ਪਰੇਮੀਂ ਤੋਂ ਪਤੀ (ਕਵਿਤਾ)

ਮਨਜੀਤ ਕੌਰ ਸੇਖੌਂ   

Email: mksekhon@juno.com
Address:
United States
ਮਨਜੀਤ ਕੌਰ ਸੇਖੌਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪ੍ਰੇਮੀ ਬੜੇ ਝਖੜ ਝਾਗੇ
ਆਖਰ ਪਤੀ ਬਣ ਗਿਆ
ਪੁਨਿਆਂ , ਮਸਿਆ,ਸੰਗਰਾਂਦਾ'ਤੇ ਜਾ ਜਾ
ਮੰਗੀਆਂ ਦੁਆਵਾਂ ਬਰ ਆਈਆਂ
ਲੱਗਿਆ ਜਿੰਦਗੀ ਦੀ ਤਲਿਸਮੀ ਮੰਜ਼ਲ ਪਾ ਲਈ
ਪਰ ਲੂਣ ਤੇਲ ਦੇ ਚੱਕਰ ਨੇ
ਕਾਹਲੀ ਵਿਚ ਨਬੇੜਿਆਂ ਫੈਸਲਿਆਂ ਨੇ
ਅਹੰਕਾਰ ਤੇ ਜ਼ਿਦ  ਨੇ
ਜ਼ਿੰਦਗੀ ਘੁੰਮਰਾਂ ਵਿਚ ਪਾ ਦਿਤੀ
ਤੇ ਲੋਕ ਆਖਣ ਲੱਗੇ
ਪਿਆਰ ਤਾਂ ਵਿਆਹ ਤੋਂ ਪਹਿਲਾਂ ਹੀ ਖਰਚ ਲਿਆ
ਹੁਣ ਕੀ ਨਵੇਸ਼ ਕਰਨ
    ਪਰ ਜੇ ਕਿਤੇ
ਪਤੀ ਪ੍ਰੇਮੀ ਬਣ ਜਾਵੇ
ਸੁਰਗ ਹੋ ਜਾਂਦੀ ਏ 
ਗ੍ਰਹਿਸਤੀ
ਮਹਿਕਾਂ ਲਪਟਾਂ ਛੱਡਦੀ ਹੈ
ਤੇ ਲੋਕ ਪੁਛਦੇ ਨੇ
ਤੁਹਾਡੀ ' ਲਵ ਮੈਰਿਜ ' ਹੋਈ ਸੀ
ਕਿੰਨਾ ਚੰਗਾ
ਜੇ ਪ੍ਰੇਮੀ ਇਕ ਦੋਸਤ ਹੀ ਰਹੇ
ਰਿਸ਼ਤਿਆਂ ਦੀ ਵਲਗਣਾ ਤੋਂ ਪਰ੍ਰ੍ਹੇ
ਕਾਇਆ ਦੇ ਰਿਸ਼ਤੇ ਤੋਂ ਪਾਰ
ਅਜਿਹਾ ਦੋਸਤ, ਜਿਸ ਨਾਲ ਦੁੱਖ ਵੰਡਿਆਂ
ਅੱਧੇ ਰਹਿ ਜਾਂਦੇ ਨੇ
ਅਤੇ ਖੁਸ਼ੀ ਹੋ ਜਾਂਦੀ ਹੈ ਦੂਣ ਸਵਾਈ।