ਮਮਤਾ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lyrica online india

generic lyrica side effects online lyrica prescription
ਗੇਜੋ ਅੱਜ ਐਤਵਾਰ ਹੋਣ ਕਰਕੇ ਸਰਦਾਰਾਂ ਦੇ ਘਰ ਕੰਮ ਕਰਨ ਥੌੜ੍ਹਾ ਲੇਟ ਆਈ, ਇਹ ਗੱਲ ਸਰਦਾਰਨੀ ਨੂੰ ਕੁੱਝ ਰੜਕ ਰਹੀ ਸੀ। ਪਰ ਐਤਵਾਰ ਹੋਣ ਕਰਕੇ ਜੱਸੀ ਦੇ ਚਾਰੇ ਬੱਚੇ ਉਹਦੇ ਨਾਲ ਹੀ ਕੰਮ ਤੇ ਆ ਗਏ, ਜੱਸੀ ਦੇ ਲੇਟ ਹੋਣ ਦਾ ਕਾਰਨ ਵੀ ਉਸ ਦੇ ਬੱਚੇ ਹੀ ਸਨ। ਗੇਜੋ ਦੇ ਘਰਵਾਲਾ ਸ਼ਰਾਬੀ-ਕਬਾਬੀ ਹੋਣ ਕਰਕੇ… ਗੇਜੋ ਆਪਣਾ ਅਤੇ ਆਪਣੇ ਬੱਚਿਆਂ ਦ ਪੇਟ ਪਾਲਣ ਲਈ ਸਰਦਾਰਾਂ ਦੇ ਘਰ ਝਾੜੂ-ਪੋਚਾ ਕਰਦੀ ਸੀ।
            ਗੇਜੋ ਆਉਣ ਸਾਰ ਆਪਣੇ ਕੰਮ ਵਿੱਚ ਜੁੱਟ ਗਈ। ਉੱਧਰ ਬੱਚੇ ਕੰਧ ਤੇ ਲੱਗੀ ਵੱਡੀ ਸਾਰੀ ਸਕਰੀਨ ਨੂੰ ਟਿੱਕ-ਟਿੱਕੀ ਲਗਾ ਕੇ ਦੇਖਣ ਲੱਗੇ…….। ਜਿਸ ਤੇ ਉਸ ਸਮੇਂ ਸਰਦਾਰਨੀ ਜੀ ਅਤੇ ਸਰਦਾਰ ਜੀ ਕੀਰਤਨ ਸੁਣ ਰਹੇ ਸਨ। ਸਰਦਾਰਨੀ ਜੀ ਦੇ ਘਰ ਰੱਬ ਨੇ ਬੱਚਿਆ ਦੀ ਕਿਲਕਾਰੀਆਂ ਨਹੀ ਬਖਸੀਆਂ ਸਨ।ਇਸ ਲਈ ਉਹ ਜਿਆਦਾ ਸਮਾਂ ਆਪਣਾ ਗ਼ਮਗੀਨਤਾ ਵਿੱਚ ਹੀ ਲੰਘਾਉਂਦੇ।
             ਗੇਜੋ ਦੇ ਬੱਚੇ ਉਹਨਾਂ ਦੇ ਘਰ ਆਉਣ ਕਰਕੇ ਸਰਦਾਰਨੀ ਜੀ ਨੂੰ ਕੁੱਝ ਚਹਿਲ-ਪਹਿਲ ਮਹਿਸੂਸ ਹੋਈ।aੁਸ ਦੀ ਅਂੰਦਰ ਦੀ ਮਮਤਾ ਨੇ ਕੁਝ ਨੇ ਕਰਵਟ ਲਈ ।ਉਸ ਨੇ ਫਰਿਜ ਵਿੱਚ ਕਈ ਦਿਨਾਂ ਦਾ ਪਿਆ ਫਲ਼.-ਫਰੂਟ ਅਤੇ ਹੋਰ ਸਮਾਨ ਕੱਢਿਆ ਅਤੇ ਬੱਚਿਆ ਨੂੰ ਵੰਡ ਦਿੱਤਾ।ਜਿਉਂ ਹੀ ਬੱਚਿਆਂ ਨੇ ਉਹ ਸਮਾਨ ਲਿਆ ਉਹ ਆਪਸ ਵਿੱਚ ਲੜਨ-ਝਗੜਨ ਲੱਗ ਪਏ ਤੇ ਇਸ ਤੇ ਉਹਨਾਂ ਨੇ ਬਹੁਤ ਚੀਕ ਚਿਹਾੜਾ ਪਾਉਣ ਸ਼ੁਰੂ ਕਰ ਦਿੱਤਾ।ਇਹ ਸੁਣ ਗੇਜੋ ਬੱਚਿਆ ਵੱਲ ਦੋੜੀ ਚਲੀ ਆਈ। ਸਰਦਾਰਨੀ ਜੀ ਇਹ ਸਭ ਬਰਦਾਸ਼ਤ ਨਾ ਕਰ ਸਕੀ।ਉਸ ਨੇ ਬੱਚਿਆਂ ਦੇ ਕੰਨਾਂ ਤੇ ਦੋ-ਦੋ ਧਰ ਦਿੱਤੀਆ ਅਤੇ ਬੱਚੇ ਸਮਾਨ ਸੁੱਟ ਕੇ ਰੋਦੇਂ ਹੋਏ ਗੇਜੋ ਨੂੰ ਜਾ ਚਿੰਬੜੇ।
             ਸਰਦਾਰਨੀ  ਉੱਚੀ-ਉੱਚੀ ਬੋਲੀ ਜਾ ਰਹੀ ਸੀ, ਨੀ ਗੇਜੋ, ਇਹਨਾਂ ਨੂੰ ਮਾੜੀ ਮੋਟੀ ਅਕਲ ਦੇ, ਦੇਖ ਕਿਵੇਂ ਖਾਣ ਪਿੱਛੇ ? ਕੁੱਤਿਆਂ ਵਾਂਗੂੰ ਲੜਦੇ ਨੇ……ਇਹ ਸਭ ਸੁਣ ਕੇ ਅਤੇ ਬੱਚਿਆਂ ਨੂੰ ਰੋਦਾਂ ਹੋਇਆ ਦੇਖ ਕੇ ਗੇਜੋ ਦੀ ਆਤਮਾਂ ਤੜਫ ਗਈ, ਜਦੋਂ ਕਿ ਗੇਜੋ  ਦੇ ਬੱਚੇ ਘਰ ਵਿੱਚ ਵੀ ਅਕਸਰ ਇਹੋ ਜਿਹਾ ਕੁੱਝ ਕਰਦੇ ਰਹਿੰਦੇ ਸਨ।ਗੇਜੋ ਵੀ ਉਹਨਾਂ ਦੇ ਕੰਨਾਂ ਤੇ ਦੋ-ਦੋ ਧਰ ਦਿੰਦੀ ਸੀ ਪਰ ਪਤਾ ਨੀ ਕਿਉਂ ? ਅੱਜ ਇਹ ਸਾਰਾ ਕੁੱਝ ਗੇਜੋ ਤੋਂ ਸਹਾਰਿਆ ਨਾ ਗਿਆ। ਉਸ ਨੇ ਸਾਰਿਆ ਤੋਂ ਛੋਟੇ ਬੱਚੇ ਨੂੰ ਹਿੱਕ ਨਾਲ ਲਾ ਕੇ ਚੁੱਪ ਕਰਾਇਆ ।
           ਗੇਜੋ ਬਿਨਾਂ ਕੁੱਝ ਕਹੇ ਵਿਚਾਲੇ ਕੰਮ ਛੱਡ, ਬੱਚਿਆਂ ਨੂੰ ਨਾਲ ਲੈ ਕੇ ਸਰਦਾਰਨੀ ਜੀ ਦੇ ਘਰੋਂ ਨਿਕਲ ਗਈ ।