ਦਿਲ ਹੀ ਤਾਂ ਹੈ (ਕਵਿਤਾ)

ਪਰਦੀਪ ਗਿੱਲ   

Email: psgill@live.in
Cell: +91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੱਲ ਫੇਰ ਰੋਂਦੇ ਰੋਂਦੇ ਪਤਾ ਨਹੀਂ
ਕਦੋ ਮੇਰੀ ਅੱਖ ਲੱਗ ਗਈ,
ਪਰ ਜਦ ਅੱਖ ਖੁੱਲੀ ਤਾਂ 
ਓਸਨੂੰ ਬਹੁਤ ਦੂਰ ਪਾਇਆ 
ਜਿਸਦੀ ਮੈਨੂੰ ਸਬ ਤੋਂ 
ਜਿਆਦਾ ਲੋੜ ਸੀ .
ਇੱਕ ਵਾਰ ਫਿਰ ਮੇਰੀਆਂ ਇਛਾਵਾਂ
ਤੇ ਓਸਦੀ ਸੋਚ ਅੱਲਗ ਦਿਸੇ 
ਤੇ ਫਿਰ ਮੇਰਾ ਪਿਆਰ
ਓਸਦੀ ਸੋਚ ਅੱਗੇ ਹਾਰ ਗਿਆ.
ਸ਼ਾਇਦ ਗਲਤੀ ਮੇਰੀ ਹੀ ਸੀ ਜੋ 
ਹਰ ਵਾਰ ਉਸਤੋਂ ਜਿਆਦਾ ਹੀ 
ਉਮੀਦ ਰਖਦਾ..
ਕੀ ਕਰਾਂ....
ਦਿਲ ਹੀ ਤਾਂ ਹੈ ...!