ਗ਼ਜ਼ਲ (ਗ਼ਜ਼ਲ )

ਹਰਮਨ 'ਸੂਫ਼ੀ'   

Email: lehraharman66@gmail.com
Phone: +91 97818 08843
Address: ਪਿੰਡ ਤੇ ਡਾਕ. ਲਹਿਰਾ ਵਾਇਆ ਡੇਹਲੋਂ
ਲੁਧਿਆਣਾ India
ਹਰਮਨ 'ਸੂਫ਼ੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ   ਮੇਰਾ    ਤੜਫ਼ਾਇਆ    ਨਾ   ਕਰ।
ਸੁਪਨੇ   ਦੇ    ਵਿੱਚ   ਆਇਆ   ਨਾ  ਕਰ।

ਝੂਠੀ      ਮੂਠੀ        ਰੁੱਸ     ਕੇ     ਐਵੇਂ,
ਨੈਣੋਂ     ਨੀਰ      ਵਹਾਇਆ     ਨਾ  ਕਰ।

ਰੋਗ     ਅਵੱਲੇ       ਦੇ     ਕੇ    ਦਿਲ   ਨੂੰ,
ਮਗਰੋਂ    ਦਰਦ    ਵੰਡਾਇਆ    ਨਾ   ਕਰ।

ਹਿਜਰ    ਤਿਰੇ      ਨੇ      ਮਰ  ਮੁਕਾਇਆ,
ਹੁਣ    ਤੂੰ     ਹੋਰ    ਸਤਾਇਆ   ਨਾ   ਕਰ।

ਮੇਰੀ     ਨਿੱਕੀ      ਜਿੰਨੀ      ਗੱਲ       ਨੂੰ,
ਐਵੇਂ     ਹੋਰ      ਵਧਾਇਆ      ਨਾ     ਕਰ।

ਗ਼ਮ    ਦੇ       ਮਾਰੇ      "ਸੂਫ਼ੀ"     ਨੂੰ  ਹੁਣ,
ਝੂਠੇ     ਖ਼ਾਬ     ਦਿਖਾਇਆ      ਨਾ    ਕਰ।