ਤੁਸੀਂ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਨਾਇਟ ਸਰਵਿਸ / ਲਾਲ ਸਿੰਘ ਦਸੂਹਾ (ਕਹਾਣੀ)
 •    ਧੁੰਦ / ਲਾਲ ਸਿੰਘ ਦਸੂਹਾ (ਕਹਾਣੀ)
 •    ਅੱਮਾਂ / ਲਾਲ ਸਿੰਘ ਦਸੂਹਾ (ਕਹਾਣੀ)
 •    ਪੌੜੀ / ਲਾਲ ਸਿੰਘ ਦਸੂਹਾ (ਕਹਾਣੀ)
 •    ਚੀਕ-ਬੁਲਬਲੀ / ਲਾਲ ਸਿੰਘ ਦਸੂਹਾ (ਕਹਾਣੀ)
 •    ਫਿਕਰ / ਲਾਲ ਸਿੰਘ ਦਸੂਹਾ (ਮਿੰਨੀ ਕਹਾਣੀ)
 •    ਪਿੜੀਆਂ / ਲਾਲ ਸਿੰਘ ਦਸੂਹਾ (ਕਹਾਣੀ)
 •    ਥਰਸਟੀ ਕਰੋਅ / ਲਾਲ ਸਿੰਘ ਦਸੂਹਾ (ਕਹਾਣੀ)
 •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
 •    ਬਲੌਰ / ਲਾਲ ਸਿੰਘ ਦਸੂਹਾ (ਕਹਾਣੀ)
 •    ਗ਼ਦਰ / ਲਾਲ ਸਿੰਘ ਦਸੂਹਾ (ਕਹਾਣੀ)
 •    ਅੱਧੇ-ਅਧੂਰੇ / ਲਾਲ ਸਿੰਘ ਦਸੂਹਾ (ਕਹਾਣੀ)
 •    ਐਚਕਨ / ਲਾਲ ਸਿੰਘ ਦਸੂਹਾ (ਕਹਾਣੀ)
 •    ਅਕਾਲਗੜ੍ਹ / ਲਾਲ ਸਿੰਘ ਦਸੂਹਾ (ਕਹਾਣੀ)
 •    ਗੜ੍ਹੀ ਬਖ਼ਸ਼ਾ ਸਿੰਘ / ਲਾਲ ਸਿੰਘ ਦਸੂਹਾ (ਕਹਾਣੀ)
 •    ਪਹਿਲੀ ਤੋਂ ਅਗਲੀ ਝਾਕੀ / ਲਾਲ ਸਿੰਘ ਦਸੂਹਾ (ਕਹਾਣੀ)
 •    ਤੀਸਰਾ ਸ਼ਬਦ / ਲਾਲ ਸਿੰਘ ਦਸੂਹਾ (ਕਹਾਣੀ)
 •    ਵਾਰੀ ਸਿਰ / ਲਾਲ ਸਿੰਘ ਦਸੂਹਾ (ਕਹਾਣੀ)
 •    ਕਬਰਸਤਾਨ ਚੁੱਪ ਨਹੀਂ ਹੈ / ਲਾਲ ਸਿੰਘ ਦਸੂਹਾ (ਕਹਾਣੀ)
 •    ਆਪਣੀ ਧਿਰ–ਪਰਾਈ ਧਿਰ / ਲਾਲ ਸਿੰਘ ਦਸੂਹਾ (ਕਹਾਣੀ)
 •    ਪੈਰਾਂ ਭਾਰ- ਹੱਥਾਂ ਭਾਰ / ਲਾਲ ਸਿੰਘ ਦਸੂਹਾ (ਕਹਾਣੀ)
 •    ਚਿੱਟੀ ਬੇਂਈ–ਕਾਲੀ ਬੇਈਂ / ਲਾਲ ਸਿੰਘ ਦਸੂਹਾ (ਕਹਾਣੀ)
 •    ਛਿੰਝ / ਲਾਲ ਸਿੰਘ ਦਸੂਹਾ (ਕਹਾਣੀ)
 •    ਮਿੱਟੀ / ਲਾਲ ਸਿੰਘ ਦਸੂਹਾ (ਕਹਾਣੀ)
 •    ਬਿੱਲੀਆਂ / ਲਾਲ ਸਿੰਘ ਦਸੂਹਾ (ਕਹਾਣੀ)
 •    ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) / ਲਾਲ ਸਿੰਘ ਦਸੂਹਾ (ਕਹਾਣੀ)
 •    ਸੰਸਾਰ / ਲਾਲ ਸਿੰਘ ਦਸੂਹਾ (ਕਹਾਣੀ)
 •    ਰੁਮਾਲੀ / ਲਾਲ ਸਿੰਘ ਦਸੂਹਾ (ਕਹਾਣੀ)
 •    ਉਹ ਵੀ ਕੀ ਕਰਦਾ...! / ਲਾਲ ਸਿੰਘ ਦਸੂਹਾ (ਕਹਾਣੀ)
 •    ਬੂਟਾ ਰਾਮ ਪੂਰਾ ਹੋ ਗਿਐ ! / ਲਾਲ ਸਿੰਘ ਦਸੂਹਾ (ਕਹਾਣੀ)
 • ਦਸੂਹਾ ਇਲਾਕੇ ਦੀ ਕਲਮੀਂ ਵਿਰਾਸਤ (ਲੇਖ )

  ਲਾਲ ਸਿੰਘ ਦਸੂਹਾ   

  Email: voc_lect2000@yahoo.com
  Phone: +91 1883 285731
  Cell: +91 94655 74866
  Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
  ਹੁਸ਼ਿਆਰਪੁਰ India 144205
  ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਦਸੂਹਾ ਇਲਾਕੇ ਦੀ ਕਲਮੀਂ ਵਿਰਾਸਤ ਦੀ ਗੱਲ ਤੋਰਦਿਆਂ ਇਸ ਨੂੰ ਸ਼ਾਇਰਾਂ ਦੀ ਧਰਤੀ ਕਹਿ ਕੇ ਮੁਖਾਤਿਬ ਹੋਣਾਂ ਬਿਲਕੁਲ ਹੀ ਅਣਉੱਚਿਤ ਨਹੀਂ ਜਾਪਦਾ ।  ਕਾਰਨ ਇਹ ਹੈ ਕਿ ਭਾਰਤ ਦੀ ਵੰਡ ਤੋਂ ਪਹਿਲਾਂ ਦਸੂਹਾ ਕਸਬਾ ਸ਼ਾਇਰੀ ਦੀ ਬੈਂਤ ਸਿਨਫ਼ ਦੀ ਨਰਸਰੀ ਵੱਜੋਂ ਗਿਣਿਆ ਜਾਂਦਾ ਸੀ । ਅਣਵੰਡੇ ਪੰਜਾਬ ਦੇ ਹੋਰਨਾਂ ਭਾਗਾਂ ਵਾਂਗ ਇਥੇ ਵੀ ਤਰੇ-ਮਿਸਰਿਆਂ ਤੇ ਅਧਾਰਿਤ ਬੈਂਤਬਾਜੀ ਹੁੰਦੀ ਸੀ । ਮੁਕਾਬਲੇ ਹੁੰਦੇ ਸਨ ,ਇਹਨਾਂ ਮੁਕਾਬਲਿਆਂ ਦਾ ਮੁੱਖ ਅੱਡਾ ਜਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਦਾ ਪ੍ਰਮੁੱਖ ਯਾਤਰਾ ਅਸਥਾਨ ਚਿੰਤਪੁਰਨੀ (ਅੱਜ ਕਲ੍ਹ ਹਿਮਾਚਲ ਪ੍ਰਦੇਸ਼ ) ਸੀ । ਸਾਵਨ ਮਹਿਨੇ ਦੇ ਨਵਰਾਤਿਆਂ ਦੇ ਮੇਲੇ ਦਿਨੀਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪੁੱਜੀਆਂ ਟੀਮਾਂ ਨਹਾਉਣ ਵਾਲੇ ਛੋਟੇ ਤਲਾਬਾਂ ਦੀਆਂ ਪੌੜੀਆਂ ਤੇ ਆਹਮੋ-ਸਾਹਮਣੇ ਬੈਠ ਜਾਂਦੀਆਂ । ਸਰੋਤੇ-ਦਰਸ਼ਕ ਅਪਣੇ ਪਾਸੇ ਵਾਲੀਆਂ ਪੌੜੀਆਂ ਤੇ ਬੈਠ ਕੇ ਮੁਕਾਬਲਿਆਂ ਦਾ ਆਨੰਦ ਮਾਣਦੇ । ਇਕ ਟੀਮ ਬੈਂਤ ਰਾਹੀਂ ਸਵਾਲ  ਕਰਦੀ,ਦੂਜੀ ਟੀਮ ਤਤਕਾਲ ਬੈਂਤ ਰਾਹੀਂ ਉੱਤਰ ਦਿੰਦੀ । ਫਿਰ ਦੂਜੀ ਟੀਮ ਦੀ ਵਾਰੀ ਸਵਾਲ ਕਰਨ ਦੀ ਹੁੰਦੀ । ਪਹਿਲੀ ਜਵਾਬ ਦਿੰਦੀ । ਇਉਂ ਵੱਖ ਵੱਖ ਟੀਮਾਂ ਆਪੋ ਵਿੱਚ ਭਿੜਦੀਆਂ , ਫਾਈਨਲ ਤੱਕ ਪੁੱਜਦੀਆਂ । ਬੈਂਤ ਐਨ ਮੌਕੇ ਤੇ ਬਣਾ-ਗੰਢ ਕੇ ਬੋਲਣੇ ਪੈਂਦੇ । ਹਾਰ ਗਈ ਟੀਮ ਨੂੰ ਹਾਰ ਗਈ- ਹਾਰ ਗਈ  ਦਾ ਸ਼ੋਰ ਕਬੂਲਣਾ ਪੈਂਦਾ ਤੇ ਜਿੱਤ ਗਈ ਟੀਮ ਨੂੰ ਉਸਤਾਦ-ਟੀਮ ਦੇ ਖਿਤਾਬ ਨਾਲ ਨਿਵਾਜ਼ਿਆਂ ਜਾਂਦਾ ।

  ਦਸੂਹਾ ਕਸਬੇ ਦੇ ਨਾਮੀਂ ਇੰਜਨੀਅਰ ਸ਼ਤੀਸ਼ ਕੁਮਾਰ ਬੱਸੀ ਅਨੁਸਾਰ ਦਸੂਹੇ ਦੀ ਟੀਮ ਹਰ ਵਰ੍ਹੇ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੀ ਹੋਣ ਕਰਕੇ ਇਹ ਸਥਾਨ ਸ਼ਾਇਰੀ ਦੀ ਬੈਂਤ, ਸਿਨਫ਼ ਦਾ ਮਸ਼ਹੂਰ ਅੱਡਾ ਬਣ ਗਿਆ ਸੀ । ਸਾਉਣ ਮਹੀਨੇ ਦੇ ਨਵਰਾਤਿਆਂ ਦਾ ਚਿੰਤਪੁਰਨੀ ਮੇਲਾ ਖ਼ਤਮ ਹੁੰਦਿਆਂ ਸਾਰ ਅਗਲੇ ਸਾਲ ਲਈ ਤਿਆਰੀ ਸ਼ੁਰੂ ਹੋ ਜਾਂਦੀ ਸੀ ।

  ਇਸ ਬੈਂਤ ਸਕੂਲ ਦੇ ਸਭ ਤੋਂ ਪਹਿਲੇ ਉਸਤਾਦ ਜਨਾਬ ਮੁਲਖ ਰਾਜ ‘ਆਜ਼ਾਦ’ ਨੂੰ ਗਿਣਿਆਂ ਜਾਂਦਾ ਹੈ । ਉਹਨਾਂ ਡਾਕਖਾਨੇ ਦੀ ਮੁਲਾਜ਼ਮਤ ਨੂੰ ਆਪਣੀ ਆਜ਼ਾਦਨਾ ਤਬੀਅਤ ਕਾਰਨ ਇਸ ਲਈ ਅਲਵਿਦਾ ਆਖੀ ਦਿੱਤੀ ਸੀ ਕਿ ਡਾਕ-ਟਿਕਟਾਂ ਦੀ ਵੇਚ-ਵੱਟਕ ਦਾ ਸਮਾਂ ਖ਼ਤਮ ਹੋ ਜਾਣ ਪਿਛੋਂ ਟਿਕਟਾਂ ਲੈਣ ਆਏ ਕਿਸੇ ਅੰਗਰੇਜ਼ ਨੂੰ ਟਿਕਟਾਂ ਨਾ ਦੇਣ ਤੋਂ ਉਹਨਾਂ ਨੂੰ ਉਸ ਨੇ ਕੌੜੇ-ਕੁਸੈਲੇ ਬੋਲ ਬੋਲੇ ਸਨ । ਫੱਕਰ ਤਬੀਅਤ ਦੇ ਮਾਲਕ ਮੁਲਖ ਰਾਜ ਕੋਲ ਬਸ ਇੱਕੋ ਕੰਮ ਬਚਿਆਂ ਸੀ –ਸ਼ਾਇਰੀ ਕਰਨ ਦਾ । ਉਹਨਾਂ ਦੇ ਹੋਣਹਾਰ ਸ਼ਾਗਿਰਦਾਂ ਵਿੱਚ ਬੈਂਤ ਸਿਨਫ਼ ਵਿੱਚ ਉਸਤਾਦੀ ਪ੍ਰਾਪਤ ਕਰਨ ਵਾਲੇ ਪੰਡਤ ਧਿਰਤ ਰਾਮ ਰੱਤੀ ‘ਖੁਦਮੁਖ਼ਤਾਰ’ ਸਨ । ਦਸੂਹਾ ਬਾਜ਼ਾਰ ਦੀ ਉੱਘੀ ਸ਼ਖਸ਼ੀਅਤ ਸ੍ਰੀ ਯਸ਼ਪਾਲ , ਜਿਹਨਾਂ ਦੀ ਦਿੱਖ ਕਰਿਆਨਾ ਵਿਉਪਾਰੀ ਨਾਲੋਂ ਇਕ ਵਿਦਵਾਨ ਤੇ ਚਿੰਤਕ ਵਜੋਂ ਵੱਧ ਉੱਘੜਵੀਂ ਹੈ , ਦੇ ਦੱਸਣ ਅਨੁਸਾਰ ਸ਼ਾਇਰ ਖੁਦਮੁਖ਼ਤਾਰ ਅੱਛੀ-ਖਾਸ਼ੀ ਜ਼ਮੀਨ ਦੇ ਮਾਲਕ ਸਨ । ਮਾਕੂਲ ਆਮਦਨ ਹੋਣ ਕਰਕੇ ਸਾਰਾ ਸਾਲ ਦਿਨ ਤਰਾਰੇ ‘ਚ ਰਹਿੰਦੇ ਤੇ ਸ਼ਾਇਰੀ ਕਰਦੇ ਸਨ । ਉਹ ਇਕੋ ਸਮੇਂ ਅਪਣੇ ਪੰਜ-ਛੇ ਸ਼ਾਗਿਰਦਾਂ ਨੂੰ ਵੱਖ –ਵੱਖ ਵਿਸ਼ਿਆਂ ਤੇ ਬੈਂਤ,ਗਜ਼ਲ, ਗੀਤ ਲਿਖਣ ਦੀ ਅਸਲਾਹ ਦੇ ਸਕਦੇ ਸਨ । ਉਹਨਾਂ ਦੇ ਸ਼ਾਗਿਰਦਾਂ ਵਿੱਚ ਹਰਬੰਸ ਲਾਲ ਨਾਈ ,ਰਾਮ ਬਖ਼ਸ਼ ਭੰਗੂ ,ਪ੍ਰੀਤਮ ਸਿੰਘ ਕੜਕ ,ਬਲਦੇਵ ਮਿੱਤਰ ਬਿਜਲੀ ,ਦੀਵਾਨ ਚੰਦ ਨਾਇਮ ,ਅਯੁੱਧਿਆਂ ਪ੍ਰਕਾਸ਼ ਸਰਕਸ਼ ,ਸੁਖਦੇਵ ਮਿੱਤਰ ਬਹਿਲ ਵੀ ਸ਼ਾਮਿਲ ਸਨ । ਪਰ, ਉਸਤਾਦ ਬਣਨ ਜਾਂ ਹੋਣ ਦੀ ਉਪਾਧੀ ਉਹਨਾਂ ਦੇ ਦੋ ਸ਼ਾਗਿਰਦਾਂ ਗਿਰਧਾਰੀ  ਲਾਲ ‘ਖੁਦਸਰ ’ ਅਤੇ ਹਰਬੰਸ ਲਾਲ‘ਮੁਜ਼ਰਬ ’ ਦੀ  ਪ੍ਰਾਪਤ ਕਰ ਸਕੇ । ‘ਖੁਦਮੁਖ਼ਤਾਰ’ ਸਾਹਿਬ ਦੀਆਂ ਅਦਬੀ ਮਹਿਫ਼ਲਾਂ ਵਿੱਚ ਅਮਰ ਚੰਦ ‘ਕੈਸ ’ ਅਖ਼ਤਰ ਭੰਗਲਵੀ ਦੀ ਹਾਜ਼ਰੀ ਵੀ ਕਈ ਕਈ ਦਿਨ ਲਗਾਤਾਰ ਬਣੀ ਰਹਿੰਦੀ ਸੀ ।

  ਉਸ ਪੜਾਅ ਦੇ ਸ਼ਾਇਰ ਚਰਨ ਸਿੰਘ ਸਫ਼ਰੀ ਭਾਵੇਂ ਬੈਂਤ-ਮੁਕਾਬਲਿਆਂ ਵਿੱਚ ਹਿੱਸਾ ਨਹੀਂ ਸੀ ਲੈਂਦੇ ਪਰ ਦੇਸ਼ ਵੰਡ ਤੋਂ ਪਹਿਲਾਂ ਤੇ ਪਿਛੋਂ ਦੇ ਦਸੂਹੇ ਦੇ ਕਲਮੀਂ ਇਤਿਹਾਸ ਵਿੱਚ ਉਹਨਾਂ ਦਾ ਵਿਸ਼ੇਸ਼ ਜ਼ਿਕਰ ਸ਼ਾਮਿਲ ਹੈ । ਇਵੇਂ ਹੀ ਉੱਤਰ-ਆਜ਼ਾਦੀ ਦੌਰ ਸਮੇਂ ਦਸੂਹਾ ਇਲਾਕੇ ਅੰਦਰ ਸ਼ਾਇਰੀ ਦੀ ਬੈਂਤ-ਗਜ਼ਲ-ਗੀਤ ਸਿਨਫਾਂ ਨੂੰ ਅਗਾਂਹ ਤੋਰਨ ਵਾਲਿਆਂ ਵਿੱਚ ਅੰਮ੍ਰਿਤ ਲਾਲ ਅੰਮ੍ਰਿਤ ,ਮਦਨ ਲਾਲ ਦਿਲਕਸ਼,ਵਰਿਆਮ ਲਾਲ ਅਨਪੜ੍ਹ, ਗੁਰਚਰਨ ਰਾਹੀਂ ,ਆਦਰਸ਼ ਕੁਮਾਰ ਦਰਸ਼ੀ, ਪ੍ਰੋ ਦੀਦਾਰ ਸਿੰਘ ,ਤਰਸੇਮ ਸਿੰਘ ਸਫ਼ਰੀ,ਕੁੰਦਨ ਲਾਲ ਕੁੰਦਨ,ਅਮਰੀਕ ਡੋਗਰਾ,ਨਵਤੇਜ ਸਿੰਘ,ਕਰਨੈਲ ਸਿੰਘ ਨੇਕਨਾਮਾਂ ਤੇ ਹੋਰਨਾਂ ਸ਼ਾਇਰਾਂ ਨੇ ਦਸੂਹੇ ਦੀ ਫਿਜ਼ਾ ਅੰਦਰ ਕਲਮ ਦੀ ਲਾਟ ਜਗਾਈ ਰੱਖਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ ।

  ਇਹਨਾਂ ਉਪਰੋਤਕ ਸਾਰੇ ਸ਼ਾਇਰਾਂ ਵਿੱਚੋਂ ਕਵਿਤਾ ਭਾਵੇਂ ਸਟੇਜੀ ਸ਼ਾਇਰੀ ਤੱਕ ਮਹਿਦੂਦ ਕਰਨਾ ਉੱਚਿਤ ਨਹੀਂ ਤਾਂ ਵੀ ਦਸੂਹੇ ਨਾਲ ਸਬੰਧਤ ਝਿਂਗੜਾ ਪਿੰਡ ਦੇ ਕੁੰਡਲੀਦਾਰ ਦੀਵਾਨ ਚੰਦ ਗਿਰਧਰ ਅਤੇ ਆਲਮਪੁਰ ਪਿੰਡ ਦੇ ਮੌਲਵੀ ਗੁਲਾਮ ਰਸੂਲ ਦੀ ਸੂਫੀਆਨਾ ਸ਼ਾਇਰੀ ਦੇ ਮਿਆਰ ਤੱਕ ਪੁੱਜਣ ਤੋਂ ਥੋੜਾ ਕੁ ਊਣੀ ਰਹਿ ਜਾਂਦੀ ਹੈ , ਜਦ ਕਿ ਇਸ ਸੂਚੀ ਵਿਚਲੇ ਸ਼ਾਇਰ ਤਾਂ ਆਧੁਨਿਕ ਪੰਜਾਬੀ ਸ਼ਾਇਰੀ ਦੀ ਅਕਾਦਮਿੱਕ ਸੰਵੇਦਨਾ ਦੇ ਹਾਣੀ ਹੋਣ ਦਾ ਦੰਮ ਭਰਦੇ ਹਨ । ਇਹਨਾਂ ਦੋਹਾਂ ਦੀ ਇਹ ਪ੍ਰਾਪਤੀ , ਉਹਨਾਂ ਦੀ ਅਪਣੀ ਲਗਨ ਤੇ ਮਿਹਨਤ ਦਾ ਸਿੱਟਾ ਵੀ ਹੈ ਤੇ ਉਹਨਾਂ ਦੀ ਕਾਵਿਕ ਪ੍ਰਤਿਭਾ ਨੂੰ ਉੱਪਲਭਦ ਹੋਏ ਸਾਹਿਤ ਸਭਾ ਦੇ ਪਲੇਟਫਾਰਮ ਦੀ ਵੀ । ਪਿਛਲੇ 35 ਕੁ ਵਰ੍ਹਿਆਂ ਤੋਂ ਕਾਰਜਸ਼ੀਲ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਰਜਿ: ਨੇ ਸ਼ਾਇਰੀ ਦੇ ਨਾਲ ਨਾਲ ਨਾਵਲ ਤੇ ਕਹਾਣੀ ਸਿਨਫ਼ ਦੇ ਲੇਖਕਾਂ ਨੂੰ ਵੀ ਉਵੇਂ ਹੀ ਉਤਸ਼ਾਹਤ ਕੀਤਾ ਹੈ ਜਿਵੇਂ ਯਾਤਰਾ ਅਸਥਾਨ ਚਿੰਤਪੁਰਨੀ ਵਿਖੇ ਕਿਸੇ ਸਮੇਂ ਹੁੰਦੀਆਂ ਰਹੀਆਂ ਬੈਂਤ-ਉਚਾਰਨ ਬੈਠਕਾਂ ਵਿੱਚ ਦਸੂਹੇ ਦੀ ਕਾਵਿਕ ਪ੍ਰਤਿਭਾ ਉਜਾਗਰ ਹੁੰਦੀ ਰਹੀ ਹੈ ।  samsun escort canakkale escort erzurum escort Isparta escort cesme escort duzce escort kusadasi escort osmaniye escort