ਗ਼ਦਰੀ ਬਾਬਿਆਂ ਨੂੰ ਸਮਰਪਿਤ ਕਵੀ ਦਰਬਾਰ (ਖ਼ਬਰਸਾਰ)


ਜਰਮਨ ਤੋਂ ਮੀਡੀਆ ਪੰਜਾਬ ਅਖ਼ਬਾਰ ਨੇ ਬੜਾ ਤਕੜਾ ਉਪਰਾਲਾ ਕਰਦਿਆਂ  ਹੋਇਆ 28 ਅਪ੍ਰੈਲ 2013 ਨੂੰ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੇ ਬੜੇ ਚਾਵਾਂ ਤੇ  ਜੋਸ਼ੋ-ਖ਼ਰੋਸ਼ੀ ਨਾਲ ਮੀਡੀਆ ਪੰਜਾਬ ਦੇ ਵਿਹੜੇ ਵਿਚ ਸ਼ਹੀਦ ਗ਼ਦਰੀ ਬਾਬਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇਕ ਇਤਹਾਸਿਕ ਪੰਜਵਾਂ ਕਵੀ ਦਰਬਾਰ ਦਾ ਪਰੋਗਰਾਮ ਆਪਣੇ ਪੰਜਾਬ ਮੀਡੀਆ ਟੀਵੀ ਚੈਨਲ ਅਤੇ ਨਾਲ ਨਾਲ  ਪੰਜਾਬ ਰੇਡੀਉ ਤੋਂ ਸਿੱਧਾ ਪ੍ਰਸਾਰਨ ਕੀਤਾ ਜਿਸ ਨੂੰ  ਸਭ ਮੁਲਕਾਂ ਦੇ ਲੋਕਾਂ ਨੇ ਵੇਖਿਆ ਤੇ ਸੁਣ ਕੇ ਆਨੰਦ ਮਾਣਿਆਂ।ਮੈੰ 2009 ਵਿਚ ਪਹਿਲੇ ਪੰਜਾਬੀ ਕਵੀ ਦਰਬਾਰ ਵਿਚ ਹਾਜ਼ਰੀ ਲਵਾਈ ਸੀ ਜਦ ਕਿ ਉਸ ਵਕਤ ਸਿਰਫ ਮੀਡੀਆ ਪੰਜਾਬ ਅਖ਼ਬਾਰ ਹੀ ਜਰਮਨ ਤੋਂ ਸ੍ਰ ਬਲਦੇਵ ਸਿੰਘ ਬਾਜਵਾ ਜੀ ਇੰਟਰਨੈਟ ਤੇ ਚਲਾਉਂਦੇ ਸਨ।ਅੱਜ ਮੀਡੀਆ ਪੰਜਾਬ ਵਾਸਤੇ ਇਹ ਇਕ ਇਤਹਾਸਿਕ ਦਿਨ ਹੈ ਜੋ ਕਿ ਏਡੇ ਵਢੇ ਉਦਮ ਸਦਕਾ ਮੀਡੀਆ ਪੰਜਾਬ ਟੀ ਵੀ  ਰਾਹੀਂ ਉਹਨਾਂ ਗ਼ਦਰੀ ਬਾਬਿਆਂ ਨੂੰ ਨਮਸਕਾਰ ਕੀਤੀ ਹੈ।ਜਿਸ ਵੇਲੇ ਕਵੀ ਦਰਬਾਰ ਦਾ ਪ੍ਰੋਗਰਾਮ ਸ਼ੁਰੁ ਹੋਇਆ ਤਾ ਪਰੋਗਰਾਮ ਵਿਚ ਬਿਰਾਜ਼ਮਾਨ ਸ੍ਰ ਬਲਵਿੰਦਰ ਸਿੰਘ ਗੁਰਦਾਸਪੁਰੀਏ ਨੇ ਮੈਨੂੰ ਦਸ ਦਿਤਾ ਕਿ ਕਵੀ ਦਰਬਾਰ ਸ਼ੁਰੁ ਹੋ ਗਿਆ ਹੈ । ਮੈਂ ਫਟਾ-ਫਟ ਕੰਪੀਊਟਰ ਖ੍ਹੋਲ ਕੇ ਮੀਡੀਆਂ ਪੰਜਾਬ ਟੀਵੀ ਲਉਣ ਦੀ ਕੋਸ਼ਿਸ ਕੀਤੀ ਪਰ ਟੀਵੀ ਵਿਚ ਕੁਝ ਤਕਨੀਕੀ ਖਰਾਬੀ ਹੋਣ ਕਰਕੇ ਪੂਰਾ ਅਨੰਦ ਤਾਂ ਨਾ ਲੈ ਸਕਿਆ ਪਰ ਫਿਰ ਵੀ ਕੁਝ ਪ੍ਰੋਗਰਾਮ ਤਾਂ ਵੇਖ ਹੀ ਲਿਆ। ਕਿਆ ਬਾਤ ਸੀ ਕਵੀ ਦਰਬਾਰ ਦੀ ।  ਕਵਿਤਾਵਾਂ ਦਾ ਦੌਰ ਏਨਾ ਵਧੀਆ ਸੀ ਕਿ ਦਿਲ ਕਰਦਾ ਸੀ ਕਿ ਰਾਤ ਭਰ ਵੇਖਦੇ ਹੀ ਰਹੀਏ। ਪੂਰੇ ਪਰਵਾਰ ਨੇ ਅਤੇ ਆਂਢੀਆਂ ਗੁਆਂਡੀਆਂ ਨੇ ਪ੍ਰੋਗਰਾਮ ਦਾ ਪੂਰਾ ਅਨੰਦ ਮਾਣਿਆਂ। ਸ੍ਰ ਬਾਜਵਾ ਸਾਹਿਬ ਪਰਵਾਰ ਸਮੇਤ ਵਧਾਈ ਦੇ ਪਾਤਰ ਹੀ ਨਹੀਂ ਸਗੋ ਕੁਦਰਤ ਦੀ ਬਖਸ਼ੀ ਦਾਤ ਨੂੰ ਸੰਗਤ ਦੀ ਰਹਿਨੁਮਾਈ ਨਾਲ ਇਕ ਵਧੀਆਂ ਮਨੁੱਖ ਤੋਂ ਉਪਰ ਦੀ ਹੈਸੀਅਤ ਵਾਲਾ ਰਹਿਨੁਮਾ, ਰਾਹ ਦਸੇਰਾ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲੋੰ ਵਿਦੇਸ਼ਾ 'ਚ ਰਹਿੰਦਿਆਂ ਜੋ ਸੇਵਾ ਕਰ ਰਹੇ ਹਨ, ਵਢਭਾਗੇ ਹਨ।     

ਮਲਕੀਅਤ "ਸੁਹਲ"