'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼ (ਖ਼ਬਰਸਾਰ)


naltrexon

ldn jensen.azurewebsites.net lav
ਸਰੀ ਦੇ 'ਸਟੂਡੀਓ 7' ਵਿਚ ਆਰਸੀ ਰਾਈਟਰਜ਼ ਕਲੱਬ ਵੱਲੋਂ ਨਵਦੀਪ ਸਿੰਘ ਸਿੱਧੂ ਦੀ ਕਿਤਾਬ 'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਸ਼ਾਇਰ ਜਸਵੀਰ ਮਾਹਲ ਨੇ ਕੀਤਾ। ਪ੍ਰਧਾਨਗੀ ਮੰਡਲ ਵਿਚ ਡਾ. ਸਾਧੂ ਸਿੰਘ, ਪ੍ਰਸਿਧ ਲੇਖਕ ਰਵਿੰਦਰ ਰਵੀ ਅਤੇ ਗ਼ਜ਼ਲਗੋ ਮਹਿੰਦਰਦੀਪ ਸਿੰਘ ਗਰੇਵਾਲ ਸਸ਼ੋਬਿਤ ਸਨ।
ਇਸ ਕਿਤਾਬ ਬਾਰੇ ਬੋਲਦਿਆਂ ਡਾ. ਮੇਜਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਕਿਤਾਬ ਛਪਣ ਤੋਂ ਪਹਿਲਾਂ ਕਿਤਾਬ ਵਿਚਲੀਆਂ ਬਾਤਾਂ ਉਨ੍ਹਾਂ ਨੇ ਆਪਣੇ ਮਾਸਿਕ ਰਸਾਲੇ ਦ੍ਰਿਸ਼ਟੀਕੋਣ ਵਿਚ ਛਾਪੀਆਂ ਸਨ, ਜਿਨ੍ਹਾਂ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸੇ ਤਰ੍ਹਾਂ ਹੀ ਰੇਡੀਓ ਹੋਸਟ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਇਹ ਬਾਤਾਂ ਨਵਦੀਪ ਸਿੱਧੂ ਨੇ ਉਨ੍ਹਾਂ ਦੇ ਰੇਡੀਓ ਸਟੇਸ਼ਨ ਰਾਹੀਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਸਨ ਤਾਂ ਇਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਸੁਲਾਹਿਆ ਗਿਆ ਸੀ। ਪ੍ਰਸਿਧ ਸਾਹਿਤਕਾਰ ਰਵਿੰਦਰ ਰਵੀ ਨੇ ਕਿਹਾ ਕਿ ਸੋਸ਼ਲ ਮਿਡੀਆ ਦੇ ਜਮਾਨੇ ਵਿਚ ਇਸ ਕਿਤਾਬ ਦਾ ਦੂਜੀ ਵਾਰ ਛਪਣਾ ਇਸ ਗੱਲ ਦਾ ਗਵਾਹ ਹੈ ਕਿ ਲੋਕ ਬਾਤਾਂ ਪੜ੍ਹਦੇ-ਸੁਣਦੇ ਹਨ। ਉਨ੍ਹਾਂ ਨੇ ਆਰਸੀ ਰਾਈਟਰਜ਼ ਕਲੱਬ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਹ ਉਨ੍ਹਾਂ ਲੇਖਕਾਂ ਨੂੰ ਲੋਕਾਂ ਦੇ ਰੂਬਰੂ ਕਰਦੇ ਹਨ, ਜਿਹੜੇ ਇਨਾਮਾਂ-ਸਨਮਾਨਾਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਕੰਮ ਵਿਚ ਮਸਤ ਹਨ। ਸ਼ਾਇਰ ਜਸਵੀਰ ਮਾਹਲ ਨੇ ਇਸ ਕਿਤਾਬ ਦੇ ਲੇਖਕ ਨੂੰ ਉਘੇ ਲੇਖਕ ਸ਼੍ਰੀ ਵਣਜਾਰਾ ਬੇਦੀ ਦਾ ਵਾਰਸ ਕਿਹਾ। ਲੇਖਕ ਹਰਜੀਤ ਦੌਧਰੀਆ ਨੇ ਬਾਤਾਂ ਇਕੱਠੀਆਂ ਕਰਨ ਲਈ ਲੇਖਕ ਨੂੰ ਸਾਬਾਸ਼ ਦਿੱਤੀ। ਸ਼ਾਇਰ ਤਨਦੀਪ ਤਮੰਨਾ ਨੇ ਸਰੋਤਿਆਂ ਨੂੰ ਸਲਾਹ ਦਿੱਤੀ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਇਹ ਬਾਤਾਂ ਪਹੁੰਚਾਉਣ ਲਈ ਉਹ ਇਨ੍ਹਾਂ ਦਾ ਪਾਠ ਆਪਣੇ ਬੱਚਿਆਂ ਦੇ ਨਾਲ ਕਰਨ। ਕੁਲਵਿੰਦਰ ਕੌਰ ਸ਼ੇਰਗਿੱਲ ਨੇ ਲੇਖਕ ਨੂੰ ਵਧਾਈ ਦਿੱਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸਾਧੂ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਇਨ੍ਹਾਂ ਬਾਤਾਂ ਦੀ ਭਾਸ਼ਾ ਸਰਲ ਤੇ ਸਿੱਧੀ ਸਪੱਸ਼ਟ ਹੈ, ਉਸੇ ਤਰ੍ਹਾਂ ਦਾ ਸੁਭਾਅ ਇਹ ਬਾਤਾ ਇਕੱਠੀਆਂ ਕਰਨ ਵਾਲੇ ਲੇਖਕ ਦਾ ਹੈ. ਉਨ੍ਹਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਬਾਤਾਂ ਨੂੰ ਕਿਤਾਬੀ ਰੂਪ ਵਿਚ ੳਸੇ ਤਰ੍ਹਾਂ ਹੀ ਸੰਭਾਲਣਾ ਚਾਹੀਦਾ ਹੈ, ਜਿਸ ਤਰ੍ਹਾਂ ਉਨ੍ਹਾਂ ਨੂੰ ਸੁਣਿਆ ਗਿਆ ਸੀ। ਇਨ੍ਹਾਂ ਦੀ ਭਾਸ਼ਾ ਨੂੰ ਸੋਧਣ ਨਾਲ ਇਨ੍ਹਾਂ ਵਿਚਲੀ ਮੌਲਿਕਤਾ ਮਰ ਜਾਵੇਗੀ।

ਨਵਦੀਪ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬਾਤਾਂ ਆਪਣੇ ਪੀ ਐਚ ਡੀ ਦੇ ਥੀਸਿਸ ਲਈ ਮਾਲਵੇ ਦੇ ਪਿੰਡਾ ਵਿਚ ਜਾ ਕੇ ਰਿਕਾਰਡ ਕੀਤੀਆਂ ਸਨ। ਟੇਪ ਤੋਂ ਉਤਾਰਾ ਕਰਨਾ ਕਾਫੀ ਮੇਹਨਤ ਭਰਿਆ ਕੰਮ ਸੀ ਪਰ ਉਹ ਇਸਤੋਂ ਅੱਕਦੇ-ਥੱਕਦੇ ਨਹੀਂ ਸਨ. ਉਨ੍ਹਾਂ ਨੇ ਦੋ ਛੋਟੀਆਂ ਬਾਤਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰਿਤਪਾਲ ਸਿੰਘ ਸੰਧੂ ਨੇ ਗੁਰਦਰਸ਼ਨ ਬਾਦਲ ਦੀ ਗਜ਼ਲ ਦਾ ਗਾਇਨ ਕੀਤਾ।
ਸਮਾਗਮ ਦੇ ਅਗ਼ਲੇ ਹਿੱਸੇ ਵਿਚ ਇੰਡੀਆ ਤੋਂ ਪਹੁੰਚੇ ਗਜ਼ਲਗੋ ਮੁਹਿੰਦਰਦੀਪ ਸਿੰਘ ਗਰੇਵਾਲ ਨਾਲ ਰੁਬਰੂ ਕੀਤਾ ਗਿਆ। ਮਸ਼ਹੂਰ ਗਜ਼ਲਗੋ ਡਾ. ਗੁਰਦਰਸ਼ਨ ਸਿੰਘ ਬਾਦਲ ਨੇ ਮਹਿੰਦਰਦੀਪ ਸਿੰਘ ਗਰੇਵਾਲ ਦੀ ਜਾਣ-ਪਹਿਚਾਣ ਸਰੋਤਿਆਂ ਨਾਲ ਕਰਵਾਈ ਤੇ ਉਨ੍ਹਾ ਨਾਲ ਆਪਣੀ ਸਾਂਝ ਬਾਰੇ ਦੱਸਿਆ। ਸ੍ਰੀ ਗਰੇਵਾਲ ਨੇ ਆਪਣੇ ਕਲਮੀ ਪੰਧ ਬਾਰੇ ਬਹੁਤ ਸਾਰੀਆਂ ਗੱਲਾਂ ਸਰੋਤਿਆਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਗਜ਼ਲਾਂ ਦਾ ਪਾਠ ਕੀਤਾ। ਉਨ੍ਹਾਂ ਨੇ  ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅੰਤ ਵਿਚ ਆਰਸੀ ਰਾਈਟਰਜ਼ ਕਲੱਬ ਵੱਲੋਂ ਮਹਿੰਦਰਦੀਪ ਸਿੰਘ ਗਰੇਵਾਲ ਦਾ ਸਨਮਾਨ ਕੀਤਾ ਗਿਆ।