ਮੁਹੱਬਤ ਡਾਟ ਕਾਮ (ਕਹਾਣੀ)

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone 25mg tablets

buy prednisolone liquid online buy prednisolone 5mg tablets uk
ਪ੍ਰੇਮ ! ਅੱਜ ਮੈਨੂੰ ਕਨੇਡਾ ਆਈ ਨੂੰ ਪੂਰਾ ਸਾਲ ਹੋ ਗਿਆ।ਸੋਚਿਆ ਸੀ ਅੱਜ ਕੰਮ ਤੇ ਨਾ ਜਾਵਾਂ ਪਰ ਗੋਰੇ  ਮਨੇਜਰ  ਦੀਆਂ  ਲਾਲ ਅੱਖਾਂ ਮੇਰੇ ਸਾਹਮਣੇ ਆ ਗਈਆਂ। ਪਰਦੇਸਾਂ ਵਿਚ ਕੰਮ ਨਾ ਕਰਾਂਗੇ ਤਾਂ     ਗੁਜ਼ਾਰਾ ਕਿਵੇਂ ਹੋਊ ? ਅੱਜ ਮੈਂ  ਗੁਲਾਬ  ਜਾਮਨਾਂ ਬਣਾਈਆਂ ਸੀ।ਬਹੁਤੀਆਂ ਚੰਗੀਆਂ ਤਾਂ ਨੀਂ ਬਣੀਆਂ  ਜਿਵੇਂ ਇੰਡੀਆ ਹੁੰਦੀਆਂ ਹਨ।ਨਲੇ ਚਿੱਠੀ ਲਿਖ ਕੇ ਉਪਰ ਪੇਪਰ ਵੇਟ ਰਖ ਦਿਆ ਕਰੋ , ਪਰਸੋਂ ਕਾਗਜ਼ ਫਰਿਜ ਦੇ ਪਿਛੋਂ ਮਿਲਿਆ ਸੀ -ਮੁਹੱਬਤ।
ਮੁਹੱਬਤ ! ਤੇਰੀਆਂ ਬਣਾਈਆਂ ਗੁਲਾਬ ਜਾਮਨਾਂ ਤਾਂ ਬਹੁਤ ਸਵਾਦ ਸਨ।ਪਤਾ ਨੀਂ ਤੈਨੂੰ ਕਿਉਂ  ਨੀਂ ਚੰਗੀਆਂ ਲੱਗੀਆਂ।ਪਤਾ ਹੀ ਨਹੀਂ ਲਗਿਆ ਕਦੋਂ ਸਾਲ ਬੀਤ ਗਿਆ।ਅਜੇ ਕੱਲ ਦੀ ਗੱਲ ਲਗਦੀ  ਹੈ।ਸਮਾਂ ਬੀਤਦੇ ਦਾ ਪਤਾ ਹੀ ਨਹੀਂ ਲਗਦਾ।ਸੋਚੀਦੈ ਇੈਸ ਵੀਕੈਂਡ ਤੇ ਖੁਲ੍ਹ ਕੇ ਗੱਲਬਾਤ ਕਰਾਂਗੇ।ਪਰ ਪਤਾ ਹੀ ਨਹੀਂ ਲਗਦਾ ਕਦੋਂ ਦਿਨ ਬੀਤ ਜਾਂਦੈ।ਚੱਲ ਛੱਡ, ਮੈਂ ਨਾਸ਼ਤਾ ਨੀਂ ਕੀਤਾ ਅੱਜ। ਫੈਕਟਰੀ ਜਾ ਕੇ ਹੀ ਕੁਛ ਖਾ ਲਵਾਂਗਾ।  ਮੈਂ ਆਮਲੇਟ ਬਣਾਇਆ ਸੀ।ਪਰ ਉਹ ਇੰਡੀਆ ਦੀਆਂ ਸੜਕਾਂ ਵਰਗਾ ਕਾਲਾ ਤੇ ਟੋਇਆਂ ਵਾਲਾ ਬਣ ਗਿਆ।  ਮੈਥੋਂ ਖਾਧਾ ਨੀਂ ਗਿਆ।ਜੇ ਖਾਣਾ ਹੋਇਆ ਤਾਂ ਗਰਮ ਕਰ ਲਈਂ ਨਹੀਂ ਤਾਂ ਡਸਟਬਿਨ ਵਿਚ ਸੁੱਟ ਦੇਵੀਂ।ਮੇਰੇ ਵਾਂਗ ਪੰਛੀਆਂ ਨੂੰ ਨਾ ਪਾ ਦੇਵੀਂ। ਨਹੀਂ ਤਾਂ ਵੀਹ ਡਾਲੇ ਜ਼ੁਰਮਾਨੇ ਦੇ ਫੇਰ ਭਰਨੇ ਪੈਣਗੇ - ਤੇਰਾ ਪ੍ਰੇਮ।
ਪ੍ਰੇਮ ! ਅੱਜ ਇੰਡੀਆ ਤੋਂ ਧਰਮ ਵੀਰ ਜੀ ਦਾ ਫ਼ੋਨ ਆਇਆ ਸੀ।ਕੋਈ ਖਾਸ ਗੱਲ ਨਹੀਂ ਸੀ  ਬਸ ਹਾਲ ਚਾਲ ਹੀ ਪੁਛਦੇ ਸਨ।
ਮੁਹੱਬਤ ! ਅੱਜ  ਮੈਂ ਸਾਰੀ ਅਲਮਾਰੀ  ਛਾਣ ਮਾਰੀ ਪਰ ਮੇਰੀ ਨੀਲੀ ਚੈੱਕ ਸ਼ਰਟ ਨਹੀਂ ਮਿਲੀ   ਜਿਹੜੀ ਤੂੰ ਮੈਨੂੰ ਬਰਥਡੇ ਤੇ ਦਿੱਤੀ ਸੀ।ਲੱਭ ਕੇ ਮੇਰੇ ਬੈੱਡ ਤੇ ਰੱਖ ਦੇਵੀਂ।
ਸੌਰੀ ਪ੍ਰੇਮ ! ਨੀਲੀ ਸ਼ਰਟ ਤੇ ਕੁਛ ਹੋਰ ਕਪੜੇ ਮੈਨੂੰ ਡਰਾਇਰ ‘ਚੋਂ ਕਢਣੇ ਯਾਦ ਹੀ ਨਹੀਂ ਰਹੇ। ਜਦੋਂ ਦੇ ਮ ੰਮੀ ਕੰਮ ਤੇ ਜਾਣ ਲੱਗੇ ਹਨ ਮੇਰੀ ਤਾਂ ਮੱਤ ਹੀ ਮਾਰੀ ਗਈ। ਨਹੀਂ ਤਾਂ ਮੇਰੀ ਕਿੰਨੀ ਹੈਲਪ ਕਰਾ ਦਿੰਦੇ ਸੀ। 
ਪੁੱਤਰ ਪ੍ਰੇਮ ! ਮੈਂ  ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਣੇ ਕੰਮ ਦਾ ਸਮਾਂ ਬਦਲ ਲੈ। ਜਦੋਂ ਮੈਂ  ਤੁਹਾਡੀਆਂ ਦੋਹਾਂ ਦੀਆਂ ਚਿੱਠੀਆਂ ਦੇਖਦੀ ਹਾਂ ਤਾਂ ਮੇਰਾ ਦਿਲ ਭਰ ਔਂਦੈ। ਜਾਂ ਤੂੰ ਰਾਤ ਦੀ ਡਿਊਟੀ ਕਰ  ਜਾਂ ਬਹੂ ਦਿਨ ਦੀ ਡਿਊਟੀ ਕਰ ਲਵੇ। ਇਕੋ ਛੱਤ ਹੇਠ ਰਹਿ ਕੇ ਵੀ ਆਪਾਂ ਪਰਦੇਸੀ ਬਣੇ ਹੋਏ ਹਾਂ। ਤੂੰ ਦਿਨ ਵੇਲੇ ਜਾਣਾ ਹੁੰਦੈ , ਮੁਹੱਬਤ ਨੇ ਰਾਤ ਨੂੰ ਤੇ ਮੈਂ ਦੁਪਹਿਰ ਵੇਲੇ।ਕੰਮ ਤੇ ਜਾਣ ਵੇਲੇ ਇਕ ਦੂਜੇ ਨੂੰ  ਜਗਾਉਂਦੇ ਵੀ ਨਹੀਂ ਤਾਂਕਿ ਜਿਹੜੀਆਂ ਦੋ ਘੜੀਆਂ ਆਰਾਮ ਦੀਆਂ ਮਿਲੀਆਂ ਹਨ ਉਹ ਤਾਂ ਨਾ ਬਰਬਾਦ   ਹੋਣ।ਹੋਰ ਤਾਂ ਹੋਰ ਤੂੰ ਤਾਂ ਵੀਕੈਂਡ ਤੇ ਵੀ ਟੈਕਸੀ ਲੈ ਕੇ ਨਿਕਲ ਜਾਨੈਂ। ਮੈਂ ਸਮਝਦੀ ਹਾਂ ਕਿ ਏਸ ਮੁਲਕ ਵਿਚ  ਮਸ਼ੀਨ ਬਣ ਕੇ ਹੀ ਜਿਉਣਾ ਪੈਂਦੈ ਪਰ ਆਪਾਂ ਨੂੰ ਆਪਣੇ ਪਰਿਵਾਰ ਨਾਲੋਂ ਤਾਂ ਨਹੀਂ ਟੁੱਟਣਾ ਚਾਹੀਦਾ।ਮੈਨੂੰ ਪਤੈ ਕਿ ਤੂੰ ਮੈਨੂੰ ਫੇਰ ਕਹੇਂਗਾ ਕਿ ਤੇਰੇ ਹੁੰਦਿਆਂ ਮੈਨੂੰ ਕੰਮ ਕਰਨ ਦੀ ਲੋੜ ਨਹੀਂ,ਏਸ  ਲਈ ਜਾਬ ਛੱਡ  ਦਿਆਂ। ਪਰ ਮੈਂ ਘਰ ਵਿਚ ਇਕੱਲੀ ਕਿਸ ਤਰ੍ਹਾਂ ਰਹਾਂ? ਜਦੋਂ ਦੇ ਤੇਰੇ ਡੈਡੀ ਪੂਰੇ ਹੋਏ ਹਨ  ਮੈਨੂੰ  ਤਾਂ  ਘਰ ਖਾਣ ਨੂੰ  ਆਉਂਦੈ। ਅੱਜ ਮੈਂ  ਤੈਨੂੰ  ਸੁੱਤੇ ਪਏ  ਨੂੰ  ਦੇਖਦੀ ਰਹੀ। ਮੁਹੱਬਤ ਦੇ ਆਰਟੀਫੀਸ਼ਲ ਵਾਲ ਬੈੱਡ ‘ਤੇ  ਪਏ ਸਨ। ਵਾਲ ਵਹਾਉਣ ਲਗਿਆ ਤੂੰ ਕਿੰਨੀ ਰਿਹਾੜ ਕਰਦਾ ਸੀ। ਉਦੋਂ ਤੂੰ ਹੁੰਦਾ ਵੀ ਤਾਂ ਲੀਰ ਜਿਹੀ ਸੀ। ਤੇ ਹੁਣ ਤੂੰ ਬਣ ਗਿਆ ਬੋਢਲ ਕੱਟਾ।ਪਟਿਆਂ ਨੂੰ ਸਵਾਰ ਸਵਾਰ ਰੱਖਣ  ਵਾਲਾ ਅੰਗਰੇਜ਼।ਮੇਰਾ ਕਿੰਨਾ ਹੀ ਦਿਲ ਕੀਤਾ ਕਿ ਤੈਨੂੰ ਜਗਾ ਕੇ ਤੇਰੇ ਨਾਲ ਦੋ ਗੱਲਾਂ ਕਰਾਂ ਪਰ ਫੇਰ ਤੇਰੇ ਆਰਾਮ ਦਾ ਖਿਆਲ ਆ ਗਿਆ। ਕਿੰਨੀ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ।ਅੱਜ ਮੈਂ ਕਿੰਨਾ ਚਿਰ ਹੀ ਪਿੰਡ ਨੂੰ ਯਾਦ ਕਰਦੀ ਰਹੀ। ਬਗੀਚੇ ਵਿਚ ਗਈ ਤਾਂ ਤੇਰੇ ਹੱਥੀਂ ਬੀਜੀ ਪਾਲਕ ਤੋੜਨ ਜੋਗੀ ਹੋ ਗਈ ਸੀ। ਸੋਚਿਆ ਅੱਜ ਸਾਗ ਹੀ ਬਣਾ ਦਿਆਂ।ਸਾਗ ਬਣਾ ਕੇ ਰੱਖ ਦਿੱਤਾ ਹੈ। ਤੂੰ ਆਪ ਖਾ ਲਵੀਂ ਤੇ ਬਾਕੀ ਬਚਿਆ ਮੁਹੱਬਤ ਲਈ ਫਰਿਜ ਵਿਚ ਰੱਖ ਦੇਵੀਂ।ਤੇਰੀ ਮਾਂ -ਮਮਤਾ।
ਮੌਮ ! ਤੁਹਾਡਾ ਬਣਾਇਆ ਸਾਗ ਖਾ ਕੇ ਤਾਂ ਅਨੰਦ ਆ ਗਿਆ।ਤੁਹਾਡੇ ਵਰਗਾ ਕੁੱਕ ਦੁਨੀਆਂ    ਵਿਚ ਹੋਰ ਕੋਈ ਨਹੀਂ ਹੋ ਸਕਦਾ।ਮੌਮ ਤੁਸੀਂ ਚਿੱਠੀ ਤਾਂ ਵਧੀਆ ਲਿਖ ਲੈਂਦੇ ਹੋ ਪਰ ਪਲੀਜ਼ ਐਨੀ      ਭਾਵਕ ਨਾ ਲਿਖਿਆ ਕਰੋ। ਪੜ੍ਹ ਕੇ ਮਨ ਭਰ ਔਂਦੈ। ਤੁਹਾਡੇ ਕਈ ਸ਼ਬਦ ਤਾਂ ਮੇਰੀ ਸਮਝ ਵਿਚ ਹੀ ਨਹੀਂ ਪੈਂਦੇ। ਭਲਾ ਇਹ ਬੋਢਲ ਕੱਟਾ ਕੀ ਹੋਇਆ ? ਮੈਂ ਪਰਾਮਿਸ ਕਰਦਾ ਹਾਂ ਕਿ ਐਸ ਵੀਕੈਂਡ ਤੇ ਟੈਕਸੀ ਲੈ ਕੇ ਨਹੀਂ ਜਾਵਾਂਗਾ। ਤੁਹਾਡਾ ਪੁੱਤਰ ਪ੍ਰੇਮ।   
ਮੌਮ ! ਤੁਹਾਡਾ ਬਣਾਇਆ ਸਾਗ ਬਹੁਤ ਸਵਾਦ ਸੀ। ਵੈਰੀ ਵੈਰੀ ਥੈਂਕਸ-ਮੁਹੱਬਤ।
ਪ੍ਰੇਮ ! ਅੱਜ ਧਰਮ ਵੀਰ ਜੀ ਦੀ ਇੰਡੀਆ ਤੋਂ ਈ-ਮੇਲ ਆਈ ਸੀ।ਉਨ੍ਹਾਂ ਨੇ ਕੰਪਿਊਟਰ ਲੈ ਲਿਆ ਹੈ। ਲਿਖਦੇ  ਹਨ ਕਿ ਉਹ ਹੁਣ ਈ-ਮੇਲ ਕਰਿਆ ਕਰਨਗੇ ਤੇ ਅਸੀਂ ਵੀ ਉਨ੍ਹਾਂ ਨੂੰ ਈ-ਮੇਲ  ਕਰਿਆ ਕਰੀਏ। ਫ਼ੋਨ ਤੇ ਖਰਚ ਜ਼ਿਆਦਾ ਆਉਂਦੈ। ਮੈਂ ਪ੍ਰਿੰਟ ਕਢ ਕੇ ਬੈੱਡ ਤੇ ਰਖ ਦਿੱਤੈ , ਪੜ੍ਹ ਲੈਣਾ --ਮੁਹੱਬਤ।
ਮੁਹੱਬਤ ! ਧਰਮ ਵੀਰ ਜੀ ਦੀ ਚਿੱਠੀ ਮੈਂ ਪੜ੍ਹੀ।ਪੜ੍ਹ ਕੇ ਕਿੰਨਾ ਚਿਰ ਅੰਦਰੋ ਅੰਦਰੀ ਹਸਦਾ   ਰਿਹਾ।ਙ ਸੋਚਦਾ ਰਿਹਾ ਕਨੇਡਾ ਆ ਕੇ ਕਿੰਨੀਆਂ ਰਹੁ ਰੀਤਾਂ ਅਸੀਂ ਭੁਲਦੇ ਜਾ ਰਹੇ ਹਾਂ। ਵੀਰ ਜੀ ਲਿਖਦੇ ਹਨ ਕਿ ਪਹਿਲਾ ਛਿਲਾ ਪੇਕਿਆਂ ਦੇ ਹੁੰਦੈ ਇਸ ਲਈ ਮੁਹੱਬਤ ਨੂੰ ਇੰਡੀਆ ਭੇਜ ਦਿਉ। ਉਨ੍ਹਾਂ ਨੂੰ ਲਿਖ   ਦੇਵੀਂ ਕਿ ਇਥੇ ਤਾਂ ਹਸਪਤਾਲ ਹੀ ਪੇਕੇ ਹਨ-ਪ੍ਰੇਮ।
ਪ੍ਰੇਮ ! ਧਰਮ ਵੀਰ ਜੀ ਨੂੰ ਚਿੱਠੀ ਲਿਖ ਦਿੱਤੀ ਹੈ। ਜਦ ਮੈਂ ਉਨ੍ਹਾਂ ਦਾ ਐਡਰੈਸ ਟਾਈਪ ਕਰ    ਰਹੀ ਸੀ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਭਰ ਆਇਆ। ਕਿੰਨਾ ਚਿਰ ਹੀ ਮੈਂ ਮਾਨੀਟਰ ਦੀ ਸਕਰੀਨ  ਵੱਲ ਵੇਖਦੀ ਰਹੀ। ਵੀਰ ਜੀ ਨੇ ਲਿਖਿਆ ਸੀ ਕਿ ਦੁਨੀਆਂ ਸੁੰਗੜ ਗਈ ਹੈ।ਐਦਾਂ ਲਗਦਾ ਹੈ ਜਿਵੇਂ ਹਰ ਵਕਤ ਇਕ ਦੂਜੇ ਦੇ ਕੋਲ ਹੋਈਏ।ਪਰ ਮੈਂ ਉਨ੍ਹਾਂ ਨੂੰ ਕਿਵੇਂ ਦੱਸਾਂ ਕਿ ਸਾਡੀ ਦੁਨੀਆਂ ਵਿਚ ਸਮੁੰਦਰ ਨਾਲੋਂ ਵੀ ਵਡੀਆਂ ਵਿੱਥਾਂ ਪਈਆਂ ਹਨ।  ਹਫ਼ਤਾ ਭਰ ਇਕ ਦੂਜੇ ਨਾਲ ਜ਼ੁਬਾਨ ਸਾਂਝੀ ਕਰਨ ਨੂੰ ਤਰਸ ਜਾਈਦੈ। ਮੈਨੂੰ ਇਉਂ ਜਾਪਿਆ ਜਿਵੇਂ ਆਪਾਂ ਵੀ ਤੁਰਦੀਆਂ ਫਿਰਦੀਆਂ ਵੈੱਬ ਸਾਈਟਾਂ ਹੋਈਏ ਤੇ ਸਾਡੀ ਫਰਿੱਜ   ਸਾਡਾ ਸਰਵਰ। ਮੇਰਾ ਐਡਰੈਸ ਹੋਵੇ ‘ ਮੁਹੱਬਤ ਡਾਟ ਕਾੱਮ’। ਏਸੇ ਪਤੇ ਤੇ ਪ੍ਰੇਮ ਹਰ ਰੋਜ਼ ਮੈਨੂੰ ਈ-ਮੇਲ ਕਰਦਾ ਹੈ। ਗੱਲਬਾਤ ਕਰਨ ਦਾ ਇਕ ਇਹੀ ਰਾਹ ਤਾਂ ਰਹਿ ਗਿਆ। ਸੋਚ ਰਹੀ ਹਾਂ ਕਿ ਦੁਨੀਆਂ ਦੀ  ਵਿੱਥ ਵਧ ਰਹੀ ਹੈ ਜਾਂ ਘਟ ਰਹੀ ਹੈ ? ਸਾਇੰਸ ਦੀ ਤਰੱਕੀ ਨੇ ਰਾਹਾਂ ਦੀਆਂ ਦੂਰੀਆਂ ਤਾਂ ਘਟਾ ਦਿੱਤੀਆਂ ਪਰ ਇਨਸਾਨੀ ਰਿਸ਼ਤਿਆਂ ਵਿਚ ,ਮਨੁੱਖੀ ਭਾਵਨਾਵਾਂ ਵਿਚ ਦੂਰੀਆਂ ਐਨੀਆਂ ਵਧਾ ਦਿੱਤੀਆਂ ਹਨ ਕਿ  ਇਨ੍ਹਾਂ ਨੂੰ ਘੱਟ ਕਰਨ ਲਈ ਸ਼ਾਇਦ ਕਿਸੇ ਨਵੀਂ ਸਾਇੰਸ ਦੀ ਲੋੜ ਪਵੇ। ਖੈਰ ਮੈਂ ਸੋਚ ਰਹੀ ਸੀ ਕਿ ਐਸ ਸਰਦੀ ਦੀਆਂ ਛੁੱਟੀਆਂ ਵਿਚ ਜੇ ਆਪਾਂ ਇੰਡੀਆ ਗੇੜਾ ਮਾਰ ਆਈਏ।ਆਪਾਂ ਵੀਕੈਂਡ ਤੇ ਸਲਾਹ ਕਰਾਂਗੇ -ਮੁਹੱਬਤ।
ਮੁਹੱਬਤ ! ਕਿੰਨੀ ਵਾਰ ਕਿਹਾ ਹੈ ਕਿ ਰੋਣੀਆਂ ਗੱਲਾਂ ਨਾ ਕਰਿਆ ਕਰ। ਇੰਡੀਆ ਜਾਣਾ ਕੋਈ   ਸੌਖੀ ਗੱਲ ਤਾਂ ਨਹੀਂ। ਪਤਾ ਹੈ ਕਿੰਨਾ ਖਰਚ ਹੁੰਦਾ ਹੈ। ਜਦੋਂ ਜਾਉ ਵਡੇ ਵਡੇ ਅਟੈਚੀ ਭਰ ਕੇ ਲਿਜਾਉ। ਫੇਰ ਐਥੇ ਮਕਾਨ ਦੀਆਂ ਕਿਸ਼ਤਾਂ। ਮਕਾਨ ਵੀ ਤਾਂ ਫ਼ਰੀ ਕਰਵਾਉਣਾ ਹੈ ਕਿ ਨਹੀਂ ? ਚੱਲ ਛੱਡ ਇਨ੍ਹਾਂ  ਗੱਲਾਂ ਨੂੰ। ਮੈਂ ਅੱਜ ਸੇਲ ਵਿਚੋਂ ਇਕ ਕੈਮਰਾ ਲਿਆ ਸੀ ਬਹੁਤ ਹੀ ਸਸਤਾ। ਸੋਚਿਆ ਜਦੋਂ ਕਦੇ ਇੰਡੀਆ ਗਏ ਤਾਂ ਕਿਸੇ ਨੂੰ ਦੇਣ ਦੇ ਕੰਮ ਆਵੇਗਾ। ਡੈਡੀ ਦੀ ਫੋਟੋ ਕੋਲ ਪਿਆ ਹੈ ਦੇਖ ਲਵੀਂ -ਪ੍ਰੇਮ।
ਪੁੱਤਰ ਪ੍ਰੇਮ ! ਅੱਜ ਮੁਹੱਬਤ ਰੋ ਰਹੀ ਸੀ। ਮੈਂ ਤੇਰੇ ਕਮਰੇ ਵਿਚ ਗਈ ਤਾਂ ਉਹ ਉੱਸਲਵੱਟੇ ਭੰਨ  ਰਹੀ ਸੀ ਜਿਵੇਂ ਨੀਂਦ ਨਾ ਆ ਰਹੀ ਹੋਵੇ। ਮੈਂ ਕਾਰਣ ਪੁਛਿਆ ਤਾਂ ਉਹ ਅੱਖਾਂ ਭਰ ਆਈ। ਸ਼ਾਇਦ ਉਹ ਉਦਾਸ ਹੋ ਗਈ ਹੈ। ਤੂੰ  ਵੀ ਤਾਂ ਕਿੰਨਾ ਨਿਰਮੋਹਾ ਹੋ ਗਿਆ। ਐਵੇਂ ਡਾਲਰਾਂ ਦੇ ਮਗਰ ਲੱਗ ਕੇ ਆਪਣੀ  ਜ਼ਿੰਦਗੀ ਤਾਂ ਨੀਰਸ ਨਾ ਬਣਾ। ਤੇਰੇ ਉਤੇ ਕਿਸ ਗੱਲ ਦਾ ਬੋਝ ਹੈ ? ਮਕਾਨ ਹੀ ਹੈ ਨਾ , ਦੋ ਸਾਲ ਬਾਅਦ ਫ਼ਰੀ ਹੋਜੂ। ਕੁਛ ਮੁਹੱਬਤ ਬਾਰੇ ਵੀ ਸੋਚ। ਸਾਲ ਹੀ ਤਾਂ ਹੋਇਐ ਐਥੇ ਆਈ ਨੂੰ। ਆਪਣਿਆਂ ਨਾਲੋਂ ਟੁੱਟ ਕੇ ਜੀਣਾ ਬਹੁਤ ਔਖਾ ਹੁੰਦੈ। ਤੂੰ ਤਾਂ ਨਿੱਕਾ ਜਿਹਾ ਸੀ ਜਦੋਂ ਦਾ ਐਥੇ ਆਇਐਂ।ਤੇਰੇ ਡੈਡੀ ਤਾਂ ਦੋ ਸਾਲ  ਬਾਅਦ ਇੰਡੀਆ ਗੇੜਾ ਮਾਰ ਔਂਦੇ ਸੀ ਤੇ ਤੂੰ ਆਪਣੇ ਘਰ ਹੀ ਗੇੜਾ ਨੀਂ ਮਾਰ ਸਕਦਾ ? ਪੁੱਤਰ ! ਏਸ ਤੋਂ ਪਹਿਲਾਂ ਕਿ ਤੇਰਾ ਮੋਹ ਬਿਲਕੁਲ ਮਰ ਜਾਵੇ ਚੱਲ ਆਪਣਿਆਂ ‘ਚ ਵਾਪਿਸ ਚੱਲੀਏ। ਪੈਸਾ ਆਪਣੇ ਜਿਊਣ ਲਈ ਕਮਾਉਣਾ ਚਾਹੀਦੈ  ਨਾ ਕਿ ਪੈਸੇ ਕਮਾਉਣ ਲਈ ਜਿਊਣਾ ਚਾਹੀਦੈ -ਮਮਤਾ।
ਮੌਮ ! ਤੁਸੀਂ ਮੇਰੇ ਮੂੰਹ ਤੇ ਚਪੇੜ ਮਾਰੀ। ਬਹੁਤ ਸਵਾਦ ਆਇਆ। ਮੇਰੀਆਂ ਅੱਖਾਂ ਖੁੱਲ੍ਹ ਗਈਆਂ -ਪ੍ਰੇਮ।
ਮੁਹੱਬਤ ! ਅੱਜ ਤੇਰੇ ਵਲੋਂ ਕੋਈ ਸੁਨੇਹਾ ਨਹੀਂ ਮਿਲਿਆ। ਸ਼ਾਇਦ ਤੂੰ ਨਰਾਜ਼ ਹੋਵੇਂ। ਮੌਮ ਨੇ   ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੇਰਾ ਵੀ ਦਿਲ ਕਰਦਾ ਹੈ ਕਿ ਇੰਡੀਆ ਜਾਈਏ। ਪਰ ਐਥੇ ਦੀ ਵਧੀਆ ਜ਼ਿੰਦਗੀ ਛਡ ਕੇ ਸਦਾ ਲਈ ਤਾਂ ਨਹੀਂ ਨਾ ਜਾ ਸਕਦੇ।ਪਰ ਐਨਾ ਤਾਂ ਕਰ ਸਕਦੇ ਹਾਂ ਕਿ ਜਿਹੜੀ ਭਾਵਨਾ ਦੀ ਸਾਂਝ ਬਚੀ ਹੈ ਉਸਨੂੰ ਨਾ ਮਰਨ ਦਈਏ। ਤੇਰੇ ਕੱਲ੍ਹ ਵਾਲੇ ਸ਼ਬਦ ਮੇਰੇ ਦਿਮਾਗ ਵਿਚ ਘੁੰਮ ਰਹੇ ਹਨ -ਮੁਹੱਬਤ ਡਾਟ ਕਾੱਮ। ਮੇਰੇ ਸਾਹਮਣੇ ਆਪਣੇ  ਪਿੰਡ ਵਾਲੇ ਘਰ ਦੀ ਡਾਟਾਂ ਵਾਲੀ ਛੱਤ ਘੁੰਮ ਰਹੀ ਹੈ।ਐਦਾਂ ਜਾਪਦੈ ਜਿਵੇਂ ਮੁਹੱਬਤ ਡਾਟਾਂ ਵਾਲੀ ਛੱਤ ਬਣ ਗਈ ਹੋਵੇ , ਬਿਲਕੁਲ ਜੜ੍ਹ ਪੱਥਰ। ਨਹੀਂ ਮੁਹੱਬਤ ਮੈਂ ਤੈਨੂੰ ਉਹ ਡਾਟ ਨਹੀਂ ਬਨਣ ਦਿਆਂਗਾ। ਹਾਂ ਜਿਹੜੇ ਡਾਟ ਦੀ ਗੱਲ ਤੂੰ ਕੀਤੀ ਹੈ ਉਹ ਜ਼ਰੂਰ ਬਣੀਂ ,  ਭਾਵ ਬਿੰਦੂ -ਮੁਹੱਬਤ ਦਾ ਬਿੰਦੂ।  ਅੱਜ ਸ਼ੁਕਰਵਾਰ ਹੈ।  ਮੈਂ ਇਹ ਜਾਬ ਅੱਜ ਛਡ ਦਿਆਂਗਾ। ਕੋਈ   ਨਵੀਂ ਜਾਬ ਕਰਾਂਗਾ ਭਾਵੇਂ ਦੋ ਡਾਲੇ ਘੰਟੇ ਦੇ ਘੱਟ ਹੀ ਮਿਲਣ। ਇਕੋ ਵੇਲੇ ਕੰਮ ਤੇ ਜਾਵਾਂਗੇ।ਹੁਣ ਤਾਂ ਖੁਸ਼ ਏਂ ਨਾਂ ? ਚੱਲ ਹੱਸ ਕੇ ਵਿਖਾ-ਉਰੀਜ਼ਨਲ ਮੈਸੇਜ ਫਰਾਮ ਪ੍ਰੇਮ -ਟੂ-ਮੁਹੱਬਤ ਡਾਟ ਕਾੱਮ।