ਤੁਸੀਂ ਇਕਵਾਕ ਸਿੰਘ ਪੱਟੀ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਜੰਮੀ ਤਾਂ ਲੱਖਾਂ ਦੀ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ……… ’ਤੇ ਉਹ ਵਿਛੜ ਗਏ / ਇਕਵਾਕ ਸਿੰਘ ਪੱਟੀ (ਕਹਾਣੀ)
  •    ਉਮੀਦ / ਇਕਵਾਕ ਸਿੰਘ ਪੱਟੀ (ਕਹਾਣੀ)
  •    ਗੁਲਾਬ ਤੋਂ ਤੇਜ਼ਾਬ ਤੱਕ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੁਪਨਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਮੈਡਮ ਸਾਹਿਬਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਬਾਪੂ / ਇਕਵਾਕ ਸਿੰਘ ਪੱਟੀ (ਕਹਾਣੀ)
  •    ਤਿੰਨ ਨਿੱਕੀਆਂ ਕਹਾਣੀਆਂ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਫੇਸਬੁਕ ਵਾਲੀ ਫ਼ੋਟੋ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਤੁਰਨ ਤੋਂ ਪਹਿਲਾਂ / ਇਕਵਾਕ ਸਿੰਘ ਪੱਟੀ (ਪਿਛਲ ਝਾਤ )
  •    ਟਾਈ-ਬੈਲਟ / ਇਕਵਾਕ ਸਿੰਘ ਪੱਟੀ (ਕਹਾਣੀ)
  •    ਖ਼ੂਬਸੂਰਤ ਪਲ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਈਸਕ੍ਰੀਮ ਕੌਣ? / ਇਕਵਾਕ ਸਿੰਘ ਪੱਟੀ (ਕਹਾਣੀ)
  •    ਪੁਲਿਸ ਵਾਲਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਯਹ ਸ਼ਾਮ ਮਸਤਾਨੀ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਖ਼ਰੀ ਦਿਨ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੌ ਸਾਲ / ਇਕਵਾਕ ਸਿੰਘ ਪੱਟੀ (ਕਹਾਣੀ)
  • ਸਭ ਰੰਗ

  •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
  •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
  •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
  •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
  •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
  •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ / ਇਕਵਾਕ ਸਿੰਘ ਪੱਟੀ (ਲੇਖ )
  •    ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੇ ਪੜ੍ਹਨਯੋਗ 5 ਬੇਹਤਰੀਨ ਨਾਵਲ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜ੍ਹਨਯੋਗ ਵਾਰਤਕ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ / ਇਕਵਾਕ ਸਿੰਘ ਪੱਟੀ (ਲੇਖ )
  •    ਅੰਮ੍ਰਿਤਸਰ ਸਾਹਿਤ ਉਤਸਵ ਰਿਸਦੇ ਜ਼ਖ਼ਮਾਂ ਨੂੰ ਮਲ੍ਹਮ ਲਾਉਣ ਦੀ ਕੋਸ਼ਿਸ਼ / ਇਕਵਾਕ ਸਿੰਘ ਪੱਟੀ (ਲੇਖ )
  • ਉਮੀਦ (ਕਹਾਣੀ)

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਲਗਭਗ ੩੦ ਸਾਲ ਹੋ ਚੱਲੇ ਨੇ, ਕਿ ਗੁਰਮੁੱਖ ਸਿੰਘ ਦੀ ਮਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆ ਰਹੀ ਹੈ ਕਿ ਉਸਦਾ ਪੁੱਤਰ ਜਿਉਂਦਾ ਹੈ ਜਾਂ ਮਰ ਚੁੱਕਾ ਹੈ। ਜੇ ਮਰ ਚੁੱਕਾ ਹੈ ਤਾਂ ਉਸਦਾ ਮੌਤ ਦਾ ਸਰਟੀਫਿਕੇਟ ਉਸ ਨੂੰ ਮਿਲ ਜਾਵੇ, ਜੇ ਜਿਉਂਦਾ ਹੈ ਤਾਂ ਕਿੱਥੇ ਹੈ ? ਸ਼ਾਇਦ ਇਸ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਦਾ ਦਿਮਾਗ ਅੱਧੇ ਤੋਂ ਵੱਧ ਪਾਗਲ ਹੋ ਚੁੱਕਾ ਸੀ । ਕਦੇ ਪੁੱਤ ਦੇ ਜਿਉਂਦੇ ਹੋਣ ਦੀ ਆਸ ਤੇ ਕਦੇ ਉਸਦੀ ਮੌਤ ਦਾ ਦੁੱਖ। 
    ਕਈ ਤਰ੍ਹਾਂ ਦੇ ਲੋਕ ਆਉਂਦੇ ਨੇ, ਗੁਰਮੀਤ ਕੌਰ ਨੂੰ ਦਿਲਾਸਾ ਦਿੰਦੇ ਨੇ, ਹੌਸਲਾ ਦਿੰਦੇ ਨੇ, ਕਈ ਵਾਰ ਘਰ ਦੀ ਚੌਂਦੀ ਛੱਤ, ਆਟੇ ਤੋਂ ਬਿਨ੍ਹਾਂ ਆਟੇ ਵਾਲਾ ਡਰੰਮ, ਤੇ ਅੱਗ ਤੋਂ ਬਿਨ੍ਹਾਂ ਚੁੱਲ੍ਹੇ ਨੂੰ ਦੇਖ ਕੇ  ਕੁੱਝ ਨਗਦੀ ਵੀ ਦੇ ਜਾਂਦੇ ਨੇ । ਪਰ ਮਾਂ ਦੇ ਸਾਹਮਣੇ ਕੋਈ ਵੀ ਚੀਜ਼ ਉਸਦੇ ਪੁੱਤ ਦੇ ਬਰਾਬਰ ਨਹੀਂ ਖੜ੍ਹ ਸਕਦੀ। ਇਸੇ ਗਮ ਵਿੱਚ ਥਾਣੇ, ਕਚਹਿਰੀਆਂ, ਵਕੀਲਾਂ ਦੇ ਚੱਕਰ ਕੱਟਦਾ ਕੱਟਦਾ ਗੁਰਮੱਖ ਦਾ ਬਾਪ ਭੁੱਖ ਨਾਲ ਤੜਫਦਾ ਅਤੇ ਪਾਣੀ ਤੋਂ ਪਿਆਸਾ ਇਸ ਜਹਾਨੋਂ ਤੁਰ ਗਿਆ । ਹੱਥੀਂ ਪਾਲੇ ਪੋਸੇ, ਵੱਡੇ ਕੀਤੇ, ਜਵਾਨ ਗੱਭਰੂ ਪੁੱਤ ਨੂੰ ਇੱਕ ਵਾਰ ਮਿਲਣ ਦੀ ਆਸ ਵਿੱਚ, ਮਿਲਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਕੂਚ ਕਰ ਗਿਆ। ਕਿਸਮਤ ਦੀ ਮਾਰ ਐਸੀ ਕਿ ਮਰਨ ਤੋਂ ਬਾਅਦ ਵੀ ਪੁੱਤ ਦਾ ਮੋਢਾ ਨਸੀਬ ਨਾ ਹੋਇਆ।
    ਅੱਜ ਸ਼ਾਮੀਂ ਪਿੰਡ ਦੇ ਪਿੰਡ ਦੇ ਮੁਹਤਬਰ ਸ.ਬੰਤਾ ਸਿੰਘ ਨੇ ਨੇ ਗੁਰਮੀਤ ਕੌਰ ਨੂੰ ਦੱਸਿਆ ਕਿ ਫਲਾਣੇ ਪਿੰਡ ਦੇ ਜੇਲ੍ਹ ਵਿੱਚ ਸਫਾਈ ਵਾਸਤੇ ਇੱਕ ਔਰਤ ਦੀ ਲੋੜ ਹੈ, ਤੂੰ ਚਲੀ ਜਾ, ਪੁਲਿਸ ਵਾਲਿਆਂ ਨਾਲ ਨੇੜਤਾ ਹੋਵੇਗੀ ਤਾਂ ਹੋ ਸਕਦਾ ਤੇਰੇ ਪੁੱਤ ਦਾ ਕੋਈ ਥਹੁ ਪਤਾ ਲੱਗ ਜਾਵੇ। 
    ਪਰ ਗੁਰਮੀਤ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸਦੀ ਦੁਖਦੀ ਰਗ ਉੱਤੇ ਹੱਥ ਧਰ ਦਿੱਤਾ ਹੋਵੇ, ਕਿਉਂਕਿ ਪੁਲਿਸ ਦੇ ਨਾਮ ਅਤੇ ਵਰਦੀ ਤੋਂ ਹੀ ਉਸਨੂੰ ਨਫਰਤ ਹੋ ਚੁੱਕੀ ਸੀ। ਇੱਕ ਦਮ ਉਹ ਯਾਦਾਂ ਦੀ ਪਿਟਾਰੀ ਵਿੱਚ ਜਾ ਵੜੀ, ਜਦੋਂ ਉਹ ਭਿਆਨਕ ਸਮਾਂ ਸੀ, ਜਦ ਸਰਕਾਰਾਂ, ਜ਼ਾਲਮਾਂ ਦਾ ਰੂਪ ਧਾਰਨ ਕਰ ਗਈਆਂ ਸਨ । ਫੋਜੀ ਅਤੇ ਪੁਲਿਸ ਵਾਲ਼ਿਆਂ ਵਿੱਚ ਮੀਰ ਮੰਨੂ, ਜ਼ਕਰੀਆ ਖਾਨ, ਯਹੀਆ ਖਾਨ, ਸੂਬਾ ਸਰਹੰਦ ਦੀਆਂ ਰੂਹਾਂ ਪ੍ਰਵੇਸ਼ ਕਰ ਗਈਆਂ ਸਨ । ਕਿਵੇਂ ਘਰਾਂ ਵਿੱਚੋਂ ਚੁਣ ਚੁਣ ਕੇ ਸਿੱਖ ਦਿੱਖ ਵਾਲੇ ਹਰ ਬੱਚੇ, ਨੌਜਵਾਨ ਅਤੇ ਬਜੁਰਗਾਂ ਨੂੰ ਕਤਲ ਕੀਤਾ ਜਾਂਦਾ ਰਿਹਾ, ਕਿਵੇਂ ਪੂਰੇ ਪੰਜਾਬ ਦੀਆਂ ਨਹਿਰਾਂ ਸਿੱਖਾਂ ਦੀਆਂ ਲਾਸ਼ਾਂ ਨਾਲ ਭਰ ਗਈਆਂ ਸਨ। ਕਿਵੇਂ ਇਹ ਰਾਜ ਸੱਤਾ ਅਤੇ ਕੁਰਸੀ ਦੀ ਹਵਸ ਵਿੱਚ ਕਿਵੇਂ ਇਹ ਵਹਿਸ਼ੀ ਅਤੇ ਹਾਕਮ, ਚਿੱਟੇ ਦਿਨ ਵੇਲੇ ਵੀ ਕੁਕਰਮ ਕਰਨੋਂ ਨਹੀਂ ਡਰਦੇ ਸਨ। ਕਿਸ ਤਰ੍ਹਾਂ ਸਿੱਖਾਂ ਦੇ ਹੱਥ ਪਿੱਛੇ ਬੰਨ੍ਹ ਕੇ ਇੱਕ ਦੂਜੇ ਉੱਤੇ ਸੁੱਟ ਕੇ, ਜਿਉਂਦੇ ਵਿਅਕਤੀਆਂ ਦਾ ਢੇਰ ਬਣਾ ਕੇ ਉਸ ਉੱਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ ਸੀ। ਅਣਪਛਾਤੀਆਂ ਲਾਸ਼ਾਂ ਦੇ ਨਾਮ ਤੇ ਕਈ ਕਈ ਦੇਹਾਂ ਦਾ ਸੰਸਕਾਰ ਇੱਕੋਂ ਸਿਵੇ ਉੱਤੇ ਹੀ ਕਰ ਦਿੱਤਾ ਜਾਂਦਾ ਸੀ।
    ਇਸੇ ਤਰ੍ਹਾਂ ਇੱਕ ਦਿਨ ਗੁਰਮੁੱਖ ਨੇ ਦੱਸਿਆ ਸੀ, ਮਾਂ! ਮੇਰੇ ਆੜੀ ਨੂੰ ਕੁੱਝ ਪੁਲਿਸ ਵਾਲੇ ਚੁੱਕ ਕੇ ਲੈ ਗਏ, ਮੈਂ ਵੀ ਉਸਦੇ ਨਾਲ ਸੀ, ਪਰ ਚੰਗੀ ਕਿਸਮਤ ਮੈਂ ਪਿਸ਼ਾਬ ਕਰਨ ਵਾਸਤੇ ਥੱਲੇ ਖੱਡ 'ਚ ਉਤਰਿਆ ਸੀ ਕਿ ਉਸਨੂੰ ਇਕੱਲਿਆਂ ਖੜ੍ਹੇ ਵੇਖ ਕੇ ਕੁੱਝ ਪੁਲਿਸ ਵਾਲਿਆਂ ਨੇ ਪਹਿਲਾਂ ਉਸ ਦੀ ਪੱਗ ਉਤਾਰ ਕੇ ਫੂਕ ਦਿੱਤੀ, ਫਿਰ ਜਬਰੀਂ ਸਿਗਰਟ ਉਸਦੇ ਮੂੰਹ ਵਿੱਚ ਤੁੰਨੀ ਤੇ ਫਿਰ ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ । ਜਦ ਉਹ ਡਿੱਗ ਗਿਆ ਤਾਂ ਉਸਦੀ ਅਣਖ ਉਸਦੇ ਕੇਸਾਂ ਨੂੰ ਕੁੱਝ ਪੁਲਸੀਆਂ ਨੇ ਪੈਰਾਂ ਵਿੱਚ ਰੋਲਿਆ । ਉਸਨੇ ਬੜਾ ਜ਼ੋਰ ਲਾਇਆ ਕਿ ਉਹ ਪੁਲਸੀਆਂ ਦਾ ਮੁਕਾਬਲਾ ਕਰੇ, ਪਰ ਉਸਦੇ ਹੱਥ ਅਤੇ ਉਸਦੀਆਂ ਲੱਤਾਂ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ ਸੀ । ਮੈਂ ਚੋਰੀ ਛੁੱਪੇ ਵੇਖਣ ਤੋਂ ਬਿਨ੍ਹਾਂ ਹੋ ਕੁੱਝ ਨਹੀਂ ਸੀ ਕਰ ਸਕਦਾ ।  ਫਿਰ ਉਸਦੇ ਢਿੱਡ ਵਿੱਚ ਗੋਲੀਆਂ ਮਾਰ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰ ਆੜੀ ਨੂੰ ਮਾਰ ਦਿੱਤਾ ਤੇ ਉੁਸਦੇ ਕੋਲ ਕੁੱਝ ਬੰਦੂਕਾਂ ਤੇ ਰਿਵਾਲਰ ਸੁੱਟ ਦਿੱਤੇ । ਇੰਨੇ ਨੂੰ ਇੱਕ ਵੱਡਾ ਅਫਸਰ ਆ ਗਿਆ, ਉਸਨੇ ਪੁੱਛਿਆ ਇਹ ਤੁਸੀਂ ਕੀ ਕੀਤਾ ? ਤਾਂ ਸਾਰੇ ਖਾਕੀ ਵਰਦੀਆਂ ਵਾਲਿਆਂ ਨੇ ਕਿਹਾ, 'ਜਨਾਬ! ਇਹ ਅੱਤਵਾਦੀ ਸੀ, ਪਹਿਲਾਂ ਇਸਨੇ ਹਮਲਾ ਕੀਤਾ ਤੇ ਜੁਆਬੀ ਕਾਰਵਾਈ ਵਿੱਚ ਮਾਰਿਆ ਗਿਆ ।'
    ਮਾਂ! ਮੈਂ ਕੁੱਝ ਨਹੀਂ ਕਰ ਸਕਿਆ ਤੇ ਉਥੋਂ ਦੋੜ ਕੇ ਇੱਥੇ ਆ ਗਿਆ । ਰਸਤੇ ਵਿੱਚ ਮੇਰਾ ਦਿਲ ਕਰੇ ਕਿ ਇਹਨਾਂ ਕੇਸਾਂ ਨੂੰ ਕਟਾ ਦੇਵਾਂ, ਕੜਾ ਲਾਹ ਕੇ ਸੁੱਟ ਦੇਵਾਂ । ਪਰ ਮੈਨੂੰ ਛੋਟੇ ਅਤੇ ਵੱਡੇ ਸਾਹਿਬਜ਼ਾਦੇ ਆ ਮਿਲੇ । ਸ਼ਾਬਾਸ਼ ਪੁੱਤ! ਅਸੀਂ ਉਸ ਮਹਾਨ ਗੁਰੂ ਦੇ ਬੱਚੇ-ਬੱਚੀਆਂ ਹਾਂ ਜਿਸਨੇ ਸਾਡੇ ਲਈ ਆਪਣਾ ਸਰਬੰਸ ਵਾਰ ਦਿੱਤਾ ਸੀ ਤੇ ਸਾਨੂੰ ਆਪਣੇ ਪੁੱਤਰਾਂ ਜਿੰਨ੍ਹਾਂ ਮਾਣ ਬਖਸ਼ਿਆ ਸੀ।
    ਦੋਹਾਂ ਮਾਂ-ਬੇਟੇ ਦੀਆਂ ਗੱਲਾਂ ਚੱਲ ਰਹੀਆਂ ਸਨ ਕਿ ਬਾਹਰੋਂ ਦਰਵਾਜ਼ਾ ਖੜਕਨ ਦੀ ਆਵਾਜ਼ ਆਈ । ਦਰਵਾਜ਼ਾ ਖੋਲਿਆ ਤੇ ਪੁਲਿਸ ਵਾਲਿਆਂ ਦੀ ਭੀੜ ਘਰ ਵਿੱਚ ਦਾਖਲ ਹੋਈ, ਇੱਕ ਅਫਸਰ ਬੋਲਿਆ, ਨੀ ਬੁੜੀਏ, ਮੁੰਡਾ ਕਿੱਥੇ ਆ ਤੇਰਾ? ਉਸਨੂੰ ਸਮਝਾ ਕੇ ਰੱਖ, ਸਾਨੂੰ ਖਬਰ ਮਿਲੀ ਹੈ ਕਿ ਉਸਦਾ ਖਾੜਕੂਆਂ ਨਾਲ ਉੱਠਣਾ ਬੈਠਣਾ ਹੈ, ਵੇਖੀ ਕਿਤੇ ਇਕੋ ਇੱਕ ਪੁੱਤ ਨਾ ਗਵਾ ਲਵੀਂ, ਕਹਿ ਕੇ ਪੁਲਿਸ ਵਾਲੇ ਵਾਪਸ ਚਲੇ ਗਏ ।
    ਅਗਲੇ ਦਿਨ ਸਵੇਰੇ ਜਾ ਗੁਰਮੁੱਖ ਖੇਤਾਂ ਨੂੰ ਪਾਣੀ ਦੇਣ ਗਿਆ ਤਾਂ ਅੱਜ ਤਾਈਂ ਨਾ ਮੁੜਿਆ, ਗੁਰਮੀਤ ਨੂੰ ਪੂਰਾ ਸ਼ੱਕ ਹੈ ਕਿ ਪੁਲਿਸ ਵਾਲਿਆਂ ਨੇ ਉਸਨੂੰ ਜਾਂ ਤਾਂ ਅਣਪਛਾਤੀ ਲਾਸ਼ ਬਣਾ ਦਿੱਤੈ ਜਾਂ ਫਿਰ ਉਹ ਅੱਜ ਵੀ ਕਿਸੇ ਜੇਲ੍ਹ ਵਿੱਚ ਸੜ ਰਿਹਾ ਹੈ । 
    ਕਿੱਥੇ ਗੁਆਚ ਗਈ ਹੈਂ? ਗੁਰਮੀਤ ਕੁਰੇ! ਬੰਤਾ ਸਿੰਘ ਨੇ ਪੁਛਿਆ..
    ਕਿਤੇ ਨਹੀਂ, ਤੁਸੀਂ ਗੱਲ ਕਰ ਲੈਣਾ ਮੈਂ ਨੌਕਰੀ ਕਰ ਲਵਾਂਗੀ.. ਗੁਰਮੀਤ ਕੌਰ ਬੋਲੀ..
    ਬੰਤਾ ਸਿੰਘ ਦੀ ਸਿਫਾਰਸ਼ ਨਾਲ ਗੁਰਮੀਤ ਨੇ ਜੇਲ੍ਹ ਵਿੱਚ ਸਫਾਈ ਕਰਮਚਾਰੀ ਵੱਜੋਂ ਡਿਊਟੀ ਸੰਭਾਲ ਲਈ, ਇੱਕ ਦਿਨ ਉਸਨੂੰ ਪਤਾ ਲੱਗਾ ਕਿ ਉਸ ਕਹਿਰੀ ਦਹਾਕੇ ਦੌਰਾਨ ਗ੍ਰਿਫਤਾਰ ਕੀਤੇ ਗਏ ੨੦੦ ਤੋਂ ਵੱਧ ਸਿੱਖ ਨੌਜਵਾਨ ਇਸੇ ਜੇਲ੍ਹ ਵਿੱਚ ਹਨ ਤਾਂ ਉਹਨਾਂ ਨੂੰ ਦੇਖਣ ਵਾਸਤੇ ਗੁਰਮੀਤ ਬੇਤਾਬ ਹੋ ਗਈ, ਖੋਰੇ ਉਸਦਾ ਪੁੱਤ ਵੀ ਇਹਨਾਂ ਵਿੱਚ ਹੋਵੇ। ਇਸੇ ਉਮੀਦ ਨਾਲ ਉਸਨੇ ਜੇਲ੍ਹ ਵਿੱਚ ਉਕਤ ਨੌਜਵਾਨਾਂ ਨਾਲ ਮੇਲ ਮਿਲਾਪ ਵਧਾਇਆ ਤਾਂ ਪਤਾ ਲੱਗਾ ਕਿ ਬਹੁਤਿਆਂ ਦੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪੁੱਤ ਜਿਉਂਦੇ ਹਨ ਜਾਂ ਨਹੀਂ। ਗੁਰਮੀਤ ਨੂੰ ਆਪਣਾ ਪੁੱਤ ਗੁਰਮੁੱਖ ਤਾਂ ਨਾ ਇਹਨਾਂ ਵਿੱਚੋਂ ਲੱਭਿਆ, ਪਰ ਜਿੱਥੇ ਇੱਕ ਆਸ ਦੀ ਕਿਰਨ ਇਹਨਾਂ ਵੱਲ ਵੇਖ ਕੇ ਬੱਝ ਗਈ, ਉੱਥੇ ਉਸਨੂੰ ਇਹ ਸਾਰੇ ਹੀ ਗੁਰਮੁੱਖ ਜਾਪਣ ਲੱਗ ਪਏ। ਇੱਕ ਦਿਨ ਉਸਦਾ ਗੁਰਮੁੱਖ ਸੱਚ ਮੁੱਚ ਆ ਮਿਲੇਗਾ ਇਸੇ ਉਮੀਦ ਨਾਲ ਹੁਣ ਉਹ ਰੋਜ਼ਾਨਾ ਸਮੇਂ ਸਿਰ ਜੇਲ੍ਹ ਜਾਂਦੀ ਇੱਕ ਮਾਂ ਦੀ ਤਰ੍ਹਾਂ ਉਹਨਾਂ ਨੌਜਵਾਨਾਂ ਦੀ ਸੇਵਾ ਕਰਦੀ ਅਤੇ ਦੁੱਖ ਸੁੱਖ ਫਰੋਲਦੀ ਹੈ।