ਜਦੋਂ ਮੀਂਹ ਵਰ੍ਹਦਾ (ਹਾਇਕੂ) (ਕਵਿਤਾ)

ਵਰਿੰਦਰਜੀਤ ਸਿੰਘ ਬਰਾੜ    

Email: vsbrars@gmail.com
Address:
ਬਰਨਾਲ਼ਾ India
ਵਰਿੰਦਰਜੀਤ ਸਿੰਘ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ

ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ
ਚਾਅ ਨਾ ਲਹੇ

ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ 

ਯਾਦ ਨੇ ਦਿਨ
ਮੀਂਹ ਵਿੱਚ ਭੱਜਦੇ 
ਫੜ੍ਹ ਨਿੱਕਰ

ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ