ਗ਼ਜ਼ਲ (ਗ਼ਜ਼ਲ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੀਵੇ ਜਗਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਸਭ ਨੂੰ ਬੁਲਾਂਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।

ਦਰਿਆ ਦੇ ਕੰਢੇ ਬੈਠ ਕੇ ਫਿਰ ਪਾਣੀਆਂ ਕੋਲੇ
ਹੰਝੂ ਵਹਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।

ਖਿੜਣਾ, ਮਹਿਕਣਾ, ਟਹਿਕਣਾ ਫੁੱਲਾਂ ਨੂੰ ਪੁਛਾਂਗਾ
ਬੱਦਲ ਵਰਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।

ਰੁੱਖਾਂ ਦੇ ਉੱਤੇ ਆਲਣੇ ਜਾ ਪੰਛੀਆਂ ਨੂੰ ਤਾਂ
ਸੁੱਤੇ ਜਗਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।

ਪਹਾੜੋਂ ਪਿਘਲਦੀ ਹੋਈ ਬਰਫ ਦੇ ਆਏ ਸੁਨੇਹੇ ਦਾ
ਨਗ਼ਮਾ ਬਣਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।

ਤਰੇਲੇ ਤੁਪਕਿਆਂ ਚੋਂ' ਵੇਖ ਕੇ ਸਤਰੰਗਾਂ ਦੇ ਸੰਗ ਹੀ
ਸੁਪਨੇ ਸਜਾਵਾਂਗਾ , ਤੇਰੇ ਮੈਂ ਆਉਣ ਤੋਂ ਪਹਿਲਾਂ ।

ਹਵਾਂਵਾਂ ਕਹਿੰਦੀਆਂ 'ਗੁਰਮਾਂ ' ਕਿਸੇ ਨੂੰ ਭੁੱਲ ਨਾ ਜਾਂਵੀ
ਰੁਸੇ ਮਨਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।