ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ (ਖ਼ਬਰਸਾਰ)


ਸਰੀ --  ਲੇਖਕਾਂ ਦੀ ਸੰਸਥਾ ਵਿਨ ( ਰਾਈਟਰਜ਼ ਇੰਟਰਨੈਸ਼ਨਲ ਨੈਟਵਰਕ) ਵਲੋਂ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ 14 ਜੂਨ ਨੂੰ  ਕੀਤਾ ਗਿਆ। ਹਰ ਸਾਲ ਰਾਈਟਰਜ਼ ਇੰਟਰਨੈਸ਼ਨਲ ਨੈਟਵਰਕ ਸੰਸਥਾ ਵਲੋਂ ਸਾਹਿਤ ਤੇ ਕਲਾ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਉਹਨਾਂ ਦੇ ਵਲੋਂ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ।ਸੰਸਥਾ ਦੇ ਪ੍ਰਧਾਨ ਅਸ਼ੋਕ ਭਾਰਗਵ ਨੇ ਦਸਿਆ ਕਿ ਇਸ ਤੀਜੇ ਸਨਮਾਨ ਸਮਾਰੋਹ ਵਿਚ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ  ਲਈ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਡਾ: ਆਸ਼ਾ ਭਾਰਗਵ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨੂੰ ਰਿਚਮੰਡ ਕਮਿਊਨਿਟੀ ਸੈਂਟਰ ਰਿਚਮੰਡ ਵਿਖੇ ਸਥਿਤ ਹੈ , ਵਿਚ 10 ਵਜੇ ਤੋਂ 4 ਵਜੇ ਤਕ ਕੀਤਾ ਗਿਆ। ਵਰਨਣ ਯੋਗ ਹੈ ਕਿ ਜਰਨੈਲ ਸਿੰਘ ਸੇਖਾ ਪੰਜਾਬੀ ਨਾਵਲ ਦੇ ਖੇਤਰ ਵਿਚ ਦੁਨੀਆ ਕੈਸੀ ਹੋਈ, ਭਗੌੜਾ, ਵਿਗੋਚਾ , ਕਈ ਕਹਾਣੀ ਸੰਗ੍ਰਿਹਾਂ ਤੇ ਸਫਰਨਾਮਿਆਂ ਰਾਹੀਂ ਅਪਣੀ ਵਿਸ਼ੇਸ਼ ਪਛਾਣ ਸਥਾਪਤ ਕਰ ਚੁਕੇ ਹਨ। ਉੇਹ ਅਨੇਕਾਂ ਸਾਹਿਤਕ , ਸਭਿਆਚਾਰਕ ਸੰਸਥਾਵਾਂ ਜਿਵੇਂ ਪੰਜਾਬੀ ਲੇਖਕ ਮੰਚ, ਬੀ. ਸੀ. ਪੰਜਾਬੀ ਕਲਚਰਲ ਫਾਉਂਡੇਸ਼ਨ ਨਾਲ ਵੀ ਜੁੜੇ ਹੋਏ ਹਨ।ਉਹਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਗਰੀਕ, ਅੰਗਰੇਜ਼ੀ , ਹਿੰਦੀ, ਫਾਰਸੀ ਤੇ ਹੋਰ ਭਾਸ਼ਾਵਾਂ ਦੇ 12 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।ਰਿਟਾਇਰਡ ਲੈਫਟੀਨੈਂਟ ਜਰਨਲ ਪੀ. ਡੀ. ਭਾਰਗਵ ਇਸ ਸਮਾਗਮ ਦੇ ਮੁਖ ਮਹਿਮਾਨ ਸਨ।