ਗਜ਼ਲ (ਗ਼ਜ਼ਲ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਉ ਰਲ ਕੇ ਸੋਚੀਏ ਕਿੱਦਾਂ ਬਚਾਈਏ ਦੋਸਤੋ
ਕੌਮ ਦੀ ਇਸ ਅਣਖ ਨੂੰ ਮੁੜ ਕੇ ਜਗਾਈਏ ਦੋਸਤੋ।

ਅਮਨ ਦੇ ਇਸ ਆਲ੍ਹਣੇ ਨੂੰ ਕੌਣ ਲਾਂਬੂ ਲਾ ਰਿਹਾ
ਆਉ ਰਲ ਕੇ ਬੈਠੀਏ ਤੇ ਲੱਭ ਲਿਆਈਏ ਦੋਸਤੋ।

ਮਹਿਕ ਦੇ ਬਾਗਾਂ ' ਚ ਜ਼ਹਿਰ ਨਾ ਕੋਈ ਛਿੜਕ ਜੇ 
ਏਕਤਾ ਦੀ ਢਾਲ ਨੂੰ ਸ਼ਕਤੀ ਬਣਾਈਏ ਦੋਸਤੇ

ਉਹ ਚੋਰ ਕਿਹੜਾ ਚੰਦਰਾ ਪਿਆਰਾਂ ਨੂੰ ਲਾਉਂਦਾ ਸੰਨ੍ਹ ਜੋ 
ਕਾਲੀ ਤੇ ਬੋਲੀ ਰਾਤ ਨੂੰ ਹੁਣ ਜਗਮਗਾਈਏ ਦੋਸਤੋ।

ਸਮੇਂ ਦੀ ਇਸ ਨਬਜ਼ ਨੂੰ ਮੁੜ ਕੇ ਪਛਾਣੋ ਸਾਥੀਉ
ਤੇਜ਼ ਤੁਰਦੇ ਕਦਮ ਹੁਣ ਅੱਗੇ ਵਧਾਈਏ ਦੋਸਤੋ।