ਹਰਕੰਵਲਜੀਤ ਸਾਹਿਲ ਦਾ ਕਾਵਿ-ਸੰਗ੍ਰਹਿ ਰਿਲੀਜ਼ (ਖ਼ਬਰਸਾਰ)


clomid london drugs

clomid uk pct website clomid online
ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ (ਰਜਿ:) ਵੱਲੋਂ ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਵੱਲੋਂ ਕੈਨੇਡਾ ਤੋਂ ਆਏ ਹੋਏ ਪੰਜਾਬੀ ਦੇ ਸ਼ਾਇਰ ਹਰਕੰਵਲਜੀਤ ਸਾਹਿਲ ਦਾ ਕਾਵਿ-ਸੰਗ੍ਰਹਿ 'ਜੋ ਕਿਛੁ ਕਹਿਣਾ..' ਪੰਜਾਬੀ ਭਵਨ ਲੁਧਿਆਣਾ ਵਿਖੇ ਰਿਲੀਜ਼ ਕਰਦਿਆਂ ਪਦਮਸ਼੍ਰੀ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਸੱਚ ਚੋਂ ਜਿਹੜੀ ਕਵਿਤਾ ਨਿਕਲੀ ਹੋਵੇ, ਉਹ ਜ਼ਿਆਦਾ ਮੁਲਵਾਨ ਹੁੰਦੀ ਹੈ। ਸਾਹਿਲ ਸਾਹਿਬ ਜਿਹੋ ਜਿਹੇ ਆਪ ਪਿਆਰੇ, ਨਿੱਘੇ ਹਨ, ਓਹੋ ਜਿਹੀ ਇਨ੍ਹਾਂ ਦੀ ਸ਼ਾਇਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤ ਇਕ ਬਹੁਤ ਵੱਡਾ ਰਹੱਸ ਹੈ, ਜਿਸ ਵਿਚੋਂ ਰੱਬ ਨੂੰ ਮਨਫ਼ੀ ਕੀਤਾ ਜਾ ਸਕਦਾ ਹੈ। 
ਪ੍ਰਧਾਨਗੀ ਮੰਡਲ ਵਿਚ ਪਾਤਰ ਸਾਹਿਬ ਦੇ ਇਲਾਵਾ 'ਅੱਖਰ' ਦੇ ਮੁੱਖ ਸੰਪਦਾਕ ਪ੍ਰਮਿੰਦਰਜੀਤ, ਸੱਭਿਆਚਾਰ ਅਕਾਦਮੀ ਦੇ ਪ੍ਰਧਾਨ ਡਾ. ਸਤਿਆਨੰਦ ਸੇਵਕ ਅਤੇ ਪ੍ਰਿੰ: ਪ੍ਰੇਮ ਸਿੰਘ ਬਜਾਜ ਹਾਜ਼ਿਰ ਸਨ। ਜਨਰਲ ਸਕੱਤਰ ਡਾ ਕੁਲਵਿੰਦਰ ਕੌਰ ਮਿਨਹਾਸ ਅਤੇ ਸ਼੍ਰੀ ਵਿਸ਼ਾਲ ਨੇ ਮੰਚ ਸੰਚਾਲਨ ਕਰਦਿਆਂ ਰਿਲੀਜ਼ ਕੀਤੀ ਜਾ ਰਹੀ ਕਿਤਾਬ 'ਤੇ ਚਾਨਣਾ ਪਾਇਆ।  ਡਾ. ਨਰੇਸ਼, ਡਾ ਹਰਵਿੰਦਰ ਭੰਡਾਲ ਅਤੇ ਡਾ. ਗੁਲਜ਼ਾਰ ਪੰਧੇਰ ਨੇ ਪੁਸਤਕ 'ਤੇ ਪੇਪਰ ਪੜ੍ਹੇ।  
ਡਾ. ਸਤਿਆਨੰਦ ਸੇਵਕ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਮਨੁੱਖ ਆਪਣੇ ਵਜੂਦ ਵਿਚ ਗੁਆਚ ਗਿਆ ਹੈ ਤੇ ਉਹ ਆਪਣੇ ਆਪ ਦੀ ਭਾਲ ਵਿਚ ਹੈ।  ਸ਼੍ਰੀ ਪ੍ਰਮਿੰਦਰਜੀਤ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਸਾਹਿਲ ਦੇ ਪਿਆਰੇਪਨ ਚੋਂ ਜੋ ਸ਼ਾਇਰੀ ਨਿਕਲੀ ਹੈ, ਉਸ ਨੇ ਬਾਖ਼ੂਬੀ ਕਹਿ ਦਿੱਤੀ।
ਪ੍ਰੋ: ਗੁਰਭਜਨ ਗਿੱਲ ਨੇ ਵਿਚਾਰ ਰੱਖਦਿਆਂ ਕਿਹਾ ਕਿ ਜਿੱਥੇ ਪੰਜਾਬੀ ਦੇ ਸ਼ਬਦ ਹੋਣ, ਓਹੀ ਵਰਤਣੇ ਚਾਹੀਦੇ ਨੇ।ਸ਼ਾਇਰ ਨੇ ਆਪਣੀਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ, ਜਦਕਿ ਸੁਖਜਿੰਦਰ ਸਿੰਘ ਨੇ ਉਨ੍ਹਾਂ ਦੀ ਕਿਤਾਬ ਚੋਂ 'ਹਉਕੇ ਨੂੰ ਨਗਮਾ, ਬਣਾਵਾਂ ਕਿਵੇਂ ਮੈਂ' ਪੇਸ਼ ਕੀਤਾ। ਇਸ ਮੌਕੇ 'ਤੇ ਸੁਰਜੀਤ ਜੱਜ, ਡਾ. ਸੁਰਜੀਤ, ਪ੍ਰਿੰ: ਪ੍ਰੇਮ ਸਿੰਘ ਬਜਾਜ, ਡਾ ਮੀਨਾਕਸ਼ੀ, ਸੁਰਿੰਦਰਜੀਤ ਰਾਜਨ, ਪ੍ਰੈਸ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਆਦਿ ਨੇ ਪੁਸਤਕਾਂ 'ਤੇ ਵਿਚਾਰ ਰੱਖੇ। ਹੋਰ ਵੀ ਬਹੁਤ ਸਾਰੇ ਵਿਦਵਾਨ ਜਿਵੇਂ ਉਘੇ ਨਾਵਲਕਾਰ ਮਿੱਤਰ ਸੈਨ ਮੀਤ, ਕਰਮਜੀਤ ਸਿੰਘ ਔਜਲਾ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ, ਰਬਿੰਦਰ ਭੱਠਲ, ਡਾ ਗੁਰਇਕਬਾਲ ਸਿੰਘ, ਇੰਜ: ਸੁਰਜਨ ਸਿੰਘ ਆਦਿ ਹਾਜ਼ਿਰ ਸਨ।  

ਦਲਵੀਰ ਸਿੰਘ ਲੁਧਿਆਣਵੀ
ਪ੍ਰੈਸ ਸਕੱਤਰ