ਸਭ ਰੰਗ

 •    ਪਹਿਲੀ ਮੱਧ ਭਾਰਤੀ ਪੰਜਾਬੀ ਕਾਨਫ਼ਰੰਸ, ਇੰਦੌਰ / ਪਰਮਵੀਰ ਸਿੰਘ (ਡਾ.) (ਲੇਖ )
 •    ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਟੀਕਾ / ਪਰਮਵੀਰ ਸਿੰਘ (ਡਾ.) (ਲੇਖ )
 •    ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੀ ਭਾਲ / ਪਰਮਵੀਰ ਸਿੰਘ (ਡਾ.) (ਲੇਖ )
 •    ਸ੍ਰੀ ਗੁਰੂ ਗ੍ਰੰਥ ਸਾਹਿਬ: ਟੀਕੇ ਅਤੇ ਅਨੁਵਾਦ / ਪਰਮਵੀਰ ਸਿੰਘ (ਡਾ.) (ਲੇਖ )
 •    ਬਾਬਾ ਫ਼ਰੀਦ ਬਾਣੀ ਦਾ ਸਦਾਚਾਰਕ ਪੱਖ / ਪਰਮਵੀਰ ਸਿੰਘ (ਡਾ.) (ਲੇਖ )
 •    ਕਾਮਾਗਾਟਾਮਾਰੂ : ਅਣਖ ਤੇ ਸਵੈਮਾਨ ਦਾ ਪ੍ਰਤੀਕ / ਪਰਮਵੀਰ ਸਿੰਘ (ਡਾ.) (ਲੇਖ )
 •    ਸਿੱਖਾਂ ਦੀ ਪ੍ਰੇਰਨਾਮਈ ਵਿਦਿਅਕ ਵਿਰਾਸਤ / ਪਰਮਵੀਰ ਸਿੰਘ (ਡਾ.) (ਲੇਖ )
 •    ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ / ਪਰਮਵੀਰ ਸਿੰਘ (ਡਾ.) (ਲੇਖ )
 •    ਗੁਰੂ ਨਾਨਕ ਮਹਿਮਾ / ਪਰਮਵੀਰ ਸਿੰਘ (ਡਾ.) (ਲੇਖ )
 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 • ਬਾਬਾ ਫ਼ਰੀਦ ਬਾਣੀ ਦਾ ਸਦਾਚਾਰਕ ਪੱਖ (ਲੇਖ )

  ਪਰਮਵੀਰ ਸਿੰਘ (ਡਾ.)   

  Email: paramvirsingh68@gmail.com
  Address: ਪੰਜਾਬੀ ਯੂਨੀਵਰਸਿਟੀ
  ਪਟਿਆਲਾ India
  ਪਰਮਵੀਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  clomid online reviews

  buy clomid tablets
  ਬਾਬਾ ਫ਼ਰੀਦ ਪੰਜਾਬ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਵਿਚ ਸਮੋਏ ਹੋਏ ਹਨ। ਉਹਨਾਂ ਦੇ ਆਗਮਨ ਤੋਂ ਅੱਠ ਸਦੀਆਂ ਪਿੱਛੋਂ, ਉਹਨਾਂ ਦੀ ਸਰਲ ਅਤੇ ਭਾਵਪੂਰਤ ਬਾਣੀ, ਅੱਜ ਵੀ ਲੋਕਾਂ ਦੇ ਮਨਾਂ ਵਿਚ ਸਮੋਈ ਹੋਈ ਹੈ। ਇਸਲਾਮ ਦੀ ਸੂਫ਼ੀ ਪਰੰਪਰਾ, ਸਿੱਖ ਧਰਮ ਅਤੇ ਪੰਜਾਬੀ ਸ਼ੁਭਚਿੰਤਕਾਂ ਦੀ ਸ਼ਰਧਾ ਅਤੇ ਚਿੰਤਨ ਵਿਚ ਉਹਨਾਂ ਦਾ ਨਾਂ ਸਦੀਆਂ ਤੋਂ ਸਿੱਕੇ 'ਤੇ ਚਿੱਤਰ ਵਾਂਗ ਉੱਕਰਿਆ ਹੋਇਆ ਹੈ ਜਿਸਦੀ ਚਮਕ ਦਿਨੋ-ਦਿਨ ਹੋਰ ਵਧੇਰੇ ਉਜਗਾਰ ਹੁੰਦੀ ਜਾ ਰਹੀ ਹੈ। ਸੂਫ਼ੀ ਪਰੰਪਰਾ ਵਿਚ ਉਹਨਾਂ ਨੇ ਇਕ ਮੁਰੀਦ ਤੋਂ ਮੁਰਸ਼ਿਦ ਤੱਕ ਦਾ ਸਫ਼ਰ ਤੈਅ ਕਰਦੇ ਹੋਏ ਜਿਹੜੀ ਸਾਧਨਾ ਕੀਤੀ ਉਸ ਨੇ ਉਹਨਾਂ ਦੀ ਧਾਰਮਿਕ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਉਹਨਾਂ ਦੀ ਅਧਿਆਤਮਿਕ ਉੱਚਤਾ ਅਤੇ ਸਦਾਚਾਰਕ ਗੁਣਾਂ ਨੂੰ ਦ੍ਰਿੜ ਕਰਵਾਉਂਦੀ ਹੈ। ਪੰਜਾਬੀ ਸਾਹਿਤ ਦੇ ਉਹ ਮੁਢਲੇ ਕਵੀ ਹਨ ਜਿਨ੍ਹਾਂ ਨੇ ਠੇਠ ਪੰਜਾਬੀ ਰਾਹੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਚੇਤਨਾ ਪੈਦਾ ਕੀਤੀ ਹੈ। ਇਸ ਤੋਂ ਇਹ ਅੰਦਾਜ਼ਾ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਸਰਲ, ਠੇਠ ਅਤੇ ਭਾਵਪੂਰਤ ਬਾਣੀ ਨੇ ਅਧਿਆਤਮਿਕ, ਸਦਾਚਾਰਕ ਅਤੇ ਸੱਭਿਆਚਾਰਕ ਕੀਮਤਾਂ ਨੂੰ ਦ੍ਰਿੜ ਕਰਾਉਣ ਵਿਚ ਉੱਘਾ ਯੋਗਦਾਨ ਪਾਇਆ ਹੈ।

       ਪੰਜਾਬ ਦੇ ਮੌਜੂਦਾ ਭੂਗੋਲਿਕ ਖਿੱਤੇ ਵਿਚ ਉਹਨਾਂ ਦਾ ਸੰਬੰਧ ਫ਼ਰੀਦਕੋਟ ਨਾਲ ਜੋੜ੍ਹਿਆ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਸ਼ਹਿਰ ਦਾ ਇਹ ਨਾਂ ਬਾਬਾ ਫ਼ਰੀਦ ਜੀ ਦੇ ਇਥੇ ਨਿਵਾਸ ਕਾਰਨ ਪਿਆ ਹੈ। ਸਥਾਨਕ ਪਰੰਪਰਾ ਦੱਸਦੀ ਹੈ ਕਿ ਬਾਰਵੀਂ ਸਦੀ ਵਿਚ ਇਸ ਕਸਬੇ ਦਾ ਨਾਂ ਇਥੋਂ ਦੇ ਚੌਧਰੀ ਮੋਹਕਲ ਦੇਵ ਦੇ ਨਾਂ ਤੇ ਮੋਹਕਲ ਨਗਰ ਰੱਖਿਆ ਗਿਆ ਸੀ। ਬਾਬਾ ਫ਼ਰੀਦ ਜੀ ਦੇ ਚਰਨ ਪਾਉਣ ਤੋਂ ਮਗਰੋਂ ਇਸ ਦਾ ਨਾਂ ਬਾਬਾ ਜੀ ਦੇ ਨਾਂ ਤੇ ਰੱਖ ਦਿੱਤਾ ਗਿਆ। ਬਾਬਾ ਜੀ ਦੇ ਨਾਂ 'ਤੇ ਇਸ ਅਸਥਾਨ ਦਾ ਨਾਂ ਰੱਖਣ ਪਿੱਛੇ ਇਕ ਮਹੱਤਵਪੂਰਨ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਾਬਾ ਜੀ ਹਾਂਸੀ ਤੋਂ ਚੱਲ ਕੇ ਇਥੇ ਆਏ ਸਨ। ਇਥੇ ਆ ਕੇ ਨਗਰ ਤੋਂ ਬਾਹਰ ਉਹਨਾਂ ਆਪਣਾ ਡੇਰਾ ਲਾਇਆ ਸੀ। ਉਹ ਆਪਣੇ ਮੁਰਸ਼ਦ ਖਵਾਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਗੋਦੜੀ ਹਮੇਸ਼ਾਂ ਆਪਣੇ ਨਾਲ ਰੱਖਦੇ ਸਨ। ਇਕ ਦਿਨ ਉਹ ਇਕ ਦਰੱਖਤ ਤੇ ਆਪਣੇ ਮੁਰਸ਼ਦ ਦੀ ਗੋਦੜੀ ਰੱਖ ਕੇ ਨਗਰ ਵਿਚ ਆਏ। ਡਾਕੂਆਂ ਅਤੇ ਲੁਟੇਰਿਆਂ ਦੇ ਖਤਰੇ ਨੂੰ ਦੇਖਦੇ ਹੋਏ ਇਸ ਨਗਰ ਵਿਚ ਮੌਜੂਦ ਇਕ ਛੋਟੇ ਜਿਹੇ ਕਿਲ੍ਹੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਕੰਮ ਚੱਲ ਰਿਹਾ ਸੀ। ਹਕੂਮਤ ਦੇ ਸਿਪਾਹੀ ਇਹ ਕੰਮ ਬੇਗਾਰ 'ਤੇ ਕਰਵਾ ਰਹੇ ਸਨ। ਬਾਬਾ ਜੀ ਨੂੰ ਫੜ ਕੇ ਉਹਨਾਂ ਕੰਮ ਤੇ ਲਾ ਦਿੱਤਾ। ਇਕ ਅਜਿਹਾ ਕੌਤਕ ਵਾਪਰਿਆ ਕਿ ਉਥੇ ਮੌਜੂਦ ਸਮੂਹ ਦਰਬਾਰੀ ਅਤੇ ਘਰ-ਬਾਰੀ ਹੈਰਾਨ ਹੋਏ ਬਗੈਰ ਨਾ ਰਹਿ ਸਕੇ। ਉਨ੍ਹਾਂ ਦੇਖਿਆ ਕਿ ਬਾਬਾ ਜੀ ਦੁਆਰਾ ਚੁੱਕੀ ਹੋਈ ਗਾਰੇ ਦੀ ਟੋਕਰੀ ਉਹਨਾਂ ਦੇ ਸਿਰ ਤੋਂ ਉੱਪਰ ਹਵਾ ਵਿਚ ਸੀ। ਜਦੋਂ ਇਹ ਗੱਲ ਚੌਧਰੀ ਮੋਹਕਲ ਦੇਵ ਕੋਲ ਪੁੱਜੀ ਤਾਂ ਉਸ ਨੇ ਬਾਬਾ ਜੀ ਦੇ ਪੈਰ ਫੜ ਲਏ ਅਤੇ ਮਾਫੀ ਮੰਗੀ। ਉਸ ਨੇ ਬਾਬਾ ਜੀ ਦੇ ਪ੍ਰਤੀ ਸ਼ਰਧਾ ਅਤੇ ਸਤਿਕਾਰ ਪ੍ਰਗਟ ਕਰਦੇ ਹੋਏ ਨਗਰ ਦਾ ਨਾਂ ਫ਼ਰੀਦਕੋਟ ਰੱਖਿਆ। ਕੁੱਝ ਸਮਾਂ ਇਥੇ ਨਿਵਾਸ ਕਰਨ ਉਪਰੰਤ ਬਾਬਾ ਜੀ ਅੱਗੇ ਅਜੋਧਨ (ਪਾਕਪੱਟਨ) ਚਲੇ ਗਏ ਜਿਥੇ ੧੨੬੬ ਈਸਵੀ ਵਿਚ ਚਲਾਣਾ ਕਰ ਗਏ। ਇਹ ਅਸਥਾਨ ਮੌਜੂਦਾ ਪਾਕਿਸਤਾਨ ਵਿਚ ਸਥਿਤ ਹੈ।

       ਮੁਲਤਾਨ ਜ਼ਿਲੇ ਦੇ ਕੋਠੀਵਾਲ ਪਿੰਡ ਵਿਖੇ ਸ਼ੇਖ਼ ਜਲਾਲੁੱਦੀਨ ਦੇ ਘਰ ੧੧੭੩ ਈਸਵੀ ਨੂੰ ਜਨਮੇ ਬਾਬਾ ਫ਼ਰੀਦ ਜੀ ਨੇ ਮੁਲਤਾਨ, ਦਿੱਲੀ, ਮੱਧ ਪ੍ਰਦੇਸ਼, ਹਾਂਸੀ ਆਦਿ ਭਾਰਤ ਦੇ ਬਹੁਤ ਸਾਰੇ ਨਗਰਾਂ ਵਿਚ ਨਿਵਾਸ ਕੀਤਾ ਅਤੇ ਉਹਨਾਂ ਦੇ ਨਿਵਾਸ ਅਸਥਾਨ ਤੇ ਸ਼ਰਧਾਲੂਆਂ ਦੀ ਅਕਸਰ ਭੀੜ ਲੱਗ ਜਾਂਦੀ ਸੀ। ਭਾਰਤ ਅਤੇ ਅਜੋਕੇ ਪਾਕਿਸਤਾਨ ਵਿਚ ਉਹਨਾਂ ਦੇ ਸ਼ਰਧਾਲੂ ਅੱਜ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ। ਗੁਰੂ ਗ੍ਰੰਥ ਸਾਹਿਬ ਵਿਚ ਉਹਨਾਂ ਦੀ ਬਾਣੀ ਦਰਜ ਹੋਣ ਨਾਲ ਸਿੱਖਾਂ ਵਿਚ ਉਹਨਾਂ ਦਾ ਵਿਸ਼ੇਸ਼ ਸਥਾਨ ਅਤੇ ਸਤਿਕਾਰ ਹੈ। ਬਾਬਾ ਫ਼ਰੀਦ ਜੀ ਦੀ ਗੱਦੀ 'ਤੇ ਗਿਆਰਵੇਂ ਥਾਂ ਬਿਰਾਜਮਾਨ ਸ਼ੇਖ਼ ਬ੍ਰਹਮ (ਇਬਰਾਹੀਮ) ਨਾਲ ਗੁਰੂ ਨਾਨਕ ਦੇਵ ਜੀ ਦਾ ਮੇਲ ਹੋਇਆ ਸੀ ਜਿਸ ਤੋਂ ਬਾਬਾ ਜੀ ਦੀ ਬਾਣੀ ਲੈ ਕੇ ਗੁਰੂ ਜੀ ਨੇ ਸੰਭਾਲ ਲਈ ਸੀ।

       ਬਾਬਾ ਫ਼ਰੀਦ ਜੀ ਪੱਛਮੀ ਏਸ਼ੀਆ ਦੀ ਧਾਰਮਿਕ ਪਰੰਪਰਾ ਨਾਲ ਸੰਬੰਧਿਤ ਹਨ ਪਰ ਗੁਰੂ ਸਾਹਿਬਾਨ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਕੇ ਉਹਨਾਂ ਨੂੰ ਮਨੁੱਖਤਾ ਦੀ ਭਲਾਈ ਲਈ ਚਿੰਤਤ ਮਹਾਂਪੁਰਖ ਵੱਜੋਂ ਪੇਸ਼ ਕੀਤਾ ਹੈ। ਅਜਿਹਾ ਕਰਨ ਨਾਲ ਜਿਥੇ ਭਾਰਤੀ ਅਤੇ ਪੱਛਮੀ ਏਸ਼ੀਆ ਦੀਆਂ ਪਰੰਪਰਾਵਾਂ ਦਾ ਸੁਮੇਲ ਹੋਇਆ ਹੈ ਉਥੇ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਗ੍ਰੰਥ ਵੱਜੋਂ ਉਜਾਗਰ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫ਼ਰੀਦ ਜੀ ਦੇ ਨਾਂ ਹੇਠ ੧੩੦ ਸਲੋਕ ਅਤੇ ੪ ਸਬਦ ਦਰਜ ਹਨ। ਸਲੋਕਾਂ ਵਿਚੋਂ ੧੧੨ ਬਾਬਾ ਫ਼ਰੀਦ ਜੀ ਦੇ ਹਨ ਅਤੇ ੧੮ ਸਲੋਕ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਂ ਹੇਠ ਦਰਜ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਦੇ ਭਾਵਾਂ ਨੂੰ ਹੋਰ ਵਧੇਰੇ ਖੋਲ ਕੇ ਸਮਝਾਉਣ ਲਈ ਇਨ੍ਹਾਂ ਦੀ ਰਚਨਾ ਕੀਤੀ ਗਈ ਸੀ।
                  

       ਬਾਬਾ ਫ਼ਰੀਦ ਜੀ ਦੁਨਿਆਵੀ ਜੀਵਨ ਦੀਆਂ ਮਿਸਾਲਾਂ ਰਾਹੀਂ ਮਨੁੱਖਤਾ ਨੂੰ ਸਦਾਚਾਰਕ ਜੀਵਨ ਜਿਊਂਣ ਤੇ ਜ਼ੋਰ ਦਿੰਦੇ ਹਨ। ਉਹ ਭਾਰਤੀ ਅਤੇ ਪੱਛਮੀ ਧਰਮਾਂ ਵਿਚ ਸਾਂਝੇ ਤੌਰ ਤੇ ਮੰਨੇ ਗਏ ਕਰਮ ਦੇ ਸਿਧਾਂਤ ਤੇ ਬਲ ਦਿੰਦੇ ਹਨ। ਕਰਮ ਮਨੁੱਖੀ ਜੀਵਨ ਦੀ ਗਤੀਸ਼ੀਲਤਾ ਲਈ ਬਹੁਤ ਜ਼ਰੂਰੀ ਹਨ। ਕਰਮ ਹੀ ਮਨੁੱਖ ਨੂੰ ਸੁਚਾਰੂ ਜੀਵਨ ਦੇ ਮਾਰਗ ਤੇ ਲੈ ਜਾਂਦੇ ਹਨ ਅਤੇ ਕਰਮ ਹੀ ਮਨੁੱਖ ਨੂੰ ਜੀਵਨ ਦੇ ਉਦੇਸ਼ ਤੋਂ ਭਟਕਾ ਦਿੰਦੇ ਹਨ। ਸੁਚਾਰੂ ਜੀਵਨ ਕੀ ਹੈ? ਅਤੇ ਇਸ ਦੀ ਪ੍ਰਾਪਤੀ ਲਈ ਕਿਹੜੇ ਕਰਮ ਜ਼ਰੂਰੀ ਹਨ? ਇਸ ਬਾਰੇ ਸਭ ਧਰਮ ਗ੍ਰੰਥਾਂ ਵਿਚ ਚਿੰਤਨ ਕਰਦੇ ਹੋਏ ਕਿਹਾ ਗਿਆ ਹੈ ਕਿ ਸੁਚਾਰੂ ਜੀਵਨ ਉਹ ਹੈ ਜਿਹੜਾ ਮਨੁੱਖ ਨੂੰ ਸਚਿਆਰੇ ਅਤੇ ਸਦਾਚਾਰੀ ਜੀਵਨ ਦਾ ਧਾਰਨੀ ਬਣਾਵੇ ਅਤੇ ਉਸ ਨੂੰ ਪ੍ਰਭੂ ਦੇ ਮਾਰਗ ਤੇ ਲੈ ਕੇ ਜਾਵੇ। ਮਨੁੱਖੀ ਮਨ ਹੰਸ ਅਤੇ ਕਾਂ ਬਿਰਤੀ ਦਾ ਧਾਰਨੀ ਹੈ। ਹੰਸ ਬਿਰਤੀ ਉਸ ਨੂੰ ਸੁਚਾਰੂ ਜੀਵਨ ਵੱਲ ਕੇਂਦਰਿਤ ਕਰਦੀ ਹੈ ਅਤੇ ਕਾਂ ਬਿਰਤੀ ਉਸਨੂੰ ਕਾਂਵਾਂਰੌਲੀ ਵਾਂਗ, ਆਪਣੇ ਤੱਕ ਸੀਮਿਤ ਕਰਕੇ, ਕੁੱਝ ਵੀ ਸਮਝਣ ਤੋਂ ਅਸਮਰੱਥ ਬਣਾਉਂਦੀ ਹੈ। ਧਰਮ ਗ੍ਰੰਥ ਕਾਂ ਬਿਰਤੀ ਤੋਂ ਬੱਚ ਕੇ ਹੰਸ ਬਿਰਤੀ ਦਾ ਧਾਰਨੀ ਹੋਣ ਤੇ ਜ਼ੋਰ ਦਿੰਦੇ ਹਨ। ਹੰਸ ਬਿਰਤੀ ਗੁਣੀ-ਜਨਾਂ ਦੀ ਸੰਗਤ ਵਿਚੋਂ ਸੰਜਮ, ਸੇਵਾ, ਨਿਮਰਤਾ, ਖ਼ਿਮਾ, ਪ੍ਰੇਮ, ਭਾਈਚਾਰਾ ਆਦਿ ਪੈਦਾ ਕਰਨ ਵਾਲੇ ਸੁਦਗੁਣ ਰੂਪੀ ਮੋਤੀ ਚੁਗਣ ਦਾ ਮਾਰਗ ਦਰਸਾਉਂਦੀ ਹੈ। ਮਨੁੱਖੀ ਮਨ ਔਗੁਣਾਂ ਵੱਲ ਛੇਤੀ ਅਤੇ ਵਧੇਰੇ ਆਕਰਸ਼ਿਤ ਹੁੰਦਾ ਹੈ ਅਤੇ ਸਾਰੀ ਉਮਰ ਕਾਂ ਬਿਰਤੀ ਦਾ ਧਾਰਨੀ ਬਣਿਆ ਰਹਿੰਦਾ ਹੈ, ਧਰਮ ਗ੍ਰੰਥ ਇਸ ਤੋਂ ਬੱਚਣ ਦਾ ਸੰਦੇਸ਼ ਦਿੰਦੇ ਹਨ।

       ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਸਦਾਚਾਰੀ ਜੀਵਨ ਦੀ ਪ੍ਰੇਰਨਾ ਕਰਕੇ ਉਸਨੂੰ ਸਚਿਆਰਾ ਬਣਾਉਣ ਦਾ ਕਾਰਜ ਕਰਦੀ ਹੈ। ਗੁਰੂ ਸਾਹਿਬਾਨ ਨੇ ਸਚਿਆਰੇ ਅਤੇ ਸਦਾਚਾਰੀ ਜੀਵਨ ਦੀ ਪ੍ਰੇਰਨਾ ਕਰਨ ਵਾਲੀ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਇਕੋ ਜਿਹਾ ਸਥਾਨ ਦਿੱਤਾ ਹੈ। ਬਾਬਾ ਫ਼ਰੀਦ ਜੀ ਉਹਨਾਂ ਮਹਾਂਪੁਰਖਾਂ ਵਿਚੋਂ ਇਕ ਹਨ ਜਿਹੜੇ ਸੁਚਾਰੂ ਮਨੁੱਖੀ ਜੀਵਨ ਤੇ ਜ਼ੋਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜੀਵਨ ਪ੍ਰਭੂ ਦੁਆਰਾ ਪ੍ਰਦਾਨ ਕੀਤੇ ਸਵਾਸਾਂ ਦੀ ਪੂੰਜੀ ਤੱਕ ਹੀ ਕਾਰਜ ਕਰਦਾ ਹੈ ਅਤੇ ਫਿਰ ਪ੍ਰਭੂ ਦੇ ਸਨਮੁੱਖ ਪੇਸ਼ ਹੋਣਾ ਪੈਂਦਾ ਹੈ। ਪ੍ਰਭੂ ਦੇ ਸਾਹਮਣੇ ਇਕੱਤਰ ਕੀਤੇ ਦੁਨਿਆਵੀ ਪਦਾਰਥ ਕਿਸੇ ਕੰਮ ਨਹੀਂ ਆਉਣੇ ਬਲਕਿ ਦੁਨਿਆਵੀ ਜੀਵਨ ਦੌਰਾਨ ਕੀਤੇ ਸ਼ੁਭ ਕਾਰਜਾਂ ਦੇ ਆਸਰੇ ਹੀ ਬਚਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਦ੍ਰਿੜ ਕਰਾਉਂਦੇ ਹੋਏ ਬਾਬਾ ਜੀ ਕਹਿੰਦੇ ਹਨ - ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ@॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥ ਤਿਨ@ਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ@॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ@॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥

       ਬਾਬਾ ਫ਼ਰੀਦ ਜੀ ਆਪਣੀ ਸਾਰੀ ਬਾਣੀ ਵਿਚ ਸ਼ੁਭ ਅਮਲਾਂ ਤੇ ਜ਼ੋਰ ਦਿੰਦੇ ਹਨ ਕਿਉਂਕਿ ਅਜਿਹੇ ਅਮਲ ਹੀ ਇਕ ਪਾਸੇ ਸਮਾਜ ਵਿਚ ਮਨੁੱਖੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਦੂਜੇ ਪਾਸੇ ਅੱਲਾਹ ਦੀ ਦਰਗਾਹ ਵਿਚ ਸਹਾਈ ਹੋ ਕੇ ਸ਼ਰਮਿੰਦਾ ਹੋਣ ਤੋਂ ਬਚਾਉਂਦੇ ਹਨ। ਇਸਲਾਮਿਕ ਪਰੰਪਰਾ ਅਨੁਸਾਰ ਅੱਲਾਹ ਦੀ ਦਰਗਾਹ ਵਿਚ ਹਾਜ਼ਰ ਹੋਣ ਤੋਂ ਭਾਵ ਹੈ ਕਿ ਮਨੁੱਖੀ ਜੀਵਨ ਸਰੀਰ ਦੇ ਅੰਤ ਨਾਲ ਖਤਮ ਨਹੀਂ ਹੋ ਜਾਣਾ ਅਤੇ ਇਸ ਨੇ ਅੱਗੇ ਕਿਸੇ ਹੋਰ ਜਹਾਨ ਦਾ ਸਫ਼ਰ ਵੀ ਤੈਅ ਕਰਨਾ ਹੈ। ਅਗਲੇ ਜਹਾਨ ਵਿਚ ਆਉਣ ਵਾਲੀਆਂ ਔਕੜਾਂ ਤੋਂ ਸਚਿਆਰੇ ਅਤੇ ਸਦਾਚਾਰੀ ਜੀਵਨ ਦੇ ਧਾਰਨੀ ਮਨੁੱਖ ਹੀ ਬੱਚ ਸਕਣਗੇ, ਬਾਬਾ ਫ਼ਰੀਦ ਜੀ ਇਹ ਪ੍ਰੇਰਨਾ ਮਨੁੱਖ ਨੂੰ ਵਾਰ-ਵਾਰ ਕਰਦੇ ਹਨ। ਅਗਲਾ ਅਣਦਿਸਦਾ ਸੰਸਾਰ ਮਨੁੱਖ ਨੂੰ ਇਸ ਜੀਵਨ ਵਿਚ ਵੀ ਪ੍ਰਭਾਵਿਤ ਕਰਦਾ ਹੈ। ਮਨੁੱਖ ਨੂੰ ਇਹ ਪ੍ਰੇਰਨਾ ਵਾਰ-ਵਾਰ ਕੀਤੀ ਗਈ ਹੈ ਕਿ ਉਸ ਦੇ ਇਸ ਜੀਵਨ ਵਿਚਲੇ ਪ੍ਰਭੂ-ਮੁਖੀ ਅਮਲ ਹੀ ਉਸ ਨੂੰ ਅਗਲੇ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਬਚਾ ਸਕਦੇ ਹਨ - ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ॥ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥ ਅਗਲੇ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਬੱਚਣ ਲਈ ਮਨੁੱਖ ਅਨੇਕਾਂ ਯਤਨ ਕਰਦਾ ਹੈ। ਮਨ ਵਿਚ ਅਜਿਹੀ ਭਾਵਨਾ ਦਾ ਵਿਕਾਸ ਹੋਣ ਤੇ ਆਮ ਮਨੁੱਖ ਧਰਮ ਅਸਥਾਨਾਂ ਵੱਲ ਮੂੰਹ ਕਰ ਲੈਂਦੇ ਹਨ ਅਤੇ ਕਈ ਵਾਰ ਧਾਰਮਿਕ ਪਹਿਰਾਵਾ ਧਾਰਨ ਕਰਨ ਵਾਲਿਆਂ ਨੂੰ ਉਹ ਮੁਕਤੀ ਦਾਤੇ ਦੇ ਰੂਪ ਵਿਚ ਦੇਖਦੇ ਹਨ। ਧਾਰਮਿਕ ਪਹਿਰਾਵਾ ਧਾਰਨ ਕਰਨ ਵਾਲਾ ਮਨੁੱਖ ਧਰਮ ਦੀਆਂ ਕਦਰਾਂ-ਕੀਮਤਾਂ ਨਾਲ ਵੀ ਜੁੜਿਆ ਹੋਵੇ, ਇਹ ਕਈ ਵਾਰ ਸਿੱਪੀ ਨੂੰ ਚਾਂਦੀ ਸਮਝਣ ਵਾਂਗ ਹੋ ਜਾਂਦਾ ਹੈ। ਕਈ ਵਾਰ ਜ਼ਿਆਦਾ ਚਮਕਦਾਰ ਵਸਤੂ ਵੀ ਬਹੁਮੁੱਲੀ ਹੋਣ ਦਾ ਧੋਖਾ ਦੇ ਸਕਦੀ ਹੈ। ਲੋਕਾਂ ਦੇ ਮਨ ਵਿਚੋਂ ਅਜਿਹੇ ਅਖੌਤੀ ਪਹਿਰਾਵੇ ਵਾਲਿਆਂ ਦਾ ਭਰਮ ਦੂਰ ਕਰਨ ਲਈ ਬਾਬਾ ਫ਼ਰੀਦ ਜੀ ਸਮਝਾਉਂਦੇ ਹਨ - ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ 
                 

       ਪ੍ਰਭੂ ਸਭ ਜਹਾਨਾਂ ਦਾ ਮਾਲਕ ਹੈ ਅਤੇ ਉਹ ਮਨੁੱਖ ਨੂੰ ਕਿਸੇ ਵੀ ਔਕੜ ਤੋਂ ਬਚਾਉਣ ਦੇ ਸਮਰੱਥ ਹੈ। ਬਾਬਾ ਫ਼ਰੀਦ ਜੀ ਮਨੁੱਖ ਨੂੰ ਪ੍ਰਭੂ ਦੀ ਬੰਦਗੀ ਕਰਨ ਤੇ ਜ਼ੋਰ ਦਿੰਦੇ ਹਨ। ਉਹ ਇਹ ਮੰਨਦੇ ਹਨ ਕਿ ਜਿਹੜੇ ਸੰਸਕਾਰ ਬਚਪਨ ਤੋਂ ਹੀ ਮਨ ਵਿਚ ਦ੍ਰਿੜ ਹੋ ਜਾਣ, ਸਾਰੀ ਉਮਰ ਮਨੁੱਖ ਉਨ੍ਹਾਂ ਵਿਚ ਹੀ ਜਕੜਿਆ ਰਹਿੰਦਾ ਹੈ। ਉਹ ਕਹਿੰਦੇ ਹਨ ਕਿ ਏਸੇ ਕਰਕੇ ਜੇਕਰ ਪ੍ਰਭੂ ਬੰਦਗੀ ਦਾ ਮਾਰਗ ਬਚਪਨ ਵਿਚ ਹੀ ਧਾਰਨ ਨਹੀਂ ਕੀਤਾ ਤਾਂ ਉਮਰ ਦੇ ਇਕ ਪੜਾਉ ਤੋਂ ਬਾਅਦ ਉਸ ਤੇ ਚੱਲਣਾ ਜੇਕਰ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੋ ਜਾਂਦਾ ਹੈ। ਬਾਬਾ ਜੀ ਜੀਵਨ ਦੇ ਅਰੰਭ ਤੋਂ ਹੀ ਮਨੁੱਖ ਨੂੰ ਪ੍ਰਭੂ ਬੰਦਗੀ ਦਾ ਮਾਰਗ ਧਾਰਨ ਕਰਨ ਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ - ਫਰੀਦਾ ਕਾਲਂØੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥    

       ਪਰਮਾਤਮਾ ਨੇ ਸ੍ਰਿਸ਼ਟੀ ਵਿਚ ਬਹੁਤ ਕੁੱਝ ਪੈਦਾ ਕੀਤਾ ਹੈ, ਅਗਣਤ ਖ਼ਜ਼ਾਨਿਆਂ ਦੇ ਭੰਡਾਰ ਇਸ ਵਿਚ ਛੁਪੇ ਹੋਏ ਹਨ। ਕਿਆਮਤ ਦੇ ਦਿਨ ਤੱਕ ਮਨੁੱਖ ਇਨ੍ਹਾਂ ਰਾਹੀਂ ਗੁਜ਼ਰਾਨ ਕਰ ਸਕਦਾ ਹੈ। ਬਾਬਾ ਜੀ ਇਹਨਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਮਨੁੱਖ ਨੇ ਦੁਨਿਆਵੀ ਨਿਵਾਸ ਦੌਰਾਨ ਇਨ੍ਹਾਂ ਕੁਦਰਤੀ ਖ਼ਜ਼ਾਨਿਆਂ ਦੀ ਵਰਤੋਂ ਕਰਨੀ ਹੈ ਪਰ ਇਨ੍ਹਾਂ ਨਾਲ ਚਿੱਤ ਨਹੀਂ ਲਾਉਣਾ ਕਿਉਂਕਿ ਦੁਨਿਆਵੀ ਵਸਤਾਂ ਵੱਲ ਵਧੇਰੇ ਖਿੱਚ ਮਨੁੱਖ ਨੂੰ ਭਟਕਣ ਵਿਚ ਪਾ ਕੇ ਉਸਨੂੰ ਅੱਲਾਹ ਦੀ ਬੰਦਗੀ ਤੋਂ ਰੋਕ ਦਿੰਦੀ ਹੈ। ਬਾਬਾ ਜੀ ਦੁਨਿਆਵੀ ਵਸਤਾਂ ਦੀ ਤੁਲਨਾ ਜ਼ਹਿਰੀਲੀਆਂ ਗੰਧਲਾਂ ਨਾਲ ਕਰਦੇ ਹਨ ਜਿਹੜੀਆਂ ਕਦੇ ਵੀ ਅੰਮ੍ਰਿਤ ਨਹੀਂ ਬਣ ਸਕਦੀਆਂ, ਭਾਵ ਇਹ ਨਾਸ਼ਵਾਨ ਵਸਤਾਂ ਸਦੀਵੀ ਨਹੀਂ ਹਨ ਅਤੇ ਇਹ ਕਦੇ ਵੀ ਨਾਲ ਨਹੀਂ ਨਿਭਦੀਆਂ। ਇਨ੍ਹਾਂ ਵਸਤਾਂ ਵੱਲ ਧਿਆਨ ਲਾਉਣ ਨੂੰ ਉਹ ਕੂੜਾ ਸੌਦਾ ਸਮਝਦੇ ਹਨ। ਦੁਨਿਆਵੀ ਵਸਤਾਂ ਮਨੁੱਖੀ ਜੀਵਨ ਵਿਚ ਜੜ੍ਹ ਰੂਪੀ ਭਾਵਨਾ ਪੈਦਾ ਕਰਦੀਆਂ ਹਨ ਕਿਉਂਕਿ ਇਨ੍ਹਾਂ ਦੇ ਵਿਸਰ ਜਾਣ ਨਾਲ ਦੁੱਖ ਪੈਦਾ ਹੁੰਦਾ ਹੈ। ਦੁਨਿਆਵੀ ਵਸਤਾਂ ਕਿਆਮਤ ਦੇ ਦਿਨ ਤੱਕ ਸਦੀਵੀ ਰਹਿੰਦੀਆਂ ਹਨ, ਕੇਵਲ ਰੂਪ ਪਰਿਵਰਤਨ ਕਰਕੇ ਮਨੁੱਖ ਨੂੰ ਆਪਣੇ ਵੱਲ ਖਿੱਚਦੀਆਂ ਹਨ। ਬਾਬਾ ਜੀ ਇਨ੍ਹਾਂ ਤੋਂ ਪ੍ਰਭਾਵ-ਮੁਕਤ ਹੋਣ ਦੀ ਪ੍ਰੇਰਨਾ ਕਰਦੇ ਹਨ। ਇਨ੍ਹਾਂ ਤੋਂ ਮੁਕਤ ਹੋਣ ਦਾ ਮਾਰਗ ਅੱਲਾਹ ਦੀ ਨਦਰਿ ਨਾਲ ਪ੍ਰਾਪਤ ਹੁੰਦਾ ਹੈ। ਦੁਨਿਆਵੀ ਜੀਵਨ ਦੇ ਦੁੱਖਾਂ ਦੀ ਨਦੀ ਵਿਚ ਉਹੀ ਬੇੜੀ ਡੁੱਬਣ ਤੋਂ ਬੱਚ ਸਕਦੀ ਹੈ ਜਿਸ ਦਾ ਮਲਾਹ ਚੇਤੰਨ ਹੁੰਦਾ ਹੈ - ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ॥

       ਬਾਬਾ ਫ਼ਰੀਦ ਜੀ ਮਨੁੱਖ ਨੂੰ ਅੰਤਰਮਨ ਨਾਲ ਸੰਵਾਦ ਪੈਦਾ ਕਰਕੇ ਗੁਣ-ਔਗੁਣ ਦਾ ਲੇਖਾ-ਜੋਖਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਮਨ ਨਾਲ ਕੀਤਾ ਗਿਆ ਸੰਵਾਦ ਮਨੁੱਖ ਨੂੰ ਬਾਹਰੀ ਦੁਨੀਆ ਵਿਚ ਕੀਤੇ ਜਾਣ ਵਾਲੇ ਅਸ਼ੁੱਭ ਕੰਮਾਂ ਤੋਂ ਰੋਕਦਾ ਹੈ ਅਤੇ ਮਨ ਵਿਚ ਹਉਮੈਂ ਪੈਦਾ ਨਹੀਂ ਹੋਣ ਦਿੰਦਾ। ਹਉਮੈਂ ਸਭ ਦੁੱਖਾਂ ਦਾ ਕਾਰਨ ਅਤੇ ਦੀਰਘ ਰੋਗ ਮੰਨੀ ਗਈ ਹੈ ਜਿਸ ਦੇ ਮਨ 'ਤੇ ਭਾਰੂ ਹੋਣ ਨਾਲ ਵਾਦ-ਵਿਵਾਦ ਪੈਦਾ ਹੁੰਦਾ ਹੈ, ਮਨੁੱਖ ਕਿਸੇ ਨਾ ਕਿਸੇ ਝਗੜੇ ਵਿਚ ਪਿਆ ਰਹਿੰਦਾ ਹੈ, ਨਫ਼ਰਤ ਫੈਲਦੀ ਹੈ ਅਤੇ ਦੁੱਖ-ਕਲੇਸ਼ ਜਨਮ ਲੈਂਦੇ ਹਨ। ਇਸ ਤੋਂ ਬੱਚਣ ਵਾਲੇ ਮਨੁੱਖ ਦੇ ਮਨ ਵਿਚ ਹੀ ਨਿਮਰਤਾ, ਖ਼ਿਮਾ ਅਤੇ ਸਹਿਜ ਆਦਿ ਸਦਗੁਣ ਪੈਦਾ ਹੁੰਦੇ ਹਨ ਜਿਹੜੇ ਕਿ ਇਸ ਛੋਟੇ ਜਿਹੇ ਜੀਵਨ ਵਿਚ ਪ੍ਰਭੂ ਪ੍ਰਾਪਤੀ ਲਈ ਸਹਾਈ ਹੁੰਦੇ ਹਨ - ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥ ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ॥

       ਪ੍ਰਭੂ-ਪ੍ਰਾਪਤੀ ਦੇ ਮਾਰਗ ਤੇ ਚੱਲਣ ਅਤੇ ਉਸ ਪ੍ਰਤੀ ਖਿੱਚ ਪੈਦਾ ਕਰਨ ਲਈ ਬਾਬਾ ਫ਼ਰੀਦ ਜੀ ਬਿਰਹਾ ਪੈਦਾ ਕਰਨ 'ਤੇ ਜ਼ੋਰ ਦਿੰਦੇ ਹਨ। ਬਿਰਹਾ ਨੂੰ ਪੰਜਾਬੀ ਦੇ ਕਾਵਿ ਰੂਪ ਵੱਜੋਂ ਵਰਤਿਆ ਜਾਂਦਾ ਹੈ। ਇਹ ਇਕ ਅਜਿਹੀ ਅਵਸਥਾ ਹੈ ਜਿਹੜੀ ਆਪਣੇ ਪ੍ਰੀਤਮ ਦੇ ਪਿਆਰ ਦੀ ਖਿੱਚ ਪੈਦਾ ਕਰਦੀ ਹੈ। ਸਾਲ ਦੇ ਬਾਰਾਂ ਮਹੀਨਿਆਂ ਵਿਚੋਂ ਗਿਆਰਾਂ ਵਿਛੋੜੇ ਦੇ ਅਤੇ ਇਕ ਮਿਲਾਪ ਦਾ ਮਹੀਨਾ ਹੁੰਦਾ ਹੈ। ਕਵੀ ਆਪਣੀ ਰਚਨਾ ਵਿਚ ਪਹਿਲਾਂ ਪ੍ਰੇਮਿਕਾ ਦੇ ਮਨ ਵਿਚ ਆਪਣੇ ਪ੍ਰੇਮੀ ਪ੍ਰਤੀ ਬਿਰਹਾ ਦੀ ਅਗਨੀ ਉਤਪੰਨ ਕਰਦਾ ਹੈ ਜਿਹੜੀ ਕਿ ਮਿਲਾਪ ਉਪਰੰਤ ਸੁੱਖਦਾਈ ਅਤੇ ਸ਼ਾਂਤ ਹੁੰਦੀ ਹੈ। ਬਾਬਾ ਫ਼ਰੀਦ ਜੀ ਪ੍ਰਭੂ ਦੀ ਬੰਦਗੀ ਲਈ ਬਿਰਹਾ ਦੀ ਅਗਨੀ ਨੂੰ ਮਨ ਵਿਚ ਉਤਪੰਨ ਹੋਣ ਨੂੰ ਸ਼ੁਭ ਮੰਨਦੇ ਹਨ। ਲੋਹੇ ਨੂੰ ਲੋਹੇ ਨਾਲ ਜੋੜਨਾ ਹੋਵੇ ਤਾਂ ਅਗਨੀ ਦੀ ਲੋੜ ਪੈਂਦੀ ਹੈ। ਸਮਾਂ ਪਾ ਕੇ ਮਨ ਵਿਚ ਪੈਦਾ ਹੋਏ ਸੰਸਕਾਰ ਅਤੇ ਵਿਕਾਰ ਲੋਹੇ ਵਾਂਗ ਗੂੜ੍ਹ ਹੋ ਜਾਂਦੇ ਹਨ। ਮਨ ਤੋਂ ਵਿਕਾਰਾਂ ਦੀ ਮੈਲ ਲਾਹੁਣ ਲਈ ਅੱਲਾਹ ਦੀ ਬੰਦਗੀ ਦੀ ਲੋੜ ਪੈਂਦੀ ਹੈ। ਅੱਲਾਹ ਦੀ ਬੰਦਗੀ ਮਨ ਵਿਚ ਵਿਕਾਰਾਂ ਦੇ ਪ੍ਰਭਾਵ ਨਾਲ ਪੈਦਾ ਹੋਏ ਟੋਏ ਟਿੱਬੇ ਢਾਹ ਕੇ ਉਸ ਨੂੰ ਸਿੱਧਾ ਪੱਧਰਾ ਕਰਦੀ ਹੈ ਜਿਸ ਨਾਲ ਮਨ ਸਹਿਜ ਵਿਚ ਆ ਟਿਕਦਾ ਹੈ ਅਤੇ ਦੁਨਿਆਵੀ ਪਦਾਰਥਾਂ ਵਿਚ ਭਟਕਣ ਤੋਂ ਸ਼ਾਂਤ ਹੋ ਜਾਂਦਾ ਹੈ। ਇਸ ਕਰਕੇ ਬਾਬਾ ਫ਼ਰੀਦ ਜੀ ਪ੍ਰਭੂ ਦੀ ਬੰਦਗੀ ਵੱਲ ਮੁੜ੍ਹਨ ਦੀ ਪ੍ਰੇਰਨਾ ਕਰਦੇ ਹਨ। ਪ੍ਰਭੂ ਦੀ ਬੰਦਗੀ ਔਖਾ ਕਾਰਜ ਹੈ ਅਤੇ ਇਹ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਪਰ ਫਿਰ ਵੀ ਬਾਬਾ ਜੀ ਹਰ ਇਕ ਮਨੁੱਖ ਨੂੰ ਅੱਲਾਹ ਦੇ ਮਾਰਗ ਤੇ ਚੱਲਣ ਦੀ ਤਾਕੀਦ ਕਰਦੇ ਹਨ। ਇਸ ਮਾਰਗ 'ਤੇ ਚੱਲਣ ਲਈ ਉਹ ਬਿਰਹਾ ਰੂਪੀ ਅਗਨੀ ਪੈਦਾ ਕਰਨ 'ਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ - ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥ ਅੱਲਾਹ ਨਾਲ ਪ੍ਰੇਮ ਪੈਦਾ ਕਰਨ ਲਈ ਕਿਸ ਤਰ੍ਹਾਂ ਦੀ ਬਿਰਹਾ ਰੂਪੀ ਅਗਨੀ (ਤੜਪ) ਪੈਦਾ ਹੋਣੀ ਚਾਹੀਦੀ ਹੈ ਉਸਨੂੰ ਉਹ 'ਭਿਜਉ ਸਿਜਉ ਕੰਬਲੀ', 'ਅਜੁ ਨ ਸੁਤੀ ਕੰਤ ਸਿਉ' ਆਦਿਕ ਰੋਜ਼ਾਨਾ ਜੀਵਨ ਦੀਆਂ ਮਿਸਾਲਾਂ ਰਾਹੀਂ ਪ੍ਰਗਟ ਕਰਦੇ ਹਨ।

       ਅੱਲਾਹ ਦੀ ਬੰਦਗੀ ਕਰਨ ਲਈ ਕਿਹੜਾ ਮਾਰਗ ਸਹੀ ਹੈ, ਉਸਦਾ ਜ਼ਿਕਰ ਬਾਬਾ ਜੀ ਬਾਖੂਬੀ ਕਰਦੇ ਹਨ। ਬਾਬਾ ਜੀ ਦੇ ਸਮੇਂ ਪ੍ਰਭੂ-ਬੰਦਗੀ ਦੇ ਜਿਹੜੇ ਤਰੀਕੇ ਪ੍ਰਚਲਿਤ ਸਨ, ਉਨ੍ਹਾਂ ਨੂੰ ਉਹ ਰੱਦ ਕਰਦੇ ਹਨ। ਪ੍ਰਭੂ ਦੀ ਪ੍ਰਾਪਤੀ ਲਈ ਗ੍ਰਹਿਸਤੀ ਜੀਵਨ ਤੋਂ ਸੰਨਿਆਸ ਲੈ ਕੇ ਜੰਗਲਾਂ ਵਿਚ ਚਲੇ ਜਾਣਾ, ਤਨ ਤਪਾਉਣਾ, ਧੂਣੀ ਲਾਉਣੀ, ਜੋਗੀਆਂ ਵਾਂਗ ਕਠੋਰ ਤਪ ਕਰਨੇ ਆਦਿਕ ਸਾਧਨਾਂ ਨੂੰ ਨਕਾਰਦੇ ਹੋਏ ਉਹ ਕਹਿੰਦੇ ਹਨ - ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ ਗ੍ਰਹਿਸਤੀ ਜੀਵਨ ਦੌਰਾਨ ਅੱਲਾਹ ਨਾਲ ਪ੍ਰੇਮ ਪੈਦਾ ਕਰਨ ਦਾ ਤਰੀਕਾ ਦੱਸਦੇ ਹੋਏ ਬਾਬਾ ਫ਼ਰੀਦ ਜੀ ਕਹਿੰਦੇ ਹਨ - ਫਰੀਦਾ ਥੀਉ ਪਵਾਹੀ ਦਭੁ॥ ਜੇ ਸਾਂਈ ਲੋੜਹਿ ਸਭੁ॥ ਇਕੁ ਛਿਜਹਿ ਬਿਆ ਲਤਾੜੀਅਹਿ॥ ਤਾਂ ਸਾਈ ਦੈ ਦਰਿ ਵਾੜੀਅਹਿ॥ ਦੁਨਿਆਵੀ ਜੀਵਨ ਦੌਰਾਨ ਮਨੁੱਖ ਨੇ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਅਤੇ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਉਸਨੇ ਹੋਰਨਾਂ ਮਨੁੱਖਾਂ ਨਾਲ ਜੀਵਨ ਵੀ ਬਸਰ ਕਰਨਾ ਹੈ। ਬਾਬਾ ਫ਼ਰੀਦ ਜੀ ਮਨੁੱਖ ਨੂੰ ਸਮਾਜ ਵਿਚ ਅਜਿਹੀ ਹਸਤੀ ਕਾਇਮ ਕਰਨ ਤੇ ਜ਼ੋਰ ਦਿੰਦੇ ਹਨ ਜਿਸ ਨਾਲ ਦੂਜੇ ਮਨੁੱਖਾਂ ਦੇ ਮਨ ਨੂੰ ਚੋਟ ਨਾ ਪਹੁੰਚੇ ਅਤੇ ਪ੍ਰਭੂ ਮਿਲਾਪ ਦੇ ਜੀਵਨ ਉਦੇਸ਼ ਦੀ ਪ੍ਰਾਪਤੀ ਵੀ ਹੋ ਜਾਵੇ।  ਮਨੁੱਖ ਸਾਰੀ ਉਮਰ ਸਵਾਲਾਂ-ਜਵਾਬਾਂ ਵਿਚ ਘਿਰਿਆ ਰਹਿੰਦਾ ਹੈ। ਬਾਬਾ ਜੀ ਆਪਣੀ ਗੱਲ ਦ੍ਰਿੜ ਕਰਾਉਣ ਲਈ ਇਸੇ ਵਿਧੀ ਦਾ ਸਹਾਰਾ ਲੈਂਦੇ ਹਨ। ਪ੍ਰਭੂ ਨੂੰ ਵੱਸ ਵਿਚ ਕਰਨ ਲਈ ਕਿਹੜੇ ਗੁਣ ਧਾਰਨ ਕੀਤੇ ਜਾਣ? ਇਹ ਗੱਲ ਉਜਾਗਰ ਕਰਨ ਲਈ ਉਹ ਆਪ ਹੀ ਆਪਣੇ ਮਨ ਤੋਂ ਪੁੱਛਦੇ ਹਨ - ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ ਇਸ ਸਵਾਲ ਦਾ ਜਵਾਬ ਵੀ ਆਪ ਹੀ ਦਿੰਦੇ ਹੋਏ ਉਹ ਆਖਦੇ ਹਨ ਕਿ ਜੇਕਰ ਮਨੁੱਖ ਸਦਾਚਾਰਕ ਗੁਣਾਂ ਨੂੰ ਧਾਰਨ ਕਰੇ ਤਾਂ ਕੰਤ (ਪ੍ਰਭੂ) ਵੱਸ ਵਿਚ ਆ ਸਕਦਾ ਹੈ। ਇਹ ਸਦਾਚਾਰਕ ਗੁਣ ਕਿਹੜੇ ਹਨ, ਉਨ੍ਹਾਂ ਦਾ ਵਿਖਿਆਨ ਕਰਦੇ ਹੋਏ ਉਹ ਦੱਸਦੇ ਹਨ - ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥

       ਗ੍ਰਹਿਸਤੀ ਜੀਵਨ ਦਾ ਅਨੰਦ ਮਾਣਦੇ ਹੋਏ ਅੱਲਾਹ ਦੀ ਬੰਦਗੀ ਵਿਚ ਚਿੱਤ ਲਾਉਣਾ ਭਾਵੇਂ ਕਈ ਵਾਰ ਔਖਾ ਜਾਪਦਾ ਹੈ ਪਰ ਇਹ ਅਸੰਭਵ ਨਹੀਂ ਹੁੰਦਾ। ਗ੍ਰਹਿਸਤੀ ਜੀਵਨ ਦੌਰਾਨ ਦੁਨਿਆਵੀ ਪਦਾਰਥਾਂ ਵਿਚ ਖਚਿਤ ਹੋਣ ਤੋਂ ਬੱਚਣਾ ਵੱਡਾ ਕਾਰਜ ਹੈ। ਬਾਬਾ ਜੀ ਕਹਿੰਦੇ ਹਨ ਕਿ ਜਿਹੜੇ ਦੁਨਿਆਵੀ ਪਦਾਰਥਾਂ ਵਿਚ ਖਚਿਤ ਹੋ ਕੇ ਪ੍ਰਭੂ ਨੂੰ ਭੁੱਲ ਗਏ ਉਨ੍ਹਾਂ ਦਾ ਜੀਵਨ ਟਾਹਣੀ ਨਾਲੋਂ ਟੁੱਟ ਕੇ ਸੁੱਕ ਗਏ ਫੁੱਲਾਂ ਦੀ ਤਰ੍ਹਾਂ ਹੋ ਜਾਂਦਾ ਹੈ। ਅਜਿਹੇ ਮਨੁੱਖ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਦੇ-ਕਰਦੇ ਕੇਵਲ ਆਪਣੇ ਆਪ ਤੱਕ ਹੀ ਸੀਮਿਤ ਹੋ ਜਾਂਦੇ ਹਨ ਅਤੇ ਇਕੱਤਰ ਕੀਤੇ ਪਦਾਰਥਾਂ ਦੀ ਬਹੁਲਤਾ ਕਾਰਨ ਮਨ ਵਿਚ ਦਿਨੋ-ਦਿਨ ਹੰਕਾਰ ਵੱਧਦਾ ਜਾਂਦਾ ਹੈ ਜਿਸ ਨਾਲ ਉਹ ਦੂਜੇ ਦੁਨਿਆਵੀ ਜੀਵਾਂ ਨਾਲੋਂ ਟੁੱਟ ਜਾਂਦੇ ਹਨ ਅਤੇ ਅਖੀਰ ਇਕੱਲੇ ਰਹਿ ਜਾਂਦੇ ਹਨ। ਇਕੱਲਤਾ ਵਿਚ ਆਪਣੇ ਜੀਵਨ ਦਾ ਲੇਖਾ ਜੋਖਾ ਕਰਦੇ ਹੋਏ ਵੇਖਦੇ ਹਨ ਕਿ ਜਿਨ੍ਹਾਂ ਦੀ ਖਾਤਿਰ ਦੁਨਿਆਵੀ ਪਦਾਰਥ ਇਕੱਤਰ ਕੀਤੇ ਸਨ ਉਹ ਸਾਥ ਛੱਡ ਗਏ ਹਨ ਅਤੇ ਹੁਣ ਇਕੱਲੇਪਨ ਵਿਚ ਝੁਰਦੇ ਦਿਖਾਈ ਦਿੰਦੇ ਹਨ ਅਤੇ ਅਖੀਰ ਸੁੱਕੇ ਫੁੱਲਾਂ ਵਾਂਗ ਧਰਤੀ ਤੇ ਆ ਡਿੱਗਦੇ ਹਨ, ਅਜਿਹੇ ਫੁੱਲਾਂ ਵਿਚ ਨਾ ਤਾਂ ਸੁਗੰਧੀ ਬਾਕੀ ਰਹਿੰਦੀ ਹੈ ਅਤੇ ਨਾ ਹੀ ਉਹ ਕਿਸੇ ਹੋਰ ਕੰਮ ਆ ਸਕਦੇ ਹਨ। 

       ਬਾਬਾ ਫ਼ਰੀਦ ਜੀ ਦੇ ਸਮੇਂ ਸਮਾਜ ਜਾਤਪਾਤ, ਊਚ-ਨੀਚ, ਵਰਣ ਵੰਡ, ਆਸ਼ਰਮ ਵਿਵਸਥਾ ਆਦਿ ਵਿਚ ਵੰਡਿਆ ਹੋਇਆ ਸੀ, ਭੇਦਭਾਵ ਪੈਦਾ ਹੋ ਜਾਣ ਕਾਰਨ ਸਮਾਜ ਦੇ ਵਿਕਾਸ ਵਿਚ ਰੁਕਾਵਟ ਪੈਦਾ ਹੋ ਰਹੀ ਸੀ। ਅਜੋਕੇ ਯੁੱਗ ਵਿਚ ਪੈਦਾ ਹੋਈ ਆਰਥਿਕ ਉੱਨਤੀ ਨੇ ਸਮਾਜ ਦੇ ਕੁੱਝ ਪ੍ਰਤੀਮਾਨਾਂ ਨੂੰ ਬਦਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਮਾਜ ਵਿਚ ਔਰਤਾਂ ਦੀ ਸਥਿਤੀ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ, ਵਰਣ ਵੰਡ ਅਤੇ ਆਸ਼ਰਮ ਵਿਵਸਥਾ ਨੂੰ ਢਾਹ ਲੱਗੀ ਹੈ, ਕੁੱਝ ਹੱਦ ਤੱਕ ਜਾਤਪਾਤ ਦੀ ਭਾਵਨਾ ਨੂੰ ਵੀ ਖੋਰਾ ਲੱਗਿਆ ਹੈ। ਆਰਥਿਕ ਸੁੱਖਾਂ ਦੇ ਪ੍ਰਭਾਵ ਕਾਰਨ ਬਹੁਤ ਸਾਰੀਆਂ ਤਬਦੀਲੀਆਂ ਸਮਾਜ ਵਿਚ ਵੇਖਣ ਨੂੰ ਮਿਲਦੀਆਂ ਹਨ ਪਰ ਭੇਦਭਾਵ ਦੀ ਨੀਤੀ ਹਾਲੇ ਵੀ ਉਨੀ ਹੀ ਮਜ਼ਬੂਤ ਹੈ ਜਿੰਨੀ ਬਾਬਾ ਜੀ ਦੇ ਸਮੇਂ ਵੇਖਣ ਨੂੰ ਮਿਲਦੀ ਹੈ। ਬਾਬਾ ਜੀ ਨਿਰੰਤਰ ਇਹ ਯਤਨ ਕਰਦੇ ਰਹੇ ਕਿ ਸਮੁੱਚੀ ਮਨੁੱਖਤਾ ਭੇਦਭਾਵ ਤੋਂ ਮੁਕਤ ਹੋ ਕੇ ਅੱਲਾਹ ਦੀ ਬੰਦਗੀ ਵਿਚ ਲੱਗੇ। ਉਹ ਜਾਣਦੇ ਸਨ ਕਿ ਅੱਲਾਹ ਦੀ ਬੰਦਗੀ ਵੀ ਉਹੀ ਮਨੁੱਖ ਕਰ ਸਕਦੇ ਹਨ ਜਿਹੜੇ ਸੱਚ ਨਾਲ ਜੁੜੇ ਹੋਏ ਹਨ ਅਤੇ ਸਮੁੱਚੀ ਮਨੁੱਖਤਾ ਵਿਚ ਉਸੇ ਪਰਮਸਤਿ ਦੀ ਹੋਂਦ ਨੂੰ ਵੇਖਦੇ ਅਤੇ ਪ੍ਰਵਾਨ ਕਰਦੇ ਹਨ। ਬਾਬਾ ਜੀ ਅੱਲਾਹ ਦੀ ਬੰਦਗੀ ਦੇ ਮਾਰਗ ਤੇ ਚੱਲਣ ਲਈ ਅੱਲਾਹ ਦੇ ਬੰਦਿਆਂ ਪ੍ਰਤੀ ਨਿਮਰਤਾ, ਖ਼ਿਮਾ, ਸਹਿਜ ਆਦਿ ਸਦਗੁਣ ਧਾਰਨ ਕਰਨ ਦੀ ਪ੍ਰੇਰਨਾ ਕਰਦੇ ਹੋਏ ਕਹਿੰਦੇ ਹਨ - ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥

       ਭਾਰਤੀ ਅਤੇ ਪੱਛਮੀ ਏਸ਼ੀਆ ਵਿਚ ਲਗਪਗ ਸਮੂਹ ਧਰਮ ਪੈਦਾ ਹੋਏ ਹਨ। ਪੱਛਮੀ ਏਸ਼ੀਆ ਵਿਚ ਪੈਦਾ ਹੋਣ ਵਾਲੇ ਧਰਮਾਂ ਵਿਚ ਯਹੂਦੀ, ਈਸਾਈ ਅਤੇ ਇਸਲਾਮ ਧਰਮ ਦਾ ਨਾਂ ਪ੍ਰਮੁਖਤਾ ਨਾਲ ਲਿਆ ਜਾਂਦਾ ਹੈ। ਭਾਰਤੀ ਧਾਰਮਿਕ ਪਰੰਪਰਾ ਵਿਚ ਜੈਨ, ਹਿੰਦੂ, ਬੁੱਧ ਅਤੇ ਸਿੱਖ ਧਰਮ ਵਿਸ਼ੇਸ਼ ਤੌਰ ਤੇ ਦੁਨੀਆ ਸਾਹਮਣੇ ਉਜਾਗਰ ਹੋਏ ਹਨ। ਪੱਛਮੀ ਏਸ਼ੀਆ ਅਤੇ ਭਾਰਤ ਵਿਚ ਪੈਦਾ ਹੋਈਆਂ ਧਾਰਮਿਕ ਪਰੰਪਰਾਵਾਂ ਵਿਚ ਇਕ ਵੱਡਾ ਵਖਰੇਵਾਂ ਇਹ ਹੈ ਕਿ ਪੱਛਮੀ ਏਸ਼ੀਆ ਦੇ ਧਰਮਾਂ ਵਿਚ ਪੁਨਰ ਜਨਮ ਦਾ ਕੋਈ ਸਥਾਨ ਨਹੀਂ ਹੈ ਅਤੇ ਭਾਰਤੀ ਧਰਮਾਂ ਵਿਚ ਮੌਜੂਦਾ ਜੀਵਨ ਨੂੰ ਪਿਛਲੇ ਜੀਵਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਦੁਨੀਆ ਦੇ ਸਮੂਹ ਧਰਮਾਂ ਵਿਚ ਇਕ ਗੱਲ ਦੀ ਸਾਂਝ ਹੈ ਕਿ ਹਰ ਇਕ ਸਿਧਾਂਤ ਨੂੰ ਕਰਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਭਾਰਤੀ ਸਮਾਜ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਜਿਸਨੇ ਸ਼ੁਭ ਕਰਮ ਕੀਤੇ ਹਨ ਉਹ ਅਮੀਰ ਘਰਾਂ ਵਿਚ ਪੈਦਾ ਹੋਏ ਹਨ ਅਤੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਹਨ ਉਹ ਗੁਰਬਤ ਵਿਚ ਜੀਵਨ ਬਤੀਤ ਕਰਦੇ ਹਨ। ਇਸੇ ਪ੍ਰਭਾਵ ਅਧੀਨ ਔਖੀ ਘੜੀ ਮੌਕੇ ਇਕ ਗੱਲ ਮੁਹਾਵਰੇ ਵਾਂਗ ਆਮ ਲੋਕਾਂ ਦੇ ਮੂੰਹੋਂ ਅਕਸਰ ਸੁਣਨ ਨੂੰ ਮਿਲਦੀ ਹੈ ਕਿ 'ਪਤਾ ਨਹੀਂ ਰੱਬ ਕਿਹੜੇ ਕਰਮਾਂ ਦੀ ਸਜ਼ਾ ਦੇ ਰਿਹਾ ਹੈ'। ਬਾਬਾ ਜੀ ਮਨੁੱਖ ਦੇ ਅਮੀਰ ਜਾਂ ਗਰੀਬ ਹੋਣ ਕਰਕੇ ਚੰਗੇ ਜਾਂ ਮਾੜੇ ਕਰਮਾਂ ਨਾਲ ਨਹੀਂ ਜੋੜਦੇ ਬਲਕਿ ਉਹ ਮਨੁੱਖ ਦੇ ਜੀਵਨ ਵਿਚ ਸ਼ੁਭ ਕਾਰਜਾਂ ਪ੍ਰਤੀ ਉੱਦਮ ਦੀ ਘਾਟ ਅਤੇ ਮਨ ਵਿਚ ਪੈਦਾ ਹੋਏ ਆਲਸ ਨੂੰ ਦੋਸ਼ੀ ਮੰਨਦੇ ਹਨ। ਉਹ ਕਹਿੰਦੇ ਹਨ ਕਿ ਅੱਲਾਹ ਦੀ ਦਰਗਾਹ ਵਿਚ ਅਮੀਰ-ਗਰੀਬ ਜਾਂ ਪਦਾਰਥਕ ਵਸਤਾਂ ਦੇ ਇਕੱਤਰ ਕੀਤੇ ਸਮੂਹ ਕਰਕੇ ਨਹੀਂ ਬਲਕਿ ਸ਼ੁੱਭ ਅਮਲਾਂ ਦੇ ਅਧਾਰ ਦੇ ਨਿਬੇੜਾ ਹੋਣਾ ਹੈ - ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥ ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ॥

       ਬਾਬਾ ਫ਼ਰੀਦ ਜੀ ਆਪਣੀ ਸਮੁੱਚੀ ਬਾਣੀ ਵਿਚ ਅੱਲਾਹ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਇਸ ਕਾਰਜ ਲਈ ਉਹ ਆਪਣੇ ਧਰਮ ਦੀ ਮਰਯਾਦਾ ਦਾ ਪੂਰਨ ਤੌਰ ਤੇ ਪਾਲਣਾ ਕਰਨ ਅਤੇ ਸਮੁੱਚੀ ਮਨੁੱਖਤਾ ਪ੍ਰਤੀ ਪ੍ਰੇਮ ਅਤੇ ਭਾਈਚਾਰੇ ਦੀ ਸਾਂਝ ਪੈਦਾ ਕਰਨ ਦੀ ਪ੍ਰੇਰਨਾ ਪੈਦਾ ਕਰਦੇ ਹਨ।