ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਦੀਨ ਈਮਾਨ (ਕਵਿਤਾ)

  ਭੁਪਿੰਦਰ ਸਿੰਘ ਬੋਪਾਰਾਏ    

  Email: bhupinderboparai28.bb@gmail.com
  Cell: +91 98550 91442
  Address:
  ਸੰਗਰੂਰ India
  ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹੀਰ ਆਖਦੀ ਰਾਂਝਿਆ ਗੱਲ ਸੁਣ ਲੈ
  ਹੁਣ ਲੋਕਾਂ 'ਚੋਂ ਦੀਨ ਈਮਾਨ  ਮੁਕਾ

  ਗਰਜ ਵੇਲੇ ਸੀ ਆਵੰਦਾ ਕੰਮ ਜਿਹੜਾ
  ਉਹ ਸੰਸਾਰ  ਤੋਂ ਭਲਾ ਇਨਸਾਨ ਮੁਕਾ

  ਡੇਰੇ ਸਾਧਾਂ ਦੇ ਚਲਦੇ  ਰੋਜ ਲੰਗਰ
  ਘਰ ਮਜਦੁਰ ਦੇ ਹੀ ਅੰਨ ਭਗਵਾਨ ਮੁਕਾ

  ਹੁਣ ਪਰਖਦਾ ਧਰਮ ਅਤੇ ਜਾਤ ਉਹਦੀ
  ਉੱਚ ਕੋਟੀ ਦਾ  ਗੁਣੀ ਵਿਦਵਾਨ ਮੁਕਾ

  ਦੁੱਧ ਲੱਸੀ ਨੂੰ ਛੱਡ ਸ਼ਰਾਬ ਪੀਣ ਲਾਤੇ 
  ਆਪਣਿਆਂ ਹੱਥੋਂ ਹੈ ਆਪ ਜਵਾਨ ਮੁਕਾ

  ਜਮੀਨਾਂ ਸੁੰਘੜੀਆਂ ਹੋਇਆ ਹਾਲ ਇਹ 
  ਫੁੱਲਾਂ ਵਾਸਤੇ ਵੀ ਹੁਣ ਗ਼ੁਲਦਾਨ ਮੁਕਾ

  ਗੁਰੂ ਪੀਰ ਫ਼ਕੀਰਾਂ ਦੀ ਜਨਮ ਦਾਤੀ
  ਫਿਰ ਔਰਤ ਲਈ ਕਿਉਂ ਸਨਮਾਨ ਮੁਕਾ

  ਕਬਰਾਂ ਵਰਗੇ ਸੁੰਨੇ ਰਹੀ ਨਾ ਰੌਣਕ
  ਮੇਲਿਆਂ  ਵਾਲਾ  ਸਾਰਾ ਸਮਾਨ  ਮੁਕਾ

  ਨਿੱਜ ਗਰਜਾਂ ਦੀ ਸੋਚ ਦੇ ਭੇਟ ਚੜਕੇ
  ਜੋ ਸਾਝਾਂ ਦਾ ਸੀ ਕਦੀ ਮਕਾਨ  ਮੁਕਾ

  'ਬੋਪਾਰਾਏ' ਸਰਕਾਰ  ਕਾਤਲ ਉਸਦੀ
  ਫਾਹਾ ਲੈ ਕੇ ਜੋ ਕੱਲ ਕਿਰਸਾਨ ਮੁਕਾ