ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ (ਖ਼ਬਰਸਾਰ)


  ਸੈਕਰਾਮੈਂਟੋ 'ਚ ਚੱਲ ਰਹੇ 20 ਸਾਲ ਪੁਰਾਣੇ ਸਮਾਜਿਕ ਕੋਹਿਨੂਰ ਕਲੱਬ ਦੀ ਸਰਬਸੰਮਤੀ ਨਾਲ ਹੋਈ ਸਾਲਾਨਾ ਚੋਣ ਵਿਚ ਗੁਰਜਤਿੰਦਰ ਸਿੰਘ ਰੰਧਾਵਾ ਪ੍ਰਧਾਨ, ਚਰਨਜੀਤ ਸਿੰਘ ਨਿੱਝਰ ਮੀਤ ਪ੍ਰਧਾਨ, ਡਾ. ਪਰਮਜੀਤ ਸਿੰਘ ਰੰਧਾਵਾ ਜਨਰਲ ਸਕੱਤਰ, ਬਹਾਦਰ ਸਿੰਘ ਮੁੰਡੀ ਇਸ ਕਲੱਬ ਦੇ ਕੈਸ਼ੀਅਰ ਨਾਮਜ਼ਦ ਕੀਤੇ ਗਏ। ਅਜੀਤ ਸਿੰਘ ਸੰਧੂ ਨੇ ਕਲੱਬ ਦੇ ਆਈ.ਪੀ.ਪੀ. ਰਾਜ ਗਰੇਵਾਲ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਨਵਤੇਜ ਸਿੰਘ ਰਿਆੜ, ਗੁਲਿੰਦਰ ਸਿੰਘ ਗਿੱਲ, ਪਵਿੱਤਰ ਨਾਹਲ, ਉਪਲ ਸ਼ੁਕਲਾ, ਨਵੀ ਰਿਆੜ ਕੂਨਰ, ਸੂਰਜ ਅਹੂਜਾ ਕਲੱਬ ਦੇ ਡਾਇਰੈਕਟਰ ਬਣਾਏ ਗਏ। ਇਸ ਖੁਸ਼ੀ 'ਚ ਨਮਸਤੇ ਨੇਪਾਲ ਰੈਸਟੋਰੈਂਟ ਰੋਜ਼ਵਿਲ ਵਿਖੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ 'ਤੇ ਪੰਮੀ ਮਾਨ, ਪੂਨਮ ਮਲਹੋਤਰਾ ਤੇ ਮਨਜੀਤ ਸੀਵਿਆ ਨੇ ਗੀਤਾਂ ਰਾਹੀਂ ਕਲੱਬ ਮੈਂਬਰਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਮਾਨ, ਅਮਰ ਬੈਦਵਾਨ, ਇਕਬਾਲ ਸਿੰਘ ਚੌਹਾਨ, ਭੁਪਿੰਦਰ ਸੰਘੇੜਾ, ਗੁਰਬਖਸ਼ਿਸ਼ ਗਰੇਵਾਲ, ਅਵਤਾਰ ਸਿੰਘ ਖਹਿਰਾ, ਅਵਤਾਰ ਸਿੰਘ ਬਹਿਲ, ਜਸਵਿੰਦਰ ਸਿੰਘ ਨਾਗਰਾ, ਮੇਜਰ ਐਸ.ਐਸ. ਰੰਧਾਵਾ, ਜੋਅ ਮਾਨ ਅਤੇ ਜੇ.ਪੀ. ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਹਨ। ----------------------
  Photo