ਝੰਡੀ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਲਕੇ 'ਚੋ ਖੜ੍ਹੇ ਉਮੀਦਵਾਰ ਦੇ ਪਿੰਡ ਵਿੱਚ ਰਹਿੰਦੇ ਸਰਕਾਰੀ ਮੁਲਾਜ਼ਮ ਨਛੱਤਰ ਸਿੰਘ ਨੂੰ aਮੀਦਵਾਰ ਦੇ ਕਿਸੇ ਨਜ਼ਦੀਕੀ ਵਲੰਟੀਅਰ ਰਾਹੀ ਫੋਨ ਆਇਆ।
ਉਮੀਦਵਾਰ ਫੋਨ ਉੱਤੇ , " ਨਛੱਤਰ ਸਿੰਘ ਜੀ ਪਤਾ ਲੱਗਿਆ ਹੈ ਕਿ ਆਪ ਸਾਡੀ ਪਾਰਟੀ ਦੀ ਆਪਣੇ ਘਰੇ ਝੰਡੀ ਨਹੀ ਲਗਾ ਰਹੇ"।
     ਨਛੱਤਰ ਸਿੰਘ, " ਸਰਦਾਰ ਜੀ ਮੈਂ ਤਾਂ ਮੁਲਾਜ਼ਮ ਹਾਂ, ਅਤੇ ਉਪਰੋਂ ਚੋਣ ਕਮਿਸ਼ਨ ਦੀ ਇੰਨੀ ਜ਼ਿਆਦਾ ਸਖਤੀ ਹੈ। ਇਸ ਕਰਕੇ ਮੈਂ ਆਪਣੇ ਘਰ ਕਿਸੇ ਵੀ ਪਾਰਟੀ ਦਾ ਕੋਈ ਪੋਸਟਰ ਅਤੇ ਨਾ ਹੀ ਇਸ ਕਰਕੇ ਕੋਈ ਝੰਡੀ ਨਹੀ ਲਾਈ"।ਮੈਂ ਇਸ ਝੰਜਟ ਵਿੱਚ ਨਹੀ ਪੈਣਾ ਚਾਹੁੰਦਾ।ਮੈਂ ਤੋਂ ਪਹਿਲਾਂ ਤੋਂ ਹੀ ਆਪ ਜੀ ਦੀ ਪਾਰਟੀ ਨਾਲ ਜੁੜਿਆ ਹੋਇਆ ਹਾਂ।ਅਸੀਂ ਤਾਂ ਸ਼ੁਰੂ ਤੋਂ ਹੀ ਇਸ ਪਾਰਟੀ ਨੂੰ ਵੋਟ ਪਾਉਂਦੇ ਆ ਰਹੇ ਹਾਂ।
     ਉਮੀਦਵਾਰ ਫੇਰ ਨਛੱਤਰ ਸਿੰਘ ਨੂੰ ਸਬੋਧਨ ਕਰਦਾ ਹੋਇਆ ਬੋਲਿਆ, " ਨਛੱਤਰ ਸਿੰਘ ਜੀ ਜੇਕਰ ਤੁਸੀ ਪਾਰਟੀ ਦੀ ਝੰਡੀ ਨਾ ਲਗਾਈ ਤਾਂ ਅਸੀਂ ਤੁਹਾਡੀ ਵੋਟ ਨਹੀ ਮੰਨਣੀ ਅਤੇ ਜੇਕਰ ਸਾਡੀ ਸਰਕਾਰ ਆ ਗਈ ਤਾਂ ਬਦਲੀ ਤੇਰੀ ਪਤਾ ਨਹੀ ਕਿੱਥੇ ਦੀ ਹੋਊ'।
      ਨਛੱਤਰ ਸਿੰਘ ਉਮੀਦਵਾਰ ਦੀ ਸ਼ਬਦਾਵਲੀ ਸੁਣ ਕੇ ਸੋਚੀ ਪੈ ਗਿਆ ਅਤੇ ਉਮੀਦਵਾਰ ਦਾ ਨਜ਼ਦੀਕੀ ਨਛੱਤਰ ਸਿੰਘ ਨੂੰ "ਝੰਡੀ" ਫੜਾ ਕੇ ਚਲਦਾ ਬਣਿਆ। ਨਛੱਤਰ ਸਿੰਘ ਕਿਤੇ "ਝੰਡੀ" ਵੱਲ ਦੇਖੇ ਅਤੇ ਕਿਤੇ ਬਦਲੀ ਲਈ ਕਿਹੇ ਹੋਏ ਸ਼ਬਦਾਂ ਬਾਰੇ ਸੋਚੇ।