ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ (ਖ਼ਬਰਸਾਰ)


  ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਵੱਲੋਂ ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ, ਜਨਮੇਜਾ ਜੌਹਲ, ਸੁਸ਼ੀਲ ਦੁਸਾਂਝ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ ਅਤੇ ਕੈਨੇਡਾ ਤੋਂ ਕ੍ਰਿਸ਼ਨ ਭਨੋਟ ਨੇ ਸ਼ਿਰਕਤ ਕੀਤੀ।  
  ਸਾਲ ੨੦੧੨ ਦੌਰਾਨ ਛਪੀਆਂ ਗ਼ਜ਼ਲ ਦੀਆਂ ਕਿਤਾਬਾਂ ਜਨਾਬ ਸਰਦਾਰ ਪੰਛੀ, ਨਸ਼ੇਮਨ, ਪੰਜਾਬ ਮਾਤਾ ਨਗਰ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਜਲਦੀ ਤੋਂ ਜਲਦੀ ਭੇਜਣ ਦੀ ਕ੍ਰਿਪਾਲਤਾ ਕਰੋ ਜੀ ਤਾਂ ਜੋ ੨੧ਵੇਂ ਸਲਾਨਾ ਪੁਰਸਕਾਰਾਂ ਦੀ ਸਮੇਂ ਸਿਰ ਚੋਣ ਕੀਤੀ ਜਾ ਸਕੇ। ਸੁਸ਼ੀਲ ਦੁਸਾਂਝ ਨੇ ਪੁਸਤਕ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਹਥਿਆਰ ਭੈਅ 'ਚੋਂ ਨਿਕਲਦੇ ਹਨ ਤੇ ਕਵਿਤਾ ਉਮੀਦ 'ਚੋਂ; ਕਵਿਤਾ ਦਾ ਨਿਸ਼ਾਨਾ ਕਦੇ ਉੱਕਦਾ ਨਹੀਂ, ਪਰ ਹਥਿਆਰ ਦਾ ਉੱਕ ਸਕਦਾ ਹੈ। ਪੁਸਤਕ 'ਚ ਸ਼ਿਅਰ ਹੈ, 'ਅੱਜ ਦੀ ਰਾਤ ਸੁਹਾਣੀ ਨਹੀਉਂ, ਤਾਂ ਕੀ ਰਾਤ ਬਾਤਣੀ ਨਹੀਉਂ।
  ਜਨਮੇਜਾ ਜੌਹਲ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਨੁੱਖ ਇੱਕੋ ਸਮੇਂ ਕਈ ਥਾਵਾਂ 'ਤੇ ਵਿਚਰਦਾ ਹੈ। ਉਬਲ਼ਦੇ ਹੋਏ ਪਤੀਲੇ ਦੀ ਭਾਫ਼ ਵਰਗੇ ਲੇਖਕ ਦੇ ਵਿਚਾਰਾਂ ਨੂੰ ਸੰਭਾਲਣਾ ਸਮਾਜ ਦਾ ਫ਼ਰਜ਼ ਬਣਦਾ ਹੈ, ਨਾ ਕਿ ਅਹਿਸਾਨ।
  ਸਰਦਾਰ ਪੰਛੀ ਨੇ ਆਪਣੇ ਵਿਚਾਰ ਰੱਖਦਿਆਂ ਗ਼ਜਲਾਂ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਸੁਭਾਸ਼ ਕਲਾਕਾਰ ਤੇ ਵਿਸ਼ੇਸ਼ ਸ਼ਿਅਰ, 'ਬਚ ਕਰ ਮੇਰੀ ਨਜ਼ਰੋਂ ਸੇ ਛੁਪ ਤੋਂ ਗਏ ਹੋ ਤੁਮ, ਖੁਸ਼ਬੂ ਬਤਾ ਰਹੀ ਹੈ ਕਹੀਂ ਆਸ-ਪਾਸ ਹੋ'। ਤਰਲੋਚਨ ਝਾਂਡੇ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਪੁਸਤਕ ਬਾਰੇ ਜਾਣ-ਪਛਾਣ ਕਰਵਾਈ।

  Photo

  ਕ੍ਰਿਸ਼ਨ ਭਨੋਟ ਨੇ ਗ਼ਜ਼ਲ, 'ਅਨੇਕਾਂ, ਖ਼ਿਆਲ, ਸੌ ਸੋਚਾਂ ਵਿਚਾਰਾਂ, ਦਿਲ 'ਚ ਹੁੰਦੀਆਂ ਨੇ, ਸ਼ੁਰੂ ਕਿਥੋਂ ਕਰਾਂ, ਗੱਲਾਂ ਹਜ਼ਾਰਾਂ ਦਿਲ 'ਚ ਹੁੰਦੀਆਂ ਨੇ', ਜਗੀਰ ਸਿੰਘ ਪ੍ਰੀਤ ਨੇ, 'ਚਾਰ ਚੇਫੇਰੇ ਰੱਬ ਦੇ ਘਰ, ਪਰ ਨਾ ਕਿਧਰੇ ਰੱਬ ਦਾ ਨਾਂ',  ਮਹਿੰਦਰਦੀਪ ਗਰੇਵਾਲ ਨੇ 'ਜੇ ਖਿੜਨਾ ਤੂੰੰ ਚਾਹਨਾ ਏ', ਹਰਬੰਸ ਮਾਲਵਾ ਨੇ ਗੀਤ 'ਬਜ਼ੁਰਗਾਂ ਤੇ', ਪ੍ਰੀਤਮ ਪੰਧੇਰ ਨੇ 'ਛਾਂ ਗਵਾ ਕੇ ਰਹਿ ਗਿਆ', ਨੌਬੀ ਸੌਹਲ ਨੇ 'ਨਾ ਹਨੇਰੇ ਨੂੰ ਹੈ ਚੰਗਾ ਲੱਗਿਆ ਨਾ ਲੱਗਣਾ ਹੈ', ਡਾ ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ, ਦਲਵੀਰ ਸਿੰਘ ਲੁਧਿਆਣਵੀ, ਬੁੱਧ ਸਿੰਘ ਨੀਲੋ, ਸੁਰਜੀਤ ਸਿੰਘ ਅਲਬੇਲਾ, ਰਵਿੰਦਰ ਦੀਵਾਨਾ, ਅਮਰਜੀਤ ਸ਼ੇਰਪੁਰੀ, ਪਰਮਜੀਤ ਕੌਰ ਮਹਿਕ, ਗੁਰਦੀਸ਼ ਕੌਰ ਗਰੇਵਾਲ, ਰਾਜਿੰਦਰ ਵਰਮਾ, ਬਲਕੌਰ ਸਿੰਘ ਗਿੱਲ, ਕੇਵਲ ਦੀਵਾਨਾ, ਦਲੀਪ ਕੁਮਾਰ ਅਵਧ,  ਇੰਜ: ਸੁਰਜਨ ਸਿੰਘ,  ਦੇਵਿੰਦਰ ਸਿੰਘ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਸੁਣਾ ਕੇ ਮਹੌਲ ਖੁਸ਼ਨੁਮਾ ਬਣਾ ਦਿਤਾ।  ਤਰਲੋਚਨ ਝਾਂਡੇ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧਨਵਾਦ ਕੀਤਾ।

  ਦਲਵੀਰ ਸਿੰਘ ਲੁਧਿਆਣਵੀ
  ਪ੍ਰੈਸ ਸਕੱਤਰ