ਪਹਿਲਾ ਕਦਮ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਵੀ ਕੰਮ ਦੀ ਸਫਲਤਾ ਉਸ ਕੰਮ ਲਈ ਪੁੱਟੇ ਹੋਏ ਪਹਿਲੇ ਕਦਮ ਤੇ ਹੀ ਨਿਰਭਰ ਕਰਦੀ ਹੈ। ਅੰਗ੍ਰੇਜੀ ਦੇ ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਹੈ—ਘੋਦ ਬeਗੁਨ ਸਿ ਹaਲਡ ਦੋਨe—ਭਾਵ ਇਕ ਚੰਗੀ ਸ਼ੁਰੂਆਤ ਅੱਧਾ ਕੰਮ ਮੁਕਾ ਲੈਣ ਦੇ ਬਰਾਬਰ ਹੈ।ਕਿੰਨਾ ਵੀ ਮੁਸ਼ਕਲ ਜਾਂ ਵੱਡਾ ਕੰਮ ਕਿਉਂ ਨਾ ਹੋਵੇ ੁਜੇ ਅਸੀ ਉਸ ਦੀ ਸ਼ੁਰੂਆਤ ਠੀਕ ਕੀਤੀ ਹੈ ਤਾਂ ਅੱਗੋਂ ਵੀ ਉਹ ਕੰਮ ਠੀਕ ਹੀ ਹੁੰਦਾ ਚਲੇ ਜਾਵੇਗਾ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੰਬੇ ਤੋਂ ਲੰਬਾ ਸਫਰ ਵੀ ਪਹਿਲੇ ਕਦਮ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਚੀ ਤੋਂ ਉੱਚੀ ਇਮਾਰਤ ਦੀ ਉਸਾਰੀ ਵੀ ਹਮੇਸ਼ਾਂ ਪਹਿਲੀ ਇੱਟ ਨਾਲ ਹੀ ਸ਼ੁਰੂ ਹੁੰਦੀ ਹੈ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:-

"ਕੌਣ ਕਹਿੰਦਾ ਹੈ ਚਲਦੇ ਰਹਿਣ ਨਾਲ
ਮੰਜਿਲ ਮਿਲ ਹੀ ਜਾਂਦੀ ਹੈ?
ਮੰਜਿਲ ਤੋਂ ਉਲਟ ਦਿਸ਼ਾ 'ਚ
ਉਠਿਆ ਹਰ ਕਦਮ
ਮੰਜਿਲ ਤੋਂ ਦੂਰ ਲੈ ਜਾਂਦਾ ਹੈ।"

ਹਮੇਸ਼ਾਂ ਪਹਿਲੇ ਕਦਮ ਤੋਂ ਬਾਅਦ ਹੀ ਦੂਸਰਾ ਕਦਮ ਚੁੱਕਿਆ ਜਾਂਦਾ ਹੈ। ਜੇ ਸਾਡਾ ਪਹਿਲਾ ਕਦਮ ਇਕ ਡਿਗਰੀ ਵੀ ਗਲਤ ਹੋ ਗਿਆ ਤਾਂ ਹੌਲੀ ਹੌਲੀ ਉਹ ਸਾਨੂੰ ਆਪਣੀ ਮੰਜਿਲ ਤੋ ਮੀਲਾਂ ਦੂਰ ਲੈ ਜਾਵੇਗਾ।

ਸਫਲਤਾ ਤੇ ਕਿਸੇ ਦਾ ਏਕਾ ਅਧਿਕਾਰ ਨਹੀਂ। ਕੋਈ ਵੀ ਮਨੁੱਖ ਸਫਲ ਹੋ ਸਕਦਾ ਹੈ। ਆਤਮ-ਵਿਸ਼ਵਾਸ ਨਾਲ ਰੱਖੇ ਹੋਏ ਪਹਿਲੇ ਕਦਮ ਤੇ ਪੂਰੀ ਮੰਜਿਲ ਟਿਕਦੀ ਹੈ ਅਤੇ ਸਫਲਤਾ ਦੀ ਦੇਵੀ ਨਿਵਾਸ ਕਰਦੀ ਹੈ। ਇਸ ਲਈ ਪਹਿਲਾ ਕਦਮ ਬਹੁਤ ਸੋਚ ਸਮਝ ਕਿ ਚੁੱਕਣਾ ਚਾਹੀਦਾ ਹੈ।

ਕਿਸੇ ਕੰਮ ਨੂੰ ਸ਼ੁਰੂ ਕਰਨ ਲਗਿਆਂ ਬੇਸ਼ੱਕ ਕੁਝ ਦੇਰ ਲੱਗ ਜਾਵੇ ਪਰ ਚੰਗੀ ਤਰਾਂ ਸੋਚ ਸਮਝ ਕਿ ਆਪਣੇ ਸੌਮਿਆਂ ਅਤੇ ਸ਼ਕਤੀ ਨੂੰ ਧਿਆਨ ਵਿਚ ਰੱਖਦੇ ਹੋਏ, ਮਨ ਅੰਦਰ ਪੂਰੇ ਰਸਤੇ ਨੂੰ ਦੇਖਦੇ ਹੋਏ, ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਵਿਚਾਰਦੇ ਹੋਏ ਉਨਾਂ ਦਾ ਤੌੜ(ਹੱਲ) ਲੱਭਦੇ ਹੋਏ ਪੂਰੀ ਇਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਨਾਲ ਹੀ ਕਿਸੇ ਕੰਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਸਮਸਿੱਆ ਬਾਰੇ ਕਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ ਅੱਗੋਂ ਜਿਹੜਾ ਕਰੇਗਾ ਆਪੇ ਭੁਗਤਦਾ ਰਹੇਗਾ। ਨਹੀਂ ਤੇ ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਸੀ ਕਿ ਜਿਹੜਾ ਕੰਮ ਤੁਸੀ ਸ਼ੁਰੂ ਕੀਤਾ ਸੀ ਉਹ ਠੀਕ ਸੀ। ਅਜਿਹੇ ਹਾਲਤ ਵਿਚ ਸਫਲਤਾ ਤੇ ਪਹਿਲਾਂ ਹੀ ਪ੍ਰਸ਼ਨ ਚਿਨ੍ਹ ਲੱਗ ਜਾਵੇਗਾ। ਇਕ ਤਰਾਂ ਨਾਲ ਅਸੀ ਪਹਿਲਾਂ ਹੀ ਆਪਣੇ ਆਪ ਨੂੰ ਆਪਣੀ ਹਾਰ ਲਈ ਤਿਆਰ ਕਰ ਰਹੇ ਹੋਵਾਂਗੇ।

ਜਦ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਤੁਸੀ ਠੀਕ ਰਸਤਾ ਚੁਣਿਆ ਹੈ ਤਾਂ ਹੀ ਪਹਿਲਾ ਕਦਮ ਚੁੱਕੋ ਅਤੇ ਆਪਣਾ ਸਫਰ ਸ਼ੁਰੂ ਕਰੋ ਨਹੀਂ ਤਾਂ ਉਹ ਹੀ ਹਿਸਾਬ ਹੋਵੇਗਾ –ਇਕ ਝੱਲ ਵਲਲੀ ਦੂਜੀ ਪੈ ਗਈ ਮੜੀਆਂ ਦੇ 

ਰਾਹ।ਬੇਦਿਲੀ ਨਾਲ ਕੋਈ ਵੀ ਕੰਮ ਸ਼ੁਰੂ ਨਾ ਕਰੋ। ਕੰਮ ਸ਼ੁਰੂ ਕਰਨ ਲਗਿਆਂ ਹਮੇਸ਼ਾਂ ਇਹ ਗਲ ਧਿਆਨ ਵਿਚ ਰੱਖੋ ਕਿ ਤੁਸੀ ਹਰ ਹਾਲਤ ਵਿਚ ਮੰਜਿਲ ਤੇ ਪਹੰਚਣਾ ਹੀ ਹੈ। ਬਾਣੀ ਵਿਚ ਵੀ ਲਿਖਿਆ ਹੈ :-

"ਮਨ ਜੀਤੈ ਜਗੁ ਜੀਤ"

ਭਾਵ ਪਹਿਲਾਂ ਮਨ ਨੂੰ ਜਿੱਤੋ ਫਿਰ ਸਮਝੋ ਕਿ ਤੁਸੀ ਸਾਰੇ ਜੱਗ ਨੂੰ ਜਿੱਤ ਲਿਆ ਹੈ। ਇਸ ਤਰਾਂ ਤੁਸੀ ਆਪਣੇ ਮਨ ਵਿਚ ਪਹਿਲਾਂ ਹੀ ਆਪਣੀ ਸਫਲਤਾ ਨਿਸਚਿਤ ਕਰ ਲੈਂਦੇ ਹੋ। ਜਦ ਤੁਸੀ ਮਨ ਨਾਲ ਆਪਣੀ ਮੰਜਿਲ ਪ੍ਰਾਪਤੀ ਦਾ ਨਿਸ਼ਾਨਾ ਬਣਾ ਲਵੋਗੇ ਤਾਂ ਕੋਈ ਤੁਫਾਨ, ਪਹਾੜ ਅਤੇ ਸਮੁੰਦਰ ਤੁਹਾਡਾ ਰਸਤਾ ਨਹੀਂ ਰੋਕ ਸਕਦਾ। ਸਭ ਰੁਕਾਵਟਾਂ ਤੁਹਾਡੇ ਲਈ ਰਸਤਾ ਛੱਡ ਦੇਣਗੀਆਂ। ਤੁਸੀ ਅੱਗੇ ਵਧਦੇ ਜਾਵੋਗੇ। ਅੰਤ ਤੁਸੀ ਆਪਣੀ ਮੰਜਿਲ ਤੇ ਪਹੁੰਚ ਜਾਵੋਗੇ।

ਅਸੀ ਹਰ ਚੀਜ ਪਹਿਲਾਂ ਆਪਣੇ ਸੁਪਨਿਆਂ ਵਿਚ ਬਣਾਉਂਦੇ ਹਾਂ। ਉਸ ਦੇ ਅੰਤਮ ਰੂਪ ਦੇ ਪਹਿਲਾਂ ਹੀ ਆਪਣੀ ਦਿਬ- ਦ੍ਰਿਸ਼ਟੀ ਨਾਲ ਦਰਸ਼ਨ ਕਰ ਲੈਂਦੇ ਹਾਂ। ਖੁਸ਼ੀਆ ਦੇ ਮਹਿਲ ਧਰਤੀ ਤੇ ਉਸਾਰਨ ਤੋਂ ਪਹਿਲਾਂ ਦਿਲਾਂ ਵਿਚ ਹੀ ਉਸਾਰੇ ਜਾਂਦੇ ਹਨ। ਜਿਵੇਂ ਇਕ ਕਹਣੀਕਾਰ ਪਹਿਲਾਂ ਪਾਤਰਾਂ ਤੇ ਘਟਨਾਵਾਂ ਦਾ ਖਿਲਾਰਾ ਖਿਲਾਰਦਾ ਹੈ ਪਰ ਉਸਨੂੰ ਪਤਾ ਹੁੰਦਾ ਹੈ ਕਿ ਅੰਤ ਵਿਚ ਕਿਸ ਪਾਤਰ ਨੂੰ ਕਿਥੱੇ ਕਿਥੱੇ ਪਹੁੰਚਾਉਣਾ ਹੈ। ਇਸੇ ਤਰਾਂ ਇਕ ਬੁੱਤਸਾਜ ਪੱਥਰ ਦੇ ਟੁਕੜੇ ਵਿਚੋਂ ਪਹਿਲਾਂ ਹੀ ਬਣਾਈ ਜਾਣ ਵਾਲੀ ਮੂਰਤੀ ਦੇ ਦਰਸ਼ਨ ਕਰ ਲੈਂਦਾ ਹੈ।

ਸੂਝਵਾਨ ਲੋਕ ਹਮੇਸ਼ਾਂ ਨਿਸ਼ਾਨੇ ਨੂੰ ਸਾਹਮਣੇ ਰੱਖ ਕਿ ਹੀ ਕਿਸੇ ਕੰਮ ਨੂੰ ਸ਼ੁਰੂ ਕਰਦੇ ਹਨ ਜਿਸਦੇ ਬਹੁਤ ਦੂਰ ਰਸ ਸਿੱਟੇ ਨਿਕਲਦੇ ਹਨ। ਜਿਵੇਂ ਇਕ ਛੋਟੇ ਜਹੇ ਬੀਜ ਵਿਚ ਇਕ ਵੱਡਾ ਦਰਖਤ ਛੁਪਿਆ ਹੁੰਦਾ ਹੈ ਉਸੇ ਤਰਾਂ ਸਾਡੇ ਪਹਿਲੇ ਕਦਮ ਵਿਚ ਹੀ ਸਾਡੀ ਸਫਲਤਾ ਛੁਪੀ ਹੁੰਦੀ ਹੈ। ਅਰਜੁਨ ਨੂੰ ਨਿਸ਼ਾਨਾ ਲਾਉਣ ਲੱਗੇ ਕੇਵਲ ਮੱਛੀ ਦੀ ਅੱਖ ਹੀ ਦਿਖਾਈ ੰਿਦੰਦੀ ਸੀ। ਭਾਵ ਉਸਨੇ ਆਪਣੀ ਜਿੱਤ ਨੂੰ ਪਹਿਲਾਂ ਹੀ ਆਪਣੇ ਮਨ ਵਿਚ ਪੱਕਾ ਕਰ ਲਿਆ ਸੀ ਤਾਂ ਹੀ ਉਸਨੇ ਧਨੁਸ਼ ਨੂੰ ਉਠਾਇਆ ਸੀ।

"ਨਾਚ ਨਾ ਜਾਣੇ ਆਂਗਣ ਟੇਡਾ" ਇਸੇ ਤਰਾਂ ਅੰਗ੍ਰੇਜੀ ਵਿਚ ਇਕ ਕਹਾਵਤ ਹੈ –" ਅ ਬaਦ ੋਰਕਸਮaਨ ਤੁaਰਰਲਸ ਾਟਿਹ ਹਸਿ ਾਨ ਟੋਲਸ"—ਭਾਵ ਇਕ ਮਾੜਾ  ਕਾਰੀਗਰ ਹਮੇਸ਼ਾਂ ਆਪਣੇ ਔਜਾਰਾਂ ਨਾਲ ਝਗੜਦਾ ਰਹਿੰਦਾ ਹੈ। ਉਸਤੋਂ ਆਪ ਤੋਂ ਤਾਂ ਕੋਈ ਕੰਮ ਠੀਕ ਹੁੰਦਾ ਨਹੀਂ  ਪਰ ਉਹ ਇਸਦਾ ਦੋਸ਼ ਦੂਜੀਆਂ ਚੀਜਾਂ ਨੂੰ ਦਿੰਦਾ ਹੈ ਜਿਵੇਂ ਕੰਧ ਟੇਡੀ ਹੈ—ਪਿਲਰ ਟੇਡਾ ਹੈ—ਫਰਸ਼ ਦਾ ਲੈਵਲ ਠੀਕ ਨਹੀਂ ਆਦਿ। ਉਹ ਕਦੀ ਇਹ ਨਹੀਂ ਮੰਨਦਾ ਕਿ ਉਸਦਾ ਆਪਣਾ ਕੰਮ ਠੀਕ ਨਹੀ, ਨਾ ਹੀ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਲਕ ਨੂੰ ਦੱਸਦਾ ਹੈ ਕਿ ਪਹਿਲੀ ਉਸਾਰੀ ਠੀਕ ਨਹੀਂ, ਇਸ ਲਈ ਅਗਲੀ ਉਸਾਰੀ ਵੀ ਠੀਕ ਨਹੀਂ ਹੋਵੇਗੀ। ਜਦ ਆਪਣਾ ਕੰਮ ਗਲਤ ਹੋ ਜਾਂਦਾ ਹੈ ਤਾਂ ਪਹਿਲੀ ਉਸਾਰੀ ਨੂੰ ਦੋਸ਼ ਦੇ ਕਿ ਮਾਲਕ ਨੂੰ ਭੰਬਲ-ਭੁਸੇ ਵਿਚ ਪਾ ਦਿੰਦਾ ਹੈ ਅਤੇ ਆਪ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ।

ਕੱਚੀਆਂ ਨੀਹਂ ਤੇ ਕਦੀ ਮਜਬੂਤ ਉਸਾਰੀ ਨਹੀਂ ਹੋ ਸਕਦੀ। ਕਈ ਵਾਰ ਅਸੀ ਕੋਈ ਇਮਾਰਤ ਜਾਂ ਡੈਮ ਬਣਾਉਂਦੇ ਹਾਂ ਤਾਂ ਸੰਪੂਰਨਤਾ ਦੇ ਨੇੜੇ ਆ ਕਿ ਸਾਨੂੰ ਪਤਾ ਲਗਦਾ ਹੈ ਕਿ ਇਸ ਵਿਚ ਇਹ ਕਮੀ ਰਹਿ ਗਈ ਹੈ ਜਿਸ ਕਰਕੇ ਇਹ ਪ੍ਰੋਜੈਕਟ ਸਫਲਤਾਪੂਰਨ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਹ ਕਮੀ ਸਾਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਵਿਚ ਰੱਖਣੀ ਚਾਹੀਦੀ ਸੀ ਅਤੇ ਉਸਦਾ ਹੱਲ ਕਰਨਾ ਚਾਹੀਦਾ ਸੀ। ਜਿਵੇਂ ਇਕ ਜਗਾਂ ਬਹੁ-ਮੰਜਲੀ ਇਮਾਰਤ ਬਣਾਉਣੀ ਸੀ। ਬੜੇ ਧੂਮ ਧੱੜਕੇ ਨਾਲ ਉਸਦਾ ਪ੍ਰਚਾਰ ਕੀਤਾ ਗਿਆ। ਉਸਤੋਂ ਹੋਣ ਵਾਲੇ ਫਾਇਦੇ ਦੱਸੇ ਗਏ। ਸ਼ੁਭ ਮਹੁਰਤ ਕੱਢ ਕਿ ਕਿਸੇ ਮੰਤਰੀ ਤੋਂ ਉਸਦਾ ਨੀਂਹ ਪੱਥਰ ਰਖਵਾਇਆ ਗਿਆ। ਜਦ ਇਮਾਰਤ ਦੀ ਅੰਤਮ ਮੰਜਿਲ ਦਾ ਲੈਂਟਰ ਪੈ ਰਿਹਾ ਸੀ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ 
ਕਿ ਕੁਝ ਹੀ ਸਮੇ ਤੱਕ ਬਿਲਡਿੰਗ ਤਿਆਰ ਹੋ ਜਾਵੇਗੀ ਅਤੇ ਇਸਦਾ ਲਾਭ ਜਰੂਰਤਮੰਦਾ ਨੂੰ ਮਿਲੇਗਾ।ਪਰ ਕੁਝ ਹੀ ਦਿਨਾ ਬਾਅਦ ਇਮਾਰਤ ਦੀਆਂ ਦੀਵਾਰਾਂ ਅਤੇ ਲੈਂਟਰ ਵਿਚ ਕਰੈਕ ਆ ਗਏ। ਸਾਰੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ। ਖੌਜ ਕਰਨ ਤੇ ਪਤਾ ਲਗਿਆ ਕਿ ਜਿਸ ਜਮੀਨ ਤੇ ਉਸਾਰੀ ਕੀਤੀ ਗਈ ਸੀ ਉਸ ਵਿਚ ਸਿਲ੍ਹ ਸੀ। ਇਸ ਲਈ ਉਸਾਰੀ ਤੋਂ ਪਹਿਲਾਂ ਹੀ ਉਸ ਮਿੱਟੀ ਦੀ ਪ੍ਰਯੋਗਸ਼ਾਲਾ ਤੋਂ ਪਰਖ ਕਰਾਉਣੀ ਚਾਹੀਦੀ ਸੀ ਕਿ ਇਹ ਜਮੀਨ ਇਤਨੀ ਵੱਡੀ ਇਮਾਰਤ ਦਾ ਭਾਰ ਲੈ ਸਕੇਗੀ ਕਿ ਨਹੀਂ । ਨੀਹਾਂ ਤੇ ਬੀਮ ਪਾ ਕਿ ਉਨਾਂ ਨੂੰ ਮਜਬੂਤ ਕਰਨਾ ਚਾਹੀਦਾ ਸੀ। ਕਿਸੇ ਤਕਨੀਕੀ ਮਾਹਿਰ ਦੀ ਰਾਇ ਲੈਣੀ ਚਾਹੀਦੀ ਸੀ ਪਰ ਪਹਿਲਾ ਕਦਮ ਗਲਤ ਹੋਣ ਕਰਕੇ ਅਸੀ ਮੰਜਿਲ ਦੇ ਕਰੀਬ ਪਹੁੰਚ ਕਿ ਵੀ ਮੰਜਿਲ ਨੂੰ ਨਹੀਂ ਪਾ ਸਕੇ। ਐਨਾ ਸਮਾ ਅਤੇ ਧੰਨ ਅਜਾਂਈ ਗਿਆ ਸਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ।

ਸਾਨੂੰ ਪਹਿਲੇ ਕਦਮ ਦੀ ਮੱਹਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਬੜੇ ਸੋਚ ਵਿਚਾਰਕੇ ਦ੍ਰਿੜ ਇਰਾਦੇ ਨਾਲ ਸਹੀ ਦਿਸ਼ਾ ਵਿਚ ਹੀ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਪਹਿਲੇ ਸਹੀ ਕਦਮ ਦੀ ਮਨ ਨੂੰ ਬੜੀ ਖੁਸ਼ੀ ਹੂੰਦੀ ਹੈ ਅਤੇ ਮੰਜਿਲ ਸਪਸ਼ਟ ਅਤੇ ਨਜਦੀਕ ਨਜਰ ਆਉਣ ਲਗਦੀ ਹੈ। ਕਿਸੇ ਕੰਮ ਨੂੰ ਸ਼ੁਰੂ ਕਰਨ ਲੱਗੇ ਮਨ ਵਿਚ ਦੁਬਿਧਾ ਨਹੀਂ ਹੋਣੀ ਚਾਹੀਦੀ। ਦੁਬਿਧਾ ਵਾਲੇ ਵਿਚਾਰ ਕਿਸੇ ਮਹਾਨ ਉਸਾਰੀ ਜਨਮ ਨਹੀਂ ਦੇ ਸਕਦੇ। ਪਹਿਲਾ ਕਦਮ, ਅੰਤਿਮ ਕਦਮ( ਮੰਜਿਲ) ਨੂੰ ਧਿਆਨ ਵਿਚ ਰੱਖਦੇ ਹੋਏ ਹੀ ਪੁੱਟਣਾ ਚਾਹੀਦਾ ਹੈ। ਫਿਰ ਅਸੀ ਕਦਮ ਕਦਮ ਕਰਕੇ ਮੰਜਿਲ ਤੇ ਪਹੁੰਚ ਜਾਵਾਂਗੇ।