''ਮੋਰਾਂ ਦਾ ਮਹਾਰਾਜਾ'' ਪੰਜਾਬੀ ਅਕਾਦਮੀ ਦਿੱਲੀ ਵੱਲੋਂ ਲੋਕ ਅਰਪਣ (ਖ਼ਬਰਸਾਰ)


ਦਿੱਲੀ --  ਪੰਜਾਬੀ ਅਕਾਦਮੀ ਦਿੱਲੀ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਕਰਵਾਏ ਜਾਂਦੇ  ਸਾਹਿਤਕ ਮਿਲਣੀ ਸਮਾਗਮ ਦੌਰਾਨ ਯੁਵਾ ਬਾਣੀ ਪ੍ਰੋਗਰਾਮ ਆਯੋਜਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ. ਰਵੀ ਰਵਿੰਦਰ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਵੱਲੋਂ ਕੀਤੀ ਗਈ । ਇਸ ਸਮਾਗਮ ਦੌਰਾਨ ਨੌਜਵਾਨ ਨਾਵਲਕਾਰ ਯੁਵਾ ਅਵਾਰਡ ਜੇਤੂ ਪਰਗਟ ਸਿੰਘ ਸਤੌਜ ਵੱਲੋਂ ਆਪਣੀ ਕਹਾਣੀ ''ਯੁੱਧ ਦਾ ਅੰਤ'' ਦਾ ਪਾਠ ਕੀਤਾ ਗਿਆ, ਯੁਵਾ ਗ਼ਜ਼ਲਕਾਰ ਜਗਦੀਪ ਨੇ ਗ਼ਜ਼ਲਾਂ ਅਤੇ ਤਰਿੰਦਰ ਕੌਰ  ਵੱਲੋਂ ਆਪਣੀਆਂ ਖੂਬਸੂਰਤ ਕਵਿਤਾਵਾਂ ਸੁਣਾ ਕੇ ਸਭਨਾਂ ਦਾ ਮਨ ਮੋਹਿਆ। ਇਨ੍ਹਾਂ  ਨੌਜਵਾਨ ਲੇਖਕਾਂ ਨੂੰ ਸੁਨਣ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ, ਭਾਰਤੀ ਸਾਹਿਤ ਅਕਾਦਮੀ  ਪੰਜਾਬੀ ਭਾਸ਼ਾ ਕਨਵੀਨਰ ਡਾ. ਰਾਵੇਲ ਸਿੰਘ  ਵੱਲੋਂ ਇਨ੍ਹਾਂ ਲੇਖਕਾਂ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਨੂੰ ਇਨ੍ਹਾਂ ਤੋਂ ਪੂਰੀਆਂ ਆਸਾਂ ਹਨ। ਡਾ. ਵਨੀਤਾ ਦਿੱਲੀ ਨੇ ਆਪਣੇ ਵਿਚਾਰ ਰੱਖੇ, ਡਾ. ਕੁਲਵੀਰ ਸਿੰਘ ਵੱਲੋਂ ਸਾਰੇ ਲੇਖਕਾਂ ਨੂੰ ਉਨ੍ਹਾਂ ਦੀ ਵਧੀਆ ਲਿਖਤਾਂ ਪ੍ਰਤੀ ਵਧਾਈ ਦਿੱਤੀ । ਸਮਾਗਮ ਦੇ ਅੰਤਲੇ ਪੜਾਅ ਵਿੱਚ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਇਗਲੈਂਡ ਦੀ ਨਵੀਂ ਪੁਸਤਕ ''ਮੋਰਾਂ ਦਾ ਮਹਾਰਾਜਾ'' ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਸ੍ਰੀ ਜਵਾਹਰ ਧਵਨ, ਨਛੱਤਰ ਸਿੰਘ, ਦੀਪ ਜਗਦੀਪ, ਕਰਨ ਭੀਖੀ, ਪੰਜਾਬੀ ਅਕਾਦਮੀ ਦਿੱਲੀ, ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਸਾਰੇ ਆਹੁਦੇਦਾਰ ਮੌਜੂਦ ਸਨ।