ਨਵੇ ਸਾਲ ਦੇ ਸੂਰਜਾ (ਗੀਤ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਸਾਲ ਦੇ ਸੂਰਜਾ ਤੂੰ ਘਰ ਘਰ ਜਾਵੀਂ ,
ਕੱਢ ਮਨਾਂ 'ਚੋਂ ਨੇਰ੍ਹ ਨੂੰ ਹਰ ਮਨ ਰੁਸ਼ਨਾਵੀਂ,

     ਨਵੇ ਸਾਲ ਦੇ ਸੂਰਜਾ _ _ _ _ _
ਰਿਸ਼ਵਤਖੋਰੀ ਨਾ ਰਹੇ ਨਾ ਹੋਣ ਘੁਟਾਲੇ ,
ਭੁੱਖ ਕੰਗਾਲੀ ਨਾ ਰਹੇ ਕੋਈ ਮਰੇ ਨਾ ਪਾਲੇ,
ਕਾਣੀ ਵੰਡ ਨੂੰ ਛੱਡ ਕੇ ਹੋਵੇ ਵੰਡ ਸਾਵੀਂ । 

     ਨਵੇ ਸਾਲ ਦੇ ਸੂਰਜਾ_ _ _ _ _
ਮੁੱਕ ਜਾਵੇ ਇਸ ਜੱਗ 'ਚੋਂ ਇਹ ਬੇਰੁਜਗਾਰੀ,
ਬੇਈਮਾਨੀ  ਨਾ ਰਹੇ   ਹੈ ਬੁਰੀ    ਬੀਮਾਰੀ ,
ਸੱਚੀ ਸੁੱਚੀ ਕਿਰਤ ਦਾ ਉਪਦੇਸ਼ ਸੁਣਾਵੀਂ ।

    ਨਵੇ ਸਾਲ ਦੇ ਸੂਰਜਾ _ _ _ _ _ 
ਕੁੱਖ 'ਚ ਪਲਦੀ ਧੀ ਨੂੰ ਨਾ   ਕੋਈ ਮਾਰੇ , 
ਜਾਨ ਲੈਣ ਨ ਕਿਸੇ ਦੀ ਜਾਲਮ ਹੱਤਿਆਰੇ, 
ਹੱਕਾਂ ਖਾਤਰ ਲੜਨ ਦਾ ਤੂੰ ਪਾਠ ਪੜਾਵੀਂ । 
    ਨਵੇ ਸਾਲ ਦੇ ਸੂਰਜਾ _ _ _ _ _