ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ (ਪੁਸਤਕ ਪੜਚੋਲ )

  ਦਲਵੀਰ ਸਿੰਘ ਲੁਧਿਆਣਵੀ   

  Email: dalvirsinghludhianvi@yahoo.com
  Cell: +91 94170 01983
  Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
  ਲੁਧਿਆਣਾ India 141013
  ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ
  ਲੇਖਕ: ਪ੍ਰੋ: ਨਰਿੰਜਨ ਤਸਨੀਮ
  ਪ੍ਰਕਾਸ਼ਕ: ਪਰਵਾਜ਼ ਪ੍ਰਕਾਸ਼ਨ, ਜਲੰਧਰ
  ਮੁੱਲ: 230 ਰੁਪਏ, ਸਫ਼ੇ: 160

  'ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ' 44 ਲੇਖਾਂ ਨਾਲ ਸ਼ਿੰਗਾਰੀ ਹੋਈ ਵਾਰਤਕ ਦੀ ਵਿਲੱਖਣ ਪੁਸਤਕ ਹੈ। ਲੇਖਕ ਨੇ ਸਵੈ-ਸਾਹਿਤਕ ਜੀਵਨੀ ਲਿਖਣ ਦੇ ਨਾਲ-ਨਾਲ ਸਾਹਿਤਕਾਰਾਂ ਦੇ ਮਨਾਂ ਨੂੰ ਘੋਖਦਿਆਂ ਹੋਇਆ ਨਵੇਂ ਉਭਰਦੇ ਲੇਖਕਾਂ ਨੂੰ ਸਾਹਿਤਕ ਸੇਧ ਦੇਣ ਦਾ ਜੋ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਨਾਵਲ ਵਿਧਾ ਬਾਰੇ ਵੀ ਵਿਸਥਾਰਿਤ ਜਾਣਕਾਰੀ ਦਿੱਤੀ ਹੈ।   
  ਪ੍ਰੋ: ਰਵਿੰਦਰ ਭੱਠਲ ਨੇ ਕਾਵਿਮਈ ਮੁੱਖ-ਬੰਦ ਲਿਖਦਿਆਂ ਕਿਹਾ ਕਿ ਅੰਤਰੀਵੀ ਭਾਵਨਾਵਾਂ ਦਾ ਸਿਰਜਕ ਹੈ ਨਰਿੰਜਨ ਤਸਨੀਮ। ਸੰਪਾਦਕ ਤੇ ਲੇਖਕ ਸ਼ਿੰਗਾਰਾ ਸਿੰਘ ਭੁੱਲਰ ਅਤੇ ਵਰਿੰਦਰ ਵਾਲੀਆ ਨੂੰ ਸਮਰਪਿਤ ਕੀਤੀ ਗਈ ਹੈ। ਪ੍ਰੋ: ਤਸਨੀਮ ਜੀ ਪੰਜਾਬੀ, ਅੰਗਰੇਜ਼ੀ ਤੇ ਉਰਦੂ ਦੇ ਨਾਮਵਰ ਲੇਖਕ ਹਨ। ਪੰਜਾਬੀ ਨਾਵਲ 'ਗੁਆਚੇ ਅਰਥ' ਲਈ ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤੇ ਗਏ। ਉਹਨਾਂ ਨੇ 10 ਪੰਜਾਬੀ ਨਾਵਲਾਂ ਸਮੇਤ ਕਹਾਣੀਆਂ, ਆਲੋਚਨਾ ਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖ ਕੇ ਮਾਂ-ਬੋਲੀ ਦਾ ਖ਼ਜ਼ਾਨਾ ਭਰਪੂਰ ਕੀਤਾ ਹੈ। ਪਹਿਲੀਆਂ ਪੁਸਤਕਾਂ ਵਾਂਗ ਹੀ ਇਹ ਪੁਸਤਕ ਵੀ ਲਾਇਬ੍ਰੇਰੀਆਂ, ਵਿਦਵਾਨਾਂ ਤੇ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣੇਗੀ। 
  ਲੇਖਕ ਨੇ ਸਮਕਾਲੀ ਲੇਖਕਾਂ ਦੀ ਲਿਖਣ ਪ੍ਰਕਿਰਿਆ ਬਾਰੇ ਭਰਪੂਰ ਚਾਨਣਾ ਪਾਇਆ ਹੈ। ਕਈ ਇਹੋ ਜਿਹੇ ਸਵਾਲ ਵੀ ਖੜੇ ਕੀਤੇ ਹਨ- ਸਾਹਿਤਕਾਰ ਦਾ ਆਪਣਾ ਵਜੂਦ ਕੀ ਹੈ? ਕੀ ਉਹ ਆਪਣੀ ਜੀਵਨ ਗਤੀ ਤੋਂ ਸੰਤੁਸ਼ਟ ਹੈ? ਉਸ ਦੀਆਂ ਮਾਇਕ ਲੋੜਾਂ ਕੀ ਹਨ?  ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਈ ਸੁਝਾਅ ਵੀ ਦਿੱਤੇ ਹਨ। ਪਾਠਕਾਂ ਦੇ ਲਈ ਇਹ ਪੁਸਤਕ ਗਿਆਨ ਦਾ ਸ੍ਰੋਤ ਸਾਬਿਤ ਹੋਵੇਗੀ। ਲੇਖਕ ਨੂੰ ਲੱਖ ਮੁਬਾਰਕ।