ਸਭ ਰੰਗ

 •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
 •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
 •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
 •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
 •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
 •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 • ……… ’ਤੇ ਉਹ ਵਿਛੜ ਗਏ (ਕਹਾਣੀ)

  ਇਕਵਾਕ ਸਿੰਘ ਪੱਟੀ    

  Email: ispatti@gmail.com
  Address: ਸੁਲਤਾਨਵਿੰਡ ਰੋਡ
  ਅੰਮ੍ਰਿਤਸਰ India
  ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy sertraline 100mg

  buy sertraline
  ਗੱਲ ਉਦੋਂ ਦੀ ਹੈ ਜਦੋਂ ਉਹ ਦਸਵੀਂ ਜਮਾਤ ਵਿੱਚ ਪੜ੍ਹਦੇ ਸੀ ਤੇ ਗੱਲਾਂ ਬਾਤਾਂ ਕਰਦੇ ਇਕੱਠੇ ਸਕੂਲ ਜਾਇਆ ਕਰਦੇ ਸਨ। ਇੱਕ ਦੂਜੇ ਦੇ ਘਰ ਵੀ ਚੰਗਾ ਆਉਣ ਜਾਣ ਸੀ । ਦੋਵੇਂ ਹੀ ਪੜਾਈ ਵਿੱਚ ਰੱਜ ਕੇ ਹੁਸ਼ਿਆਰ ਸਨ । ਪਰ ਨਸੀਬ ਨੇ ਘਰ ਦੀ ਹਾਲਤ ਦੇ ਮੱਦੇਨਜ਼ਰ ਬਾਰਵੀਂ ਤੱਕ ਹੀ ਪੜ੍ਹਾਈ ਕੀਤੀ ਅਤੇ ਫਿਰ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੀ ਵੱਡੀ ਭੈਣ ਵਾਂਗ ਸਿਲਾਈ-ਕਢਾਈ ਦਾ ਕੰਮ ਸਿੱਖ ਕੇ ਘਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ । ਤਿੰਨਾਂ ਭੈਣਾਂ ਵਿੱਚੋਂ ਇਹ ਵਿਚਕਾਰਲੀ ਭੈਣ ਸੀ ਅਤੇ ਇੱਕ ਸਾਰਿਆਂ ਤੋਂ ਛੋਟਾ ਵੀਰ ਨਿਰਮਲ ਸੀ ।
        ਸ਼ੁੱਭਨੂਰ ਅਤੇ ਨਸੀਬ ਦੀ ਇਹ ਬਚਪਨ ਦੀ ਦੋਸਤੀ ਬਾਰਵੀਂ ਜਮਾਤ ਪਾਰ ਕਰਦਿਆਂ ਤੱਕ ਪਿਆਰ ਦਾ ਰੂਪ ਲੈ ਚੁੱਕੀ ਸੀ । ਜਿਸ ਵਿੱਚ ਆਪਸੀ ਪਿਆਰ, ਭਾਵਨਾਵਾਂ ਦੀ ਕਦਰ, ਸੁੱਖ-ਦੁੱਖ ਦੀ ਸਾਂਝ, ਆਪਣਾਪਣ ਇਸ ਹੱਦ ਤੱਕ ਵੱਧ ਚੁੱਕਿਆ ਸੀ ਕਿ ਜੇ ਦੋਵੇਂ ਵਿਆਹ ਕਰਵਾ ਵੀ ਲੈਂਦੇ ਤਾਂ ਸਮਾਜ ਲਈ ਜਿੱਥੇ ਇਹ ਵਿਆਹ ਇੱਕ ਪ੍ਰੇਰਣਾ ਦਾ ਸੋਮਾ ਹੋਣਾ ਸੀ, ਉਥੇ ਨਾਲ ਹੀ ਬਿਨ੍ਹਾ ਦਾਜ-ਦਹੇਜ ਅਤੇ ਜਾਤ-ਪਾਤ ਦੇ ਘਟੀਆ ਵਿਤਕਰੇ ਤੋਂ ਨਿਰਲੇਪ ਹੁੰਦਾ ਹੋਇਆ ਇੱਕ ਮਿਸਾਲ ਬਣ ਜਾਣਾ ਸੀ ।
        ਕਿਸੇ ਕਾਰਣ ਪੜ੍ਹਾਈ ਦੀ ਖਾਤਿਰ ਸ਼ੁੱਭਨੂਰ ਨੂੰ ਸ਼ਹਿਰ ਤੋਂ ਬਾਅਦ ਜਾਣਾ ਪੈ ਗਿਆ । ਜੋ ਤਿੰਨ ਸਾਲ ਬਾਅਦ ਵਾਪਿਸ ਆਇਆ, ਬੇਸ਼ੱਕ ਦੂਰੀਆਂ ਪਈਆਂ ਰਹੀਆਂ ਪਰ ਇਸ ਜੁਦਾਈ ਦੇ ਵਿੱਚ ਇਹ ਪਿਆਰ ਦਾ ਬੂਟਾ ਹੋਰ ਵੀ ਜਿਆਦਾ ਪੱਕਿਆ ਅਤੇ ਰੰਗ ਗੂੜ੍ਹਾ ਹੋ ਗਿਆ ਸੀ ।
        ਪੜ੍ਹਾਈ ਤੋਂ ਇੱਕਦਮ ਬਾਅਦ ਹੀ ਸ਼ੁੱਭਨੂਰ ਨੂੰ ਚੰਗੀ ਨੌਕਰੀ ਮਿਲ ਗਈ । ਹੁਣ ਉਸਨੇ ਨਸੀਬ ਨੂੰ ਕਿਹਾ, ਨਸੀਬ ਮੈਂ ਪੂਰੀ ਤਰ੍ਹਾਂ ਆਪਣੇ ਕਾਰੋਬਾਰ ਵਿੱਚ ਸੈੱਟ ਹੋ ਚੁੱਕਿਆ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਹੁਣ ਤੂੰ ਵੀ ਅੱਗੋਂ ਆਪਣੀ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਤੇ ਸਾਰਾ ਖਰਚਾ ਮੈਂ ਕਰਨ ਨੂੰ ਤਿਆਰ ਹਾਂ । ਅਤੇ ਕਿਉਂ ਨਾ ਹੁਣ ਆਪਾਂ ਆਪਣੇ ਵਿਆਹ ਦੀ ਗੱਲ ਵੀ ਕਰ ਲਈਏ ਘਰਦਿਆਂ ਨਾਲ । ਕਿਉਂਕਿ ਤੇਰੀ ਵੱਡੀ ਭੈਣ ਮਹਿੰਦਰ ਵੀ ਪਿਛਲੇ ਸਾਲ ਵਿਆਹੀ ਗਈ ਹੈ । ਤੇ ਤੂੰ ਵੀ ਹੁਣ ਵਿਆਹੁਣਯੋਗ ਹੈਂ ।”
        ਤਾਂ ਨਸੀਬ ਨੇ ਕੁੱਝ ਦੇਰ ਚੁੱਪ ਰਹਿ ਕੇ ਬੋਲਣਾ ਸ਼ੁਰੂ ਕੀਤਾ, “ਤੁਸੀਂ ਠੀਕ ਕਹਿ ਰਹੇ ਹੋ ਸ਼ੁੱਭ, ਪਰ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਹੈ ਕਿ ਜਿਵੇਂ ਸਾਡੇ ਪਿਆਰ ਤੇ ਕੋਈ ਖਤਰਾ ਆਉਣ ਵਾਲਾ ਹੋਵੇ, ਮੇਰਾ ਦਿਲ ਬਹੁੱਤ ਡਰ ਰਿਹਾ ਹੈ । ਮੇਰੇ ਘਰ ਪਰਿਵਾਰ ਵਾਲੇ ਸ਼ਾਇਦ ਇਹ ਸੱਭ ਨਾ ਮੰਨਣ।”
        “ਪਰ ਕਿਉਂ …?” ਸ਼ੁੱਭਨੂਰ ਨੇ ਪੁੱਛਿਆ । “ਦੇਖ ਅੱਜ ਮੈਂ ਪੂਰੀ ਤਰ੍ਹਾਂ ਆਪੇ ਪੈਰਾਂ ਤੇ ਖੜ੍ਹਾ ਹੋ ਚੁੱਕਿਆਂ ਹਾਂ । ਮੇਰੇ ਘਰ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਤੈਨੂੰ ਸਾਰੇ ਸੁੱਖ ਮਿਲਣਗੇ । ਤੈਨੂੰ ਬਹੁੱਤ ਖੁਸ਼ ਰੱਖ ਸਕਦਾ ਹਾਂ । ਨਾਲੇ ਮੈਂ ਦਾਜ ਵਿੱਚ ਕੁੱਝ ਵੀ ਨਹੀਂ ਲੈਣਾ ਸਿਵਾਏ ਤੇਰੇ ਪਿਆਰ ਤੋਂ ਬਿਨ੍ਹਾਂ । ਤਾਂ ਫਿਰ ਵੀ ਤੇਰੇ ਪਰਿਵਾਰ ਵਾਲੇ ਕਿਉਂ ਨਹੀਂ ਮੰਨਣਗੇ ??” ਜਦ ਕਿ ਤੂੰ ਵੀ ਇਸ ਸਮਾਜ ਦੀ ਪੜ੍ਹੀ ਲਿਖੀ ਕੁੜੀ ਹੈ ਤਾਂ ਤੂੰ ਕਿਉਂ ਡਰ ਰਹੀ ਹੈਂ, ਤੂੰ ਆਪਣੇ ਪਰਿਵਾਰ ਨਾਲ ਗੱਲ ਤਾਂ ਕਰ । ਕੀ ਪਤਾ ਉਹ ਮੰਨ ਹੀ ਜਾਣ ।..””
        “ਠੀਕ ਹੈ ਜੀ, ਮੈਂ ਕੋਸ਼ਿਸ਼ ਕਰਾਂਗੀ ! ਦੇਖਦੀ ਹਾਂ ਘਰਦੇ ਕੀ ਕਹਿੰਦੇ ਨੇ ।” ਇਹੀ ਚਾਹਵਾਂਗੀ ਕਿ ਰੱਬ ਭਲੀ ਹੀ ਕਰੇ ਤਾਂ ਕਿ ਅਸੀਂ ਆਪਣੀ ਜਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਅ ਸਕੀਏ ।” ਨਸੀਬ ਬੋਲੀ ।
        “ਹਾਂ ! ਨਸੀਬ ਬਿਲਕੁਲ ਠੀਕ ਕਿਹਾ ਤੁਸੀਂ । ਅਸੀਂ ਦੋਵੇਂ ਖੂਬ ਮਿਹਨਤ ਕਰਾਂਗੇ, ਤੂੰ ਵੀ ਅੱਗੋਂ ਪੜਾਈ ਕਰੀਂ ਮੈਂ ਵੀ ਹੋਰ ਪੜਾਂਗਾ । ਆਪਾਂ ਦੋਵੇਂ ਪੜ੍ਹ ਲਿਖ ਕੇ, ਸਮਾਜ ਨੂੰ ਦਾਜ ਪ੍ਰਥਾ, ਜਾਤ-ਪਾਤ ਦੇ ਵਿਤਕਰੇ, ਭਰੂਣ ਹੱਤਿਆ ਆਦਿਕ ਮਸਲਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ । ਵਿਆਹ ਤੋਂ ਬਾਅਦ ਅਸੀਂ ਵੀ ਬੇਟੇ ਦੀ ਥਾਂ ਤੇ ਰੱਬ ਕੋਲੋਂ ਬੇਟੀ ਦੀ ਮੰਗ ਕਰਾਂਗੇ । ਨਾਲੇ ਤੇਰਾ ਵੀ ਤਾਂ ਸੁਪਨਾ ਹੈ ਕਿ ਆਪਾਂ ਦੋਵੇਂ ਇਸ ਦੇਸ਼, ਧਰਮ, ਕੌਮ ਲਈ ਕੁੱਝ ਕਰੀਏ । ਤੇ ਜੇ ਰੱਬ ਜੀ ਨੇ ਆਪਾਂ ਨੂੰ ਇੱਕ ਕਰ ਦਿੱਤਾ ਤਾਂ ਸੱਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਕਿ ਅਸੀਂ ਸਮਾਜ ਭਲਾਈ ਲਈ ਜੋ ਸੁਪਨੇ ਬਚਪਨ ਤੋਂ ਬੁਣਦੇ ਆ ਰਹੇ ਹਾਂ ਉਹ ਸਾਰੇ ਪੂਰੇ ਕਰਨ ਵਿੱਚ ਵਾਹਿਗੁਰੂ ਆਪ ਸਹਾਈ ਹੋਵੇ । ਪਰ ਜੇ ਰੱਬ ਨਾ ਕਰੇ ਜੇ ਅਸੀਂ ਵੱਖ ਹੋ ਗਏ ਤੇ ਮਜਬੂਰੀ ਵੱਸ ਕੋਈ ਹੋਰ ਜੀਵਣ ਸਾਥੀ ਚੁਨਣਾ ਪਿਆ ਤਾਂ ਪਤਾ ਨਹੀਂ ਉਸਦੇ ਵੀਚਾਰ ਕਿਹੋ ਜਿਹੇ ਹੋਵਣ ?” ਥੋੜਾ ਉਦਾਸ ਹੁੰਦਿਆਂ ਸ਼ੁੱਭਨੂਰ ਨੇ ਕਿਹਾ।
        “ਨਹੀਂ ਸ਼ੁੱਭ ! ਰੱਬ ਦਾ ਵਾਸਤਾ ਇੱਦਾਂ ਨਾ ਕਹੋ । ਮੈਂ ਅਰਦਾਸ ਕਰਾਂਗੀ ਰੱਬ ਜੀ ਅੱਗੇ ।” ਕਹਿੰਦਿਆਂ ਨਸੀਬ ਨੇ ਕਿਹਾ ਹੁਣ ਬਹੁਤ ਸਮਾਂ ਹੋ ਗਿਆ ਗੱਲਾਂ ਕਰਦਿਆਂ ਚੱਲੋ ਘਰ ਚੱਲੀਏ । ਮੈਂ ਕੱਲ ਘਰ ਗੱਲ ਕਰਾਂਗੀ ਤੇ ਤੁਸੀਂ ਵੀ ਆਪਣੇ ਘਰ ਗੱਲ ਸ਼ੁਰੂ ਕਰਨੀ ।”
        “ਹਾਂ ਠੀਕ ਹੈ !” ਚੱਲੋ ਚੱਲੀਏ । ਤੇ ਦੋਵੇਂ ਮਨ ਵਿੱਚ ਕਈ ਤਰ੍ਹਾਂ ਦੇ ਨਵੇਂ ਸੁਪਨੇ ਲੈ ਕੇ ਆਪੋ-ਆਪਣੇ ਰਾਹ ਪੈ ਗਏ ।
        *****
        ਇਹ ਕੀ ਕਹਿ ਰਹੀ ਏਂ ਧੀਏ ? ਤੈਨੂੰ ਆਪਣੇ ਮਾਂ-ਬਾਪ ਦੀ ਇੱਜ਼ਤ ਦਾ ਜ਼ਰਾ ਵੀ ਖਿਆਲ ਨਹੀਂ ਜੋ ਲਵ ਮੈਰਿਜ਼ ਕਰਵਾਉਣ ਨੂੰ ਫਿਰਦੀ ਹੈਂ ..??  ਤੈਨੂੰ ਇੱਕ ਵਾਰ ਵੀ ਇਹ ਗੱਲ ਕਰਨ ਲੱਗਿਆਂ ਸ਼ਰਮ ਨਾ ਆਈ ? ਆਪਣੇ ਪਿਉ ਦੀ ਪੱਗ ਦਾ ਜ਼ਰਾ ਤਾਂ ਖਿਆਲ ਰੱਖਦੀ । ਨਸੀਬ ਦੀ ਮਾਂ ਗੁਰਮੀਤ ਇੱਕੋ ਸਾਹੇ ਬੋਲੀ ।
        ਨਹੀਂ ਮੰਮੀ ਜੀ ! ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਚਾਹਵਾਂਗੀ ਕਿ ਮੇਰੇ ਕਰਕੇ ਕਦੇ ਮੇਰੇ ਬਾਬੁਲ ਦਾ ਸਿਰ ਨੀਵਾਂ ਹੋਵੇ । ਮੈਂ ਤਾਂ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਲੜਕੀ ਹਾਂ ਤੇ ਇਹ ਵਿੱਦਿਆ ਲੈਣ ਲਈ ਤੁਸੀਂ ਹੀ ਮੈਨੂੰ ਸਕੂਲ ਵਿੱਚ ਭੇਜਿਆ ਸੀ ਤਾਂ ਕਿ ਮੈਂ ਪੱਛੜੇ ਸਮਾਜ ਦੀ ਤਰ੍ਹਾਂ ਨਾ ਬਣਾ ਸਗੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਇੱਕ ਚੰਗੀ, ਨੇਕ ਇਨਸਾਨ ਬਣ ਸਕਾਂ ਤੇ ਜਿੱਥੇ ਮੈਂ ਆਪਣੇ ਮਾਂ-ਬਾਪ ਦਾ ਸਿਰ ਉੱਚਾ ਕਰਾਂ, ਆਪਣੇ ਘਰ ਨੂੰ ਉੱਚਾ ਕਰਾਂ ਉੱਤੇ ਨਾਲ ਹੀ ਅਗਲੇ ਘਰ ਜਾ ਕੇ ਵੀ ਆਪਣੇ ਮਾਂ-ਬਾਪ ਵੱਲੋਂ ਦਿੱਤੀ ਸਿੱਖਿਆ, ਵਿੱਦਿਆ, ਸੰਸਕਾਰਾਂ ਨਾਲ ਸੱਭ ਦਾ ਦਿਲ ਜਿੱਤ ਸਕਾਂ ।
        ਅੱਜਕੱਲ੍ਹ ਸਮਾਂ ਬਦਲ ਗਿਆ ਹੈ, ਅੱਜ ਲਵ ਮੈਰਿਜ਼ ਕਰਵਾਉਣ ਨੂੰ ਬੁਰਾ ਨਹੀਂ ਸਮਝਿਆ ਜਾਂਦਾ ਨਾਲੇ ਇਸ ਵਿੱਚ ਬੁਰਾ ਹੈ ਵੀ ਕੀ? ਮੰਮਾ ਤੁਸੀਂ ਤਾਂ ਦੇਖਿਆ ਹੀ ਏ ਕਿ ਸ਼ੁੱਭਨੂਰ ਪੜ੍ਹਿਆ-ਲਿਖਿਆ, ਅਗਾਂਹਵੱਧੂ, ਉੱਚੀ-ਸੁੱਚੀ ਸੋਚ ਦਾ ਮਾਲਿਕ, ਸਾਊ ਸੁਭਾਅ, ਗੁਰਮਤਿ ਅਨੁਸਾਰ ਜੀਵਣ ਜਿਊਣ ਵਾਲਾ ਇੱਕ ਕੀਰਤੀ ਇਨਸਾਨ ਹੈ ਉੱਥੇ ਨਾਲ ਹੀ ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਤੇ ਸਭ ਦਾ ਦਿਲ ਜਿੱਤਣ ਵਾਲਾ । ਨਾ ਤਾਂ ਮੈਂ ਅਤੇ ਨਾ ਹੀ ਉਹ ਜਾਤ-ਪਾਤ ਵਰਗੀ ਘਟੀਆ ਵੀਚਾਰਧਾਰਾ ਨੂੰ ਮੰਨਦੇ ਹਾਂ ਤੇ ਨਾ ਹੀ ਵਿਆਹ ਵੇਲੇ ਕਿਸੇ ਦਾਜ-ਦਹੇਜ ਦੀ ਸਾਨੂੰ ਲੋੜ ਹੋਵੇਗੀ । ਸਾਨੂੰ ਜੇ ਲੋੜ ਹੋਵੇਗੀ ਤਾਂ ਸਿਰਫ ਆਪਣੇ ਮਾਤਾ-ਪਿਤਾ ਦੇ ਸਾਥ ਅਤੇ ਉਹਨਾਂ ਦੀ ਆਸੀਸ ਦੀ ਜਿਸਦੇ ਸਹਾਰੇ ਹੀ ਅਸੀਂ ਇਹ ਕਾਜ ਰਚਾ ਸਕਦੇ ਹਾਂ ।
        ਤੁਸੀਂ ਦੇਖਿਆ ਹੀ ਹੈ ਕਿ ਕਿੱਦਾਂ ਅੱਜ ਕੱਲ੍ਹ ਭਰੂਣ ਹੱਤਿਆਂਵਾਂ ਨੇ ਸਮਾਜ ਨੂੰ ਕਲੰਕਿਤ ਕਰ ਦਿੱਤਾ ਹੈ, ਕਿਸ ਤਰਹਾਂ ਅੱਜ ਲੱਖਾਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਦਾਜ ਦੀ ਹਵਸ ਵਿੱਚ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ, ਕਿਸ ਤਰਹਾਂ ਅੱਜ ਕੁੜੀਆਂ ਨਾਲ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ, ਅਸੀਂ ਤਾਂ ਬੱਸ ਚਾਹੁੰਦੇ ਹਾਂ ਕਿ ਤੁਸੀਂ ਇਸ ਚੰਦਰ ਜ਼ਮਾਨੇ ਦੀ ਪਰਵਾਹ ਨਾ ਕਰਦੇ ਹੋਏ ਇਸ ਕਾਰਜ ਨੂੰ ਲਵ ਤੋਂ ਅਰੇਂਜ ਵਿੱਚ ਬਦਲ ਕੇ ਸਮਾਜ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰ ਸਕੋ । ਪਤਾ ਹੈ ਨਾ ਵੱਡੀ ਦੀਦੀ ਮਹਿੰਦਰ ਨੂੰ ਉਸਦੇ ਪਰਿਵਾਰ ਨੇ ਕਿੰਨਾ ਤੰਗ ਕੀਤਾ ਸੀ ਹੁਣ ਜਾ ਕੇ ਕੁੱਝ ਸੁਧਾਰ ਹੋਇਆ ਹੈ ਉਹ ਵੀ ਜਦ ਪੁਲਿਸ ਨੇ ਦਖਲ ਦਿੱਤਾ । ਇਸ ਤਾਂ ਵਾਹਿਗੁਰੂ ਦੀ ਕ੍ਰਿਪਾ ਹੈ ਕਿ ਹੁਣ ਸੱਭ ਠੀਕ ਠਾਕ ਹੋ ਚੁੱਕਾ ਹੈ ਪਰ ਜੇ ਕਿਤੇ ਉਹ ਸਭ ਦਰੁਸਤ ਨਾ ਹੁੰਦਾ ਤਾਂ ਆਪਾਂ ਕੀ ਕਰ ਲੈਣਾ ਸੀ ? ਨਸੀਬ ਨੇ ਆਪਣੀ ਲਗਾਤਾਰ ਸੱਭ ਕੁੱਝ ਬੋਲ ਦਿੱਤਾ ।
        “ਨਹੀਂ, ਇਹ ਨਹੀਂ ਹੋ ਸਕਦਾ । ਇੱਕ ਤਾਂ ਮੁੰਡਾ ਨਾਲ ਵਾਲੇ ਮੁਹੱਲੇ ਦਾ ਹੈ, ਕੀ ਕਹਿਣਗੇ ਮੁਹੱਲੇ ਵਾਲੇ ? ਕੀ ਕਹੂ ਸਮਾਜਕ ਭਾਈਚਾਰਾ? ਸਾਡੇ ਤਾਂ ਸ਼ਰੀਕੇ ਨੇ ਹੀ ਨਹੀਂ ਜਿਊਣ ਦੇਣਾ ! ਨਾਲੇ ਮੁੰਡੇ ਦਾ ਬਰਾਦਰੀ ਕੋਈ ਹੋਰ ਤੇ ਸਾਡੀ ਕੋਈ ਹੋਰ । ਇਹ ਖਿਆਲੀ ਦੁਨੀਆਂ ਵਿੱਚੋਂ ਬਾਹਰ ਨਿਕਲ ਤੇਰੇ ਬਾਪੂ ਨੇ ਇਹ ਕਦੇ ਨਹੀਂ ਮੰਨਣਾ, ਤੈਨੁੰ ਵੀ ਪਤਾ ਉਹ ਕਿੰਨਾ ਡਾਢਾ ਹੈ ।”
        “ਪਰ ਮੰਮੀ… !!”
        “ਕੋਈ ਪਰ ਪੁਰ ਨਹੀਂ ਚੱਲਣੀ ਤੇਰੀ, ਚਾਰ ਅੱਖਰ ਪੜ੍ਹ ਕੇ ਦੁਨੀਆ ਦੇ ਰੀਤੀ ਰਿਵਾਜ਼ ਬਦਲਣ ਤੁਰੀ ਹੈਂ ! ਜੋ ਗੱਲ ਅੱਜ ਮੇਰੇ ਨਾਲ ਕਰ ਲਈ, ਭੁੱਲ ਕੇ ਵੀ ਦੁਬਾਰਾ ਉਸ ਮੁੰਡੇ ਦਾ ਨਾਮ ਇਸ ਘਰ ਵਿੱਚ ਨਾ ਲਵੀਂ। ਫਿਰ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਹੀ ਤੇਰਾ ਬਾਪੂ ਕਿਸੇ ਹੋਰ ਨਾਲ ਤੋਰ ਦੇਵੇ । ਚੁੱਪ ਕਰਕੇ ਰਸੋਈ ਚ ਆਪਣਾ ਕੰਮ ਕਰ ਜਾ ਕੇ, ਤਰਕਲਾਂ ਹੋ ਚੱਲੀਆਂ, ਬਾਪੂ ਵੀ ਆਉਣ ਵਾਲਾ ਤੇਰਾ । ਕਹਿ ਕੇ ਗੁਰਮੀਤ ਘਰੇਲੂ ਕੰਮਾ ਵਿੱਚ ਰੁੱਝ ਗਈ ।
        ਨਸੀਬ ਸੋਚੀਂ ਪੈ ਗਈ ਕਿ ਇਹ ਸੱਭ ਕਿਵੇਂ ਹੱਲ ਹੋ ਸਕੇਗਾ? ਕੌਣ ਸਮਝਾ ਸਕਦਾ ਹੈ ਇਹਨਾਂ ਨੂੰ? ਸਾਰੇ ਰਿਸ਼ਤੇਦਾਰਾਂ/ਸਨੇਹੀਆਂ ਦਾ ਖਿਆਲ ਇੱਕ ਦਮ ਦਿਮਾਗ ਵਿੱਚ ਆਇਆ ਤਾਂ ਦੇਖਦੀ ਹੈ ਕਿ ਅਜੇ ਵੀ ਅਸੀਂ ਪ੍ਰੰਪਰਾਵਾਂ/ਰੀਤੀ-ਰਿਵਾਜ਼ਾਂ ਨੂੰ ਮਾਨਤਾ ਦੇ ਕੇ ਜਿਆਦਤਾਰ ਆਪਣਾ ਭਵਿੱਖੀ ਨੁਕਸਾਨ ਕਰ ਰਹੇ ਹਾਂ ? ਕੀ ਫਾਇਦਾ ਸਾਡੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਜੇ ਕਰ ਉਹ ਉਸਦਾ ਸਹੀ ਲਾਭ ਲੈ ਕੇ ਆਪਣਾ ਸਹੀ ਜਾਂ ਗਲਤ ਫੈਂਸਲਾ ਨਹੀਂ ਕਰ ਸਕਦੇ ਅਤੇ ਰੂੜੀਵਾਦੀ ਵੀਚਾਰਾਂ ਥੱਲੇ ਹੀ ਆਪਣੀ ਜਿੰਦਗੀ ਨੂੰ ਬਿਤਾਉਣ ਲਈ ਮਜਬੂਰ ਹੋਣ ਪੈਂਦਾ ਹੈ ।
        ਪਰ ਇੱਕ ਦਮ ਇੱਕ ਚੀਰਦੀ ਹੋਈ ਆਵਾਜ਼ ਨੇ ਨਸੀਬ ਦਾ ਇਹ ਖਿਆਲ ਤੋੜ ਦਿੱਤਾ, ਜਦ ਕਮਰੇ ਵਿੱਚੋਂ ਆਵਾਜ਼ ਆਈ, “ਗੁਰਮੀਤ ਜਾਂ ਤਾਂ ਇਸ ਕੁੜੀ ਨੂੰ ਅੱਜ ਹੀ ਗੱਲ ਘੁੱਟ ਕੇ ਮਾਰਦੇ, ਨਹੀਂ ਤਾਂ ਜੇ ਕੱਲ ਇਹਨੇ ਸਾਡੀ ਇੱਜ਼ਤ ਦੇ ਖਿਲ਼ਾਫ ਕਦਮ ਚੁਕਿਆ ਤਾਂ ਮੇਰਾ ਮਰਿਆ ਮੂੰਹ ਵੇਖੇਂਗੀ । ਜੇ ਕੱਲ ਨੂੰ ਇਹ ਘਰੋਂ ਦੌੜ ਗਈ ਤਾਂ ਇਹੋ ਜਿਹੀ ਲਾਹਨਤਾਂ ਭਰੀ ਜਿੰਦਗੀ ਤੋਂ ਮੈਂ ਮਰਨਾ ਜਾਂ ਮਾਰਨਾ ਬਿਹਤਰ ਸਮਝਾਂਗਾ।“ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਨਸੀਬ ਦੇ ਬਾਪੂ ਦੀ ਸੀ, ਜੋ ਗੁਰਮੀਤ ਵੱਲੋਂ ਨਸੀਬ ਬਾਰੇ ਗੱਲ ਕਰਨ ਤੋਂ ਬਾਅਦ ਦਾ ਹਾਲਤ ਬਿਆਨ ਕਰਦੀ ਸੀ।
        ਖੈਰ! ਕੁੱਝ ਦਿਨਾਂ ਬਾਅਦ ਜਦ ਸ਼ੁੱਭਨੂਰ ਨੂੰ ਮਿਲੀ ਤਾਂ ਸਾਰੀ ਗੱਲ ਉਸਨੂੰ ਦੱਸਣ ਤੋਂ ਬਾਅਦ ਪਤਾ ਲੱਗਾ ਕਿ ਹਾਲਤ ਸ਼ੁੱਭ ਦੇ ਘਰ ਦੀ ਕੋਈ ਵੱਖਰੀ ਨਹੀਂ ਸੀ । ਉਹੀ ਨੱਕ ਦੀ ਫਿਕਰ, ਵਿਖਾਵੇ ਦੀ ਦੁਨੀਆਂ, ਜਾਤ-ਬਰਾਦਰੀ ਦੀ ਉੱਚੀ-ਨੀਵੀਂ ਹੋਣ ਵਾਲੀ ਸੋਚ, ਤੇ ਝੂਠਾ ਸਟੈਂਡਰਡ ।
        ਦੋਨੋਂ ਜਾਣੇ ਚੁੱਪ ਕਰਕੇ ਬੈਠ ਗਏ !
        ਸ਼ੁੱਭ ਬੋਲਣ ਲੱਗਾ, ਯਾਰ ਨਸੀਬ ਕਿੰਨੀ ਅਜ਼ੀਬ ਗੱਲ ਹੈ ਨਾ, ਕਿ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਉਣ ਵਿੱਚ ਕਿੰਨਾ ਫਖਰ ਕਰਦੇ ਹਾਂ । ਪਰ ਅਫਸੋਸ ਕਿ ਮਾਡਰਨ ਬਣਨ ਲਈ ਤਿਆਰ ਨਹੀਂ ਹਾਂ । ਕਹਿਣ ਨੂੰ ਤਾਂ ਹੋਰ ਕੰਮਾਂ ਵਿੱਚ ਅਸੀਂ ਹਰ ਦੂਜੇ, ਤੀਜੇ ਨੂੰ ਨੀਵਾਂ ਵਿਖਾ ਕੇ ਆਪਣੇ ਅਖੌਤੀ ਅਗਾਂਹਵਧੂਪੁਣੇ ਦਾ ਡੰਡੋਰਾ ਪਿੱਟਦੇ ਹਾਂ, ਪਰ ਆਪਣੇ ਘਰ ਵਿੱਚ ਗੱਲ ਆ ਜਾਵੇ ਤਾਂ ਉਹੀ ਪੁਰਾਣੀ ਸੋਚ ਝੱਟ ਪ੍ਰਗਟ ਹੋ ਜਾਂਦੀ ਹੈ ।
        ਤੂੰ ਵੀ ਸਿਆਣੀ ਅਤੇ ਮਾਤਾ-ਪਿਤਾ ਦਾ ਹਰ ਕਹਿਣਾ ਮੰਨਣ ਵਾਲੀ ਕੁੜੀ ਹੈਂ ਮੈਂ ਤੈਨੂੰ ਮਜਬੂਰ ਨਹੀਂ ਕਰਾਂਗਾ ਕਿ ਆਪਾਂ ਦੋੜ ਕੇ ਕੋਰਟ ਮੈਰਿਜ਼ ਕਰਵਾ ਲਈਏ । ਕਿਉਂਕਿ ਉਸ ਤੋਂ ਬਾਅਦ ਵੀ ਸਾਡੀ ਜਿੰਦਗੀ ਸੇਫ ਨਹੀਂ ਰਹਿਣੀ । ਇਸ ਅਖੌਤੀ ਅਣਖ ਲਈ ਹੁੰਦੇ ਕਤਲਾਂ ਬਾਰੇ ਨਿੱਤ ਅਖਬਾਰਾਂ ਵਿੱਚ ਪੜ੍ਹਦੇ ਹਾਂ । ਪਤਾ ਨਹੀਂ ਅਜਿਹੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਤਲ ਕਰਕੇ ਆਪਣੀ ਇੱਜ਼ਤ ਦਾ ਝੰਡਾ ਕਿਹੜੇ ਅਸਮਾਨ ਤੇ ਝੁਲਾ ਲੈਂਦੇ ਹਨ ।
        ਨਾਲੇ ਮੇਰੇ ਘਰ ਵੀ ਇੱਕ ਛੋਟਾ ਵੀਰ ਹੈ ਤੇ ਤੇਰੇ ਘਰ ਇੱਕ ਛੋਟੀ ਭੈਣ । ਜੇ ਘਰੋਂ ਭੱਜਣ ਦਾ ਕਦਮ ਚੁਕਿਆ ਤਾਂ ਇਸ ਡਬਲ ਸਟੈਂਡਰਡ ਵਾਲੇ ਸਮਾਜ ਨੇ ਉਸ ਵਿੱਚਾਰੀ ਦਾ ਰਿਸ਼ਤਾ ਕਿਸੇ ਚੰਗੀ ਥਾਂ ਨਹੀਂ ਹੋਣ ਦੇਣਾ । ਅਖੇ ਇਸਦੀ ਵੱਡੀ ਭੈਣ ਤਾਂ ਘਰੋਂ ਭੱਜੀ ਸੀ, ਤੇ ਮੇਰੇ ਬਾਰੇ ਲੋਕਾਂ ਨੇ ਕਹਿਣਾ ਕਿ ਉਹ ਸਮਾਜ ਸੁਧਾਰਕ ਬਣਿਆ ਫਿਰਦਾ ਸੀ ਆਪ ਤਾਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ । ਨਸੀਬ ਅੱਜ ਤਾਂ ਗੱਲ ਤੇਰੇ ਮੇਰੇ ਵਿੱਚ ਹੈ ਪਰ ਕੱਲ ਨੂੰ ਇਸ ਨਾਲ ਦੋ ਪਰਿਵਾਰਾਂ ਦੀ ਖੁਸ਼ੀਆਂ ਵਿੱਚ ਜ਼ਹਿਰ ਘੁੱਲ ਜਾਣਾ । ਖਬਰੇ ਸਾਡੇ ਘਰੋਂ ਦੌੜਨ ਮਗਰੋਂ ਇਹ ਪਰਿਵਾਰ ਦੁਸ਼ਮਣੀ ਪਾਲ ਲੈਣ ਤੇ ਲੜ ਕੇ ਮਰ ਮੁੱਕ ਜਾਣ ।”
        ਵਿੱਚੋਂ ਗੱਲ ਕੱਟਦੀ ਨਸੀਬ ਕਹਿਣ ਲੱਗੀ, ਮੈਨੁੰ ਤਾਂ ਇੰਨਾ ਪਤਾ ਕੇ ਜੇ ਘਰੋਂ ਨਿਕਲਣ ਦਾ ਕਾਰਾ ਕੀਤਾ ਤਾਂ ਮੇਰੇ ਪਾਪਾ ਨੇ ਤਾਂ ਉਸੇ ਦਿਨ ਆਪਣੀ ਜਾਨ ਦੇ ਦੇਣੀ ਹੈ, ਉਹ ਤਾਂ ਮੈਨੂੰ ਪਿਆਰ ਵੀ ਬਹੁੱਤ ਕਰਦੇ ਨੇ ਤੇ ਜੇ ਮੈਂ ਕੁੱਝ ਅਜਿਹਾ ਕਦਮ ਚੁੱਕਿਆ ਤਾਂ ਕੁੱਝ ਕਰ ਹੀ ਨਾ ਬੈਠਣ । ਮੈਨੂੰ ਕੁੱਝ ਸਮਝ ਨਹੀਂ ਆ ਰਹੀ ਸ਼ੁੱਭ ਮੈਂ ਕੀ ਕਰਾਂ ? ਕਹਿੰਦਿਆਂ ਹੀ ਨਸੀਬ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ ।
        ਹੈਂ , ਕਮਲੀ ਨਾ ਹੋਵੇ ਤੇ ਤੂੰ ਕਾਹਤੋਂ ਰੋਂਦੀ ਏਂ ? ਸ਼ੁੱਭ ਬੋਲਣ ਲੱਗਿਆ, “ਆਪਾਂ ਕੋਈ ਵੀ ਗਲਤ ਕਦਮ ਨਹੀਂ ਚੁਕਾਂਗੇ, ਜਿਸ ਨਾਲ ਸਾਡੇ ਮਾਂ-ਬਾਪ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ । ਅਸੀਂ ਇੱਕ ਵਾਰ ਫਿਰ ਦੁਨੀਆਂ ਦੀਆਂ ਬਾਕੀ ਪ੍ਰੇਮ ਕਹਾਣੀਆਂ ਦੀ ਤਰ੍ਹਾਂ ਆਪਣੇ ਪਿਆਰ ਦੀ ਕੁਰਬਾਨੀ ਦੇ ਦੇਵਾਂਗੇ । ਜਿੱਥੇ ਘਰਦੇ ਕਹਿਣਗੇ ਵਿਆਹ ਕਰਵਾ ਲਵਾਂਗੇ ।
        ਜੋ ਵੀ ਸਾਡੀ ਜਿੰਦਗੀ ਵਿੱਚ ਆਵੇਗਾ, ਮੈਂ ਆਉਣ ਵਾਲੀ ਉਸ ਕੁੜੀ ਵਿੱਚੋਂ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ ਤੇ ਉਸਨੂੰ ਖੂਬ ਪਿਆਰ ਦੇਵਾਂਗਾ ਤੇ ਤੁਸੀਂ ਆਉਣ ਵਾਲੇ ਉਸ ਰਾਜਕੁਮਾਰ ਵਿੱਚੋਂ ਮੈਨੂੰ ਦੇਖਣਾ ਤੁਹਾਨੂੰ ਉਹ ਚੰਗਾ ਲੱਗਣ ਲੱਗ ਪਵੇਗਾ । ਆਸ ਕਰਦੇ ਹਾਂ ਰੱਬ ਸਾਡਾ ਬੁਰਾ ਨਹੀਂ ਹੋਣ ਦੇਵੇਗਾ ।
        ਅਸੀਂ ਆਪਣੇ ਬੱਚਿਆਂ ਨੂੰ ਬਿਲਕੁੱਲ ਨਵੀਂ ਸੋਚ ਦੇਵਾਂਗੇ । ਜੋ ਕੰਮ ਅਸੀਂ ਨਹੀਂ ਕਰ ਸਕੇ ਉਸਨੂੰ ਆਪਣੇ ਬੱਚਿਆਂ ਕੋਲੋਂ ਕਰਵਾ ਲਵਾਂਗੇ ਉਹਨਾਂ ਨੂੰ ਚੰਗੀ ਸਿੱਖਿਆ, ਉਤਸ਼ਾਹ, ਦੂਰ-ਅੰਦੇਸ਼ੀ ਸੋਚ ਦੇ ਮਾਲਿਕ ਬਣਾ ਕੇ ਜਾਤ-ਪਾਤ ਦੀ ਇਸ ਗੰਦੀ ਲਾਹਨਤ ਵਿੱਚ ਕਦੇ ਨਹੀਂ ਫਸਣ ਦੇਵਾਂਗੇ । ਸੋ ਅੱਜ ਤੋਂ ਬਾਅਦ ਸਾਡੇ ਰਾਹ ਵੱਖ ਹੋਣਗੇ ਪਰ ਮਿਸ਼ਨ ਉਹੀ ਹੋਵੇਗਾ । ਸਮਾਜ ਵਿੱਚ ਜਾਗਰੂਕਤਾ ਲਿਆਉਣ ਦਾ । ਇੰਤਜ਼ਾਰ ਕਰਦੇ ਹਾਂ, ਕਿ ਹੁਣ ਕਦ ਰੱਬ ਕਿਸ ਹਾਲਤ, ਕਿਸ ਸਮੇਂ, ਕਿਸ ਅੰਦਾਜ਼, ਕਿਸ ਮੌੜ ਤੇ ਮਿਲਾਉਂਦਾ ਹੈ, ਕਹਿੰਦੇ ਹੋਏ ਦੋਵੇਂ ਆਪੋ ਆਪਣੇ ਰਾਹ ਨੂੰ ਤੁਰ ਪਏ ।
        ਇਸ ਤਰਹਾਂ ਇੱਕ ਹੋਰ ਪ੍ਰੇਮ ਕਥਾ ਸਮਾਜਕ ਰੀਤੀ ਰਿਵਾਜ਼ਾਂ, ਰੂੜੀਵਾਦੀ ਸੋਚ, ਜਾਤ-ਪਾਤ ਦੀ ਹਲਕੀ ਪ੍ਰਪਾਟੀ ਹੇਠ ਦੱਬੀ ਗਈ ।