ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ (ਖ਼ਬਰਸਾਰ)


  ਮਿਤੀ ੨੫-੦੨-੨੦੧੩ ਨੂੰ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਗੁਰਦੁਆਰਾ ਸੰਤ ਬਾਬਾ ਸਾਧੂ ਰਾਮ ਜੀ ਸ਼ੇਰਗੜ੍ਹ ਚੀਮਾ (ਸੰਗਰੂਰ ) ਵਿਖੇ ਪੰਜਾਬੀ ਸਾਹਿਤ ਸਭਾ, ਸੰਦੌੜ ਦੇ ਸਹਿਯੋਗ ਨਾਲ ਇੱਕ ਸੰਖੇਪ ਸਮਾਗ਼ਮ ਅਤੇ ਧੰਨ ਧੰਨ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦਾ ਕਾਵਿ ਸੰਗ੍ਰਿਹ 'ਇੰਤਜ਼ਾਰ' ਰਲੀਜ਼ ਕੀਤਾ ਗਿਆ। ਇਸ ਸਮੇਂ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਜਿੱਥੇ ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਪ੍ਰਸੰਸਾ ਕੀਤੀ ਉੱਥੇ ਨਾਲ ਹੀ ਨਾਇਬ ਸਿੰਘ ਬੁੱਕਣਵਾਲ ਨੂੰ ਵਧਾਈ ਵੀ ਦਿੱਤੀ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਸਾਹਿਤ ਸਭਾ, ਸੰਦੌੜ ਪਹਿਲਾ ਵੀ ਆਪਣੇ ਰਾਹੀਂ ਦੋ ਕਿਤਾਬਾਂ ਰਲੀਜ਼ ਕਰਵਾ ਚੁੱਕੀ ਹੈ। ਇਸ ਲਈ ਇਸ ਦੇ ਸਾਰੇ ਅਹੁੱਦੇਦਾਰ ਵਧਾਈ ਦੇ ਹੱਕਦਾਰ ਹਨ। ਇਸ ਕਿਤਾਬ ਬਾਰੇ ਉੱਘੇ ਪੰਜਾਬੀ ਸ਼ਾਇਰ ਬਲਵੰਤ ਫਰਵਾਲੀ  ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦਾ ਸੰਚਾਲਨ ਸਟੇਜ ਸਕੱਤਰ ਗੋਬਿੰਦ ਸਿੰਘ ਸੰਦੌੜਵੀਂ ਨੇ ਕੀਤਾ। ਇਸ ਸਮਾਗ਼ਮ ਵਿੱਚ ਸਭਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਕੰਗਣਵਾਲ, ਮੀਤ ਪ੍ਰਧਾਨ ਰਣਜੀਤ ਝੁਨੇਰ, ਜਸਵੀਰ ਸਿੰਘ ਕਲਿਆਣ, ਲਲਿਤ ਸ਼ਰਮਾ ਹਥਨ,ਕਮਲਜੀਤ ਸਿੰਘ ਮਾਲੇਰਕੋਟਲਾ, ਗੁਰੀ ਮਤੌਈ,ਕਾਲਾ ਰੋਡੀਵਾਲ, ਜਗਪਾਲ ਸੰਧੂ, ਰਾਜੇਸ਼ ਰਿਖੀ ,ਅਤੇ ਪੂਰਨਮਾਸ਼ੀ ਤੇ ਇਕੱਠੀ ਹੋਈ ਸਾਧ ਸੰਗਤ ਨੇ ਹਾਜ਼ਰੀ ਭਰੀ।

  Photo