਦਾਰ ਨੇ ਆਪਣਾ ਉੱਲੂ ਸਿੱਧਾ ਕਰਨ ਦਾ ਇਹ ਠੀਕ ਮੌਕਾ ਸਮਝਿਆ ।
"ਨਾਲੇ ਤੁਸੀਂ ਆਖਦੇ ਹੋ ਉਹ ਸ਼ਹਾਦਤ ਤੇ ਗਏ ਨੇ ?"
"ਓ ਛੱਡੋ ! ਅਦਾਲਤ ਨੂੰ ਬੇਨਤੀ ਕਰ ਦੇਣਗੇ । ਆਖ ਦੇਣਗੇ ਐਮਰਜੈਂਸੀ ਕੇਸ ਆ ਗਿਆ ।"
ਜੇਬ ਵਿਚੋਂ ਮੋਬਾਇਲ ਫ਼ੋਨ ਕੱਢ ਕੇ ਠੇਕੇਦਾਰ ਉਨ੍ਹਾਂ ਦੇ ਹੁੰਗਾਰੇ ਦਾ ਇੰਤਜ਼ਾਰ ਕਰਨ ਲੱਗਾ ।
"ਬੁਲਾ ਫੇਰ ! ਦੇਰ ਕਿਉਂ ਕੀਤੀ ਹੈ?" ਡਾਕਟਰ ਦੇਵ ਨੇ ਠੇਕੇਦਾਰ ਦੀ ਹਾਂ ਵਿਚ ਹਾਂ ਭਰੀ ।
"ਪਹਿਲਾਂ ਫ਼ੀਸ ਤੈਅ ਕਰੋ । ਕੁਝ ਅਡਵਾਂਸ ਦਿਓ । ਫੇਰ ਹੀ ਡਾਕਟਰ ਆਏਗਾ ?"
ਦੱਸਦੇ ਹਾਂ ਤੈਨੂੰ, ਇਕ ਮਿੰਟ ਰੁਕ ।" ਆਖ ਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇਕ ਪਾਸੇ ਲੈ ਗਿਆ ।
"ਇਥੇ ਜਿੰਨੀ ਦੇਰ ਹੋਏਗੀ ਮਰੀਜ਼ਾਂ ਦੀ ਜਾਨ ਨੂੰ ਉਨਾ ਖਤਰਾ ਵਧਦਾ ਜਾਏਗਾ । ਮੇਰੇ ਵਿਚਾਰ ਵਿਚ ਸਾਨੂੰ ਇਨ੍ਹਾਂ ਨੂੰ ਇਥੋਂ ਫੌਰਨ ਸ਼ਿਫ਼ਟ ਕਰ ਦੇਣਾ ਚਾਹੀਦਾ ਹੈ । ਪਰ ਕਾਨੂੰਨ ਕੀ ਕਹਿੰਦਾ ਹੈ? ਇਹ ਤੁਸੀਂ ਦੇਖੋ ।" ਡਾਕਟਰ ਦੇਵ ਨੇ ਡਾਕਟਰੀ ਨਜ਼ਰੀਏ ਤੋਂ
ਰਾਏ ਦਿੱਤੀ ।
"ਕੇਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ । ਭੱਠ ਪਏ ਕਾਨੂੰਨ ਅਤੇ ਮੁਲਜ਼ਮ । ਸਾਨੂੰ ਮਰੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ ।"
ਇਹ ਕਾਨੂੰਨੀ ਰਾਏ ਸੀ ।
"ਫੇਰ ਠੀਕ ਹੈ । ਛੁੱਟੀ ਕਰਾਓ ਅਤੇ ਚੱਲੋ । ਬਹੁਤਾ ਸੋਚਣ ਦਾ ਵਕਤ ਨਹੀਂ ਹੈ ।"
ਡਾਕਟਰ ਦੇਵ ਨੇ ਤੁਰੰਤ ਫੈਸਲਾ ਕਰ ਦਿੱਤਾ ।
ਇਸੇ ਦੌਰਾਨ ਇਕ ਹੌਲਦਾਰ ਹੱਥੀਂ ਕੋਠੀਉਂ ਸੁਨੇਹਾ ਆ ਗਿਆ । ਪੁਲਿਸ ਕਪਤਾਨ ਦੋ ਵਾਰ ਕੋਠੀ ਦਾ ਚੱਕਰ ਲਾ ਚੁੱਕਾ ਸੀ । ਕਿਸੇ ਮੰਤਰੀ ਨੇ ਮੌਕਾ ਦੇਖਣ ਆਉਣਾ ਸੀ ।ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪਰਚਾ ਦਰਜ ਹੋਣਾ ਜ਼ਰੂਰੀ ਸੀ । ਪੱਤਰਕਾਰ ਅਤੇ ਟੀ.ਵੀ.
ਚੈਨਲਾਂ ਦੇ ਕੈਮਰਾਮੈਨ ਕਾਹਲੇ ਪਏ ਹੋਏ ਸਨ । ਉਨ੍ਹਾਂ ਆਪਣੀਆਂ ਰਿਪੋਰਟਾਂ ਫਾਈਲ ਕਰਨੀਆਂ ਸਨ । ਮੰਤਰੀ ਜੀ ਨੇ ਪ੍ਰੈਸ-ਕਾਨਫਰੰਸ ਬੁਲਾਈ ਸੀ । ਉਨ੍ਹਾਂ ਨੇ ਤੱਥਾਂ ਦੀ ਜਾਣਕਾਰੀ ਦੇ ਕੇ ਕੁਝ ਐਲਾਨ ਕਰਨੇ ਸਨ । ਇਹ ਸਭ ਕੁਝ ਪਰਚਾ ਦਰਜ ਨਾ ਹੋਣ ਕਾਰਨ ਰੁਕਿਆ ਹੋਇਆ ਸੀ । ਵਕੀਲ ਸਾਹਿਬ ਮੌਕੇ 'ਤੇ ਪੁੱਜਣ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਵਿਚ ਪੁਲਿਸ ਦੀ ਸਹਾਇਤਾ ਕਰਨ ।
ਰਾਮ ਨਾਥ ਪੁਲਿਸ ਦੀ ਮਜਬੂਰੀ ਨੂੰ ਸਮਝ ਰਿਹਾ ਸੀ । ਪੱਤਰਕਾਰਾਂ ਜਾਂ ਮੰਤਰੀ ਦੀ ਉਸ ਨੂੰ ਪਰਵਾਹ ਨਹੀਂ ਸੀ । ਉਸ ਨੂੰ ਫਿਕਰ ਸੀ ਰੁਲ ਰਹੀ ਕਮਲ ਦੀ ਲਾਸ਼ ਦਾ । ਸਸਕਾਰ ਤੋਂ ਪਹਿਲਾਂ ਉਸਦਾ ਪੋਸਟ-ਮਾਰਟਮ ਹੋਣਾ ਸੀ, ਪੋਸਟ-ਮਾਰਟਮ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ ।
ਪਰਚਾ ਦਰਜ ਤਾਂ ਹੋਣਾ ਸੀ, ਜੇ ਰਾਮ ਨਾਥ ਨੂੰ ਮੁਲਜ਼ਮਾਂ ਬਾਰੇ ਕੁਝ ਪਤਾ ਹੋਵੇ।
ਰਾਮ ਨਾਥ ਪਰਚੇ ਵਿਚ ਲਿਖਾਏ ਤਾਂ ਕੀ ?
ਨੀਲਮ ਅਤੇ ਵੇਦ ਦੇ ਹੋਸ਼ ਵਿਚ ਆਉਣ ਵਿਚ ਕੁਝ ਦਿਨ ਲਗਣੇ ਸਨ । ਵਾਰਦਾਤ ਬਾਰੇ ਜਾਣਕਾਰੀ ਕੇਵਲ ਨੇਹਾ ਕੋਲੋਂ ਮਿਲ ਸਕਦੀ ਸੀ ।ਬੇਹੋਸ਼ੀ ਉਤਰਨੀ ਸ਼ੁਰੂ ਹੋ ਗਈ ਹੋਈ ਸੀ । ਘੰਟੇ ਅੱਧਧੇ ਘੰਟੇ ਬਾਅਦ ਉਹ ਬੋਲਣ ਦੇ ਯੋਗ ਹੋ ਸਕਦੀ ਸੀ ।
"ਤੁਸੀਂ ਹਸਪਤਾਲ ਰਹੋ । ਨੇਹਾ ਦੀ ਮਲ੍ਹਮ-ਪੱਟੀ ਕਰਵਾ ਕੇ ਘਰ ਲੈ ਜਾਓ । ਪੁਲਿਸ ਕਾਰਵਾਈ ਮੁਕੰਮਲ ਕਰਾਓ । ਪੋਸਟ-ਮਾਰਟਮ ਅਤੇ ਸਸਕਾਰ ਦੀ ਤਿਆਰੀ ਕਰਾਓ । ਅਸੀਂ ਦੋਹਾਂ ਮਰੀਜ਼ਾਂ ਨੂੰ ਦਯਾਨੰਦ ਲੈ ਕੇ ਜਾਂਦੇ ਹਾਂ ।" ਸਰਦਾਰੀ ਲਾਲ ਨੂੰ ਇਹੋ ਉਚਿਤ ਲੱਧਗਿਆ ਸੀ ।
"ਠੀਕ ਹੈ ।" ਆਖ ਕੇ ਰਾਮ ਨਾਥ ਆਪਣੇ ਪਜਾਮੇ ਦੀ ਚੋਰ ਜੇਬ ਟਟੋਲਣ ਲੱਗਾ ।
ਇਸ ਜੇਬ ਵਿਚ ਰਾਮ ਨਾਥ ਨੇ ਰੁਪਏ ਪਾਏ ਸਨ ।ਨੀਲਮ ਉਸਦੀ ਭੈਣ ਸੀ ਅਤੇ ਵੇਦ ਭਨੋਈਆ । ਸਰਦਾਰੀ ਲਾਲ ਵੀ ਉਸਦਾ ਜੀਜਾ ਲਗਦਾ ਸੀ । ਸਮਾਜਿਕ ਕਾਨੂੰਨ ਮੁਤਾਬਕ ਬਿਮਾਰੀ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰਾਮ ਨਾਥ ਦੀ ਸੀ । ਇਸੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਜੇਬ ਵਿਚੋਂ ਪੈਸੇ ਕੱਢ ਰਿਹਾ ਸੀ ।
"ਜੀਜਾ ਜੀ ! ਤੁਸੀਂ ਆਹ ਪੈਸੇ ਰੱਖ ਲਓ । ਦੋਹਾਂ ਦੀ ਅਡਮਿਸ਼ਨ ਕਰਵਾ ਦੇਣਾ । ਇੰਨੇ ਵਿਚ ਮੰਗਤ ਆ ਜਾਏਗਾ । ਘਰ ਜੋ ਸੀ, ਮੈਂ ਚੁੱਕ ਲਿਆਇਆ ।" ਜੇਬ ਵਿਚੋਂ ਦਸ ਹਜ਼ਾਰ ਕੱਢ ਕੇ ਸਰਦਾਰੀ ਲਾਲ ਨੂੰ ਫੜਾਉਂਦਾ ਰਾਮ ਨਾਥ ਗੁਨਾਹਗਾਰਾਂ ਵਾਂਗ ਘੱਟ ਪੈਸਿਆਂ ਦੀ ਸਫ਼ਾਈ ਦੇਣ ਲੱਗਾ ।
"ਮੈਂ ਬਥੇਰੇ ਪੈਸੇ ਲੈ ਕੇ ਆਇਆ ਹਾਂ । ਫਾਰਮੈਲਟੀ ਵਿਚ ਨਾ ਪੈ । ਮੌਕਾ ਸੰਭਾਲ ।ਬਾਅਦ ਵਿਚ ਦੇਖ ਲਵਾਂਗੇ ।"
ਸਰਦਾਰੀ ਲਾਲ ਨੇ ਨੋਟਾਂ ਨਾਲ ਭਰਿਆ ਬੈਗ ਰਾਮ ਨਾਥ ਨੂੰ ਦਿਖਾਇਆ ਅਤੇ ਉਸਦੇ ਪੈਸੇ ਉਸ ਨੂੰ ਮੋੜ ਦਿੱਤੇ ।
ਜਨਾਨਾ ਵਾਰਡ ਤਕ ਉਹ ਇਕੱਠੇ ਆਏ ।ਉਥੋਂ ਸਰਦਾਰੀ ਲਾਲ ਅਤੇ ਡਾਕਟਰ ਐਮਰਜੈਂਸੀ ਵਾਰਡ ਨੂੰ ਮੁੜ ਗਏ । ਰਾਮ ਨਾਥ
ਜਨਾਨਾ ਵਾਰਡ ਵੱਲ ਹੋ ਗਿਆ ।

....ਚਲਦਾ....