ਗੀਤ ਕਦੇ ਮਰਦੇ ਨਹੀਂ ਹੁੰਦੇ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: dramarjittanda@yahoo.com.au
Address:
United States
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ- 
ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ
ਇੱਛਰਾਂ ਦੀਆਂ ਧਾਹਾਂ ਸੁਣਦਾ
ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ- 
 ਚੰਨ ਲਈ ਖ਼ੈਰ ਮੰਗਦਾ 
 ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ-
 ਕਦੇ ਗਾਉਂਦਾ ਮੇਰਾ ਰਾਂਝਾ ਬੇਪ੍ਰਵਾਹ ਕੁੜੀਓ-
 ਤੇ ਕਦੇ ਕਹਿੰਦਾ ਤੇਰੀ ਆਂ ਮੈਂ ਤੇਰੀ ਰਾਂਝਾ ਤੇਰੀ ਆਂ ਮੈਂ ਤੇਰੀ ਵੇ-
 ਸ਼ਹਿਰਾਂ ਤੇ ਮਹਾਂਨਗਰਾਂ ਵਿਚ ਲੋਕ ਗਾਥਾਵਾਂ ਨੂੰ ਪਹੁੰਚਾਉਣ ਵਾਲਾ
 ਪਿੰਡ ਦੀ ਜੂਹ ਤੋਂ ਜਰਾ ਓਹਲੇ ਹੋਇਆ ਹੈ
ਸੰਗੀਤ ਦੀ ਦੁਨੀਆਂ 'ਚ ਮਾਤਮ ਰੋਇਆ ਹੈ 
 ਉਹਦੀਆਂ ਕਲੀਆਂ ਹੋਰ ਫੁੱਟਣਗੀਆਂ-ਖਾਕ ਚੋਂ
 ਦੋਸਤੋ! ਸੰਗੀਤ ਕਦੇ ਖ਼ਰਦੇ ਨਹੀਂ ਹੁੰਦੇ  ,
ਗੀਤ ਕਦੇ ਮਰਦੇ ਨਹੀਂ ਹੁੰਦੇ 
 ਅਲਵਿਦਾ !!