ਤੁਸੀਂ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਨਾਇਟ ਸਰਵਿਸ / ਲਾਲ ਸਿੰਘ ਦਸੂਹਾ (ਕਹਾਣੀ)
 •    ਧੁੰਦ / ਲਾਲ ਸਿੰਘ ਦਸੂਹਾ (ਕਹਾਣੀ)
 •    ਅੱਮਾਂ / ਲਾਲ ਸਿੰਘ ਦਸੂਹਾ (ਕਹਾਣੀ)
 •    ਪੌੜੀ / ਲਾਲ ਸਿੰਘ ਦਸੂਹਾ (ਕਹਾਣੀ)
 •    ਚੀਕ-ਬੁਲਬਲੀ / ਲਾਲ ਸਿੰਘ ਦਸੂਹਾ (ਕਹਾਣੀ)
 •    ਫਿਕਰ / ਲਾਲ ਸਿੰਘ ਦਸੂਹਾ (ਮਿੰਨੀ ਕਹਾਣੀ)
 •    ਪਿੜੀਆਂ / ਲਾਲ ਸਿੰਘ ਦਸੂਹਾ (ਕਹਾਣੀ)
 •    ਥਰਸਟੀ ਕਰੋਅ / ਲਾਲ ਸਿੰਘ ਦਸੂਹਾ (ਕਹਾਣੀ)
 •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
 •    ਬਲੌਰ / ਲਾਲ ਸਿੰਘ ਦਸੂਹਾ (ਕਹਾਣੀ)
 •    ਗ਼ਦਰ / ਲਾਲ ਸਿੰਘ ਦਸੂਹਾ (ਕਹਾਣੀ)
 •    ਅੱਧੇ-ਅਧੂਰੇ / ਲਾਲ ਸਿੰਘ ਦਸੂਹਾ (ਕਹਾਣੀ)
 •    ਐਚਕਨ / ਲਾਲ ਸਿੰਘ ਦਸੂਹਾ (ਕਹਾਣੀ)
 •    ਅਕਾਲਗੜ੍ਹ / ਲਾਲ ਸਿੰਘ ਦਸੂਹਾ (ਕਹਾਣੀ)
 •    ਗੜ੍ਹੀ ਬਖ਼ਸ਼ਾ ਸਿੰਘ / ਲਾਲ ਸਿੰਘ ਦਸੂਹਾ (ਕਹਾਣੀ)
 •    ਪਹਿਲੀ ਤੋਂ ਅਗਲੀ ਝਾਕੀ / ਲਾਲ ਸਿੰਘ ਦਸੂਹਾ (ਕਹਾਣੀ)
 •    ਤੀਸਰਾ ਸ਼ਬਦ / ਲਾਲ ਸਿੰਘ ਦਸੂਹਾ (ਕਹਾਣੀ)
 •    ਵਾਰੀ ਸਿਰ / ਲਾਲ ਸਿੰਘ ਦਸੂਹਾ (ਕਹਾਣੀ)
 •    ਕਬਰਸਤਾਨ ਚੁੱਪ ਨਹੀਂ ਹੈ / ਲਾਲ ਸਿੰਘ ਦਸੂਹਾ (ਕਹਾਣੀ)
 •    ਆਪਣੀ ਧਿਰ–ਪਰਾਈ ਧਿਰ / ਲਾਲ ਸਿੰਘ ਦਸੂਹਾ (ਕਹਾਣੀ)
 •    ਪੈਰਾਂ ਭਾਰ- ਹੱਥਾਂ ਭਾਰ / ਲਾਲ ਸਿੰਘ ਦਸੂਹਾ (ਕਹਾਣੀ)
 •    ਚਿੱਟੀ ਬੇਂਈ–ਕਾਲੀ ਬੇਈਂ / ਲਾਲ ਸਿੰਘ ਦਸੂਹਾ (ਕਹਾਣੀ)
 •    ਛਿੰਝ / ਲਾਲ ਸਿੰਘ ਦਸੂਹਾ (ਕਹਾਣੀ)
 •    ਮਿੱਟੀ / ਲਾਲ ਸਿੰਘ ਦਸੂਹਾ (ਕਹਾਣੀ)
 •    ਬਿੱਲੀਆਂ / ਲਾਲ ਸਿੰਘ ਦਸੂਹਾ (ਕਹਾਣੀ)
 •    ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) / ਲਾਲ ਸਿੰਘ ਦਸੂਹਾ (ਕਹਾਣੀ)
 •    ਸੰਸਾਰ / ਲਾਲ ਸਿੰਘ ਦਸੂਹਾ (ਕਹਾਣੀ)
 •    ਰੁਮਾਲੀ / ਲਾਲ ਸਿੰਘ ਦਸੂਹਾ (ਕਹਾਣੀ)
 •    ਉਹ ਵੀ ਕੀ ਕਰਦਾ...! / ਲਾਲ ਸਿੰਘ ਦਸੂਹਾ (ਕਹਾਣੀ)
 •    ਬੂਟਾ ਰਾਮ ਪੂਰਾ ਹੋ ਗਿਐ ! / ਲਾਲ ਸਿੰਘ ਦਸੂਹਾ (ਕਹਾਣੀ)
 • ਪੈਰਾਂ ਭਾਰ- ਹੱਥਾਂ ਭਾਰ (ਕਹਾਣੀ)

  ਲਾਲ ਸਿੰਘ ਦਸੂਹਾ   

  Email: voc_lect2000@yahoo.com
  Phone: +91 1883 285731
  Cell: +91 94655 74866
  Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
  ਹੁਸ਼ਿਆਰਪੁਰ India 144205
  ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  nerve pain amitriptyline

  nerve pain in tooth amitriptyline blog.bitimpulse.com amitriptyline pain relief dosage
  ਲੱਕੜ ਦੀ ਖੱਬੀ ਲੱਤ ਕਲੱਚ-ਪੈਡਲ ‘ਤੇ ਰੱਖ ਕੇ , ਸੰਤੂ ਨੇ ਟਰਾਲੀ ਖੇਤ ਦੀ ਚੜ੍ਹਦੀ ਬਾਹੀ ਲਿਆ ਖੜੀ ਕੀਤੀ । ਡੁੱਬਦੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਉਹਦੇ ਮੁੜ੍ਹਕੇ-ਭਿੱਜੇ ਮੱਥੇ ਤੋਂ ਤਿਲਕ ਕੇ ਉਸ ਦੀਆਂ ਅੱਖਾਂ ਅੰਦਰ ਤਰਨ ਲੱਗ ਪਈਆਂ ।

  ਘੱਟੇ ਮਿੱਟੀ ਨਾਲ ਲਿਬੜੇ ਭਰਵੱਟਿਆਂ ਉੱਤੇ ਸੱਜੇ ਹੱਥ ਦੀ ਛਾਂ ਕਰ ਕੇ ਸੰਤੇ ਨੇ ਸਾਹਮਣੇ ਦਸਾਂ ਖੇਤਾਂ ਦੇ ਟੱਕ ਅੰਦਰ, ਕੁਰਬਲ-ਕਰਬਲ ਕਰਦੇ ਆਪਣੇ ਵਿਹੜੇ ਦੇ ਸਾਰੇ ਜੀਆਂ ‘ਤੇ ਨਜ਼ਰ ਮਾਰੀ । ਆਲੂਆਂ ਦੇ ਬੀਅ ਦੀਆਂ ਸਿੱਧੀਆਂ ਪਾਲਾਂ ਦੀ ਤਰ੍ਹਾਂ ਨਾਮ੍ਹੇ ਪੰਚ ਦੇ ਘਰ ਦੀਆਂ ਬੁੱਢੀਆਂ ਤੋਂ ਲੈ ਕੇ ਕਾਣੇ ਬਿੱਲੂ ਦੀਆਂ ਬਲੂਰ ਕੰਜਕਾਂ ਤੱਕ ਉਸ ਨੂੰ ਸੋਡੀਆਂ ਦੇ ਫਾਰਮਾਂ ਦੀਆਂ ਫ਼ਸਲਾਂ ਜਾਪੀਆਂ । ਫ਼ਸਲਾਂ , ਜਿਹੜੀਆਂ ਹਰ ਵਰ੍ਹੇ ‘ ਮੀਰਦੈਹੇ ’ ਬੀਜ ਹੁੰਦੀਆਂ ਸਨ , ‘ ਟਾਹਲੀਆਲੇ ’ ਨਿਸਰਦੀਆਂ ਸਨ ਜਾਂ ‘ ਤਾਲਆਲੇ ’ ਖੇਤੀ ਵੱਢ ਹੁੰਦੀਆਂ ਸਨ । ਟਰੈਕਟਰ ਉਸ ਨੇ ਬੰਦ ਕਰ ਦਿੱਤਾ । ਸੀਟ ਦੇ ਪਿਛਵਾੜੇ ਟੰਗੀ ਆਪਣੀ ਠੁਮਣੀ ਸਾਂਭੀ ਤੇ ਸਹਿਜ ਨਾਲ ਹੇਠਾਂ ਉਤਰ ਆਇਆ ।

  ਖੇਤ ਦੇ ਬੰਨੇ ਖਲੋ ਕੇ ਉਸ ਨੇ ਜੋਗੇ ਤੋਂ ਇਸ਼ਾਰੇ ਨਾਲ ਪੁਛਿਆ – ‘ਕਿੰਨਾ ਕੁ ਕੰਮ ਰਹਿੰਦਾ ....? ’

  ਪਿਸ਼ੌਰੀ ਘੋੜੀ ਦੀ ਏਵੀਆਂ ਚਾਲੇ ਤੁਰੇ ਮਿੱਟੀ ਚਾੜ੍ਹਦੇ ਮੈਸੀ ਉਤੋਂ ਈ ਜੋਗੇ ਨੇ ਇਸ਼ਾਰੇ ਨਾਲ ਆਖ ਸਮਝਾਇਆ;- ‘ ਹਾਲੀ ਬਹੁਤ ਐ.....। ’

  ਸਵੇਰੇ ਤੜਕ ਸਾਰ ਉੱਠ ਕੇ ਚੌਂਹ-ਪੰਜਾਂ ਪਿੰਡਾਂ ਦੀਆਂ ਲਾਵੀਆਂ ਤਿੰਨਾ ਫਾਰਮਾਂ ਨੁੰ ਢੋਹੰਦੇ ਤੇ ਸਟੋਰ ਵਿਚੋਂ ਆਲੂਆਂ ਦੇ ਬੀਅ ਦੀਆਂ ਟਰਾਲੀਆਂ ਲਿਆਉਂਦੇ , ਸੀਟ ਉੱਤੇ ਬੈਠੇ ਸੰਤੇ ਦੇ ਅੰਗ-ਪੈਰ ਜਿਵੇ ਜੁੜ ਈ ਗਏ ਹੋਣ । ਘੜੀ ਪਰ ਲੱਕ ਸਿੱਧਾ ਕਰਨ ਲਈ ਉਸ ਨੇ ਸਿਰ ‘ਤੇ ਲਪੇਟੇ ਪਰਨੇ ਦਾ ਮੜਾਸਾ ਖੋਲ੍ਹ ਕੇ ਝਾੜਿਆ ਅਤੇ ਕਪਾਹ ਵਾਲੇ ਖੇਤ ਦੇ ਖੱਬਲ ਘਾਹ ‘ਤੇ ਵਿਛਾ ਲਿਆ  । ਬੰਨੇ ਦੀ ਢੋਅ ‘ਤੇ ਸਿਰ ਰੱਖ ਕੇ ਪੈਂਦਿਆ ਸਾਰ ਈ ਉਸ ਨੂੰ ਊਂਘ ਆ ਗਈ ।

  ਸੁੱਤ-ਉਨੀਦਰੇ ਅੰਦਰ ਉਸ ਨੂੰ ਲੱਗਾ ਕਿ ਉਸ ਦੁਆਲੇ ਨਿੱਕੇ-ਨਿਆਣਿਆਂ ਦਾ ਝੁਰਮਟ ਲੱਗ ਗਿਆ ਹੈ । ਨੀਂਦ ਦੇ ਭਾਰ ਨੂੰ ਪਲਕਾਂ ਤੋਂ ਪਰਾਂ ਛੰਡਦਿਆਂ ਉਸ ਨੇ ਦੇਖਿਆ ਕਿ ਉਸ ਦੀ ਟਰਾਲੀ ਵਿਚ ਲਾਵੀਆਂ ਦੇ ਦੁੱਧ-ਚੰਘਦੇ ਬਾਲਾਂ ਨੂੰ ਸਾਂਭ ਕੇ ਪੰਜ-ਸੱਤ ਬਿਰਧ-ਬੱਢੀਆਂ ਬੜ੍ਹ ਬੈਠੀਆਂ ਹਨ । ਉਸ ਨੇ ਪਾਸਾ ਪਰਤਿਆ ਘੜੀ-ਪਲ ਹੋਰ ‘ਰਮਾਨ ਕਰਨ ਲਈ ਅੱਖਾਂ ਮੀਟ ਲਈਆਂ ।

  ...........ਪਲ ਕੁ ਪਿੱਛੋਂ ਉਸ ਨੂੰ ਪਰਤੀਤ ਹੋਇਆ ਕਿ ਨਿੱਕੇ-ਨਿੱਕੇ ਨੰਗ-ਧੜੰਗੇ ਬਾਲਾਂ ਦੀ ਭੀੜ ਫਿਰ ਉਸ ਦੁਆਲੇ ਇਕੱਠੀ  ਹੋ ਗਈ ਹੈ। ਬਿਲਕੁਲ ਉਸੇ ਤਰ੍ਹਾਂ , ਜਿਵੇਂ ‘ਚੰਨੀ ਦੇ ਢਾਬੇ ’ ਅੰਦਰ ਭਾਂਡੇ ਧੋਂਦਿਆਂ ,ਦੋ ਗਲਾਸ ਇਕੱਠੇ ਟੁੱਟ ਜਾਣ ‘ਤੇ ਉਹਨੂੰ ਪੈਂਦੀ ਮਾਰ ਦੇਖਣਾ , ਆਲੇ –ਦੁਆਲੇ ਦੇ ਢਾਬਿਆਂ ਦੇ ਮੁੰਡੂਆਂ ਦੀ ਭੀੜ ਲੱਗ ਗਈ ਸੀ । ਬਿਲਕੁਲ ਉਸੇ ਤਰ੍ਹਾਂ ,ਜਿਵੇਂ ਮੂੰਹ ‘ਤੇ ਵੱਜੇ ਹੂਰੇ ਮੁੱਕਿਆਂ ਨਾਲ ਟੁੱਟੇ ਦੰਦ ਲੈ ਕੇ ਉਹਨੂੰ ਘਰ ਮੁੜਦੇ ਪਿਓ ਦੀਆਂ ਵਰ੍ਹਦੀਆਂ ਸੋਟੀਆਂ ਦੇਖਣ ਲਈ ਗਲੀ-ਗੁਆਂਡ ਦੇ ਬਾਲਾਂ ਦੀ ਭੀੜ ਲੱਗ ਗਈ ਸੀ ।

  ਅਗਲੇ ਦਿਨ ਘਰੋਂ ਭੁੱਖਾ ਭਾਣਾ ਢਾਬੇ ‘ਤੇ ਪਹੁੰਚ ਕੇ ਉਸ ਨੇ ਜਦ ਗਾਹਕਾਂ ਤੋਂ ਪਹਿਲਾਂ ਰੋਟੀ ਮੰਗ ਲਈ ਸੀ ਤਾਂ ਚੁੰਨੀ ਲਾਲ ਨੇ ਫਿਰ ਉਸ ਨੂੰ ਗੁੱਟੋਂ ਫੜ ਕੇ ਢਾਬੇ ਤੋਂ ਬਾਹਰ ਧੂਹ ਲਿਆਂਦਾ ਸੀ । ਮਿਆਂਕਦੇ ਭੇਡੂ ਵਾਂਗ ਘਸੀਟ ਹੁੰਦੇ ਸੰਤੇ ਨੂੰ ਪੈਂਦੇ ਧੱਫਿਆਂ ਨਾਲ ਉੱਠੀਆਂ ਲੇਰਾਂ ਸੁਣ ਕੇ ਦੂਜੇ ਦਿਨ ਵੀ ਸਾਰਾ ਬਾਜ਼ਾਰ , ਉਸ ਦੁਆਲੇ ਆ ਜੁੜਿਆ ਸੀ । ਤਮਾਸ਼ਬੀਨਾਂ ਦੀ ਭੀੜ ਵਿਚੋਂ ਕਿਸੇ ਓਪਰੇ ਨੇ ਸੰਤੂ ‘ਤੇ ਤਰਸ ਖਾ ਕੇ ਉਸ ਨੂੰ ਆਪਣੇ ਘਰ ਚਲੇ ਜਾਣ ਲਈ ਆਖਿਆ ਸੀ , ਤਾਂ ਪੀੜ ਨਾਲ ਚਿਚਲਾਉਂਦੀ ਥਰਕਦੀ ਬੋਲੀ ਬੋਲਦੇ ਸੰਤੂ ਨੇ ਉੱਤਰ ਦਿੱਤਾ ਸੀ ,” ਧ....ਧਰ  ਦਏ ਨੂੰ ਉਹ ਮਾਲਦਾ...ਐਥੇ ਆਹ ਮਾਲਦਾ ....।“

  ਗਿੱਟੇ ਗੋਡਿਆਂ ‘ਤੇ ਲੱਗੀਆਂ ਰਗੜਾਂ ਦੀ ਚੀਸ ਨਾਲ ਕੁਰਲਾਉਂਦਾ ਸੰਤਾ  ,ਢਾਬੇ ਸਾਹਮਣੇ ਲੱਗੇ ਬਿਜਲੀ ਦੇ ਖੰਬੇ ਦੀ ਢੋਅ ਲਾ ਕੇ ਚੜ੍ਹਦੀ ਦੁਪਹਿਰ ਤੱਕ ਰੋਂਦਾ ਡੁਸਕਦਾ ਰਿਹਾ ਸੀ । ਉਸ ਵੱਲੋਂ ਬੇ-ਧਿਆਨ ਹੋ ਕੇ ਜਦੋਂ ਸਭ ਲੋਕੀਂ ਆਪੋ-ਆਪਣੇ ਕੰਮੀਂ ਲੱਗ ਗਏ ਸਨ ਤਾਂ ਉਹ ਭੁੱਖਾ-ਭਾਣਾ ਘਰ ਪਰਤਣ ਦੀ ਥਾਂ ਇਕ ਛੱਲੀਆਂ ਭੁੰਨਦੇ ਹੱਥ-ਰੇੜ੍ਹੀ ਵਾਲੇ ਕੋਲ ਜਾ ਖੜਾ ਹੋਇਆ ਸੀ ।

  “ ਇ...ਇੱਤ ਸੱਲੀ ਦੇ ....ਭੁੱਥ ਲੱਦੀ ਆ ....., “ ਉਸ ਨੇ ਹਟਕੋਰੇ ਭਰਦੇ ਨੇ ਰੇੜ੍ਹੀ ਵਾਲੇ ਨੂੰ ਆਖਿਆ ਸੀ ।

  “ਚਲ-ਚਲ , ਦਫਾ ਹੋ .....ਆ ਗਿਆ ਸਵੇਰੇ ਸਵੇਰੇ .....ਮੰਗਤਾ ਕਿਤੋਂ ਦਾ .....,” ਰੇੜ੍ਹੀ ਵਾਲੇ ਗਰੀਬੂ ਨੇ, ਉਸ ਨੂੰ ਦੁਰਕਾਰਨਾ ਚਾਹਿਆ ਸੀ ।

  “ਮ.......ਮੈਂ ਮੰਦਤਾ ਨਈਂ , ਸੰਤਾ ਆਂ ....ਬਦਾਲੀਪੁਰ ਦਾ ......। “

  ਸੰਤੂ ਦੇ ਲਾਚਾਰ ਬੋਲ ਸੁਣ ਕੇ ਗਰੀਬੂ ਪਸੀਜ ਗਿਆ ਸੀ । ਉਸ ਨੇ ਸੰਤੂ ਨੂੰ ਦੋ ਛੱਲੀਆਂ ਭੁੰਨ ਕੇ ਖੁਆਈਆਂ ਸਨ ਅਤੇ ਸਾਰਾ ਦਿਨ ਅੱਡੇ ਵਿਚ ਰੁਕਦੀਆਂ ਬੱਸਾਂ ਅੰਦਰ ਛੱਲੀਆਂ ਵੇਚਣ ਲਾਈ ਰੱਖਿਆ ਸੀ ।

  ਦੂਜੀਆਂ ਰੇੜ੍ਹੀਆਂ ਕੇ ਵੱਡੇ ਮੁੰਡੇ ਤੋਂ ਜ਼ਰਾ ਉਹ ਤਿੱਖਾ ਹੋਣ ਕਰਕੇ , ਗਰੀਬੂ ਨੇ ਉਸ ਨੂੰ ਅਗਲੇ ਦਿਨ ਵੀ ਸੱਦ ਲਿਆ ਸੀ ਅਤੇ ਉਸ ਤੋਂ ਅਗਲੇ ਦਿਨ ਵੀ ।

  ਸੰਤੂ ਨੂੰ ਇਹ ਤਾਂ ਪੱਕੀ ਤਰ੍ਹਾਂ ਯਾਦ ਨਹੀਂ ਸੀ ਕਿ ਗਰੀਬੂ ਦੀ ਰੇੜ੍ਹੀ ‘ਤੇ ਉਸ ਨੇ ਕਿੰਨਾ ਚਿਰ ਅਠਿਆਨੀ ਰੋਜ਼ ‘ਤੇ ਕੰਮ ਕੀਤਾ ਸੀ , ਪਰ ਏਨ੍ਹਾ ਜ਼ਰੂਰ ਚੇਤੇ ਸੀ ਕਿ ਬੱਸ ਅੰਦਰ ਧੁੱਸ ਦੇ ਕੇ ਚੜ੍ਹਦੀ ਕਿਸੇ ਸਵਾਰੀ ਦੇ ਧੱਕੇ ਨਾਲ ਸ਼ਕੰਜਵੀ ਦਾ ਭਰਿਆ ਗਲਾਸ ਡੁੱਲ੍ਹ ਜਾਣ ‘ਤੇ ਉਸ ਨੂੰ ਜੁੱਤੀਆਂ ਦੀ ਮਾਰ ਵੀ ਖਾਣੀ ਪਈ ਸੀ ਅਤੇ ਉਸ ਦਿਨ ਦੀ ਉਸ ਨੂੰ ਦਿਹਾੜੀ ਵੀ ਨਹੀਂ ਸੀ ਮਿਲੀ ।

  ਉਸ ਤੋਂ ਅਗਲੇ ਦਿਨ ਉਹ ਸੋਡੇ ਦੀਆਂ ਬੋਤਲਾਂ ਵੇਚਦੇ ਰੇੜ੍ਹੀ ਵਾਲੇ ਭਜਨੇ ਦਾ ਮੁੰਡੂ ਸੀ ।

  ਗੋਰੇ , ਪਤਲੇ ਤੇ ਫੁਰਤੀਲੇ ਸਰੀਰ ਵਾਲ ਸੰਤਾਂ ਤਿੰਨ-ਤਿੰਨ ,ਚਾਰ-ਚਾਰ ਬੋਤਲਾਂ ਹੱਥਾਂ ਤੇ ਬਗਲਾਂ ਅੰਦਰ ਲਟਕਾਈ ,ਆਪਣੀ ਉਮਰੋਂ ਵੱਡੇ ਮੁੰਡਿਆਂ ਤੋਂ ਪਹਿਲਾਂ ਬੱਸਾਂ ਅੰਦਰ ਧੁਸ ਜਾਂਦਾ ਅਤੇ ਅੱਡਿਓਂ ਨਿਕਲਦੀ ਇਕ ਬੱਸ ਵਿਚੋਂ ਨਿਕਲ ਕੇ , ਆ ਖੜੀ ਹੁੰਦੀ ਦੂਜੀ ਵੱਲ ਸ਼ੂਟ ਵੱਟ ਕੇ ਦੌੜ ਜਾਂਦਾ ।

  ਬੱਸ ਅੱਡੇ ਦੁਆਲੇ ਖੜੀਆਂ ਰੇੜ੍ਹੀਆਂ ਉੱਤੇ ਵਿਕਦੀਆਂ ਵਸਤਾਂ ਦੀਆਂ ਵੰਨਗੀਆਂ ਭਾਵੇਂ ਬਦਲਦੀਆਂ ਰੁੱਤਾਂ ਅਨੁਸਾਰ ਬਦਲਦੀਆਂ ਗਈਆਂ ਪਰ ਸੰਤੂ ਦੀ ਥਰਕਦੀ ਬੋਲੀ ਅੰਦਰ ਪ੍ਰੀਵਰਤਨ ਨਾ ਆਇਆ । ਉਹ ‘ਠੰਡੇ-ਠਾਰ-ਸੋਡੇ ’

   ਨੂੰ ‘ਥ...ਥੰਦੇ-ਥਾਰ-ਸੌਦੇ ‘ ਦੀ ਹੇਕ ਲਾ ਕੇ ਵੇਚਦਾ ਇਕ ਤੋਂ ਦੂਜੀ ਦੇ ਦੂਜੀ ਤੋਂ ਚੌਥੀ ਥਾਂ ਬਦਲਦਾ ਰਿਹਾ ਅਤੇ ਦਸੀਂ-ਪੰਦਰੀਂ ਦਿਨੀਂ ਪੰਜ-ਦਸ ਰੁਪਈਏ ਅਪਣੇ ਲੂਲ੍ਹੇ-ਪਿਓ ਦੇ ਹੱਥ ‘ਤੇ ਲਿਆ ਟਿਕਾਉਂਦਾ ਰਿਹਾ ।

  ਉਸ ਦੇ ਪਿਓ ਅਮਰੂ ਦੇ ਜੁੜੇ ਗੋਡਿਆਂ ਦੀ ਚਰਚਾ , ਉਹਦੇ ਨਾਲ ਜਿੰਨੀ ਵਾਰ ਵੀ ਕਿਸੇ ਨੇ  ਕੀਤੀ , ਓਨੀ ਵਾਰ ਈ ਨਵੀਂ ਗੱਲ ਉਹਦੇ ਕੰਨੀ ਪੈਂਦੀ ਰਹੀ । ਕੋਈ ਆਖਦਾ – ‘ ਆਪਣੇ ਵੇਲੇ ਦਾ ਭਲਵਾਨ , ਪਿੰਡ ਦੇ ਜੱਟ ਮੁੰਡਿਆਂ ਤੋਂ ਕਮੀਨ ਜਾਤ ਹੋਣ ‘ਤੇ ਜਰਿਆ ਨਈਂ ਗਿਆ ।ਉਨ੍ਹਾਂ ਦੁੱਧ ਅੰਦਰ ਪਾਰਾ ਮਿਲਾ ਕੇ ਅਮਰੂ ਦੇ ਹੱਡ ਜੋੜ ‘ਤੇ । ‘ ਕੋਈ ਆਖਦਾ –‘ਚੜ੍ਹਦੀਆਂ ਵੇਲੇ ਮੀਹਾਂ-ਸਿਓਂ ਦੀ ਪੁਰਾਣੀ ਗੱਡ ਪਿੱਠ ਭਾਰ ਚੁਕਦੇ ਦੇ ਗਿੱਟੇ-ਗੋਡੇ ਐਸੇ ਤਿੜਕੇ ਕਿ ਮੁੜ ਜਣਾ ਪੈਰੀਂ ਨਈਂ ਆ ਸਕਿਆ ।‘ ਕੋਈ ਕਹਿੰਦਾ – ‘ ਦਰਿਆਓਂ ਪਾਰ ਤੀਮੀਂ ਕੱਢਣ ਗਏ ਤੋਂ ਉਹਦੇ ਦੋ ਭਰਾਵਾਂ ਦਾ ਖੂਨ ਹੋ ਗਿਆ ਸੀ ਤੇ ਬੇੜੀਓਂ ਲਹਿੰਦਿਆਂ ਈ ਖੁਆਜਾ-ਬਲੀ ਨੇ ਅਮਰੂ ਨੂੰ ਸਰਾਪ ਦੇ ਦਿੱਤਾ । ‘ਸੰਤੇ ਨੂੰ ਇਹ ਸਾਰੀਆਂ ਗੱਲਾਂ ਭਾਵੇਂ ਝੂਠੀਆਂ ਨਹੀਂ ਸਨ ਜਾਪਦੀਆਂ , ਪਰ ਕਿਸੇ ਤੋਂ ਵੀ ਸੱਚੀ ਗੱਲ ਪੁੱਛਣ ਦਾ ਹੌਸਲਾ ਉਸ ਨੇ ਕਦੀ ਵੀ ਨਹੀਂ ਸੀ ਕੀਤਾ । ਜਦੋਂ ਦੀ ਉਸ ਨੇ ਹੋਸ਼ ਸੰਭਾਲੀ ਸੀ , ਲੋਕ ਉਸ ਨੂੰ ‘ ਥੱਥਾ-ਸੰਤਾ ’ ਕਹਿ ਕੇ ਬੁਲਾਉਂਦੇ ਸਨ ਅਤੇ ਉਹਦੇ ਪਿਓ ਨੂੰ ‘ ਅਮਰੂ-ਲੂਲ੍ਹਾ ’  । ਅਮਰੂ ਜਿਹੜਾ ਸੰਤੂ ਨੂੰ ਰੁਪਈਆਂ-ਧੇਲੀ ਕਮਾਉਣ ਲਈ ਦਬਕ-ਝਿੜਕ ਕੇ ਹਰ ਰੋਜ਼ ਘਰੋਂ ਬਾਹਰ ਤੋਰ ਦਿਆ ਕਰਦਾ ਸੀ , ਅਤੇ ਹਨੇਰੇ ਪਏ ਤੱਕ ਘਰ ਦੀਆਂ ਬਰੂਹਾਂ ਵਿਚ ਬੈਠਾ ਉਸ ਨੂੰ ਉਡੀਕਦਾ ਰਹਿੰਦਾ ਸੀ ।

  ਸਵੇਰ ਦਾ ਘਰੋਂ ਗਿਆ ਸੰਤਾ ਇਕ ਦਿਨ ਸਾਰੀ ਰਾਤ ਮੁੱਕਣ ਤਕ ਵੀ ਘਰ ਨਾ ਪਰਤਿਆ । ਅਗਲੇ ਦਿਨ ਸਵੇਰੇ ਹੱਥਾਂ ਦੀਆਂ ਫੋਹੜੀਆਂ ਤੇ ਕੁਲ੍ਹਿਆਂ ਆਸਰੇ ਘਸੀਟ ਹੁੰਦੇ ਅਮਰੂ ਨੁੰ ਬੱਸ ਅੱਡੇ ‘ਤੇ ਪਹੁੰਚ ਕੇ ਪਤਾ ਲੱਗਾ ਕਿ ਪਿਛਲੇ ਕੰਲ, ਅੱਧ-ਖੁੱਲੇ ਸ਼ੀਸ਼ੇ ਵਿੱਚੋਂ ਦੀ ਸੋਡੇ ਦੀ ਬੋਤਲ ਦੇ ਪੈਸੇ ਫੜਦੇ, ਤੁਰਦੀ ਬੱਸ ਦੇ ਨਾਲ-ਨਾਲ ਦੌੜਦੇ ਸੰਤੇ ਦਾ ਪੈਰ ਨੀਵੇਂ ਡਿਗਣ ਨਾਲ , ਉਹ ਮੂੰਹ ਭਾਰ ਅੱਡੇ ਦੀ ਧੁੱਦਲ ਵਿੱਚ ਡਿਗ ਪਿਆ ਸੀ ।ਖੱਬੇ ਮੁੜਦੀ ਬੱਸ ਦੇ ਪਿਛਲੇ ਟਾਇਰਾਂ ਹੇਠ ਆਉਣੋਂ ਤਾਂ ਭਾਵੇਂ ਉਹ ਬਚ ਗਿਆ ਸੀ ਪਰ ਬਗਲ ਹੇਠ ਨੱਪੀ ਬੋਤਲ ਟੁਟਣ ਨਾਲ ਖੁਬੀਆਂ ਸ਼ੀਸ਼ੇ ਦੀਆਂ ਕੰਕਰਾਂ ਨੇ ਉਹਦੀ ਬਾਂਹ ਤੇ ਵੱਖੀ ਲਹੂ-ਲੁਹਾਣ ਕਰ ਦਿੱਤੀ ਸੀ ।

  ਸਰਕਾਰੀ ਡਿਸਪੈਂਸਰੀ ਦਾ ਦੁਆ-ਦਾਰੂ ਕਰਦਿਆਂ , ਉਹ ਜਿੰਨੇ ਦਿਨ ਕਸਬਿਓਂ ਅੱਧੇ ਕੁ ਮੀਲ ਦੀ ਵਿੱਥ ‘ਤੇ ਵਸੇ ਆਪਣੇ ਪਿੰਡ ਬੰਗਾਲੀਪੁਰ ਦੇ ਸੁੱਕੇ ਛੱਪੜ ਕੰਢੇ ਬਣੇ ਘਰ ਦੇ ਵਿਹੜੇ ਅੰਦਰ ਘਿਰਿਆ ਰਿਹਾ, ਓਨੇ ਦਿਨ ਹੀ ਉਸ ਨੂੰ ਪਿਓ ਦੀ ਝਿੜਕ-ਝੰਬ ਸਹਿਣੀ ਪਈ ਸੀ।

  ਜ਼ਖਮਾਂ ਦੇ ਠੀਕ ਹੁੰਦਿਆਂ ਸਾਰ , ਜਿਸ ਦਿਨ ਉਸ ਨੇ ਕਚਹਿਰੀ ਸਾਹਮਣਲੀ ਚਾਹ ਦੀ ਵੱਡੀ ਦੁਕਾਨ ‘ਤੇ ‘ਕੰਮ ’ ਲੱਭਣ ਲਈ ਤਰਲਾ ਕੀਤਾ , ਤਾਂ ਉਸ ਦਿਨ ਉਸ ਨੂੰ ਜਾਪਿਆ ਕਿ ਉਸ ਦੀ ਥਰਕਦੀ ਬੋਲੀ ਉਸ ਦੀ ਵਧਦੀ ਉਮਰ ਨਾਲੋਂ ਥੋੜਾ ਜਿੰਨਾ ਪਿਛਾਂਹ ਰਹਿ ਗਈ ਹੈ । ਹਰ ਰੋਜ਼ ਤੜਕਸਾਰ ਆਪਣੀ ਮੰਜੀ ‘ਤੇ ਪਿਆ ਅਮਰੂ ਲੰਮੀ ਸੋਟੀ ਦੀ ਹੁੱਝ ਮਾਰ ਕੇ ਉਸ ਦੀ ਨੀਂਦ ਤੋੜ ਦਿੰਦਾ , ਅਤੇ ਪਿਛਲੇ ਦਿਨ ਦਾ ਥੱਕਿਆ ਸੰਤਾ ਆਕੜਾਂ ਭੰਨਦਾ ਬੱਧਾ-ਰੁੱਧਾ ਛੱਡ ਕੇ ਹੱਥ-ਮੂੰਹ ਧੋਤੇ ਬਿਨਾਂ ਹੀ ਦੁਕਾਨ ਵਲ ਨੂੰ ਘਸੀਟ ਹੁੰਦਾ ਤੁਰ ਪੈਂਦਾ ।

  ਸੋਡੇ-ਆਲੇ ਭਜਨੇ ਦੀ ਲਾਹੀ ਗੂੜ੍ਹੇ ਨੀਲੇ ਰੰਗ ਦੀ ਮੋਟੀ ਲਮਕਦੀ ਬੁਨੈਣ ਨੇ ਸੰਤੇ ਦਾ ਪਾਟਾ ਕੱਛਾ ਕਈ ਮਹੀਨੇ ਕੱਜੀ ਰੱਖਿਆ ਸੀ ।ਸਿਰ ‘ਤੇ ਆਉਂਦੀ ਠੰਡ ਤੋਂ ਬਚਣ ਲਈ ਚਾਹ ਵਾਲੇ ਮਾਲਕਾਂ ਤੋਂ ਉਸ ਨੂੰ ਕੁਆੜ ‘ਚੋਂ ਖਰੀਦੀ ਫੌਜੀ ਕਮੀਜ਼ ਮਿਲ ਗਈ । ਵਾੜਿਆਂ ਅੰਦਰ ਗੱਡੇ ਡਰਨਿਆਂ  ‘ਤੇ ਸੁੱਟੇ ਚੋਗਿਆਂ ਵਾਂਗ ਉਸ ਦੇ ਗੋਡੇ ਤਾਂ ਖੁਲ੍ਹੀ ਖਾਕੀ ਕਮੀਜ਼ ਨਾਲ ਢੱਕੇ ਗਏ ,ਪਰ ਠੱਕੇ ਨਾਲ ਸੁੰਨ ਹੋਏ ਹੱਥਾਂ ਪੈਰਾਂ ਦਾ ਕਾਂਬਾ , ਉਹ ਭੱਠੀ ਵਿਚੋਂ ਕਿਰਦੀ ਗਰਮ ਸੁਆਹ ਲਾਗੇ ਬੈਠ ਕੇ ਈ ਉਤਾਰਦਾ ਅਤੇ ਅੱਧੀ ਰਾਤ ਮੁੱਕੀ ‘ਤੇ ਠੁਰ-ਠੁਰ ਕਰਦਾ ਘਰ ਮੁੜਦਾ .....।

  ਖੇਤ ਦੇ ਬੰਨੇ ‘ਤੇ ਪਿਆ ਸੰਤਾ ਅਬੜਵਾਹੇ ਉੱਠਿਆ ਅਤੇ ਐਧਰ-ਓਧਰ ਹੱਥ ਮਾਰਨ ਲੱਗਾ ਜਿਵੇਂ ਕੁਝ ਗੁਆਚਾ ਲੱਭ ਰਿਹਾ ਹੋਵੇ । .........ਸਰਦੀਆਂ ਦੀ ਇਕ ਹਨੇਰੀ ਰਾਤ ਨੂੰ ਵਰ੍ਹਦੇ ਮੀਂਹ ਅੰਦਰ ਘਰ ਮੁੜਦਿਆਂ ਪਾਣੀ ਦੇ ਟੋਏ ਵਿਚ ਖੁਭ ਕੇ ਲੱਥੀ ਦੋ-ਰੰਗੀ ਖਸੜ ਜਿਹੀ ਚਪਲੀ ਦਾ ਇਕ ਪੈਰ ਟੋਲਦੇ ਨੇ ਵੀ ਇਵੇਂ ਹੀ ਐਧਰ-ਓਧਰ ਹੱਥ-ਪੈਰ ਮਾਰੇ ਸਨ ....।

  “ਸੌਟੀ ਲਭਦਾਂ ....ਭਾਆ ...? “ ਟਰਾਲੀ ਅੰਦਰ ਚੜ੍ਹ ਖਲੌਤੀ ਸ਼ੋਖ ਉਮਰ ਦੀ ਇਕ ਮੁਟਿਆਰ ਨੇ ਉਸ ਨੂੰ ਪੁਛਿਆ ।

  “ਨਈਂ.....ਹੂੰ.......ਹਾਹੋ.......” , ਸ਼ਰਮਿੰਦਾ ਜਿਹਾ ਹੋ ਕੇ ਉਸ ਨੇ ਗੱਲ ਆਲੇ-ਟਾਲੇ ਪਾਈ , “ ....ਆ ਗਈਆਂ.....ਸਾਰੀਆਂ.......ਚਲੀਏ........?

  “ਨਈ ਹਾਲੇ......ਪਿਆ ਰਹੁ ,” ਸੁਣ ਕੇ ਉਸ ਨੇ ਪਾਸਾ ਪਰਤਿਆ ਤੇ ਮੁੜ ਲੰਮਾ ਪੈ ਗਿਆ ।

  ਇਕ ਵਾਰ ਉੱਠ ਬੈਠਣ ਪਿਛੋਂ ਉਸ ਦੀ ਸੁਰਤੀ ਮੁੜ ਉਸ ਦੇ ਅਤੀਤ ਵਿਚ ਗੁਆਚ ਗਈ ....ਉਸ ਨੂੰ ਲੱਗਾ ਕਿ ਉਹ ਗਰੀਸ ਲਿਬੜੀ ਕੁੜਕੀ ਪਾਈ ਖੁਲ੍ਹਿਆਂ ਇੰਜਣਾਂ ਨੂੰ ਮਿੱਟੀ ਤੇ ਤੇਲ ਨਾਲ ਧੋਅ ਰਿਹਾ ਹੈ ...ਗਰੀਸ-ਗਨ ਨਾਲ ਪਹੀਏ ਰਮਾ ਕਰ ਰਿਹਾ ਹੈ.....ਨਿੱਕੇ-ਵੱਡੇ ਪੁਰਜ਼ਿਆਂ ਦੀ ਅਦਲਾ-ਬਦਲੀ ਕਰ ਰਿਹਾ ਹੈ ....ਖੁਲ੍ਹਦੇ –ਬਝਦੇ ਇੰਜਨਾਂ ਨੂੰ ਧਿਆਨ ਨਾਲ ਵਾਚ ਰਿਹਾ ਹੈ ....ਵੱਡੇ ਮਿਸਤਰੀਆਂ ਦੀਆਂ ਤੱਤੀਆਂ-ਠੰਡੀਆਂ ਸੁਣਦਾ ,ਆਇਆਂ-ਗਇਆਂ ਲਈ ਚਾਹ ਜਾਂ ਦਾਰੂ ਦੀਆਂ ਬੋਤਲਾਂ ਢੋਅ ਰਿਹਾ ਹੈ ....।

  ........ਪਿੰਡ ਦੇ ਢੇਰਾਂ ਤੋਂ ਲੱਭੀ ਚਪਲੀ ਦਾ ਇਕ ਪੈਰ ਗੁਆਚਣ ਤੋਂ ਵੀ ਉਸ ਨੂੰ ਮਾਰ ਪਈ ਸੀ ।

  ਅਗਲੇ ਦਿਨ ਚਾਹ ਵਾਲੀ ਦੁਕਾਨ ‘ਤੇ ਕੰਮ ਕਰਨ ਲਈ ਉਸ ਦਾ ਉੱਕਾ ਈ ਮੰਨ ਨਾ ਮੰਨਿਆ ।ਘਰੋਂ ਨਿਕਲ ਕੇ ਸਬਜ਼ੀ ਮੰਡ ਵਲੋਂ ਲੰਘਦਾ ਉਹ ਕਸਬਿਓਂ ਬਾਹਰ-ਬਾਹਰ ਜਰਨੈਲੀ ਸੜਕ ‘ ਤੇ ਬਣੀ ਇਕ ਟਰੈਕਟਰ ਵਰਕਸ਼ਾਪ ਪਹੁੰਚ ਗਿਆ ਅਤੇ ਕਈ ਦਿਨ ਘਰ ਨਾ ਪਰਤਿਆ ।

  ਮੁਰੰਮਤ ਹੋਣ ਪਿਛੋਂ ਟਰਾਈ ਲਈ ਨਿਕਲਦੇ ਟਰੈਕਟਰਾਂ ਦੇ ਮਡਗਾਰਡਾਂ ਉਤੇ ਬੈਠਦਾ ਸੰਤਾ, ਛੇਤੀ ਹੀ ਕਲੱਚ ਤੇ ਰੇਸ ਦੀ ਤਰਤੀਬ ਸਮਝ ਗਿਆ ।ਬਾਹਰ ਸੜਕ ‘ਤੇ ਖੜਾ ਟਰੈਕਟਰ ਜਿਸ ਦਿਨ ਉਸ ਨੇ ਪਹਿਲੀ ਵਾਰ ਵਰਕਸ਼ਾਪ ਦੇ ਫਾਟਕ ਅੰਦਰ ਕੀਤਾ ਸੀ , ਉਸ ਰਾਤ ਉਸ ਨੂੰ ਸੁਪਨਿਆਂ ਦੀ ਏਨੀ ਗੂੜ੍ਹੀ ਨੀਂਦ ਆਈ ਕਿ ਕਿਤੇ ਤੜਕਸਾਰ ਜਾ ਕੇ ਉਸ ਦੀ ਅੱਖ ਲੱਗੀ ਸੀ ।

  ਦੂਜੇ ਦਿਨ ਸਵੇਰੇ ਉਸ ਦੀ ਚਾਲ ਅੰਦਰ ਆਈ ਚੁਸਤੀ ਦੇਖ ਕੇ ਮਾਲਕ-ਮਿਸਤਰੀ ਨੇ ਸ਼ੱਕ ਵਜੋਂ ਉਸ ਦਾ ਬੋਰੀਆਂ-ਬਿਸਤਰਾ ਚੁਕ ਕੇ ਘਰ ਨੂੰ ਤੁਰਦਾ ਕਰ ਦਿੱਤਾ ।

  ਮੈਲ ਨਾਲ ਗੜ੍ਹਚ ਹੋਏ ਗਿੱਟੇ-ਗੋਡੇ ਮੋਟੀ ਰੇਤ ਨਾਲ ਰਗੜ ਕੇ,ਉਹ ਬਾਹਰ ਸੜਕ ‘ਤੇ ਜਾ ਖੜਾ ਹੋਇਆ ।ਕੁਝ ਚਿਰ ਲਈ ਹਵਾ ਨਾਲ ਗੱਲਾਂ ਕਰਦਿਆਂ ਮੋਟਰਾਂ-ਗੱਡੀਆਂ ਦੇਖਦਾ ਰਿਹਾ । ਫਿਰ ਬੱਸ ਅੱਡੇ ਵਲ ਜਾਣ ਦੀ ਥਾਂ ਉਹ ਅੰਬਾਂ ਦੇ ਬਾਗ਼ ਵਲ ਜਾਂਦੇ ਕੱਚੇ ਪਹੇ ‘ਤੇ ਹੋ ਤੁਰਿਆ । ਮੱਧਮ ਚਾਲੇ ਤੁਰੇ ਜਾਂਦੇ ਸੰਤੇ ਨਾਲ ,ਦਸ ਬਾਰਾਂ ਮੁੰਡੇ ਬਸਤੇ ਚੁੱਕੀ ਤੇਜ਼ ਕਦਮੀਂ ਤੁਰੇ ਸਕੂਲ ਜਾਂਦੇ ,ਪਿਛਿਓਂ ਆ ਮਿਲੇ ।ਉਨ੍ਹਾਂ ਵਿਚੋਂ ਉਸ ਵਰਗਾ ਇਕ ਮਾੜਚੂ ਜਿਹਾ ਬੋਝਲ ਬਸਤੇ ਦੇ ਭਾਰ ਕਾਰਨ ਬਾਕੀ ਟੋਲੀ ਤੋਂ ਪਿਛਾਂਹ ਰਹਿ ਕੇ ਉਸ ਦੇ ਨਾਲ ਤੁਰਨ ਲੱਗਾ ।

  ਦਸ-ਬਾਰਾਂ ਲਾਘਾਂ ਉਸ ਵਾਂਗ ਤੁਰੇ ਜਾਂਦੇ ਸੰਤੇ ਦਾ ਜੀਅ ਜਿਵੇਂ ਸਕੂਲ ਜਾਣ ਲਈ ਮਚਲ ਗਿਆ ਹੋਵੇ । ਸਹਿਮੀ ਜਿਹੀ ਮੱਧਮ ਆਵਾਜ਼ ਵਿਚ ਉਸ ਨੇ ਮੁੰਡੇ ਨੂੰ ਆਖਿਆ – “ ਮੈਂ,ਤੇਰਾ ਬਸਤਾ ਚੁਕ ਲਾਂ .....?”

  ਬਿਨਾਂ ਝਿਜਕੇ ਮੁੰਡੇ ਨੇ ਸੰਤੂ ਨੂੰ ਆਪਣਾ ਬਸਤਾ ਫੜਾ ਦਿਤਾ ।

  ਬਾਗ਼ ਟੱਪ ਕੇ ਸਕੂਲ ਨੂੰ ਜਾਂਦੀ ਪੱਕੀ ਸੜਕ ‘ਤੇ ਚੜ੍ਹਦਿਆਂ ਮੁੰਡੇ ਨੇ ਸੰਤੂ ਨੂੰ ਪੁੱਛਿਆ – “ ਤੂੰ ਸਕੂਲ ਨਈਂ ਜਾਨਾਂ ...?”

  “ਨਈਂ....,” ਆਖ ਕੇ ਸੰਤਾ ਜਿਵੇਂ ਸਾਰੇ ਦਾ ਸਾਰਾ ਝਰੀਟਿਆ ਗਿਆ ਹੋਵੇ ।

  “ਕਿਉਂ........?”

  “ਭਾਪਾ ਕਹਿੰਦਾ ਅਸੀਂ ਗਰੀਬ ਆਂ........। ”

  ਬਾਕੀ ਪੈਂਡਾ ਤੁਰਦਿਆਂ ਉਹਨਾਂ ਦੋਨਾਂ ਨੇ ਕੋਈ ਗੱਲ ਨਾ ਕੀਤੀ ।

  ਉਦਾਸ ਮੂਰਤੀ ਵਾਂਗ ਸਿਰ ਸੁਟੀ ਤੁਰੇ ਜਾਂਦੇ ਸੰਤੇ ਨੇ ਸਕੂਲ ਦੇ ਗੇਟ ਕੋਲ ਪਹੁੰਚ ਕੇ ਨਿੱਕੇ ਮੁੰਡੇ ਤੋਂ ਫਿਰ ਪੁਛਿਆ – “ਤੇਰੇ ਭਾਪਾ ਤੈਨੂੰ ਕੁਟਦਾ ਨਈਂ.......?”

  “ਨਈਂ......।”

  “ਮੇਰਾ ਬੌਤ ਕੁਟਦਾ.......ਤੇਰੀ ਬੀਬੀ ਹੈਗੀ..........? ”

  “ਆਹੋ   । ”

  “ਮੇਰੀ ਹੈ ਨਈਂ........ਭਾਪਾ ਕਹਿੰਦਾ , ਮਰ ਗਈ ਸੀ ਤਾਪ ਨਾਲ.......ਉਹ ਬੀ ਨਈਂ ਕੁਟਦੀ.........?”

  “ਉਹ ਬਹੁਤ ਕੁਟਦੀ ਆ ।”

  “ਕਿਉਂ........?”

  “ਕਹਿੰਦੀ ਆ ,ਤੂੰ ਰੋਟੀ ਨਈਂ ਖਾਨਾਂ ਰੱਜ ਕੇ । ”

  “ਤੂੰ ਰੋਜ਼ ਰੋਟੀ ਖਾਨਾ........?”

  “ਆਹੋ ........ਤੂੰ ਨਈਂ ਖਾਨਾਂ .........?”

  “ਨਈਂ...ਭਾਪਾ ਕਹਿੰਦਾ ਅਸੀਂ ਗਰੀਬ ਆ,ਰਾਤ ਨੂੰ ਈ........”, ਗੱਲ ਪੂਰੀ ਕਰਨ ਤੋਂ ਪਹਿਲਾਂ ਈ ਸੰਤੂ ਨੂੰ ਸਬਜ਼ੀ ਮੰਡੀਓ ਗਲੀਆਂ-ਸੜੀਆਂ ਫਲ-ਸਬਜ਼ੀਆਂ ਚੁਕ ਕੇ ਖਾਣ ਦਾ ਸਵੇਰ ਵੇਲਾ ਖੁੰਝਦਾ ਜਾਪਿਆ ।

  ਉਸ ਨੇ ਕਾਹਲੀ ਨਾਲ ਬਸਤਾ ਨਿੱਕੇ ਮੁੰਡੇ ਦੇ ਮੋਢੇ ਵਲ ਸੁਟਿਆ । ਬੋਝਲ ਭਾਰ ਮੋਢੇ ‘ਤੇ ਟਿਕਣ ਦੀ ਥਾਂ ਕੱਚੇ ਪਹੇ ‘ਤੇ ਖਿਲਰ ਗਿਆ । ਚਿਬ-ਖੜਿਬੇ ਪੁਰਾਣੇ ਜੁਮੈਟਰੀ ਬਕਸ ਅੰਦਰ ਨੱਪੀਆਂ ਦੋ ਰੋਟੀਆਂ ਹੇਠਾਂ ਡਿੱਗਣ ਕੇ ਮਿੱਟੀ ਨਾਲ ਲਿਬੜ ਗਈਆਂ ।

  ਡੌਰ-ਭੌਰ ਖੜੇ ਨਿੱਕੇ ਮੁੰਡੇ ਦੀਆਂ ਕਾਪੀਆਂ ਕਿਤਾਬਾਂ ਸੰਤੇ ਨੇ ਉਸ ਦੇ ਬਸਤੇ ਅੰਦਰ ਤੁੰਨ ਦਿੱਤੀਆਂ । ਰੋਟੀਆਂ ਤੋਂ ਮਿੱਟੀ ਘੱਟਾ ਝਾੜਦਿਆਂ ਉਸ ਨੂੰ ਆਪਣੇ ਭੁੱਖੇ ਢਿੱਡ ਅੰਦਰ ਇਕ ਡੂੰਗੀ ਜਿਹੀ ਖੌਹ ਪੈਂਦੀ ਜਾਪੀ ।ਉਸ ਦੇ ਮੁਰਝਾਏ ਚਿਹਰੇ ਉਤੇ ਪਲੱਤਣ ਦਾ ਪੋਚਾ ਹੋਰ ਗਾੜ੍ਹਾ ਹੋ ਗਿਆ।

  ਦੋਨੋਂ ਰੋਟੀਆਂ ਆਪਣੇ ਢਿੱਡ ਨਾਲ ਲਾ ਕੇ ਸੰਤੇ ਨੇ ਤਰਲੇ ਭਰੀ ਆਵਾਜ਼ ਵਿੱਚ ਨਿੱਕੇ ਮੁੰਡੇ ਨੂੰ ਆਖਿਆ – “ਮੈਨੂੰ ਬਹੁਤ ਭੁੱਖ ਲੱਗੀ ਆ.........।”

  “ਲੈ ,ਤੂੰ ਖਾ ਲੈ.........” ਕਹਿਣ ਵਿੱਚ ਮੁੰਡੇ ਨੇ ਰਤੀ ਭਰ ਢਿੱਲ ਨਾ ਕੀਤੀ ਅਤੇ ਆਪਣਾ ਬਸਤਾ ਸਾਂਭਦਾ ਸਹਿਜੇ-ਸਹਿਜੇ  ਤੁਰਿਆ ਸਕੂਲ ਅੰਦਰ ਲੰਘ ਗਿਆ ।

  ਗੇਟ ਦੇ ਬਾਹਰ ਖੜੇ ਸੁਕ-ਬਰੂਰੀਆਂ ਚਬਦੇ ਸੰਤੇ ਨੂੰ ਚਪੜਾਸੀ ਨੇ ‘ਅਵਾਰ ’ ਸਮਝ ਕੇ ਦੋ ਤਿੰਨ ਵਾਰ  ਝਿੜਕਿਆ ਵੀ, ਪਰ ਉਸ ਦੀ ਪਾਣੀ ਪੀਣ ਦੀ ਵਾਰ ਵਾਰ ਕੀਤੀ ਮੰਗ ਨੂੰ ਮੰਨਦਿਆਂ ,ਨਲਕੇ ਤੱਕ ਲੰਘ ਜਾਣ  ਦੀ ਆਗਿਆ ਦੇ ਦਿੱਤੀ ।

  ਅਰਕਾਂ ਤੱਕ ਗਿੱਲੀਆਂ ਬਾਹਾਂ, ਟਾਕੀਆਂ ਲੱਗੇ ਝੱਗੇ ਨਾਲ ਪੂੰਜਦੇ ਸੰਤੇ ਨੂੰ ਸਕੂਲ ਅੰਦਰਲੇ ਫੁਲ-ਬੂਟਿਆਂ ਨੂੰ  ਵੇਖੀ ਜਾਣ ਦਾ ਜਿਵੇਂ ਚਾਅ ਚੜ੍ਹ ਗਿਆ ਹੋਵੇ । ਉਹ ਆਨੇ-ਬਹਾਨੇ ਦੁਪਹਿਰਾਂ ਤੱਕ ਸਕੂਲ ਦੁਆਲੇ ਚੱਕਰ ਕਟਦਾ, ਨੱਚਦੇ ਟੱਪਦੇ , ਅੰਦਰ ਬਾਹਰ ਖੇਡਦੇ ਮੁੰਡਿਆਂ ਨੂੰ ਦੇਖਦਾ ਆਪ-ਮੁਹਾਰੇ ਹੱਸਦਾ ਰਿਹਾ ।

  ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਸੁਣ ਕੇ ਹਸਦਾ-ਖੇਲਦਾ ਸੰਤਾ , ਔੜ ਮਾਰੀ ਕੱਲਰੀ ਧਰਤੀ ਵਾਂਗ ਕਰੂੰਡਿਆ ਗਿਆ । ਦੁਪਹਿਰ ਢਲਣ ਪਿਛੋਂ , ਭੁੱਖ ਨਾਲ ਵਲੂੰਧਰੇ ਸੰਤੇ ਦੇ ਪੈਰ ਪੂਰਾ ਤਾਣ ਲਾਉਣ ‘ਤੇ ਵੀ ਆਪਣੇ ਘਰ ਨੂੰ ਨਾ ਪਰਤੇ ਅਤੇ ਖਿਚਦੇ-ਧੂਹੰਦੇ ਉਸ ਨੂੰ ਮੁੜ ਉਸੇ ਹੀ ਵਰਕਸ਼ਾਪ ਲੈ ਗਏ, ਜਿੱਥੋਂ ਸਵੇਰੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਸੀ ।

  “ਕਿਉਂ , ਆ ਗਿਆ ਗੋਲ੍ਹਾ ਟਿਕਾਣੇ........?” ਤੇਲ ਲਿਬੜੇ ਹੱਥਾਂ ਨਾਲ ਮਾਲਕ-ਮਿਸਤਰੀ ਨੇ ਪੁਛਿਆ ।

  “ਹੂੰਅ .........” ਸੰਤੇ ਨੇ ਬਿਨਾਂ ਕੁਝ ਪਿੜ-ਪੱਲੇ ਪਿਆ ‘ਹਾਂ ’ ਵਿੱਚ ਸਿਰ ਮਾਰ ਦਿੱਤਾ ।

  ਮਾਲਕ-ਮਿਸਤਰੀ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਦੇ ਕੇ ਇਕ ਵਾਰ ਫਿਰ ਉਸ ਨੂੰ ਕੰਮ ‘ਤੇ ਲਾ ਲਿਆ । ਪਰ ਥੋੜ੍ਹੇ ਹੀ ਦਿਨਾਂ ਪਿਛੋਂ ਉਸ ਦੀ ਇੰਜਣ ਖੋਲਣ-ਬੰਨਣ ਦੀ ਤੇਜ਼-ਤਰਾਸ਼ ਸੂਝ ਨੂੰ ਭਾਂਪਦਿਆਂ ,ਬਰਾਬਰ ਦਾ ਕਾਰੀਗਰ ਬਣਦਾ ਦੇਖ ਕੇ , ਪਹਿਲਾਂ ਆਨੇ-ਬਹਾਨੇ ਉਸ ਨੂੰ ਕਈ ਵਾਰ ਡਾਂਟਿਆ, ਫਿਰ ਇਕ ਦਿਨ ਮੁੜ ਸੜਕ ‘ਤੇ ਤੁਰਦਾ ਕਰ ਦਿੱਤਾ । ਨਿਮੋਸ਼ੀ ਮਾਰੇ ਸੰਤੇ ਨੇ ਉਹ ਰਾਤ ਲਕੜ ਦੇ ਆਟਾਲ ਦੇ ਪਿਛਵਾੜੇ ਬਣੀ ਆਰੇ ਦੀ ਸ਼ੈਡ ਹੇਠ ਗੁਜ਼ਾਰੀ। ਉਸ ਤੋਂ ਅਗਲੇ ਦਿਨ ਤੋਂ ਉਹ ਬੂਰੇ ਦੀਆਂ ਬੋਰੀਆਂ ਭਰ ਕੇ ਘਰੋ-ਘਰ ਅਪੜਾਉਣ ਦਾ ‘ਠੇਕੇਦਾਰ ’ ਬਣ ਗਿਆ ।

  ਲੱਕੜ ਦੇ ਪਹੀਆਂ ਦੀ ਢਿੱਚਕੂ-ਢਿੱਚਕੂ ਕਰਦੀ ਕਰਾਏ ਦੀ ਹੱਥ-ਰੇੜ੍ਹੀ ਉਤੇ ਬੂਰੇ ਦੀਆਂ ਭਰੀਆਂ ਬੋਰੀਆਂ ਕਸਬੇ ਦੀਆਂ ਤੰਗ ਗਲੀਆਂ ਵਿਚੋਂ ਦੀ ਲੰਘ ਕੇ ਉੱਚੇ-ਨੀਵੇਂ ਘਰਾਂ ਤੱਕ ਢੋਹੰਦੇ ਸੰਤੇ ਨੇ ਦੋ ਕੁ ਸਾਲਾਂ ਅੰਦਰ ਜਿੰਨਾ ਕੱਦ ਕੱਢਿਆ, ਫਲਾਹ ਦੇ ਮੁਢ ਵਿੱਚ ਫਸ ਕੇ ਟੁਟੀ ਆਰੀ ਨੇ ਉਸ ਨਾਲੋਂ ਕਿਤੇ ਬਹੁਤਾ ਇਕ ਦਿਨ ਛਾਂਗ ਸੁਟਿਆ । ਬੂਰੇ ਵਾਲੇ ਟੋਏ ਵਿੱਚ ਖੜੇ ਦੀ ਖੱਬੀ ਲੱਤ ਵਿਚਕਾਰੋਂ ਵੱਢ ਹੋ ਕੇ ਲੁੜਕ ਗਈ । ਨਾਲ ਲਮਕਦੀ ਬਾਕੀ ਰਹਿੰਦੀ ਹਸਪਤਾਲ ਪਹੁੰਚਦਿਆਂ ਡਾਕਟਰਾਂ ਟੁਕ ਦਿੱਤੀ ।

  ਆਰੇ-ਵਾਲਿਆਂ ਦੀ ਵੇਲੇ ਸਿਰ ਦਿੱਤੀ ਸਹਾਇਤਾ ਨਾਲ ਸੰਤਾ ਬਚ ਤਾਂ ਗਿਆ ਪਰ ਤਿੰਨੀ ਕੁ ਮਹੀਨੀਂ ਵਸਾਖੀਆਂ ਟੇਕਦਾ, ਇਕ ਲੱਤ ਭਾਰ ਜਦ ਉਹ ਘਰ ਦੀਆਂ ਬਰੂਹਾਂ ਟੱਪ ਕੇ ਵਿਹੜੇ ਵਿਚ ਆ ਖੜਾ ਹੋਇਆ , ਤਾਂ ਆਪਣੇ ਇਕੋ ਇਕ ਸਹਾਰੇ ਨੂੰ ਆਪਣੇ ਵਰਗਾ ਦੇਖ ਕੇ ਅਮਰੂ ਦੀਆਂ ਭੁਬਾਂ ਨਿਕਲ ਗਈਆਂ । ਅਲਾਣੀ ਮੰਜੀ ਦੇ ਟੁਟੇ ਵਾਣ ਅੰਦਰ ਢੱਠੇ ਸੰਤੂ ਦੀ ਪੁਆਂਦੀ ਬੈਠੇ ਅਮਰੂ ਦੀਆਂ ਅੱਖਾਂ ਦਾ ਪਾਣੀ ਤਰਕਾਲਾਂ ਤੱਕ ਉਸ ਦੇ ਗੋਡੇ ਭਿਉਂਦਾ ਰਿਹਾ ।ਹਟਕੋਰੇ ਭਰਦੇ ਪਿਓ-ਪੁਤਰ ਦਿਨ ਡੁਬਣ ‘ਤੇ , ਭੁਖੇ-ਨਿਤਾਣੇ ਲੇਅ-ਲੱਥੀ ਕੋਠੜੀ ਅੰਦਰ ਦੜੀਆਂ ਦੋ ਮੰਜੀਆਂ ‘ਤੇ ਲੇਟ ਗਏ ਅਤੇ ਬਿਨਾਂ ਕੁਝ ਬੋਲੇ-ਚਾਲੇ ਰਾਤ ਦੇ ਸਾਗਰ ਵਿਚ ਤਰਦੇ-ਡੁੱਬਦੇ ਸਵੇਰ ਹੋਣ ਤੱਕ ਸੁਤੇ ਰਹੇ ।

  ਅਗਲੇ ਦਿਨ ਰੋਜ਼ ਵਾਂਗ ਅਮਰੂ ਸੂਰਜ ਚੜ੍ਹਨ ਪਿਛੋਂ ਜਾਗਿਆ ਤੇ ਨਾਲ ਹੀ ਸੰਤੇ ਨੂੰ ਵੀ ਉਠਾਲ ਲਿਆ । ਕੱਚੇ ਭਿੱਤਾਂ ਦੀ ਕੰਧ ਅੰਦਰ ਠੋਕੀ ਕੀਲੀ ਨਾਲ ਲਟਕਦਾ ਇਕ ਬੰਦਰੰਗ ਜਿਹਾ ਥੈਲਾ ਲਾਹ ਕੇ ,ਉਸ ਵਿਚ ਟੁੱਕਣ ਖਾਣ ਵਾਲੀਆਂ ਇਕ ਦੀ ਥਾਂ ਦੋ ਕੌਲੀਆਂ ਪਾ ਕੇ, ਖੱਬੇ ਮੋਢੇ ਨਾਲ ਉਹ ਲਟਕਾ ਲਿਆ ।ਹੱਥਾਂ ਦੀਆਂ ਘੋੜ੍ਹੀਆਂ ਅਤੇ ਕੁਲ੍ਹਿਆਂ ਭਾਰ ਘਸੀਟ ਹੁੰਦੇ ਅਮਰੂ ਦੇ ਪਿੱਛੇ-ਪਿੱਛੇ ਵਸਾਖੀਆਂ ਆਸਰੇ ਤੁਰਿਆ ਸੰਤਾ ਵੀ ਸੋਢੀਆਂ ਦੀ ਬਾਹਰਲੀ ਕੋਠੀ ਪਹੁੰਚ ਗਿਆ ।

  “ਇਹ ਪਿੱਗਲਵਾੜਾ.........? ਜੋ ਲੂਲ੍ਹਾ ਲੰਗੜਾ ਮੂੰਹ ਚੁਕੀ ਅੰਦਰ ਆ ਵੜਦਾ ........!”  ਸੋਢੀਆਂ ਦੇ ਟੱਬਰ ਕੇ ਕਿਸੇ ਜੀਅ ਨੇ ਦੋਨਾਂ ਪਿਓ-ਪੁਤਰਾਂ ਦੇ ਗੇਟ ਵੜਦਿਆਂ ਸੁਆਗਤੀ ਬੋਲ ਬੋਲੇ ।

  ਲਾਚਾਰਗੀ ਤੇ ਹੀਣਤਾਂ ਦੇ ਭਾਰ ਹੇਠਾਂ ਮਿੱਧੀ ਹੋਈ ਸੰਤੇ ਦੀ ਜੁਆਨ ਸੂਝ , ਇਕੋ ਝਟਕੇ ਨਾਲ ਤੁਰੰਡੀ ਗਈ , ਪਰ ਅਮਰੂ ਦੇ ਸਵੈਮਾਨ ਨੂੰ ਕੋਈ ਠੇਸ ਨਾ ਲੱਗੀ । ਉਸ ਨੇ ਵੱਡੇ ਬਾਬੇ ਦਾ ਮਿੰਨਤ ਤਰਲਾ ਕੀਤਾ ਅਤੇ ਸੰਤੂ ਨੂੰ ਵੀ ਆਪਣੇ ਵਾਂਗ ਦੋ ਡੰਗ ਦੀ ਰੋਟੀ ਬਦਲੇ ‘ਨੌਕਰ ’ ਕਰਵਾ ਲਿਆ।ਥੋੜੇ ਈ ਸਮੇਂ ਪਿਛੋਂ , ਨਿੱਕੇ-ਮੋਟੇ ਕੰਮ ਸੁਆਰਦਾ ਸੰਤਾ , ਟਰੈਕਟਰਾਂ ਦੀ ਖੋਲ੍ਹ-ਖੁਲਾਈ ਜਾਨਣ ਕਰਕੇ ਸੋਢੀਆਂ ਦੀ ਨਿਗਾਹ ਚੜ੍ਹ ਗਿਆ। ਉਹਨਾਂ ਉਸ ਦੀ ਟੁਟੀ ਲੱਤ ਲੱਕੜ ਦੀ ਲੁਆ ਕੇ ਉਸ ਨੂੰ ਟਰਾਲੀ ਦੇ ਕੰਮ ‘ਤੇ ਪੱਕਾ ਨਰੜ ਦਿਤਾ ।

  “ਭਾਅ......ਚਲ , ਚਲੀਏ ..........,” ਦੀ ਤਿੱਖੀ ਲਮਕਵੀਂ ਆਵਾਜ਼ ਸੁਣ ਕੇ ਉਠਿਆ , ਡੰਗੋਰੀ ਆਸਰੇ ਤੁਰਿਆ ਜਦ ਸੰਤਾ ਮੁੜ ‘ਆਪਣੇ ’ ਫੋਰਡ ਦੀ ਸੀਟ ‘ਤੇ ਆ ਬੈਠਾ ਤਾਂ ਉਸ ਨੂੰ ਜਾਪਿਆ ਕਿ ਉਸ ਦੀ ਟਰਾਲੀ ਦੇ ਸੁਆਰਾਂ ਵਿਚੋਂ  ਕੇਵਲ ਉਸ ‘ਕੱਲੇ ਦੀ ਈ ਇਕ ਲੱਤ ਲਕੜ ਦੀ ਨਈਂ ਸਗੋਂ ਖੁਲ੍ਹੀ-ਖ੍ਹੋਕਲੀ ਧਰਤੀ ਦੀ ਹੱਦਾ-ਬੰਨਿਆਂ ਦੀ ਮਾਲਕੀ ਨੇ ਉਸ ਦੇ ਵਿਹੜੇ ਦੇ ਸਾਰੇ ਦੇ ਸਾਰੇ ਜੀਆਂ ਦੀਆਂ ਦੋਨੋਂ-ਦੋਨੋਂ ਲੱਤਾਂ ਟੁਕ ਕੇ ਲਕੜ ਦੀਆ ਲੁਆ  ਰੱਖੀਆਂ ਹਨ ,ਜਿਨ੍ਹਾਂ ਨੂੰ ਦੋ-ਡੰਗਾਂ ਦੀ ਰੋਟੀ ਬਦਲੇ ਟਰੈਕਟਰਾਂ-ਟਰਾਲੀਆਂ ਦੀਆਂ ਡੰਗੋਰੀਆਂ ਆਸਰੇ ਫ਼ਸਲਾਂ ਦੀ ਹਵਸ ਪੂਰੀ ਕਰਦੇ ਜ਼ਰੂਰੀ ਤੱਤਾਂ ਵਾਂਗ ਇਕ ਖੇਤ ਅੰਦਰ ਖਿਲਾਰ ਦਿਤਾ ਜਾਂਦਾ ਹੈ .........ਜਾਂ ਦੂਜੇ ਅੰਦਰੋਂ...........ਸਮੇਤ..........ਲਿਆ .........ਜਾਂਦਾ ਹੈ ।

  samsun escort canakkale escort erzurum escort Isparta escort cesme escort duzce escort kusadasi escort osmaniye escort