ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਪ੍ਰੋ. ਪੂਰਨ ਸਿੰਘ: ‘ਸ਼ਬਦ’ ਅਨੁਭਵੀ ਸੁਹਜ ਦਾ ਚਿੰਤਕ (ਆਲੋਚਨਾਤਮਕ ਲੇਖ )

  ਜਸਵਿੰਦਰ ਸਿੰਘ (ਡਾ.)   

  Email: jaswinderpupatiala@gmail.com
  Cell: +91 81462 58800
  Address: ਪੰਜਾਬੀ ਯੂਨੀਵਰਸਿਟੀ
  ਪਟਿਆਲਾ India
  ਜਸਵਿੰਦਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  abortion pill

  name of abortion pill in uk read usa buy abortion pill
  ਪ੍ਰੋ. ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਦਰਵੇਸ਼ ਸਿੱਖ-ਚਿੰਤਕ ਹੈ| ਇਸ ਸਦੀ ਦੇ ਪੂਰਬੀ ਚਿੰਤਕਾਂ ਵਿਚ ਉਸਦਾ ਨਾਮ ਵਿਸ਼ੇਸ਼ ਤੌਰ `ਤੇ ਆਉਂਦਾ ਹੈ| ਵਿਸ਼ਵ-ਸਹਿਤ ਉਸ ਦੀ ਕਵਿਤਾ, ਵਾਰਤਕ, ਚਿੰਤਨ ਅਤੇ ਅਨੁਵਾਦ ਨਾਲ ਅਮੀਰ ਹੋਇਆ ਹੈ| ਉਸ ਦੁਆਰਾ ਸਿੱਖ ਕਾਵਿ=ਸ਼ਾਸ਼ਤਰ, ਦਰਸ਼ਨ, ਸਭਿਆਚਾਰ, ਰਾਜਨੀਤੀ, ਸਮਾਜਕ ਵਰਤਾਰੇ, ਇਤਿਹਾਸਕਾਰੀ ਅਤੇ ਵਿਗਿਆਨ ਆਦਿ ਦੇ ਖੇਤਰ ਵਿਚ ਸਿੱਕੇਬੰਦ ਦਿਸ਼ਾਵਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਕੀਤੀ ਗਈ ਹੈ|
  ਪ੍ਰੋ. ਪੂਰਨ ਸਿੰਘ ਕਰਤਾਰੀ ਜੀਵਨ ਨੂੰ ਸਿਰਜਨਾਤਮਕ ਲਿਖਤ ਨਾਲੋਂ ਪ੍ਰਮੁਖਤਾ ਦਿੰਦੇ ਹੋਏ (First life then Literature) ਨਿਰੇ ਸਾਹਿਤ ਨੂੰ ਮਨੁੱਖੀ ਚੇਤਨਾ ਦੀ ਗਰੀਬੀ ਹੀ ਮੰਨਦੇ ਹਨ| ਇਸ ਲਈ ਉਸ ਦੀਆਂ ਰਚਨਾਵਾਂ ਨੂੰ ਸਮਝਣ ਲਈ ਉਸ ਦੁਆਰਾ ਬਸਰ ਕੀਤੀ ਗਈ ਜ਼ਿੰਦਗੀ ਇਕ ਅਹਿਮ ਨੁਕਤਾ ਹੈ| ਉਸਦੀ ਮਉਲਦੀ ਹੋਈ ਜ਼ਿੰਦਗੀ ਵਿਚ ਵੱਖੋ-ਵੱਖਰੇ ਉਚੇ ਦੈਵੀ ਅਨੁਭਵਾਂ ਦੀ ਇਕਸੁਰਤਾ ਸਪੱਸ਼ਟ ਦਿਖਾਈ ਦਿੰਦੀ ਹੈ| ਪਦਾਰਥਕ ਖਿੱਚਾਂ ਅਤੇ ਭਟਕਣਾਂ ਤੋਂ ਉਹ ਸਾਰੀ ਉਮਰ ਦੂਰ ਰਿਹਾ ਹੈ| ਜਿਸ ਕਰਕੇ ਉਸ ਦੁਆਰਾ ਰਚਿਆ ਗਿਆ ਸਾਹਿਤ ਪਾਠਕਾਂ ਨੂੰ ਨੇਕ, ਸੁਹਿਰਦ, ਵਿਸਮਾਦੀ ਅਤੇ ਦੈਵੀ ਪੈਂਡਿਆਂ ਦੀ ਯਾਤਰਾ ਕਰਵਾਉਂਦਾ ਹੈ| ਉਸ ਦੀ ਤਬੀਅਤ ਵਿਚ ਬ੍ਰਹਿਮੰਡ ਦੇ ਮਉਲਦੇ ਹੋਏ ਅਨੁਭਵ ਹਨ, ਜਿਸ ਕਰਕੇ ਉਹ ਕਿਸੇ ਖੜੋਤ, ਕੱਟੜਤਾ ਅਤੇ ਫ਼ਲਸਫ਼ੇ ਦੀਆਂ ਜਟਿਲ-ਗੁੰਝਲਾਂ ਵਿਚ ਨਹੀਂ ਉਲਝਦਾ ਸਗੋਂ ਦਰਸ਼ਨ ਅਤੇ ਚਿੰਤਨ ਦੀਆਂ ਗਹਿਰ-ਗੰਭੀਰ ਪਰਤਾਂ ਨੂੰ ਧਰਤੀ ਦੀ ਨਿੱਕੀ ਤੋਂ ਨਿੱਕੀ ਧੜਕਣ ਵਿਚ ਵੀ ਮਉਲਦਾ ਦਿਖਾ ਦਿੰਦਾ ਹੈ|
  ਪ੍ਰੋ. ਪੂਰਨ ਸਿੰਘ ਦੇ ਸਾਹਿਤ-ਦਰਸ਼ਨ ਦਾ ਚਿੰਤਨ ‘ਸੁਰਤਿ ਤੋਂ ਸ਼ਬਦ’ ਦੇ ਪੈਂਡੇ ਵਾਲਾ ਹੈ, ਜਿਸ ਵਿਚ ਉਹ ਸਾਹਿਤ ਨੂੰ ਪੂਰਬੀ-ਚਿੰਤਨ ਵਿਚ ਪੁਨਰ-ਸਿਰਜਤ ਕਰਦਾ ਹੋਇਆ ਪਹਿਲੇ ਪੂਰਬੀ ਚਿੰਤਕ ਹੋਣ ਦਾ ਮਾਣ ਵੀ ਰੱਖਦਾ ਹੈ| ਉਹ ਆਪਣੇ ਦਰਸ਼ਨ ਵਿਚ ‘ਹੰਕਾਰ’ ਦੇ ਫ਼ਲਸਫ਼ੀ ਸੰਕਟ ਨੂੰ ਸੁਰਤਿ ਤੋਂ ਸ਼ਬਦ ਦੇ ਫ਼ਲਸਫ਼ੀ ਰਾਹ ਦੁਆਰਾ ਸਿੱਧਾਂਤੀਕਰਣ ਕਰਦਾ ਹੈ| ‘ਉਪਨਿਖਦਾਂ ਦੀ “ਬ੍ਰਹਮ ਮੈਂ” ਕੌਣ ਸਮਝੇ’ ਕਹਿ ਕੇ ਉਹ ਫ਼ਲਸਫ਼ੀ ਪ੍ਰਸ਼ਨ ਦਾ ਆਗਾਜ਼ ਕਰਦਾ ਹੈ| ਉਸਨੂੰ ਉਪਨਿਸ਼ਦਾਂ ਦੇ ਜੀਵਨ ਪ੍ਰਤੀ ਦਰਸ਼ਨ `ਤੇ ਇਤਰਾਜ਼ ਹੈ| ਉਸ ਦਾ ਜੀਵਨ ਫ਼ਲਸਫ਼ਾ ਉਪਨਿਸ਼ਦਾਂ ਦੇ ਦਰਸ਼ਨ ਨਾਲ ਬਰ ਨਹੀਂ ਮੇਚਦਾ| ਉਪਨਿਸ਼ਦਾਂ ਅਤੇ ਗੀਤਾ ਦਾ ਦਰਸ਼ਨ ਸਦੀਆਂ ਤੋਂ ਭਾਰਤ ਦੀ ਮਾਨਸਿਕ ਚੇਤਨਾ `ਤੇ ਸੰਪੂਰਨ ਛਾਇਆ ਰਿਹਾ ਹੈ| ਵੇਦ-ਵਿਧਾਨ ਦੇ ਕਿਸੇ ਇਕਹਰੇ ਫ਼ਲਸਫ਼ੀ ਧਰਾਤਲ `ਤੇ ਆਤਮ ਦੇ ਤੱਤਾਂ ਦੀ ਟੁੱਟ-ਭੱਜ ਉਸ ਦੇ ਅਨੁਭਵੀ-ਸੰਸਾਰ ਅਨੁਸਾਰ ਵਧਦੀ ਜਾ ਰਹੀ ਸੀ| ਜਿਸ ਵਿਚ ਗੀਤਾ ਦਾ ਆਂਤਰਿਕ-ਸਤਿ ਸ਼ਰੁਤੀ ਦੇ ਕਿਸੇ ਮਉਲਦੇ ਨਾਇਕ ਦਾ ਨਾਇਕ ਨਾ ਹੋ ਕੇ ਸਗੋਂ ਕਿਸੇ “ਮੈਂ” ਦੇ ਵਰਤਾਰੇ ਦਾ ਸ਼ੋਰੀਲਾ ਗੀਤ ਰਹਿ ਗਿਆ ਸੀ| ਉਹਨਾਂ ਦੇ ਸਾਹਿਤਕ ਫ਼ਲਸਫ਼ੇ ਲਈ ਉਪਰੋਕਤ ਪ੍ਰਸ਼ਨ, ਫ਼ਲਸਫ਼ੇ ਦੇ ਕਈ ਪ੍ਰਸ਼ਨਾਂ ਦਾ ਜੁੱਟ ਹੈ| ਇਸ “ਮੈਂ” ਤੋਂ ਪਾਰ ਜਾਣਾ, ਅਨੁਭਵ ਦੀਆਂ ਸੂਖ਼ਮ ਘਾਟੀਆਂ ਚੋਂ ਲੰਘ (ਜਿਸ ਵਿਚ ਕਾਲ `ਚ ਖੜ੍ਹੀ ਹੋਈ ਦੇਹ, ਚੜ੍ਹੀ ਸੁਰਤਿ ਜੋ ਕਿ ਪਤਾ ਨਹੀਂ ਅੰਧੇਰ ਦੇ ਝੱਖੜਾਂ ਚੋਂ ਲੰਘ ਰਹੀ ਹੋਵੇ ਜਾਂ ਪ੍ਰੀਤਮ ਦੇ ਕੇਸਾਂ ਦੀ ਮਹਿਕ ਮਾਣ ਰਹੀ ਹੋਵੇ, ਦੇ ਇੰਤਜ਼ਾਰ `ਚ ‘ਕੰਬਣੀ’ ਜਾਂ ‘ਤ੍ਰਬਕ’ ਦੇ ਦਵੰਧ `ਚ ਰਹਿੰਦੀ ਹੈ) ਕੇ ਹੀ ਸੰਭਵ ਹੈ|
  ‘ਅ+ਮੈਂ’ ਦੇ ਸਿਧਾਂਤੀਕਰਣ ਨਾਲ ਪ੍ਰੋ. ਪੂਰਨ ਸਿੰਘ ਨੇ ਪੂਰਬੀ ਚਿੰਤਨ ਦੇ ਵਰਤਾਰੇ ਨੂੰ ਕਿਸੇ ‘ਮਹਾਂ-ਕੰਬਣੀ’ ਨਾਲ ਕੰਬਾ ਕੇ ‘ਗੁਰੂ-ਅਵਤਾਰ ਸੁਰਤਿ’ ਦੇ ਚਰਨੀਂ ਲਾਇਆ ਹੈ| ਜਿਸ ਵਿਚ ਹਉਂ ਜਾਂ ਪ੍ਰਬਲ-ਇੱਛਾ ਦੇ ਮੌਜੂਦਾ ਦਰਸ਼ਨ ਦੇ ਸਿਧਾਂਤਾਂ ਵਿਚ ਕਈ ਪੈਟਰਨ ਲੱਭੇ ਤੇ ਵਾਚੇ ਜਾ ਸਕਦੇ ਹਨ| ਉਸ ਦੇ ਸਾਹਿਤ-ਦਰਸ਼ਨ ਵਿਚ ਸੌਂਦਰਯ-ਸ਼ਾਸ਼ਤਰ ਦੇ ਸਿਧਾਂਤਾਂ ਦਾ ਨਿਰੰਤਰ ਸਿਧਾਂਤੀਕਰਣ ਹੁੰਦਾ ਰਹਿੰਦਾ ਹੈ| ਉਸਨੇ ਗੁਰੂ-ਅਵਤਾਰ ਸੁਰਤਿ ਰਾਹੀਂ ਪੰਜਾਬ ਦੇ ਮਉਲਦੇ ਜੀਵਨ `ਚੋਂ ਜੀਵਨ ਦੇ ਚਿੰਤਨ ਦਾ ਸੁਹਜਮਈ ਅਤੇ ਦਰਸ਼ਨਮਈ ਸਿਧਾਂਤ ਉਸਾਰਿਆ ਹੈ| ਜਿਸ ਵਿਚ ਉਹਨਾਂ ਨੇ ਆਪਣੇ ਅੰਤਰੀਵ ਅਤੇ ਕਾਲ ਵਿਚ ਬਿਨਸਦੀ, ਵਿਗਸਦੀ ਦੇਹ ਦੇ ਰਹੱਸ-ਅਨੁਭੂਤਿਕ ਅਨੁਭਵਾਂ ਦੁਆਰਾ ਸਾਹਿਤ-ਦਰਸ਼ਨ ਦੇ ਪਰਾ-ਭੌਤਿਕ ਮੰਡਲਾਂ ਦੀ ਸਿਧਾਂਤਕਾਰੀ ਅਤੇ ਵਿਆਖਿਆ ਕੀਤੀ|
  ਪ੍ਰੋ. ਪੂਰਨ ਸਿੰਘ ਦੇ ਸਾਹਿਤ-ਦਰਸ਼ਨ ਵਿਚ ਇਹ ਨੁਕਤਾ ਅਤਿ-ਮਹੱਤਵਪੂਰਨ ਹੈ ਕਿ ਚੇਤਨਾ ਦੇ ਸੰਪੂਰਨ ਫੈਲਾਵਾਂ ਦੀ ਪਰਵਾਜ਼ ਵਿਚ ਉਹ ਆਪਣੀ ਸੁਰਤਿ ਦੀ ਸ਼ਬਦ ਵੱਲ ਜਾ ਰਹੀ ਤੋਰ ਨੂੰ ਫ਼ਲਸਫ਼ੇ ਦੇ ਸਿਧਾਂਤ ਵਿਚ ਬਿਆਨਦੇ ਹਨ| ਜਿਸ ਵਿਚ ਉਹ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਇਕਸੁਰ ਹੁੰਦੇ ਹੋਏ (ਜਿਸ ਵਿਚ ਉਹਨਾਂ ਦੀ ਦਿਸ਼ਾ ਧਰਮਾਂ ਦੇ ਅੰਤਰੀਵ ਤੱਤ ਨਾਲ ਬਾ-ਵਾਸਤਾ ਹੈ ਅਤੇ ਉਹ ਧਰਤੀ ਦੇ ਵੱਖ-ਵੱਖ ਖਿੱਤਿਆਂ ‘ਤੇ ਰਹਿ ਰਹੇ ਲੋਕਾਂ ਦੇ ਸਾਂਝੇ ਰੂਹਾਨੀ ਤਾਲਾਂ ਦਾ ਸਾਰ ਵੀ ਲੱਭਦੇ ਹਨ), ਫ਼ਲਸਫ਼ੇ ਦੀਆਂ ਵਿਸਮਾਦੀ ਤਰੰਗਾਂ ਅਤੇ ਨਿਰੇ ਥਲ ਦੀ ਖੁਸ਼ਕੀ ਨੂੰ ਇਕੋ ਵੇਲੇ ਵੱਖ-ਵੱਖ ਸੱਭਿਆਚਾਰਾਂ ਦੇ ਅਨੁਭਵੀ ਰਸਾਂ ਵਿਚ ਪਛਾਣਦੇ ਹੋਏ ਅਤੇ ਆਪਣੀ ਰੂਹ ‘ਤੇ ਦੈਵੀ-ਅਨੁਭਵ ਦੀਆਂ ਵਿਸਮਾਦੀ ਲੋਰਾਂ ਨਾਲ ਸਾਹਿਤ-ਦਰਸ਼ਨ ਵਿਚ ਫ਼ਲਸਫ਼ੀ ਸੂਤਰ ਪੈਦਾ ਕਰਦੇ ਹਨ| ਜਿਸ ਵਿਚ ਉਹ ਤਰਕ ਅਤੇ ਨਿਸ਼ਚਿਤਤਾ ਦੁਆਰਾ ਜੜ੍ਹਤ ਹੋ ਚੁੱਕੀ ਮਾਨਸਿਕ ਇਕਾਈ ਨੂੰ ਭਾਈ ਵੀਰ ਸਿੰਘ ਦੇ ਸ਼ਬਦ-ਅਨੁਭਵੀ ਮੌਲਦੇ ਸਿਮਰਨ ਹੇਠ ਸੰਗਤ-ਅਨੁਭਵੀ ਦਿਸ਼ਾਵਾਂ ਨਾਲ ਪ੍ਰਸਾਰਿਤ ਕਰਦੇ ਹਨ|
  ਪ੍ਰੋ. ਪੂਰਨ ਸਿੰਘ ਇਤਿਹਾਸਕਾਰੀ ਦੇ ਫ਼ਲਸਫ਼ੇ ਪ੍ਰਤੀ ਸਿੱਕੇਬੰਦ ਸੂਤਰਾਂ ਦੀ ਸਥਾਪਤੀ ਕਰਦੇ ਹਨ| ਉਹਨਾਂ ਦੇ ਜੀਵਨ ਸਮੇਂ ਬਸਤੀਵਾਦੀ ਚਿੰਤਨ ਦੇ ਅਸਰ ਹੇਠ ਏਸ਼ੀਆ ਆਪਣੇ ਮੌਲਿਕ ਚਿੰਤਨ ਨੂੰ ਛੱਡ ਬੇਗਾਨਗੀ ਦੇ ਚਿੰਤਨ ਦੀ ਚਮਕ ਵਿਚ ਉਲਝ ਚੁੱਕਾ ਸੀ| ਬਸਤੀਵਾਦੀ ਚਿੰਤਨ ਦੀ ਇਕੈਹਰੀ ਪਰਤ ਪ੍ਰੋ. ਪੂਰਨ ਸਿੰਘ ਦੇ ਚਿੰਤਨ ਦੀ ਹਾਣ ਦੀ ਨਹੀਂ ਸੀ| ਇਤਿਹਾਸਕਾਰੀ ਦੀ ਸਮਝ ਵਿਚ ਮੁੱਖ ਨੁਕਤਾ ਬਸਤੀਵਾਦੀ ਚਿੰਤਨ ਹੈ| ਜਿਸ ਦਾ ਮੁੱਖ ਆਧਾਰ ਯੂਰਪ ਦਾ ਪੁਨਰ-ਜਾਗਰਤੀ ਕਾਲ ਹੈ| ਪੁਨਰ ਜਾਗਰਤੀ ਕਾਲ ਨੇ ਮਾਨਵਵਾਦ ਨੂੰ ਸਥਾਪਿਤ ਕਰਨ ਲਈ ਤਾਰਕਿਕਤਾ/ਵਸਤੂ-ਪਰਕਤਾ/ਵਿਗਿਆਨਕ ਵਿਆਖਿਆ ਉੱਤੇ ਕੇਂਦਰਿਤ ਕੀਤਾ, ਜਿਸ ਵਿਚ ਤੱਥਾਂ, ਘਟਨਾਵਾਂ ਤੇ ਕਾਰਣਾਂ ਦੀ ਵਧੇਰੇ ਅਹਿਮੀਅਤ ਬਣ ਜਾਂਦੀ ਹੈ| ਇਹਨਾਂ ਸੰਘਣੀਆਂ ਲੜੀਆਂ ਦੁਆਰਾ ਹੀ ਬਸਤੀਵਾਦੀ ਚਿੰਤਨ ਨੇ ਪਰ ਨੂੰ ਅਧੀਨ ਕਰਨ ਦੀ ਸਿਆਸਤ ਕੀਤੀ| ਬਸਤੀਵਾਦੀ ਸਿਰਜਕਾਂ ਨੇ ਯੂਰਪ ਤੋਂ ਅਲਹਿਦਾ ਦੇਸ਼ਾਂ ‘ਤੇ ਬਸਤੀਵਾਦ ਦੀ ਵਿਸਥਾਪਨਾ ਅਤੇ ਸਥਾਈ ਕਬਜ਼ੇ ਲਈ ਉਥੋਂ ਦੇ ਆਮ ਜੀਵਨ ਦੀ ਗਤੀ ਤੋਂ ਲੈ ਕੇ ਗਿਆਨ ਤੱਕ ਦੇ ਪਾਸਾਰਾਂ ਨੂੰ ਅਧੀਨਗੀ ‘ਚ ਲੈ ਲਿਆ| ਜਿਸ ਨਾਲ ਉਹਨਾਂ ਨੇ ਗੁਲਾਮ ਦੇਸ਼ਾਂ ਦੇ ਗਿਆਨ-ਗ੍ਰੰਥਾਂ ਨੂੰ ਆਪ-ਘੜੀ ਵਿਆਖਿਆ ਦੇ ਮੁਥਾਜ ਕਰ ਦਿੱਤਾ| ਇਸ ਧਾਰਨਾ ਦੀ ਸਥਾਪਨਾ ਲਈ ਉਨ੍ਹਾਂ ਨੇ ਮੁੱਖ ਤੌਰ ਤੇ ਪੁਨਰ-ਜਾਗਰਤੀ ਕਾਲ ਦੌਰਾਨ ਸਥਾਪਤ ਕੀਤੀ ਗਈ ਵਿਗਿਆਨ ਅਤੇ ਦਰਸ਼ਨੀ-ਵਿਖਿਆਨਾਂ ਨੂੰ ਆਧਾਰ ਬਣਾਇਆ| ਇਸ ਚਿੰਤਨ ਦੀ ਗਹਰੀ ਸਮਝ ਫਰਾਂਜ਼ ਫੈਨਨ, ਹੋਮੀ ਭਾਭਾ ਅਤੇ ਐੱਡਵਰਡ ਸਈਦ ਦੀਆਂ ਲਿਖਤਾਂ ਤੋਂ ਪ੍ਰਾਪਤ ਹੁੰਦੀ ਹੈ| ਬਸਤੀਵਾਦੀ ਸੰਸਥਾਪਕਾਂ ਨੇ ਵਿਗਿਆਨਕ ਵਿਆਖਿਆ ਦੇ ਜ਼ੋਰ ਨਾਲ ਲੋਕ-ਮਨਾਂ ‘ਤੇ ਕਬਜ਼ਾ ਕਰ, ਉਹਨਾਂ ਨੂੰ ਉਹਨਾਂ ਦੇ ਹੀ ਗ੍ਰੰਥਾਂ ਪ੍ਰਤੀ ਸ਼ੱਕੀ ਤੇ ਘ੍ਰਿਣਤ ਕਰ ਦਿੱਤਾ, ਜਿਸ ਨਾਲ ਉਹ ਵੀ ਆਪਣੇ ਗ੍ਰੰਥਾਂ ਦੀ “ਵਿਗਿਆਨਕ ਵਿਆਖਿਆ” ਵੱਲ ਤੁਰ ਪਏ| ਇਸ ਵਿਚ ਇਹ ਵੀ ਮੰਦਭਾਗਾ ਰਿਹਾ ਕਿ ਉਹਨਾਂ ਨੇ ਆਪਣੇ ਗ੍ਰੰਥਾਂ ਨੂੰ ਪੱਛਮ ਦੁਆਰਾ ਘੜੀਆਂ ਖੋਜ-ਵਿਧੀਆਂ (ਰeਸeਅਰਚਹ ਮeਟਹੋਦੋਲੋਗਇਸ) ਲਈ ਸ੍ਰੋਤ-ਪੁਸਤਕਾਂ (ਰeਡeਰeਨਚe-ਬੋਕਸ) ਤੱਕ ਸੀਮਤ ਕਰ ਲਿਆ| ਇਸੇ ਹੀ ਵਰਤਾਰੇ ਕਾਰਣ ਸਿੱਖ ਇਤਿਹਾਸਕਾਰੀ ਨੇ ਆਪਣਾ ਲੰਬਾ ਸਮਾਂ ਅਤੇ ਊਰਜਾ ਇਸੇ ਅਭਿਆਸ ਵਿਚ ਲਗਾ ਦਿੱਤਾ ਬਸ਼ਰਤੇ ਕਿ ਇਹ ਵਿਆਖਿਆ ਦਾ ਕੋਈ ਆਪਣਾ ਪ੍ਰਬੰਧ ਉਸਾਰਦੇ, ਜੋ ਕਿ ਸਿੱਖ ਚਿੰਤਨ ਦੀ ਮੂਲ ਆਤਮਾ ਵਿਚੋਂ ਉਜਾਗਰ ਹੁੰਦਾ| ਉਪਰੋਕਤ ਸੋਚ-ਪ੍ਰਬੰਧ ਨੂੰ ਸਿੱਖ ਇਤਿਹਾਸਕਾਰੀ ਨੇ ੧੯ਵੀਂ ਸਦੀ ਦੇ ਪਿਛਲੇ ਅੱਧ ਤੋਂ ਸ਼ਿੱਦਤ ਨਾਲ ਸਵੀਕਾਰ ਕੀਤਾ ਹੈ, ਜੋ ਕਿ ਅੱਜ ਵੀ ਰਵਾਂ ਹੈ| 
  ਦੂਸਰੀ ਗੱਲ, ਇਸੇ ਚਿੰਤਨ ਦੁਆਰਾ ਸੀਮਤ ਘੇਰੇ ਵਿਚ ਕੀਤੀ ਵਿਆਖਿਆ ਨਾਲ ਗੁਰਬਾਣੀ ਅਤੇ ਸਿੱਖ-ਅਭਿਆਸ ਦੀ ਵਿਆਖਿਆ ਵਿਚ ਵੱਡੀਆਂ ਉਲਝਣਾਂ ਪੈਦਾ ਹੋ ਗਈਆਂ ਹਨ| ਜਿੱਥੇ ਇਕ ਪਾਸੇ ਇਹਨਾਂ ਉਲਝਣਾਂ ਦੇ ਹੱਲ ਲਈ ਸਿੱਖ ਇਤਿਹਾਸਕਾਰੀ ਨੇ ਵਿਆਖਿਆਕਾਰੀ ਲਈ ਆਪਣਾ ਪੈਰਾਡਾਈਮ ਸਿਰਜਣਾ ਹੈ, ਉੱਥੇ ਦੂਸਰੇ ਪਾਸੇ ਨਸਲੀ ਅਤੇ ਕਬੀਲੀਆਈ ਚੇਤਨਾ (ਜੋ ਕਿ ਉਤਰ-ਬਸਤੀਵਾਦ ਦੇ ਆਧਾਰਾਂ ‘ਤੇ ਫਿਰ ਤੋਂ ਅਰਾਜਕਤਾ ਫੈਲਾਉਣ ਅਤੇ ਇੰਦ੍ਰਿਆਵੀ ਸੁੱਖ ਦੀ ਸਥਾਪਨਾ ਲਈ ਵਿਆਖਿਆ-ਸ਼ਾਸ਼ਤਰ ਨੂੰ ਵੱਖੋ-ਵੱਖਰੇ ਚਿੰਨ੍ਹਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ) ਦੇ ਹੱਲ ਲਈ ਸਿੱਖ ਚਿੰਤਕਾਂ ਨੂੰ ਦੋਹਰੀ ਮੁਸ਼ੱਕਤ/ਘਾਲ ਕਰਨੀ ਪੈਣੀ ਹੈ| ਪ੍ਰੋ. ਪੂਰਨ ਸਿੰਘ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਸਿੱਖ-ਇਤਿਹਾਸ ਆਧੁਨਿਕ ਆਧਾਰਾਂ ‘ਤੇ ਨਹੀਂ ਲਿਖਿਆ ਗਿਆ| ਉਹ ਸਿੱਖੀ ਦੀ ਆਤਮਾ (ਸ਼ਪਰਿਟਿ ੋਡ ਟਹe ਸ਼ਕਿਹ) ਵਿਚ ਕਹਿੰਦੇ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਿੱਖ ਇਤਿਹਾਸ ਹੈ, ਜਿਸਨੂੰ ਆਧੁਨਿਕ ਆਧਾਰਾਂ ਤੇ ਨਹੀਂ ਲਿਖਿਆ ਜਾ ਸਕਦਾ’| ਇਸ ਇਸ਼ਾਰਾ ਉਪਰੋਕਤ ਸਮੱਸਿਆ ਦੇ ਹੱਲ ਲਈ ਮਹੱਤਵਪੂਰਨ ਸੂਤਰ ਹੈ|
  ਬਸਤੀਵਾਦੀ ਚਿੰਤਨ, ਜਿਸਦਾ ਮੁਖ ਆਧਾਰ ਤਰਕ ਅਤੇ ਵਿਗਿਆਨ ਸੀ, ਇਕ ਦਿਸ਼ਾ ਵਿਚ ਬਹੁਤ ਮਹੱਤਵਪੂਰਨ ਵੀ ਹੈ ਕਿਉਂਕਿ ਨਿਸ਼ਚਿਤਤਾ ਦੇ ਜਿਸ ਸਿਧਾਂਤ ਰਾਹੀਂ ਪੱਛਮ ਅਤੇ ਖਾਸ ਕਰਕੇ ਯੂਰਪ (ਜਿਸ  ਵਿਚ  ਚਿੱਟੇ ਰੰਗ  ਦੀ  ਨਸਲ  (white race)  ਆਪਣੀ  ਨਸਲ  ਨੂੰ  ਆਧਾਰ  ਬਣਾ  ਕੇ  ਜ਼ਿੰਦਗੀ  ਅਤੇ ਇਸ  ਨਾਲ  ਸੰਬੰਧਤ ਵਿਆਖਿਆ  ਦੇ  ਪੈਟਰਨ  ਅਤੇ  ਢਾਂਚੇ  ਉਸਾਰ  ਰਹੀ  ਸੀ|) ਵਿਆਖਿਆ ਨੂੰ ਨਿਸ਼ਚਿਤ ਕਰ ਰਿਹਾ ਸੀ, ਪੰਜਾਬ ਦੀ ਧਰਤੀ ‘ਤੇ ਉਸਦਾ ਪ੍ਰਭਾਵ ਮੁਖ ਤੌਰ ‘ਤੇ ਸਿੰਘ ਸਭਾ ਅਤੇ ਇਸਦੇ ਨਾਲ ਸੰਬੰਧਤ ਧਾਰਾਵਾਂ ਨੇ ਕਬੂਲਿਆ| ਉਸਦਾ ਮੁਖ ਕਾਰਣ ਸੀ ਕਿ ਉਪਰੋਕਤ ਸਿਧਾਂਤ ਖੰਡਿਤ-ਮਨ ਪਰਵਾਹ ਅਤੇ ਵਿਚਲਿਤ ਹੋਏ ਸਮੁੱਚੇ ਨਾੜ-ਪ੍ਰਬੰਧ ਨੂੰ ਇਕ ਦਿਸ਼ਾ ਵਿਚ ਇਕਸੁਰ ਕਰਨ ਦਾ ਯਤਨ ਕਰਦਾ ਹੈ| ਜੋ ਕਿ ਇਕ ਦਿਸ਼ਾ ਵਿਚ ਸਕਾਰਤਮਕ ਵੀ ਹੈ ਕਿਉਂਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੱਖੀ ਚੇਤਨਾ ਅਤੇ ਇਸਦੇ ਅਵਚੇਤਨ ਮਨ ਦੇ ਸਗਲੇ ਫੈਲਾਵਾਂ ਨੂੰ ਕਿਸੇ ਵੱਡੀ ਅਤੇ ਸਖ਼ਤ ਮਿਹਨਤ ਨਾਲ ਹੀ ਦਿਸ਼ਾ-ਸੇਧਿਤ ਕੀਤਾ ਜਾ ਸਕਦਾ ਹੈ| ਇਸੇ ਕਰਕੇ ਆਧੁਨਿਕਤਾ ਦੀ ਸਮੁੱਚੀ ਯੋਜਨਾ (project)) ਤਰਕ ਅਤੇ ਵਿਗਿਆਨ ਦੇ ਆਧਾਰ ‘ਤੇ ਵਿਆਖਿਆ, ਜੋ ਕਿ ਸਿੱਧ ਕੀਤੀ ਜਾ ਸਕੇ, ‘ਤੇ ਹੀ ਕੇਂਦਰਿਤ ਕੀਤਾ ਗਿਆ| ਕਿਉਂਕਿ ਇਹ ਸਿਧਾਂਤ ਅਤੇ ਵਿਧੀਆਂ ਆਖ਼ਰੀ ਅਤੇ ਸਥਾਈ ਨਹੀਂ ਸਨ, ਇਸ ਲਈ ਇਹਨਾਂ ਵਿਚਲੀ ਸੰਕਲਪਿਕ-ਖੁਸ਼ਕੀ, ਬੇਰਸੀ ਅਤੇ ਘਾਟ ਨਾਲ ਹੀ ਮੌਜੂਦ ਸੀ| ਸਿੰਘ ਸਭਾ ਨੇ ਭਾਵੇਂ ਇਹ ਪ੍ਰਭਾਵ ਭੋਲੇ-ਭਾਵ ਅਤੇ ਅਵਚੇਤਨ ਹੀ ਕਬੂਲਿਆ ਅਤੇ ਇਸਨੂੰ ਸਿੱਖ-ਵਿਆਖਿਆ ਲਈ ਨਿਸ਼ਚਤ ਕੀਤਾ ਪਰ ਉਹ ਇਸ ਸਿਧਾਂਤ ਅਤੇ ਵਿਧੀ-ਵਿਧਾਨ ਦੇ ਸੰਕਲਪਿਕ-ਚੌਖ਼ਟੇ ਅਤੇ ਅਨੁਸ਼ਾਸ਼ਨ ਨੂੰ ਸਮੁੱਚੇ ਰੂਪ ਵਿਚ ਨਾ ਸਮਝਦੇ ਹੋਏ ਆਪਣੀ ਸ਼ਰਧਾ ਅਤੇ ਉਪਰੋਕਤ ਸੰਕਲਪ-ਆਧਾਰਤ ਵਿਆਖਿਆ ਵਿਚ ਅਗਰਸਰ ਰਹੇ| ਇਸੇ ਅਭਿਆਸ ਵਿਚੋਂ ਪ੍ਰੋ. ਸਾਹਿਬ ਸਿੰਘ ਦੀ ਘਾਲ-ਕਮਾਈ ਵਿਚੋਂ ਵਿਆਕਰਣਕ-ਆਧਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਹਮਣੇ ਆਉਂਦਾ ਹੈ| ਇਸ ਟੀਕੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਇਕ ਸ਼ਬਦ ਦੀ ਵਿਆਖਿਆ, ਦੂਜੇ ਸ਼ਬਦਾਂ ਅਤੇ ਸਮੁੱਚੀ ਬਾਣੀ ਦੀ ਇਕਸੁਰਤਾ ਵਿਚ ਹੋਈ ਹੈ| ਸਾਹਿਬ ਸਿੰਘ ਦਾ ਪ੍ਰਮੁੱਖ ਯਤਨ ਆਪ-ਹੁਦਰੇ ਪਾਸਾਰਾਂ ਨੂੰ ਨਜਿੱਠ ਬੱਝਵੀਂ ਸੰਰਚਨਾ ਵਾਲੀ ਵਿਆਖਿਆ ਕਰਨਾ ਸੀ| ਸਿੱਖ ਵਿਆਖਿਆ-ਸ਼ਾਸ਼ਤਰ ਦੀ ਨਵੀਂ ਬਣਤਰ ਲਈ ਵੀ ਇਸ ਟੀਕੇ ਦੀ ਇਕਸੁਰਤਾ ਅਤੇ ਬੱਝਵੀਂ ਸੰਰਚਨਾ ਦੀ ਦਿਸ਼ਾ ਮਹੱਤਵਪੂਰਣ ਰਹੇਗੀ|
  à ਦੀ ਖੁੱਲੀ੍ਹ ਹੋਈ ਕਾਰ („ ) ਵਿਆਖਿਆ ਦੇ ਵਿਗਸਦੇ ਅਤੇ ਮੌਲਦੇ ਹੋਏ ਰਾਹਾਂ ਦੀ ਸੂਚਕ ਹੈ, ਜਿਸ ਅਨੁਸਾਰ ਸਿੱਖ-ਅਨੁਭਵ ਵਿਚ ਮਨੁੱਖ ਨੂੰ ਉਸ ਦੁਆਰਾ ਗੁਰੂ-ਪ੍ਰੇਮ ਦੀ ਅਨੰਤ ਖੇਡ ਵਿਚ ਤਜ਼ਰਬਾ (experiment) ਕਰਨ ਲਈ ਆਗਿਆ ਦਿੱਤੀ ਗਈ ਹੈ, ਜਿਸ ਮੁਤਾਬਕ ਮਨੁੱਖ ਆਪਣੇ ਵਿਗਾਸ ਲਈ ਆਪਣੀ ਸੁਰਤਿ ਦੀ ਪਰਵਾਜ਼ ਵਿਚ ਪ੍ਰੇਮ-ਖੇਡਾਂ ਖੇਡ ਸਕਦਾ ਹੈ| ਇਸ ਅਨੁਸਾਰ ਇਕੋ ਸਮੇਂ ਮਰਿਯਾਦਾ ਵਿਚ ਰਹਿਣ ਅਤੇ ਮਉਲਣ ਦੇ ਅਨੁਭਵ ਇਕੱਠੇ ਚਲਦੇ ਹਨ| ਦੇਹ ਵਿਸਮਾਦ ਦੇ ਜਸ਼ਨ ਅਤੇ ਚੌਂਕੜੇ ਦੇ ਅਨੁਭਵ ਵਿਚ ਇਕਸਾਰ ਵਿਗਸਦੀ ਹੈ| ਕਿਸੇ ਇਕ ਲਈ ਵਖਰੀ ਘਾਲ ਦੀ ਜ਼ਰੂਰਤ ਨਹੀਂ ਹੈ| ਇਹ ਹੀ ਪੂਰਨ ਸਿੰਘ ਹੈ, ਜੋ ਕਿ ਆਪਣੀਆਂ ਰਚਨਾਵਾਂ ਵਿਚ ਇਸ ਤਰ੍ਹਾਂ ਦੀਆਂ ਦਿਸ਼ਾਵਾਂ ਨੂੰ ਇਕਸੁਰ ਕਰ ਰਿਹਾ ਹੁੰਦਾ ਹੈ| ਉਹਨਾਂ ਦੁਆਰਾ ਕੀਤੀ ਵਿਆਖਿਆ ਅਨੇਕਤਾ ਦੇ ਅਨੰਤ ਪਾਸਾਰਾਂ ਵਿਚ ਸਿੱਖ-ਅਨੁਭਵ ਦੀ ਮਉਲਦੀ ਹੋਈ ਵਿਆਖਿਆ ਹੈ, ਜੋ ਕਿ ਖੜੋਤਮਈ ਜਾਂ ਜੜ੍ਹਤ (frozen) ਹੋ ਚੁੱਕੀ ਨਹੀਂ ਹੈ| ਇਸੇ ਲਈ ਉਹ ‘ਜਪੁ’ ਬਾਣੀ ਦੇ ਟੀਕੇ ਵਾਰ-ਵਾਰ ਕਰ ਰਿਹਾ ਹੈ ਅਤੇ ਲਗਾਤਾਰ ਕਰਨਾ ਚਾਹੁੰਦਾ ਹੈ|
  ਪ੍ਰੋ. ਪੂਰਨ ਸਿੰਘ ਦੇ ਚਿੰਤਨ ਵਿਚ ਇਹ ਮਹੱਤਵਪੂਰਨ ਨੁਕਤਾ ਹੈ ਕਿ ਉਹ ਵਿਆਖਿਆ-ਸ਼ਾਸ਼ਤਰ ਦੇ ਸੰਦਰਭ ਵਿਚ ‘ਸਾਖੀ’ ਦੇ ਸਿਧਾਂਤੀਕਰਨ ਨਾਲ ਵਿਆਖਿਆ ਦੇ ਅਨਿਕ-ਪੈਟਰਨ ਵਾਲੀ ਵਿਆਖਿਆ ਦਾ ਸਿਧਾਂਤੀਕਰਨ ਕਰਦੇ ਹਨ| ਉਹ ਭਾਈ ਕਾਨ੍ਹ ਸਿੰਘ ਰਚਿਤ ‘ਹਮ ਹਿੰਦੂ ਨਹੀਂ’ ਵਾਲੀ ਸਿੱਖ-ਵਿਆਖਿਆ ਨੂੰ ਨਹੀਂ ਸਵੀਕਾਰਦੇ ਸਗੋਂ ਰਹੱਸ ਦੇ ਵੱਖੋ-ਵੱਖਰੇ ਮੌਲਦੇ ਅਨੁਭਵਾਂ ਨੂੰ ਸਿੱਖ ਅਨੁਭਵ ਵਿਚ ਰਚਿਆ ਵੇਖਦੇ ਹਨ| ਇਸੇ ਲਈ ਉਸਨੂੰ ਮੁਹੰਮਦ ਸਾਹਿਬ ਦੇ ਅਨੁਯਾਈ, ਵਾਲਟ ਵਿਟਮੈਨ ਅਤੇ ਰਾਂਝਾ ਸਿੱਖ ਵਿਖਾਈ ਦਿੰਦੇ ਹਨ| ਸਿੱਖ ਵਿਆਖਿਆ-ਸ਼ਾਸ਼ਤਰ ਦੀ ਉਸਾਰੀ ਲਈ ਉਹ ਜੀਵਨੀ-ਚਿੰਤਨ ਨੂੰ ਇਕ ਨੁਕਤੇ ਵਜੋਂ ਪੇਸ਼ ਕਰਦੇ ਹਨ, ਜੋ ਕਿ ਸਿੱਖ ਇਤਿਹਾਸਕਾਰੀ ਲਈ ਵੀ ਇਕ ਅਹਿਮ ਸੂਤਰ ਹੈ| ਬੁੱਧਘੋਸ਼ ਦੁਆਰਾ ਰਚਿਤ ਬੁੱਧ ਦੀਆਂ ਜੀਵਨ ਸਾਖੀਆਂ ਅਤੇ ਚਿੰਤਨ ਦੀ ਨਿਆਂਈ ਪ੍ਰੋ. ਪੂਰਨ ਸਿੰਘ ਪੂਰਬੀ ਚਿੰਤਨ ਵਿਚਲੇ ਅਨੁਭਵ ਦੀ ਨਿਰੰਤਰਤਾ ਕਰਵਾਉਂਦੇ ਹੋਏ ਸਾਖੀ ਦੇ ਦੈਵੀ-ਅਨੁਭਵ ਅਤੇ ਚੋਜ ਨੂੰ ਸਾਹਿਤ ਵਿਚ ਪੁਨਰ-ਪ੍ਰੀਭਾਸ਼ਤ ਕਰਨ ਦਾ ਤਾਣ ਲਾਉਂਦੇ ਹਨ| ਉਹ ਗੁਰੂ-ਜੀਵਨ ਦੇ ਦ੍ਰਿਸ਼ਾਂ ਨੂੰ ਸਾਖੀ-ਰਮਜ਼ ਦੇ ਅਨੁਭਵ ਦੁਆਰਾ ਲਿਖਦੇ ਹਨ, ਜੋ ਕਿ ਸਿੱਖ-ਚਿੰਤਨ ਦਾ ਇਕ ਅਹਿਮ ਨੁਕਤਾ ਹੈ| ਜਿਸ ਰਾਹੀਂ ਸਿੱਖ ਅਨੁਭਵ, ਵਿਸ਼ਵ ਵਿਆਖਿਆ-ਸ਼ਾਸ਼ਤਰ ਦੇ ਚਿੰਤਨ ਵਿਚ ਆਪਣਾ ਚਿੰਤਨ ਸ਼ਾਮਲ ਕਰੇਗਾ| ਪ੍ਰੋ. ਪੂਰਨ ਸਿੰਘ ਦੀਆਂ ਅਜਿਹੀਆਂ ਲਿਖਤਾਂ ਪ੍ਰਤੀ ਡਾ. ਗੁਰਭਗਤ ਸਿੰਘ ਦਾ ਨਜ਼ਰੀਆ ਹੈ ਕਿ ਪ੍ਰੋ. ਪੂਰਨ ਸਿੰਘ ਆਪਣੀ ਲਿਖਤ ਲਈ ਧਾਰਮਿਕ ਜੀਵਨੀ-ਸਾਹਿਤ (hagiology) ਨੂੰ ਚੁਣਦੇ ਹਨ| ਇਸ ਸੰਕਲਪ ਰਾਹੀਂ ਉਹ ਆਪਣੇ ਸਾਹਿਤ ਵਿਚ ਇਸ ਤਰ੍ਹਾਂ ਦੇ ਨਾਇਕ ਸਿਰਜ ਰਹੇ ਸਨ, ਜੋ ਕਿ ਪੱਛਮੀ ਸਾਹਿਤ ਵਿਚਲੇ ਨਾਇਕ ਤੋਂ ਇਕ ਪਾਸੇ ਤਾਂ ਭਿੰਨ ਹੈ ਅਤੇ ਦੂਜੇ ਪਾਸੇ ਉਸਦਾ ਆਪਾ ਕਿਸੇ ਦੇ ਅਧੀਨ ਨਾ ਹੋ ਕੇ ਬ੍ਰਹਿਮੰਡੀ ਹੈ|
  ਪ੍ਰੋ. ਪੂਰਨ ਸਿੰਘ ਦੁਆਰਾ ਕੀਤੇ ਗਏ ਅਨੁਵਾਦ, ਅਨੁਵਾਦ-ਕਲਾ ਦੇ ਸਿਖ਼ਰੀ ਅਨੁਭਵਾਂ ਵਾਲੇ ਹਨ| ਪੰਜਾਬੀ ਵਿਚ ਅਨੁਵਾਦ ਹੋਈਆਂ ਰਚਨਾਵਾਂ ਦੇ ਇਤਿਹਾਸ ਵਿਚ ਇਹਨਾਂ ਦੁਆਰਾ ਕੀਤੇ ਗਏ ਅਨੁਵਾਦ ਆਪਣੇ ਅਨੁਭਵ, ਸ਼ੈਲੀ ਅਤੇ ਅੰਦਾਜ਼ ਸਦਕਾ ਵਿਲੱਖਣ ਵਿਖਾਈ ਦੇਣਗੇ| ਅਨੁਵਾਦ ਕੀਤੀਆਂ ਰਚਨਾਵਾਂ ਦੇ ਰਚਣਹਾਰਿਆਂ ਦੇ ਸੁਰਤੀ-ਮੁਕਾਮ ਤੀਕ ਪਹੁੰਚ ਕੇ, ਉਹਨਾਂ ਦੀ ਸੁਰਤਿ-ਉਡਾਰੀਆਂ ਨੂੰ ਪੰਜਾਬੀ ਦੇ ਪਾਠਕਾਂ ਤੱਕ ਲੈ ਆਉਣਾ ਪੂਰਨ ਸਿੰਘ ਦਾ ਕਮਾਲ ਹੈ| ਉਹਨਾਂ ਦੁਆਰਾ ਕੀਤੇ ਅਨੁਵਾਦਾਂ ਵਿਚੋਂ ਟਾਲਸਟਾਏ ਦੀ ਰਚਨਾ (Resurrection) ਬਾਰੇ ਉਹਨਾਂ ਦੀ ਧਰਮ-ਪਤਨੀ ਮਾਇਆ ਦੇਵੀ ਦੀ ਟਿਪਣੀ ਹੈ ਕਿ,"ਟਾਲਸਟਾਏ ਦੀ ਰਚਨਾ ਦਾ ਪੰਜਾਬੀ ਵਿਚ ਤਰਜਮਾ ਕੀਤਾ ਅਤੇ ਨਾਂ ਮੋਇਆਂ ਦੀ ਜਾਗ ਰਖਿਆ| ਇੰਨੀ ਵੱਡੀ ਕਿਤਾਬ ਨੂੰ ਸਿਰਫ਼ ਅਠਾਰਾਂ ਦਿਨਾਂ ਵਿਚ ਖਤਮ ਕਰ ਦਿੱਤਾ| ਇਹ ਕਿਤਾਬ ਮੁਰੱਬਿਆਂ ਵਿਚ ਲਿਖੀ ਗਈ ਸੀ| ਉਸ ਵਕਤ ਅਸੀਂ ਸਾਰੇ ਉਥੇ ਹੀ ਸਾਂ| ਜਿਸ ਮੇਜ਼ ਤੇ ਰੱਖ ਕੇ ਲਿਖਦੇ ਸਨ ਉਹ ਮੇਜ਼ ਹਿਲੂੰ ਹਿਲੂੰ ਕਰਦਾ ਸੀ, ਦੀਵੇ ਦੀ ਰੋਸ਼ਨੀ ਵੀ ਕੋਈ ਤੇਜ਼ ਨਹੀਂ ਸੀ| ਉਹ ਜਿਸਮ ਤੋਂ ਬਾਹਰ ਹੋ ਕੇ ਲਿਖਦੇ ਤੇ ਪੜ੍ਹਦੇ ਸਨ ਇਸ ਲਈ ਥਕੇਵਾਂ ਕਦੀ ਨਹੀਂ ਸੀ ਮਹਿਸੂਸ ਕੀਤਾ”|
  ਪ੍ਰੋ. ਪੂਰਨ ਸਿੰਘ ਦਾ ਅਨੁਭਵੀ-ਚਿੰਤਨ ਸੁਰਤਿ ਦੇ ਦੇਸਾਂ ਤੋਂ ‘ਸਬਦ’ ਦੇ ਅਸਗਾਹੀ ਪੈਂਡਿਆਂ ਦੀ ਪਰਵਾਜ਼ ਹੈ| ਇਸ ਮੁਕਾਮ ਵਿਚ ਸੁਰਤਿ ਨੂੰ ‘ਸ਼ਬਦ’ ਦੇ ਅੰਗ-ਸੰਗ ਮੰਨਦਾ ਹੋਇਆ ਉਹ ਅਨੁਭਵ ਦੀ ਕਾਲ-ਘੜੀ ਵਿਚ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਅਤੇ ਵਿਆਖਿਆਵਾਂ ਸਥਾਪਤ ਕਰਨ ਵਾਲਾ ਚਿੰਤਕ ਹੈ| ਇਤਿਹਾਸ ਦੇ ਫ਼ਲਸਫ਼ੇ ਵਿਚ ‘ਸਾਖੀ-ਨੇਮ’ ਵਿਚਲੀ ਜੁਗਤਿ ਨਾਲ ਇਤਿਹਾਸ ਨੂੰ ਵਾਚਣ/ਪਰੋਖਣ ਦੇ ਸੂਤਰ ਇਹਨਾਂ ਦੀਆਂ ਲਿਖਤਾਂ ਵਿਚ ਪਾਕੀਜ਼ਗੀ ਅਤੇ ਪਕਿਆਈ ਨਾਲ ਸਾਹਮਣੇ ਆਉਂਦੇ ਹਨ| ਇਹਨਾਂ ਦੀਆਂ ਰਚਨਾਵਾਂ ‘ਅਸਮਾਨਿ ਕਿਆੜਾ ਛਿਕਿਓਨੁ’ ਦੇ ਅਨੁਭਵ ਦੀ ਯਾਤਰਾ ਹਨ| ਜਿਸ ਵਿਚ ਸਿੱਖ-ਜੀਵਨ ਦੇ ਅਨੰਤ ਫੈਲਾਵਾਂ ਦੇ ਸਿੱਕੇਬੰਦ, ਫ਼ਲਸਫ਼ੀ ਅਤੇ ਪ੍ਰੇਰਨਾਮਈ ਪਹਿਲੂ ਹਨ| 
  ਪ੍ਰੋ. ਪੂਰਨ ਸਿੰਘ ਦੀ ਸਾਹਿਤ-ਰਚਨਾ ਜੀਵਨ ਦੇ ਵਿਵਧ-ਪਾਸਾਰਾਂ ਤੇ ਬਹੁਲਤਾਵਾਦੀ ਅਭਿਆਸ ਲਈ ਮਹੱਤਵਪੂਰਨ ਹੈ| ਬਸਤੀਵਾਦੀ ਚਿੰਤਨ ਦੇ ਸਥਾਪਤ ਹੋ ਰਹੇ ਆਦਰਸ਼ਾਂ ਅਤੇ ਤਣਾਵਾਂ ਦਰਮਿਆਨ ਪੂਰਬੀ ਚਿੰਤਨ ਦੀ ਆਤਮਾ ਦਾ ਪ੍ਰਕਾਸ਼ ਕਰਕੇ ਭਾਈ ਵੀਰ ਸਿੰਘ ਦੇ ਸਿਮਰਨਮਈ ਆਦਰਸ਼ ਦੀ ਪ੍ਰੇਰਨਾ ਅਤੇ ਛਾਂ ਹੇਠ ਪੂਰਨ ਸਿੰਘ ਉਸਦੇ ਸੁਹਜਮਈ, ਸਭਿਆਚਾਰਕ, ਦਾਰਸ਼ਨਿਕ ਅਤੇ ਰਾਜਨੀਤਿਕ ਪਾਸਾਰ ਸਿਰਜਦਾ ਹੈ| ਇਸ ਤਰ੍ਹਾਂ ਉਹ ਭਾਰਤੀ ਸਮਾਜ ਤੇ ਚਿੰਤਨ ਦੇ ਬਸਤੀਵਾਦੀ ਜਕੜ ਵਿਚ ਜਾਣ ਦੀ ਪ੍ਰਕਿਰਿਆ ਨੂੰ ਸ੍ਰੀ ਅਰਬਿੰਦੂ, ਮੁਹੰਮਦ ਇਕਬਾਲ ਅਤੇ ਭਾਈ ਵੀਰ ਸਿੰਘ ਵਾਂਗ, ਰੋਕਣ ਅਤੇ ਉਸਦੇ ਸਮਾਨੰਤਰ ਪੂਰਬੀ ਚਿੰਤਨ ਦੇ ਅਨੁਭਵ ਅਤੇ ਸੰਰਚਨਾਵਾਂ ਨੂੰ ਪੇਸ਼ ਕਰਦਾ ਹੈ| ਉਸ ਤੋਂ ਬਾਅਦ ਪੰਜਾਬੀ ਸਾਹਿਤ-ਚਿੰਤਨ ਅਤੇ ਸਾਹਿਤ-ਸਿਰਜਨਾ ਨੇ ਪੂਰਨ ਸਿੰਘ ਦੀਆਂ ਖ਼ੂਬੀਆਂ ਨੂੰ ਵਰਤਦੇ ਹੋਏ ਵੀ ਪੂਰਬੀ ਚਿੰਤਨ ਦੀ ਆਤਮਾ ਦੀ ਥਾਂ ਅਤਾਪਣੇ ਸਮਾਜਕ-ਮਨੋਵਿਗਿਆਨ ਨੂੰ ਦਾਰਸ਼ਨਿਕ ਦਰਜਾ ਦੇਣ ਦੇ ਸਫ਼ਲ-ਅਸਫ਼ਲ ਜ਼ਤਨ ਕੀਤੇ ਹਨ| ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਦੇ ਠੀਕ ਅਧਿਐਨ ਹੋਣ ਨਾਲ ਹੇਠ ਲਿਖੀਆਂ ਮਹੱਤਵਪੂਰਨ ਦਿਸ਼ਾਵਾਂ ਦੇ ਉਭਰਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ:

  A ਨਵ-ਬਸਤੀਵਾਦੀ ਅਤੇ ਸਮਾਜਵਾਦੀ ਸੰਰਚਨਾਵਾਂ ਅਤੇ ਅਭਿਆਸਾਂ ਦੇ ਸਮਾਨੰਤਰ ਪੂਰਬੀ ਆਤਮਾ ਵਿਚੋਂ ਜੀਵਨ ਦੇ ਸਗਲੇ ਪਾਸਾਰਾਂ ਨੂੰ ਪੇਸ਼ ਕਰਦੀਆਂ ਸੰਰਚਨਾਵਾਂ ਦੇ ਉਭਰਣ ਦੀ ਸੰਭਾਵਨਾ|

  a ਸਮਾਜਕ-ਮਨੋਵਿਗਿਆਨ ਦੇ ਉਲਾਰਾਂ `ਚੋਂ ਉਸਾਰੀ ਦਾਰਸ਼ਨਿਕਤਾ ਦੀ ਰਾਜਨੀਤੀ ਤੋਂ ਪੂਰਨ ਸਿੰਘ ਦੀ ਪੂਰਬੀ ਅਨੁਭਵ ਦੀ ਸਵੱਛਤਾ `ਚੋਂ ਪੈਦਾ ਹੋਈ ਸੁਹਜ ਦੀ ਦਿਸ਼ਾ, ਸਭਿਆਚਾਰਕ ਸੂਝ, ਭਾਸ਼ਾ ਅਤੇ ਗਿਆਨ ਦੀ ਵਿਸ਼ਵ-ਵਿਆਪਕਤਾ ਨੂੰ ਮੁਕਤ ਕਰਾਉਣ ਦੀ ਸੰਭਾਵਨਾ|

  e. ਚਿੰਤਨ ਦੀ ਉਪਰੋਕਤ ਰਾਜਨੀਤੀ ਦੀ ਪਛਾਣ/ਮੁਕਤੀ ਅਤੇ ਗੰਭੀਰ ਚਿੰਤਨ ਦੀ ਨਿਰਮਲ-ਧਾਰਾ ਦੀ  ਨਿਰੰਤਰਤਾ ਦੇ ਉਭਰਣ ਦੀ ਸੰਭਾਵਨਾ|

  ਪ੍ਰੋ. ਪੂਰਨ ਸਿੰਘ ਜਿਹੇ ‘ਰੋਸ਼ਨ-ਜ਼ਮੀਰ’ ਜ਼ਿਹਨ ਧਰਤੀਆਂ ਨੂੰ ਸਦੀਆਂ ਦੀ ਮੁਸ਼ੱਕਤ ਨਾਲ ਮਿਲਦੇ ਹਨ| ਇਸਦੇ ਨਾਲ ਇਹ ਵੀ ਕੋਈ ਕਾਲ ਦਾ ਹੀ ਵਰਤਾਰਾ ਹੈ ਕਿ ਜਿੰਨੀ ਜਿਆਦਾ ਬੇਅਦਬੀ, ਨਿਰਾਦਰ ਅਤੇ ਗੁਸਤਾਖ਼ੀ ਪੰਜਾਬ ਦੇ ਲੋਕਾਂ ਨੇ ਆਪਣੇ ‘ਜੀਨੀਅਸ’ ਦੀ ਕੀਤੀ ਹੈ, ਉਨੀ ਧਰਤੀ ਦੇ ਕਿਸੇ ਵੀ ਕੋਨੇ ‘ਤੇ ਨਹੀਂ ਹੋਈ| ਪਰ ਜਿਵੇਂ ਪਹਾੜਾਂ ਦੀ ਹਿੱਕ ‘ਚੋਂ ਉੱਗ ਪੈਣ ਵਾਲੇ ਫੁੱਲ ਨੂੰ ਸਗਲ ਕਾਇਨਾਤ ਦਾ ਭੇਦ ਪੈ ਜਾਂਦਾ ਹੈ, ਉਸੇ ਤਰ੍ਹਾਂ ਸਪਤ-ਸਿੰਧੂ ਦੇ ਵਿਦਿਆਰਥੀਆਂ ਦੁਆਰਾ ਅੱਜ ਦੇ ਸਮੇਂ ਵਿਚ ਆਪਣੀ ‘ਜੀਨੀਅਸ’ ਦੀ ਪਛਾਣ ਕਰ ਲੈਣਾ ਸੁਭਾਗੀ ਘੜੀ ਹੈ| ਸਪਤ-ਸਿੰਧੂ ਦੇ ਵਿਦਿਆਰਥੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਬੇਗਾਨਗੀ ਦੀ ਵਿਆਖਿਆ ਅਤੇ ਇਕਪੱਖੀ ਨਿਸ਼ਚਿਤ ਕੀਤੇ ਸਾਹਿਤ ਦਾ ਸੰਤਾਪ ਭੋਗਿਆ ਹੈ| ਪਰ ਹੁਣ ਉਸਦੀਆਂ ਸਿਦਕੀ ਪੀੜਾਂ ਨੂੰ ਫੁੱਲ ਪੈ ਗਏ ਹਨ| ਫ਼ਲਸਫ਼ਾ, ਸਾਹਿਤ-ਸ਼ਾਸ਼ਤਰ, ਕਾਵਿ-ਸ਼ਾਸ਼ਤਰ, ਸੰਗੀਤ-ਸ਼ਾਸ਼ਤਰ ਅਤੇ ਜ਼ਿੰਦਗੀ ਦੀ ਨਾਜ਼ ਦੇ ਸੁਹਜਮਈ ਪਸਾਰਿਆਂ ਦੇ ਚਿੰਤਨ ਅਤੇ ਸਿਧਾਂਤੀਕਰਨ ਵਿਚ ਉਹਨਾਂ ਦੀਆਂ ਲਿਖਤਾਂ ਸਦਾ ਮਹੱਤਵਪੂਰਨ ਰਹਿਣਗੀਆਂ| ਪ੍ਰੋ. ਪੂਰਨ ਸਿੰਘ ਦੀ ਸਮੁੱਚੀ ਪੰਜਾਬੀ ਵਾਰਤਕ ਨੂੰ ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ, ਜੋ ਕਿ ਸਾਹਿਤ ਦੇ ਜਿਗਿਆਸੂਆਂ ਲਈ ਤੋਹਫ਼ਾ ਹੈ|