ਪੰਜਾਬੀ ਬੋਲਣ ਵਾਲਿਓ ! (ਲੇਖ )

ਨਾਨਕ ਸਿੰਘ ਨਿਸ਼ਤਰ    

Email: nanaknishter@gmail.com
Address:
ਹੈਦਰਾਬਾਦ India
ਨਾਨਕ ਸਿੰਘ ਨਿਸ਼ਤਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੇਸ਼ ਦੇ ਅਜ਼ਾਦੀ ਤੋਂ ਪਹਲੋਂ 1935 ਵਿਚ ਭਾਰਤ ਦੀ ਪ੍ਰਾਂਤੀ ਭਾਸ਼ਾਵਾਂ ਦੇ ਅਧਾਰ ਤੇ ਰਾਜ ਬਣਾੳਣ ਅਤੇ ਭਾਸ਼ਾਵਾਂ ਨੂੰ ਬਢਾਵਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਸਰਕਾਰੀ ਅਤੇ ਸਮਾਜੀ ਤੌਰ ਤੇ ਸਿੱਖ ਦੁਸ਼ਮਨ ਨੀਤੀ ਦੇ ਕਾਰਨ, ਭਾਸ਼ਾ ਦੇ ਅਧਾਰ ਤੇ ਬਣਾਏ ਗਏ ਰਾਜਾਂ ਵਿਚ ਸਭ ਤੋਂ ਆਖਰ ਅਤੇ ਸਭ ਤੋਂ ਆਖਰ ਅਤੇ ਸਭ ਤੋਂ ਵੀ ਜ਼ਿਆਦਾ ਕੁਰਬਾਨੀਆਂ ਦੇਣ ਤੋਂ ਬਾਦ 1966 ਵਿਚ ਪੰਜਾਬੀ ਭਾਸ਼ਾ ਦੀ ਰਿਆਸਤ ਹੋਂਦ ਵਿਚ ਆਈ।  ਪਰ ਅੱਜ  ਚੁਤਾਲੀ ਸਾਲਾਂ ਬਾਦ ਵੀ ਪੰਜਾਬੀ ਰਾਜ ਭਾਸ਼ਾ ਨਹੀਂ ਬਣਾਈ ਜਾ ਸਕੀ। ਜਦਕਿ ਭਾਸ਼ਾ ਦੇ ਅਧਾਰ ’ਤੇ ਬਨਣਾਏ ਗਏ ਸਾਰੀਆਂ ਰਿਆਸਤਾਂ ਵਿਚ ਸਿਵਾਏ ਉਨ੍ਹਾਂ ਦੀ ਮੁਕਾਮੀ ਰਾਜ ਭਾਸ਼ਾ ਤੋਂ ਹਟ ਕੇ ਕਿਸੇ ਹੋਰ ਦੂਜੀ ਭਾਸ਼ਾ ਖ਼ਾਸ ਕਰਕੇ ਅੰਗ੍ਰੇਜ਼ੀ ਵਿਚ ਤਾਂ ਕੋਈ ਸਰਕਾਰੀ ਕੰਮ ਨਹੀਂ ਕੀਤੇ ਜਾਂਦੇ।  ਪੰਜਾਬ ਦੇ ਦੋ-ਭਾਸ਼ੀ ਸਟੇਟ ਦੇ ਇਲਾਕਿਆਂ ਤੋਂ ਕਟ ਕੇ ਬਣਾਇਆ ਗਿਆ ਨਵਾਂ ਵੱਖਰਾ ਹਿੰਦੀ ਰਾਜ, ਹਰਿਆਣਾ ਪ੍ਰਦੇਸ਼ ਨੇ ਤਾਂ ਹਦ ਤੋਂ ਵੀ ਬੇਹੱਦ ਕਰਦੇ ਹੋਏ ਪੰਜਾਬੀ ਭਾਸ਼ਾ ਦਾ ਜਨਾਜ਼ਾ ਹੀ ਕੱਢ ਦਿੱਤਾ, ਅਤੇ ਦੱਖਣ ਭਾਰਤ ਦੀ ਤੇਲਗੂ ਭਾਸ਼ਾ ਨੂੰ ਦੂਸਰੀ ਰਾਜ ਭਾਸ਼ਾ ਦਾ ਦਰਜਾ ਦਿੰਦੇ ਹੋਏ ਪੰਜਾਬੀ ਦੇ ਤਾਬੂਤ ਵਿਚ ਆਖਰੀ ਕਿੱਲ ਠੋਕ ਦਿੱਤੀ। ਇਸੇ ਤਰ੍ਹਾਂ ਪੰਜਾਬ ਦੇ ਇਲਾਕੇ ਸ਼ਾਮਲ ਕਰਦੇ ਹੋਏ ਬਣਾਏ ਗਏ ਹਿਮਾਚਲ ਪ੍ਰਦੇਸ਼ ਨੇ ਪੰਜਾਬੀ ਦੇ ਬਜਾਏ ਉਰਦੂ ਨੂੰ ਦੂਜੀ ਰਾਜ ਭਾਸ਼ਾ ਬਣਾ ਦਿਤਾ। ਇਹ ਸਿਆਪਾ ਕਿਸ ਦੇ ਅੱਗੇ ਪਿੱਟੀਏ?  ਦੂਜਿਆਂ ਤੇ ਇਲਜ਼ਾਮ ਲਗਾਣ ਦੇ ਬਜਾਇ ਆਪਾ ਚੀਨਣ ਕਰੀਏ ਕਿ ਅਸੀਂ ਆਪ ਪੰਜਾਬੀ ਭਾਸ਼ਾ ਦਾ “ਕੀਰਤਨ ਸੋਹਿਲਾ” ਕਿਵੇਂ ਪੜ੍ਹ ਰਹੇ ਹਾਂ?   
               ਅਜ ਪੰਜਾਬੀ ਭਾਸ਼ੀ ਰਿਆਸਤ ਪੰਜਾਬ ਵਿਚ ਹਿੰਦੀ ਦਾ ਬੋਲ-ਬਾਲਾ ਹੈ, ਅਤੇ ਪੰਜਾਬੀ ਧੀਰੇ ਧੀਰੇ ਖ਼ਤਮ ਕੀਤੀ ਜਾ ਰਹੀ ਹੈ। ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਨੀ ਆਪਸ਼ਨਲ (ਮਰਜ਼ੀ) ਵਿਸ਼ਾ ਹੈ। ਪਰ ਹਿੰਦੀ ਜੋ ਹੁਣ ਤਾਈਂ ਅਠਵੀਂ ਜਮਾਤ ਤਕ ਜ਼ਰੂਰੀ ਸੀ, ਇਸ ਸਾਲ 2010 ਤੋਂ ਮੈਟ੍ਰਿਕ ਤਕ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਪੰਜਾਬੀ ਨੂੰ ਗੁਰਮੁਖੀ ਦੀ ਥਾਂ ਹਿੰਦੀ ਵਿਚ ਲਿਖਣ ਨੂੰ ਬਢਾਵਾ ਦਿੱਤਾ ਜਾਰਿਹਾ ਹੈ। ਜਦਕੇ ਹਿੰਦੀ ਇੰਨੀ ਗਰੀਬ ਭਾਸ਼ਾ ਹੈ ਕਿ ਇਸਦੀ ਆਪਣੀ ਕੋਈ ਲੀਪਿ ਨਹੀਂ ਬਲਕੇ ਦੇਵਨਾਗਰੀ ਲੀਪਿ ਵਿਚ ਲਿਖਣ ਨੂੰ ਬਢਾਵਾ ਦਿੱਤਾ ਜਾ ਰਿਹਾ ਹੈ।  
      ਇਕ ਵਿਸ਼ਵ ਸੰਸਥਾ ਯੁਨਿਸਕੋ  ਨੇ ਸੰਸਾਰ ਤੋਂ ਲੁਪਤ ਹੋਣ ਜਾਰਹੇ ਖ਼ਤਰੇ ਤੋਂ ਬਚਾਣ ਲਈ ਕਈ ਭਾਸ਼ਾਵਾਂ ਦੀ ਇਕ ਰਿਪੋਰਟ 2008 ਵਿਚ ਤਿਆਰ ਕੀਤੀ, ਜਿਸ ਵਿਚ ਪੰਜਾਬੀ ਬਾਰੇ ਵੀ ਚਿੰਤਾ ਵਿਯਕਤ ਕੀਤੀ ਗਈ ਸੀ।  ਮਾਯੂਸੀ ਦੇ ਇਸ ਕਾਲੇ ਦੌਰ ਵਿਚ, 2009 ਦਾ ਸਾਲ ਪੰਜਾਬੀ ਭਾਸ਼ਾ ਨੂੰ ਨਵੀਂ ਸਵਾਸ ਲੈਣ ਦਾ ਮੌਕਾ ਪ੍ਰਦਾਨ ਕੀਤਾ ਹੈ।  ਇਕ ਵਿਧਾਇਕ ਦੇ ਪੇਸ਼ ਕੀਤੇ ਬਿਲ ਕਾਰਨ ਪੰਜਾਬ ਵਿਧਾਨ ਸਭਾ ਨੇ ਪੰਜਾਬੀ ਨੂੰ ਰਾਜ ਭਾਸ਼ਾ ਦੇ ਤੌਰ ਤੇ ਲਾਗੂ ਕਰਨ ਦਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਅਤੇ ਹਰਿਆਣਾ ਦੀਆਂ ਚੋਣਾਂ ਵਿਚ ਸਿੱਖਾਂ ਦੀ ਸਹਮਤੀ ਹਾਸਿਲ ਕਰਨ ਲਈ, ਪੰਜਾਬੀ ਨੂੰ ਦੂਸਰੀ ਰਾਜ ਭਾਸ਼ਾ ਬਣਾਉਣ ਦਾ ਐਲਾਨ ਕੀਤਾ ਗਿਆ।  
               ਹਰ ਮਨੁੱਖ ਜੋ ਕਿਸੇ ਭਾਸ਼ਾ ਨੂੰ ਉਸ ਦੀ ਨਿਸ਼ਚਿਤ ਲੀੱਪੀ ਵਿਚ ਪੜ੍ਹਨਾ-ਲਿਖਣਾ ਜਾਣਦਾ ਹੈ ਉਸੇ ਉਸ ਭਾਸ਼ਾ ਦਾ ਪੜ੍ਹਿਆ-ਲਿਖਿਆ ਆਖਿਆ ਜਾਂਦਾ ਹੈ। ਅਤੇ ਜੋ ਕਿਸੀ ਭਾਸ਼ਾ ਨੂੰ ਪੜ੍ਹਨਾ-ਲਿਖਣਾ ਨਹੀਂ ਜਾਣਦਾ, ਉਸੇ ਆਮ ਬੋਲ-ਚਾਲ ਦੀ ਭਾਸ਼ਾ ਵਿਚ ਉਸ ਭਾਸ਼ਾ ਲਈ ਜਾਹਲ ਕਹਿੰਦੇ ਹਨ ਅਤੇ ਹਰ ਦਸ ਸਾਲਾਂ ਬਾਦ ਹੋਣ ਵਾਲੀ ਭਾਰਤ ਦੀ ਸਰਕਾਰੀ ਜਨਗਣਨਾ ਦੇ ਜਾਨਕਾਰੀ ਲਈ ਵੀ ਇਹੋ ਪੈਮਾਨਾ ਨੀਯਤ ਕੀਤਾ ਹੋਇਆ ਹੈ। 2001 ਦੇ ਦਿਤੇ ਗਏ ਅੰਕੜਿਆਂ ਮੁਤਾਬਕ ਜੈਨ ਧਰਮ ਦੇ ਮੰਨਣ ਵਾਲੇ ਇਕ ਵਪਾਰੀ ਵਰਗ ਹੋਣ ਦੇ ਬਾਵਜੂਦ ਉਨ੍ਹਾਂ ਵਿਚੋਂ ਪੜ੍ਹੇ ਲਿਖਿਆਂ ਦੀ ਗਿਣਤੀ ਸਭ ਤੋਂ ਵੱਧ 84.1% ਹੈ।  ਪਰ ਸਿੱਖ ਥੱਲੇ ਤੋਂ ਤੀਜੇ ਨੰਬਰ 60.55% ਤੇ ਹਨ, ਜਿਨ੍ਹਾਂ ਵਿਚੋਂ ਔਰਤਾਂ ਕੇਵਲ 26.20% ਹਨ।  ਪੰਜਾਬ ਦੇ ਸਿੱਖ ਇਸ ਤੋਂ ਵੀ ਥੱਲੇ 58.67% ਅਤੇ ਉਨ੍ਹਾਂ ਵਿਚ ਕੇਵਲ 25.49% ਔਰਤਾਂ ਹਨ।  
      ਸੰਸਾਰ ਵਿਚ ਹਜ਼ਾਰਾਂ ਐਸੀਆਂ ਭਾਸ਼ਾਵਾਂ ਹਨ, ਜਿਨ੍ਹਾਂ ਦੀ ਆਪਣੀ ਕੋਈ ਲੀੱਪੀ ਨਹੀਂ ਹੋਣ ਕਰ ਕੇ ਦੀਿਜਆਂ ਲਿੱਪੀਆਂ ਵਿਚ ਲਿਖੀਆਂ ਜਾਂਦੀਆਂ ਹਨ।  ਭਾਰਤ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਅਭਿਸ਼ਾਪ ਇਹ ਰਿਹਾ ਕਿ ਹਿੰਦੀ ਨੂੰ ਰਾਜ ਭਾਸ਼ਾ ਬਣਾਉਣ ਦੇ ਜਨੂੰਨ ਵਿਚ, ਉੱਤਰ ਭਾਰਤ ਦੀ ਖੇਤਰੀ ਭਾਸ਼ਾਵਾਂ ਦੀਆਂ ਲਿੱਪੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਥਾਂ ਓਹ ਭਾਸ਼ਾਵਾਂ ਨੂੰ ਦੇਵਨਾਗਰੀ ਲਿੱਪੀ (ਹਿੰਦੀ) ਵਿਚ ਲਿਖਣ ਨੂੰ ਪ੍ਰਚਲਿਤ ਕੀਤਾ ਗਿਆ।  ਜਿਸ ਦੇ ਫਲਸਰੂਪ, ਡੋਗਰੀ, ਪਹਾਰੀ, ਹਰਆਣਵੀ, ਰਾਜਸਥਾਨੀ, ਮਾਰਵਾੜੀ, ਬਿਹਾਰੀ, ਭੋਜਪੁਰੀ, ਮੈਥਲੀ, ਮਗਾਹੀ, ਮਾਲਵੀ, ਬੁਨਦੇਲੀ, ਗੋਂਦੀ, ਮੁੰਡਾ ਵਗੈਰਾ ਲਿੱਪੀਆਂ ਦਾ ਪੁਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਗਿਆ, ਹੁਣ ਗੁਰਮੁਖੀ ਲਿੱਪੀ ਦੀ ਹੋਂਦ ਮਿਟਾਉਣ ਦੀਆਂ ਸਾਜ਼ਿਸ਼ਾਂ ਅਤੇ ਹਥਕੰਡੇ ਯੋਜਨਾਬੱਧ ਤਰੀਕਿਆਂ ਨਾਲ ਅਪਣਾਏ ਜਾ ਰਹੇ ਹਨ।  
              ਪੰਜਾਬ ਤੋਂ ਬਾਹਰ ਖ਼ਾਸ ਕਰ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦਾ ਬੜਾ ਬੋਲ-ਬਾਲਾ ਹੈ।  ਪਰ ਪੰਜਾਬ ਵਿਚ ਹੀ ਪੰਜਾਬੀ ਪੜ੍ਹਨ ਨੂੰ ਸ਼ਾਨ ਦੇ ਖ਼ਿਲਾਫ਼, ਗਰੀਬੀ ਅਤੇ ਨੀਵੀਂ ਬਾਤ ਸਮਝਣ ਲੱਗੇ ਪੰਜਾਬੀਆਂ ਦੀ ਮਾਨਸਿਕਤਾ ਤਰਸਣਯੋਗ ਹੈ।  ਸੰਸਾਰ ਭਰ ਦੇ ਸਾਰੇ ਮਾਹਰ ਤਲੀਮ ਦਾ ਮੰਨਣਾ ਹੈ ਕਿ, ਬੱਚਿਆਂ ਨੂੰ ਸਕੂਲ ਦੀ ਤਾਲੀਮ ਆਪਣੀ ਮਾਂ-ਬੋਲੀ ਵਿਚ ਹੀ ਦਿਵਾਉਣੀ ਚਾਹੀਦੀ ਹੈ, ਜਿਸ ਤੋਂ ਉਸ ਦੇ ਦਿਮਾਗ ਦਾ ਸਹੀ ਵਿਕਾਸ ਹੋਸਕੇ ਅਤੇ ਪੜ੍ਹਾਈ ਦੀ ਸਮਝ ਵੀ ਆ ਸਕੇ।  ਅਜ ਅੱਛੀ ਤਾਲੀਮ ਦੇ ਨਾਂ ਤੇ ਬਚਪਨ ਤੋਂ ਹੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਤੋਂ ਤਾਲੀਮ ਦਿਵਾਉਣ ਦਾ ਦਿਨ-ਬ-ਦਿਨ ਐਸਾ ਪ੍ਰਚਾਰ ਤੇ ਪਸਾਰਾ ਫੈਲਾਇਆ ਜਾ ਰਿਹਾ ਹੈ ਅਤੇ ਐਸੀ ਹੋੜ ਮਚੀ ਹੋਈ ਹੈ ਕਿ ਪੰਜਾਬੀ ਕੋਈ ਪੜ੍ਹਨ ਅਤੇ ਪੜ੍ਹਾਉਣ ਨੂੰ ਰਾਜ਼ੀ ਨਹੀਂ।  ਪੰਜਾਬੀ ਬੋਲਣ ਵਾਲੇ ਮਾਂ-ਪਿਉ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨਾ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ, ਅਤੇ ਨ ਹੀ ਕੋਈ ਪੰਜਾਬੀ ਪੇਪਰ, ਮੈਗਜ਼ੀਨ ਅਤੇ ਕਿਤਾਬ ਹੀ ਘਰਾਂ ਵਿਚ ਵੜ੍ਹਨ ਦਿੰਦੇ ਹਨ, ਤਾਂ ਪੰਜਾਬੀ ਭਾਸ਼ਾ ਦਾ ਵਿਕਾਸ ਕਿੱਥੋਂ ਤੇ ਕਿਵੇਂ ਹੋਵੇਗਾ?  
         ਪੰਜਾਬੀ ਭਾਸ਼ਾ ਦੀ ਸ਼ਾਨ ਵਧਾਉਣ ਵਾਲਾ ਸ਼੍ਰੀ ਵਿਰੇਂਦਰ ਕੁਮਾਰ ਸ਼ਰਮਾ, ਚੰਡੀਗੜ੍ਹ ਦੇ ਨੇੜੇ ਇਕ ਪਿੰਡ ਦਾ ਜੰਮ-ਪਲ, 2 ਸਾਲ ਦੀ ਉਮਰ ਵਿਚ ਪੋਲੀਓ ਦੇ ਕਾਰਨ ਪੈਰ ਵਿਚ ਲੰਗਲਾਹਟ, ਪੰਜਾਬੀ ਮਾਧਿਅਮ ਤੋਂ ਸਕੂਲ ਪਾਸ ਕਰਨ, ਪੰਜਾਬ ਦੇ ਕਾਲੇਜ ਤੋਂ ਇੰਜੀਨੀਅਰਿੰਗ ਪਾਸ ਕਰਨ ਵਾਲੇ ਨੇ 2009 ਵਿਚ ਪੰਜਾਬੀ ਭਾਸ਼ਾ ਦੀ ਸ਼ਾਨ ਦਾ ਇਕ ਇਤਹਾਸ ਰਚਿਆ ਹੈ। ਸਿਵਿਲ ਸਰਵਿਸਿਜ਼ ਦਾ ਇਮਤਹਾਨ ਅਤੇ ਇੰਟਰਵਿਊ ਵੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਵਿਚ ਦਿੰਦੇ ਹੋਏ, ਪਹਲੀ ਵਾਰੀ ਵਿਚ ਹੀ ਪੁਰਖਾਂ ਦੀ ਆਮ ਖੁਲੀ ਸੂਚੀ ਵਿਚ ਪਹਿਲਾ ਨੰਬਰ ਹਾਸਿਲ ਕਰਦੇ ਹੋਏ ੀ. ਅ. ਸ਼. ਦੀ ਸ਼ਾਨਦਾਰ ਸੇਵਾ ਦਾ ਪਾਤਰ ਬਣਿਆ ਹੈ।  ਕੀ ਇਹ ਇਸ ਗੱਲ ਦਾ ਪ੍ਰਤੀਕ ਨਹੀਂ ਹੈ ਕਿ ਸਕੂਲ ਤੋਂ ਹੀ ਗੁਰਮੁਖੀ ਲਿੱਪੀ ਵਿਚ ਪੰਜਾਬੀ ਪੜ੍ਹਨ ਤੋਂ ਲੈਕਰ ਦੇਸ਼ ਦੇ ਉਚਤਮ ਅਤੇ ਫ਼ਖ਼ਰ ਕਰਨ ਵਾਲੀ ਸੇਵਾ ਲਈ ਟਾਪ ਕਰਨ ਵਾਲੇ ਵਿਅਕਤੀ ਨੇ ਪੰਜਾਬੀ ਦੀ ਸ਼ਾਨ ਨੂੰ ਚਾਰ-ਚੰਦ ਲਾ ਦਿੱਤੇ ਹਨ ਅਤੇ ਇਹ ਸਾਬਿਤ ਕਰ ਦਿੱਤਾ ਕਿ ਆਪਣੀ ਮਿਹਨਤ ਦੇ ਬਲਬੂਤੇ ਤੇ ਮਾਂ-ਬੋਲੀ ਪੰਜਾਬੀ ਪੜ੍ਹਨ ਵਾਲਾ ਵੀ, ਲੱਖਾਂ ਅੰਗਰੇਜ਼ੀ ਪੜ੍ਹਨ ਵਾਲਿਆਂ ਤੋਂ ਕਿਤੇ ਜ਼ਿਆਦਾ ਕਾਬਿਲ ਹੋਸਕਦਾ ਹੈ।   
               ਗੁਰਮੁਖੀ ਤਾਂ ਬਹੁਭਾਸ਼ੀ ਗੁਰਬਾਣੀ ਨੂੰ ਇਕੋ ਲਿੱਪੀ ਵਿਚ ਲਿਖਣ ਲਈ ਬਣਾਈ ਗਈ ਸੀ, ਤਾਂ ਜੋ ਮਾਨਵਤਾ ਦੇ ਭਲਾਈ ਲਈ ਇਕ ਗ੍ਰੰਥ ਦੀ ਸੰਪਾਦਨਾ ਕੀਤੀ ਜਾ ਸਕੇ। ਇਹ ਬਾਦ ਵਿਚ ਭਾਰਤ ਵਿਚ ਪੰਜਾਬੀ ਭਾਸ਼ਾ ਦੀ ਲਿੱਪੀ ਦੇ ਤੌਰ ਤੇ ਪ੍ਰਚਲਤ ਹੋ ਗਈ, ਅਤੇ ਪਾਕਿਸਤਾਨ ਵਿਚ ਸ਼ਾਹਮੁਖੀ (ਉਰਦ)ੂ ਲਿੱਪੀ ਵਿਚ ਲਿਖੀ ਜਾਂਦੀ ਹੈ। ਸੰਸਾਰ ਦੇ ਸਾਰੇ ਲੋਕ ਆਪੋ-ਆਪਣੇ ਧਰਮ ਗ੍ਰੰਥ ਨੂੰ ਉਨ੍ਹਾਂ ਦੀਆਂ ਆਪਣੀਆਂ ਲਿੱਪੀਆਂ ਵਿਚ ਪੜ੍ਹਦੇ ਹਨ, ਤਾਂ ਜੋ ਧਰਮ ਨੂੰ ਸਹੀ ਸਮਝ ਸਕਣ ਅਤੇ ਜ਼ਿੰਦਾ ਵੀ ਰੱਖਿਆ ਜਾ ਸਕੇ।  ਪਰ ਸਿੱਖ ਆਪਣਾ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹਨਾ ਤਾਂ ਦੂਰ ਰਿਹਾ, ਜਦੋਂ ਪੈਦਾ ਹੁੰਦਾ ਹੈ, ਦੂਜੇ ਉਸਦੇ ਲਈ ਪਾਠ ਕਰਦੇ ਹਨ।  ਜਦੋਂ ਅਨੰਦ ਕਾਰਜ ਕਰਦਾ ਹੈ, ਦੂਜੇ ਉਸਦੇ ਲਈ ਪਾਠ ਕਰਦੇ ਹਨ।  ਜਦੋਂ ਉਹ ਪੂਰਾ ਹੋਜਾਂਦਾ ਹੈ, ਤਾਂ ਵੀ ਦੂਜੇ ਉਸਦੇ ਲਈ ਪਾਠ ਕਰਦੇ ਹਨ।  ਕੋਈ ਵਿਰਲੇ ਹੀ ਆਪ ਪਾਠ ਕਰਦੇ ਹਨ, ਵਰਨਾ ਤਾਂ ਭਤੇਰੇ ਲੋਕ ਪੜ੍ਹਨ ਲਈ ਪਾਠੀਆਂ ਨੂੰ ਲਾਇਆ ਹੁੰਦਾ ਹੈ, ਅਤੇ ਕੁਝ ਮਹਾਂਪੁਰਖ ਉਸਦੀਆਂ ਬਾਣੀਆਂ ਦੇਵਨਾਗਿਰੀ ਅਤੇ ਰੋਮਨ-ਇੰਗਲਿਸ਼ ਲਿੱਪੀਆਂ ਵਿਚ ਪੜ੍ਹਦੇ ਹਨ।  ਜੇ ਤੁਸੀਂ ਆਪ ਹੀ ਆਪਣੇ ਨਾਲ ਇੰਨੀ ਦੁਸ਼ਮਨੀ ਵਰਤ ਰਹੇ ਹੋ, ਤਾਂ ਤਹਾਡੇ ਸਾਹਿਤ ਨੂੰ ਖ਼ਤਮ ਕਰਨ ਲਈ ਦੁਸ਼ਮਨਾਂ ਦੀ ਲੋੜ ਕੀ ਹੈ?   ਇਤਹਾਸ ਗਵਾਹ ਹੈ ਕਿ ਕਿਸੀ ਵੀ ਕੌਮ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਉਸਦੇ ਸਾਹਿਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ
           ਕੀ ਅਨਜਾਣੇ ਵਿਚ ਅਸੀ ਆਪਣੀ ਮਾਂ-ਬੋਲੀ ਪੰਜਾਬੀ ਦੇ ਆਪ ਕਾਤਲ ਤਾਂ ਨਹੀਂ ਬਣਦੇ ਜਾ ਰਹੇ?  ਘੱਟੋ-ਘੱਟ ਹੁਣ ਤਾਂ ਅਸੀਂ ਪੰਜਾਬੀ ਬੋਲਣ ਵਾਲੇ ਸੰਜੀਦਗੀ ਨਾਲ ਵਿਚਾਰ-ਵਟਾਂਦਰਾ ਕਰੀਏ ਕਿ, ਪੰਜਾਬੀ ਨੂੰ ਬਚਾਉਣ ਲਈ ਅਸੀਂ ਕੀ ਕੁਝ ਕਰ ਸਕਦੇ ਹਨ, ਜੋ ਅਸੀਂ ਆਪਣੇ ਆਲਸ ਤੇ ਲਾਪਰਵਾਹੀ ਕਾਰਨ ਨਹੀਂ ਕਰ ਰਹੇ ਹਾਂ। ਮਾਂ ਬੋਲੀ ਸਿਖਾਉਣੀ ਨਹੀਂ ਪਂੈਦੀ, ਉਸਦੀ ਲਿੱਪੀ ਸਿਖਾਉਣੀ ਪੈਂਦੀ ਹੈ। ਸਭ ਤੋਂ ਪਹਿਲਾਂ ਇਸ ਦੀ ਲਿੱਪੀ ਗੁਰਮੁਖੀ ਨੂੰ ਬਚਾਉਣਾ ਪਵੇਗਾ, ਤਾਂ ਜੋ ਪੰਜਾਬੀ ਭਾਸ਼ਾ ਵੀ ਬਚਾਈ ਜਾ ਸਕੇ।  ਬਿਨਾ ਲਿੱਪੀ ਕੇ ਕੇਵਲ ਬੋਲ-ਚਾਲ ਨਾਲ ਭਾਸ਼ਾ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦੀ, ਜੇ ਜੜ੍ਹਾਂ ਸੁਕ ਜਾਣ ਤਾਂ ਪੇੜ ਆਪੇ ਹੀ ਸੁਕ ਜਾਂਦਾ ਹੈ। ਦੁਨੀਆਂ ਦੀਆਂ ਸਾਰੀਆਂ ਧਾਰਮਿਕ ਭਾਸ਼ਾਵਾਂ ਸਤਿਕਾਰ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਵਰਤਣ ਤੋਂ ਵਾਂਝੇ ਕਰਦੇ ਹੋਏ ਖ਼ਤਮ ਕਰਦਿਤੀਆਂ ਗਈਆਂ ਹਨ। ਕੇਵਲ ਦੋ ਭਾਸ਼ਾਵਾਂ ਦੀਆਂ ਲਿੱਪੀਆਂ, ਕੁਰਾਨ ਦੀ ਅਰਬੀ, ਅਰਬ ਦੇਸ਼ਾਂ ਦੀ ਰਾਜ ਭਾਸ਼ਾ ਹੋਣ ਕਰਕੇ ਅਤੇ ਯਹੂਦੀਆਂ ਦੇ ਤੌਰੇਤ ਦੀ ਲਿੱਪੀ ਹਿਬਰਿਯੂ, ਇਸਰਾਇਲ ਦੀ ਰਾਜ ਭਾਸ਼ਾ ਹੋਣ ਕਰ ਕੇ ਬਚ ਗਈਆਂ ਹਨ।  ਤੀਸਰੇ ਬਹੁਭਾਸ਼ੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿੱਪੀ ਗੁਰਮੁਖੀ, ਪੰਜਾਬੀ ਭਾਸ਼ਾ ਦੀ ਵੀ ਲਿੱਪੀ ਹੋਣ ਕਰ ਕੇ, ਵਰਤਣ ਤੋਂ ਦੂਰ ਕਰਦੇ ਹੋਏ ਦਿਨ-ਬ-ਦਿਨ ਲੁਪਤ ਹੋਣ ਦੇ ਕਗਾਰ ਤੇ ਖੜੀ ਹੈ।  
          ਅਗਰ ਗੁਰਮੁਖੀ ਲਿੱਪੀ ਦਾ ਚਲਨ ਆਮ ਨਹੀਂ ਕੀਤਾ ਗਿਆ ਤਾਂ ਇਸਦਾ ਅੰਜਾਮ ਵੀ ਸੰਸਕ੍ਰਿਤ ਭਾਸ਼ਾ ਨੂੰ ਦੇਵ ਭਾਸ਼ਾ ਬਨਾ ਕੇ ਖ਼ਤਮ ਕਰਨ ਕਰ ਦਿੱਤੇ ਵਾਲਾ ਹੋਵੇਗਾ।  ਜਿਸ ਤਰ੍ਹਾਂ ਪਾਰਸੀਆਂ ਦੇ ਜ਼ੇਂਡ ਅਵਸਥਾ ਦੀ ਜ਼ੇਂਡ ਭਾਸ਼ਾ, ਬੁੱਧ ਮਤਿ ਦੇ ਦਮਪਦਾ ਦੀ ਪਾਲੀ ਭਾਸ਼ਾ, ਜੈਨਿਆਂ ਦੇ ਧਰਮ ਗ੍ਰੰਥਾਂ ਦੀ ਪ੍ਰਾਕ੍ਰਿਤ ਭਾਸ਼ਾ ਦੀਆਂ ਲਿੱਪੀਆਂ ਜਾਨਣ ਵਾਲੇ ਅੱਜ ਨਹੀਂ ਮਿਲਦੇ, ਗੁਰਮੁਖੀ ਲਿੱਪੀ ਤੋਂ ਉਸ ਤਰ੍ਹਾਂ ਲੁਪਤ ਹੋਣ ਤੋਂ ਬਚਾਉਣਾ ਪਵੇਗਾ।  ਜਿਸ ਤਰ੍ਹਾਂ ਵੈਰੀਆਂ ਨੇ ਤਾਂ ਪੰਜਾਬੀ ਨੂੰ ਹਿੰਦੀ ਲਿੱਪੀ ਵਿਚ ਪ੍ਰਚਲਤ ਕਰਨ ਦੀਆਂ ਕੋਸ਼ਿਸ਼ਾਂ ਜ਼ੋਰ-ਸ਼ੋਰ ਨਾਲ ਕਰ ਦਿਤੀਆਂ ਹਨ, ਅਤੇ ਦੋਸਤਾਂ ਨੇ ਗੁਰਮੁਖੀ ਲਿੱਪੀ ਦੇ ਸਤਿਕਾਰ ਦੇ ਨਾਂ ਤੇ ਵਰਤਣ ਵਿਚ ਨਾ ਲਾਣ ਦੀ ਸਹੁੰ ਚੁੱਕੀ ਹੋਈ ਹੈ, ਅਤੇ ਥਾਂ ਥਾਂ ਤੇ ਸਤਿਕਾਰ ਦੇ ਨਾਂ ਤੇ ਸਾੜਨ ਦੇ ਉਤਸਵ ਬੜੇ ਸ਼ਾਨਦਾਰ ਪੈਮਾਨਿਆਂ ’ਤੇ ਮਨਾਏ ਜਾ ਰਹੇ ਹਨ।  ਮੈਂ ਨਹੀਂ ਸਮਝਦਾ, ਬਾਹਰੋਂ ਕੋਈ ਤੀਜੀ ਸ਼ਕਤੀ ਆਕੇ ਪੰਜਾਬੀ ਭਾਸ਼ਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਝੀ ਲਿੱਪੀ ਗੁਰਮੁਖੀ ਨੂੰ, ਕਿਉਂ ਅਤੇ ਕਿਵੇਂ ਬਚਾਉਣ ਵਿਚ ਸਫਲ ਹੋਸਕੇਗਾ। 
               ਪੰਜਾਬੀ ਬੋਲਣ ਵਾਲਿਓ! ਤੁਹਾਡੀ ਮਾਂ-ਬੋਲੀ ਧਾਹਾਂ ਮਾਰਦੇ-ਮਾਰਦੇ ਹੋਏ ਵਿਰਲਾਪ ਕਰਦੀ ਤੁਹਾਂਨੂੰ ਪੁਕਾਰ ਰਹੀ ਹੈ ਕਿ ਮੈਂਨੂੰ ਲੁਪਤ ਹੋਣ ਤੋਂ ਬਚਾਓ। ਮੈਂਨੂੰ ਸ਼ਾਨਦਾਰ ਤਰੀਕਿਆਂ ਨਾਲ ਮੇਰੇ ਸਤਿਕਾਰ ਦੇ ਨਾਂ ’ਤੇ ਜੀਉਂਦੇ ਜੀ ਸਾੜਨ ਦੀ ਥਾਂ, ਆਪਣੀ ਵਰਤੋਂ ਵਿਚ ਲਿਆਓ, ਤਾਂ ਜੋ ਮੈਂ ਜੀਵਿਤ ਰਹਿ ਕੇ ਤੁਹਾਡੀ ਸੇਵਾ-ਸੰਭਾਲ ਕਰ ਸਕਾਂ। ਮੈਂ ਜੀਉਣਾ ਚਾਹੁੰਦੀ ਹਾਂ, ਜੀਉਂਦੇ ਜੀ ਇੰਨੀ ਬੇਦਰਦੀ ਨਾਲ ਨਾ ਜਲਾਓ ਤੇ ਲਿਖਣ-ਪੜ੍ਹਣ ਤੋਂ ਵਾਂਝੇ ਨ ਰਹੋ।  ਸਤਿਕਾਰ ਦੇ ਨਾਂ ਤੇ ਬੜੇ ਜੋਸ਼-ਖ਼ਰੋਸ਼ ਨਾਲ ਹਜ਼ਾਰਾਂ ਕਿਲੋ ਘੀ ਪਾਕੇ ਸਾੜਦੇ ਅਤੇ ਲੱਖਾਂ ਰੁਪਏ ਖਰਚ ਕਰਦੇ ਹੋਏ ਉੱਚੇ ਤੇ ਉੱਚੇ ਪਧੱਰ ਤੇ ਸਮਾਗਮਾਂ ਵਿਚ ਆਪਣਿਆਂ ਚੌਧਰਾਹਟ ਵਿਖਾਉਣ ਤੇ ਵਧਾਉਣ ਵਾਲਿਓ, ਮੇਰਾ ਸਤਿਕਾਰ ਸਾੜਨ ਵਿਚ ਪਨਹੀਂ ਲਿਖਣ-ਪੜ੍ਹਣ ਵਿਚ ਹੈ।  ਆਪ ਖ਼ੁਦ ਲਿਖੋ-ਪੜ੍ਹੋ, ਹੋਰਨਾਂ ਨੂੰ ਲਿਖਾਉਣ-ਪੜ੍ਹਾਉਣ ਦੀ ਜੁਗਤਿ ਕਰੋ, ਤਾਂ ਜੋ ਮੈਂ ਜੀਵਿਤ ਰਹਿ ਸਕਾਂ, ਮੈਂ ਜੀਵਿਤ ਰਹਿਣਾ ਚਾਹੁੰਦੀ ਹਾਂ, ਮੈਂ ਜੀਵਿਤ ਰਹਿਣਾ ਚਾਹੁੰਦੀ ਹਾਂ।