ਇੰਤਜਾਰ (ਕਵਿਤਾ)

ਚਰਨਜੀਤ ਨੌਹਰਾ    

Email: nohra_charanjit@yahoo.co.in
Cell: +91 81466 46477
Address: ਪਿੰਡ ਨੌਹਰਾ , ਨਾਭਾ
ਪਟਿਆਲਾ India 147201
ਚਰਨਜੀਤ ਨੌਹਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin without insurance

amoxicillin prescription no insurance

ਪਿਛਲੇ ਕਈ ਸਾਲਾਂ ਤੋਂ,

ਮੈਨੂੰ ਇੰਤਜਾਰ ਹੈ.....

ਮੌਸਮਾਂ ਦੇ ਬਦਲਣ ਦਾ,

ਬਹਾਰਾਂ ਦੇ ਪਰਤਣ ਦਾ,

ਹਾਕਮ ਦੇ ਦਿਲ ਵਿਚ ਕੰਪਨ ਦਾ..

ਨੰਗੇ ਧੜ੍ਹਾਂ ਦਾ ਢੱਕਣ ਦਾ,

ਸ਼ੇਰਾਂ ਦੇ ਗਰਜਣ ਦਾ..

ਪੁੱਤਾਂ ਦੇ ਪਰਤਣ ਦਾ,

ਇਨਸਾਫ ਤੋਂ ਵਾਂਝੇ,

ਚੇਹਰਿਆਂ ਦੇ ਚਮਕਣ ਦਾ।

ਪਰ ਨਾ ਬਹਾਰ ਆਈ।

ਨਾ ਹੀ "ਮੌਸ਼ਮ" ਬਦਲੇ।

ਰਾਜੇ ਦੇ ਦਿਲ ਵਿੱਚ ਕੰਪਨ ਦੀ ਜਗ੍ਹਾ

ਹੋਰ ਜਿਆਦਾ ਕਰੂਰਤਾ ਆਈ।

“ਸ਼ੇਰਾਂ” ਦੀ ਹੋਂਦ ਸ਼ਾਇਦ ਖਤਮ ਹੋ ਗਈ..?

ਹੁਣ ਮੈਂ ਝੂਠੀ ਆਸ ਨਹੀਂ ਕਰਦਾ।

ਹੁਣ ਮੈਂ ਇੰਤਜਾਰ ਨਹੀਂ ਕਰਦਾ।

ਇੰਤਜਾਰ ਬੰਦੇ ਨੂੰ ਨਿਕੰਮਾ ਕਰਦਾ।

ਇੰਤਜਾਰ ਬੰਦੇ ਨੂੰ ਹੋਰ ਬੌਨਾ ਕਰਦਾ।

ਜੋ ਵੀ ਵਾਪਰਦਾ,

ਇਸੇ ਪਲ ‘ਚ... ਸਿਰਫ ਇਸੇ ਪਲ ‘ਚ ਵਾਪਰਦਾ।

ਇੰਤਜਾਰ ਤਾਂ ਸਿਰਫ ਮਨ ਦਾ ਬੁਣਿਆ ਇੱਕ ਜਾਲ ਹੈ।

ਇੰਤਜਾਰ ਤਾਂ ਹੁਣ ਵਾਲੇ ਤੋਂ,

ਧਿਆਨ ਹਟਾਉਣ ਦਾ ਇਕ ਜਰੀਆ ਹੈ।

ਜੋ ਵੀ ਕਰਨਾ,’ਹੁਣ’ ਨੇ ਕਰਨਾ।

ਜਿੱਥੇ ਮਰਨਾ ‘ਹੁਣ’ ਨੇ ਮਰਨਾ।

ਪਰ ਮੈਂ ਇੰਤਜਾਰ ਨੀ ਕਰਨਾ...

ਮੈਂ ਇੰਤਜਾਰ ਨੀ ਕਰਨਾ..।