ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਕਾਵਿ-ਸੰਗ੍ਰਹਿ 'ਉੁਨ੍ਹਾਂ ਰਾਹਾਂ 'ਤੇ' ਲੋਕ ਅਰਪਣ (ਖ਼ਬਰਸਾਰ)


  ਲੁਧਿਆਣਾ --  'ਲਾਡਾ ਪਰਦੇਸੀ ਸੰਵੇਦਨਸ਼ੀਲ ਵਿਚਾਰਾਂ, ਖ਼ਿਆਲਾਂ, ਜ਼ਜਬਾਤਾਂ ਤੇ ਅਹਿਸਾਸਾਂ ਨੂੰ ਕਵਿਤਾਵਾਂ, ਗੀਤਾਂ 'ਚ ਪਰੋਣ ਦੀ ਸਮਰੱਥਾ ਰੱਖਦਾ ਹੈ, ਇਸ ਲਈ ਉਹ ਪੰਜਾਬੀ ਸਾਹਿਤ ਵਿਚ ਵਧੀਆ ਸ਼ਾਇਰ, ਗੀਤਕਾਰ ਸਾਬਿਤ ਹੋਵੇਗਾ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਨਿਵੇਕਲੇ ਖ਼ਿਆਲਾਂ ਦੀ ਪੁਸਤਕ 'ਉਨ੍ਹਾਂ ਰਾਹਾਂ 'ਤੇ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਉਘੇ ਗ਼ਜ਼ਲਗੋ ਜਨਾਬ ਸਰਦਾਰ ਪੰਛੀ, ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਅਤੇ ਸ੍ਰੀਮਤੀ ਸੁਵਿੰਦਰ ਕੌਰ ਹਾਜ਼ਿਰ ਹੋਏ। 
  ਸ. ਔਜਲਾ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਲੇਖਕ ਕਦਰਾਂ-ਕੀਮਤਾਂ ਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਦੀ ਥੇਹ 'ਤੇ ਗਿਆਨ ਦਾ ਦੀਵਾ ਬਾਲ਼ਦਾ ਹੋਇਆ ਬਿਹਤਰ ਸਮਾਜ ਦੀ ਸਿਰਜਣਾ ਵੱਲ ਵਧਾਉਂਦਾ ਹੈ ਅਗਾਂਹਵਧੂ ਕਦਮ। 
  ਸਰਦਾਰ ਪੰਛੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਚੰਗਾ ਸਾਹਿਤ ਪੜ੍ਹਿਆ, ਸਖ਼ਤ ਮਿਹਨਤ ਕੀਤਿਆ ਹੀ  ਸਾਹਿਤਕ ਖੇਤਰ 'ਚ ਹੋਰ ਵਿਸ਼ਾਲਤਾ ਲਿਆਂਦੀ ਜਾ ਸਕਦੀ ਹੈ। 
  ਦਲਵੀਰ ਸਿੰਘ ਲੁਧਿਆਣਵੀ ਨੇ ਪੁਸਤਕ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਉਹ ਪੁਸਤਕ, ਜੋ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪੈਂਦੀ ਹੋਵੇ, ਪਾਠਕਾਂ ਦੇ ਹੱਥਾਂ, ਲਾਇਬਰੇਰੀਆਂ ਦਾ ਸ਼ਿੰਗਾਰ ਬਣਦੀ ਹੈ। ਲਾਡਾ ਸਾਹਿਬ ਦੀ ਪੁਸਤਕ ਵੀ ਲੋਕਾਈ ਦੇ ਮਨਾਂ 'ਤੇ ਖ਼ਰਾ ਉਤਰੇਗੀ। 
  ਇਸ ਮੌਕੇ 'ਤੇ ਸਭਾ ਵੱਲੋਂ ਲੇਖਕ ਨੂੰ 'ਸਾਹਿਤ ਸੇਵਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ। ਗਾਇਕਾ ਮਨਦੀਪ ਸੰਧੂ ਨੇ ਪੁਸਤਕ 'ਚੋਂ ਕੁਝ ਰਚਨਾਵਾਂ ਗਾ ਕੇ ਆਪਣੀ ਗਾਇਕੀ ਦਾ ਸਬੂਤ ਦਿੱਤਾ।

  ਕਵੀ ਦਰਬਾਰ ਵਿਚ ਪਰਮਜੀਤ ਕੌਰ ਮਹਿਕ, ਰਘਬੀਰ ਸੰਧੂ, ਗਾਇਕ ਅਰਸ਼ਦੀਪ ਚੋਟੀਆਂ, ਸੁਰਿੰਦਰ ਪ੍ਰੀਤ ਕਾਊਕੇਂ, ਜਸਪਾਲ ਮਾਨ, ਸੁਰਜੀਤ ਸਿੰਘ ਅਲਵੇਲਾ, ਆਰ ਪੀ ਸੂਰੀ, ਮੀਤ ਪ੍ਰਧਾਨ ਰਵਿੰਦਰ ਦੀਵਾਨਾ, ਗਾਇਕ ਹਰਬੰਸ ਸਿੰਘ ਸਹੋਤਾ, ਪ੍ਰਗਟ ਸਿੰਘ ਇਕੋਲਾਹਾ, ਬਲਵੰਤ ਸਿੰਘ ਗਿਆਸਪੁਰਾ, ਪ੍ਰੇਮ ਸਿੰਘ ਰੈਣਾ, ਪ੍ਰੀਤਮ ਚੰਦ ਤੰਗ, ਗਾਇਕ ਮਿੰਟੂ ਧਾਲੀਵਾਲ, ਡਾ ਪ੍ਰੀਤਮ ਸਿੰਘ, ਹਰਦੇਵ ਸਿੰਘ ਕਲਸੀ, ਜਸਪ੍ਰੀਤ ਖੁਰਾਨਾ, ਸੁਖਵਿੰਦਰ ਸਿੰਘ ਆਲਮ, ਕੁਲਵਿੰਦਰ ਕਿਰਨ, ਸੰਪੂਰਨ ਸਿੰਘ ਸਨਮ, ਗੁਰਵਿੰਦਰ ਸ਼ੇਰਗਿੱਲ, ਗਾਇਕਾ ਨਰਿੰਦਰ ਕੌਰ, ਗਾਇਕ ਗੁਰਜੀਤ ਦਿਓਲ, ਜਗਸ਼ਰਨ ਸਿੰਘ ਛੀਨਾ, ਇੰਜ: ਸੁਰਜਨ ਸਿੰਘ, ਸਪੂਰਣ ਸਿੰਘ ਸਨਮ, ਪੰਮੀ ਹਬੀਬ, ਅਮਰਜੀਤ ਸ਼ੇਰਪੁਰੀ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।
  ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਪ੍ਰਿੰ: ਪ੍ਰੇਮ ਸਿੰਘ ਬਜਾਜ, ਬੁੱਧ ਸਿੰਘ ਨੀਲੋ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ, ਕੁਲਵਿੰਦਰ ਸਿੰਘ ਬੈਨੀਪਾਲ, ਗੁਰਵਿੰਦਰ ਕੌਰ ਗਿੱਲ, ਡਾ. ਬਲਵਿੰਦਰ ਔਲਖ ਗਲੈਕਸੀ, ਨਾਟਕਕਾਰ ਤਰਲੋਚਨ ਸਿੰਘ, ਜਸਪਾਲ ਸਿੰਘ, ਹਰਜਿੰਦਰ ਪਾਲ ਸਿੰਘ, ਸਰਪੰਚ ਮੁਹਿੰਦਰ ਸਿੰਘ ਥਿੰਦ, ਸਤਵੰਤ ਸਿੰਘ ਗੁੜੇ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਿਰ ਸਨ।