ਰੱਖੜੀ ਸਜਾਵਾਂ ਮੇਰੇ ਵੀਰਨਾ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁੱਟ ਉੱਤੇ ਰੱਖੜੀ ਸਜਾਵਾਂ ਮੇਰੇ ਵੀਰਨਾ
ਪਿਆਰ ਭਰੇ ਰਿਸ਼ਤੇ ਨਿਭਾਵਾਂ ਮੇਰੇ ਵੀਰਨਾ।

ਜੋੜ ਜੋੜ ਧਾਗੇ ਕੱਟ ਫੁੱਲ ਮੈਂ ਬਣਾਨੀ ਆਂ
ਲੋਗੜੀ ਦੇ ਫੁੱਲਾਂ ਵਿਚ ਪਿਆਰ ਮੈਂ ਸਜਾਨੀ ਆਂ
ਰਿਸ਼ਤਾ ਪਵਿੱਤਰ ਨਿਭਾਵਾਂ ਮੇਰੇ ਵੀਰਨਾ ।
ਗੁੱਟ ਉੱਤੇ ਰੱਖੜੀ…,,,,,,,,,

ਰੰਗਾਂ ਭਰੇ ਫੁੱਲੀਂ ਕੱਲੇ ਰੰਗ ਨਹੀਂ ਲਕੋ ੇ ਮੈਂ
ਮੋਹ ਅਤੇ ਪਿਆਰ ਭਿੱਜੇ ਦਿਲ ਵੀ ਪਰੋ ੇ ਮੈਂ
ਮਾਂ ਪਿਉ ਜਾ ਿਆ ਗੀਤ ਗਾਵਾਂ ਮੇਰੇ ਵੀਰਨਾ।
ਗੁੱਟ ਉੱਤੇ ਰੱਖੜੀ,,,,,,,,,,,,,

 ੇਨਾ ਬਿਜ਼ੀ ਹੋ ਿਆ ਕਿਤੇ ਯਾਦ ਵੀ ਨਾ ਕੀਤਾ ਵੀਰ
ਕਰਾਂ ਫੋਨ ਜਦੋਂ ਬੋਲੇ ਵੁਆ ਿਸ ਮੇਲ ਹੀ ਤਾਂ ਵੀਰ
ਭੇਜਾਂ ਮੈਂ ਸੁਨੇਹੇਂ ਹੱਥ ਕਾਂਵਾਂ ਮੇਰੇ ਵੀਰਨਾ।
ਗੁੱਟ ਉੱਤੇ ਰੱਖੜੀ,,,,,,,,,,,,,,,

ਰੱਖ ਰਾਖੀ ਰਿਸ਼ਤਿਆਂ ਦੀ  ਿੱਕੋ ਗੱਲ ਕਹਿੰਨੀ ਆਂ
ਅਤੀਤ ਨੂੰ ਮੈਂ ਯਾਦ ਕਰ ਹਉਕਾ ਭਰ ਲੈਂਨੀ ਆਂ
' ਕਾਉਂਕੇ'  ਜਿਹਾ ਵੀਰ ਸਹੁੰ ਕੀਹਦੀ ਖਾਵਾਂ ਵੀਰਨਾ।
ਗੁੱਟ ਵੁੱਤੇ ਰੱਖੜੀ ਸਜਾਵਾਂ ਮੇਰੇ ਵੀਰਨਾ
ਪਿਆਰ ਭਰੇ ਰਿਸ਼ਤੇ ਨਿਭਾਵਾਂ ਮੇਰੇ ਵੀਰਨਾ।