ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਕਰਵਾਏ ਪ੍ਰਗਰਾਮ ਨੂੰ ਭਰ ਹੁੰਗਾਰਾ (ਖ਼ਬਰਸਾਰ)


‘ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ’ ਵੱਲੋ ਗੁਰੂ-ਘਰ ਐਲਸੋਬਰਾਂਟੇ ਵਿੱਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਸਹਿਯੋਗੀ ਜੱਥੇਬੰਦੀਆਂ ਦੀ ਮੱਦਦ ਨਾਲ ਦਰਦ-ਏ-ਕੌਮ ਨਵੰਬਰ 1984 ਨੂੰ ਸਮਰਪਤ ਅਮਰੀਕਨ ਸਿੱਖ ਇਤਿਹਾਸ ਵਿੱਚ ਪਹਿਲ ਦੇ ਅਧਾਰ ਤੇ ਮਹਾਨ ਸ਼ਹੀਦੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਨਿਰਮਲ ਸਿੰਘ ਨਾਗਪੁਰੀ, ਸਾਬਕਾ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸੀਨੀਅਰ ਮੈਂਬਰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ, ਦੀ ਅਗਵਾਈ ਵਿੱਚ ਕੀਰਤਨੀ ਜੱਥਿਆਂ ਨੇ ਆਪੋ ਆਪਣੀ ਸੇਵਾ ਨਿਭਾਈ । ਭਾਈ ਨਿਰਮਲ ਸਿੰਘ ਨਾਗਪੁਰੀ ਦੇ ਜੱਥੇ ਵਿੱਚ ਭਾਈ ਸੁਖਜੀਵਨ ਸਿੰਘ ਅਤੇ ਭਾਈ ਸਰਬਜੀਤ ਸਿੰਘ, ਬੀਬੀ ਨਵਨੀਤ ਕੌਰ ਦੇ ਜੱਥੇ ਵਿੱਚ ਭਾਈ ਗੁਰਇੱਕਬਾਲ ਸਿੰਘ, ਭਾਈ ਜਸਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਅਮਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਦੇ ਜੱਥੇ ਵਿੱਚ ਭਾਈ ਗੁਰਦਿਆਲ ਸਿੰਘ ਅਤੇ ਭਾਈ ਸੁਲੱਖਣ ਸਿੰਘ ਸ਼ਾਮਿਲ ਸਨ ਜਿਨ੍ਹਾਂ ਨੇ ਨਵੰਬਰ1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਰਾਗਮਈ ਆਤਮਰਸ ਰਸਭਿੰਨਾ ਕੀਰਤਨ ਕੀਤਾ । ਸਭਾ ਰਾਹੀਂ ਪੰਥਕ ਸਖਸ਼ਿਅਤਾਂ ਵੱਲੋ ਰਾਗੀ ਜੱਥਿਆਂ ਦੇ ਮੈਂਬਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।

ਸਭਾ ਦੇ ਸੰਸਥਾਪਕ ਅਤੇ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਨੇ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੂੰ ਅੰਤਰ-ਰਾਸ਼ਟਰੀ ਸਿੱਖ ਸਾਹਿਤ ਸਭਾ ਵੱਲੋ ਡਾ. ਅਵਤਾਰ ਸਿੰਘ ਸੇਖੋਂ ਵੱਲੋ ਸੰਪਾਦਿਤ ਕੀਤੀ ਅੰਗਰੇਜ਼ੀ ਦੀ ਪੁਸਤਕ ‘ ਮਰਡਰ ਆਫ਼ ਪਲੂਰਲਿਜ਼ਮ’ ਜ਼ਾਰੀ ਕਰਵਾਉਣ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਸੱਦਾ ਦਿੱਤਾ ਗਿਆ । ‘ ਮਰਡਰ ਆਫ਼ ਪਲੂਰਲਿਜ਼ਮ’ ਨਾਂ ਦੀ ਇਹ ਪੁਸਤਕ 19 ਸਤੰਬਰ, 2013 ਨੂੰ ਜਨੇਵਾ, ਸਵਿਟਜ਼ਰਲੈਂਡ ਵਿੱਖੇ ਯੁਨਾਇਟਡ ਨੇਸ਼ਨਜ਼ ਹਿਉਮਨ ਰਾਈਟਸ ਕਾਉਂਸਲ (ਯੂ ਐਨ ਐਚ ਆਰ ਸੀ) ਦੇ 24ਵੇ ਸ਼ੈਸਨ ਦੁਰਾਨ ਪੜ੍ਹੇ ਗਏ ਪਰਚਿਆਂ ਦਾ ਇਖਤਸਾਰ ਹੈ । ਇਹ ਪਰਚੇ ਬੀ.ਬੀ.ਸੀ ਦੇ ਸਾਬਕਾ ਪਰਸਾਰਨ ਕਰਤਾ ‘ਐਲਨ ਹਾਰਟ’, ਸੇਵਾ ਮੁਕਤ ਬਰਗੇਡੀਅਰ ‘ਉਸਮਾਨ ਖਾਲਿਦ’- ਸਾਬਕਾ ਚੇਅਰਮੈਨ ‘ਲੰਡਨ ਇੰਨਸਟੀਚੂਟ  ਆਫ ਸਾਉਥ ਏਸ਼ੀਆ ਯੂ.ਕੇ.’, ‘ਸ੍ਰ. ਗੁਰਤੇਜ ਸਿੰਘ’ (ਆਈ ਏ ਐਸ) – ਪ੍ਰੋਫ਼ੈਸਰ ਆਫ ਸਿੱਖਇਜ਼ਮ, ਚੰਡੀਗੜ, ਭਾਰਤ,  ‘ਡਾ. ਅਬਦੁੱਲ ਮੁਮੀਨ ਚੌਧਰੀ’ –ਪ੍ਰਿੰਸੀਪਲ ‘ਲੰਡਨ ਇੰਨਸਟੀਚੂਟ ਆਫ ਸਾਉਥ ਏਸ਼ੀਆ ਯੂ.ਕੇ’, ‘ਡਾ. ਅਵਤਾਰ ਸਿੰਘ ਸੇਖੋਂ’ – ਸੈਕਟਰੀ  ਜਨਰਲ ‘ਦਾ ਸਿੱਖ ਐਜੁਕੇਸ਼ਨਲ ਟਰੱਸਟ, ਐਡਮੌਂਟਨ, ਏ.ਬੀ’, ਅਤੇ ‘ਸ੍ਰ. ਕਵਨੀਤ ਸਿੰਘ’ – ਫ਼ਾਉਂਡਰ ‘ਸਿੱਖ ਐਜ਼ੁਕੇਸ਼ਨ ਟਰੱਸਟ’ ਨਿਊ ਜਰਸੀ ਯੂ. ਐਸ. ਏ. ਵੱਲੋ ਪੇਸ਼ ਕੀਤੇ ਗਏ ਸਨ । ਇਸ ਪੁਸਤਕ ਦੀਆਂ ਕਾਪੀਆਂ ਸੰਗਤ ਵਿੱਚ ਮੁਫ਼ਤ ਵੰਡੀਆਂ ਗਈਆਂ । ਸਭਾ ਦੁਆਰਾ, ਵਰਲਡ ਸਿੱਖ ਕੌਂਸਲ ਵੱਲੋਂ ਦਰਦ-ਏ-ਕੌਮ ਨਵੰਬਰ 84 ‘ਚ ਹਿੰਦੋਸਤਾਨੀ ਧਾੜਵੀਆਂ ਹੱਥੋਂ ਹੋਈ ਸਿੱਖ ਨਸਲਕੁਸ਼ੀ ਦੇ ਸਮੂੰਹ ਸਿੱਖ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ ਤੌਰ ਤੇ ਤਿਆਰ ਕੀਤਾ ਗਿਆ "ਸ਼ਹੀਦੀ ਯਾਦਗਾਰੀ ਚਿੰਨ" ਵੀ ਜਾਰੀ ਕੀਤਾ ਗਿਆ। ਡਾ:ਪਰਮਜੀਤ ਸਿੰਘ ਅਜ਼ਰਾਵਤ ਵੱਲੋਂ 1914 ਤੋਂ 2014 ਤੱਕ 100 ਸਾਲਾਂ ਦੀਆਂ ਸਿੱਖ ਕੌਮ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਬਾਰੇ ਲਿਖਿਆ ਹੋਇਆ ਅੰਗਰੇਜ਼ੀ ਦਾ ਪੈਂਫ਼ਲਿਟ ਵੀ ਜਾਰੀ ਕੀਤਾ ਗਿਆ।

ਜਿਨ੍ਹਾਂ ਪੰਥ ਦਰਦੀਆਂ ਦੇ ਗੁਰੂ-ਘਰ ਵਿੱਚ ਹਾਜ਼ਰ ਸੰਗਤ ਅਤੇ ਗਲੋਬਲ ਪੰਜਾਬ ਟੀ. ਵੀ ਦੇ ਸਰੋਤਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਉਨ੍ਹਾਂ ਵਿੱਚ ਸਭਾ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ, ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ:ਪਰਮਜੀਤ ਸਿੰਘ ਅਜਰਾਵਤ-ਫਾਊਂਡਰ ਅਤੇ ਪ੍ਰਧਾਨ ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖਾਲਿਸਤਾਨ, ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰ. ਗੁਲਬਰਗ ਸਿੰਘ ਬਾਸੀ - ਚੇਅਰਮੈਨ ਵਰਲਡ ਸਿੱਖ ਕੌਸਲ, ਡਾ. ਰਨਬੀਰ ਸਿੰਘ ਸੰਧੂ – ਸੰਸਥਾਪਕ ਵਰਲਡ ਸਿੱਖ ਕੌਸਲ, ਡਾ. ਆਲਾ ਸਿੰਘ –ਚੇਅਰਮੈਨ ਅੰਤਰ-ਰਾਸ਼ਟਰੀ ਸਿੱਖ ਸੱਭਿਆਚਾਰ ਸੁਸਾਇਟੀ, ਸ੍ਰ. ਬੂਟਾ ਸਿੰਘ ਬਾਸੀ- ਮੁੱਖ ਐਡੀਟਰ ਅਖ਼ਬਾਰ ‘ਸਾਂਝੀ ਸੋਚ’, ਸ੍ਰ. ਸੁਦੇਸ਼ ਸਿੰਘ ਅਟਵਾਲ –ਵਾਈਸ ਪ੍ਰਧਾਨ ਇੰਟਰਨੇਸ਼ਨਲ ਗ਼ਦਰ ਮੈਮੋਰੀਅਲ ਟਰੱਸਟ, ਸ੍ਰ. ਮੇਜਰ ਸਿੰਘ ਕੁਲਾਰ –ਕਾਲਮਨਵੀਸ ਪੰਜਾਬ ਟਾਈਮਜ਼, ਸ੍ਰ. ਗੁਰਜੀਤ ਸਿੰਘ ਝਾਮਪੁਰ- ਸੀਨੀਅਰ ਮੈਂਬਰ ਸ੍ਰੋਮਣੀ ਅਕਾਲੀਦਲ ਅੰਮ੍ਰਿਤਸਰ (ਅਮਰੀਕਾ), ਸ੍ਰ. ਪਰਮਜੀਤ ਸਿੰਘ ਦਾਖਾ – ਪ੍ਰਧਾਨ ਦਲ ਖਾਲਸਾ ਅਲਾਇੰਸ ਆਦਿ ਸਾਮਲ ਸਨ । ਬੁਲਾਰਿਆਂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋ ਕੇ ਸੰਗਤਾਂ ਨੇ ਜੋਸ਼ ਵਿੱਚ ਆ ਕੇ ਨਾਹਰੇ ਅਤੇ ਜੈ ਕਾਰੇ ਬੁਲਾਏ । ਸਟੇਜ ਦੇ ਪ੍ਰਗਰਾਮ ਨੂੰ ਸਫ਼ਲ ਬਣਾਉਣ ਲਈ ਸ੍ਰ. ਸੁਖ਼ਵਿੰਦਰ ਸਿੰਘ ਤਲਵੰਡੀ –ਜਨਰਲ ਸਕੱਤਰ ਇੰਟਰਨੇਸ਼ਨਲ ਸਿੱਖ ਸੱਭਿਆਚਾਰ ਸੁਸਾਇਟੀ ਅਤੇ ਸ੍ਰ. ਜਸਵੀਰ ਸਿੰਘ ਤੱਖਰ – ਫ਼ਾਉਂਡਰ ਬੇ-ਏਰੀਆ ਸਿੱਖ ਅਲਾਇੰਸ ਨੇ ਅਹਿਮ ਭੂਮਿਕਾ ਨਿਭਾਈ । ਸ੍ਰ. ਜਗਦੇਵ ਸਿੰਘ ਭੰਡਾਲ ਵੱਲੋ ਸਵੇਰੇ 11.00 ਵਜੇ ਤੋਂ 2 ਵਜ਼ੇ ਤੱਕ ਇਸ ਪ੍ਰਗੋਰਾਮ ਨੂੰ ਗਲੋਬਲ ਪੰਜਾਬ ਟੀ. ਵੀ. (ਡਿਸ਼ ਨੈਟਵਰਕ ਚੈਨਲ-739) ਤੇ ਲਾਈਵ ਦਿਖਾਇਆ ਗਿਆ । ਮੂਵੀ ਅਤੇ ਫ਼ੋਟੋਗਰਾਫ਼ੀ ਦੀ ਸੇਵਾ ਇੰਦਰ ਵੀਡੀਓ ਅਤੇ ਸ੍ਰ. ਮਹਿੰਦਰ ਸਿੰਘ ਕੰਡਾ ਵੱਲੋ ਕੀਤੀ ਗਈ । 

ਮਾਈਆਂ ਅਤੇ ਭਾਈਆਂ ਨਾਲ ਦੀਵਾਨ ਹਾਲ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਸੰਗਤਾਂ ਨੇ ਗੈਲਰੀ ਹਾਲ ਵਿੱਚ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਪਾਰਕਿੰਗ ਲਾਟ ਫੁੱਲ ਹੋ ਜਾਣ ਕਾਰਨ ਸੰਗਤਾਂ ਨੂੰ ਜਾਂ ਤਾਂ ਕਾਰਾਂ ਪਾਰਕ ਕਰਨ ਲਈ ਕਾਫ਼ੀ ਦੇਰ ਇੰਤਜ਼ਾਰ ਕਰਨਾ ਪੈ ਰਿਹਾ ਸੀ ਜਾਂ ਗੁਰੂ ਘਰ ਤੋਂ ਬਾਹਰ ਸੜਕਾਂ ਤੇ ਕਾਰਾਂ ਖੜ੍ਹੀਆਂ ਕਰਨੀਆਂ ਪੈ ਰਹੀਆਂ ਸਨ। ਗਲੋਬਲ ਪੰਜਾਬ ਟੀਵੀ ਰਾਹੀਂ ਲਾਈਵ ਦੇਖ ਰਹੇ ਦਰਸ਼ਕਾਂ ਵਿਚੋਂ ਬਹੁਤਿਆਂ ਨੇ ਸੰਪਰਕ ਕਰਕੇ ਅਤੇ ਗੁਰੂ ਘਰ ਅੰਦਰ ਸਜੀ ਸੰਗਤ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਅਗੋਂ ਤੋਂ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ। ਸੰਗਤਾਂ ਨੂੰ ਲੰਗਰ ਛੱਕਣ ਲਈ ਵੀ ਲੰਮੀਆਂ ਕਤਾਰਾਂ ਵਿੱਚ ਲੰਮਾ ਸਮਾਂ ਇੰਤਜਾਰ ਕਰਨਾ ਪਿਆ ।

ਦਰਦ-ਏ-ਕੌਮ ਨਵੰਬਰ 84 ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜਿਨ੍ਹਾਂ ਹੋਰ ਪਰਮੁੱਖ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਨੇ ਯੋਗਦਾਨ ਪਾਇਆ ਉਨ੍ਹਾਂ ਵਿੱਚ ਐਲਸੋਬਰਾਂਟੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ, ਵਰਲਡ ਸਿੱਖ ਕੌਂਸਲ, ਦਲ ਖਾਲਸਾ ਅਲਾਇੰਸ, ਐਂਟੀ ਡੈਫਾਮਿਸ਼ਨ ਸਿੱਖ ਕੌਂਸਲ ਫਾਰ ਫ਼ਰੀਡਮ ਆਫ ਖ਼ਾਲਿਸਤਾਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਦਾ ਸਿੱਖ ਐਜੂਕੇਸ਼ਨਲ ਟਰੱਸਟ ਕੈਨੇਡਾ, ਕੌਂਸਲ ਆਫ ਖ਼ਾਲਿਸਤਾਨ, ਗੋਲਡਨ ਪੰਜਾਬ ਕੱਲਬ, ਬੇ ਏਰੀਆ ਸਿੱਖ ਅਲਾਇੰਸ, ਇੰਟਰਨੈਸ਼ਨਲ ਗ਼ਦਰ ਮੈਮੋਰੀਅਲ ਟੱਰਸਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ, ਪਰਿੰਟ ਮੀਡੀਆ, ਗਲੋਬਲ ਪੰਜਾਬ ਟੀਵੀ-ਡਿਸ਼ ਚੈਨਲ 739, ਇੰਦਰ ਵੀਡੀਓ, ਭਾਈ ਅਮਰ ਸਿੰਘ ਮੱਲੀ, ਸ੍ਰ:ਜੁਗਰਾਜ ਸਿੰਘ ਸੋਹੀ, ਡਾ:ਦਲਜੀਤ ਸਿੰਘ ਢੱਡਾ ਮਾਛੀਬਾੜਾ, ਸ੍ਰ: ਝਿਰਮਲ ਸਿੰਘ ਅਜਨਾਲਾ, ਸ੍ਰ: ਹਰਚਰਨ ਸਿੰਘ ਅਲਾਮੀਡਾ, ਭਾਈ ਅਮਰੀਕ ਸਿੰਘ ਮਲੀ, ਸ੍ਰ: ਮਲਹਾਰ ਸਿੰਘ, ਭਾਈ ਸੁਰਿੰਦਰ ਸਿੰਘ ਸੈਣੀ, ਭਾਈ ਇੰਦਰਜੀਤ ਸਿੰਘ ਮੱਲੀ, ਸ੍ਰ: ਤਰਸੇਮ ਸਿੰਘ ਸੁਮਨ, ਮਾਤਾ ਗੁਰਦੇਵ ਕੌਰ, ਸ੍ਰ: ਰਣਜੀਤ ਸਿੰਘ ਸੈਨਹੋਜੇ, ਭਾਈ ਬਲਵਿੰਦਰ ਸਿੰਘ, ਭਾਈ ਅਮਰੀਕ ਸਿੰਘ ਪੱਨੂ, ਸ੍ਰ: ਸਤਪਾਲ ਸਿੰਘ ਮਦਾਰ, ਭਾਈ ਅਵਤਾਰ ਸਿੰਘ ਮਿਸ਼ਨਰੀ, ਸ੍ਰ: ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਢਿਲੋਂ ਆਦਿ ਦੇ ਨਾਂ ਵਰਨਣਯੋਗ ਹਨ ।

ਸਰੀਰਕ ਦਰਦਾਂ ਦੇ ਮਾਹਿਰ, ਡਾ. ਪਰਮਜੀਤ ਸਿੰਘ ਅਜ਼ਰਾਵਤ ਨੇ 3 ਵਜੇ ਤੋ 8 ਵੱਜੇ ਤੱਕ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕੀਤਾ ਅਤੇ ਇਨ੍ਹਾਂ ਦਰਦਾਂ ਤੋ ਬੱਚਣ ਅਤੇ ਇਲਾਜ਼ ਸਬੰਧੀ ਵਿਚਾਰ ਚਰਚਾ ਵੀ ਕੀਤੀ । ਉਨ੍ਹਾਂ ਵੱਲੋ ਹਾਜ਼ਰ ਮਰੀਜ਼ਾਂ ਨੂੰ ਅੰਤਰਧਿਆਨ ਹੋਣ ਦੀ ਵਿੱਧੀ ਤੋਂ ਵੀ ਜਾਣੂ ਕਰਵਾਇਆ ਗਿਆ ।