ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ (ਖ਼ਬਰਸਾਰ)


  ਦਸੂਹਾ -- ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਲੋਂ ਤੇਗ ਬਹਾਦਰ ਖਾਲਸਾ ਕਾਲਜ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਨਿਬੰਧਕਾਰ ਓਮ ਪ੍ਰਕਾਸ਼ ਗਾਸੋ ਦੀ ਨਵੀਂ ਪੁਸਤਕ ‘ ਧਰਤ ਭਲੀ ਸਹਾਵਣੀ ’ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ  । ਇਸ ਦੀ ਪ੍ਰਧਾਨਗੀ ਤ੍ਰੈਮਾਸਿਕ ਪੱਤਰਕਾ ‘ਰੂਪਾਂਤਰ ’ ਦੇ ਸੰਪਾਦਕ ਸ. ਧਿਆਨ ਸਿੰਘ ਸ਼ਾਹ-ਸਿਕੰਦਰ ਨੇ ਕੀਤੀ । ਸਟੇਜ ਤੇ ਉਹਨਾਂ ਦੇ ਨਾਲ ਪੁਸਤਕ ਲੇਖਕ ਉਮ ਪ੍ਰਕਾਸ਼ ਗਾਸੋ , ਕਾਲਜ ਦੀ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ , ਇੰਦਰਜੀਤ ਸਿੰਘ ਧਾਮੀ,ਸਾਹਿਤ ਸਭਾ ਦਸੂਹਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਵੀ ਸੁਸ਼ੋਬਤ ਸਨ । ਬੀਬਾ ਤਰਕਜੋਤ ਕੌਰ ਅਤੇ ਬਲਵਿੰਦਰ ਕੌਰ ਦੇ ਗਾਏ ਗੀਤ ਅਤੇ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ ਦੇ ਜੀ ਆਇਆਂ ਆਲੇਖ ਨਾਲ ਸ਼ੁਰੂ ਹੋਏ ਇਸ ਸਮਾਗਮ ਵਿੱਚ ਡਾ: ਸੁਰਿੰਦਰਪਾਲ ਸਿੰਘ ਮੰਡ ਅਤੇ ਡਾ, ਅਨੂਪ ਸਿੰਘ ਬਟਾਲਾ ਵੱਲੋਂ ਆਲੋਚਨਾ ਪਰਚੇ ਪੜ੍ਰੇ ਗਏ । ਇਹਨਾਂ ਪਰਚਿਆਂ ਦੀ ਮੁੱਖ ਸੁਰ ਪੁਸਤਕ ‘ਧਰਤ ਭਲੀ ਸੁਹਾਵਣੀ ’ ਦੇ ਕਾਵਿਕ ਅਤੇ ਬੌਧਿਕ ਵਿਖਿਆਨਾ ਅੰਦਰਲੇ ਟਕਰਾਵਾਂ ਦਾ ਨਿਖੇੜਾ ਕਰਨਾ ਵੀ ਸੀ ਅਤੇ ਗਾਸੋ ਦੇ ਯਤਨਾਂ ਦ ਸ਼ਲਾਘਾ ਕਰਨਾ ਵੀ । ਪੜੇ ਗਏ ਪਰਚਿਆਂ ਤੇ ਹੋਈ ਬਹਿਸ ਵਿੱਚ ਸੁਰਿੰਦਰ ਸਿੰਘ ਨੇਕੀ,ਨਵਤੇਜ ਸਿੰਘ ਗੜ੍ਹਦੀਵਾਲਾ ਅਤੇ ਇੰਦਰਜੀਤ ਸਿੰਘ ਧਾਮੀ ਨੇ ਭਰਪੂਰ ਯੋਗਦਾਨ ਪਾਇਆ ।

  ਵਿਚਾਰ ਚਰਚਾ ਅਧੀਨ ਪੁਸਤਕ ਦੇ ਲੇਖਕ ਗਾਸੋ ਨੇ ਇਸ ਪੁਸਤਕ ਅੰਦਰਲੀ ਸਮੱਗਰੀ ਸਮੇਤ ਅਪਣੀਆਂ ਚਾਰ ਦਰਜਨ ਪੁਸਤਕਾਂ ਵਿੱਚ ਚੋਣਵੀਆਂ ਕੁਝ ਇੱਕ ਦੇ ਰਚਨਾਂ ਸਰੋਤਾਂ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ  ਅਪਣੇ ਪ੍ਰਧਾਨਗੀ ਭਾਸ਼ਨ ਵਿੱਚ ਸ: ਧਿਆਨ ਸਿੰਘ ਸ਼ਾਹ ਸਿੰਕਦਰ ਨੇ ਪੜ੍ਹੇ ਗਏ ਪਰਚਿਆਂ ਸਮੇਤ ਪੁਸਤਕ ਅੰਦਰਲੀ ਸਮਗੱਰੀ ਦੀ ਸਾਹਿਤ ਸ਼ਾਸ਼ਤਰੀ ਕੋਣ ਤੋਂ ਸੀਮੀਖਿਆ ਕੀਤੀ । ਜਿੰਨੇ ਨੂੰ ਹੋਰਨਾਂ ਸਰੋਤਿਆਂ ਤੋਂ ਇਲਾਵਾ ਕਾਲਜ ਦੀਆਂ ਪੋਸਟ ਗਰੈਜੂਏਟ ਜਮਾਤਾਂ ਦੀਆਂ ਵਿਦਿਆਰਥਾਣਾਂ ਨੇ ਬੜੇ ਧਿਆਨ ਨਾਲ ਸੁਣਿਆ । ਉਪਰੰਤ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ ਰਜਿ: ਵੱਲੋਂ ਪਰਚਾ ਲੇਖਕਾਂ ਤੇ ਹੋਰਨਾਂ ਮਹਿਮਾਨਾਂ ਨੂੰ ਦੋਸ਼ਾਲੇ ਅਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਕੀਤਾ ।ਹੋਰਨਾਂ ਸਮੇਤ ਇਸ ਸਮਾਗਮ ਵਿੱਚ ਗੁਰਦਿਆਲ ਸਿੰਘ ਸੰਧੂ ,ਗੁਰਦੇਵ ਸਿੰਘ ਵਿਰਕ,ਇਕਬਾਲ ਸਿੰਘ ਧਾਮੀ ਸਮੇਤ ਪ੍ਰੀਵਾਰ,ਦੀਪਕ ਘੁੰਮਣ,ਅਮਰੀਕ ਡੋਗਰਾ , ਇੰਦਰਜੀਤ ਕਾਜ਼ਲ, ਮੁਹਿੰਦਰ ਸਿੰ ਇੰਸਪੈਕਟਰ,ਹਰਜਿੰਦਰ ਸਿੰਘ ਉਡਰਾ,ਰੁਪਿੰਦਰ ਕੌਰ ਰੰਧਾਵਾ, ਡਾ: ਰੁਪਿੰਦਰ ਕੌਰ ਗਿੱਲ,ਡਾ: ਅਮਰਜੀਤ ਕੌਰ ਕਲਕੱਟ, ਕੇਸਰ ਸਿੰਘ ਬੰਸੀਆ , ਸੁਰਜੀਤ ਸਿੰਘ ਸੂਬੇਦਾਰ ,ਬਾਬੂ ਰਾਮ ਸ਼ਰਮਾ ਆਦਿ ਹਾਜ਼ਿਰ ਸਨ ।
  ਅੰਤ ਵਿੱਚ  ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਆਏ ਮਹਿਮਾਨਾਂ ਸਮੇਤ ਕਾਲਜ ਸਟਾਫ਼ ਦਾ ਹਾਰਦਿੱਕ ਧੰਨਵਾਦ ਕੀਤਾ । ਇਸ ਸਮਾਗਮ ਦਾ ਸਟੇਜ ਸੰਚਾਲਣ ਜਰਨੈਲ ਸਿੰਘ ਘੁੰਮਣ ਨੇ ਬੇਹੱਦ ਸਫ਼ਲਤਾ ਨਾਲ ਕੀਤਾ ।