ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਲੋਹੜੀ ਮੁਬਾਰਕ (ਕਵਿਤਾ)

  ਅਮਰਜੀਤ ਸਿੰਘ ਗਿੱਲ (ਰਿਟਾ: ਕਰਨਲ)    

  Email: amargill1953@rediffmail.com
  Cell: +91 73552 73600
  Address: 25 ਸਰਦਾਰ ਏਨਕਲੇਵ , ਤਰਨਤਾਰਨ
  India
  ਅਮਰਜੀਤ ਸਿੰਘ ਗਿੱਲ (ਰਿਟਾ: ਕਰਨਲ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ  ਪੰਜਾਹ ਕੁ ਸਾਲ ਪਹਿਲਾਂ,
   ਬੜੀਆਂ ਖੁਸ਼ੀਆਂ ਨਾਲ ਸੀ ਵੰਡੀ ਲੋਹੜੀ,

  ਅਜ ਵੀ ਯਾਦ ਹੈ, ਭਰ ਸਰਦੀ ਵਿਚ,
  ਹਥਾਂ ਨਾਲ ਮਕੀ ਦੀਆਂ ਛਲੀਆਂ ਦੇ ਦਾਣੇ ਕਢ ਕੇ,
  ਪੰਜ ਕੁਹ ਲਾਗਲੇ ਪਿੰਡੋਂ ਚਲ  ਕੇ, ਦਾਣੇ ਭੰਨਵਾ,
  ਫੁਲਿਆਂ ਦੀਆਂ ਭਰ ਭਰ ਥਾਲੀਆਂ
  ਤੇ ਗੁੜ ਦੀਆਂ ਪੇਸੀਆਂ,
  ਖੁਸ਼ੀਆਂ ਨਾਲ ਮੈਂ ਵੰਡੀਆਂ ਸਨ।

  ਵਿਆਹ ਤੇਰੇ ਦੀ ਲੋਹੜੀ ਕੋਈ ਘਟ ਨਹੀੰ ਸੀ,
  ਪੋਤਰਿਆਂ ਦੀ ਲੋਹੜੀ ਕੋਈ ਘਟ ਨਹੀੰ ਸੀ ਕੀਤੀ,
  ਪੈਸਾ ਪੈਸਾ ਕਰ ਜੋ ਜੋੜਿਆ        ਸੀ,
  ਖੁਸ਼ੀ ਖੁਸ਼ੀ ਮੈੰ ਸਭ ਗੰਢ ਖੋਹਲ ਦਿਤੀ।

  ਹੁਣ ਤਾਂ ਪੋਤੇ ਭੀ ਜਵਾਨ ਹੋ ਗਏ,
  ਅਖਾਂ ਮੇਰੀਆਂ ਕਮਜੋਰ, ਗੋਡੇ ਭੀ ਰਹਿ ਗਏ
  ਬੈਠੀ ਬਾਰ ਪਰਾਏ, ਤਕਾਂ ਵਜਦੇ ਢੋਲ ਚਾਰ ਚੁਫੇਰੇ,
  ਇਸੇ ਲੋਹੜੀ ਤੇ ਮੈੰ ਚੁੰਮ ਚੁੰਮ ਪੁਤਾਂ, ਪੋਤਰਿਆਂ ਨੂੰ,
  ਹਿਕ ਨਾਲ  ਲਾਕੇ ਲੋਹੜੀ ਕਦੇ ਮੰਨਾਈ ਸੀ,
  ਪਰ ਅਜ ਲੋਹੜੀ ਲੋਹੜਾ ਜਿਹਾ ਲਗਦੀ ਹੈ,
  ਰਾਹ ਪੁਤ ਪੋਤਰਿਆਂ ਦਾ ਤਕਦੀ, ਮੈੰ ਥਕ ਗਈ।

  ਲੋਹੜੀ ਮੁਬਾਰਕ ਪੁਤਾ, ਲੋਹੜੀ ਮੁਬਾਰਕ।
  ਲੋਹੜੀ ਮੁਬਾਰਕ ਪੋਤਰੇ, ਲੋਹੜੀ ਮੁਬਾਰਕ।