ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 11 (ਨਾਵਲ )

  ਜਗਦੀਸ਼ ਚੰਦਰ   

  Address:
  India
  ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy accutane 10mg uk

  buy accutane pills

  18

  ਮਿਸਤਰੀ ਸੰਤਾ ਸਿੰਘ ਦੇ ਜਾਣ ਬਾਅਦ ਕਾਲੀ ਚਾਚੀ ਅਤੇ ਗਿਆਨੋ ਦੋਹਾਂ ਤੋਂ ਅੱਖਾਂ ਚੁਰਾਉਂਦਾ ਹੋਇਆ ਕਾਹਲੀ-ਕਾਹਲੀ ਕੰਮ ਸਮੇਟਣ ਲੱਗਾ। ਉਹਨੇ ਗਾਰੇ ਦੀ ਕੜਾਹੀ ਇਕ ਪਾਸ਼ੇ ਰੱਖ ਦਿੱਤੀ, ਖਿਲਰੀਆਂ ਹੋਈਆਂ ਇੱਟਾਂ ਇਕੱਠੀਆਂ ਕਰ ਦਿੱਤੀਆਂ ਅਤੇ ਬਾਲਟੀ ਵਿੱਚ ਪਏ ਪਾਣੀ ਨਾਲ ਹੱਥ-ਮੂੰਹ ਧੋ ਉਹਨੇ ਚਾਚੀ ਨੂੰ ਕਿਹਾ:
  "ਮੈਂ ਸੰਤੀਰਾਂ ਦਾ ਬੰਦੋਬਸਤ ਕਰਨ ਮਹਾਸ਼ੇ ਤੀਰਥਰਾਮ ਕੋਲ ਚੱਲਿਆਂ। ਸੁਣਿਆ ਉਹਦੇ ਕੋਲ ਪੁਰਾਣੀ ਟਾਹਲੀ ਦੀਆਂ ਸੰਤੀਰੀਆਂ ਪਈਆਂ।"
  ਮਹਾਸ਼ਾ ਤੀਰਥ ਰਾਮ ਦੀ ਦੁਕਾਨ ਹੁਣ ਨਾ-ਬਰਾਬਰ ਹੀ ਸੀ। ਦੁਕਾਨ ਦਾ ਦਲਾਨ ਖਾਲੀ ਪਿਆ ਸੀ। ਹੁਣ ਉਹ ਸਿਰਫ ਮੋਟਾ ਮੋਟਾ ਸੌਦਾ ਹੀ ਰੱਖਦਾ ਸੀ। ਦਲਾਨ ਦੇ ਪਿੱਛੇ ਕੋਠੜੀ ਵਿੱਚ ਇਕ ਪਾਸ਼ੇ ਕੁਛ ਬੋਰੀਆਂ ਪਈਆਂ ਸਨ ਅਤੇ ਦੂਸਰੇ ਪਾਸ਼ੇ ਲੱਕੜੀ ਦੇ ਫੱਟੇ ਰੱਖੇ ਹੋਏ ਸਨ। ਮਹਾਸ਼ੇ ਦੀ ਤੱਕੜੀ ਅਤੇ ਵੱਟਿਆਂ ਨੂੰ ਜ਼ੰਗ ਲੱਗਣਾ ਸੁੰਰੂ ਹੋ ਗਿਆ ਸੀ। ਉਹਦੇ ਤਿੰਨੋਂ ਮੁੰਡੇ ਸੰਹਿਰ ਵਿੱਚ ਨੌਕਰੀ ਕਰਦੇ ਸਨ। ਦੋਨਾਂ ਕੁੜੀਆਂ ਦਾ ਵਿਆਹ ਹੋ ਚੁੱਕਿਆ ਸੀ। ਪਿੰਡ ਵਿੱਚ ਸਿਰਫ ਮਹਾਸ਼ਾ ਅਤੇ ਉਹਦੀ ਘਰਵਾਲੀ ਹੀ ਰਹਿੰਦੇ ਸਨ। ਉਹਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ ਅਤੇ ਉਹ ਉਹਨਾਂ ਦੇ ਦੁੱਧ ਦਾ ਘੇ ਬਣਾ ਕੇ ਆਪਣੇ ਮੁੰਡਿਆਂ ਨੂੰ ਸੰਹਿਰ ਭੇਜ ਦਿੰਦਾ ਸੀ। ਆਪਣਾ ਗੁਜ਼ਾਰਾ ਕਰਨ ਲਈ ਮਹਾਸ਼ਾ ਛੋਟਾ ਮੋਟਾ ਕੰਮ ਕਰਦਾ ਰਹਿੰਦਾ ਸੀ। ਨਵੀਂ ਫਸਲ ਆਉਣ ਉੱਤੇ ਅਨਾਜ ਖ੍ਰੀਦ ਲਿਆ, ਗੁੜ ਸੰੱਕਰ ਦੀਆਂ ਬੋਰੀਆਂ ਰੱਖ ਲਈਆਂ ਅਤੇ ਕਿਤਿਉਂ ਸਸਤੀ ਲੱਕੜ ਮਿਲ ਗਈ ਤਾਂ ਉਹਦਾ ਸੌਦਾ ਕਰ ਲਿਆ। ਉਹਦੀ ਦੁਕਾਨ ਉੱਤੇ ਅਖਬਾਰ ਆਉਂਦੀ ਸੀ, ਇਸ ਲਈ ਸ਼ਾਰਾ ਦਿਨ ਉੱਥੇ ਬਹੁਤ ਰੌਣਕ ਰਹਿੰਦੀ ਅਤੇ ਵਾਦ-ਵਿਵਾਦ ਚਲਦਾ ਰਹਿੰਦਾ।
  ਜਦੋਂ ਕਾਲੀ ਮਹਾਸ਼ੇ ਤੀਰਥ ਰਾਮ ਦੀ ਦੁਕਾਨ ਉੱਤੇ ਪਹੁੰਚਿਆ ਤਾਂ ਡਾ: ਵਿਸੰਨਦਾਸ ਅਤੇ ਪਾਦਰੀ ਅਚਿੰਤਰਾਮ ਉੱਥੇ ਬੈਠੇ ਸਨ। ਵਿਸੰਨਦਾਸ ਅਤੇ ਮਹਾਸ਼ਾ ਬਹਿਸ ਵਿੱਚ ਉਲਝੇ ਹੋਏ ਸਨ। ਕਾਲੀ ਨੇ ਤਿੰਨਾਂ ਨੂੰ ਬੰਦਗੀ ਕੀਤੀ ਤਾਂ ਕੁਝ ਪਲਾਂ ਲਈ ਬਹਿਸ ਬੰਦ ਹੋ ਗਈ। ਵਿਸੰਨਦਾਸ ਨੇ ਹੁੱਕਾ ਗੁੜਗੁੜਾਉਂਦਿਆਂ ਕਾਲੀ ਨਾਲ ਗਰਮ ਜੋਸੰੀ ਨਾਲ ਹੱਥ ਮਿਲਾਇਆ। ਪਾਦਰੀ ਨੇ ਉਹਦੀ ਪਿੱਠ ਥਾਪੜ ਕੇ ਅਸੰੀਰਵਾਦ ਦਿੱਤਾ ਅਤੇ ਮਹਾਸ਼ੇ ਨੇ ਦੋਨੋਂ ਹੱਥ ਜੋੜ ਨਮਸਤੇ ਕਹੀ। ਡਾਕਟਰ ਵਿਸੰਨਦਾਸ ਕਾਲੀ ਦਾ ਹੱਥ ਦੱਬਦਾ ਬੋਲਿਆ:
  "ਕਾਲੀ ਤੈਨੂੰ ਪਿੰਡ ਵਿੱਚ ਆਇਆਂ ਕਿੰਨਾ ਚਿਰ ਹੋ ਗਿਆ ਪਰ ਤੂੰ ਮੈਨੂੰ ਮਿਲਣ ਨਹੀਂ ਆਇਆ। ਮੈਂ ਖੁਦ ਆ ਜਾਂਦਾ ਪਰ ਦੁਕਾਨ ਤੋਂ ਵਿਹਲ ਨਹੀਂ ਮਿਲਦੀ।।। ਕਾਲੀ ਦਾਸ ਬਸ ਇਕ ਮਿਨਟ।"
  ਡਾਕਟਰ ਨੇ ਹੱਥ ਨਾਲ ਕਾਲੀ ਨੂੰ ਰੋਕਿਆ ਅਤੇ ਫਿਰ ਹੁੱਕੇ ਦੀ ਨੜੀ ਮਹਾਸ਼ੇ ਵਲ ਮੋੜਦਾ ਹੋਇਆ ਬੋਲਿਆ:
  "ਮਹਾਸ਼ਾ ਜੀ, ਇਨਕਲਾਬ ਨੂੰ ਨਾ ਤੁਸੀਂ ਰੋਕ ਸਕਦੇ ਹੋ ਅਤੇ ਨਾ ਹੀ ਪਾਦਰੀ ਜੀ। ਇਨਕਲਾਬ ਤਾਂ ਚੜ੍ਹਦੇ ਹੜ ਵਾਂਗੂ ਆਂ, ਜੋ ਧਰਮ ਦੇ ਕੱਚੇ ਕੰਢਿਆਂ ਨੂੰ ਤੋੜ ਕੇ ਚਾਰੀਂ ਪਾਸੀਂ ਫੈਲ ਜਾਊ।"
  ਪਾਦਰੀ ਨੇ ਕਾਲੀ ਨਾਲ  ਗੱਲ ਕਰਦਿਆਂ ਕਿਹਾ:
  "ਸੁਣਾ ਪੁੱਤਰਾ ।।। ਕੀ ਹਾਲ ਹੈ?"
  "ਪਾਦਰੀ ਜੀ, ਠੀਕ ਹਾਂ।" ਕਾਲੀ ਪਾਦਰੀ ਵਲ ਦੇਖਦਾ ਹੋਇਆ ਬੋਲਿਆ।
  ਪਾਦਰੀ ਅਚਿੰਤਰਾਮ ਮਧਰੇ ਕੱਦ ਦਾ ਆਦਮੀ ਸੀ। ਉਹ ਚਿੱਟੀ ਪੱਗ, ਚਿੱਟੀ ਲੱਠੇ ਦੀ ਸਲਵਾਰ, ਚਿੱਟੀ ਕਮੀਜ਼ ਅਤੇ ਚਾਹੇ ਗਰਮੀ ਹੋਵੇ ਚਾਹੇ ਸਰਦੀ ਉੱਪਰ ਲੰਮਾ ਕੋਟ ਪਾਉਂਦਾ ਸੀ। ਉਹਦੇ ਹੱਥ ਵਿੱਚ ਹਮੇਸ਼ਾ ਚਾਂਦੀ ਦੀ ਮੁੱਠੀ ਵਾਲੀ ਸੋਟੀ ਰਹਿੰਦੀ ਸੀ। ਪਾਦਰੀ ਦਾ ਚਿਹਰਾ ਛੋਟੀ ਜਿਹੀ ਗੁੱਡੀ ਵਰਗਾ ਸੀ ਅਤੇ ਉਸ ਉੱਪਰ ਹਰ ਵੇਲੇ ਮੁਸਕਰਾਹਟ ਖੇਡਦੀ ਰਹਿੰਦੀ ਸੀ।
  ਪਾਦਰੀ ਨੇ ਆਪਣੇ ਚਿਹਰੇ 'ਤੇ ਲੰਮੀ-ਚੌੜੀ  ਮੁਸਕਰਾਹਟ ਲਿਆਉਂਦਿਆਂ ਕਿਹਾ:
  "ਕਾਲੀ ਦਾਸ, ਸੁਣਿਆ ਤੂੰ ਮਕਾਨ ਬਣਾ ਰਿਹਾ ਅਤੇ ਤੇਰੇ ਗਵਾਂਢੀ ਨਿੱਕੂ ਨੇ ਝਗੜਾ ਖੜਾ ਕਰ ਦਿੱਤਾ?"
  "ਹੁਣ ਤਾਂ ਫੈਸਲਾ ਹੋ ਗਿਆ। ਪਟਵਾਰੀ ਨੇ ਜਰੀਬ ਨਾਲ ਮਿਣ ਕੇ ਮੇਰੀ ਜਗਹ ਕੱਢ ਦਿੱਤੀ ਹੈ।"
  "ਬਹੁਤ ਚੰਗਾ ਕੀਤਾ ਪੁੱਤਰਾ।।। ਈਸ਼ਾ ਮਸੀਹ ਦੀ ਵੀ ਇਹ ਹੀ ਸਿੱਖਿਆ ਕਿ ਗੁਆਂਢੀਆਂ ਨਾਲ ਸ਼ਾਤੀ ਨਾਲ ਰਹੋ। ਅਸਮਾਨੀ ਕਿਤਾਬ ਵਿੱਚ ਲਿਖੀ ਹੋਈ ਗੱਲ ਹਮੇਸ਼ਾ ਸੱਚੀ ਹੁੰਦੀ ਹੈ।" ਪਾਦਰੀ ਨੇ ਨਰਮ ਅਵਾਜ਼ ਵਿੱਚ ਕਿਹਾ। ਕਾਲੀ ਧਿਆਨ ਨਾਲ ਪਾਦਰੀ ਦੀਆਂ ਗੱਲਾਂ ਸੁਣ ਰਿਹਾ ਸੀ। ਪਾਦਰੀ ਫਿਰ ਬੋਲਿਆ:
  "ਕਦੇ ਕਦੇ ਮੈਂ ਤੁਹਾਡੇ ਮੁਹੱਲੇ ਵਿੱਚ ਜਾਂਦਾ ਹੁੰਦਾਂ। ਈਸ਼ਾ ਮਸੀਹ ਦਾ ਵੀ ਇਹ ਹੀ ਹੁਕਮ ਹੈ। ਉਦਾਂ ਵੀ ਗਰੀਬ ਆਦਮੀ ਪਰਮਾਤਮਾ ਦੇ ਜ਼ਿਆਦੇ ਨੇੜੇ ਹੁੰਦਾ। ਪਵਿੱਤਰ ਅੰਜੀਲ ਵਿੱਚ ਲਿਖਿਆ ਹੈ - "ਊਠ ਸੂਈ ਦੇ ਨੱਕੇ ਥਾਣੀ ਲੰਘ ਸਕਦਾ ਪਰ ਧਨੀ ਆਦਮੀ ਦਾ ਸਵਰਗ ਵਿੱਚੋਂ ਲੰਘਣਾ ਮੁਮਕਿਨ ਨਹੀਂ।" ਪਾਦਰੀ ਕੁਛ ਪਲ ਰੁਕ ਕੇ ਫਿਰ ਬੋਲਿਆ:
  "ਤੁਹਾਡੇ ਮੁਹੱਲੇ ਦਾ ਨੰਦ ਸਿੰਘ ਹੈਗਾ ਨਾ - ਉਹੀ ਜੋ ਜੁੱਤੀਆਂ ਬਣਾਉਂਦਾ। ਭਲਾ ਆਦਮੀ ਹੈ। ਇਕ ਦਿਨ ਉਹ ਮੈਨੂੰ ਬਾਹਰ ਖੇਤਾਂ ਵਿੱਚ ਮਿਲ ਗਿਆ ਅਤੇ ਮੇਰਾ ਹੱਥ ਫੜ ਕੇ ਬੋਲਿਆ - ਪਾਦਰੀ ਜੀ, ਮੈਂ ਚਮਾਰ ਨਹੀਂ ਰਹਿਣਾ ਚਾਹੁੰਦਾ। ਇਸ ਤੋਂ ਬਚਣ ਲਈ ਮੈਂ  ਗੁਰੂ ਦਾ ਅੰਮ੍ਰਿਤ ਪੀਤਾ ਅਤੇ ਸਿੱਖ ਬਣ ਗਿਆ। ਪਰ ਫੇਰ ਵੀ ਰਿਹਾ ਚਮਾਰ ਦਾ ਚਮਾਰ। ਮੈਨੂੰ ਕੋਈ ਢੰਗ ਦੱਸੋ ਕਿ ਮੈਂ ਚਮਾਰ ਨਾ ਰਹਾਂ।" ਪਾਦਰੀ ਦੀ ਅਵਾਜ਼ ਧੀਮੀ ਹੋ ਗਈ ਅਤੇ ਉਹ ਕਾਲੀ ਦੇ ਕੋਲ ਹੋ ਕੇ ਬੋਲਿਆ:
  "ਉਹਦੇ ਘਰ ਵੀ ਕਦੇ-ਕਦੇ ਜਾਂਦਾ ਹੁੰਦਾਂ। ਉਹਨੂੰ ਈਸ਼ਾ ਮਸੀਹ ਦੀ ਬਾਣੀ ਬਹੁਤ ਪਿਆਰੀ ਹੈ। ਉਹਦਾ ਵੱਡਾ ਮੁੰਡਾ ਦਿੱਲੀ ਦੇ ਵੱਡੇ ਦਫਤਰ ਵਿੱਚ ਭਰਤੀ ਹੋ ਗਿਆ ਹੈ। ਇਹ ਸਭ ਈਸ਼ਾ ਮਸੀਹ ਦੀ ਮਿਹਰਬਾਨੀ ਨਾਲ ਹੋਇਆ। ।।। ਉਹ ਸ਼ਾਰਿਆਂ ਦਾ ਪਵਿੱਤਰ ਪਿਤਾ ਹੈ।।। ਉਹ ਸ਼ਾਰਿਆਂ ਦੇ ਪਾਪ ਆਪਣੇ ਸਿਰ ਉੱਪਰ ਲੈ ਲਊ। ।।। ਮੈਂ ਕਿਸ਼ੇ ਦਿਨ ਤੇਰਾ ਮਕਾਨ ਦੇਖਣ ਆਊਂ। ਜਦੋਂ ਕੋਈ ਆਦਮੀ ਉੱਚਾ ਉੱਠਣ ਦੀ ਕੋਸਿੰਸੰ ਕਰਦਾ ਹੈ ਤਾਂ ਮੈਨੂੰ ਬਹੁਤ ਖੁਸੰੀ ਹੁੰਦੀ ਹੈ।"
  ਮਹਾਸ਼ੇ ਨੇ ਪਾਦਰੀ ਨੂੰ ਕਾਲੀ ਸ਼ਾਹਮਣੇ ਆਪਣਾ ਪਰਚਾਰ ਕਰਦਿਆਂ ਦੇਖਿਆ ਤਾਂ ਉਹ ਵਿਸੰਨਦਾਸ ਨੂੰ, ਜਿਹਨੇ ਅਜੇ ਆਪਣੀ ਗੱਲ ਪੂਰੀ ਨਹੀਂ ਕੀਤੀ ਸੀ, ਗੁੱਸ਼ੇ ਭਰੀ ਅਵਾਜ਼ ਵਿੱਚ ਕਿਹਾ:
  "ਵਿਸੰਨਦਾਸ਼ਾ, ਹੁਣ ਚੁੱਪ ਹੋ ਜਾ। ਹਮੇਸ਼ਾ ਆਪਣੀ ਨਾ ਹੱਕੀ ਜਾਇਆ ਕਰ। ਤੂੰ ਕੌਮਨਸੰਟ (ਕਮਿਊਨਿਸਟ) ਕੀ ਬਣ ਗਿਆਂ, ਦਿਮਾਗ ਚੱਟ ਲਿਆ।" ਫਿਰ ਉਹ ਪਾਦਰੀ ਨੂੰ ਸੰਬੋਧਿਤ ਹੋ ਕੇ ਬੋਲਿਆ:
  "ਤੇਰੇ ਅਤੇ ਵਿਸੰਨਦਾਸ ਵਿੱਚ ਇਕ ਹੀ ਫਰਕ ਹੈ ਅਤੇ ਉਹ ਇਹ ਹੈ ਕਿ ਵਿਸੰਨਦਾਸ ਉੱਚਾ ਬੋਲਦਾ ਅਤੇ ਤੂੰ ਹੌਲੀ। ਪਰ ਤੁਸੀਂ ਦੋਵੇਂ ਜਿੱਥੇ ਕਿਤੇ ਵੀ ਕਿਸ਼ੇ ਨੂੰ ਦੇਖ ਲੈਂਦੇ ਹੋ, ਉਹਨੂੰ ਫੜ ਕੇ ਬੈਠ ਜਾਂਦੇ ਹੋ ਅਤੇ ਦੂਸਰਾ ਆਦਮੀ ਸੁਣੇ-ਨਾ-ਸੁਣੇ ਆਪਣੀ ਬਾਂਸਰੀ ਵਜਾਉਂਦੇ ਰਹਿੰਦੇ ਹੋ।"
  ਪਾਦਰੀ ਮਹਾਸ਼ੇ ਦੀ ਗੱਲ ਉੱਤੇ ਹੱਸ ਪਿਆ। ਕਾਲੀ ਮੁਸਕਰਾਉਂਦਾ ਹੋਇਆ ਬੋਲਿਆ:
  "ਪਾਦਰੀ ਜੀ ਮੈਨੂੰ ਬਹੁਤ ਸੋਹਣੀ ਗੱਲ ਸੁਣਾ ਰਹੇ ਸੀ।"
  "ਗੱਲਾਂ ਦੀ ਕਮਾਈ ਤਾਂ ਖਾਂਦਾ - ਮਿੱਠੀ ਛੁਰੀ ਹੈ।" ਮਹਾਸ਼ੇ ਨੇ ਕਿਹਾ। 
  "ਮੇਰੀ ਬੁਰਾਈ ਕਰਨੇ ਵਾਲੇ ਦਾ ਵੀ ਈਸ਼ਾ ਭਲਾ ਕਰੂ।" ਪਾਦਰੀ ਨੇ ਮਹਾਸ਼ੇ ਵਲ ਦੇਖਦਿਆਂ ਕਿਹਾ। 
  ਵਿਸੰਨਦਾਸ ਨੇ ਕਾਹਲੀ-ਕਾਹਲੀ ਹੁੱਕੇ ਦੇ ਦੋ-ਚਾਰ ਕਸੰ ਖਿੱਚੇ ਅਤੇ ਉੱਠ ਕੇ ਕਾਲੀ ਦਾ ਹੱਥ ਫੜਦਾ ਹੋਇਆ ਬੋਲਿਆ:
  "ਉਠ, ਆਪਣੀ ਦੁਕਾਨ 'ਤੇ ਚਲਦੇ ਆਂ।" ਫਿਰ ਉਹਨੇ ਮਹਾਸ਼ੇ ਨੂੰ ਕਿਹਾ:
  "ਮੈਂ ਰਾਤ ਨੂੰ ਆ ਕੇ ਤੁਹਾਨੂੰ ਇਸ ਸਮੱਸਿਆ ਦੀ ਸ਼ਾਇੰਟਫਿਕ ਥਿਊਰੀ ਸਮਝਾਊਂਗਾ। ਵੈਸ਼ੇ ਲੈਨਿਨ ਨੇ ਕਿਹਾ ਹੈ ।।।।"
  ਮਹਾਸ਼ੇ ਨੇ ਵਿਸੰਨਦਾਸ ਦੀ ਗੱਲ ਨੂੰ ਵਿੱਚੋਂ ਟੋਕ ਦਿੱਤਾ ਅਤੇ ਪਾਦਰੀ ਵਲ ਦੇਖਦਾ ਬੋਲਿਆ:
  "ਕਦੇ-ਕਦੇ ਆਪਣੇ ਗ੍ਰੰਥ ਜਾਂ ਮਹਾਂਪੁਰਸੰ ਦਾ ਵੀ ਨਾਂ ਲੈ ਲਿਆ ਕਰੋ।" ਫਿਰ ਉਹਨੇ ਵਿਸੰਨਦਾਸ ਨੂੰ ਕਿਹਾ:
  "ਤੂੰ ਜਦੋਂ ਵੀ ਮੂੰਹ ਖੋਲਦਾਂ ਤਾਂ ਤੇਰੀ ਜ਼ਬਾਨ 'ਤੇ ਮਾਰਕਸ ਤੇ ਲੈਨਿਨ ਦਾ ਨਾਂ ਹੁੰਦਾ ਅਤੇ ਜਦੋਂ ਇਹ ਪਾਦਰੀ ਬੋਲਦਾ ਹੈ ਤਾਂ ਇਕ ਹੀ ਅਵਾਜ਼ ਨਿਕਲਦੀ ਹੈ ਅਤੇ ਉਹ ਅੰਜ਼ੀਲ ਅਤੇ ਈਸ਼ਾ ਮਸੀਹ ਦੀ।" ਵਿਸੰਨਦਾਸ ਖਿੜਖਿੜਾ ਕੇ ਹੱਸ ਪਿਆ ਅਤੇ ਕਾਲੀ ਦੇ ਨਾਲ ਦੁਕਾਨ ਦੇ ਥੜ੍ਹੇ ਤੋਂ ਹੇਠਾਂ ਉੱਤਰ ਗਿਆ।
  ਗਲੀ ਵਿੱਚ ਆ ਕੇ ਵਿਸੰਨਦਾਸ ਨੇ ਕਾਲੀ ਤੋਂ ਪੁੱਛਿਆ:
  "ਮਹਾਸ਼ੇ ਦੀ ਦੁਕਾਨ 'ਤੇ ਕਿਵੇਂ ਆਇਆ ਸੀ?"
  "ਮਕਾਨ ਬਣਾ ਰਿਹਾਂ ਉਹਦੇ ਲਈ ਸੰਤੀਰੀਆਂ ਅਤੇ ਬਾਲੇ ਦੇਖਣ ਆਇਆ ਸੀ।।।। ਵਿਸੰਨਦਾਸ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਕਾਮਰੇਡ ਤੋਂ ਡਾਕਟਰ ਕਿੱਦਾਂ ਬਣ ਗਏ?"
  ਵਿਸੰਨਦਾਸ ਹੱਸ ਪਿਆ ਅਤੇ ਫਿਰ ਗੰਭੀਰ ਹੋ ਕੇ ਬੋਲਿਆ:
  "ਰੋਟੀ ਦਾ ਬੰਦੋਬਸਤ ਵੀ ਤਾਂ ਕਰਨਾ ਸੀ। ਖਾਲੀ ਕਾਮਰੇਡੀ ਨਾਲ ਬੱਚਿਆਂ ਦਾ ਗੁਜ਼ਾਰਾ ਤਾਂ ਨਹੀਂ ਹੋ ਸਕਦਾ ਸੀ। ਹੁਣ ਮੈਂ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਦਾਂ। ਪਹਿਲਾਂ ਮੈਂ ਲੋਕਾਂ ਕੋਲ ਚੱਲ ਕੇ ਜਾਂਦਾ ਹੁੰਦਾ ਸੀ। ਹੁਣ ਲੋਕ ਮੇਰੇ ਕੋਲ ਚੱਲ ਕੇ ਆਉਂਦੇ ਨੇ। ਮੈਂ ਉਹਨਾਂ ਨੂੰ ਰੋਗ ਦਾ ਇਲਾਜ ਦੱਸਣ ਦੇ ਨਾਲ ਨਾਲ ਗਰੀਬੀ ਦਾ ਇਲਾਜ ਵੀ ਦਸਦਾਂ। ਹੁਣ ਪਿੰਡ ਵਿੱਚ ਪਾਰਟੀ ਦੇ ਕਈ ਸਮਰਥਕ ਬਣ ਗਏ ਹਨ। ਉੱਚੇ ਮੁਹੱਲੇ ਵਾਲੇ ਚੰਨਣ ਸਿੰਘ ਦਾ ਮੁੰਡਾ ਖੇਲ ਸਿੰਘ, ਜੋ ਹੁਸਿੰਆਰਪੁਰ ਕਾਲਜ ਵਿੱਚ ਪੜ੍ਹਦਾ ਸੀ, ਹੁਣ ਪੱਕਾ ਕਾਮਰੇਡ ਬਣ ਗਿਆ ਹੈ। ਉਹਨੇ ਪੜ੍ਹਾਈ ਛੱਡ ਦਿੱਤੀ ਹੈ। ਬਹਿਸ ਵਿੱਚ ਬਹੁਤ ਹੁਸਿੰਆਰ ਹੋ ਗਿਆ ਹੈ। ਮੁਹੱਲੇ ਵਿੱਚ ਕਿਸ਼ੇ ਨੂੰ  ਆਪਣੇ ਅੱਗੇ ਨਹੀਂ ਟਿਕਣ ਦਿੰਦਾ।"
  ਕਾਲੀ ਵਿਸੰਨਦਾਸ ਵਲ ਹੋਰ ਹੈਰਾਨੀ ਨਾਲ ਦੇਖਣ ਲੱਗਾ। ਉਹਨੂੰ ਉਹ ਦਿਨ ਚੇਤੇ ਆ ਗਏ ਜਦੋਂ ਵਿਸੰਨਦਾਸ ਖੁਦ ਜਲੰਧਰ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ। ਛੁੱਟੀਆਂ ਵਿੱਚ ਜਦੋਂ ਕਦੇ ਉਹ ਪਿੰਡ ਵਿੱਚ ਆਉਂਦਾ ਤਾਂ ਹਰ ਸ਼ਾਮ ਉਹ ਉਹਨੂੰ ਚੋਅ ਵਿੱਚ ਲੈ ਜਾਂਦਾ ਅਤੇ ਗਈ ਰਾਤ ਤੱਕ ਕਈ ਗੱਲਾਂ ਸਮਝਾਉਦਾ ਰਹਿੰਦਾ - ਇਨਕਲਾਬ ਦੀਆਂ ਗੱਲਾਂ, ਖੇਤ ਮਜ਼ਦੂਰਾਂ ਦੇ ਸੰਘਰਸੰ ਦੀਆਂ ਗੱਲਾਂ - ਉਹ ਸ਼ਾਰੀਆਂ ਗੱਲਾਂ ਕਾਲੀ ਦੀ ਸਮਝ ਤੋਂ ਬਾਹਰ ਹੁੰਦੀਆਂ ਸਨ ਪਰ ਉਸ ਉੱਤੇ ਏਨਾ ਅਸਰ ਜ਼ਰੂਰ ਪਿਆ ਸੀ ਕਿ ਉਹਨੇ ਚੌਧਰੀਆਂ ਦੇ ਮੁੰਡਿਆਂ ਦੀਆਂ ਗਾਲ੍ਹਾਂ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦੋ-ਚਾਰ ਵਾਰ ਝਗੜਾ ਹੋਣ ਉੱਤੇ ਹੱਥਾ-ਪਾਈ ਵੀ ਕੀਤੀ ਸੀ।"
  ਜਦੋਂ ਉਹ ਦੋਨੋਂ ਦੁਕਾਨ ਉੱਤੇ ਆ ਗਏ ਤਾਂ ਡਾਕਟਰ ਬੋਲਿਆ:
  "ਸੁਣਾ ਕਿੱਥੇ ਕਿੱਥੇ ਘੁੰਮ ਆਇਆਂ। ਕੀ-ਕੀ ਕੰਮ ਕਰਦਾ ਰਿਹੈਂ?"
  "ਏਥੋਂ ਤਾਂ ਜਲੰਧਰ ਗਿਆ ਸੀ। ਉਹਤੋਂ ਬਾਅਦ ਇਕ ਸ਼ਾਥੀ ਮਿਲ ਗਿਆ ਅਤੇ ਉਹਦੇ ਨਾਲ ਕਾਨ੍ਹਪੁਰ ਪਹੁੰਚ ਗਿਆ। ਉੱਥੇ ਕਈ ਪਾਪੜ ਵੇਲਣ ਤੋਂ ਬਾਅਦ ਕੱਪੜਿਆਂ ਦੇ ਇਕ ਕਾਰਖਾਨੇ ਵਿੱਚ ਤਿੰਨ ਸ਼ਾਲ ਮਜ਼ਦੂਰੀ ਕੀਤੀ।" ਕਾਲੀ ਨੇ ਜੁਆਬ ਦਿੱਤਾ।
  "ਇਹਦਾ ਮਤਲਬ ਇਹ ਹੈ ਕਿ ਤੂੰ ਪਰੋਲੋਤਾਰੀ ਬਣ ਕੇ ਵਾਪਸ ਆਇਆਂ।"
  ਵਿਸੰਨਦਾਸ ਨੇ ਮੁਸਕਰਾਉਂਦਿਆਂ ਕਿਹਾ। ਕਾਲੀ ਦੀ ਸਮਝ ਵਿੱਚ ਕੁਛ ਨਹੀਂ ਆਇਆ। ਉਹ ਏਧਰ-ਉਧਰ ਝਾਕਦਾ ਹੋਇਆ ਚੁੱਪ ਰਿਹਾ। ਕੁਝ ਪਲਾਂ ਬਾਅਦ ਵਿਸੰਨਦਾਸ ਬੋਲਿਆ:
  "ਸੁਣਿਆ ਤੂੰ ਮਕਾਨ ਪਾ ਰਿਹੈਂ?"
  "ਹਾਂ ਪਾ ਤਾਂ ਰਿਹੈਂ। ਮਕਾਨ ਤਾਂ ਨਹੀਂ ਕਹਿਣਾ ਚਾਹੀਦਾ ਬਸ ਕੋਠਾ ਖੜਾ ਕਰ ਰਿਹੈਂ।"
  "ਕਿਸ਼ੇ ਨੇ ਦੱਸਿਆ ਸੀ ਕਿ ਨਿੱਕੂ ਨੇ ਨੀਂਹ ਪੁੱਟਣ ਵੇਲੇ ਝਗੜਾ ਖੜਾ ਕਰ ਦਿੱਤਾ ਸੀ।"
  "ਹਾਂ। ਉਹਨੂੰ ਮੰਗੂ ਨੇ ਭੜਕਾਇਆ ਸੀ, ਪਰ ਹੁਣ ਮਾਮਲਾ ਠੀਕ ਹੋ ਗਿਆ।"
  ਵਿਸੰਨਦਾਸ ਸੋਚਦਾ ਹੋਇਆ ਬੋਲਿਆ:
  "ਮੰਗੂ ਚੌਧਰੀ ਹਰਨਾਮ ਸਿੰਘ ਦਾ ਏਜੰਟ ਹੈ। ਗਰੀਬੀ ਆਦਮੀ ਦੀ ਜ਼ਮੀਰ ਖਤਮ ਕਰ ਦਿੰਦੀ ਹੈ। ਗਰੀਬੀ ਦੂਰ ਹੋ ਜਾਵੇ ਤਾਂ ਹਰ ਆਦਮੀ ਆਪਣੀ ਜ਼ਮੀਰ ਦਾ ਮਾਲਕ ਆਪ ਹੋਊ। ਅਤੇ ਗਰੀਬੀ ਦੂਰ ਕਰਨ ਦਾ ਇਕ ਹੀ ਰਾਹ ਹੈ ਅਤੇ ਉਹ ਹੈ ਇਨਕਲਾਬ।।। ਸ਼ਾਰੇ ਸਮਾਜ ਦੀ ਕਾਇਆ ਕਲਪ।"
  ਜਦੋਂ ਕਾਲੀ ਨੇ ਵਿਸੰਨਦਾਸ ਨੂੰ ਕੋਈ ਜੁਆਬ ਨਾ ਦਿੱਤਾ ਤਾਂ ਉਹ ਸੋਚਣ ਲੱਗਾ ਕਿ ਸ਼ਾਇਦ ਉਹਦੇ ਉੱਤੇ ਪਾਦਰੀ ਦੀਆਂ ਮਿੱਠੀਆਂ ਗੱਲਾਂ ਦਾ ਅਸਰ ਪੈ ਗਿਆ ਹੈ। ਉਹਨੂੰ ਦੂਰ ਕਰਨ ਲਈ ਉਹ ਬੋਲਿਆ:
  "ਪਾਦਰੀ ਉੱਪਰੋਂ ਬਹੁਤ ਮਿੱਠਾ ਹੈ ਪਰ ਉਹਦੀ ਕਾਟ ਤੇਜ਼ ਛੁਰੀ ਨਾਲੋਂ ਵੀ ਡੂੰਘੀ ਹੁੰਦੀ ਹੈ। ਕਿਸ਼ੇ ਦਿਨ ਉਹ ਤੇਰੇ ਘਰ ਪਹੁੰਚ ਜਾਊਗਾ ਅਤੇ ਕੱਪੜਿਆਂ ਦਾ ਜੋੜਾ ਸ਼ਾਹਮਣੇ ਰੱਖ ਕੇ ਕਹੂ ਕਿ ਇਹ ਕੱਪੜੇ ਪਵਿੱਤਰ ਪਿਤਾ ਨੇ ਆਪਣੇ ਗਰੀਬ ਬੱਚਿਆਂ ਲਈ ਭੇਜੇ ਹਨ। ਇਹਨਾਂ ਨੂੰ ਕਬੂਲ ਕਰੋ ਅਤੇ ਉਸ ਅਸਮਾਨੀ ਬਾਪ ਦਾ ਸੁੰਕਰੀਆ ਅਦਾ ਕਰੋ ਜੋ ਸ਼ਾਰੀ ਦੁਨੀਆਂ ਦੇ ਪਾਪ ਆਪਣੇ ਸਿਰ ਉੱਤੇ ਲੈਣ ਲਈ ਸੂਲੀ ਚੜ੍ਹ ਗਿਆ। ।।। ਉਹ ਕੇਵਲ ਇਕ ਧਰਮ ਦੀ ਅਫੀਮ ਦਾ ਨਸ਼ਾ ਲਾਹ ਕੇ ਦੂਸਰੇ ਧਰਮ ਦਾ ਨਸ਼ਾ ਪਿਲਾਉਂਦਾ। ਮੇਰੇ ਕੋਲੋਂ ਪਾਦਰੀ ਵੀ ਡਰਦਾ ਅਤੇ ਮਹਾਸ਼ਾ ਵੀ। ਪੰਡਿਤ ਸੰਤਰਾਮ ਤਾਂ ਮੈਨੂੰ ਦੇਖਦਿਆਂ ਹੀ ਥੂ-ਥੂ ਕਰਨ ਲੱਗ ਪੈਂਦਾ।"
  ਵਿਸੰਨਦਾਸ ਆਪਣੀਆਂ ਗੱਲਾਂ ਦਾ ਅਸਰ ਦੇਖਣ ਲਈ ਕਾਲੀ ਵਲ ਦੇਖਣ ਲੱਗਾ। ਜਦੋਂ ਕਾਲੀ ਨੇ ਕੋਈ ਜੁਆਬ ਨਾ ਦਿੱਤਾ ਤਾਂ ਡਾਕਟਰ ਸੋਚ ਵਿੱਚ ਡੁੱਬ ਗਿਆ ਅਤੇ ਆਪਣੀ ਸੱਜੀ ਲੱਤ ਨੂੰ ਜ਼ੋਰ ਜ਼ੋਰ ਨਾਲ ਹਿਲਾਉਣ ਲੱਗਾ। ਕੁਝ ਪਲਾਂ ਬਾਅਦ ਉਹ ਫਿਰ ਬੋਲਿਆ। 
  "ਤੂੰ ਪਿੰਡ ਵਿੱਚ ਬਹੁਤ ਚਿਰਾਂ ਬਾਅਦ ਵਾਪਸ ਆਇਆਂ। ਤੈਨੂੰ ਏਥੋਂ ਦੀ ਪਾਲੀਟਿਕਸ ਦਾ ਪਤਾ ਨਹੀਂ।"
  ਵਿਸੰਨਦਾਸ ਅਜੇ ਆਪਣੀ ਗੱਲ ਪੂਰੀ ਨਹੀਂ ਸੀ ਕਰ ਸਕਿਆ ਕਿ ਦੁਕਾਨ ਦੇ ਅੰਦਰ ਦੀ ਬਾਰੀ ਖੁਲ੍ਹੀ ਅਤੇ ਇਕ ਬਾਰੀਕ ਅਵਾਜ਼ ਆਈ:
  "ਪਿਤਾ ਜੀ, ਬੀਬੀ ਕਹਿੰਦੀ ਆ ਰੋਟੀ ਖਾ ਲਉ।"
  "ਹੁਣੇ ਆਇਆ।" ਡਾਕਟਰ ਨੇ ਬਹੁਤ ਕਾਹਲੀ ਵਿੱਚ ਜੁਆਬ ਦੇ ਕੇ ਕਾਲੀ ਨੂੰ ਪੁਛਿਆ:
  "ਮੈਂ ਤੈਨੂੰ ਪੁਛ ਰਿਹਾ ਸੀ ਕਿ ਜਿਸ ਕਾਰਖਾਨੇ ਵਿੱਚ ਤੂੰ ਕੰਮ ਕਰਦਾ ਸੀ ਉੱਥੇ ਮਜ਼ਦੂਰਾਂ ਦੀ ਯੂਨੀਅਨ ਤਾਂ ਜ਼ਰੂਰ ਹੋਊ।"
  "ਇਕ ਨਹੀਂ ਤਿੰਨ ਯੂਨੀਅਨਾਂ ਸੀਗੀਆਂ।"
  "ਤੂੰ ਵੀ ਕਿਸ਼ੇ ਯੂਨੀਅਨ ਦਾ ਮੈਂਬਰ ਸੀ ਜਾਂ ਨਹੀਂ?"
  "ਤਿੰਨਾਂ ਯੂਨੀਅਨਾਂ ਦਾ ਮੈਂਬਰ ਰਿਹਾਂ --- ਸ਼ਾਰੀਆਂ ਬੇਕਾਰ। ਹਰ ਯੂਨੀਅਨ ਦੇ ਲੀਡਰਾਂ ਨੂੰ ਸਿਰਫ ਆਪਣੇ ਹਲਵੇ-ਪੂਰੀਆਂ ਦਾ ਫਿਕਰ ਸੀ।"
  ਕਾਲੀ ਦੀਆਂ ਗੱਲਾਂ ਸੁਣ ਕੇ ਵਿਸੰਨਦਾਸ ਹੈਰਾਨ ਰਹਿ ਗਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਕਾਲੀ ਨੂੰ ਕੁਛ ਕਹੇ ਅਲਮਾਰੀ ਪਿਛਲੀ ਬਾਰੀ ਇਕ ਵਾਰ ਫਿਰ ਖੁੱਲ੍ਹੀ ਅਤੇ ਉਹ ਹੀ ਬਰੀਕ ਅਵਾਜ਼ ਆਈ:
  "ਪਿਤਾ ਜੀ ਬੀਬੀ ਕਹਿੰਦੀ ਆ ਰੋਟੀ ਖਾ ਲਉ।"
  "ਹੁਣੇ ਆਇਆ ਬੇਟਾ।" ਡਾਕਟਰ ਵਿਸੰਨਦਾਸ ਕਾਲੀ ਵਲ ਦੇਖਦਾ ਹੋਇਆ ਬੋਲਿਆ:
  "ਸਰਮਾਏਦਾਰ ਇਹ ਕਦੇ ਨਹੀਂ ਚਾਹੁੰਦਾ ਕਿ ਮਜ਼ਦੂਰਾਂ ਵਿੱਚ ਏਕਤਾ ਹੋਵੇ। ਇਹ ਇਕ ਇੰਪੀਰੀਅਲਿਸਟ ਚਾਲ ਹੈ।"
  ਵਿਸੰਨਦਾਸ ਬਹੁਤ ਜੋਸੰ ਵਿੱਚ ਬੋਲ ਰਿਹਾ ਸੀ ਕਿ ਉਹਦੀ ਤਿੰਨ ਸ਼ਾਲਾਂ ਦੀ ਧੀ ਬਹੁਤ ਔਖਿਆਈ ਨਾਲ ਥੜ੍ਹੇ ਉੱਤੇ ਚੜ੍ਹ ਕੇ ਬੋਲੀ:
  "ਪਿਤਾ ਜੀ ਬੀਬੀ ਕਹਿੰਦੀ ਆ ਰੋਟੀ ਖਾ ਲਉ।"
  "ਹੁਣੇ ਆਇਆ ਬੇਟਾ' ਕਹਿ ਕੇ ਵਿਸੰਨਦਾਸ ਕਾਲੀ ਨੂੰ ਸੰਬੋਧਿਤ ਕਰਦਾ ਬੋਲਿਆ:
  "ਟ੍ਰੇਡ ਯੂਨੀਅਨ ਦਾ ਬੁਨਿਆਦੀ ਅਸੂਲ ਇਹ ਹੈ ਕਿ।।।" ਵਿਸੰਨਦਾਸ ਗੱਲ ਅਧੂਰੀ ਛੱਡ ਕੇ ਸੋਚ ਵਿੱਚ ਪੈ ਗਿਆ ਅਤੇ ਜਦੋਂ ਅਲਮਾਰੀ ਪਿਛਲੀ ਬਾਰੀ ਜ਼ੋਰ ਨਾਲ ਖੁੱਲ੍ਹੀ ਤਾਂ ਚੌਂਕ ਕੇ ਉਸ ਪਾਸ਼ੇ ਦੇਖਣ ਲੱਗਾ। ਬਰੀਕ ਗੁੱਸ਼ੇ ਭਰੀ ਅਵਾਜ਼ ਆਈ:
  "ਕਿੰਨੀ ਵਾਰ ਕੁੜੀ ਨੂੰ ਭੇਜ ਚੁੱਕੀ ਆਂ ਕਿ ਆ ਕੇ ਰੋਟੀ ਖਾ ਲਉ। ਇਥੇ ਕਿਹੜੀ ਕਮਾਈ ਕਰ ਰਹੇ ਹੋ ਜੋ ਤੁਹਾਨੂੰ ਵਿਹਲ ਨਹੀਂ।।। ਮੋਏ ਲੋਕਾਂ ਨੂੰ ਵੀ ਘਰ ਕੋਈ ਕੰਮ ਨਹੀਂ ਹੁੰਦਾ ਜੋ ਇਥੇ ਆ ਜਾਂਦੇ ਨੇ।" ਇਹਦੇ ਨਾਲ ਹੀ ਬਾਰੀ ਧਮਾਕੇ ਨਾਲ ਬੰਦ ਹੋ ਗਈ। ਡਾਕਟਰ ਵਿਸੰਨਦਾਸ ਸ਼ਾਰੀਆਂ ਗੱਲਾਂ ਭੁੱਲ ਗਿਆ ਅਤੇ ਦੁਕਾਨ ਨੂੰ ਜਿੰਦਾ ਲਾ ਕੇ ਥੜ੍ਹੇ ਤੋਂ ਹੇਠਾਂ ਉਤਰਦਾ ਬੋਲਿਆ:
  "ਕਾਲੀ ਦਾਸ਼ਾ ਤਕਾਲਾਂ ਨੂੰ ਆਈਂ। ਵਿਹਲੇ ਬੈਠ ਕੇ ਗੱਲਾਂ ਕਰਾਂਗੇ।"
  ਕਾਲੀ  ਜਦੋਂ ਘਰ ਪਹੁੰਚਿਆ ਤਾਂ ਮਿਸਤਰੀ ਸੰਤਾ ਸਿੰਘ ਲੱਕ ਤੱਕ ਉੱਚੀ ਕੰਧ ਦੇ ਨਾਲ ਖੜਾ ਗਿਆਨੋ ਨੂੰ ਧਿਆਨ ਨਾਲ ਦੇਖ ਰਿਹਾ ਸੀ ਜੋ ਚਾਚੀ ਦੇ ਕੋਲ ਬੈਠੀ ਸੂਤ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾ ਰਹੀ ਸੀ।
  "ਮਿਸਤਰੀ ਜੀ ਕੰਮ ਸ਼ੁਰੂ ਕਰੀਏ।" ਕਾਲੀ ਨੇ ਕਮੀਜ਼ ਲਾਹ ਕੇ ਮੰਜੀ ਉੱਤੇ ਸੁੱਟਦਿਆਂ ਕਿਹਾ।
  "ਕਿੱਥੇ ਗਿਆ ਸੀ?" ਸੰਤਾ ਸਿੰਘ ਬੁੱਲ੍ਹਾਂ ਉੱਤੇ ਜੀਭ ਫੇਰਦਾ ਹੌਲੀ ਅਵਾਜ਼ ਵਿੱਚ ਬੋਲਿਆ:
  "ਮਾਸੂੰਕ ਵਧੀਆ।"
  ਕਾਲੀ ਨੇ ਗਾਰੇ ਦੀ ਕੜਾਹੀ ਰੱਖਦਿਆਂ ਕਿਹਾ:
  "ਮਿਸਤਰੀ ਜੀ, ਹੁਣ ਇਧਰ ਧਿਆਨ ਦਿਉ। ਅੱਧੀ ਦਿਹਾੜੀ ਪਹਿਲਾਂ ਹੀ ਨਿਕਲ ਗਈ ਹੈ।"
  ਸੰਤਾ ਸਿੰਘ ਨੇ ਕਾਲੀ ਵਲ ਘੂਰ ਕੇ ਦੇਖਿਆ ਅਤੇ ਕਾਂਡੀ ਅਤੇ ਤੇਸੀ ਚੁੱਕਦਾ ਹੋਇਆ ਬੋਲਿਆ:
  "ਤੇਰੀ ਅੱਧੀ ਦਿਹਾੜੀ ਖਰਾਬ ਹੋਈ ਹੈ ਆਪਣਾ ਤਨ-ਮਨ ਸਭ ਕੁਛ ਡੋਲ ਗਿਆ ਹੈ।"
  ਸੰਤਾ ਸਿੰਘ ਬੁੱਲ੍ਹਾਂ ਨੂੰ ਚੱਬਦਾ ਹੋਇਆ ਤੇਸੀ ਨਾਲ ਇੱਟਾਂ ਦੇ ਟੁਕੜੇ ਕਰਨ ਵਿੱਚ ਰੁੱਝ ਗਿਆ।


  19

  ਤਰਕਾਲਾਂ ਦੇ ਪ੍ਰਛਾਵੇਂ ਡੂੰਘੇ ਹੋ ਗਏ ਤਾਂ ਕਾਲੀ ਨੇ ਕੰਮ ਬੰਦ ਕਰ ਦਿੱਤਾ। ਉਹ ਕੁਝ ਚਿਰ ਲੱਕ ਤੱਕ ਪਹੁੰਚੀ ਹੋਈ ਕੰਧ ਵਲ ਦੇਖਦਾ ਰਿਹਾ। ਫਿਰ ਉਹਨੇ ਖਿਲਰੇ ਹੋਏ ਸਮਾਨ ਨੂੰ ਇਕੱਠਾ ਕੀਤਾ ਅਤੇ ਕੱਪੜੇ ਪਾ ਕੇ ਚਾਚੀ ਨੂੰ ਕਿਹਾ:
  "ਮੈਂ ਬਾਹਰ ਘੁੰਮਣ ਚੱਲਿਆਂ। ਆ ਕੇ ਰੋਟੀ ਖਾਊਂਗਾ।"
  "ਪੁੱਤ, ਸੂਰਜ ਅੰਦਰ-ਬਾਹਰ ਹੋ ਗਿਆ ਆ। ਹੁਣੇ ਰੋਟੀ ਖਾ ਜਾ।" ਚਾਚੀ ਨੇ ਚੁੱਲ੍ਹੇ ਵਿੱਚ ਫੂਕਾਂ ਮਾਰਦੀ ਨੇ ਕਿਹਾ।
  "ਨਹੀਂ ਚਾਚੀ, ਥੋੜ੍ਹਾ ਚਿਰ ਬਾਹਰ ਘੁੰਮ ਆਂਵਾਂ।"
  ਕਾਲੀ ਬਾਹਰ ਨਿਕਲ ਗਿਆ ਅਤੇ ਛਾਤੀ ਤਾਣੀ ਲੰਮੇ ਲੰਮੇ ਕਦਮ ਪੁੱਟਦਾ ਚਮਾਰਲ੍ਹੀ ਦੇ ਬਾਹਰ ਖੂਹ ਕੋਲ ਆ ਕੇ ਕੁਝ ਪਲ ਰੁਕ ਗਿਆ ਅਤੇ ਸੋਚਣ ਲੱਗਾ ਕਿ ਕਿਧਰ ਜਾਵੇ। ਸਭ ਤੋਂ ਪਹਿਲਾਂ ਉਹਦੇ ਦਿਮਾਗ ਵਿੱਚ ਡਾਕਟਰ ਵਿਸੰਨਦਾਸ ਦਾ ਖਿਆਲ ਆਇਆ। ਪਰ ਉਹਦੀ ਦੁਕਾਨ ਵਲ ਜਾਣੋਂ ਇਸ ਲਈ ਰੁਕ ਗਿਆ ਕਿ ਉਹਦੀਆਂ ਗੱਲਾਂ ਅੱਧੀ ਰਾਤ ਤੱਕ ਨਹੀਂ ਮੁੱਕਣੀਆਂ। ਫਿਰ ਉਹ ਕੁਝ ਸੋਚੇ ਸਮਝੇ ਬਿਨਾਂ ਹੀ ਖੇਤਾਂ ਵਲ ਤੁਰ ਪਿਆ।
  ਚੋਅ ਨੇੜੇ ਪਹੁੰਚ ਕੇ ਕਾਲੀ ਨੂੰ ਬਹੁਤ ਸ਼ਾਰੀਆਂ ਅਵਾਜ਼ਾਂ ਇਕੱਠੀਆਂ ਸੁਣਾਈ ਦਿੱਤੀਆਂ। ਉੱਥੇ ਪਿੰਡ ਦੇ ਗਭਰੂ ਮੁੰਡੇ ਕਬੱਡੀ ਖੇਡ ਰਹੇ ਸਨ। ਉਹਦੇ ਸਰੀਰ ਵਿੱਚ ਵੀ ਥੋੜ੍ਹਾ ਜਿਹਾ ਤਣਾਅ ਜਿਹਾ ਪੈਦਾ ਹੋਣ ਲੱਗਾ ਅਤੇ ਪੈਰ ਤੇਜ਼-ਤੇਜ਼ ਉੱਠਣ ਲੱਗੇ। ਉਹਨੂੰ ਆਉਂਦਿਆਂ ਦੇਖ ਜੀਤੂ ਨੇ ਉੱਚੀ ਅਵਾਜ਼ ਵਿੱਚ ਕਿਹਾ, "ਲਉ, ਸ਼ਾਡਾ ਬਾਬੂ ਜੀ ਆ ਗਿਆ।" ਕਾਲੀ ਕਬੱਡੀ ਦੇਖ ਰਹੇ ਲੋਕਾਂ ਕੋਲ ਚਲਾ ਗਿਆ ਅਤੇ ਲਾਲੂ ਭਲਵਾਨ ਨੂੰ ਦੇਖ ਉਹਦੇ ਨੇੜੇ ਜਾ ਬੈਠਾ।
  ਜੀਤੂ ਖੇਡ ਛੱਡ ਕੇ ਕਾਲੀ ਵਲ ਆਉਂਦਾ ਹੋਇਆ ਬੋਲਿਆ:
  "ਬਾਬੂ ਜੀ, ਏਧਰ ਆਉ ਨਾ ।।। ਦੋ ਦੋ ਹੱਥ ਹੋ ਜਾਣ।"
  ਕਾਲੀ ਜੁਆਬ ਵਿੱਚ ਸਿਰਫ ਮੁਸਕਰਾਇਆ ਪਰ ਜਦੋਂ ਲਾਲੂ ਭਲਵਾਨ ਨੇ ਉਹਨੂੰ ਕਬੱਡੀ ਖੇਡਣ ਨੂੰ ਕਿਹਾ ਤਾਂ ਕਾਲੀ ਕੱਪੜੇ ਲਾਹ ਮੈਦਾਨ ਵਿੱਚ ਨਿੱਤਰ ਗਿਆ।
  "ਬਾਬੂ ਜੀ ਨਾਲ ਪਹਿਲੀ ਝੜਪ ਮੈਂ ਲਊਂ।" ਜੀਤੂ ਨੇ ਹਸਦਿਆਂ ਕਿਹਾ ਅਤੇ ਕਬੱਡੀ ਪਾਉਂਦਾ ਸਿੱਧਾ ਕਾਲੀ ਵਲ ਵਧਣ ਲੱਗਾ। ਕਾਲੀ ਦੇ ਮਨ ਵਿੱਚ ਇਕ ਅਣਜਾਣਿਆ ਜਿਹਾ ਡਰ ਪੈਦਾ ਹੋਇਆ ਅਤੇ ਉਹ ਇਸ ਦੇ ਅਸਰ ਹੇਠ ਪਿੱਛੇ ਹੱਟਦਾ ਗਿਆ। ਪਰ ਜਦੋਂ ਜੀਤੂ ਨੇ ਅੱਗੇ ਵਧ ਕੇ ਕਾਲੀ ਨੂੰ ਹੱਥ ਲਾ ਦਿੱਤਾ ਅਤੇ ਉਹਨੂੰ ਲਲਕਾਰਦਾ  ਹੋਇਆ ਪਿੱਛੇ ਹਟਣ ਲੱਗਾ ਤਾਂ ਉਹ ਭੜਕ ਪਿਆ ਅਤੇ ਇਕਦਮ ਜੀਤੂ ਨੂੰ ਇਸ ਤਰ੍ਹਾਂ ਫੜ ਲਿਆ ਕਿ ਉਹ ਇਕ ਪੈਰ ਵੀ ਅੱਗੇ ਨਾ ਵਧ ਸਕਿਆ। ਜੀਤੂ ਆਪਣੇ ਪਿੰਡੇ ਤੋਂ ਰੇਤ ਝਾੜਦਾ ਆਪਣੇ ਪਾਸ਼ੇ ਵਲ ਤੁਰ ਪਿਆ।
  ਕਾਲੀ ਅਤੇ ਜੀਤੂ ਦੀ ਝੜਪ ਦੇਖ ਦਰਸੰਕ ਖੁਸੰ ਹੋ ਗਏ। ਲਾਲੂ ਭਲਵਾਨ ਨੇ ਕਾਲੀ ਨੂੰ ਥਾਪੀ ਦਿੱਤੀ ਅਤੇ ਉਹਨੂੰ ਸਮਝਾਉਂਦਾ ਹੋਇਆ ਕਹਿਣ ਲੱਗਾ, "ਫੜਨ ਤੋਂ ਬਾਅਦ ਪਹਿਲਾਂ ਬਾਹਾਂ ਕਾਬੂ ਵਿੱਚ ਕਰੋ ਅਤੇ ਫਿਰ ਅਜਿਹਾ ਧੋਬੀ ਪਟੜਾ ਮਾਰੋ ਕਿ ਸ਼ਾਹਮਣੇ ਵਾਲਾ ਖਿਡਾਰੀ ਜ਼ਮੀਨ 'ਤੇ ਚਿਤ ਜਾ ਪਏ।"
  ਕਾਲੀ ਲਾਲੂ ਭਲਵਾਨ ਦੀ ਗੱਲ ਉੱਤੇ ਮੁਸਕਰਾਇਆ। ਉਹਦੀ ਝਿਜਕ ਅਜੇ ਤੱਕ ਬਾਕੀ ਸੀ ਅਤੇ ਉਹ ਵਿਰੋਧੀ ਪਾਸ਼ੇ ਵਲ ਦਮ ਪਾਉਣ ਜਾਣੋ ਹਿਚਕਿਚਾ ਰਿਹਾ ਸੀ। ਜਦੋਂ ਕੁਝ ਲੋਕਾਂ ਨੇ ਉਹਨੂੰ ਬਾਰ ਬਾਰ ਕਿਹਾ ਤਾਂ ਉਹ ਕਬੱਡੀ ਪਾਉਂਦਾ ਉਸ ਪਾਸ਼ੇ ਚਲਾ ਗਿਆ। ਜੀਤੂ ਨੇ ਉਹਨੂੰ ਤਿੰਨ ਬਾਰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਾਲੀ ਨੇ ਉਹਨੂੰ ਆਪਣੇ ਸਰੀਰ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ।
  ਥੋੜ੍ਹੀ ਦੇਰ ਬਾਅਦ ਹੀ ਕਾਲੀ ਦੀ ਝਿਜਕ ਹਟ ਗਈ ਅਤੇ ਬਚਪਨ ਦੇ ਸ਼ਾਰੇ ਦਾਅਪੇਚ ਆਪਣੇ-ਆਪ ਯਾਦ ਆ ਗਏ। ਉਹ ਹੁਸਿੰਆਰ ਖਿਡਾਰੀ ਵਾਂਗ ਆਪਣੇ ਅੱਗੇ-ਪਿੱਛੇ ਅਤੇ ਸੱਜੇ-ਖੱਬੇ ਦੇਖਦਾ ਹੋਇਆ ਧਿਆਨ ਨਾਲ ਕਬੱਡੀ ਖੇਡਣ ਲੱਗਾ। ਉਹ ਦੋ ਵਾਰ ਦਮ ਪਾ ਆਇਆ ਸੀ। ਜਦੋਂ ਉਹ ਤੀਜੀ ਵਾਰ ਗਿਆ ਤਾਂ ਜੱਟਾਂ ਦੇ ਦਿਲਦਾਰ ਨੇ, ਜੋ ਕੌੜੀ ਵੇਲ ਵਾਂਗ ਫੁੱਲ ਰਿਹਾ ਸੀ ਅਤੇ ਹਰ ਰੋਜ਼ ਦਰਜ਼ੀ ਦੀ ਦੁਕਾਨ ਉੱਤੇ ਜਾ ਕੇ ਗਜ ਨਾਲ ਆਪਣੀ ਛਾਤੀ ਮਿਣਦਾ ਹੁੰਦਾ ਸੀ, ਪਾਸਿਆਂ ਤੋਂ ਕਾਲੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਕਾਲੀ ਨੇ ਉਹਦਾ ਹੱਥ ਝਟਕ ਦਿੱਤਾ। ਉਹ ਗੁੱਸ਼ੇ ਵਿੱਚ ਆ ਕੇ ਪੂਰੇ ਜ਼ੋਰ ਨਾਲ ਕਾਲੀ ਵਲ ਵਧਿਆ ਪਰ ਉਹਨੇ ਇਕ ਵਾਰ ਫਿਰ ਉਹਨੂੰ ਇਸ ਤਰ੍ਹਾਂ ਪਿੱਛੇ ਧੱਕ ਦਿੱਤਾ ਜਿਵੇਂ ਉਹ ਗੰਦੀ ਮੱਖੀ ਹੋਵੇ। ਕਾਲੀ ਜਦੋਂ ਆਪਣੇ ਪਾਸ਼ੇ ਆ ਗਿਆ ਤਾਂ ਉਹਦੇ ਆੜੀਆਂ ਨੇ ਉਹਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ। ਲਾਲੂ ਭਲਵਾਨ ਸ਼ਾਬਾਸੰ ਦਿੰਦਾ ਹੋਇਆ ਕਹਿਣ ਲੱਗਾ, "ਬੱਲੇ ਉਏ ਮੇਰਿਆ ਸ਼ੇਰਾ! ਆਪਣੀ ਧੌਣ ਨੂੰ ਵੀ ਨਹੀਂ ਹੱਥ ਲਾਉਣ ਦਿੱਤਾ। ਏਨੀ ਸ਼ਾਫ ਕਬੱਡੀ ਖੇਡਣ ਵਾਲੇ ਅੱਜਕੱਲ੍ਹ ਘੱਟ ਹੀ ਮਿਲਣਗੇ। ।।। ਹਾਂ ਇਕ ਗੱਲ ਦਾ ਖਿਆਲ ਰੱਖੀਂ ਕਿ ਗੋਡਾ ਹੱਥ ਆ ਜਾਵੇ ਤਾਂ ਦੂਜਾ ਬੰਦਾ ਕੈਂਚੀ ਮਾਰ ਸਕਦਾ। ਇਸ ਲਈ ਹਮੇਸ਼ਾ ਗੋਡੇ ਨੂੰ ਬਚਾ ਕੇ ਖੇਡੋ। ਦੂਸਰੀ ਗੱਲ ਇਹ ਕਿ ਬਾਹਾਂ ਨੂੰ ਫੜਨ ਤੋਂ ਬਾਅਦ ਇਕਦਮ ਕੈਂਚੀ ਮਾਰ ਕੇ ਵਿਰੋਧੀ ਨੂੰ ਕਾਬੂ ਕਰ ਲੈਣਾ ਚਾਹੀਦਾ। ਨਹੀਂ ਤਾਂ ਕਈ ਵਾਰ ਫੁਰਤੀਲਾ ਬੰਦਾ ਹੱਥ 'ਚੋਂ ਨਿਕਲ ਜਾਂਦਾ।"
  ਖੇਡ ਪੂਰੇ ਜੋਬਨ ਉੱਤੇ ਸੀ ਜਦੋਂ ਚੌਧਰੀ ਹਰਦੇਵ ਵੀ ਉਸ ਪਾਸ਼ੇ ਆ ਨਿਕਲਿਆ। ਉਹਦੇ ਪਿੱਛੇ ਪਿੱਛੇ ਮੰਗੂ ਸ਼ਿਕਾਰੀ ਕੁੱਤੇ ਦੀ ਸੰਗਲੀ ਫੜੀ ਆ ਰਿਹਾ ਸੀ। ਹਰਦੇਵ ਨੂੰ ਦੇਖ ਸ਼ਾਰੇ ਦਰਸ਼ਕ ਅਤੇ ਖਿਡਾਰੀ ਉਹਦੇ ਵਲ ਦੇਖਣ ਲੱਗੇ। ਸ਼ਾਰਿਆਂ ਨੂੰ ਅਹਿਸ਼ਾਸ ਸੀ ਕਿ ਖੇਡ ਬਰਾਬਰ ਦੀ ਨਹੀਂ। ਕੁਝ ਪਲ ਲਈ ਖੇਡ ਰੁਕ ਗਈ ਅਤੇ ਕਾਲੀ ਦੀ ਵਿਰੋਧੀ ਧਿਰ ਵਲੋਂ ਇਕੋ ਵੇਲੇ ਕਈ ਅਵਾਜ਼ਾਂ ਆਈਆਂ:
  "ਚੌਧਰੀ ਸ਼ਾਡੇ ਪਾਸ਼ੇ ਆ ਜਾ। ਦੂਜੀ ਧਿਰ ਸ਼ਾਡੇ ਉੱਤੇ ਭਾਰੂ ਆ।"
  "ਇੱਥੇ ਕੋਈ ਝੜਪ ਲੈਣ ਵਾਲਾ ਵੀ ਆ ਜਾਂ ਸ਼ਾਰੇ ਚਮਾਰ ਇਕੱਠੇ ਕੀਤੇ ਹੋਏ ਨੇ।"
  ਹਰਦੇਵ ਨੇ ਬੇਨਿਆਜੀ ਨਾਲ ਕਿਹਾ ਅਤੇ ਫਿਰ ਦਿਲਦਾਰ ਨੂੰ ਮੁਖਾਤਬ ਹੋਇਆ:
  "ਦਿਲਦਾਰਾ, ਤੂੰ ਚਮਾਰਾਂ ਦੇ ਛੋਕਰਿਆਂ ਨਾਲ ਕਬੱਡੀ ਖੇਡ ਕੇ ਆਪਣੀ ਤਾਕਤ ਦਾ ਅੰਦਾਜ਼ਾ ਕਿਉਂ ਲਾਉਂਦਾ। ਕਿਸ਼ੇ ਦਿਨ ਭਲਵਾਨ ਦੇ ਅਖਾੜੇ 'ਚ ਆ।" ਹਰਦੇਵ ਨੇ ਭਰਪੂਰ ਅੰਗੜਾਈ ਲਈ ਅਤੇ ਲਾਲੂ ਭਲਵਾਨ ਦੇ ਕੋਲ ਬੈਠਦਾ ਹੋਇਆ ਬੋਲਿਆ:
  "ਭਲਵਾਨ ਜੀ, ਤੁਸੀਂ ਬਿਆਸੋਂ ਪਾਰਲੇ ਭਲਵਾਨ ਰਹੀਮੇ ਦਾ ਘੋਲ ਦੇਖਿਆ ਕਿ ਨਹੀਂ।।। ਸੁਣਿਆ ਬੜਾ ਬਾਂਕਾ ਜਵਾਨ ਆ।"
  "ਉਹਦੇ ਘੋਲ ਬਾਰੇ ਤੈਨੂੰ ਬਾਅਦ 'ਚ ਦੱਸੂੰ। ਪਹਿਲਾਂ ਤੂੰ ਆਪਣਾ ਜ਼ੋਰ ਦਿਖਾ।" ਲਾਲੂ ਭਲਵਾਨ ਨੇ ਹਰਦੇਵ ਨੂੰ ਬਾਹਾਂ ਤੋਂ ਫੜ ਕੇ ਖੜਾ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ।
  "ਚੌਧਰੀ, ਇੱਥੇ ਕਿਹਦੇ ਨਾਲ ਝੜਪ ਲਊਂ। ਸ਼ਾਰੇ ਚਮਾਰ ਇਕੱਠੇ ਹੋਏ ਨੇ। ਇਕ ਦਿਲਦਾਰ ਆ, ਅਤੇ ਉਹ ਵੀ ਆਪਣਾ ਬੱਚਾ ਹੀ ਆ।" ਹਰਦੇਵ ਨੇ ਅਖਾੜੇ ਵਿਚਲੇ ਨੌਜਵਾਨਾਂ ਨੂੰ ਨਫਰਤ ਨਾਲ ਦੇਖਦਿਆਂ ਕਿਹਾ ਅਤੇ ਫਿਰ ਲਾਲੂ ਭਲਵਾਨ ਨੂੰ ਮੁਖਾਤਬ ਹੋਇਆ:
  "ਮੇਰੀ ਕਬੱਡੀ ਤਾਂ ਸੀਕਰੀ ਦੇ ਮੇਲੇ  ਦੇ ਟੂਰਨਾਮੈਂਟ ਵਿਚ ਦੇਖਿਉ।"
  "ਕਾਲੀ ਚੰਗੀ ਝੜਪ ਲੈਂਦਾ। ਦਿਲਦਾਰ ਦਾ ਤਾਂ ਇਹਨੇ ਇਕ ਵਾਰ ਪਟੜਾ ਬਣਾ ਦਿੱਤਾ।" ਜੀਤੂ ਨੇ ਕਿਹਾ।
  ਜਦੋਂ ਕਿ ਹਰਦੇਵ ਪੇਸ਼ਾਵਰ ਖਿਡਾਰੀ ਨਹੀਂ ਸੀ ਪਰ ਉਹਨੇ ਕਈ ਨਖਰੇ ਸਿਖ ਲਏ ਹੋਏ ਸਨ। ਉਹ ਉੱਥੇ ਖੇਡਣ ਦੀ ਨੀਯਤ ਨਾਲ ਨਹੀਂ ਆਇਆ ਸੀ, ਪਰ ਚਾਹੁੰਦਾ ਸੀ ਕਿ ਸ਼ਾਰੇ ਲੋਕ ਉਹਨੂੰ ਬਾਰ ਬਾਰ ਕਹਿਣ ਅਤੇ ਉਹਦੀਆਂ ਬਾਰ ਬਾਰ ਮਿੰਨਤਾਂ ਕਰਨ। ਲਾਲੂ ਭਲਵਾਨ ਨੇ ਹਰਦੇਵ ਨੂੰ ਨਖਰੇ ਕਰਦਿਆਂ ਦੇਖਿਆ ਤਾਂ ਉੱਚੀ ਅਵਾਜ਼ ਵਿੱਚ ਬੋਲਿਆ:
  "ਹਰਦੇਵ ਤੂੰ ਵੀ ਹੁਣ ਠਠਿਆਰ ਵਾਂਗੂੰ ਬਹੁਤ ਨਖਰੇ ਕਰਨ ਲੱਗ ਪਿਆਂ। ਉਹਨੂੰ ਕਹੋ ਕਿ ਉਹ ਬਾਜੇ (ਹਰਮੋਨੀਅਮ) 'ਤੇ ਇਕ ਅੱਧ ਗੀਤ ਸੁਣਾ ਦੇਵੇ ਤਾਂ ਉਹ ਪੰਜਾਹ ਬਹਾਨੇ ਬਣਾਊ। ਪਰ ਜਦੋਂ ਇਕ ਬਾਰ ਸ਼ੁਰੂ ਕਰ ਦਿੰਦਾ ਤਾਂ ਗਿੱਦੜ ਵਾਂਗ ਹੁਆਕਣੋ ਨਹੀਂ ਹਟਦਾ।।।। ਕੱਪੜੇ ਲਾਹ ਕੇ ਅਖਾੜੇ 'ਚ ਚੱਲ਼ ਕਾਲੀ ਤੇਰੇ ਮੁਕਾਬਲੇ ਦੀ ਸੱਟ ਆ।"
  ਜਦੋਂ ਹਰਦੇਵ ਫਿਰ ਵੀ ਆਪਣੀ ਥਾਂ ਤੋਂ ਨਾ ਹਿੱਲਿਆ ਤਾਂ  ਲਾਲੂ ਭਲਵਾਨ ਨੇ ਕਾਲੀ ਨੂੰ ਕਿਹਾ:
  "ਕਾਲੀ ਤੂੰ ਹੀ ਸੱਦ ਲਾ।"
  "ਖੇਡ ਤਾਂ ਮਨ ਦੀ ਮੌਜ ਹੈ, ਇਸ ਵਿੱਚ ਕਿਸ਼ੇ ਨੂੰ ਸੱਦਣ ਜਾਂ ਮਜਬੂਰ ਕਰਨ ਦਾ ਕੀ ਮਤਲਬ।" ਕਾਲੀ ਨੇ ਮੁਸਕਰਾਉਂਦਿਆਂ ਕਿਹਾ। ਹਰਦੇਵ ਨੇ ਕਾਲੀ ਵਲ ਨਫਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਕੱਪੜੇ ਲਾਹੁੰਦਾ ਹੋਇਆ ਬੋਲਿਆ:
  "ਅੱਜ ਇਹਦਾ ਵੀ ਜ਼ੋਰ ਦੇਖ ਹੀ ਲਵਾਂ। ਨਵਾਂ ਨਵਾਂ ਸ਼ਹਿਰੋਂ ਆਇਆ।" 
  ਹਰਦੇਵ ਨੇ ਕੱਪੜੇ ਲਾਹ ਕੇ ਆਪਣੇ ਸਰੀਰ ਉੱਤੇ ਰੇਤ ਸੁੱਟੀ: ਝੁਕ ਕੇ ਅਖਾੜੇ ਦੀ ਮਿੱਟੀ ਨੂੰ ਚੁੱਕਿਆ ਅਤੇ ਉਹਨੂੰ ਆਪਣੇ ਮੱਥੇ ਅਤੇ ਕੰਨਾਂ ਉੱਤੇ ਮਲਿਆ ਅਤੇ ਕਲੇਲਾਂ ਕਰਦਾ ਅਖਾੜੇ ਵਿੱਚ ਆ ਗਿਆ। ਦਰਸੰਕ ਅਖਾੜੇ ਦੇ ਨੇੜੇ ਖਿਸਕ ਆਏ। ਇਕ ਦੋ ਖਿਡਾਰੀਆਂ ਬਾਅਦ ਹਰਦੇਵ ਦੂਜੇ ਪਾਸ਼ੇ ਦਮ ਪਾਉਣ ਗਿਆ। ਉਹਦਾ ਰੰਗ-ਢੰਗ ਸ਼ਾਰਿਆਂ ਨਾਲੋਂ ਨਿਰਾਲਾ ਸੀ। ਉਹ ਤਾਜ਼ਾਦਮ ਘੋੜੇ ਵਾਂਗ ਉਲਾਂਘਾਂ ਭਰ ਰਿਹਾ ਸੀ। ਉਹਨੇ ਹਰ ਇਕ ਵਿਰੋਧੀ ਨੂੰ ਲਲਕਾਰਿਆ ਪਰ ਕਿਸ਼ੇ ਨੇ ਵੀ ਉਹਦੀ ਵਲ ਹੱਥ ਨਹੀਂ ਵਧਾਇਆ ਅਤੇ ਉਹ ਸ਼ਾਰੇ ਖਿਡਾਰੀਆਂ ਉੱਪਰ ਰੇਤ ਸੁੱਟਦਾ ਆਪਣੇ ਪਾਸ਼ੇ ਪਰਤ ਗਿਆ।
  ਲਾਲੂ ਭਲਵਾਨ ਦੇ ਕਹਿਣ ਉੱਤੇ ਕਾਲੀ ਹਰਦੇਵ ਵਾਲੇ ਪਾਸ਼ੇ ਕਬੱਡੀ ਪਾਉਣ ਗਿਆ। ਕਾਲੀ ਅਜੇ ਕੁਝ ਕਦਮ ਹੀ ਅੱਗੇ ਵਧਿਆ ਸੀ ਕਿ ਹਰਦੇਵ ਨੇ ਉਹਨੂੰ ਝਕਾਨੀ ਦਿੱਤੀ ਅਤੇ ਉਹਨੂੰ ਚੀਤੇ ਵਾਂਗ ਦਬੋਚਣਾ ਚਾਹਿਆ ਪਰ ਕਾਲੀ ਨੇ ਉਹਨੂੰ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਪਰ੍ਹੇ ਧੱਕ ਦਿੱਤਾ। ਹਰਦੇਵ ਦੁਬਾਰਾ ਉਹਦੀ ਵਾਲ ਝਪਟਿਆ ਤਾਂ ਕਾਲੀ ਝਕਾਨੀ ਦੇ ਕੇ ਇਕ ਪਾਸ਼ੇ ਨਿਕਲ ਗਿਆ ਅਤੇ ਹਰਦੇਵ ਆਪਣੇ ਹੀ ਜ਼ੋਰ ਨਾਲ ਜ਼ਮੀਨ ਉੱਤੇ ਡਿਗ ਪਿਆ। ਉਹ ਮਿੱਟੀ ਝਾੜਦਾ ਉੱਠਿਆ ਤਾਂ ਕਾਲੀ ਆਪਣੀ ਹੱਦ ਵਿੱਚ ਜਾ ਚੁੱਕਾ ਸੀ। ਹਰਦੇਵ ਕਾਲੀ ਦੇ ਪਿੱਛੇ ਹੀ ਕਬੱਡੀ ਪਾਉਂਦਾ ਆ ਗਿਆ ਅਤੇ ਬਾਵਜੂਦ ਇਸ ਦੇ ਕਿ ਕਾਲੀ ਚੰਗੀ ਤਰ੍ਹਾਂ ਸੰਭਲ ਸਕਦਾ ਉਹਨੇ ਆਪਣੇ ਦੋਵੇਂ ਹੱਥਾਂ ਨਾਲ ਬਹੁਤ ਜ਼ੋਰ ਨਾਲ ਕਾਲੀ ਦੀ ਛਾਤੀ ਉੱਤੇ ਦੁਹੱਥੜ ਮਾਰਿਆ। ਉਹ ਕੁਝ ਪਲਾਂ ਲਈ ਚਕਰਾ ਗਿਆ। ਸ਼ਾਰਿਆਂ ਨੇ ਮਹਿਸੂਸ ਕੀਤਾ ਕਿ ਹਰਦੇਵ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਹੈ। ਕਾਲੀ ਨੇ ਹਰਦੇਵ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਦੇ ਹੱਥਾਂ ਵਿੱਚ ਉਸ ਦਾ ਕੋਈ ਅੰਗ ਨਾ ਆਇਆ ਅਤੇ ਉਹ ਸ਼ਾਰਿਆਂ ਨੂੰ ਲਲਕਾਰਦਾ ਹੋਇਆ ਆਪਣੇ ਪਾਸ਼ੇ ਵਾਪਸ ਮੁੜ ਗਿਆ।
  ਕੁਝ ਚਿਰ ਲਈ ਆਪਣਾ ਸ਼ਾਹ ਸੂਤ ਕਰਨ ਤੋਂ ਬਾਅਦ ਕਾਲੀ ਫਿਰ ਵਿਰੋਧੀ ਪਾਸ਼ੇ ਦਮ  ਪਾਉਣ ਗਿਆ। ਸ਼ਾਰੇ ਖਿਡਾਰੀ ਪਿੱਛੇ ਹਟ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਾਲੀ ਨੂੰ ਹਰਦੇਵ ਹੀ ਫੜਨ ਦੀ ਕੋਸ਼ਿਸ਼ ਕਰੂਗਾ। ਕਾਲੀ ਗੇੜੀ ਦੇ ਕੇ ਮੁੜਿਆ ਤਾਂ ਹਰਦੇਵ ਪੈਂਤਰਾ ਬਦਲ ਕੇ ਉਹਦੇ ਸ਼ਾਹਮਣੇ ਆ ਗਿਆ ਪਰ ਕਾਲੀ ਨੇ ਉਹਨੂੰ ਪਿੱਛੇ ਧੱਕ ਦਿੱਤਾ। ਹਰਦੇਵ ਨੇ ਕਾਲੀ ਦੀਆਂ ਬਾਹਾਂ ਨੂੰ ਕਾਬੂ ਵਿੱਚ ਕਰਨ ਦੀ ਤਿੰਨ-ਚਾਰ ਬਾਰ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਕਾਲੀ ਜਦੋਂ ਆਪਣੇ ਪਾਸ਼ੇ ਵਾਪਸ ਆਇਆ ਤਾਂ ਲਾਲੂ ਖੁਸ਼ ਹੋ ਕੇ ਬੋਲਿਆ:
  "ਕਾਲੀ, ਵਿਰੋਧੀ ਖਿਡਾਰੀ ਨੂੰ ਕਦੇ ਵੀ ਆਪਣੇ ਬਗਲ 'ਚ ਨਾ ਆਉਣ ਦਿਉ।"
  ਫਿਰ ਉਹਨੇ ਹਰਦੇਵ ਨੂੰ ਕਿਹਾ:
  "ਤੂੰ ਹਮੇਸ਼ਾ ਸ਼ਾਹਮਣਿਓਂ ਫੜਨ ਦੀ ਕੋਸ਼ਿਸ਼ ਕਿਉਂ ਕਰਦਾਂ। ਝੋਟੇ ਦੀ ਤਰ੍ਹਾਂ ਹਮੇਸ਼ਾ ਆਪਣੀ ਸ਼ੇਧ ਵਿੱਚ ਨਾ ਜਾਇਆ ਕਰ।"
  ਉੱਥੇ ਰੌਲਾ ਸੁਣ ਕੇ ਰਾਹ ਜਾਂਦੇ ਲੋਕ ਵੀ ਇਕੱਠੇ ਹੋਣ ਲੱਗੇ ਅਤੇ ਦਰਸ਼ਕਾਂ ਦੀ ਗਿਣਤੀ ਵੱਧਦੀ ਗਈ। ਅਸਮਾਨ ਵਿੱਚ ਲਾਲੀ ਖਤਮ ਹੋ ਗਈ ਅਤੇ ਹਲਕਾ-ਹਲਕਾ ਹਨ੍ਹੇਰਾ ਫੈਲਣ ਲੱਗਾ। ਚੌਧਰੀ ਹਰਨਾਮ ਸਿੰਘ ਖੇਤਾਂ ਵਿੱਚੋਂ ਵਾਪਸ ਆ ਰਿਹਾ ਸੀ। ਉਹ ਵੀ ਰੌਲਾ ਸੁਣ ਉੱਥੇ ਆ ਗਿਆ। ਉਹਨੂੰ ਦੇਖ ਕੇ ਕਈ ਲੋਕ ਪਿੱਛੇ ਹਟ ਗਏ। ਉਹ ਲਾਲੂ ਭਲਵਾਨ ਦੇ ਕੋਲ ਜਾ ਕੇ ਬੋਲਿਆ:
  "ਸੁਣਾਉ ਭਲਵਾਨ ਜੀ, ਖੇਡ ਗਰਮ ਹੈ?"
  "ਹਾਂ ਚੌਧਰੀ, ਪਰ ਹੁਣ ਉਹ ਗੱਲਾਂ ਕਿੱਥੇ। ਉਹ ਜ਼ਮਾਨੇ ਲਦ ਗਏ ਜਦੋਂ ਚਾਨਣੀਆਂ ਰਾਤਾਂ 'ਚ ਸ਼ਾਰੀ ਸ਼ਾਰੀ ਰਾਤ ਕਬੱਡੀ ਚਲਦੀ ਸੀ। ਖੇਡਣ ਵਾਲੇ ਵੀ ਬਾਂਕੇ ਜਵਾਨ ਹੁੰਦੇ ਸਨ। ਉਹਨਾਂ ਦੇ ਮੁਕਾਬਲੇ ਦਾ ਤਾਂ ਅੱਜ ਦੇ ਛੋਕਰਿਆਂ ਵਿੱਚੋਂ ਕੋਈ ਵੀ ਗਭਰੂ ਨਹੀਂ। ਚੌਧਰੀ ਰੁਲਦੂ ਦਾ ਭਤੀਜਾ ਲਲਕਾਰ ਸਿੰਘ, ਉੱਚੇ ਮੁਹੱਲੇ ਵਾਲਿਆਂ ਦਾ ਫੌਜਾ ਸਿੰਘ, ਲੋਹਾਰਾਂ ਦਾ ਨਿੱਕਾ ਅਤੇ ਚਮਾਰਾਂ ਦਾ ਮਾਖਾ।"
  ਕਾਲੀ ਦਾ ਧਿਆਨ ਲਾਲੂ ਭਲਵਾਨ ਵਲ ਖਿੱਚਿਆ ਗਿਆ। ਆਪਣੇ ਪਿਉ ਦੀ ਸਿਫਤ ਸੁਣ ਕੇ ਉਹਦਾ ਉਤਸ਼ਾਹ ਪਹਿਲਾਂ ਨਾਲੋਂ ਕਈ ਗੁਣਾਂ ਹੋ ਗਿਆ। ਹਰਦੇਵ ਨੇ ਆਪਣੇ ਚਾਚੇ ਨੂੰ ਉੱਥੇ ਹਾਜ਼ਰ  ਦੇਖਿਆ ਤਾਂ ਉਹਦੇ ਮਨ ਵਿੱਚ ਤੇਜ਼ ਇੱਛਾ ਉੱਠੀ ਕਿ ਉਹ ਮੈਦਾਨ ਵਿੱਚ ਹਰ ਖਿਡਾਰੀ ਨੂੰ ਪਛਾੜ ਦੇਵੇ। ਚੌਧਰੀ ਹਰਨਾਮ ਸਿੰਘ ਨੇ ਖੇਡ ਬੰਦ ਦੇਖ ਕੇ ਉੱਚੀ ਅਵਾਜ਼ ਵਿੱਚ ਕਿਹਾ:
  "ਖੇਡ ਬੰਦ ਕਿਉਂ ਕਰ ਦਿੱਤੀ। ਮੈਨੂੰ ਵੀ ਆਪਣੇ ਹੱਥ ਦੇਖਣ ਦਿਉ।"
  ਕੁਝ ਪਲਾਂ ਤੱਕ ਖਿਡਾਰੀਆਂ ਵਿੱਚ ਸਰਸਰਾਹਟ-ਜਿਹੀ ਹੋਈ ਅਤੇ ਫਿਰ ਹਰਦੇਵ ਮੋਰ ਵਾਂਗ ਪੈਲ੍ਹਾਂ ਪਾਉਂਦਾ ਵਿਰੋਧੀ ਪਾਸ਼ੇ ਵਲ ਵੱਧ ਗਿਆ। ਕਾਲੀ ਨੇ ਉਹਨੂੰ ਝਕਾਨੀ ਦਿੱਤੀ ਤਾਂ ਉਹ ਇਕ ਹੋਰ ਖਿਡਾਰੀ ਵਲ ਮੁੜ ਗਿਆ ਪਰ ਦੂਸਰੇ ਹੀ ਪਲ ਉਹ ਕਾਲੀ ਨਾਲ ਇੰਨੀ ਤੇਜ਼ੀ ਅਤੇ ਫੁਰਤੀ ਨਾਲ ਆ ਭਿੜਿਆ ਕਿ ਦੇਖਣ ਵਾਲੇ ਅਸ਼ ਅਸ਼ ਕਰ ਉੱਠੇ। ਪਰ ਪਲਕ ਝਪਕਦੇ ਹੀ ਉਹ ਦੋਨੋਂ ਜ਼ਮੀਨ ਉੱਤੇ ਡਿਗੇ ਹੋਏੇ ਸਨ ਅਤੇ ਹਰਦੇਵ ਹੱਥ ਫੈਲਾਈ ਕਬੱਡੀ ਕਬੱਡੀ ਕਹਿੰਦਾ ਹੋਇਆ ਆਪਣੇ ਪਾਸ਼ੇ ਵਲ ਰੀਂਗਨ ਦੀ ਕੋਸਿੰਸੰ ਕਰ ਰਿਹਾ ਸੀ। ਕੁਝ ਚਿਰ ਲਈ ਉਹਨੇ ਆਪਣੇ ਆਪ ਨੂੰ ਕਾਲੀ ਦੀ ਪਕੜ ਵਿੱਚੋਂ ਛੁਡਾਉਣ ਲਈ ਹੱਥ-ਪੈਰ ਮਾਰੇ ਪਰ ਬਾਅਦ ਵਿੱਚ ਉਹਦਾ ਦਮ ਮੁੱਕ ਗਿਆ। ਕਾਲੀ ਨੇ ਉਹਨੂੰ ਛੱਡ ਦਿੱਤਾ ਤਾਂ ਹਰਦੇਵ ਗਰਦਨ ਝੁਕਾਈ ਆਪਣੀ ਹੱਦ ਵਿੱਚ ਆ ਗਿਆ। ਲਾਲੂ ਭਲਵਾਨ ਨੇ ਖੁਸੰ ਹੋ ਕੇ ਚੌਧਰੀ ਹਰਨਾਮ ਸਿੰਘ ਨੂੰ ਕਿਹਾ:
  "ਇਹ ਮਾਖੇ ਦਾ ਮੁੰਡਾ - ਆਪਣੇ ਪਿਉ ਵਾਂਗ ਈ ਦਲੇਰ ਅਤੇ ਸ਼ੇਰ ਆ। ਜੇ ਦਾਅ-ਪੇਚ ਸਿੱਖ ਲਵੇ ਤਾਂ ਆਪਣੇ ਇਲਾਕੇ ਦੇ ਵੱਡੇ ਵੱਡੇ ਭਲਵਾਨਾਂ ਨੂੰ ਸ਼ਾਹਮਣੇ ਨਾ ਟਿਕਣ ਦੇਵੇ।"
  ਹਰਦੇਵ ਨੂੰ ਆਪਣੀ ਹਾਰ ਉੱਤੇ ਬਹੁਤ ਜ਼ਿਆਦਾ ਝੁੰਝਲਾਹਟ ਹੋਈ। ਇਹ ਸੋਚ ਕੇ ਉਹਦਾ ਗੁੱਸ਼ਾ ਹੋਰ ਵੀ ਵਧ ਗਿਆ ਕਿ ਉਹਨੂੰ ਇਕ ਚਮਾਰ ਨੇ ਹਰਾ ਦਿੱਤਾ। ਉਹ ਪਿੱਛੇ ਆ ਕੇ ਆਪਣਾ ਫੁੱਲਿਆ ਹੋਇਆ ਸ਼ਾਹ ਠੀਕ ਕਰਦਾ ਰਿਹਾ ਅਤੇ ਦੋਨਾਂ ਪਾਸਿਆਂ ਤੋਂ ਖਿਡਾਰੀ ਵਾਰ ਵਾਰ ਦਮ ਪਾਉਂਦੇ ਰਹੇ। ਜਦੋਂ ਕਾਲੀ ਦੀ ਵਾਰੀ ਆਈ ਤਾਂ ਹਰਦੇਵ ਅੱਗੇ ਵਧ ਆਇਆ। ਕਾਲੀ ਜਾਣਦਾ ਸੀ ਕਿ ਇਸ ਵਾਰ ਵੀ ਹਰਦੇਵ ਉਹਨੂੰ ਫੜਨ ਦੀ ਕੋਸ਼ਿਸ਼ ਕਰੂਗਾ। ਉਹ ਫੂਕ ਫੂਕ ਕੇ ਕਦਮ ਰੱਖਦਾ ਹੋਇਆ ਵਿਰੋਧੀ ਪਾਸ਼ੇ ਵਲ ਤੁਰ ਪਿਆ। ਹਰਦੇਵ ਇਕ ਪਾਸ਼ੇ ਉਹਦੀ ਤਾਕ ਵਿੱਚ ਖੜ੍ਹਾ ਸੀ ਕਿ ਕਾਲੀ ਦੀ ਪਿੱਠ ਜਾਂ ਬਗਲ ਉਹਦੀ ਵਲ ਹੋਵੇ ਤਾਂ ਉਹ ਉਹਨੂੰ ਫੜ ਲਵੇ ਪਰ ਕਾਲੀ ਉਹਨੂੰ ਅਜਿਹਾ ਮੌਕਾ ਨਹੀਂ ਦੇ ਰਿਹਾ ਸੀ। ਇਹ ਦੇਖ ਕੇ ਮੰਗੂ ਹਰਦੇਵ ਦੇ ਸ਼ਾਥੀਆਂ ਨੂੰ ਲਲਕਾਰਦਾ ਬੋਲਿਆ:
  "ਉਹਨੂੰ ਝਕਾਨੀ ਦਿਓ - ਸਿੱਧਿਆਂ ਤਾਂ ਕੁੱਤਾ ਵੀ ਸ਼ੇਰ ਦੇ ਕਾਬੂ ਵਿੱਚ ਨਹੀਂ ਆਉਂਦਾ।"
  ਮੰਗੂ ਦੀ ਅਵਾਜ਼ ਸੁਣ ਕਾਲੀ ਦਾ ਧਿਆਨ ਇਕ ਪਲ ਲਈ ਖਿੰਡ ਗਿਆ। ਉਸ ਇਕ ਪਲ ਦਾ ਫਾਇਦਾ ਲੈਂਦਿਆਂ ਹਰਦੇਵ ਨੇ ਉਹਨੂੰ ਦਬੋਚ ਲਿਆ। ਕਾਲੀ ਆਪਣਾ ਪੂਰਾ ਜ਼ੋਰ ਲਾ ਕੇ ਉਹਨੂੰ ਘਸੀਟਣ ਦੀ ਕੋਸ਼ਿਸ਼ ਕਰਨ ਲੱਗਾ। ਹਰਦੇਵ ਨੇ ਜਦੋਂ ਦੇਖਿਆ ਕਿ ਕਾਲੀ ਉਹਦੀ ਪਕੜ ਵਿੱਚੋਂ  ਛੁੱਟ ਰਿਹੈ ਤਾਂ ਉਹਨੇ ਕਾਲੀ ਦੀ ਛਾਤੀ ਉੱਤੇ ਜ਼ੋਰ ਨਾਲ ਦੁਹੱਥੜ ਮਾਰੀ ਅਤੇ ਨਾਲ ਹੀ ਉਹਦੇ ਖੱਬੇ ਚੂਲੇ ਉੱਤੇ ਆਪਣੇ ਪੈਰ ਦੀ ਅੱਡੀ ਮਾਰੀ। ਕਾਲੀ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਹਦੀ ਪਕੜ ਢਿੱਲੀ ਪੈ ਗਈ। ਉਹ ਕੁਝ ਪਲ ਲੜਖੜਾਉਂਦਾ ਹੋਇਆ ਖੜਾ ਰਿਹਾ ਅਤੇ ਬਾਅਦ ਵਿੱਚ ਜ਼ਮੀਨ ਉੱਤੇ ਡਿਗ ਪਿਆ। ਹਰਦੇਵ ਇਕ ਕਦਮ ਪਿੱਛੇ ਹਟ ਕੇ ਜੇਤੂ ਨਜ਼ਰ ਨਾਲ ਦੇਖਣ ਲੱਗਾ। ਜਦੋਂ ਕਾਲੀ ਚੂਲੇ ਨੂੰ ਫੜ ਕੇ ਘੁਮੇਟਣੀਆਂ ਲੈਣ ਲੱਗਾ ਤਾਂ ਜੀਤੂ ਉਹਦੇ ਉੱਪਰ ਝੁਕਦਾ ਹੋਇਆ ਬੋਲਿਆ:
  "ਕਾਲੀ ਦੇ ਸੱਟ ਲੱਗ ਗਈ।"
  ਲਾਲੂ ਭਲਵਾਨ ਦੌੜ ਕੇ ਕਾਲੀ ਦੇ ਕੋਲ ਆ ਗਿਆ। ਬਾਕੀ ਲੋਕ ਵੀ ਉੱਥੇ ਇਕੱਠੇ ਹੋ ਗਏ। ਲਾਲੂ ਭਲਵਾਨ ਨੇ ਕਾਲੀ ਦੀਆਂ ਹਥੇਲੀਆਂ ਨੂੰ ਜ਼ੋਰ ਜ਼ੋਰ ਨਾਲ ਮਲਣਾ ਸ਼ੁਰੂ ਕਰ ਦਿੱਤਾ। ਜੀਤੂ ਉਹਦੇ ਪੈਰਾਂ ਦੀਆਂ ਤਲੀਆਂ ਝੱਸਣ ਲੱਗਾ। ਥੋੜ੍ਹੇ ਚਿਰ ਬਾਅਦ ਕਾਲੀ ਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਲੜਖੜਾਉਂਦਾ ਹੋਇਆ ਉੱਠਿਆ ਜਿਵੇਂ ਕਈ ਸ਼ਾਲ ਬੀਮਾਰ ਰਿਹਾ ਹੋਵੇ।
  "ਕਿੱਥੇ ਸੱਟ ਲੱਗੀ ਆ?" ਲਾਲੂ ਭਲਵਾਨ ਨੇ ਫਿਕਰ ਭਰੀ ਅਵਾਜ਼ ਵਿੱਚ ਪੁੱਛਿਆ।
  "ਚੂਲੇ 'ਚ ਹਰਦੇਵ ਦੀ ਅੱਡੀ ਲੱਗ ਗਈ।" ਕਾਲੀ ਨੇ ਬਹੁਤ ਕਮਜ਼ੋਰ ਅਵਾਜ਼ ਵਿੱਚ ਕਿਹਾ। ਲਾਲੂ ਭਲਵਾਨ ਹਰਦੇਵ ਵਲ ਹਿਕਾਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਬੋਲਿਆ:
  "ਇਥੇ ਖੇਡਣ ਆਇਆ ਸੀ ਜਾਂ ਲੜਨ?"
  ਫਿਰ ਉਹਨੇ ਕਾਲੀ ਨੂੰ ਆਸਰਾ ਦੇ ਕੇ ਸਿੱਧਾ ਖੜਾ ਕੀਤਾ ਅਤੇ ਨਰਮ ਅਵਾਜ਼ ਵਿੱਚ ਬੋਲਿਆ:
  "ਹੌਲੀ ਹੌਲੀ ਤੁਰਨ ਦੀ ਕੋਸ਼ਿਸ਼ ਕਰ। ਹਾਲੇ ਸੱਟ ਤਾਜ਼ਾ। ਖੂਨ ਜੰਮ ਗਿਆ ਤਾਂ ਤੁਰਨਾ ਔਖਾ ਹੋ ਜਾਊ।" 
  ਚੌਧਰੀ ਹਰਨਾਮ ਸਿੰਘ ਹਰਦੇਵ ਨੂੰ ਝਿੜਕਦਾ ਬੋਲਿਆ:
  "ਜੇ ਇਸ ਤਰ੍ਹਾਂ ਕਬੱਡੀ ਖੇਡੂਗਾਂ ਤਾਂ ਇਕ ਦਿਨ ਆਪਣੀ ਹੱਡੀ-ਪਸਲੀ ਵੀ ਤੁੜਵਾ ਲਊਂ।" ਫਿਰ ਉਹ ਕਾਲੀ ਦਾ ਹਾਲ ਪੁੱਛ ਅਤੇ ਉਹਨੂੰ ਦਿਲਾਸ਼ਾ ਦੇ ਕੇ ਚਲਾ ਗਿਆ। ਲਾਲੂ ਭਲਵਾਨ ਅਤੇ ਜੀਤੂ ਕਾਲੀ ਨੂੰ ਮੋਢਿਆਂ ਤੋਂ ਫੜ ਹੌਲੀ ਹੌਲੀ ਤੋਰਨ ਲੱਗੇ।
  ਹਰਦੇਵ ਨੇ ਆਪਣੇ ਕੱਪੜੇ ਚੁੱਕੇ ਅਤੇ ਚੁੱਪਚਾਪ ਆਪਣੇ ਘਰ ਨੂੰ ਤੁਰ ਪਿਆ। ਮੰਗੂ ਸ਼ਿਕਾਰੀ ਕੁੱਤੇ ਦੀ ਸੰਗਲੀ ਫੜੀ ਉਹਦੇ ਬਰਾਬਰ ਤੁਰ ਰਿਹਾ ਸੀ।

  --------ਚਲਦਾ--------