ਰਹਿ ਜਾਣੇਂ ਇਥੇ ਸੱਭ ਸਾਕ ਸ਼ਰੀਕੇ (ਕਵਿਤਾ)

ਅਮਰਜੀਤ ਸਿੰਘ ਗਿੱਲ (ਰਿਟਾ: ਕਰਨਲ)    

Email: amargill1953@rediffmail.com
Cell: +91 73552 73600
Address: 25 ਸਰਦਾਰ ਏਨਕਲੇਵ , ਤਰਨਤਾਰਨ
India
ਅਮਰਜੀਤ ਸਿੰਘ ਗਿੱਲ (ਰਿਟਾ: ਕਰਨਲ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਡਣਾਂ ਜੇ ਹੁੰਦਾ ਹੱਥ ਆਸਾਡੇ

ਤਾਂ ਉਡ ਜਾਂਦੇ ਸੱਤ ਅਸਮਾਨੇ

ਪਰ ਡੋਰੀ ਆਸਾਡੀ ਹੱਥ ਪਰਾਏ

ਖਿੱਚ ਲੇਂਦਾ ਜੱਦ ਭੀ ਉਹ ਚਾਹੇ।ਪੱਲ ਪੱਲ ਤਾੜਾਂ ਲਾਈ ਜਾਈਏ

ਸੋਚਾਂ ਵਿੱਚੇ ਸੱਤ ਅਸਮਾਨੇ ਹੋ ਆਈਏ

ਹਰ ਪੱਲ ਖਿਆਲੀ ਪਲਾਵ ਪਕਾਈਏ

ਮਿਟਾਂ ਦੇ ਵਿੱਚੇ ਰਾਜੇ ਮਹਾਂਰਾਜੇ ਬਣ ਜਾਈਏ।ਕਦੇ ਫੱੜ ਰਿਸ਼ਵਤ ਦਾ ਪੱਲਾ

ਸਿਫਾਰਸ਼ਾਂ ਦੇ ਲਈ ਹੱਥ ਜੋੜੇ

ਦਿੱਲ ਵਿੱਚ ਕਦੇ ਨਾ ਮਾਰੀ ਝਾਤੀ

ਕੁੱਝ ਕਰਨੇ ਜੋਗਾ ਹੈ ਮੇਰੇ ਸਾਥੀ।ਸੁਤਿਆਂ ਹੀ ਸਭ ਕੁੱਛ ਚਾਹਵਾਂ

ਹੱਢ ਪੈਰ ਨਾ ਕਦੇ ਹਿਲਾਂਵਾਂ

ਝੂਠਾਂ ਦੇ ਮਹੱਲ ਬਣਾਂ ਕੇ

ਕਿਓਂ? ਅਪਨੀ ਹੀ ਕੱਬਰ ਸਜਾਵਾ।ਫਿਰ ਭੀ ਮੰਨਦਾ ਨਹੀ ਮੰਨ ਮੇਰਾ

ਜੱਦ ਤਕਾਂ ਚਾਰ ਚੁਫੇਰਾ

ਜੱਦ ਤਕਾਂ ਉਸਦੀ ਕਮਾਈ

ਸੋਚਾਂ ਏਹਨੂੰ ਕਿਵੇਂ ਆਈ

ਕੱਲ ਤੱਕ ਧੋੜੀ ਜੁੱਤੀ

ਅੱਜ ਪਲੰਗ ਨਿਵਾਰੀ

ਕੱਲ ਤੱਕ ਫਿਰਦਾ ਸੀ ਨੰਗੇ ਪੈਰੀਂ

ਅੱਜ ਗੱਡੀ ਤੇ ਘੋੜ ਸਵਾਰੀ।ਅੱਜ ਫੱਬੇ ਰੋਹਬ ਨਵਾਬੀ

ਖੱਲ ਤੱਕ ਲੱਭਦਾ ਸੀ ਪਾਈ ਪਾਈ

ਮੈਨੂੰ ਤਾਂ ਅਪਨੀ ਕੱਬਰ ਦਾ ਡੱਰ ਸਤਾਵੇ

ਇਸ ਵੀਰੇ ਨੂੰ ਕੱਲ ਭੀ ਨਜਰ ਨਾ ਆਵੇ।ਪੁੱਤ ਧੀਆਂ ਯਾਰਾਂ ਦੇ ਲਈ ਅੱਤ ਇਸਨੇ ਅੱਜ ਮਚਾਈ

ਜੱਦ ਜਾਂਣਾਂ ਵਿੱਚ ਕਹਿਚਰੀ ਤਾਰੀਕੇ

ਕਿਸੇ ਪੁਛਣੀਂ ਵਾਤ ਆ ਬੰਦਿਆ

ਰਹਿ ਜਾਣੇਂ ਇਥੇ ਸੱਭ ਸਾਕ ਸ਼ਰੀਕੇ।