ਦੋ ਕਵਿਤਾਵਾਂ (ਕਵਿਤਾ)

ਪ੍ਰਭਜੋਤ ਸੋਹੀ   

Email: prabhjot_sohi@yahoo.com
Address:
India
ਪ੍ਰਭਜੋਤ ਸੋਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


abortion pill kit

abortion pill online usa go medical abortion

1.

ਅਨਹਦ

ਜ਼ਿੰਦਗੀ ਸ਼ਿਕਾਇਤ ਬਣੀ

ਖੜੀ ਹੈ ਸਾਹਮਣੇ ।

ਜਜ਼ਬਾਤ ਤੇ ਕਾਬਜ਼ 'ਅਕਲ'

ਸੁਟ ਚੁਕੀ ਹੈ ਆਖਰੀ ਹਥਿਆਰ ।

ਤਾਕਤ ਦਾ ਨਸ਼ਾ...

ਅਕਲ ਦਾ ਮਾਣ..

ਕਮਜ਼ੋਰੀ ਦੀ ਨਮੋਸ਼ੀ...

ਸਭ ਤਰਾਂ ਦੇ ਭਾਵ

ਜ਼ਿੰਦਗੀ ਨੂੰ ਆਖ ਗਏ ਨੇ

ਅਲਵਿਦਾ

ਹੁਣ ਤਾਂ ਖਿਲਾਅ ਹੈ ਸਿਰਫ

ਤੇ ਇਸ  ਖਿਲਾਅ ਦੀ ਚੀਕ

ਰਹੀ ਹੈ ਗੂੰਜ

ਅੰਦਰ...ਬਾਹਰ

ਤੇ

ਮੈਂ ਕਰ ਰਿਹਾਂ ਹਾਂ

ਉਡੀਕ

ਕਿਸੇ ਅਨਹਦ ਨਾਦ ਦੀ...।

2.

ਉਹ ਹੱਸ ਪਈ

ਉਹ ਉਦੋਂ ਹੱਸ ਪਈ

ਜਦੋਂ ਸਾਰੀਆਂ ਰੋਂਦੀਆਂ  ਨੇ।

ਗ਼ਰੀਬ ਪਿਉ ਨੇ

ਥੁੜਾਂ...

ਮਜਬੂਰੀਆਂ...

ਲਾਚਾਰੀਆਂ ਸੰਗ

ਦੋ ਚਾਰ ਹੁੰਦੇ

ਸਿਰ ਤੋੜ ਕੋਸ਼ਿਸ਼ਾਂ

ਬਾਅਦ ਲੱਭ ਹੀ ਲਿਆ

"ਇੱਕ ਯੋਗ ਵਰ"

ਰਾਣੀ ਧੀ ਲਈ

..................

 ਡੋਲ੍ਹੀ ਚੜ੍ਹਦੀ

ਉਹ ਹੱਸ ਪਈ ਅਚਾਨਕ

ਆਪ ਮੁਹਾਰੇ-ਸੁੱਤੇ ਸਿੱਧ।

ਬਾਬਲ ਸਿਰੋਂ

ਪਰਬਤਾਂ ਦਾ ਭਾਰ

ਲੱਥਦੇ ਤੱਕ--ਸੋਚ।

ਉਹ ਉਦੋਂ ਹੱਸ ਪਈ

ਜਦੋਂ ਸਾਰੀਆਂ

ਰੋਂਦੀਆਂ ਨੇ।।