ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ (ਖ਼ਬਰਸਾਰ)


  ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ੧੦-੦੨-੧੩ ਨੂੰ ਨੇੜਲੇ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਗੁਰਦੁਆਰਾ ਜਨਤਕ ਅਸਥਾਨ ਬਾਬਾ ਸਾਧੂ ਰਾਮ ਜੀ ਟਿੱਬੇ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ  ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮੇਂ ਨੈਸ਼ਨਲ ਐਵਾਰਡੀ ਪ੍ਰਿੰ. ਡਾ. ਮੱਘਰ ਸਿੰਘ ਵਿਸ਼ੇਸ ਤੌਰ ਤੇ ਪਹੁੰਚੇ। ਇਸ ਸਮੇਂ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਦੱਸਿਆ ਇਹ ਪ੍ਰੋਗਰਾਮ ਨਿਰੋਲ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਦੌਰਾਨ ਪ੍ਰੋ.ਗੁਰਦੇਵ ਸਿੰਘ ਚੁੰਬਰ ਦੀਆਂ ਦੋ ਕਿਤਾਬਾਂ ' ਬੁੱਢਾ ਸ਼ੇਰ ਅਤੇ ਪੂਰਨ' ਦੀ ਘੁੰਢ ਚੁਕਾਈ ਵੀ ਕੀਤੀ ਗਈ। ਇਸ ਸਮੇਂ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡੀਆਂ ਜੜ੍ਹਾਂ ਸਾਡੀ ਮਾਤ ਭਾਸ਼ਾ ਨਾਲ ਜੁੜੀਆਂ ਹੋਈਆਂ ਹਨ ਸਾਨੂੰ ਮਾਤ ਭਾਸ਼ਾ ਦੇ ਲਈ ਜੱਦੋ-ਜ਼ਹਿਦ ਕਰਦੇ ਰਹਿਣਾ ਚਾਹੀਦਾ ਹੈ।ਇਸ ਦੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਸਾਨੂੰ ਲੱਗੇ ਰਹਿਣਾ ਚਾਹੀਦਾ ਹੈ।ਇਸ ਸਮੇਂ ਪ੍ਰਿੰ. ਡਾ.ਮੱਘਰ ਸਿੰਘ ਨੇ ਪੰਜਾਬੀ ਮਾਂ ਬੋਲੀ ਆਪਣਾ ਭਾਸ਼ਣ ਦਿੱਤਾ, ਪ੍ਰੋ ਗੁਰਦੇਵ ਸਿੰਘ ਜੀ ਨੇ ਵੀ ਆਪਣੇ ਭਾਸ਼ਣ ਵਿੱਚ ਜਿੱਥੇ ਆਪਣੀ ਪੁਰਾਣੀਆਂ ਅਤੇ ਨਵੀਆਂ ਕਿਤਾਬਾਂ ਬਾਰੇ ਚਰਚਾ ਕੀਤੀ , ਇਸ ਸਮੇਂ ਮਾਸਟਰ ਬਲਵੰਤ ਸਿੰਘ ਫਰਵਾਲੀ ਅਤੇ ਅਮਨਦੀਪ ਪ੍ਰਧਾਨ ਨਾਇਬ ਬੁੱਕਣਵਾਲ ਨੇ ਆਪੋ ਆਪਣੀਆਂ ਕਵਿਤਾਵਾਂ ਸੁਣਾਈਆਂ।ਹਰਮਨਦੀਪ ਸਿੰਘ ਨੇ ਇਸ ਮੌਕੇ ਇੱਕ ਗੀਤ ਸੁਣਾਇਆ।

  Photo


     ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਕਰਵਾਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਨੂੰ ਕਰਦਿਆ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲਿਆਂ ਕਿਹਾ ਕਿ ਵਧੀਆਂ ਸਾਹਿਤ ਹੀ ਸਮਾਜ ਦੀ ਸਿਰਜਣਾ ਦੀ ਦਿਸ਼ਾ ਤੇ ਦਸ਼ਾ ਦਾ ਮਾਰਗਦਰਸ਼ਨ ਹੁੰਦਾ ਹੈ।ਪ੍ਰੋ.ਚੁੰਬਰ ਦੀਆਂ ਰਚਨਾਵਾਂ ਦਲਿਤ ਲੋਕਾਂ ਦਾ ਦੁਖਾਤ ਤੇ ਉਨ੍ਹਾਂ ਵਿੱਚ ਚੇਤਨਾ ਪੈਦਾ ਕਰਦੀਆ ਹਨ।ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਕਿਹਾ , " ਸਾਡੇ ਫਰਜ਼ ਬਣਦਾ ਹੈ ਕਿ ਸਾਡੇ ਵੱਲੋਂ ਜਿੰਨ੍ਹਾਂ ਹੋ ਸਕੇ, ਮਾਤ ਭਾਸ਼ਾ ਨੂੰ ਉੱਪਰ ਚੁੱਕਣ ਲਈ ਅਸੀਂ ਸਭ ਆਪਣਾ ਬਣਦਾ ਯੋਗਦਾਨ ਪਾਈਏ"।ਇਸ ਮੋਕੇ ਰਣਜੀਤ ਝੁਨੇਰ , ਮਾਸਟਰ ਜਸਵੀਰ ਸਿੰਘ ਕਲਿਆਣ, ਮਾਸਟਰ ਨਰਿੰਦਰ ਸਿੰਘ ਫਰਵਾਲੀ, ਕਹਾਣੀਕਾਰ ਕ੍ਰਿਸ਼ਨ ਮਹਿਤੋ, ਪੰਜਾਬੀ ਸਾਹਿਤ ਸਭਾ, ਸੰਦੌੜ ਦੇ ਖ਼ਜਾਨਚੀ ਮਾਸਟਰ ਬਲਵੰਤ ਸਿੰਘ ਫਰਵਾਲੀ,, ਸਤਨਾਮ ਸਿੰਘ ਦਮਦਮੀ, ਇੰਦਰਪਾਲ ਸਿੰਘ, ਭਾਈ ਸ਼ਿੰਗਾਰਾ ਸਿੰਘ, ਮਨਜੋਤ ਸਿੰਘ, ਹਰਮਨਦੀਪ ਸਿੰਘ,ਮੀਤ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਦੌੜ ਮਾਸਟਰ ਦਰਸ਼ਨ ਸਿੰਘ ਦੁੱਲਮਾਂ, aਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਆਪਣੀ ਬਣਦੀ ਭੂਮਿਕਾ ਨਿਭਾਈ।ਇਸ ਸਮਾਗਮ ਦੀ ਸਟੇਜ ਦੀ ਸਮੁੱਚੀ ਕਾਰਵਾਈ ਗੋਬਿੰਦ ਸਿੰਘ ਸੰਦੌੜਵੀ ਨੇ ਨਿਭਾਈ।ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਇੱਥੇ ਪਹੁੰਚਣ ਤੇ ਸਾਰੇ ਪਵੰਤੇ ਸੱਜਣਾਂ ਦਾ ਧੰਨਵਾਦ ਕੀਤਾ।