ਦੋ ਗ਼ਜ਼ਲਾਂ (ਗ਼ਜ਼ਲ )

ਹਰਨੇਕ ਕਲੇਰ   

Email: drharnekkaler@gmail.com
Address:
India
ਹਰਨੇਕ ਕਲੇਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1

ਗ਼ਜ਼ਲ ਵਿਚ ਬੰਨ੍ਹਣਾ ਕੋਈ ਸੁੱਚਾ ਖਿਆਲ।
ਪੈਰਾਂ 'ਚ ਪਾਈ ਪਾਜੇਬ ਵੀ ਦੇਵੇਗੀ ਤਾਲ।
ਭਟਕ ਨਾ ਜਾਣਾ ਮੰਜ਼ਿਲ ਵੱਲ ਤੁਰਦਿਆਂ,
ਚੌਰਾਹੇ ਕਈ ਆaਣਗੇ ਰੱਖਣਾ ਖਿਆਲ।
ਠੋਕਰ ਖਾ  ਕੇ  ਤੁਰ ਪੈਣਾ ਹੀ ਜ਼ਿੰਦਗੀ.
ਜ਼ਿੰਦਗੀ 'ਚ ਸਦਾ ਨਹੀਂ ਹੁੰਦੀ ਕਮਾਲ।
ਦੋਸਤਾਂ ਨੂੰ ਦਗ਼ੇਬਾਜ਼ ਕਹਿਣਾ ਨਹੀਂ ਠੀਕ,
ਦੋਸਤੀ ਤਾਂ ਹੁੰਦੀ ਏ ਮਹਿਬੂਬ ਦਾ ਰੁਮਾਲ।
ਪਤੰਗ ਵਾਂਗੂ ਡੋਰ ਦਾ ਨਾ ਹੋਣਾ ਗ਼ੁਲਾਮ,
ਉੱਡਣਾ ਅੰਬਰ 'ਤੇ ਬਣ ਕੇ  ਖਿਆਲ।
ਚੁਣੋਂਤੀਆਂ ਕਬੂਲਣਾ ਤੂੰ ਸਦਾ ਹੀ ਕਲੇਰ.
ਰਾਹ ਦਸੇਰਾ ਕਹਿਲਾਈਂ ਬਣਕੇ ਮਸ਼ਾਲ।

2

ਮਹੱਬਤ ਦਾ ਨੂਰ ਸੀ, ਦੋਸਤੀ ਦਾ ਮਲਾਲ ਸੀ।
ਬੱਦਲਾਂ 'ਚ ਸੁੱਤੀ ਰਹੀ ਉਹ ਬਣ ਕੇ ਪਰੀ,
ਮੁੱਦਤ ਤੋਂ ਕਲਮ ਨੂੰ, ਕਵਿਤਾ ਦੀ ਭਾਲ ਸੀ।
ਬੁੱਲ੍ਹਾਂ 'ਤੇ ਚੁੱਪ ਨੈਣਾਂ 'ਚ ਸ਼ਬਦਾਂ ਦੀ ਝੜੀ.
ਬੂਹੇ 'ਚ ਖੜ੍ਹੀ ਬਣ ਕੇ, ਅੱਥਰਾ ਸੁਆਲ ਸੀ।
ਜ਼ੁਲਫ ਉਸਦੀ ਹਨੇਰਾ ਪਾ ਗਈ ਦੁਪਹਿਰ ਨੂੰ. 
ਮੱਥੇ'ਤੇ ਖੁਣਿਆ ਚੰਦ, ਮੋਰਾਂ ਜਿਹੀ ਚਾਲ ਸੀ।
ਸੁਪਨਿਆ'ਚ ਜੋ ਬਣ ਬਣ ਉਡਦੇ ਰਹੇ ਪਤੰਗ,
ਗੋਰੀ ਦੇ ਗਲ ਪਹਿਨਿਆ ਹੋਇਆ ਰੁਮਾਲ ਸੀ।
ਗ਼ਜ਼ਲ ਜਿਹੀ ਉਸਨੂੰ ਸਲਾਮ ਮੇਰੀ ਭੇਜਣਾ ਕਲੇਰ,
ਜ਼ਿੰਦਗ਼ੀ 'ਚ ਰੰਗ ਵਿਖੇਰਦੀ, ਰੱਬ ਦਾ ਕਮਾਲ ਸੀ।