ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਸੱਜਣਾਂ ਨੇ ਲਾਰਿਆਂ 'ਚ ਰੱਖਿਆ (ਗੀਤ )

  ਨਾਇਬ ਸਿੰਘ ਬੁੱਕਣਵਾਲ   

  Email: naibsingh62708@gmail.com
  Cell: +91 94176 61708
  Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
  ਸੰਗਰੂਰ India
  ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  how to buy naltrexone

  buy generic naltrexone online
  ਅਸੀਂ ਆਸਾਂ ਦੇ ਬਨ੍ਹੇਰਿਆਂ ਤੇ, ਰੱਖ ਦੇ ਦੀਵੇ ਵੀ ਉਡੀਕ ਦੇ ਰਹੇ।
  ਉਹਨਾਂ ਲੰਮੀਆਂ ਉਡਾਰੀਆਂ ਵੀ ਮਾਰੀਆਂ, ਵਾਅਦੇ ਕੀਤੇ ਯਾਦ ਨਾ ਰਹੇ।
  ਉਹਨਾਂ ਮੁੜ ਖ਼ਤ ਵੀ ਕਦੇ ਨਾ ਪਿਆ, ਸਾਡੇ ਨੈਣੀ ਹੰਝੂ ਮੁੱਕ ਗਏ।
  ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……

  ਰੁੱਤਾਂ ਚੱਕਰ ਬਦਲ-ਬਦਲ ਥੱਕੀਆਂ, ਉਹਨਾਂ ਲਈ ਸਭ ਮੁੱਕੀਆ।
  ਨਹਿਰਾਂ ਜੋਬਨ ਤੇ ਜਿਹੜੀਆ ਸੀ ਵਗਦੀਆਂ, ਹੁਣ ਤਾਂ ਉਹ ਜਾਣ ਸੁੱਕੀਆਂ
  ਜਿਹੜੇ ਗ਼ੁਲਾਬ ਸੀ ਕਦੇ ਮਹਿਕਾਂ ਵੰਡਦੇ, ਹੁਣ ਉਹ ਗ਼ੁਲਾਬ ਸੁੱਕ ਗਏ।
  'ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……

  ਨਾ ਆਉਣ ਦੀਆਂ ਤਰੀਕਾਂ ਕਦੇ ਦੱਸੀਆਂ, ਸਾਡੀਆਂ ਅੱਖੀਆਂ ਉਡੀਕ-ਉਡੀਕ ਥੱਕੀਆਂ।
  ਜਾਵੇ ਰੁੱਤ ਵੀ ਫੱਗਣ ਵਾਲੀ ਲੰਘਦੀ, ਅਸੀਂ ਫਿਰ ਵੀ ਆਸ ਤੇ ਕੱਢੀਆਂ ਪੱਖੀਆਂ।
  ਜਿਹੜੇ ਦਿੱਤੇ ਸੀ ਜ਼ਖ਼ਮ ਉਹਨਾਂ ਅੱਲ੍ਹੇ, ਉਹ ਹੁਣ ਨਸੂਰ ਦੁੱਖ ਗਏ।
  ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……

  ਜਾਵੇ ਸਾਹਾਂ ਦੀ ਡੋਰ ਹੁਣ ਟੁੱਟਦੀ, ਜ਼ਿੰਦ ਘੜੇ'ਚੋ ਪਾਣੀ ਵਾਂਗੂੰ ਮੁੱਕਦੀ।
  ਭਾਵੇਂ ਅੱਖੀਆਂ ਨੂੰ ਅਜੇ ਵੀ ਉਡੀਕ ਆ, ਪਰ ਸਮੇਂ ਦੀ ਸੂਈ ਨਾ ਕਦੇ ਰੁੱਕਦੀ।
  ਇਹ ਪਿੰਜ਼ਰ ਵੀ ਲਾਸ਼ ਬਣ ਰਹਿ ਗਿਆ, ਸੁਪਨਿਆਂ ਦੇ ਜਾਲ਼ ਟੁੱਟ ਗਏ।
  ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……

  ਤੇਰੇ ਲਈ ਸੀ ਸ਼ਿੰਗਾਰ ਅਸੀਂ ਕਰਦੇ, ਫ਼ੱਗਣ ਮਹੀਨੇ ਜਿਵੇਂ  ਫ਼ਸਲਾਂ।
  ਸ਼ੁੱਧ-ਬੁੱਧ ਹੁਣ ਸਾਡੀ ਖੋ ਗਈ, ਦੇਗੀਆਂ ਜਵਾਬ ਹੁਣ ਅਕਲਾਂ।
  ਜਿਹੜਾ  ਲਿਖਿਆ ਸੀ ਨਾਮ ਨਾਲ ਸੱਧਰਾਂ, ਉਹ ਤਾਂ ਹੁਣ ਅੱਖਰ ਵੀ ਲੁਕ ਗਏ
  ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……

  'ਨਾਇਬ' ਪਿਆਰ ਹੀ ਰੱਬ ਦਾ ਨਾਂ ਆ, ਦਿਲ ਇਹਦੇ ਕਰਕੇ ਹੀ ਆਪਣੀ ਥਾਂ ਆ।
  ਸੋਚਿਆ ਹੋਣਾ ਨੀ 'ਬੁੱਕਣਵਾਲ' ਪਿੰਡ ਨੇ, 'ਨਾਇਬ' ਸੁੱਖੀ ਸਾਂਦੀ ਵਸਦਾ ਹੀ ਤਾਂ ਆ।
  ਜਿਹੜੇ ਰੁੱਖਾਂ ਦੀਆਂ ਛਾਵਾਂ ਥੱਲੇ ਬੈਠੇ ਸੀ, ਉਹ ਹੁਣ ਰੁੱਖ ਵੀ ਪੁੱਟ ਲਏ।
  ਸਾਨੂੰ ਸੱਜਣਾਂ ਨੇ ਲਾਰਿਆਂ'ਚ ਰੱਖਿਆ, ਜ਼ਿੰਦਗੀ ਦੇ ਪੈਡੇਂ ਮੁੱਕ ਗਏ……