ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਗ਼ਦਰ ਲਹਿਰ ਦੀ ਕਹਾਣੀ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼  ਕਰਦਾ ਹੈ। ਪਰੰਤੂ ਜਿਹੜੇ  ਭਾਰਤੀ  ਖਾਸ ਤੌਰ ਤੇ ਪੰਜਾਬੀ  ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ  ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ  ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ਇਤਿਹਾਸ ਨਾਲ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿਚ ਬੈਠਾ ਇਕ ਇਨਸਾਨ ਗੜੁਚ ਹੀ ਨਹੀਂ ਸਗੋਂ ਬਹੁਤ ਹੀ ਚਿੰਤਤ ਵੀ ਹੈ ਕਿਉਂਕਿ ਆਉਣ ਵਾਲੀ ਸਿੱਖਾਂ ਦੀ ਪਨੀਰੀ ਨੂੰ ਸੰਜੀਦਗੀ ਨਾਲ ਆਪਣੀ ਵਿਰਾਸਤ ਨਾਲ ਜੋੜਨ ਦੇ ਸਮਾਜ ਵੱਲੋਂ ਯੋਗ ਉਪਰਾਲੇ ਨਹੀਂ ਹੋ ਰਹੇ । ਉਹ ਸਿਦਕਵਾਨ ਗੁਰਮੁੱਖ ਹੈ ਜੈਤੇਗ ਸਿੰਘ ਅਨੰਤ। ਜਿਸਨੂੰ ਆਪਣੇ ਵਿਰਸੇ ਵਿਚੋਂ ਆਪਣੇ ਮਾਤਾ ਪਿਤਾ ਕੋਲੋਂ ਸਿੱਖੀ ਸਿਦਕ ਸਿੱਖੀ ਸੋਚ ਤੇ ਚਲਣ ਦੀ  ਜਾਂਚ ਵਿਦਵਤਾ ਸਿਆਣਪ ਦ੍ਰਿੜ੍ਹਤਾ ਲਗਨ ਤੇ ਦਲੇਰੀ ਮਿਲੀ ਹੈ ਜਿਸ ਸਦਕਾ ਉਹ ਸਿੱਖ ਜਗਤ ਦੀ ਝੋਲੀ ਅਣਮੁਲੀਆਂ ਤੇ ਬੇਸ਼ਕੀਮਤੀ ਸਿੱਖੀ ਵਿਚਾਰਧਾਰਾ ਤੇ ਦਰਸ਼ਨ  ਉਪਰ  ਅਧਾਰਤ ਪੁਸਤਕਾਂ ਪ੍ਰਕਾਸ਼ਤ ਕਰਕੇ ਪਾ ਰਿਹਾ ਹੈ ਤਾਂ ਜੋ ਸਿੱਖੀ ਦੀ ਪਨੀਰੀ ਦੇਸ਼ ਭਗਤੀ ਅਤੇ ਗੁਰਮਤਿ ਦੀ ਪਰੰਪਰਾ ਨਾਲ ਪਰੁਚੀ ਹੋਈ ਆਪਣੇ ਆਧੁਨਿਕ ਧਰਮ ਦੀ ਪਰੌੜ ਸਰਬਤ ਦੇ ਭਲੇ ਦੀ ਵਿਚਾਰਧਾਰਾ ਨੂੰ ਗੁਰਮਤਿ ਅਨੁਸਾਰ ਗ੍ਰਹਿਣ ਕਰਕੇ ਆਪਣੀ ਅਮੀਰ ਵਿਰਾਸਤ ਤੇ ਮਾਣ ਕਰਦੀ  ਹੋਈ ਪੰਜਾਬੀਆਂ ਅਤੇ ਖ਼ਾਸ ਤੌਰ ਤੇ ਸਿੱਖਾਂ ਦੀਆਂ ਲਾਸਾਨੀ ਕੁਰਬਾਨੀਆਂ ਭਰੀ ਵਿਰਾਸਤ ਤੇ ਪਹਿਰਾ ਦੇ ਸਕੇ । ਉਹ ਅਜਿਹੇ ਕੰਮ ਕਰ  ਰਿਹਾ ਹੈ ਜਿਨ੍ਹਾਂ ਨੂੰ ਸਾਡੇ ਵਿਦਵਾਨਾਂ ਨੇ ਜਾਣੇ ਅਣਜਾਣੇ ਅਣਡਿਠ ਕੀਤਾ ਹੋਇਆ ਹੈ। ਦੇਸ਼ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿਸਨੂੰ ਗ਼ਦਰ ਲਹਿਰ ਦਾ ਨਾਮ ਦਿੱਤਾ ਜਾਂਦਾ ਹੈ ਵਿਚ ਅਨੇਕਾਂ ਭਾਰਤੀਆਂ ਵਿਸਸ਼ੇ ਤੌਰ  ਤੇ ਨੱਬੇ ਫੀ ਸਦੀ ਪੰਜਾਬੀ ਬਹਾਦਰ ਸਪੂਤਾਂ ਨੇ ਸ਼ਮੂਲੀਅਤ ਕਰਕੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਪਰੰਤੂ ਭਾਰਤ ਦੇ ਇਤਿਹਾਸਕਾਰਾਂ ਨੇ ਇਸ ਲਹਿਰ ਵਿਚ ਕੁਝ ਕੁ ਚੋਣਵੀਆਂ ਮਹਾਨ ਹਸਤੀਆਂ ਦੀਆਂ ਸਰਗਰਮੀਆਂ ਦਾ ਹੀ ਇਤਿਹਾਸ ਵਿਚ ਜ਼ਿਕਰ ਕੀਤਾ ਹੈ ਜਿਹੜੇ ਵਿਅਕਤੀ ਇਸ ਲਹਿਰ ਦੀ ਜਿੰਦ ਜਾਨ ਸਨ ਤੇ ਜਿਨ੍ਹਾਂ ਆਪਣੀਆਂ ਕੁਰਬਾਨੀਆਂ ਦੇ ਖ਼ੂਨ ਨਾਲ ਇਸ ਲਹਿਰ ਨੂੰ ਸਿੰਜਿਆ ਤੇ ਜੀਵਤ ਰੱਖਿਆ ਉਹਨਾ ਨੂੰ ਇਤਿਹਾਸਕਾਰਾਂ ਨੇ ਅਣਗੌਲਿਆ ਕੀਤਾ ਅਤੇ ਢੁਕਵਾਂ ਸਥਾਨ ਨਹੀਂ ਦਿੱਤਾ। ਜੈਤੇਗ ਸਿੰਘ ਅਨੰਤ ਨੂੰ ਇਹ ਘਾਟ ਖਟਕਦੀ ਰਹੀ ਹੈ ਇਸ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿਚ ਇਤਿਹਾਸ ਦੀਆਂ ਕਾਨਫਰੰਸਾਂ ਵਿਚ ਆਪਣੇ ਖ਼ਰਚੇ ਤੇ ਜਾ ਕੇ ਹਿੱਸਾ ਲੈਂਦਾ ਰਿਹਾ ਹੈ ਤਾਂ ਜੋ ਗ਼ਦਰੀਆਂ ਬਾਰੇ ਸਹੀ ਜਾਣਕਾਰੀ ਇਕੱਤਰ ਕਰ ਸਕੇ । ਇਸ ਮੰਤਵ ਲਈ ਉਹ ਦੁਨੀਆਂ ਦੇ  ਹੋਰ ਦੇਸਾਂ ਵਿਚ ਜਾ ਕੇ ਵੀ ਖੋਜ ਕਰਦਾ ਰਿਹਾ । ਉਹਨਾਂ  ਅਜਿਹੇ ਇਤਿਹਾਸਕ ਸਥਾਨਾਂ  ਤੇ ਜਾ ਕੇ ਜਿੱਥੇ ਦੇਸ਼ ਭਗਤੀ ਦੀ ਲਹਿਰ  ਨਾਲ ਸੰਬੰਧਤ ਘਟਨਾਵਾਂ ਵਾਪਰੀਆਂ ਜਾਂ ਜਿੱਥੇ ਬੈਠਕੇ ਜਾਂ ਲੁਕ ਛਿਪਕੇ ਵਿਚਾਰਾਂ ਹੋਈਆਂ ਉਹਨਾਂ ਥਾਵਾਂ ਦੀਆਂ ਫੋਟੋਆਂ ਆਪ ਖਿਚਕੇ ਗ਼ਦਰ ਲਹਿਰ ਦੀ ਕਹਾਣੀ ਨਾਂ ਦੀ ਪੁਸਤਕ ਵਿਚ ਪ੍ਰਕਾਸ਼ਤ ਕੀਤੀਆਂ ਹਨ।  ਇਹ ਪੁਸਤਕ ਇਤਿਹਾਸਕ ਦਸਤਾਵੇਜ ਹੈ। ਜਿਹੜੇ ਸੁਤੰਤਰਤਾ ਸੰਗਰਾਮੀਆਂ ਦੀਆਂ ਫੋਟੋਆਂ ਬਹੁਤੀ ਚੰਗੀ ਹਾਲਤ ਵਿਚ ਨਹੀਂ ਮਿਲੀਆਂ ਉਹਨਾਂ ਦੀਆਂ ਆਪਣੇ ਖਰਚੇ ਤੇ ਕਲਾਕਾਰਾਂ ਤੋਂ ਪੇਂਟਿੰਗ ਬਣਵਾ ਕੇ ਉਹਨਾਂ ਦੀਆਂ ਫੋਟੋਆਂ ਖਿਚਕੇ ਪੁਸਤਕ ਵਿਚ ਪ੍ਰਕਾਸ਼ਤ ਕਰਵਾਈਆਂ। ਗ਼ਦਰੀਆਂ ਦੀਆਂ ਇਹ ਫੋਟੋਆਂ ਅਨੰਤ ਦੀ ਦਿੜ੍ਹਤਾ ਮਿਹਨਤ ਅਤੇ ਲਗਨ ਦਾ ਸਬੂਤ ਦੇ ਰਹੀਆਂ ਹਨ।   ਉਹਨਾਂ ਇਸ ਪੁਸਤਕ ਵਿਚ ਚਾਰ ਖੋਜ ਭਰਪੂਰ ਲੇਖ ਖ਼ੁਦ ਵੱਖ ਵੱਖ ਲਾਇਬਰੇਰੀਆਂ ਤੋਂ ਸਬੂਤ ਇਕੱਠੇ ਕਰ ਕੇ ਲਿਖੇ ਜੋ ਇਤਿਹਾਸਕ ਤੱਥਾਂ ਤੇ ਅਧਾਰਤ ਹਨ। ਇਸ ਤੋਂ ਇਲਾਵਾ ਚੌਦਾਂ ਹੋਰ ਵਿਦਵਾਨਾਂ ਦੇ ਲੇਖ ਪ੍ਰਕਾਸ਼ਤ ਕੀਤੇ ਹਨ ਜਿਹੜੇ ਆਪੋ ਆਪਣੇ ਵਿਸ਼ਿਆਂ ਦੇ ਮਾਹਰ ਇਤਿਹਾਸਕਾਰ ਹਨ ਅਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਗ਼ਦਰੀਆਂ ਦੇ ਪਰਵਾਰਾਂ ਦੇ ਨਾਲ ਸੰਬੰਧਤ ਰਹੇ ਹਨ ਜਾਂ ਉਹਨਾਂ  ਦੇ ਵਾਰਸ ਹਨ। ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਗ਼ਦਰ ਲਹਿਰ ਦਾ ਮੁੱਢ ਵਿਦੇਸ਼ਾਂ ਦੀ ਧਰਤੀ ਤੇ ਬੰਨ੍ਹਿਆਂ ਗਿਆ ਕਿਉਂਕਿ ਵਿਦੇਸ਼ਾਂ ਵਿਚ  ਬੈਠੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਬਰਾਬਰਤਾ ਅਤੇ ਭੇਦ ਭਾਵ ਦੀਆਂ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਅਤੇ ਉਹ ਇਹਨਾਂ ਮੁਸ਼ਕਲਾਂ ਨਾਲ ਦੋ ਹੱਥ ਕਰਦੇ ਹੋਏ ਆਪੋ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ। ਗ਼ਦਰ ਬਾਰੇ ਇਸ ਤੋਂ ਪਹਿਲਾਂ ਵੀ  ਲਿਖੀਆਂ ਗਈਆਂ ਪੁਸਤਕਾਂ  ਤੋਂ ਇਹ ਪੁਸਤਕ ਇਸ ਕਰ ਕੇ ਵੱਖਰੀ ਹੈ ਕਿਉਂਕਿ ਇਸ  ਵਿਚਲੀ ਸਮਗਰੀ ਇਹ ਦਰਸਾਉਂਦੀ ਹੈ ਕਿ ਅਜ਼ਾਦੀ ਦੀ  ਪ੍ਰਾਪਤੀ ਲਈ ਗ਼ਦਰੀਆਂ  ਨੇ ਸਿੱਖ ਧਰਮ ਦੀ ਆਦਰਸ਼ ਵਿਚਾਰਧਾਰਾ ਦਾ ਓਟ ਆਸਰਾ ਲੈ  ਕੇ ਸਰਗਰਮੀਆਂ ਸ਼ੁਰੂ ਹੀ ਨਹੀਂ  ਕੀਤੀਆਂ ਸਗੋਂ ਉਹਨਾਂ ਦੀ ਪ੍ਰਾਪਤੀ ਲਈ ਅਧਿਆਤਮਕ ਸ਼ਕਤੀ ਵੀ ਪ੍ਰਾਪਤ ਕੀਤੀ । ਇਸ ਪੁਸਤਕ ਦੀ ਵਿਲੱਖਣਤਾ ਇਹੋ ਹੈ ਕਿ ਇਹ ਦਰਸਾਉਂਦੀ ਹੈ ਕਿ ਅਜ਼ਾਦੀ ਦੀ ਲਹਿਰ ਨੂੰ ਸਫਲ ਬਣਾਉਣ ਲਈ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਤੇ ਸ਼ਕਤੀ ਵੀ ਲਈ ਗਈ ਹੈ । ਹੁਣ ਤੱਕ ਅਜ਼ਾਦੀ ਦੀ ਲਹਿਰ ਨੂੰ ਨਿਰੋਲ ਸਮਾਜਕ ਬਰਾਬਰਤਾ ਅਤੇ ਜਾਤ ਪਾਤ ਦੇ ਭੇਦ ਭਾਵ ਤੱਕ ਹੀ ਸੀਮਤ ਰੱਖਿਆ ਗਿਆ ਸੀ । ਇਸ ਪੁਸਤਕ ਵਿਚ ਉਹਨਾਂ ਹਜ਼ਾਰਾਂ ਅਜਿਹੇ ਗੁਰਮੁਖਾਂ ਦੇ ਅਜ਼ਾਦੀ ਦੀ ਲਹਿਰ ਵਿਚ ਪਾਏ ਸਾਰਥਕ ਯੋਗਦਾਨ ਨੂੰ ਦਰਸਾਇਆ ਗਿਆ ਹੈ ਜਿਨ੍ਹਾਂ ਬਾਰੇ ਕਦੀਂ ਵੀ ਕਿਸੇ ਇਤਿਹਾਸਕਾਰ ਨੇ ਬਹੁਤਾ ਜ਼ਿਕਰ ਹੀ ਨਹੀਂ ਕੀਤਾ ਜੈਤੇਗ ਸਿੰਘ ਅਨੰਤ ਇਕ ਸੰਸਥਾ ਜਿੰਨਾ ਕੰਮ ਕਰ ਰਿਹਾ ਹੈ।  ਉਹ ਹਮੇਸ਼ਾ  ਆਮ ਵਿਸ਼ਿਆਂ ਤੋਂ ਵੱਖਰੇ ਵਿਸ਼ਿਆਂ ਤੇ ਕੰਮ ਕਰਨ ਦਾ ਆਦੀ ਹੈ ਜਿਨ੍ਹਾਂ ਨੂੰ ਕੋਈ ਵਿਦਵਾਨ ਹੱਥ ਪਾਉਣ ਨੂੰ ਤਿਆਰ ਹੀ ਨਹੀਂ ਕਿਉਂਕਿ ਅਜਿਹੇ ਕੰਮਾਂ ਲਈ ਸਮਾਂ ਦ੍ਰਿੜ੍ਹਤਾ ਲਗਨ ਅਤੇ ਸੁਚੇਤ ਯਤਨਾਂ ਦੀ ਲੋੜ ਹੁੰਦੀ ਹੈ ਜੈਤੇਗ ਸਿੰਘ ਅਨੰਤ ਬਿਖੜੇ ਰਾਹਾਂ ਦਾ ਪਾਂਧੀ ਹੈ । ਉਹ ਆਮ ਰਾਹਾਂ ਤੇ ਨਹੀਂ ਸਗੋਂ ਵੱਖਰੀਆਂ ਹੀ ਪਗਡੰਡੀਆਂ ਬਣਾ ਕੇ ਚੱਲਣ ਵਿਚ ਵਿਸ਼ਵਾਸ਼ ਰੱਖਦਾ ਹੈ ਜਿਹੜੇ ਰਾਹਾਂ ਤੇ ਆਮ ਰਾਹੀ ਜਾਂਦੇ ਹਨ ਉਹ ਉਹਨਾਂ ਰਾਹਾਂ ਤੇ ਨਹੀਂ ਜਾਂਦਾ। ਉਹ ਸਿੱਖੀ ਸੋਚ ਨੂੰ ਪ੍ਰਣਾਇਆ ਗੁਰਮਤਿ ਵਿਚ ਰੰਗਿਆ ਇਲਾਹੀ ਬਾਣੀ ਦਾ ਰਸੀਆ ਜਿਸਨੂੰ ਵਿਖਾਵਾ ਕਰਨ ਦੀ ਆਦਤ ਨਹੀਂ ਸਗੋਂ ਅਮਲੀ ਤੌਰ ਤੇ ਵਿਚਰਨ ਵਿਚ ਵਿਸ਼ਵਾਸ ਰੱਖਦਾ ਹੈ। ਅਸਲ ਵਿਚ ਉਹ ਗ਼ਦਰ ਲਹਿਰ ਨੂੰ ਸਿੱਖ ਸੋਚ ਆਦਰਸ ਵਿਚਾਰਧਾਰਾ ਤੇ ਗੁਰਮਤਿ ਵਿਚ ਵਰੋਸੋਈ ਲਹਿਰ ਮੰਨਦਾ  ਹੈ ਅਤੇ ਇਸ ਵਿਚ ਸ਼ਾਮਲ ਸੂਰਬੀਰ ਗੁਰੂ ਦੇ ਲੜ ਲੱਗੇ ਹੋਏ ਗੁਰਮਤਿ ਦੇ ਧਾਰਨੀ ਅਤੇ ਆਪਣੇ ਵਿਰਸੇ ਦੇ ਪ੍ਰਤੀਕ ਸਨ। ਅਨੰਤ ਮਹਿਸੂਸ ਕਰਦਾ ਹੈ ਕਿ  ਇਤਿਹਾਸਕਾਰਾਂ ਨੇ ਗ਼ਦਰ ਲਹਿਰ ਨਾਲ ਇਨਸਾਫ ਨਹੀਂ ਕੀਤਾ । ਉਹਨਾਂ ਗ਼ਦਰ ਲਹਿਰ ਨੂੰ ਮਹੱਤਤਾ ਦੇਣ ਦੀ ਥਾਂ ਉਸ ਵਿਚੋਂ  ਪੈਦਾ ਹੋਈਆਂ ਲਹਿਰਾਂ ਨੂੰ ਹੀ ਪ੍ਰਮੁਖਤਾ ਦਿੱਤੀ ਹੈ ਅਤੇ ਮੁੱਖ ਲਹਿਰ ਨੂੰ ਅਣਗੌਲਿਆ ਕੀਤਾ ਹੈ। ਇਹ ਲਹਿਰ ਸਿੱਖ ਸਿਆਣਪ ਸ਼ਿੱਦਤ ਅਤੇ ਦੂਰ ਅੰਦੇਸ਼ੀ ਦਾ ਪ੍ਰਗਟਾਵਾ ਕਰਦੀ ਹੈ। ਇਹ ਇਸ ਪੁਸਤਕ ਦਾ ਸਾਰੰਸੰ ਹੈ। ਜੈ ਤੇਗ ਸਿੰਘ ਅਨੰਤ ਨੇ ਇਹ ਪੁਸਤਕ ਵਡੇਰੀ ਉਮਰ ਵਿਚ ਇਕ ਖੋਜੀ ਵਿਦਿਆਰਥੀ ਦੀ ਤਰ੍ਹਾਂ ਖੋਜ ਕਰਕੇ ਪ੍ਰਕਾਸ਼ਤ ਕਰਵਾਕੇ ਪੰਜਾਬੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕੀਤੀ ਹੈ। ਉਹ ਚਾਹੁੰਦਾ ਹੈ ਕਿ ਤਿਲਕ ਜੰਜੂ ਦੀ ਰਾਖੀ ਕਰਨ ਵਾਲੇ ਬਹਾਦਰ ਯੋਧਿਆਂ ਦੀਆਂ ਯਾਦਗਾਰਾਂ ਬਣਾਕੇ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਜਾਵੇ ਕਿਉਂਕਿ ਇਹ ਲਹਿਰ ਕਿਸੇ ਇਕ ਫ਼ਿਰਕੇ ਦੀ ਨਹੀਂ ਸਗੋਂ ਇਸ ਵਿਚ ਹਿੰਦੂਆਂ ਮੁਸਲਮਾਨਾਂ ਅਤੇ ਸਿੱਖਾਂ ਨੇ ਆਪਣਾ ਸਾਂਝਾ ਮਿਸ਼ਨ ਸਮਝਕੇ ਯੋਗਦਾਨ ਪਾਇਆ ਹੈ। ਇਸ ਲਹਿਰ ਵਿਚ ਸ਼ਾਮਲ ਵਿਅਕਤੀ ਧਾਰਮਿਕ ਸ਼ਹਿਨਸ਼ੀਲਤਾ ਦੇ ਸਿਧਾਂਤ ਦੇ ਪਹਿਰੇਦਾਰ ਸਨ ਪ੍ਰੰਤੂ ਉਹ ਆਪੋ ਆਪਣੇ ਧਰਮਾਂ ਦੇ ਪਰਪੱਕ ਅਨੁਆਈ ਸਨ ਜਿਨ੍ਹਾਂ ਨੇ ਜੇਲ੍ਹ ਵਿਚ ਵੀ ਰਹਿਤ ਮਰਿਆਦਾ ਤੇ ਪਹਿਰਾ ਦੇ ਕੇ ਜੇਲ੍ਹ ਨਿਯਮਾਂ ਵਿਚ ਤਬਦੀਲੀ ਕਰਵਾਈ। ਇਸ ਪੁਸਤਕ ਤੋਂ ਆਉਣ ਵਾਲੀ ਸਿੱਖ ਪਨੀਰੀ ਪ੍ਰੇਰਨਾਂ ਲੈ ਕੇ ਸਿੱਖ ਧਰਮ ਦੇ ਗ਼ਦਾਰਾਂ ਪ੍ਰਤੀ ਵੀ ਸੁਚੇਤ ਕਰੇਗੀ।  ਇਹ ਪੁਸਤਕ ਇਹ ਵੀ ਦਰਸਾਉਂਦੀ ਹੈ ਕਿ ਸਿੱਖ ਧਰਮ ਕਿਸੇ ਫ਼ਿਰਕੇ ਦੇ ਵਿਰੁਧ ਨਹੀਂ ਪ੍ਰੰਤੂ ਕਿਸੇ ਇਨਸਾਨ ਨਾਲ ਅਨਿਆਇ ਬਰਦਾਸ਼ਤ ਨਹੀਂ ਕਰਦਾ। ਗ਼ਦਰੀਆਂ ਨੇ ਗ਼ਦਰ ਲਹਿਰ ਨੂੰ ਸਫ਼ਲ ਬਣਾਉਣ ਲਈ ਹਰ ਸਾਧਨ  ਜਾਂ ਅਵਸਰ ਦਾ ਸਦਉਪਯੋਗ ਕੀਤਾ। ਸਮਾਜਕ ਮੇਲਿਆਂ ਸਾਧਾਂ ਸੰਤਾਂ ਦਿਆਂ ਡੇਰਿਆਂ ਅਤੇ ਉਥੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋ ਕੇ ਗੁਰੀਲਾ ਰੂਪ ਵਿਚ ਕੰਮ ਕਰਨ ਬਾਰੇ ਵੀ ਇਸ ਪੁਸਤਕ ਵਿਚ ਜਾਣਕਾਰੀ ਮਿਲਦੀ ਹੈ। ਬਾਲ ਗੰਗਾਧਰ ਤਿਲਕ ਨੇ ਵੀ ਸਾਧੂਆਂ ਦਾ ਭੇਸ ਧਾਰਕੇ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲਿਆ । ਉਮੀਦ ਕਰਦੇ ਹਾਂ ਕਿ  ਸਿੱਖ ਜਗਤ ਜੈਤੇਗ ਸਿੰਘ ਅਨੰਤ ਦੇ ਪਾਏ ਇਸ ਇਤਿਹਾਸਕ ਯੋਗਦਾਨ ਦਾ ਭਰਪੂਰ ਸਵਾਗਤ ਕਰੇਗਾ। ਇਹ ਵੀ ਕਾਮਨਾ ਕਰਦੇ ਹਾਂ Îਕਿ ਵਾਹਿਗੁਰੂ ਜੈਤੇਗ ਸਿੰਘ ਅਨੰਤ ਨੂੰ ਸਿਹਤਮੰਦ ਰੱਖੇ ਅਤੇ ਲੰਮੀ ਉਮਰ ਬਖਸ਼ੇ ਤਾਂ ਜੋ ਉਹ ਸਿੱਖ ਜਗਤ ਦੀ ਝੋਲੀ ਵਿਚ ਹੋਰ ਖੋਜੀ ਪੁਸਤਕਾਂ ਪਾ ਸਕੇ।