ਸਭ ਰੰਗ

  •    ਸਾਹਿਤਕ ਕਿਤਾਬਾਂ ਦਾ ਮਹੱਤਵ / ਮਨਜੀਤ ਤਿਆਗੀ (ਲੇਖ )
  •    ਜ਼ਿੰਦਗੀ ਜਿਉਣ ਦੀ ਕਲਾ / ਮਨਜੀਤ ਤਿਆਗੀ (ਲੇਖ )
  •    ਮਨ ਦੀ ਕੈਨਵਸ 'ਤੇ ਸੁੱਖਦਾਈ ਦ੍ਰਿਸ਼ ਸਿਰਜੋ / ਮਨਜੀਤ ਤਿਆਗੀ (ਲੇਖ )
  •    ਜ਼ਿੰਦਗੀ ਮਾਨਣ ਲਈ ਹੈ / ਮਨਜੀਤ ਤਿਆਗੀ (ਲੇਖ )
  •    ਆਲੋਚਨਾ ਨੂੰ ਆਪਣੀ ਊਰਜਾ ਬਣਾਓ / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਲਈ ਵਧੀਆ ਬੁਲਾਰਾ ਹੋਣਾ ਜ਼ਰੂਰੀ / ਮਨਜੀਤ ਤਿਆਗੀ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਚਾਹੁੰਦੇ ਹੋ ਤਾਂ / ਮਨਜੀਤ ਤਿਆਗੀ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਪ੍ਰਸ਼ੰਸਾ / ਮਨਜੀਤ ਤਿਆਗੀ (ਲੇਖ )
  •    ਕੰਮ ਜ਼ਿੰਦਗੀ ਦਾ ਆਧਾਰ ਹੈ / ਮਨਜੀਤ ਤਿਆਗੀ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਘਰ ਦਾ ਮਾਹੌਲ ਤੇ ਬਜੁਰਗ / ਮਨਜੀਤ ਤਿਆਗੀ (ਲੇਖ )
  •    ਖੋਲ੍ਹ ਲੈਂਦਾ ਦਿਲ ਜੇ ਤੂੰ …… / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਚਾਹੁੰਦੇ ਹੋ ਤਾਂ... / ਮਨਜੀਤ ਤਿਆਗੀ (ਲੇਖ )
  • ਸਫ਼ਲਤਾ ਲਈ ਵਧੀਆ ਬੁਲਾਰਾ ਹੋਣਾ ਜ਼ਰੂਰੀ (ਲੇਖ )

    ਮਨਜੀਤ ਤਿਆਗੀ   

    Email: englishcollege@rocketmail.com
    Cell: +91 98140 96108
    Address:
    ਮਲੇਰਕੋਟਲਾ India
    ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰੇਕ ਵਿਆਕਤੀ ਚਾਹੁੰਦਾ ਹੈ ਕਿ ਜਦੋਂ ਉਹ ਬੋਲੇ ਤਾਂ ਲੋਕ ਉਸਨੂੰ ਉਤਸੁਕਤਾ ਨਾਲ ਸੁਣਨ।ਹਰੇਕ ਵਿਅਕਤੀ ਸਟੇਜ਼ 'ਤੇ ਜਾ ਕੇ ਮਾਈਕ ਵਿਚ ਬੋਲਣਾ ਚਾਹੁੰਦਾ ਹੈ। ਪਰ ਉਸਦੇ ਅੰਦਰ ਬੈਠਾ ਡਰ ਉਸਨੂੰ ਗੂੰਗਾ  ਬਣਾਈ ਰੱਖਦਾ ਹੈ।ਭਾਸ਼ਣ ਦੇਣਾ ਇਕ ਕਲਾ ਹੈ।ਅਭਿਆਸ ਕਰਕੇ ਇਸ ਕਲਾ ਵਿੱਚ ਨਿਪੁੰਨ ਹੋਇਆ ਜਾ ਸਕਦਾ ਹੈ।ਭਾਸ਼ਣ ਦੇਣਾ ਸਿੱਖਣ ਲਈ ਕਿਸੇ ਅਕਾਦਮਿਕ ਡਿਗਰੀ ਦੀ ਲੋੜ ਨਹੀਂ ਹੁੰਦੀ।ਸਾਡੇ ਸਾਹਮਣੇ ਅਨੇਕਾਂ ਪ੍ਰਸਿੱਧ ਵਿਅਕਤੀਆਂ ਦੀਆਂ ਮਿਸਾਲਾਂ ਹਨ ਜੋ ਘੱਟ ਪੜੇ ਲਿਖੇ ਹੋਣ ਦੇ ਬਾਵਜੂਦ ਇਕ ਚੰਗਾ ਬੁਲਾਰਾ ਬਣੇ ਤੇ ਆਪਣੇ ਖੇਤਰ ਵਿਚ ਪ੍ਰਸਿੱਧੀ ਹਾਸਿਲ ਕੀਤੀ।ਹਰਕ੍ਰਿਸ਼ਨ ਸੁਰਜੀਤ ਵੀ ਅਜਿਹੇ ਵਿਅਕਤੀਆਂ ਵਿੱਚੋਂ ਇਕ ਸਨ।ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਆਪਣੀ ਭਾਸ਼ਣ ਕਲਾ ਦੇ ਦਮ ਤੇ ਰਾਜਨੀਤਿਕ ਖੇਤਰ ਵਿਚ ਇੱਕ ਅਹਿਮ ਸਥਾਨ ਬਣਾਉਣ ਵਿਚ ਸਫ਼ਲ ਰਹੇ।ਰਾਜਨੀਤੀ ਦੇ ਖੇਤਰ ਵਿਚ ਉਹ ਨੇਤਾ ਜਲਦੀ ਸਫ਼ਲ ਹੋ ਜਾਂਦੇ ਹਨ ਜੋ ਚੰਗਾ ਭਾਸ਼ਣ ਕਰਨਾ ਜਾਣਦੇ ਹਨ ।ਜਿਵੇਂ ਸ: ਬਲਵੰਤ ਸਿੰਘ ਰਾਮੂਵਾਲੀਆ ਅਤੇ ਅਟੱਲ ਬਿਹਾਰੀ ਵਾਜਪਾਈ ਜਦੋਂ  ਬੋਲਦੇ ਹਨ ਤਾਂ ਸੁਣਨ ਵਾਲੇ ਨੂੰ ਆਨੰਦ ਆ ਜਾਂਦਾ ਹੈ। ਅਜਿਹੇ ਬੁਲਾਰੇ ਆਪਣੀ ਭਾਸ਼ਣ ਕਲਾ ਦੇ ਦਮ 'ਤੇ ਲੋਕਾਂ ਦੇ ਵੱਢੇ ਇਕੱਠਾਂ ਨੂੰ ਵੀ ਕੀਲ ਲੈਂਦੇ ਹਨ।
    ਭਾਸ਼ਣ ਦੇਣ ਦੀ ਕਲਾ ਵਿੱਚ ਨਿਖਾਰ ਲਿਆਉਣ ਲਈ ਪ੍ਰੈਕਟਿਸ ਦੀ ਲੋੜ ਹੁੰਦੀ ਹੈ।ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਇੱਕ ਚੰਗਾ ਬੁਲਾਰਾ ਹੋਵੇ।ਭੀੜ ਨੂੰ ਦੇਖਕੇ ਕਈ ਵਾਰ ਚੰਗੇ ਚੰਗਿਆ ਦੇ ਹੋਸ਼ ਉਡ ਜਾਂਦੇ ਹਨ।ਇੰਗਲੈਂਡ ਵਿੱਚ ਇਕ ਵਾਰ ਕੋਬਡੇਨ ਨਾਂ ਦੇ ਵਿਅਕਤੀ ਨੇ ਲੋਕਾਂ ਦੇ ਠਾਠਾ ਮਾਰਦੇ ਇੱਕਠ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ।ਉਸਦੀ ਜੀਭ ਨੂੰ ਜਿਵੇਂ ਤਾਲਾ ਹੀ ਲੱਗ ਗਿਆ ਹੋਵੇ।ਕਿਸੇ ਦਾ ਮਖੌਲ ਉਡਾਉਣਾ ਤਾਂ ਮਨੁੱਖ ਦੀ ਜਮਾਂਦਰੂ ਪ੍ਰਵਿਰਤੀ ਹੈ।ਇਸ ਲਈ ਲੋਕਾਂ ਉਸਨੂੰ ਟਿੱਚਰਾਂ ਕਰਨੀਆਂ ਸੁਰੂ ਕਰ ਦਿੱਤੀਆ ਲੋਕ ਉਨੀ ਦੇਰ ਤੱਕ ਉਸਦਾ ਮਜ਼ਾਕ ਉਡਾਉਂਦੇ ਰਹੇ ਜਦੋਂ ਤੱਕ ਉਹ ਮੰਚ ਤੋਂ ਉਤਰ ਕੇ ਦੂਰ ਨਹੀ ਗਿਆ।
    ਇਸ ਘਟਨਾ ਪਿੱਛੋ ਕੋਬਡੇਨ ਘਰ ਗਿਆ।ਉਹ ਸਾਰੀ ਬੇਚੈਨ ਰਿਹਾ ਤੇ ਇੱਕ ਪਲ ਵੀ ਨਾ ਸੌਂ ਸਕਿਆ।ਸਵੇਰ ਹੋਣ 'ਤੇ ਉਸਨੇ ਸ਼ੀਸ਼ੇ ਮੁਹਰੇ ਖੜ ਕੇ ਉੱਚੀ-ਉੱਚੀ ਬੋਲਣ ਦਾ ਅਭਿਆਸ ਸ਼ੁਰੂ ਕਰ ਦਿੱਤਾ।ਉਹ ਹਰ ਰੋਜ਼ ਸ਼ੀਸ਼ੇ ਅੱਗੇ ਖੜ ਕੇ ਬੋਲਦਾ ਰਿਹਾ।ਥੋੜੇ ਦਿਨਾਂ ਮਗਰੋਂ ਹੀ ਉਹ ਆਪਣੇ ਦੋਸਤਾਂ ਦੀਆਂ ਮੀਟਿੰਗਾ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲੱਗ ਗਿਆ।ਜਲਦੀ ਹੀ ਉਸਦੇ ਦਿਮਾਗ ਵਿੱਚੋਂ ਭੀੜ ਅਤੇ ਸਟੇਜ਼ ਦਾ ਡਰ ਖਤਮ ਹੋ ਗਿਆ।ਅਭਿਆਸ ਕਰਦੇ ਕਰਦੇ ਉਸਦੇ ਅਨੇਕਾਂ ਤੁਕਾਂ, ਸ਼ੇਅਰ, ਘਟਨਾਵਾਂ, ਤੱਥ ਯਾਦ ਹੋ ਗਏ।ਆਪਣੇ ਆਤਮ ਵਿਸ਼ਵਾਸ਼ ਅਤੇ ਅਭਿਆਸ ਸਦਕਾ ਕੋਬਡੇਨ ਇਕ ਦਿਨ ਇੰਗਲੈਂਡ ਦਾ ਮਹਾਨ ਬੁਲਾਰਾ ਬਣਿਆ।
    ਜਿਹੜਾ ਵਿਆਕਤੀ ਕਿਤਾਬਾਂ ਜਾਂ ਰਸਾਲੇ ਪੜ ਕੇ ਭਾਸ਼ਣ ਕਰਨਾ ਸਿੱਖਣਾ ਚਾਹੁੰਦਾ ਹੈ। ਉਸ ਦੀ ਸਥਿਤੀ ਉਸ ਭਲਵਾਨ ਵਾਂਗ ਹੈ ਜੋ ਦੰਗਲ ਦੇ ਬਾਹਰ ਖੜਾ ਡੰਡ-ਬੈਠਕਾਂ ਤਾਂ ਮਾਰੀ ਜਾਂਦਾ ਹੈ ਪਰ ਅਖਾੜੇ ਵਿੱਚ ਨਹੀਂ ਕੁੱਦ ਰਿਹਾ।ਅਭਿਆਸ ਤੋਂ ਬਿਨ੍ਹਾਂ ਕੁੱਝ ਨਹੀਂ ਹੋਣ ਲੱਗਿਆ।ਜੇਕਰ ਤੁਸੀਂ ਵੀ ਇੱਕ ਵਧੀਆ ਬੁਲਰਾ ਬਣਨਾ ਚਾਹੁੰਦੇ ਹੋਂ ਤਾਂ ਅੱਜ ਹੀ ਹੇਠ ਦਿੱਤੇ ਸੁਝਾਵਾਂ 'ਤੇ ਅਮਲ ਕਰਦੇ ਹੋਏ ਅਭਿਆਸ ਸ਼ੁਰੂ ਕਰ ਦਿਉ।
     ਭਾਸ਼ਣ ਦਾ ਸ਼ੁਰੂਆਤੀ ਭਾਗ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਨਿੱਜ਼ੀ  ਜ਼ਿੰਦਗੀ ਵਿੱਚੋਂ ਵਿਸ਼ੇ ਨਾਲ ਸਬੰਧਤ ਕੋਈ ਘਟਨਾ, ਕੋਈ ਸ਼ੇਅਰ,  ਤੁਕਾਂ, ਅਖਾਣ, ਕੋਈ ਸਨਸ਼ਨੀਖੇਜ਼ ਤੱਥ, ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਰਤੋਂ ਕਰੋ।ਕਿਉਂਕਿ ਪਹਿਲੀਆਂ ਦਸ ਕੁ ਲਾਈਨਾਂ ਸੁਣ ਕੇ ਲੋਕ ਅੰਦਾਜ਼ਾ ਲਗਾਉਣ ਲੱਗਦੇ ਹਨ ਕਿ ਬਾਕੀ ਦਾ ਭਾਸ਼ਣ ਕਿਸ ਤਰਾਂ੍ਹ ਦਾ ਹੋਵੇਗਾ।
    ਸਰੋਤਿਆਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਕ੍ਰਮਬੱਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਕਈ ਵਾਰ ਵਿਚਾਰ ਬਹੁਤ ਦਮਦਾਰ ਹੁੰਦੇ ਹਨ ਪਰ ਬੇਤਰਤੀਬੇ ਢੰਗ ਨਾਲ ਪੇਸ਼ ਕਰਨ ਕਾਰਨ ਸਰੋਤਿਆਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ।ਕਈ ਵਾਰ ਤੁਸੀ ਸੱਚੀ ਭਾਵਨਾ ਨਾਲ ਦੂਜਿਆ ਦਾ ਭਲਾ ਕਰਨ ਦੀ ਗੱਲ ਕਰਦੇ ਹੋ ਪਰ ਆਤਮ ਵਿਸ਼ਵਾਸ਼ ਦੀ ਘਾਟ ਹੋਣ ਕਾਰਨ  ਲੋਕ ਤੁਹਾਡੀਆਂ ਗੱਲਾਂ ਦਾ ਮਤਲਬ ਉਲਟ ਹੀ ਸਮਝਦੇ ਹਨ।ਅਜਿਹੇ ਬੁਲਾਰਿਆਂ ਨੂੰ ਉਨਾ ਸਤਿਕਾਰ ਨਹੀਂ ਮਿਲਦਾ ਜਿਨੇ ਦੇ ਉਹ ਹੱਕਦਾਰ ਹੁੰਦੇ ਹਨ।ਇਕ ਗੱਲ ਤਾਂ ਸਪੱਸਟ ਹੈ ਕਿ ਉਸ ਸਮੇਂ ਹੀ ਬੁਲਾਰੇ ਦੀ ਗੱਲ ਜਾ ਵਿਚਾਰ ਲੋਕਾਂ ਦੇ ਦਿਲ ਨੂੰ ਛੂੰਹਦੇ ਹਨ ਜਦੋਂ ਉਹ ਵਿਚਾਰ ਪੂਰੇ ਆਤਮ ਵਿਸ਼ਵਾਸ਼ ਨਾਲ ਪ੍ਰਗਟ ਕੀਤੇ ਜਾਣ । ਜੇਕਰ ਸੋਚ ਅਤੇ ਵਿਚਾਰਾਂ ਨੂੰ ਆਵਾਜ਼ ਦੇਣ  ਸਮੇਂ  ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਲੰਮੇ ਸਾਹ ਲੈ ਕੇ ਘਬਰਾਹਟ 'ਤੇ ਕਾਬੂ ਪਾਇਆ ਜਾ ਸਕਦਾ ਹੈ। 
    ਜੋ ਗੱਲ ਦ੍ਰਿੜ ਇਰਾਦੇ ਨਾਲ ਕਹੀ ਜਾਵੇ ਉਸ ਦਾ ਅਸਰ ਚਿਰ ਸਥਾਈ ਹੁੰਦਾ ਹੈ।
    ਭਾਸਣ ਕਰਦੇ ਸਮੇਂ ਇਕ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਹਾਡੇ ਵੱਲੋਂ ਬੋਲੇ ਹਰੇਕ ਸ਼ਬਦ ਉਚਾਰਣ ਸਹੀ ਅਤੇ ਸਾਫ ਹੋਵੇ।ਹੜਬੜੀ ਜਾਂ ਕਾਹਲ ਨਾ ਦਿਖਾਉ ਸਗੋਂ ਹੋਲੀ-ਹੋਲੀ ਆਤਮ ਵਿਸਵਾਸ਼ ਨਾਲ ਉਦਾਹਰਣਾ ਅਤੇ ਤੱਥਾਂ ਦਾ ਹਵਾਲਾ ਦਿੰਦੇ ਬੋਲਦੇ ਜਾਉ।
      ਇੱਕ ਵਾਰ ਹਿਟਲਰ ਨੂੰ ਸੱਦਾ ਪੱਤਰ ਦਿੰਦਿਆਂ  ਸਮਾਗਮ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ, 
    " ਤੁਸੀਂ ਸਮਾਗਮ 'ਚ  ਦੋ ਮਿੰਟ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ।"
    ਹਿਟਲਰ ਨੇ ਹੈਰਾਨ ਹੁੰਦਿਆਂ ਕਿਹਾਂ, 
    "ਜੇ ਦੋ ਮਿੰਟ ਲਈ ਬੋਲਣਾ ਹੈ ਤਾਂ ਘੱਟੋ ਘੱਟ ਇੱਕ ਮਹੀਨੇ ਪਹਿਲਾਂ ਦੱਸਣਾ ਸੀ। ਮੈਂ ਤਿਆਰੀ ਤਾਂ ਕਰ ਲੈਂਦਾ, 
    ਹਾਂ ਜੇ ਸਾਰਾ ਦਿਨ ਬੋਲਣਾ ਹੈ ਤਾਂ ਹੁਣੇ ਹੀ ਚੱਲਦੇ ਹਾਂ !"  
    ਭਾਵ ਜੇ ਦੋ ਮਿੰਟ ਲਈ ਬੋਲਣਾ ਹੈ ਤਾਂ ਹਰ ਇੱਕ ਸ਼ਬਦ ਅਰਥ ਭਰਭੂਰ ਹੋਣਾ ਚਾਹਿੰਦਾ ਹੈ।ਜੇ ਅਵਾ-ਤਵਾ ਹੀ ਬੋਲਣਾ ਹੈ ਤਾਂ ਚਾਹੇ ਸਾਰਾ ਦਿਨ ਮਗਜ਼ ਮਾਰੀ ਜਾਉ ਉਸਦਾ ਕੋਈ ਫਾਇਦਾ ਨਹੀਂ।
    ਕਿਸੇ ਵੀ ਵਿਸ਼ੇ 'ਤੇ ਭਾਸ਼ਣ ਕਰਦੇ ਸਮੇ ਸ਼ਬਦਾਂ ਦੀ ਚੋਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।ਸ਼ਬਦ ਸੁੱਤੀਆ ਸ਼ਕਤੀਆਂ ਨੂੰ ਜਗਾਉਣ ਦੀ ਸਮਰੱਥਾ ਰੱਖਦੇ ਹਨ। ਬੋਲੇ ਸੋ ਨਿਹਾਲ ਦੇ ਜੈਕਾਰੇ ਨੇ ਸਵਾ ਲੱਖ ਨਾਲ ਇੱਕ ਲੜਾਉਣ ਵਾਲੇ ਕਥਨ ਨੂੰ ਸੱਚ ਕਰ ਦਿਖਾਇਆ।ਜੰਗ ਦੇ ਮੈਦਾਨ ਵਿੱਚ ਉੱਚੀ-ਉੱਚੀ ਬੋਲ ਕੇ ਲਾਏ ਨਾਹਰੇ ਜਵਾਨਾਂ ਵਿੱਚ ਅੰਤਾਂ ਦਾ ਜੋਸ਼ ਭਰ ਦਿੰਦੇ ਹਨ।ਇਸੇ ਤਰ੍ਹਾਂ ਇੱਕ ਸਫ਼ਲ ਬੁਲਾਰਾ ਆਪਣੇ ਵਿਚਾਰਾਂ ਨਾਲ ਸਰੋਤਿਆਂ ਵਿੱਚ ਨਵੀਂ ਰੂਹ ਫੂਕ ਕੇ ਉਤਸਾਹ ਨਾਲ ਉਨ੍ਹਾਂ ਦੇ ਖੁਨ ਦਾ ਦੌਰਾ ਤੇਜ਼ ਕਰਨ ਦੇ ਸਮਰੱਥ ਹੁੰਦਾ ਹੈ। 
    ਬੋਲਣਾ ਹੈ ਇਸ ਕਰਕੇ ਹੀ ਨਾ ਬੋਲੋ। ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਸਕਦਾ।  ਸਟੇਜ ਤੋਂ ਜੋ ਵੀ ਬੋਲਣਾ ਹੈ ਉਤਸ਼ਾਹ ਨਾਲ ਬੋਲੋ ।ਜੇ ਤੁਸੀਂ ਥੱਕੇ-ਥੱਕੇ ਤੇ ਸੁਸਤ ਜਿਹੇ ਲੱਗ ਰਹੇ ਹੋਂ ਤਾਂ ਕੁੱਝ ਵੀ ਚੰਗਾ ਨਹੀਂ ਹੋਣ ਲੱਗਿਆ ਕਿਉਂ ਕਿ ਬੁਝਿਆ ਦੀਵਾਂ ਹੋਰ ਦੀਵੇਂ ਨਹੀਂ ਜਲਾ ਸਕਦਾ।ਕਿਸੇ ਵੀ ਮੰਚ ਤੋਂ ਸੰਬੋਧਨ ਕਰਦੇ ਸਮੇਂ ਜ਼ਰੂਰੀ ਹੈ ਕਿ ਤੁਹਾਡੇ ਚਿਹਰੇ ਦੇ ਹਾਵ-ਭਾਵ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਵਿਚਾਰ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।ਸਟੇਜ਼ ਦੇ ਕਲਾਕਾਰ ਵਾਂਗ ਕਲਾਤਮਕ ਤਰੀਕੇ ਨਾਲ ਆਵਾਜ਼ ਵਿੱਚ ਉਤਰਾ-ਚੜਾਅ ਲਿਆ ਕੇ ਸਰੋਤਿਆਂ ਦਾ ਧਿਆਨ ਖਿੱਚਿਆ ਜਾ ਸਕਦਾ ਹੈ।
    ਇਮਾਨਦਾਰੀ ਨਾਲ ਸਰੋਤਿਆਂ ਦੀ ਥੋੜੀ ਜਿਹੀ ਪ੍ਰਸੰਸ਼ਾ ਕਰਕੇ ਉਨਾਂ੍ਹ ਦੇ ਹਿੱਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪੂਰੀ ਰੁਚੀ ਨਾਲ ਸੁਣਦੇ ਹਨ।ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੈਨੂੰ ਇੱਕ ਨੈੱਟਵਰਕ ਕੰਪਨੀ ਦੀਆਂ ਮੀਟਿੰਗਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਮੈਂ ਦੇਖਿਆ ਕਿ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੁੱਖ ਵਕਤਾ ਕੋਲ ਇੱਕ ਚਿਟ ਪਹੁੰਚ ਜਾਂਦੀ ਸੀ। ਜਿਸ ਉਪਰ ਮੀਟਿੰਗ ਵਿੱਚ ਸ਼ਾਮਲ ਮੁਲਾਜ਼ਮਾਂ, ਕਿਸਾਨਾਂ, ਜਾਂ ਵਪਾਰੀਆਂ ਦੀ ਗਿਣਤੀ ਬਾਰੇ ਲਿਖਿਆ ਹੁੰਦਾ ਸੀ।ਮੁੱਖ ਵਕਤਾ ਉਸ ਸਲਿਪ ਨੂੰ ਅਧਾਰ ਬਣਾ ਕੇ ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਅੋਕੜਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਦੇ ਹਿੱਤ ਦੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਆਪਣੀ ਕੰਪਨੀ ਵਿੱਚ ਕੰਮ ਕਰਨ ਲਈ ਪ੍ਰੇਰਦਾ!  ਅੱਜ ਅਨੇਕਾਂ ਅੰਤਰਰਾਸ਼ਟਰੀ ਨੈੱਟਵਰਕਿੰਗ ਕੰਪਨੀਆਂ ਸਿਰਫ ਚੰਗੇ ਬੁਲਰਿਆਂ ਦੀ ਬਦੌਲਤ ਕਰੋੜਾਂ ਰੁਪਏ ਦਾ ਵਪਾਰ ਕਰ ਰਹੀਆਂ ਹਨ। 
      ਜੇ ਤੁਸੀਂ  ਕਿਸੇ ਵੱਡੇ ਹਾਲ ਵਿੱਚ ਭਾਸ਼ਣ ਦੇ ਰਹੇ ਹੋਂ ਤਾਂ ਆਪਣੀ ਨਿਗਾਹ ਕਦੇ ਆਖਰੀ ਕਤਾਰ ਵਿੱਚ ਬੈਠੇ ਲੋਕਾਂ 'ਤੇ ਕਦੇ ਵਿਚਕਾਰ  ਤੇ ਕਦੇ ਮੂਹਰਲੀ ਕਤਾਰ ਵਿੱਚ ਬੈਠੇ ਲੋਕਾਂ  'ਤੇ ਘੁਮਾਓ। ਕਿਸੇ ਇੱਕ ਵਿਆਕਤੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ 'ਤੇ ਤੁਹਾਡਾ ਧਿਆਨ ਭੰਗ ਹੋ ਸਕਦਾ ਹੈ।ਇਸ ਤੋਂ ਉਲਟ ਜੇ ਤੁਸੀਂ ਸਿਰਫ ਕੰਧਾਂ ਵੱਲ ਨਿਗਾਂ੍ਹ ਮਾਰ ਕੇ ਹੀ ਬੋਲੀ ਜਾ ਰਹੇ ਹੋਂ ਤਾਂ ਲੋਕ ਤੁਹਾਡੀਆਂ ਗੱਲਾਂ ਤੋਂ ਜਲਦੀ ਹੀ ਬੋਰ ਹੋ ਜਾਣਗੇ।
    ਸਰੋਤਿਆਂ ਦੇ ਪੱਧਰ ਦੀ ਸ਼ਬਦਾਵਲੀ ਵਰਤੋਂ ਤਾਂ ਕਿ ਉਹ ਤੁਹਾਡੀ ਗੱਲ ਸੋਖਿਆ ਹੀ ਸਮਝ ਜਾਣ।ਜਦੋਂ ਕੋਈ ਗੁਣਵਾਨ ਬੁਲਾਰਾ ਸਰੋਤਿਆਂ ਦੇ ਬੋਧਿਕ ਪੱਧਰ ਤੋਂ ਉੱਚੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਉਹ ਮੈਸਾਂ ਮੂਹਰੇ ਬੀਨ ਹੀ ਬਜਾ ਰਿਹਾ ਹੁੰਦਾ ਹੈ।ਜਿਵੇਂ ਬਾਸੇ ਸਮੋਸੇ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੇ ਉਸੇ ਤਰਾਂ ਬਾਸੀ ਜਾਣਕਾਰੀ ਤੇ ਵਿਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ।ਇਸ ਲਈ ਚੰਗੇ ਬੁਲਾਰੇ ਲਈ ਆਪਣੀ ਜਾਣਕਾਰੀ ਨੂੰ ਤਰੋਤਾਜ਼ਾ ਰੱਖਣ ਲਈ ਅਖ਼ਬਾਰ, ਰਸਾਲੇ, ਕਿਤਾਬਾ, ਆਦਿ ਪੜ੍ਹਨਾ ਬਹੁਤ ਜ਼ਰੂਰੀ ਹੈ।ਜੇਕਰ ਕੋਈ ਸਰੋਤਾ ਵਿਸ਼ੇ ਨਾਲ ਸਬੰਧਿਤ ਸਵਾਲ ਪੁੱਛਦਾ ਹੈ ਤਾਂ ਠਰੰਮੇ ਨਾਲ ਬੋਲਦੇ ਹੋਏ ਤਰਕ ਨਾਲ ਸੰਤੁਸ਼ਟੀਜਨਕ ਜਵਾਬ ਦੇਣਾ ਚਾਹੀਦਾ ਹੈ।
    ਆਪਣੇ ਅਤੇ ਦੂਜਿਆਂ ਦੇ ਸਮੇਂ ਦਾ ਧਿਆਨ ਰੱਖਦੇ ਹੋਏ ਆਪਣਾ ਭਾਸ਼ਣ ਮੁੱਖ ਵਿਸ਼ੇ 'ਤੇ ਕੇਂਦਿਰਤ ਰੱਖੋ।ਭਾਸ਼ਣ ਜਿਆਦਾ ਲੰਮਾ ਨਹੀਂ ਹੋਣਾ ਚਾਹਿੰਦਾ ਕਿਉਂਕਿ ਇੱਕ ਘੰਟੇ ਮਗਰੋਂ ਮਨੁੱਖ ਦੇ ਦਿਮਾਗ਼ ਵਿੱਚੋਂ ਕੁੱਝ ਰਸਾਇਣ ਨਿਕਲਣ ਕਾਰਨ ਧਿਆਨ ਖੰਡਿਤ ਹੋਣ ਲੱਗਦਾ ਹੈ।ਇਸ ਲਈ ਕਾਲਜ਼ ਅਤੇ ਯੂਨੀਵਰਸਿਟੀਆਂ ਵਿੱਚ ਪੀਰੀਅਡ ਦਾ ਸਮਾਂ ਘੰਟੇ ਤੋਂ ਜਿਆਦਾ ਨਹੀਂ ਹੁੰਦਾ। 
    ਭਾਸ਼ਣ ਦੇ ਅੰਤਲੇ ਭਾਗ ਵਿੱਚ  ਪਹਿਲਾਂ ਬੋਲੀਆਂ ਮੁੱਖ ਗੱਲਾਂ ਨੂੰ ਕੁੱਝ ਮਿੰਟਾ ਵਿੱਚ ਦੁਹਰਾਉ  ਤੇ ਕੋਈ ਸ਼ੇਅਰ ਸੁਣਾ ਕੇ ਸਰੋਤਿਆਂ 'ਤੇ ਚੰਗਾ ਪ੍ਰਭਾਵ ਛੱਡਿਆ ਜਾ ਸਕਦਾ ਹੈ।ਸਰੋਤਿਆਂ 'ਤੇ ਭਾਸ਼ਣ ਦੇ ਅੰਤਲੇ ਭਾਗ ਵਿੱਚ ਪ੍ਰਗਟ ਕੀਤੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ।ਭਾਸ਼ਣ ਦੀ ਸ਼ੁਰੂਆਤ ਭਾਵੇਂ ਬਹੁਤ ਪ੍ਰਭਾਵਸ਼ਾਲੀ ਹੋਵੇ ਪਰ ਜੇ ਅੰਤ ਵਿੱਚ ਬੁਲਾਰਾ ਇੱਕਦਮ ਆਪਣੀ ਗੱਲ ਖ਼ਤਮ ਕਰਕੇ ਮੰਚ ਤੋਂ ਪਰੇ ਹੋ ਜਾਂਦਾ ਹੈ ਤਾਂ ਸਰੋਤਿਆਂ ਨੂੰ  ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਕੋਈ ਰੋਚਿਕ ਫਿਲਮ ਦੇਖ ਰਹੇ ਹੋਣ ਤੇ ਅਚਾਨਕ ਬਿਜਲੀ ਚਲੀ ਜਾਵੇ।ਇਸ ਲਈ ਭਾਸ਼ਣ ਦੇ ਅੰਤਲੇ ਭਾਗ 'ਤੇ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ।ਜੇਕਰ ਭਾਸ਼ਣ ਦਾ ਅੰਤ ਤਾੜੀਆਂ ਦੀ ਗੂੰਜ ਵਿੱਚ ਹੋਵੇ ਤਾਂ ਸਮਝੋ ਸਰੋਤਿਆਂ ਉਪਰ ਬੁਲਾਰੇ ਦਾ ਜਾਦੂ ਚੱਲ ਚੁਕਿਆ ਹੈ।