ਕਵਿਤਾਵਾਂ

 •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
 •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
 •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
 •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
 •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
 •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
 •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
 •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
 •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
 •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
 •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
 •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
 •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
 •    ਲੋਕ ਤੱਥ / ਸੁੱਖਾ ਭੂੰਦੜ (ਗੀਤ )
 • ਸਭ ਰੰਗ

 •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
 •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
 •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
 •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
 •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
 •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
 •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
 •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਗਜੀਤ ਬਾਵਰਾ ਜੀ ਨਾਲ ਮੁਲਾਕਾਤ (ਵੀਡੀਉ) / ਜਸਵੀਰ ਸੋਨੀ (ਮੁਲਾਕਾਤ )
 • ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ (ਮੁਲਾਕਾਤ )

  ਤਰਲੋਚਨ ਸਮਾਧਵੀ   

  Address:
  ਮੋਗਾ India
  ਤਰਲੋਚਨ ਸਮਾਧਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੰਜਾਬੀ ਫਿਲਮ ਜਗਤ ਵਿਚ ਇਸ ਵੇਲੇ ਕਾਮੇਡੀ ਤੇ ਹਲਕੇ-ਫੁਲਕੇ ਵਿਸ਼ਿਆਂ ਉਪਰ ਫਿਲਮਾਂ ਬਣਾਉਣ ਦੇ ਰੁਝਾਨ ਤੋਂ ਹਟਕੇ ਕੁੱਝ ਨਿਵੇਕਲੇ ਅਤੇ ਆਪ ਆਦਮੀ ਦੇ ਦਰਦ ਨਾਲ ਜੁੜੇ ਵਿਸ਼ਿਆਂ ਉੱਪਰ ਫਿਲਮਾਂ ਬਣਾਉਣ ਦੀ ਕੁੱਝ ਕੁ ਫਿਲਮਕਾਰਾਂ ਨੇ ਪਹਿਲ ਕੀਤੀ ਹੈ ਉਹਨਾਂ ਦੀ ਕੜੀ ਦੀ ਫਿਲਮ ਹੈ 'ਦਿ ਬਲੱਡ ਸਟਰੀਟ'। ਜਿਸਨੂੰ ਹਰਜੀ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਪੰਜਾਬੀ ਸਾਹਿਤ ਅਤੇ ਚਿਨੇਮਾ ਦੇ ਚਰਚਿਤ ਹਸਤਾਖਰ ਦਰਸ਼ਨ ਦਰਵੇਸ਼ ਲਿਖਿਆ ਅਤੇ ਨਿਰਦੇਸ਼ਿਤ ਵੀ ਕੀਤਾ ਹੈ। ਜਿਸਨੂੰ ਸੁਪ੍ਰਸਿੱਧ ਤੇ ਮਹਾਨ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ (ਮਨ ਜੀ) ਨਾਲ ਲੰਬਾ ਅਰਸਾ ਕੰਮ ਕਰਨ ਦਾ ਸੁਭਾਗ ਫਿਲਮ ਨਿਰਮਾਣ ਦੀਆਂ ਬਾਰੀਕੀਆਂ ਸਿੱਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਤੋਂ ਪਹਿਲਾਂ ਉਹ ਜ਼ੀ ਟੀ ਵੀ ਦੇ ਬਹੁ ਚਰਚਿਤ ਲੜੀਵਾਰ "ਦਾਣੇ ਅਨਾਰ ਦੇ" ਅਤੇ ਰਾਜਸਥਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਪੁਰਸਕਾਰ ਪ੍ਰਾਪਤ ਕਰ ਚੁੱਕੀ ਫਿਲਮ "ਵੱਤਰ" ਦਾ ਨਿਰਮਾਣ ਵੀ ਕਰ ਚੁੱਕੇ ਹਨ। ਪੇਸ਼ ਹੈ ਦਰਸ਼ਨ ਦਰਵੇਸ਼ ਨਾਲ ਉਨ੍ਹਾਂ ਦੀ ਫਿਲਮ 'ਦ ਬਲੱਡ ਸਟਰੀਟ' ਬਾਰੇ ਕੀਤੀ ਇਕ ਮੁਲਾਕਾਤ ਦੇ ਕੁਝ ਅੰਸ਼।

  ਸਵਾਲ : ਦਰਵੇਸ਼ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਿਲਮ 'ਦ ਬਲੱਡ ਸਟਰੀਟ' ਮੁਕੰਮਲ ਹੋਣ ਦੀਆਂ ਮੁਬਾਰਕਾਂ। ਇਸ ਫਿਲਮ ਦਾ ਵਿਸ਼ਾ ਕੀ ਹੈ ?

  ਜਵਾਬ : ਇਹ ਫਿਲਮ ਭਾਰਤ ਵਿਚ ਜਿੱਥੇ-ਜਿੱਥੇ ਵੀ ਘੱਟ ਗਿਣਤੀ ਵਸੋਂ ਨਾਲ ਬਹੁ-ਗਿਣਤੀ ਵੱਲੋਂ ਵਿਤਕਰਾ, ਸ਼ੋਸ਼ਨ ਤੇ ਜਬਰ ਹੋਇਆ ਜਾਂ ਹੋ ਰਿਹਾ ਹੈ ਉਸ ਤ੍ਰਾਸਦੀ ਨੂੰ ਪੇਸ਼ ਕਰਦੀ ਹੈ। ਇਹ ਫਿਲਮ ਭਾਵੇਂ ਪੰਜਾਬੀ ਪਿਛੌਕੜ ਤੇ ਪਿੱਠਭੂਮੀ ਵਿਚ ਬਣਾਈ ਗਈ ਹੈ ਪਰ ਇਸਦਾ ਘੇਰਾ ਬੜਾ ਵਿਸ਼ਾਲ ਹੈ। ਅਜਿਹਾ ਵਰਤਾਰਾ ਕਿਸੇ ਵੀ ਸਟੇਟ ਕਿਸੇ ਵੀ ਦੇਸ਼ ਵਿਚ ਵਾਪਰ ਸਕਦਾ ਹੈ ਜਿਥੇ ਤਾਕਤ ਤੇ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਪਰ ਤੇ ਵੱਖਰੇ ਦਰਸਾਉਣ ਵਾਲੇ ਵਰਗ ਘੱਟ ਗਿਣਤੀ ਵਰਗਾਂ ਦੀ ਵੱਖਰੀ ਪਛਾਣ, ਸਭਿਆਚਾਰ, ਧਰਮ ਤੇ ਉਨ੍ਹਾਂ ਦੀਆਂ ਵੱਖਰੀਆਂ ਮਾਨਤਾਵਾਂ ਤੇ ਧਾਰਨਾਵਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਤੇ ਉਨ੍ਹਾਂ ਨੂੰ ਦਮਨ ਤੇ ਦਹਿਸ਼ਤ ਰਾਹੀਂ ਗੁਲਾਮ ਬਣਾਉਣ ਤੇ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਨ।

  ਸਵਾਲ : ਇਸ ਫਿਲਮ ਨੂੰ ਕਿਸ ਚੌਖਟੇ ਵਿਚ ਰੱਖ ਕੇ ਉਲੀਕਿਆ ਗਿਆ ਹੈ ?

  ਜਵਾਬ : ਇਹ ਫਿਲਮ ਇਕ ਮਾਂ ਦੀ ਤਾ੍ਰਸਦੀ ਤੇ ਦੁਖਾਂਤ ਨੂੰ ਫੋਕਸ ਕਰਦੀ ਹੈ। ਇਹ ਮਾਂ ਦੁਨੀਆਂ ਦੀ ਕੋਈ ਵੀ ਮਾਂ ਹੋ ਸਕਦੀ ਹੈ। ਇਕ ਮਾਂ ਆਪਣਾ ਨਿਰਦੋਸ਼ ਤੇ ਅਣਖੀਲਾ ਪਤੀ ਗਵਾਉਣ ਤੋਂ ਬਾਅਦ ਹੋਣਹਾਰ ਨੌਜਵਾਨ ਪੁੱਤ ਵੀ ਗਵਾ ਬੈਠਦੀ ਹੈ ਤੇ ਫਿਰ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀ ਹੈ ਪਰ ਭ੍ਰਿਸ਼ਟ ਨਿਜ਼ਾਮ ਤੇ ਸਿਸਟਮ ਵਿਚ ਉਸਦੀ ਜੋ ਦੁਰਦਸ਼ਾ ਹੁੰਦੀ ਹੈ ਫਿਲਮ ਵਿਚ ਉਸਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਫਿਲਮ ਦਾ ਇੱਕ ਸੰਵਾਦ ਹੈ – 
  ਹੀਰਿਆਂ ਵਰਗੇ ਲਾਲ ਟੁੱਕਤੇ ਕਾਵਾਂ ਨੇ। 
  ਰਹਿੰਦੇ ਖਾ ਲਏ ਕਬਰਾਂ ਵਿੱਚਲੀਆਂ ਛਾਵਾਂ ਨੇ। 
  ਵੇਖ ਜਿਹਨਾਂ ਨੂੰ ਅੱਖੀਆਂ ਰੱਜ ਨਾ ਰੱਜਦੀਆਂ ਸੀ, 
  ਲਾਸ਼ਾਂ ਦੇ ਸੱਪ ਗਲ਼ ਵਿੱਚ ਪਾ ਲਏ ਮਾਵਾਂ।.. .. .. .. .. ਜਿਸਨੂੰ ਸੁਣਦਿਆਂ ਹੀ ਸਿਨੇਮਾ ਘਰ ਵਿੱਚ ਬੈਠੀ ਹਰ ਉਹ ਅੱਖ ਨਮ ਹੋ ਜਾਏਗੀ ਜਿਹੜੀ ਪੁੱਤ ਅਤੇ ਭਰਾ ਨੂੰ ਅੰਤਾਂ ਦਾ ਮੋਹ ਕਰਦੀ ਹੈ।

  ਸਵਾਲ : ਕੀ ਇਹ ਫਿਲਮ ਅਪ੍ਰੇਸ਼ਨ ਬਲੂ ਸਟਾਰ, ਬਲੈਕ ਥੰਡਰ ਜਾਂ ੧੯੮੪ ਦੇ ਦੰਗਿਆਂ ਨਾਲ ਵੀ ਸਬੰਧ ਰਖਦੀ ਹੈ ?

  ਜਵਾਬ : ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇਸ ਫਿਲਮ ਦਾ ਕਿਸੇ ਵਿਅਕਤੀ ਵਿਸ਼ੇਸ਼, ਕਿਸੇ ਘਟਨਾ ਵਿਸ਼ੇਸ਼, ਸੂਬੇ ਜਾਂ ਸਮੇਂ ਨਾਲ ਕੋਈ ਸਬੰਧ ਨਹੀਂ। ਇਹ ਫਿਲਮ ਭਾਵੇਂ ਪੰਜਾਬੀ ਬੋਲੀ ਦੀ ਹੈ ਤੇ ਲੋਕੇਸ਼ਨਜ਼ ਵੀ ਪੰਜਾਬ ਦੀਆਂ ਹੀ ਚੁਣੀਆਂ ਗਈਆਂ ਹਨ, ਫਿਲਮ ਦਾ ਖਾਸਾ ਵੀ ਪੰਜਾਬੀ ਧਰਾਤਲ ਤੇ ਪੰਜਾਬੀ ਸਭਿਆਚਾਰ ਦੀ ਰੰਗਤ ਵਾਲਾ ਹੀ ਹੈ ਪਰ ਇਹ ਦੁਖਾਂਤ ਤੇ ਤ੍ਰਾਸਦੀ ਸਮੁੱਚੀ ਮਾਨਵਤਾ ਨਾਲ ਸਬੰਧਿਤ ਹੈ। ਜਦੋਂ ਦੱਬੇ ਕੁਚਲੇ ਲੋਕ ਆਪਣੇ ਹੱਕ ਤੇ ਆਜ਼ਾਦੀ ਮੰਗਦੇ ਹਨ ਜਾਂ ਉਸ ਲਈ ਆਵਾਜ਼ ਉਠਾਉਂਦੇ ਹਨ ਤਾਂ ਸੱਤਾ ਅਤੇ ਸਾਧਨਾਂ ਉਪਰ ਕਾਬਜ ਧਿਰ  ਉਹਨਾਂ ਵਿਰੁੱਧ ਹਰ ਵਾਰ ਹੀ ਦਮਨਕਾਰੀ ਰਵੱਈਆ ਅਪਣਾਉਂਦੀ ਹੈ।

  ਸਵਾਲ :ਫਿਲਮ ਦਾ ਨਾਂ 'ਦ ਬਲੱਡ ਸਟਰੀਟ' ਕਿਵੇਂ ਦਿਮਾਗ਼ ਵਿੱਚ ਆਇਆ ?

  ਜਵਾਬ : ਕਿਸੇ ਵੀ ਸਮਾਜ ਤੇ ਰਾਜ ਪ੍ਰਬੰਧ ਦੀ ਕਰੂਪਤਾ ਤੇ ਕਰੂਰਤਾ ਉਦੋਂ ਉਜਾਗਰ ਹੁੰਦੀ ਹੈ ਜਦੋਂ ਉਸ ਸਮਾਜ ਦੇ ਅਵਾਮ ਦਾ ਖੂਨ ਸੜਕਾਂ ਅਤੇ ਗਲੀਆਂ ਉਪਰ ਡੁੱਲ੍ਹਣ ਲਗਦਾ ਹੈ। ਕੁਝ ਇਹੋ ਜਿਹੀ ਕਰੂਪਤਾ ਤੇ ਕਰੂਰਤਾ ਇਸ ਫਿਲਮ ਵਿਚ ਵੀ ਹੈ। ਇਹ ਬਲੱਡ ਸਟਰੀਟ ਵੀਅਤਨਾਮ 'ਚ ਵੀ ਬਣੀ, ਜਾਪਾਨ 'ਚ ਵੀ, ਤਿਲੰਗਾਨਾ , ਗੁਜਰਾਤ ਤੇ ਪੰਜਾਬ 'ਚ ਵੀ ਬਣੀ। ਬਲੱਡ ਸਟਰੀਟ ਵਹਿਸ਼ਤ ਤੇ ਦਹਿਸ਼ਤ ਦਾ ਸਿੰਬਲ ਹੈ।

  ਸਵਾਲ :ਇਸ ਫਿਲਮ ਦੇ ਗੀਤਕਾਰਾਂ ਤੇ ਅਦਾਕਾਰਾਂ ਵਿਚ ਕੌਣ ਕੌਣ ਹਨ ?

  ਜਵਾਬ : ਇਸ ਫਿਲਮ ਦੇ ਹੀਰੋ ਸੋਨਪ੍ਰੀਤ ਜਵੰਧਾ ਹੀਰੋਇਨ ਬਿੰਨੀ ਸਿੰਘ ਹਨ। ਦੂਸਰੇ ਅਦਾਕਾਰਾਂ ਵਿਚ ਸਰਦਾਰ ਸੋਹੀ, ਮਹਾਂਬੀਰ ਭੁੱਲਰ, ਕੇ ਐਨ ਐੱਸ ਸੇਖੋਂ, ਕਰਮਜੀਤ ਬਰਾੜ, ਸਤਵਿੰਦਰ ਮੁਹਾਲੀ, ਜਸਬੀਰ ਸਿੰਘ ਬੋਪਾਰਾਏ, ਹਰਜੀਤ ਭੁੱਲਰ, ਤਰਸੇਮ ਸੇਮੀ, ਕੁੱਲੂ ਪਨੇਸਰ, ਜੱਸ ਲੌਂਗੋਵਾਲ, ਅਭੀਜੀਤ ਜਟਾਣਾ, ਦਰਸ਼ਨ ਬਾਵਾ, ਕੁਲਵੰਤ ਖੱਟੜਾ, ਦਮਨ ਢਿੱਲੋਂ, ਅਤੇ ਹੋਰ ਬਹਤ ਸਾਰੇ ਠੀਏਟਰ ਦੇ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦੇ ਗੀਤ ਮਨਪ੍ਰੀਤ ਗੋਸਲ, ਅਜ਼ੀਮ ਸ਼ੇਖਰ ਅਤੇ ਮੈ ਲਿਖੇ ਨੇ ਜਦੋਂ ਕਿ ਗੁਰਬਖਸ਼ ਸ਼ੌਂਕੀ, ਜਗੀਰ ਸਿੰਘ, ਦਵਿੰਦਰ ਸਿੰਘ, ਮਨਪਾਲ ਸਿੰਘ ਅਤੇ ਸੋਨਾਲੀ ਡੋਗਰਾ ਦੇ ਗਾਏ ਗੀਤਾਂ ਨੂੰ ਸੰਗੀਤਬੱਧ ਮਨਪਾਲ ਸਿੰਘ ਅਤੇ ਹਰਿੰਦਰ ਸੋਹਲ ਨੇ ਕੀਤਾ ਹੈ। ਜਿਹੜੇ ਇਸਤੋਂ ਪਹਿਲਾਂ ਵੀ ਕਈ ਫਿਲਮਾਂ ਅਤੇ ਸੁਪਰਹਿੱਟ ਆਡੀਓ ਐਲਬਮਜ਼ ਦਾ ਸੰਗੀਤ ਦੇ ਚੁੱਕੇ ਨੇ।

  ਸਵਾਲ :ਪੰਜਾਬੀ ਫਿਲਮ ਸਿਨੇਮੇ ਵਿਚ ਤੁਸੀਂ ਇਸ ਫਿਲਮ ਨੂੰ ਕਿਸ ਤਰਾਂ ਦੇਖਦੇ ਹੋ ?

  ਜਵਾਬ : ਸਾਡੀ ਪੂਰੀ ਟੀਮ ਤੇ ਯੂਨਿਟ ਨੇ ਪੂਰੀ ਤਰਾਂ ਸਮਰਪਿਤ ਹੋ ਕੇ ਜੀਅ-ਜਾਨ ਨਾਲ ਕੰਮ ਕੀਤਾ ਹੈ ਤੇ ਪੂਰਨ ਸਹਿਯੋਗ ਦਿੱਤਾ ਹੈ। ਫਿਲਮ ਦਾ ਕੰਸੈਪਟ ਵੀ ਲੋਕ ਜ਼ਜਬਾਤਾਂ ਤੇ ਲੋਕ ਮੁਦਿਆਂ ਨਾਲ ਜੁੜਿਆ ਹੋਇਆ ਹੈ। ਤਕਨੀਕੀ ਪੱਖੋ ਇਸ ਫਿਲਮ ਵਿਚ ਲਾਈਟਿੰਗ, ਸਿਨਮੈਟੋਗ੍ਰਾਫੀ, ਸਾਊਂਡ ਆਦਿ ਲਈ ਆਧੁਨਿਕ ਤੇ ਉਤਮ ਕਿਸਮ ਦੀ ਤਕਨੀਕ ਵਰਤੀ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬੇਸ਼ੱਕ ਇੱਕ ਫਿਲਮ ਹੈ ਪਰ ਇਸਨੂੰ ਫਿਲਮੀ ਹੋਣ ਤੋਂ ਬਚਾਇਆ ਗਿਆ ਹੈ। ਫਿਲਮ ਵੇਖਦਿਆਂ ਇਹ ਮਹਿਸੂਸ ਹੀ ਨਹੀਂ ਹੋਵੇਗਾ ਕਿ ਤੁਸੀਂ ਕੋਈ ਫਿਲਮ ਦੇਖ ਰਹੇ ਹੋ। ਇਸ ਤਰਾਂ ਲੱਗੇਗਾ ਕਿ ਸਭ ਕੁੱਝ ਤੁਹਾਡੇ ਸਾਹਮਣੇ ਵਾਪਰ ਰਿਹਾ ਹੈ। ਫਿਲਮ ਵੀ ਲੀਹ ਤੋਂ ਹਟਕੇ ਇਕ ਮੈਸੇਜ ਲੈ ਕੇ ਆ ਰਹੀ ਹੈ ਜਿਸ ਕਰਕੇ ਸਾਨੂੰ ਪੂਰੀ ਆਸ ਹੈ ਕੇ ਇਹ ਫਿਲਮ ਜਿੱਥੇ ਨੌਜਵਾਨਾਂ ਦੇ ਜ਼ਜਬਾਤਾਂ ਦੀ ਤਰਜਮਾਨੀ ਕਰੇਗੀ ਉਥੇ ਲੋਕ ਵੀ ਇਸਨੂੰ ਅਪਣੀ ਜਿੰਦਗੀ ਦੇ ਨੇੜੇ ਦਾ ਵਰਤਾਰਾ ਸਮਝਣਗੇ। ਸਾਨੂੰ ਇਸ ਪ੍ਰੋਡਕਟ ਤੋਂ ਢੇਰ ਸਾਰੀਆਂ ਉਮੀਦਾਂ ਹਨ।

  ਸਵਾਲ : ਇਸ ਫਿਲਮ ਨੂੰ ਕਿੱਥੇ-ਕਿੱਥੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ?

  ਜਵਾਬ : ਪਹਿਲੀ ਮਈ ਨੂੰ ਇਹ ਫਿਲਮ ਪੂਰੀ ਦੁਨੀਆਂ ਦੇ ਉਸ ਹਰ ਦੇਸ਼ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਬਹੁ ਗਿਣਤੀ ਹੈ ਅਤੇ ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲ਼ੇ ੫੬ ਕੌਮਾਂਤਰੀ ਫਿਲਮ ਫੈਸਟੀਵਲਾਂ ਵਿੱਚ ਵੀ ਦਿਖਾਈ ਜਾ ਰਹੀ ਹੈ। ਇਹ ਪੰਜਾਬੀ ਦੀ ਪਹਿਲੀ ਫਿਲਮ ਹੈ ਜਿਹੜੀ ਏਨੇ ਵੱਧ ਅਤੇ ਵੱਡੇ ਫਿਲਮ ਮੇਲਿਆਂ ਵਿੱਚ ਪੁੱਜੀ ਹੈ।