ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਤੂੰ ਹੀ ਮੇਰਾ ਪੁੱਤ (ਗੀਤ )

  ਸੁਰਜੀਤ ਸਿੰਘ ਕਾਉਂਕੇ   

  Email: sskaonke@gmail.com
  Cell: +1301528 6269
  Address:
  ਮੈਰੀਲੈਂਡ United States
  ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੂੰ ਹੀ ਮੇਰਾ ਪੁੱਤ ਅਤੇ ਤੂੰ ਹੀ ਮੇਰੀ ਧੀ ਨੀ
  ਸਾਂਭ ਰੱਖਾਂ ਦੱਸ ਤੇਰੇ ਲਈ ਕੀ ਕੀ ਨੀ।
  ਸਾਂਭਾਂ ਤੇਰੇ ਚਾਅ ਅਤੇ ਰੀਝਾਂ ਵੀ ਕੁਆਰੀਆਂ
  ਸਾਂਭਾਂ ਤੇਰੇ ਸਾਹ ਜਿੰਨ੍ਹਾਂ ਮਹਿਕਾਂ ਨੇ ਖਿਲਾਰੀਆਂ।
  ਤੇਰੇ ਆਉਣ ਨਾਲ ਸਾਡੀ ਕੁੱਲ ਤਰ ਗਈ ਨੀ
  ਤੁੰ ਹੀ ਮੇਰਾ ਪੁੱਤ..........

  ਪੁੱਤਰ ਜੇ ਜੰਮੇ ਲੋਕੀਂ ਸ਼ਗਨ ਮਨਾਉਂਦੇ ਨੇ
  ਧੀ ਜੰਮ ਪਵੇ ਲੋਕੀਂ ਮੱਥੇ ਵੱਟ ਪਾਉਂਦੇ ਨੇ।
  ਘਰ ਦਾ ਚਿਰਾਗ ਧੀਆਂ ਰੋਸ਼ਨੀ ਦਾ ਬੀਅ ਨੀ
  ਤੂੰ ਹੀ ਮੇਰਾ ਪੁੱਤ..........,,,,

  ਤੇਰੀ ਹੋਂਦ ਜੱਗ ਵਿਚ ਸੂਰਜਾਂ ਦੇ ਹਾਣ ਦੀ
  ਤੂੰ ਹੀ ਸਾਰੀ ਦੁਨੀਆਂ ਦੀ ਊਰਜਾ ਦੇ ਤਾਣ ਦੀ।
  ਤੇਰੇ ਬਿਨਾ ਖਾਨਦਾਨ ਹੁੰਦਾ ਨਾ ਵਸੀਹ ਨੀ
  ਤੂੰ ਹੀ ਮੇਰਾ ਪੁੱਤ..........,

  ਰੱਬ ਦਾ ਹੈਂ ਰੂਪ ਤੇਰੀ ਪੂਜਾ ਥਾਂ ਥਾਂ ਨੀ
  ਜਨਨੀ ਜਹਾਨ ਤੇਰਾ ਕਿੱਡਾ ਵੱਡਾ ਨਾਂ ਨੀ।
  ਪੈਦਾ ਕਰੇਂ ਗੁਰੂ ਪੀਰ ਈਸਾ ਤੇ ਮਸੀਹ ਨੀ
  ਤੂੰ ਹੀ ਮੇਰਾ ਪੁੱਤ..........,,,

  ਸਾਂਭ ਰੱਖਾਂ ਧੀਏ ਤੇਰੇ ਗੁੱਡੀਆਂ ਪਟੋਲੇ ਨੀ
  ਛੋਟੀ ਹੁੰਦੀ ਜਿੰਨ੍ਹਾਂ ਨਾਲ ਦੁੱਖ ਸੁਖ ਫੋਲੇ ਨੀ।
  ਸਾਂਭ ਰੱਖਾਂ ਹੰਝੂ ਤੇਰੇ ਜਦੋਂ ਤੁਰੀ ਸੀ ਨੀ।
  ਤੂੰ ਹੀ ਮੇਰਾ ਪੁੱਤ..........,,,,,

  ਸਾਂਭ ਸਾਂਭ ਰੱਖਾਂ ਤੇਰੇ ਕਿੱਸੇ ਤੇ ਕਹਾਣੀਆਂ
  ਕਲਪਨਾ ਦੇ ਵਾਂਗ ਲਾਵੇਂ ਅਰਸ਼ੀਂ ਉਡਾਰੀਆਂ।
  ਤੇਰੀ ਹੋਂਦ ਬਿਨਾ ਲੱਗੇ ' ਕਾਉਂਕੇ' ਦਾ ਨਾ ਜੀਅ ਨੀ।
  ਤੂੰ ਹੀ ਮੇਰਾ ਪੁੱਤ..........,,,