ਮੈਂ ਪੰਜਾਬੀ (ਕਵਿਤਾ)

ਜਰਨੈਲ ਕਾਲੇਕੇ (ਡਾ.)   

Email: bolopunjabi@gmail.com
Address:
India
ਜਰਨੈਲ ਕਾਲੇਕੇ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਪ,ਦਾਦਾ ਮੇਰੇ ਪੰਜਾਬੀ,

ਪੁੱਤ ਪੰਜਾਬੀ ਰਕਾਨ ਦਾ ਹਾਂ

ਮਾਣ ਮੈਨੂੰ ਇਸੇ ਗੱਲ ਉੱਤੇ,

ਮੈਂ ਪੰਜਾਬੀ ਖਾਨਦਾਨ ਦਾ ਹਾਂ


ਗੱਲਾਂ ਕਰਾਂ ਵਿੱਚ ਜਦ 'ਗਵਾਰ' ਬੋਲੀ,

ਪਤਾ ਲਗੇ ਕਿ ਮਲਵਈ ਜਹਾਨ ਦਾ ਹਾਂ

ਲਿਖੀ ਗੁਰਮੁੱਖੀ ਬੋਲੀ ਮੈਂ ਮਾਂ ਪੰਜਾਬੀ,

ਕਾਇਲ ਜਨਮ ਤੋਂ ਇਸੇ ਜੁਬਾਨ ਦਾ ਹਾਂ


ਵਾਹਿਆ ਓ ਧਰਤ ਦੀ ਜਦ ਹਿੱਕੇ,

ਪਲ ਬਸ ਉਹੀ ਹੁਣ ਤੱਕ ਬਿਆਨਦਾ ਹਾਂ

ਓ  ਅ ਲਿਖਣ ਦੀ ਜਿਹਨਾਂ ਜਾਂਚ ਸਿਖਾਈ,

ਪਲ ਪਲ ਗੁਣ ਉਹਨਾਂ ਗੁਰਾਂ ਦੇ ਗਾਵਦਾ ਹਾਂਪ੍ਰਿਥਮੇ ਬੋਲੀ ਆਪਣੀ ਮਾਂ ਦੀ ਮੂੰਹ ਬੋਲੀ,

ਦੂਜੀਆਂ ਦੀ ਅਵਾਜ਼ ਫਿਰ ਪਹਿਚਾਣਦਾ ਹਾਂ

ਮਾਂ ਦਫਨ ਕਰਨ ਦੀਆਂ ਗੂੰਦਦੇ ਗੋਦਾਂ ਜੋ,

ਨਬਜ਼ ਖੂਬ ਉਹਨਾਂ ਦੀ ਮੈਂ ਪਹਿਚਾਣਦਾ ਹਾਂਬੋਲ ਵਿੱਚ ਪੰਜਾਬੀ ਜੋ ਹਿੰਦੀ ਕਹਾਂਵਦੇ ਨੇ,

ਅਕਲ ਐਸੀ ਨੂੰ ਠੁੱਡੇ ਮੈਂ ਲਾਂਵਦਾ ਹਾਂ

ਜੁਬਾਂ ਮੇਰੀ ਦਾ ਕੋਈ ਵੀ ਐਸਾ ਧਰਮ ਨਾਂਹੀ,

ਗੱਲ ਇਹੋ ਜੱਗ ਨੂੰ ਪਿਆ ਨੂੰ ਸਮਝਾਵਦਾਂ ਹਾਂਮਰਨ ਕੌਮਾਂ ਜਿਹਨਾਂ ਦੀ ਜੁਬਾਂ ਮਰੀ,

ਇਹੋ ਬਾਤ ਹਮੇਸ਼ਾ ਇਕੋ ਪਾਂਵਦਾ ਹਾਂ

ਝੋਰਾ 'ਕਾਲੇਕੇ' ਪਿੰਡ ਨੂੰ ਇਹੋ ਖਾਵੇ,

ਬਣਿਆ ਨਹੀਂ ਮੈਂ ਬੋਲੀ ਦੇ ਹਾਣਦਾ ਹਾਂ