ਦਰਸ਼ਨ ਸਿੰਘ ਦਰਸ਼ਨ ਦੀ ਪੁਸਤਕ 'ਅਣਕਹੇ ਬੋਲ' ਲੋਕ ਅਰਪਣ (ਖ਼ਬਰਸਾਰ)


ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਮਰਹੂਮ ਨਾਮਵਰ ਗਜ਼ਲਗੋ ਦਰਸ਼ਨ ਸਿੰਘ ਦਰਸ਼ਨ ਦੀ ਪੁਸਤਕ 'ਅਣਕਹੇ ਬੋਲ' ਲੋਕ ਅਰਪਣ ਕੀਤੀ ਗਈ।ਸਮਾਗਮ ਵਿਚ ਸ. ਚੰਚਲ ਸਿੰਘ (ਡਿਪਟੀ ਡਾਇਰੈਕਟਰ ਸਕੂਲ ਸਿਖਿਆ ਬੋਰਡ,ਚੰਡੀਗੜ੍ਹ ਪ੍ਰਸਾਸ਼ਨ) ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ. ਉਜਾਗਰ ਸਿੰਘ ਭੰਡਾਲ (ਯੂ.ਕੇ) ਰਮਨਪ੍ਰੀਤ ਕੌਰ (ਅਮਰੀਕਾ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਪ੍ਰਧਾਨਗੀ ਉਘੇ ਨਾਵਲਕਾਰ ਮਿੱਤਰ ਸੈਨ ਮੀਤ ਤੇ ਬਲਵੀਰ ਪ੍ਰਵਾਨਾ (ਸਾਹਿਤ ਸੰਪਾਦਕ ਨਵਾਂ ਜ਼ਮਾਨਾ) ਨੇ ਕੀਤੀ।ਸਭਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਦਰਸ਼ਨ ਸਿੰਘ ਦਰਸ਼ਨ ਸਿਰਜਣਧਾਰਾ ਦੇ ਬਾਰਾਂ ਮੋਢੀ ਮੈਂਬਰਾਂ ਵਿਚੋਂ ਇਕ ਸਨ।ਸਭਾ ਦੀ ਜਨਰਲ ਸਕੱਤਰ ਮੈਡਮ ਗੁਰਚਰਨ ਕੌਰ ਕੋਚਰ ਨੇ ਦਰਸ਼ਨ ਦੀ ਜੀਵਨੀ ਅਤੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ।ਡਾ. ਗੁਲਜ਼ਾਰ ਪੰਧੇਰ ਨੇ ਪੁਸਤਕ ਬਾਰੇ ਭਾਵ ਪੂਰਤ ਪਰਚਾ ਪੜ੍ਹਿਆ।ਪੁਸਤਕ ਵਿਚਾਰ ਚਰਚਾ ਵਿਚ ਸਰਵ ਸ੍ਰੀ ਦੇਸ ਰਾਜ ਕਾਲੀ, ਸੁਰਜੀਤ ਜੱਜ, ਹਰੀ ਕ੍ਰਿਸ਼ਨ ਮਾਇਰ, ਕੜਾਕਾ ਸਿੰਘ ਅਤੇ ਦਵਿੰਦਰ ਸੇਖਾ (ਸੰਪਾਦਕ ਪੰਜਾਬੀਮਾਂ.ਕੌਮ) ਨੇ ਹਿੱਸਾ ਲਿਆ।ਮੁਖ ਮਹਿਮਾਨ ਚੰਚਲ ਸਿੰਘ ਨੇ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਜਿਥੇ ਸਰਮਾਏਦਾਰੀ ਵੱਲੋਂ ਕਾਮਿਆਂ ਦੀ ਹੋ ਰਹੀ ਲੁੱਟ ਖਸੁਟ ਦੀ ਬਾਤ ਪਾਉਂਦੀ ਹੈ ਉਥੇ ਇਹ ਸ਼ਾਇਰੀ ਸਮਾਜਿਕ ਸਮੱਸਿਆਵਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ।ਬਲਵੀਰ ਪ੍ਰਵਾਨਾ ਨੇ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਬਹੁ ਵੰਨਗੀ ਅਤੇ ਬਹੁ ਪਰਤੀ ਹੈ।ਮਿੱਤਰ ਸੈਨ ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਦਰਸ਼ਨ ਦੀ ਸ਼ਾਇਰੀ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਈ ਹੋਈ ਹੈ।ਇਸ ਮੌਕੇ ਦਰਸ਼ਨ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।
         ਸਮਾਗਮ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ ਸਬੀਨਾ ਸਿੰਘ, ਗੌਰਵ ਕਾਲੀਆ, ਕੰਵਰਦੀਪ ਸਿੰਘ,ਮੀਨੂੰ ਭੱਠਲ, ਅਮਰਜੀਤ ਸਿੰਘ ਸ਼ੇਰਪੁਰੀ, ਸਰਬਜੀਤ ਵਿਰਦੀ,ਇੰਜ. ਸ਼ੁਰਜਨ ਸਿੰਘ, ਪਰਗਟ ਸਿੰਘ ਇਕੋਲਾਹਾ,ਹਰਦੇਵ ਕਲਸੀ,ਬਲਵੰਤ ਗਿਆਸਪੁਰਾ, ਤਰਲੋਚਨ ਭੋਲੇਕੇ,ਕੁਲਵਿੰਦਰ ਕਿਰਨ,ਪਰਮਜੀਤ ਮਹਿਕ,ਸੁਖਵਿੰਦਰ ਆਲਮ,ਰਵਿੰਦਰ ਰਵੀ, ਉਜਾਗਰ ਸਿੰਘ ਭੰਡਾਲ, ਰਮਨਪ੍ਰੀਤ ਕੌਰ,ਸੰਪੂਰਨ ਸਨਮ, ਸੁਰਿੰਦਰਪ੍ਰੀਤ ਕਾਉਂਕੇ,ਰਘਬੀਰ ਸਿੰਘ ਸੰਧੂ,ਰਵਿੰਦਰ ਹੁਸ਼ਿਆਰਪੁਰੀ, ਹਰਪ੍ਰੀਤ ਉਬਰਾਏ, ਗੁਰਵਿੰਦਰ ਸ਼ੇਰਗਿਲ, ਹਰਬੰਸ ਮਾਲਵਾ, ਹਰਭਜਨ ਫੱਲੇਵਾਲਵੀ ਆਦਿ ਨੇ ਹਿੱਸਾ ਲਿਆ।ਇਸ ਮੌਕੇ ਭਗਵੰਤ ਰਸੂਲਪੁਰੀ, ਜਨਮੇਜਾ ਜੌਹਲ,ਨਾਟਕਕਾਰ ਤਰਲੋਚਨ ਸਿੰਘ, ਪ੍ਰੇਮ ਪਾਲ ਕੋਛੜ, ਬੁਧ ਸਿੰਘ ਨੀਲੋਂ, ਬਲਕੌਰ ਸਿੰਘ ਗਿੱਲ ਸਮੇਤ ਭਰਵੀਂ ਗਿਣਤੀ ਵਿਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਪ੍ਰਿੰ. ਇੰਦਰਜੀਤ ਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।