ਬੇਦਾਵਾ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: dramarjittanda@yahoo.com.au
Address:
United States
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓਦੋਂ ਅਜੇ ਬੇਦਾਵਾ ਲਿਖਿਆ ਵੀ ਜਾਂਦਾ ਸੀ
ਤੇ ਤੂੰ ਮਾਫ਼ ਵੀ ਕਰ ਦਿੰਦਾ ਸੀ-ਬੇਦਾਵਾ ਪਾੜ ਕੇ
ਅਣਜਾਣ ਬੱਚੇ ਜਾਣ ਕੇ-
ਤੇ ਉਹ ਝੱਟ ਤੇਰੇ ਤੋਂ ਕੁਰਬਾਨ ਹੋ ਜਾਂਦੇ ਸਨ 
 
ਅੱਜ ਨਾ ਕੋਈ ਬੇਦਾਵਾ ਲਿਖਦਾ ਹੈ
ਨਾ ਹੀ ਤੇਰੇ ਲਈ ਬੇਦਾਵੇ ਪਾੜ੍ਹਨ ਦਾ ਕੋਈ ਝੰਜ਼ਟ
ਕੁਰਬਾਨ ਤਾਂ ਤੇਰੇ ਤੋਂ ਕੀ ਕਿਸੇ ਹੋਣਾਂ
 
ਕਦੇ ਮੁੱਖਸਰ ਤਾਂ ਜਾਂਵੀਂ
ਜੇ ਕੋਈ ਇੱਕ ਵੀ ਤੈਨੂੰ ਪਛਾਣ ਲਵੇ-
ਸਰਵੰਸ਼ ਕੁਰਬਾਨ ਕਰਨ ਵਾਲੇ ਨੂੰ- 
 
ਮੇਰੇ ਗੋਬਿੰਦ ਯਾਰਾ!
ਹੁਣ-ਇਹ ਤੇਰੇ ਵਰਗਾ ਯੁੱਧ ਨਹੀਂ ਲੜ੍ਹਦੇ
ਨਾ ਹੀ ਇਹ ਪੁੱਤਰਾਂ ਨੂੰ ਸਿੰਗਾਰਦੇ ਹਨ ਕਿਸੇ ਯੁੱਧ ਵਾਸਤੇ-
ਇਹ ਤੀਰਾਂ ਨਾਲ ਨਹੀਂ ਲੜ੍ਹਦੇ-ਪੱਗਾਂ ਨੂੰ ਪੈਂਦੇ ਹਨ-
ਐਂਵੇਂ ਕ਼ਲਗੀ ਨਾਲ ਲੁਹਾ ਬੈਠੀਂ-ਆਪਣੀ ਦਸਤਾਰ ਤੋਂ-
ਇਹਨਾਂ ਸਮਝਣਾਂ ਖ਼ਬਰੇ ਕੋਈ ਟਿਕਟ ਲੈਣ ਆਇਆ ਹੈ-
ਞ'ਸੰਬਲੀ ਜਾਂ ਲੋਕ ਸਭਾ ਦੀ-
 
ਅਰਦਾਸ ਚ ਇਹ ਤੇਰੇ ਜਰੂਰ ਗਾਂਉਂਦੇ ਹਨ ਰੋਜ਼-
ਪਰ ਨਿਬੜਦੀ ਅੰਤ ਆਪਣੇ ਪੁੱਤਰਾਂ ਦੇ ਉੱਚੇ ਮੀਨਾਰਾਂ ਤੇ ਹੀ ਹੈ-
ਕਿਤੇ ਞ'ਖੰਡ ਪਾਠ ਕਰਾਉਣਾ ਹੋਇਆ ਤਾਂ ਚੋਖ਼ਾ ਕੈਸ਼ ਲੈ ਕੇ ਆਵੀਂ-
 
ਕਥਾ ਚ ਵੀ ਤੇਰੀਆਂ ਬਹੁਤ ਤਾਰੀਫ਼ਾਂ ਕਰਦੇ ਹਨ-
ਬੇਦਾਵੇ ਨਹੀਂ ਦਾਹਵੇ ਸਿੱਖ ਆ ਕੇ ਇਹਨਾਂ ਤੋ-
ਉਪਾਧੀ ਲੈਣੀ ਹੈ ਤਾਂ ਇੱਕ ਬੁੱਢਾ ਬਖ਼ਸ਼ਦਾ ਹੈ-
ਜੇ ਕੋਈ ਸਿਫ਼ਾਰਸ਼ ਹੋਵੇ ਤਾਂ ਸੋਚੀਂ-
ਫੇਰ ਕਿਤੇ ਸਰਵੰਸ਼ ਦੀਆਂ ਕੁਰਬਾਨੀਆਂ ਦੀ ਲਿਸਟ ਨਾ ਚੁੱਕੀ ਆਵੀਂ-
 
ਯੁੱਧ ਲੜ੍ਹਨਾ ਹੈ ਤਾਂ ਤਲਵਾਰ ਨਾ ਲਈ ਆਵੀਂ-
ਅੱਤਵਾਦੀ ਕਹਿ ਕੇ ਮਰਵਾ ਦੇਣਗੇ-
ਨਾਲੇ ਗੋਲਕ ਯੁੱਧ ਲੜ੍ਹਨ ਲਈ 
ਚਾਰ ਵੋਟਾਂ ਲੈ ਕੇ ਆਵੀਂ-ਤੇ ਸੁਰੱਖਿਆ ਗਾਰਡ-
ਐਂਵੇਂ ਜ਼ੁਲਮ ਬੇਇਨਸਾਫ਼ੀ ਦਾ ਕਿੱਸਾ ਨਾ ਛੇੜ੍ਹ ਲਈਂ-
ਫਿਰ ਇਹਨਾਂ ਅੰਦਰ ਵੀ ਨਹੀ ਲੰਘਣ ਦੇਣਾ-
 
ਗੋਬਿੰਦ ਯਾਰਾ! 
ਇਹਨਾਂ ਨੂੰ ਦੱਸ ਮੁਰੀਦਾਂ ਦੀ ਕਥਾ-
ਯਾਰੜੇ ਦੇ ਸੱਥਰ ਤੇ ਸੌਣ ਦਾ ਨਜ਼ਾਰਾ-
ਖੰਜ਼ਰ ਦੇ ਪਿਆਲੇ ਞ'ਚੋਂ ਪੀਤੇ ਦਾ ਸਰੂਰ
ਢਾਬ ਤੇ ਲੱਗੇ ਪੱਥਰਾਂ ਦੀ ਕਹਾਣੀ-
ਖੇੜਿਆਂ ਨਾਲ ਲਾਉਣ ਦਾ ਸਵਾਦ-
ਉੱਸਰ ਰਹੀਆਂ ਨੀਹਾਂ ਨਾਲ ਸ਼ਰੀਕਾ ਖੜ੍ਹਾ ਕਰਨ ਦਾ ਲੁਤਫ਼